November 14, 2024, 03:37:47 AM

Show Posts

This section allows you to view all posts made by this member. Note that you can only see posts made in areas you currently have access to.


Messages - ਬੀਬਾ ਮੁੰਡਾ

Pages: [1]
1
Shayari / **ਮੇਰਾ ਬਚਪਨ**
« on: October 31, 2011, 07:29:24 AM »
**ਮੇਰਾ ਬਚਪਨ**
ਆ ਗਏ ਅਸੀਂ ਇਸ ਦੁਨੀਆ ਤੇ
ਰੋਂਦੇ ਤੇ ਕਰ੍ਲਾਉਂਦੇ
ਜਨਮ ਹੋਵੇ ਇਸ ਦੁਨੀਆ ਵਿਚ
ਰੱਬ ਜੀ ਸੀ ਇਹ ਚਾਉਂਦੇ
ਸਾਡਾ ਰੋਣਾ ਬੰਦ ਨਾ ਹੋਇਆ
ਬਾਕੀ ਸਬ ਸੀ ਹਸਦੇ
ਮੁੰਡਾ ਹੋਇਆ ਮੁੰਡਾ ਹੋਇਆ
ਸਬ ਨੂੰ ਖੁਸ਼ੀ ਨਾਲ ਸੀ ਦਸਦੇ

ਕਿਥੇ ਭੇਜ ਦਿਤਾ ਮੈਨੂੰ
ਰੱਬ ਨੂ ਕਰਾ ਮੈਂ ਯਾਦ
ਮੇਰੀਆ ਅਖਾ ਵਿਚ ਹਨੇਰਾ
ਘਰ ਦਿਆ ਲਈ ਚਿਰਾਗ
ਮੁਠੀਆ ਮੇਰੀਆ ਬੰਦ ਸੀ
ਆਏ ਸੀ ਖਾਲੀ ਹਥ
ਰੱਬ ਦਾ ਹੁਕਮ ਸੀ ਮੰਨਣਾ ਪੈਣਾ
ਮੇਰੇ ਨਹੀ ਸੀ ਕੁਸ਼ ਵੱਸ

ਸਬ ਨੇ ਦਿਤੀਆ ਆਣ ਵਧਾਈਆ
ਸਬ ਨੂੰ ਵੰਡੇ ਲੱਡੂ
ਕੋਈ ਆ ਕੇ ਮੈਨੂੰ ਚੂਹਾ ਬੋਲੇ
ਕੋਈ ਦਸੇ ਮੈਨੂੰ ਡੱਡੂ

ਆ ਗਿਆ ਅੱਜ ਦਿਨ ਓਹ
ਮਿਲਣੀ ਸੀ ਮੈਨੂੰ ਗੁੜਤੀ
ਦਵਾ ਦਵ ਮੈਂ ਮੂਹ ਖੋਲਿਆ
ਕੀਤੀ ਪੂਰੀ ਫੁਰਤੀ
ਗੁੜ ਜਦੋ ਸੀ ਮੂਹ ਨੂੰ ਲਾਇਆ
ਲੱਗਾ ਬਹੁਤ ਸਵਾਦ
ਦੁਬਾਰਾ ਮੂਹ ਖੋਲੇ ਤੇ ਕੁਸ਼ ਮਿਲਿਆ ਨਾ
ਹੋ ਗਿਆ ਮੂਡ ਖਰਾਬ

ਜੋਰ ਕਿਸੇ ਤੇ ਚਲਦਾ ਨਹੀ ਸੀ
ਬਸ ਮਾਰਨ ਲੱਗ ਪਿਆ ਚੀਕਾ
ਲਤਾ ਬਾਹਾ ਬਹੁਤ ਮਾਰੀਆ
ਹੋਰ ਲਭਿਆ ਨਾ ਕੋਈ ਤਰੀਕਾ
ਮਨ ਦੀ ਆਸ ਨਾ ਪੂਰੀ ਹੋਈ
ਬਸ ਸਬਰਾ ਦਾ ਘੁੱਟ ਪੀਤਾ

ਜਿਹੜਾ ਆਵੇ ਲਾਡ ਲਡਾਵੇ
ਯਾਰਾ ਦੀ ਬਲੇ ਬਲੇ
ਉਦਾਸ ਓਦੋ ਹੁੰਦਾ ਸੀ
ਜਦੋ ਪਾ ਦਿੰਦੇ ਸੀ ਥਲੇ
ਜਦੋ ਸਾਨੂੰ ਨਾ ਕੋਈ ਚੰਗਾ ਲੱਗੇ
ਕਰ ਲਈ ਦਾ ਸੀ ਮੂਹ ਢਿਲਾ
ਜਿਹੜਾ ਕੋਈ ਸੀ ਤੰਗ ਕਰਦਾ
ਓਸਨੂ ਕਰ ਦਈ ਦਾ ਸੀ ਗਿਲਾ

ਬੋਲ ਤੇ ਕੁਸ ਸਕਦੇ ਨਹੀ ਸੀ
ਆਪਾ ਇੱਦਾ ਸੀ ਗੁੱਸਾ ਕੱਡਦੇ
ਕਦੀ ਕਦੀ ਗੁਸਾ ਦਸਣ ਲਈ
ਦੰਦੀ ਵੀ ਸੀ ਵਡਦੇ
ਮਰਜਾਣਾ "ਸੁਖੀ" ਕਹ‌ਿ ਕੇ
ਪੋਲੀ ਜਿਹੀ ਇੱਕ ਛੱਡਦੇ.

ਇਹ ਸੀ ਯਾਰੋ ਮੇਰੀ ਕਹਾਣੀ
ਇੱਦਾ ਸੀ ਆਪਾ ਕਰਦੇ
ਉਸ ਵੇਲੇ ਨਾ ਕੋਈ ਡਰ ਹੁੰਦਾ ਸੀ
ਨਾ ਸੀ ਕਿਸੇ ਕੋਲੋ ਡਰਦੇ,,,,,,,,,,,,,

2
Shayari / ਧੀਆ ਨੂੰ ਨਾ ਮਾਰੋ ਲੋਕੋ
« on: October 31, 2011, 07:26:49 AM »
ਧੀਆ ਨੂੰ ਨਾ ਮਾਰੋ ਲੋਕੋ
ਕਰੋ ਤੁਸੀਂ ਕੁਜ਼ ਹੋਸ਼
ਧੀ ਜਮੇ ਤੇ ਖੁਸ਼ੀ ਮਨਾਵੋ
ਨਾ ਮਨਾਵੋ ਰੋਸ
ਉਸ ਨੰਨੀ ਜਾਨ ਨੂੰ ਪੂਰਾ ਹੱਕ ਹੈ
ਦੁਨੀਆ ਦੇਖਣ ਦਾ
ਕਰਕੇ ਇੱਦਾ ਦਾ ਪਾਪ
ਕੀ ਫਾਇਦਾ ਮਥਾ ਟੇਕਣ ਦਾ
ਗਲ ਨਾਲ ਲਾਵੋ ਰੱਬ ਦੇ ਜੀਅ ਨੂੰ
ਨਾ ਕਰਿਓ ਅਫਸੋਸ
ਧੀਆ ਨੂੰ ਨਾ ਮਾਰੋ ਲੋਕੋ
ਕਰੋ ਤੁਸੀਂ ਕੁਜ਼ ਹੋਸ਼
ਧੀ ਜਮੇ ਤੇ ਖੁਸ਼ੀ ਮਨਾਵੋ
ਨਾ ਮਨਾਵੋ ਰੋਸ
ਲਾਲਚੀ ਹੋਈ ਦੁਨੀਆ ਨੂੰ
ਪੁਤਰ ਦੀ ਹੈ ਖੋਜ
ਧੀਆ ਨੂੰ ਇਥੇ ਮਾਪੇ ਸਮਝਣ
ਆਪਣੇ ਸਿਰ ਦਾ ਬੋਜ
"ਸੁਖੀ" ਕੋਣ ਇਨ੍ਹਾ ਦੀਆ ਅਖਾ ਖੋਲੇ
ਕੋਣ ਬਦਲੇ ਇਹਨਾ ਦੀ ਸੋਚ
ਧੀਆ ਨੂੰ ਨਾ ਮਾਰੋ ਲੋਕੋ
ਕਰੋ ਤੁਸੀਂ ਕੁਜ਼ ਹੋਸ਼
ਧੀ ਜਮੇ ਤੇ ਖੁਸ਼ੀ ਮਨਾਵੋ
ਨਾ ਮਨਾਵੋ ਰੋਸ

3
Shayari / ਆਪਣੀ ਕਿਸਮਤ ਕਾਲੀ ਤੇ ,,,
« on: October 30, 2011, 08:14:44 AM »
ਇੱਕ ਚੰਨ ਚੜਦਾ ਮਹੀਨੇ ਪ‌ਿਛੋ,
ਸਦਾ ਚੜੇ ਦਿਵਾਲੀ ਤੇ
ਅਸੀਂ ਤੇ ਬੈਠੇ ਰੋਈਏ,
ਆਪਣੀ ਕਿਸਮਤ ਕਾਲੀ ਤੇ ,,,

4
Shayari / ਇਸੇ ਗਲ ਦਾ ਰੋਣਾ....
« on: October 30, 2011, 08:13:10 AM »
ਦਿਲ ਦਰਿਆ ਸਮੁਦਰੋ ਡੂੰਗਾ,
ਦਿਲ ਦੇ ਵਿਚ ਕੀ ਹੋਣਾ
ਇਹ ਨਾ ਕੋਈ ਪੜ ਸਕਿਆ,
ਇਸੇ ਗਲ ਦਾ ਰੋਣਾ....

Pages: [1]