January 11, 2025, 11:25:16 PM

Show Posts

This section allows you to view all posts made by this member. Note that you can only see posts made in areas you currently have access to.


Messages - ਹਰਸਿਮਰਨਜੀਤ ਸਿੰਘ

Pages: [1]
1
Shayari / "...ਯਾਦ..."
« on: July 09, 2011, 01:36:05 PM »
ਕਿਵੇਂ ਕਹਿ ਦਿਆਂ, ਉਹਦੀ ਯਾਦ ਨੀ ਆਉਂਦੀ

ਚੁੱਪ ਮੇਰੀ ਅਲਫਾਜ਼ੋਂ ਸੱਖ਼ਣੀ

ਓਸੇ ਦੇ ਮੈਨੂੰ ਗੀਤ ਸੁਣਾਉਂਦੀ

 

ਬਚਪਣ ਦੇ ਵਿੱਚ ਹੱਸਣਾ ਓਹਦਾ

ਚੜਦੀ ਉਮਰੇ ਤੱਕਣਾ ਓਹਦਾ

ਜੀਹਦੇ ਆਸਰੇ ਫੁੱਲ ਸੀ ਖਿੜਦੇ

ਧੁੱਪ ਵਰਗਾ ਹਰ ਨੱਖਰਾ ਓਹਦਾ

ਜੇ ਭੁੱਲਾਂ ਵੀ ਤਾਂ ਕੀਹਨੂੰ ਭੁੱਲਜਾਂ

ਧੜਕਣ ਤਾਂ ਬਸ ਰੂਹ ਨੂੰ ਚਾਹੁੰਦੀ

ਚੁੱਪ ਮੇਰੀ ਅਲਫਾਜ਼ੋਂ ਸੱਖ਼ਣੀ

ਓਸੇ ਦੇ ਮੈਨੂੰ ਗੀਤ ਸੁਣਾਉਂਦੀ

 

ਭਾਵੇਂ ਓਹ ਮੈਨੂੰ ਛੱਡ ਕੇ ਤੁਰਗੀ

ਸੱਧਰਾਂ ਦਾ ਗਲ਼ ਵੱਢ ਕੇ ਤੁਰਗੀ

ਲੱਖ ਫੜਿਆ ਮੈਂ ਰੋਕਿਆ ਓਹਨੂੰ

ਹੱਥਾਂ 'ਚੋਂ' ਹੱਥ ਕੱਢ ਕੇ ਤੁਰਗੀ

ਮੋੜ ਲਿਆਵਾਂ ਉਸ ਚੰਦਰੀ ਨੂੰ

ਬੱਸ, ਏਸੇ ਦੀ ਮੈਨੂੰ ਜਾਂਚ ਨਾ ਆਉਂਦੀ

ਚੁੱਪ ਮੇਰੀ ਅਲਫਾਜ਼ੋਂ ਸੱਖ਼ਣੀ

ਓਸੇ ਦੇ ਮੈਨੂੰ ਗੀਤ ਸੁਣਾਉਂਦੀ

 

ਝੂਠਾ ਕਿਸੇ ਨੂੰ ਪਿਆਰ ਨਾ ਕਰੀਏ

ਐਵੇਂ ਥਾਂ ਥਾਂ ਤੇ ਇਕਰਾਰ ਨਾ ਕਰੀਏ

"ਲੱਕੀ" ਯਾਰ ਬਣਾਈਏ ਇਕ ਵਾਰੀ

ਰੱਬ ਤੋਂ ਘੱਟ ਓਹਦਾ ਇਤਬਾਰ ਨਾ ਕਰੀਏ

ਜਿਨਾ ਇਸ਼ਕ ਦੀ ਰੁੱਤ ਹੰਢਾਈ ਏਥੇ

ਕੱਚੇ ਤੇ ਓਹ ਤਾਂ ਤਰ ਕੇ ਜਿਉਂਗੀ

ਚੁੱਪ ਮੇਰੀ ਅਲਫਾਜ਼ੋਂ ਸੱਖ਼ਣੀ

ਓਸੇ ਦੇ ਮੈਨੂੰ ਗੀਤ ਸੁਣਾਉਂਦੀ

 

ਕਿਵੇਂ ਕਹਿ ਦਿਆਂ, ਉਹਦੀ ਯਾਦ ਨੀ ਆੱਉਂਦੀ


ਹਰਸਿਮਰਨਜੀਤ ਸਿੰਘ (ਢੱਡੀਕੇ)

2
Shayari / Re: "ਕੀਮਤ"
« on: July 09, 2011, 01:29:17 PM »
meharbani jiiiiii

3
Shayari / Re: "ਕੀਮਤ"
« on: July 09, 2011, 01:00:28 PM »
meharbani 22 jiiiiiiiiiiiiiiiiiii

4
Shayari / "ਕੀਮਤ"
« on: July 09, 2011, 12:48:25 PM »
ਕੀ ਇਨਾ ਈ

ਸੌਖਾ ਹੁੰਦੈ ਤੋੜਣਾ

ਦਿਲਾਂ ਦੀ ਸਾਂਝ ਨੂੰ,

ਦਿਨਾ 'ਚ' ਹੀ

ਬਦਲ ਜਾਂਦੇ ਨੇ

ਰਿਸ਼ਤਿਆਂ ਦੇ ਅਰਥ,

ਅੱਖੀਆਂ 'ਚ'

ਵਸਦਾ ਚਹਿਰਾ

ਲੱਗਣ ਲਗਦੈ

ਓਪਰਾ ਜਿਹਾ,

ਬੀਤੇ ਪਲਾਂ ਦੀਆਂ

ਯਾਦਾਂ ਨੂੰ ਵੇਖ

ਭੇੜ ਲਿਆ ਜਾਂਦੈ

ਦਿੱਲ ਦੇ ਬਾਰ ਨੂੰ, 'ਤੇ

ਪਵਿਤੱਰ ਪਿਆਰ

ਮੁੜਦੈ ਖਾਲੀ ਹੱਥ

ਓਸ ਖੁਦਾ(ਯਾਰ) ਦੇ ਦਰ ਤੋਂ,

ਸੱਚੀਂ...

ਇਨਾ ਈ ਸੌਖਾ ਹੁੰਦੈ

ਇਹ ਸਭ,

ਜੇ ਨਹੀਂ, ਤਾਂ

ਕਿੰਨਾ ਕ  ਚਿਰ

ਮਜਬੂਰੀ ਦੀ ਬੁੱਕਲ ਮਾਰ

ਲਕੋਂਦੀ ਰਹੇਂਗੀ

ਸੱਧਰਾਂ ਤੇ ਚਾਵਾਂ ਨੂੰ,

ਹੰਝੂ, ਕਿੰਨਾ ਕ ਲਕੋਣਗੇ

ਆਵਦੇ ਆਪ ਨੂੰ

ਹਾਸਿਆਂ ਦੀ

ਕੰਧ ਓਹਲੇ,

ਸਮੇਂ ਨਾਲੋਂ ਕਾਹਲੇ

ਕਦਮਾ ਨੂੰ

ਕਦੇ ਰੋਕ ਤਾਂ ਸਹੀ, 'ਤੇ

ਗੌਰ ਨਾਲ ਵੇਖੀ

ਮੇਰੀ ਕਲਮ ਦੀਆਂ ਪੈੜਾਂ ਨੂੰ,

ਸ਼ਾਇਦ, ਇਹ ਅੱਜ ਵੀ

ਲਭਦੀਆਂ ਨੇ

ਓਸੇ ਸਰਨਾਵੇਂ ਨੂੰ,

ਸ਼ੋਹ ਕੇ ਵੇਖੀਂ ਕਦੇ

ਅੱਖਰਾਂ ਦੇ ਕੋਸੇ ਹੰਝੂਆਂ ਨੂੰ,

ਹੋਉਗਾ, ਤੈਨੂੰ ਵੀ ਅਹਿਸਾਸ

ਵਿਛੋੜੇ ਦੀ

ਤਪਸ਼ ਦਾ,

ਵੇਖੀਂ ਤਾਂ ਸਹੀ

ਮੇਰੇ ਗੀਤਾਂ ਦੀਆਂ

ਅੱਖਾਂ 'ਚ' ਅੱਖਾਂ ਪਾ,

ਝੱਲੇ ਅੱਜ ਵੀ

ਪਤਾ ਨੀ ਕਿਉਂ

ਮੰਗਦੇ ਨੇ ਤੇਰੀ ਹੀ ਖੁਸ਼ੀ

ਦੇਖਣਾ ਲੋਚਦੇ ਨੇ

ਤੇਰੇ ਮੁੱਖ ਤੇ

ਖੇੜਿਆਂ ਦੀ ਰੌਣਕ ਨੂੰ

ਜੀਹਦੀ ਕੀਮਤ ਤਾਂ

ਮੇਰੀ ਜਿੰਦ ਤੋਂ ਵੀ

ਕਿਤੇ ਵੱਧ ਐ

ਕਿਤੇ ਵੱਧ ਐ........

 

ਹਰਸਿਮਰਨਜੀਤ ਸਿੰਘ (ਢੁੱਡੀਕੇ)

5
Shayari / Re: "ਪਿਆਰ"
« on: July 07, 2011, 02:39:29 AM »
 ਮਹਿਰਬਾਨੀ ਨਾ ਸਹੀ...ਮਾਣ ਤਾਣ ਆ ਭਰਾਵਾਂ ਦਾ.....ਇਸੇ ਹੁੰਗਾਰੇ ਕਰਕੇ ਤਾਂ ਬਾਈ ਮਾਰਾ ਮੋਟਾ ਲਿਖ ਲਈਦਾ.....

6
Shayari / Re: "ਪਿਆਰ"
« on: July 07, 2011, 02:34:43 AM »
ਮਹਿਰਬਾਨੀ ਮਿੱਤਰੋ............ਟੁੱਟਪੈਣਿਆ ਇਹ ਮੇਰਾ ਹੀ ਨਾਮ ਆ...ਕੱਚਾ ਨਾਂ ਵਾ ੨੨ ਇਹ ਮੇਰਾ......ਮਹਿਰਬਾਨੀ ਇਕ ਵਾਰੀ ਫੇਰ ਪਸੰਦ ਕਰਣ ਲਈ......

7
Shayari / "ਪਿਆਰ"
« on: July 07, 2011, 01:49:34 AM »
Edit
ਪਿਆਰ
by Harsimranjit Singh on Wednesday, December 8, 2010 at 8:32pm

ਪਿਆਰ ਬਿਨਾ ਇਹ ਜ਼ਿੰਦਗੀ, ਕਿੰਨੀ ਅਧੂਰੀ ਹੁੰਦੀ ਐ

ਅੱਖੀਆ ਨੂੰ ਬੱਸ, ਯਾਰ ਦੀ ਝਲਕ ਜਰੂਰੀ ਹੁੰਦੀ ਐ

ਰੋਅਬ ਨਾਲ ਨੀ, ਕਦੇ ਕਿਸੇ ਨੂੰ ਪਿਆਰ ਮਿਲਦਾ

ਦੋ ਦਿਲਾਂ ਦੀ ਇਹ ਤਾਂ ਮਨਜ਼ੂਰੀ ਹੁੰਦੀ ਐ

ਵਿਹਮ, ਸ਼ੱਕ ਤੇ ਸ਼ਰਤਾਂ ਦਾ ਕੀ ਕੰਮ ਇਥੇ

ਯਾਰ ਦੇ ਮੂੰਹੋਂ ਨਿਕਲੇ, ਗੱਲ ਓਹੀ ਬੱਸ ਪੂਰੀ ਹੁੰਦੀ ਐ

ਪਾ ਕੇ ਪਿਆਰ, ਕਿਸੇ ਨੂੰ ਭੁੱਲਣਾ ਇਨਾ ਸੌਖਾ ਨੀ

ਕਰਦੀ ਏ ਜੋ ਦੂਰ, ਓਹ ਚੰਦਰੀ ਮਜਬੂਰੀ ਹੁੰਦੀ ਐ

ਪੱਲਾ ਅੱਡ ਕੇ ਮੰਗਲੈ, ਵਿਛੜੇ ਯਾਰ ਨੂੰ "ਲੱਕੀ"

ਸੱਚੇ ਦਿਲੋਂ ਜੇ ਮੰਗੀਏ ਕਹਿੰਦੇ, ਹਰ ਮੰਨਤ ਫੇਰ ਪੂਰੀ ਹੁੰਦੀ ਏ

ਸੱਚੇ ਦਿਲੋਂ ਜੇ ਮੰਗੀਏ ਕਹਿੰਦੇ, ਹਰ ਮੰਨਤ ਫੇਰ ਪੂਰੀ ਹੁੰਦੀ ਏ

ਹਰਸਿਮਰਨਜੀਤ ਸਿੰਘ (ਢੁੱਡੀਕੇ)

Pages: [1]