November 24, 2024, 12:38:18 AM

Show Posts

This section allows you to view all posts made by this member. Note that you can only see posts made in areas you currently have access to.


Topics - ਜੱਟ ਰਾਏਕੋਟ ਦਾ

Pages: [1]
1
Gup Shup / ਨਵਾਂ ਸਾਲ ਚੜ ਗਿਆ.
« on: January 01, 2013, 08:46:40 AM »
ਸ਼ਹਿਰ ਚ-
ਕੋਠੀ ਤੇ ਦੀਪਮਾਲਾ ਹੋ ਰਹੀ ਏ
ਮੁਰਗੇ ਬੱਕਰੇ ਵੱਢੇ ਜਾ ਰਹੇ ਨੇ
ਕੇਕ ਲਿਆਂਦਾ ਗਿਆ
ਪਰਾਪਰਟੀ ਸਲਾਹਕਾਰ ਦਾ ਮੁੰਡਾ
ਲਿਸ਼ਕਿਆ ਪੁਸ਼ਕਿਆ ਸਾਥੀਆਂ ਨਾਲ ਕਲੱਬ ਜਾ ਰਿਹਾ

ਬਾਹਰਲੇ ਮੁਲਕ-
ਪੱਬ ਕਲੱਬਾਂ ਚ ਗੌਣ ਪਾਣੀ ਚੱਲ ਰਿਹਾ
ਪਿਉ ਪੁੱਤ ਕਈ ਹਜਾਰਾਂ ਦੀ ਬੋਤਲ ਰੂਪੀ
ਖੁਸ਼ੀ ਮਨਾ ਰਹੇ ਨੇ
ਬਰਾੜਾਂ ਦਾ ਕਾਕਾ ਨਵੀਂ ਛੇ ਸੈਲੰਡਰ ਚ
ਹਾਣੀਆਂ ਨਾਲ ਬੀਚ ਪਾਰਟੀ ਤੇ ਜਾ ਰਿਹਾ

ਮਾਲਵੇ ਦੇ ਇੱਕ ਪਿੰਡ ਚ-
ਦੀਪਾ ਪਾਣੀ ਵਾਲੀ ਪੈਪ ਦੇ ਮੂੰਹ ਅੱਗੇ
ਉੰਗਲ ਦੇ ਕੇ ਪਰੈਸ਼ਰ ਨਾਲ ਤੇ ਆਪਣੇ
ਪੈਰ ਨੂੰ ਬੂਰੀ ਮੱਝ  ਦੇ ਨੌਂਹ ਤੇ ਘਸਾ ਕੇ
ਜੰਮਿਆ ਗੋਹਾ ਲਾਹ ਰਿਹਾ,
ਤਾਰਾਂ ਵਾਲੇ ਬੁਰਸ਼ ਵਰਗੀ ਪੂਛ ਦੇ ਸਿਰੇ
ਨਾਲ ਪਿੱਠ ਮਲ ਮਲ ਕੇ ਨੁਹਾ ਰਿਹਾ,
ਖੇਸ ਦੀ ਬੁੱਕਲ ਮਾਰ ਬਾਪੂ ਸਾਇਕਲ ਪਿਛੇ ਕਹੀ ਰਖ
ਕਣਕ ਨੂੰ ਪਾਣੀ ਲਾਉਣ ਜਾ ਰਿਹਾ
ਬੇਬੇ ਚੁृਲੇ ਨੂੰ ਮਿੱਟੀ ਨਾਲ ਲਿੱਪ ਰਹੀ ਆ
-  -     -    -       -    -       -     -   

12 ਵੱਜ ਗਏ
ਸ਼ਹਿਰ ਚ-
ਜਾਮ ਨਲ ਜਾਮ ਟਕਰਾਏ,
ਨੱਚਣ ਵਾਲੀਆਂ ਤੇ ਕਈ ਸੌ ਲੁਟਾਏ ਗਏ
ਲਲਕਰੇ ਵੱਜੇ
ਤੇ ਨਵਾਂ ਸਾਲ ਚੜ ਗਿਆ.
ਬਾਹਰਲੇ ਮੁਲਕ ਚ-
ਆਤਿਸ਼ਬਾਜੀ ਹੋਈ
ਜਾਮ, ਗਲਵੱਕੜੀਆਂ,ਚੁੰਬਨ ਸਾਂਝੇ ਹੋਏ
ਸ਼ੋਰ ਸ਼ਰਾਬਾ ਹੋਇਆ
ਤੇ ਨਵਾਂ ਸਾਲ ਚृੜ ਗਿਆ.
ਮਾਲਵੇ ਦੇ ਪਿੰਡ-
ਲੈਟ ਭੱਜ ਗੀ,
ਜਲੰਧਰ ਦੂਰਦਰਸ਼ਨ ਤੇ ਨਵੇਂ ਸਾਲ ਦਾ
ਪਰੋਗਰਾਮ ਵਿੱਚ ਰਹਿ ਗਿਆ
ਸਾਰੇ ਦਿਨ ਦਾ ਥੱਕਿਆ ਦੀਪਾ
ਸੌਂ ਗਿਆ,
ਬਾਬੇ ਬੋਲੇ,
ਸਵੇਰੇ ਨਵਾਂ ਸਾਲ ਚੜ ਗਿਆ.

2
Pics / Today 31Oct Singh Destroyed Indra Gandhi !
« on: October 31, 2012, 04:46:43 AM »
ਬੇਅੰਤ ਸਿੰਘ ਨੇ ਮਾਰ ਸੈਲਿਊਟ ਕਹਿੰਦੇ, ਹੱਥ ਸਰਵਿਸ ਰਿਵਾਲਵਰ ਨੂੰ ਪਾ ਲਿਆ ਸੀ
ਸਤਵੰਤ ਸਿੰਘ ਵੀ ਅਕਾਲ ਨੂੰ ਯਾਦ ਕਰਕੇ, ਕਾਰਬਾਈਨ ਦਾ ਘੋੜਾ ਦਬਾ ਲਿਆ ਸੀ

ਆਖਿਆ ਲਲਕਾਰ ਕੇ ਸਿੰਘਾਂ ਨੇ ਇੰਦਰਾ ਨੂੰ, ਡਰ ਸਿੰਘਾਂ ਦਾ ਦਿਲੋਂ ਭੁਲਾ ਲਿਆ ਸੀ
ਕਾਹਤੋਂ ਭੁੱਲਗੀ ਕਹਿੰਦੇ ",, ਵੈਰ ਖਾਲਸੇ ਨਾਲ ਜਿਹੜਾ ਪਾ ਲਿਆ ਸੀ

ਭਾਜੀ ਮੋੜਨੀ ਲਾਹੁਣਾ ਹੈ ਕਰਜ਼ ਸਿਰ ਤੋਂ, ਯੋਧੇ ਇੰਦਰਾ ਨੂੰ ਆਖ ਸੁਣਾਉਣ ਲੱਗੇ
ਮਿੱਟੀ ’ਚ ਰੋਲ ਦੇਣੇ ਸਾਨੂੰ ਮਿਟਾਉਣ ਵਾਲੇ, ਮੰਨੂ ਦੀ ਭੈਣ ਤਾਈਂ ਗੱਲ ਸਮਝਾਉਣ ਲੱਗੇ

ਢਾਹ ਕੇ ਹਰਿਮੰਦਰ ਨੂੰ ਤੁਸੀਂ ਜੋ ਚਾੜਿਆ ਸੀ, ਅਸੀਂ ਤਾਂ ਉਹ ਹਿਸਾਬ ਮੁਕਾਉਣ ਲੱਗੇ
ਅੱਜ ਸੁਰਖਰੂ ਕੌਮ ਹੋਜੂ, ਯੋਧੇ ਚਾੜੀ ਹੋਈ ਭਾਜੀ ਨੂੰ ਲਾਹੁਣ ਲੱਗੇ..,

31 ਅਕਤੂਬਰ ਨੂੰ ਹੋਣੀ ਉਡੀਕਦੀ ਸੀ, ਇੰਦਰਾ ਸਿੰਘਾਂ ਨੇ ਸੁੱਕੀ ਨਾ ਜਾਣ ਦਿੱਤੀ
ਜੀਹਨੇ ਢੁਹਾਇਆ ਸੀ ਤਖ਼ਤ ਅਕਾਲ ਤਾਈਂ, ਰਹਿਣ ਉਹਦੀ ਨਾ ਅੱਜ ਪਛਾਣ ਦਿੱਤੀ

ਭੈਣ ਮੰਨੂ ਦੀ ਕਰਦੀ ਹੈ ਅੱਜ ਤਰਲੇ, ਮਿਲਾ ਮਿੱਟੀ ’ਚ ਸਿੰਘਾਂ ਨੇ ਆਨ ਦਿੱਤੀ
ਰਾਣੀ ਹਿੰਦ ਦੀ ਅੱਜ ‘ ਫਿਲਟਰ ਵਾਂਗਰਾਂ ਸਿੰਘਾਂ ਨੇ ਛਾਣ ਦਿੱਤੀ

3
ਬੱਬਰ ਸਿੰਘਾ ਵਲੋ ਸਿਵ ਸੈਨਾ  ਨੂ  ਸੰਦੇਸ਼

4
ਸਤਾਰਾਂ ਸਾਲ ਤੋਂ ਸੀ ਬੰਦ ਉਹ ਤਾਂ ਵਿੱਚ ਜੇਲ੍ਹ ਦੇ

ਸਾਰੀ ਉਮਰ ਬਿਤਾਈ ਕਚਿਹਰੀਆਂ 'ਚ ਖੇਲਦੇ

ਬਾਜਾਂ ਵਾਲਿਆਂ ਤੋਂ ਮਿਲਿਆ ਏ ਥਾਪੜਾ ਮੌਤ ਦਾ ਨਾਂ ਡਰ ਸ਼ੇਰ ਨੂੰ

ਸਾਰਾ ਜੱਗ ਨਾਂ ਕਦੇ ਵੀ ਯਾਰੋ ਭੁੱਲਦਾ "ਰਾਜੋਆਣਾ" ਦਲੇਰ ਨੂੰ.

Pages: [1]