This section allows you to view all posts made by this member. Note that you can only see posts made in areas you currently have access to.
Topics - jass_cancerian
1
« on: December 03, 2012, 10:43:54 AM »
ਸਾਨੂੰ ਦੇਣ ਲਈ ਤੇਰੇ ਕੋਲ ਲਾਰੇ ਬੜੇ ਨੇ,
ਪਰ ਤੇਰੇ ਲਾਰਿਆਂ ਦੇ ਸਾਨੂੰ ਸਹਾਰੇ ਬੜੇ ਨੇ,
ਦੁਸ਼ਮਣਾਂ ਦੀ ਹੁਣ ਸਾਨੂੰ ਜ਼ਰੂਰਤ ਨਹੀਂ ਹੈ,
ਕਿਉਂ ਕੇ ਦੇਣ ਲਈ ਧੋਖਾ ਤਾਂ ਪਿਆਰੇ ਬੜੇ ਨੇ.....j@$$
Saanu dein layi tere kol laare bde ne,
Par tere laareyaan de saanu sahaare bde ne,
Dushmana dii hun saanu koyi zaroorat nahi hai,
Kyon ke dhokha dein layi tan pyaare bde ne....j@$$ [/b][/size][/color]
2
« on: November 16, 2012, 02:51:05 PM »
ਯਾਦ ਤੇਰੀ ਦਿਲ ਮੇਰੇ ਚੋਂ ਮਿਟਦੀ ਨਹੀਂ, ਪੀੜ ਕੁਝ ਅੈਸੀ ਵਧੀ ਕੇ ਘਟਦੀ ਨਹੀਂ, ਦੂਰੀ ਕੁਝ ਇਸ ਤਰਾਂ ਵਧ ਗਈ ਹੈ ਹੁਣ, ਕੇ ਕੋਲ ਬਹਿ ਕੇ ਵੀ ਇਹ ਦੂਰੀ ਮਿਟਦੀ ਨਹੀਂ, ਖੁਸ਼ਬੂਆਂ ਵਿਚ ਇਸ ਤਰਾਂ ਗੁੰਮਿਆਂ ਹਾਂ ਮੈਂ, ਮੈਨੰੂ ਮੇਰੀ ਹਸਤੀ ਹੁਣ ਲਭਦੀ ਨਹੀਂ, ਚੁੰਮਦੀ ਜਿਸ ਨੰੂ ਰਹੀ ਮੁਸਕਾਨ ਹੈ, ਉਸ ਮੁਖ ਤੇ ਗੱਲ ਕੋਈ ਹੋਰ ਫਬਦੀ ਨਹੀਂ, ਉਪਰਾ ਜੇ ਸਮਝਦੀ ਮੈਨੂੰ ਹੈ ਉਹ, ਉਹ ਵੀ ਮੈਨੂੰ ਅਪਣੀ ਲਗਦੀ ਨਹੀਂ, ਉਸ ਦੀ ਖੁਸ਼ਬੂ ਨੰੂ ਦਿਲ ਨੂੰ ਲਾ ਕੇ ਰਖਿਆ, ਇਸ ਲਈ ਹੁਣ ਸਾਥ ਇਹ ਛੱਡਦੀ ਨਹੀਂ, ਉਸ ਦੇ ਨੈਣਾਂ ਵਿਚ ਮੇਰੀ ਤਸਵੀਰ ਹੈ, ਤਾਂ ਹੀ ਤਾਂ ਉਹ ਮੇਰੇ ਵਲ ਤਕਦੀ ਨਹੀਂ.....j@$$
3
« on: August 08, 2012, 07:59:38 AM »
ਜਿਹੜੇ ਝੂਠਿਆਂ ਨੇ ਸਾਡੇ ਨਾਲ ਝੂਠੇ ਵਾਅਦੇ ਕੀਤੇ, ਸਾਰੇ ਗੂੰਜਦੇ ਨੇ ਕੰਨਾਂ ’ਚ ਤਰਾਨਿਆਂ ਦੇ ਵਾਂਗ, ਜਿਹੜੇ ਸਾਡੇ ਉੱਤੇ ਸਿੱਤਮ ਸੀ ਉਹਨਾਂ ਨੇ ਢਾਹੇ, ਯਾਦ ਰਹਿਣਗੇ ਸਦਾ ਉਹ ਅਫਸਾਨਿਆਂ ਦੇ ਵਾਂਗ....j@$$ [/b]
4
« on: July 13, 2012, 05:28:53 AM »
ਤੇਰੇ ਤੋਂ ਦੂਰ ਜਾ ਕੇ, ਮੈਂ ਕਿੰਨਾ ਉਦਾਸ ਹੋਵਾਂਗਾ, ਜਿਥੇ ਵੀ ਤੂੰ ਹੋਵੇਂਗੀ, ਮੈਂ ਆਸ ਪਾਸ ਹੋਵਾਂਗਾ, ਰਾਤਾਂ ਨੂੰ ਸੂਰਜ ਚੜੇਗਾ, ਦਿਨ ਨੂੰ ਕਾਲੀ ਰਾਤ ਹੋਵੇਗੀ, ਜ਼ਮਾਨਾ ਉਜਾੜ ਲੱਗੇ ਗਾ, ਉਲਟੀ ਕਾਇਨਾਤ ਹੋਵੇਗੀ, ਜੀਵਾਂਗਾ ਜ਼ਰੂਰ ਤੇਰੇ ਬਗੈਰ, ਪਰ ਇੱਕ ਜ਼ਿੰਦਾ ਲਾਸ਼ ਹੋਵਾਂਗਾ, ਤੇਰੇ ਤੋਂ ਦੂਰ ਜਾ ਕੇ, ਮੈਂ ਕਿੰਨਾ ਉਦਾਸ ਹੋਵਾਂਗਾ....j@$$ [/b][/size][/color]
5
« on: July 12, 2012, 12:46:41 AM »
ਦੇਖ ਮੰਜ਼ਿਲ ਦੇ ਜਦ ਵੀ ਕਰੀਬ ਆ ਗਏ, ਸਾਡੇ ਰਾਹਾਂ ਚ ਭੈੜੇ ਨਸੀਬ ਆ ਗਏ, ਖੁਦ ਨਾਂ ਮਾਣੀ ਤੇ ਨਾਂ ਮਾਨਣ ਹੀ ਦਿੱਤੀ ਮਹਿਕ, ਹਰ ਕਦਮ ਤੇ ਹੀ ਐਸੇ ਰਕੀਬ ਆ ਗਏ, ਨਾਂ ਬਣੇ ਆਪਣੇ ,ਤੇ ਨਾਂ ਪਰਾਏ ਬਣੇ, ਕੁਝ ਕੁ ਰਿਸ਼ਤੇ ਸੀ ਐਸੇ ਅਜੀਬ ਆ ਗਏ, ਲੈ ਸਕੇ ਨਾਂ ਕਲਾਵੇ ਚ ਚੰਦਰਮਾ ਨੂੰ ਫਿਰ ਵੀ, ਭਾਵੇਂ ਅਰਸ਼ ਦੇ ਅਸੀਂ ਸੀ ਕਰੀਬ ਆ ਗਏ, ਜਾਨ ਨਿਕਲਣ ਲਗੀ ਸਹਿਮ ਕੇ ਜਦ ਮੇਰੀ, ਤਾਂ ਚਲ ਕੇ ਨੇ ਸਾਰੇ ਤਬੀਬ ਆ ਗਏ, ਹੈ ਮੇਰੀ ਮੌਤ ਕਿੰਨੀ ਹੀ ਭਾਗਾਂ ਭਰੀ, ਕਿਸ ਤਰ੍ਹਾਂ ਨੇ ਉਹ ਮੇਰੇ ਕਰੀਬ ਆ ਗਏ.....j@$$
ਰਕੀਬ.....ਦੁਸ਼ਮਣ ਤਬੀਬ.....ਹਕੀਮ ,ਵੈਦ, ਡਾਕਟਰ [/b][/size]
6
« on: July 09, 2012, 01:53:44 PM »
ਵਫਾ ਦਾ ਅਰਥ ਨਾਂ ਜਾਣੇ, ਨਾਂ ਬੇ-ਵਫਾਈ ਦਾ, ਕੀ ਕਰਾਂ ਮੈਂ ਇਲਾਜ, ਇਸ ਭੋੱਲੇ ਜਿਹੇ ਹਰਜਾਈ ਦਾ, ਉਮਰ ਨੂੰ ਗਾਲ ਕੇ ਆਉਂਦਾ ਹੈ, ਸਲੀਕਾ ਮੇਰੇ ਯਾਰੋ, ਕਰੀਦਾ ਪਿਆਰ ਕਿਵੇਂ,,ਪਿਆਰ ਕਿੰਝ ਨਿਭਾਈ ਦਾ........j@$$
[/i][/size][/color]
7
« on: July 08, 2012, 04:56:55 PM »
ਦਿਲ-ਜੋਈ ਲਈ ਜੋ ਵੀ ਆ ਕੇ ਮਿਲਦਾ ਹੈ, ਸਭ ਅੱਛਾ ਹੈ ਉਸ ਨੂੰ ਕਹਿ ਕੇ ਟਾਲੀ ਦਾ, ਤੇਰੇ ਦਿਲ ਨੂੰ ਦੱਸ ਤਾਂ ਕਿਵੇਂ ਸੰਭਾਲੂ ਉਹ, ਅਪਣਾ ਆਪ ਹੀ ਜਿਸ ਤੋਂ ਨਹੀਂ ਸੰਭਾਲੀ ਦਾ....j@$$ [/b][/size][/color]
8
« on: July 05, 2012, 12:09:52 PM »
ਹੁਣ ਉਡੀਕਾਂਗੇ ਨਾਂ ਤੈਨੂੰ, ਫਿਰ ਕਦੇ ਦੀਵੇ ਜਗਾ ਕੇ, ਦੇਖ ਲੈ ਹੁਣ ਜਾ ਰਹੇ ਹਾਂ, ਸਿਲਸਿਲੇ ਸਾਰੇ ਮੁਕਾ ਕੇ, ਕਈ ਸਾਲ ਬਹੁਤ ਬੇਚੈਨ ਕੀਤਾ, ਮੈਨੂੰ ਇਹਨਾਂ ਨੇ, ਚੈਨ ਮੈਨੂੰ ਮਿਲ ਗਿਆ, ਹੁਣ ਖਤ ਤੇਰੇ ਸਾਰੇ ਜਲਾ ਕੇ.....j@$$
[/b][/color]
9
« on: June 28, 2012, 08:36:52 AM »
ਬੇਵਫਾ ਦੀ ਬੇਵਫਾਈ ਵੇਖ ਲਉ, ਦਿਲ ਤੇ ਗਹਿਰੀ ਚੋਟ ਖਾਈ ਵੇਖ ਲਉ, ਜ਼ਿੰਦਗੀ ਫੱਕਰਾਂ ਦੀ ਭਾਈ ਵੇਖ ਲਉ, ਇਸ਼ਕ ਵਿਚ ਹੋਏ ਸ਼ੁਦਾਈ ਵੇਖ ਲਉ, ਰਾਤ ਭਰ ਉਸ ਦੀ ਜੁਦਾਈ ਵੇਖ ਲਉ, ਨੀਂਦ ਅੱਖੀਆਂ ਚੋਂ ਉਡਾਈ ਵੇਖ ਲਉ, ਹੁਣ ਵੀ ਦੱਸੋ ਇਸ਼ਕ ਵਿਚ ਮੇਰਾ ਕਸੂਰ, ਖੁਦ ਨਜ਼ਰ ਉਸ ਨੇ ਚੁਰਾਈ ਵੇਖ ਲਉ, ਮਰ ਗਿਆ ਤਾਂ ਯਾਰ ਵੀ ਸਭ ਤੁਰ ਗਏ, ਲਾਸ਼ ਅਪਣੀ ਖੁਦ ਉਠਾਈ ਵੇਖ ਲਉ, ਕੀ ਕਰੋਗੇ ਮੇਰਾ ਸੀਨਾ ਚੀਰ ਕੇ, ਪੀੜ ਦੱਬੀ ਹੈ ਪਰਾਈ ਵੇਖ ਲਉ.......j@$$ [/b][/size][/color]
10
« on: June 18, 2012, 02:30:55 PM »
ਤੇਰੇ ਹੱਥਾਂ ਤੇ ਬਣੀ ਹੋਈ ਲਕੀਰ ਹਾਂ ਮੈਂ, ਤੇਰੇ ਪੈਰਾਂ ਵਿਚ ਜੋ ਪਈ ਹੈ ਉਹ ਜ਼ੰਜੀਰ ਹਾਂ ਮੈਂ, ਪੂਰਾ ਕਰਦੇ ਕਰਦੇ ਜਿਸ ਨੂੰ ਤੂੰ ਅਧੂਰਾ ਛਡ ਦਿੱਤਾ, ਤੇਰੇ ਹੱਥਾਂ ਦੀ ਬਣੀ ਹੋਈ ਉਹ ਤਸਵੀਰ ਹਾਂ ਮੈਂ, ਇੱਕ ਤੇਰੇ ਬਿਨਾਂ ਹੋਰ ਸਾਰਾ ਕੁਝ ਹੈ ਮੇਰੇ ਕੋਲ, ਪਰ ਹੁਣ ਤੇਰੇ ਲਈ ਸਿਰਫ ਮਿੱਟੀ ਦਾ ਇੱਕ ਸ਼ਰੀਰ ਹਾਂ ਮੈ, ਸਿਰਫ ਇੱਕ ਹੀ ਚੀਜ਼ ਦੀ ਕਮੀ ਹੈ ਜ਼ਿੰਦਗੀ ਵਿਚ, ਹਾਂ ਪਿਆਰ ਦੇ ਮੁਆਮਲੇ ਦੇ ਵਿਚ ਇੱਕ ਫਕੀਰ ਹਾਂ ਮੈਂ.......j@$$ [/b][/size][/color]
11
« on: June 15, 2012, 02:09:45 AM »
ਮੈਨੂੰ ਸੀਨੇ ਨਾਲ ਲਗਾ ਕੇ, ਮੇਰੇ ਸਾਰੇ ਗਮ ਦੂਰ ਕਰ ਦੇ, ਮੈਂ ਤੇਰੇ ਕੋਲੋਂ ਕਦੇ ਅੱਲਗ ਨਾਂ ਹੋ ਸਕਾਂ, ਇੰਨਾ ਮਜਬੂਰ ਕਰ ਦੇ, ਗੁਲਾਬੀ ਬੁੱਲ੍ਹਾਂ ਨਾਲ ਪਿਲਾ, ਜਾਂ ਅਪਣੀਆਂ ਮਸਤ ਅੱਖਾਂ ਨਾਲ, ਬਸ ਤੇਰੇ ਬਦਨ ਨਾਲ ਲਿਪਟਿਆ ਰਹਾਂ,ਮਦਹੋਸ਼ੀ ਚ ਇੰਨਾ ਚੂਰ ਕਰ ਦੇ, ਜੀਅ ਕਰਦਾ ਲੈ ਕੇ ਤੈਨੂੰ ਬਾਹਾਂ ਵਿਚ, ਤੇਰੇ ਇਹਨਾਂ ਬੁੱਲ੍ਹਾਂ ਨੂੰ ਇੰਨਾ ਚੁੰਮ ਲਵਾਂ , ਫ਼ਾਸਲੇ ਸ਼ਰਮੋ - ਹਯਾ ਦੇ, ਹੁਣ ਤੂੰ ਵੀ ਸਾਰੇ ਦੂਰ ਕਰ ਦੇ, ਮੇਰੀ ਰਗ ਰਗ ਚ ਵਸ ਜਾਵੇ, ਜਾਨ ਮੇਰੀ ,ਪਿਆਰ ਤੇਰਾ, ਮੈਂ ਕਿਸੇ ਹੋਰ ਵੱਲ ਨਾਂ ਕਦੇ ਦੇਖ ਸਕਾਂ ਇੰਨਾ ਮਗਰੂਰ ਕਰ ਦੇ......j@$$ [/b][/size][/color]
12
« on: April 23, 2012, 11:22:20 PM »
ਲਿਪਟ ਕੇ ਅਪਣੀਅਾਂ ਤਨਹਾੲੀਅਾਂ ਨਾਲ ਜਾਗਦਾ ਰਹਿੰਦਾ ਹਾਂ ਮੈਂ, ਸਾਰੀ ਸਾਰੀ ਰਾਤ ਤੇਰੀ ਯਾਦ ਮੈਨੰੂ ਸੌਣ ਨਹੀਂ ਦਿੰਦੀ, ਤੇਰੀ ਕੋੲੀ ਮਾਸੂਮ ਜਿਹੀ ਸ਼ਰਾਰਤ ਜਦੋਂ ਵੀ ਯਾਦ ਅਾਂੳੁਦੀ ਹੈ, ੳੁਦਾਸ ਤਾਂ ਮੈਨੰੂ ੳੁਹ ਕਰ ਜਾਂਦੀ ਹੈ ਪਰ ਰੋਣ ਨਹੀਂ ਦਿੰਦੀ, ਲੋਕ ਕਹਿੰਦੇ ਨੇ ਭੁੱਲ ਜਾਵਾਂ ਤੈਨੂੰ ਤੇ ਨਵੀਂ ਜ਼ਿੰਦਗੀ ਸ਼ੁਰੁ ਕਰਾਂ, ਮੇਰੀ ਰੂਹ ਤੇ ਤੂੰ *ਿੲਸ ਤਰਾਂ ਕਾਬਿਜ਼ ਹੈਂ ਕੇ ਕਿਸੇ ਹੋਰ ਦਾ ਮੈਨੰੂ ਹੋਣ ਨਹੀਂ ਦਿੰਦੀ.....j@$$ [/b][/size][/s][/color]
13
« on: February 22, 2012, 07:30:26 AM »
ਦਿਨ ਨੰੂ ਵੀ ਰਾਹਾਂ ਵਿਚ ਦੀਵੇ ਬਾਲਦਾ ਹਾਂ ਮੈਂ, ੳੁਸ ਦੀਅਾਂ ਪੈੜਾਂ ਨੰੂ ਹਰ ਦਮ ਭਾਲਦਾ ਹਾਂ ਮੈਂ, ਕੀ ਪਤਾ ਕਿਸ ਪਾਸਿੳੁਂ ਅਚਾਨਕ ਅਾ ਜਾੲੇ ੳੁਹ, ਮੈਂ ਸਦਾ ਿੲਹ ਭਰਮ ਦਿਲ ਵਿਚ ਪਾਲਦਾ ਹਾਂ ਮੈਂ.....j@$$ [/size][/b][/color]
14
« on: February 13, 2012, 09:02:28 AM »
] ੳੁਹ ਮੇਰੇ ਹਰ ਝੂਠ ਨਾਲ ਖੁਸ਼ ਹੁੰਦੀ ਸੀ, ਜਿਸ ਨੂੰ ਹਮੇਸ਼ਾ ਸੱਚ ਬੋਲਣ ਦੀ ਅਾਦਤ ਸੀ, ੳੁਹ ਮੇਰੀਅਾਂ ਅੱਖਾਂ ਚੋਂ ਇਕ ਹੰਝੂ ਗਿਰਨ ਨਾਲ ਵੀ ਨਾਰਾਜ਼ ਹੋ ਜਾਂਦੀ ਸੀ, ਜਿਸ ਨੂੰ ਿੲਕਲਿਅਾਂ ਬਹਿ ਕੇ ਰੋਣ ਦੀ ਅਾਦਤ ਸੀ, ਓੁਹ ਹਮੇਸ਼ਾ ਕਹਿੰਦੀ ਸੀ ਕੇ ਮੈਂ ੳੁਸ ਨੂੰ ਭੁੱਲ ਜਾਵਾਂ, ਜਿਸ ਨੂੰ ਮੇਰੀ ਹਰ ਗਲ ਯਾਦ ਰਖਣ ਦੀ ਅਾਦਤ ਸੀ, ਤਾਂ ਕੇ ਮੈਂ ੳੁਸ ਨੂੰ ਬਾਰ ਬਾਰ ਪਿਆਰ ਨਾਲ ਡਾਂਟ ਸਕਾਂ, ੳੁਸ ਨੂੰ ਰੋਜ਼ ਰੋਜ਼ ਗਲਤੀਅਾਂ ਕਰਨ ਦੀ ਅਾਦਤ ਸੀ, ਉਂਝ ਤਾਂ ਉਹ ਮੇਰੇ ਤੇ ਦਿਲ ਜਾਨ ਨਿਛਾਵਰ ਕਰਦੀ ਸੀ, ਪਰ ੳੁਸ ਨੂੰ ਮੇਰੇ ਨਾਲ ਨਿੱਕੀ ਜਿਹੀ ਗੱਲ ਤੇ ਰੁੱਸਣ ਦੀ ਅਾਦਤ ਸੀ, ਮੈਂ ੳੁਹਦੇ ਨਾਲ ਚਲ ਪਰ ਿੲਹ ਨਹੀਂ ਜਾਣਦਾ ਸਾਂ, ਕੇ ਰਸਤੇ ਵਿਚ ਹੀ. ਛਡ .ਜਾਣਾ ੳੁਸ ਦੀ ਅਾਦਤ ਸੀ........j@$$ [/size][/b][/color]
15
« on: January 30, 2012, 05:02:48 AM »
ਰੂਹਾਂ ਦਾ ਰਿਸ਼ਤਾ ਸੀ ਜਿਹੜਾ ਚੂਰ ਹੁੰਦਾ ਜਾ ਰਿਹਾ, ਪਿਆਰ ਉਸ ਦਾ ਹੁਣ ਤਾਂ ਬਸ ਕਾਫੂਰ ਹੁੰਦਾ ਜਾ ਰਿਹਾ, ਕੋਈ ਸ਼ੌਕ, ਜ਼ਿੰਦਗੀ ਚ, ਹੁਣ ਤਾਂ ਬਾਕੀ ਨਾਂ ਰਿਹਾ, ਜਿਗਰ ਮੇਰੇ ਦਾ ਿੲਕ ਟੁਕੜਾ ਮੈਥੋਂਂ ਦੂਰ ਹੁੰਦਾ ਜਾ ਰਿਹਾ........j@$$
16
« on: January 23, 2012, 07:47:45 AM »
ਮਹਿਕ ਉਸਦੀ ਜਦ ਹਵਾ ਦੇ ਵਿਚ ਘੁਲ ਕੇ ਆ ਮਿਲੀ, ਜਾਪਿਆ ਫਿਰ ਬਹਿਸ਼ਤ ਸਾਰੀ ਦੀ ਸਾਰੀ ਮਿਲ ਗਈ, ਗਮ ਨਹੀਂ ਹੋਣਾ ਜੇ ਮਰਨੋਂ ਬਾਅਦ ਨਾਂ ਮਿਲਿਆ ਖੁਦਾ, ਜੀਂਦਿਆਂ ਜਦ ਰਬ ਦਾ ਤੂੰ ਰੂਪ ਸਜਨੀਏਂ ਮਿਲ ਗਈ.......j@$$
17
« on: January 21, 2012, 05:33:22 PM »
ਅਜ ਕੋਲ ਅਾ ਕੇ ਵੀ ਉਹ ਅਾਈ ਨਾਂ ਲਗੀ, ਫੇਰ ਵੀ ਤਾਂ ਉਹ ਪਰ ਪਰਾਈ ਨਾਂ ਲਗੀ.....j@$$ [/color][/s][/size]
18
« on: January 20, 2012, 02:34:00 AM »
ਸਭ ਨੂੰ ਹੀ ਇਹ ਉਮੀਦ ਸੀ ਕੇ ਮੈਂ ਬੋਲਾਂਗਾ ਉਸਦੇ ਖਿਲਾਫ਼, *ਚੁੱਪ ਰਹਿ ਕੇ ਪਰ ਮੈਂ ਤਾਂ ਉਹਦੀ ਹਮਾਇਤ ਕਰ ਆਇਆ, *ਕਿਸ ਤਰਾਂ ਉਸਦੇ ਬਿਨਾਂ ਮੈਂ ਰਹਿੰਦਾ ਹਾਂ ਹਰ ਵਕਤ ਬੁਝਿਆ ਜਿਹਾ *ਇੱਕ ਬੁਝਿਆ ਦੀਵਾ ਉਸਦੀ ਦਹਿਲੀਜ਼ ਤੇ ਰਾਤ ਨੂੰ ਚੁੱਪ ਚਾਪ ਮੈਂ ਪਰ ਧਰ ਆਇਆ .......j@$$
19
« on: January 11, 2012, 12:01:40 PM »
ਸ਼ੇਅਰ ਦੇ ਲਫ਼ਜ਼ ਅਪਣੇ ਆਪ ਆ ਜਾਂਦੇ ਨੇ ਕਾਗਜ਼ ਤੇ, ਜਦ ਵੀ ਮੇਰਿਆਂ ਹੋਠਾਂ ਤੇ ਉਸ ਦਾ ਨਾਮ ਹੁੰਦਾ ਹੈ, ਚੁਰਾਉਂਦੀ ਤਾਂ ਹੈ ਕੋਈ ਹੋਰ ਹੈ ਆ ਕੇ ਨੀਂਦ ਰਾਤਾਂ ਦੀ, ਇਹ ਸੁਪਨਾ ਤਾਂ ਵਿਚਾਰਾ ਮੁਫ਼ਤ ਵਿਚ ਬਦਨਾਮ ਹੁੰਦਾ ਹੈ.....j@$$ [/color][/size]
20
« on: January 01, 2012, 01:19:34 PM »
ਬਾਰ ਖੜਕਾਵੇ ਕੋਈ ਤਾਂ ,ਜਾਪਦਾ ਉਹ ਆ ਗਈ, ਦੇਖਿਆ ਜਦ ਸਾਹਮਣੇ,ਕੋਈ ਹੋਰ ਹੁੰਦੀ ਘੂਰਦੀ, ਘੁੱਟ ਕੇ ਗਲਵਕੜੀ ਉਸ ਨੂੰ ਮੈਂ ਇੱਕ ਦਮ ਪਾ ਲਈ, ਮਿਲ ਗਈ ਸੁਪਨੇ ਚ ਰਾਤੀਂ, ਜਦ ਉਹ ਸਜਨੀ ਦੂਰ ਦੀ......j@$$
|