December 22, 2024, 03:25:22 PM

Show Posts

This section allows you to view all posts made by this member. Note that you can only see posts made in areas you currently have access to.


Messages - ਜਿੱਮੀ ਕੌਨਸਲ

Pages: [1]
1
Shayari / ਇਕ ਸੋਚ............
« on: May 09, 2015, 04:20:53 AM »
ਇਕ ਸੋਚ
ਕੁਝ ਲੰਘ ਰਹੇ ਕਾਫਲਿਆਂ ਨੇ ਮੈਨੂੰ ਫਿਰ ਸੋਚਾਂ ਵਿਚ ਪਾ ਦਿਤਾ ਕਿ ਕਿਹੜੀ ਮੰਜਿਲ ਹੈ ਇੰਨਾ ਦੀ.ਕਿਹੋ ਜਿਹੀ ਹੈ ਇਹ ਜਿੰਦਗੀ ਜੋ ਇਨ੍ਸਾਨ ਦੀ ਆਪਣੀ ਹੁੰਦੀ ਹੋਈ ਵੀ ਉਸਨੂੰ ਇਕ ਪਲ ਸਕੂਨ ਦਾ ਨਹੀਂ ਦੇ ਸਕਦੀ.ਮੈਂ ਹੁਣ ਵੀ ਹੈਰਾਨ ਓਥੇ ਹੀ ਖੜਾ ਹਾਂ.ਸ਼ਾਇਦ ਓੰਨਾ ਕਾਫਲਿਆਂ ਦੀ ਉਡੀਕ ਵਿਚ,ਜਾਂ ਸ਼ਾਇਦ,ਮੈਂ ਇਸ ਜਿੰਦਗੀ ਦਾ ਮੌਥਾਜ਼ ਨਹੀਂ ਰਿਹਾ,ਜਾਂ ਸ਼ਾਇਦ,ਇਹ ਮੇਰੀ ਜਿੰਦਗੀ ਵੀ ਮੇਰੇ ਨਾਲੋਂ ਵਖ ਹੋਕੇ ਓੰਨਾ ਕਾਫਲਿਆਂ ਦੇ ਨਾਲ ਹੇ ਤੁਰ ਗਈ ਹੈ. ਰਾਹਾਂ ਦਾ ਪਥਰ ਬਣ ਗਿਆ ਹਾਂ ਸ਼ਾਇਦ ਮੈਂ ਜਿੰਦਗੀ ਦੇ ਇੰਤਜ਼ਾਰ ਵਿਚ.ਬਸ ਲੰਘਦੇ ਹਨ ਕਾਫਲੇ, ਜਿਸ ਰਸਤੇ ਮੇਰੇ ਹੀ ਖਿਆਲਾਂ ਦੇ ਕੁਝ ਤਾਂ ਜਜ੍ਬਾਤ ਸ਼ਾਇਦ ਬਾਕੀ ਨੇ ਮੇਰੇ ਪਥਰ ਦਿਲ ਵਿਚ.ਤਾਂ ਹੀ ਤਾਂ ਸਾਹ ਮੇਰੇ ਚਲਦੇ ਨੇ ਸਾਲਾਂ ਦੇ.ਸ਼ਾਇਦ ਕੋਈ ਤਾਂ ਮਿਲੇਗਾ ਦਿਲਦਾਰ ਮੈਨੂੰ ਇਨਾਂ ਸੁਨ੍ਸਾਨ ਰਾਹਾਂ ਉਤੇ,ਜੋ ਲਭ ਦੇਵੇਗਾ ਜਵਾਬ ਸ਼ਾਇਦ ਮੇਰੇ ਸਾਰੇ ਹੀ ਸਵਾਲਾਂ ਦੇ

...
ਸੱਤ ਸ਼ੀ੍ ਆਕਾਲ ਜੀ,
ਸ਼ਬਦਾਂ ਦਾ ਸਹਾਰਾ ਨਾ ਮਿਲ਼ਿਆ ਹੁੰਦਾ ਤਾਂ ਮੇਰੀ ਰੂਹ ਕਦੋਂ ਦੀ ਦਮ ਤੋੜ ਗਈ ਹੁੰਦੀ,ਇਸ ਸ਼ਬਦ ਦੁਨੀਆਂ ਨੇ ਮੈਨੂੰ ਕਦੇ ਆਪਣਿਆਂ ਤੋਂ ਦੂਰ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ,ਮੈਨੂੰ ਆਸ ਹੈ ਕਿ ਮੇਰੀ ਸੋਚ ਵਿਚੋ ਲਿਖੀਆ ਮੇਰੀਆਂ ਲਿਖਤਾਂ ਤੁਹਾਨੂੰ ਪਸੰਦ ਆਣਗੀਆ,ਮੈਨੂੰ ਅੱਗੇ ਵੱਧਣ ਲਈ ਤੁਹਾਡੇ ਸਾਥ ਦੀ ਬਹੁਤ ਲੋੜ ਹੈ,ਬਾਕੀ ਮੈਂ ਰੱਬ ਦਾ ਲੱਖ ਲੱਖ ਸ਼ੁਕਰਗੁਜ਼ਾਰ ਹਾਂ,ਜਿਸਨੇ ਮੈਨੂੰ ਇਹ ਕਲਾ ਬਖ਼ਸ਼ੀ ਹੈ,ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਸਹੀ ਲਿਖਦਾ ਹਾਂ ਤਾਂ ਕਿਰਪਾ ਕਰਕੇ ਮੇਰੀਆਂ ਲਿਖਤਾਂ ਨੂੰ ਅੱਗੇ ਪ੍ਰਮੋਟ ਕਰੋ ਜੀ. ਤੁਹਾਡਾ ਆਪਣਾ ਜਿੱਮੀ ਕੌਨਸਲ.....................................

Pages: [1]