December 03, 2024, 12:29:04 PM

Show Posts

This section allows you to view all posts made by this member. Note that you can only see posts made in areas you currently have access to.


Topics - Gharry

Pages: [1] 2 3
1
ਕੁੱਤਾ ਰੋਵੇ ਚੁੱਪ ਕਰਾਉਂਦੀ ਦੇਖੀ ਦੁਨੀਆਂ ਮੈਂ,,
ਬੰਦਾ ਰੋਵੇ ਹੋਰ ਰਵਾਉਂਦੀ ਦੇਖੀ ਦੁਨੀਆਂ ਮੈਂ
ਜਿਹਨਾਂ ਨੇ ਗਲ ਵੱਢੇ ਹੁਣ ਤੱਕ ਬੇਬਸ ਲੋਕਾਂ ਦੇ,,
ਹਾਰ ਉਹਨਾਂ ਦੇ ਗਲ ਵਿੱਚ ਪਾਉਂਦੀ ਦੇਖੀ ਦੁਨੀਆਂ ਮੈਂ
ਜਿਉਂਦੇ ਜੀ ਨਾ ਜਿਸ ਬਾਪੁ ਨੁੰ ਰੋਟੀ ਦਿਤੀ ਗਈ,,
ਮਰਨੇ ਪਿਛੋਂ ਪਿੰਡ ਰਜਾਉਂਦੀ ਦੇਖੀ ਦੁਨੀਆਂ ਮੈਂ,

2
ਨੈਣਾ ਰਾਹੀਂ ਉਤਰੇ ਤੇ ਫਿਰ ਦਿਲ ਵਿਚ ਲਹਿ ਗਏ ਉਹ
ਪਤਾ ਨਾ ਲੱਗਿਆ ਕਦੋਂ ਸਾਡੀਆ ਜੜਾਂ ਚ ਬਹਿ ਗਏ ਉਹ,
ਦੁੱਖ ਹੈ ਜੜਾਂ ਚ ਬਹਿ ਕੇ ਫੇਰੀ ਆਰੀ ਸੱਜਣਾ ਨੇ
ਦੁਸ਼ਮਣ ਵੀ ਨਾ ਮਾਰਨ ਜੋ ਸੱਟ ਮਾਰੀ ਸੱਜਣਾ ਨੇ,,

3
ਮੇਰੇ ਦੁਖਾਂ ਦੀ ਨਾ ਕੋਈ ਸਾਰ ਲੇੰਦਾ
ਮੇਰੇ ਆਪਣੇ ਵੀ ਮੈਨੂੰ ਛਡ ਗਏ ਨੇ,
ਜੋ ਰਖੇ ਹਰ ਪਲ ਮੈਂ ਗਲਵਕੜੀ ਚ
ਉਹੀ ਬਾਹਵਾਂ ਮੇਰੀਆਂ ਵੱਡ ਗਏ ਨੇ

4
ਦੁੱਖ ਦਿਲਾਂ ਦੇ ਸਮੁੰਦਰੋਂ ਹੋਏ ਡੂੰਘੇ
ਹਰ ਇੱਕ ਨੂੰ ਖੋਲ ਸੁਣਾਏ ਨਹੀ ਜਾਦੇ
ਕੁੱਝ ਦੋਸਤ ਪਲ਼ ਵਿੱਚ ਬਣ ਜਾਦੇ
ਕੁੱਝ ਸਾਰੀ ਉਮਰ ਬਣਾਏ ਨਹੀ ਜਾਦੇ
ਕੁੱਝ ਦੋਸਤਾਂ ਬਿਨਾਂ ਨਹੀਂ ਪਲ ਲੰਘਦੇ
ਪਰ ਓਹ ਕੋਲ ਬੁਲਾਏ ਨਹੀ ਜਾਦੇ
ਕੁੱਝ ਰੋਕਾਂ ਨੇ ਸਮਾਜ ਦੀਆਂ
ਤੇ ਕੁੱਝ ਰਸਮ ਰਿਵਾਜ ਦੁਨਿਆਂ ਦੇ
ਕੁੱਝ ਜਾਨ ਤੋਂ ਪਿਆਰੇ ਲਗਦੇ ਨੇ
ਪਰ ਕੀ ਕਰੀਏ ਗਲ ਨਾਲ ਲਾਏ ਨਹੀਂ ਜਾਦੇ,,

5
ਲਿਖੀ ਨਈ ਕਿਸੇ ਨੇ ਓਹ ਵਸੀਅਤ ਲਿਖ ਕੇ ਜਾਵਾਂਗੇ,
ਮਰਨ ਪਿੱਛੌ ਵੀ ਖੁਦ ਨੂੰ ਤੇਰੀ ਮਲਕੀਅਤ ਲਿਖ ਕੇ ਜਾਵਾਂਗੇ
ਫਿਕਰ ਨਾ ਕਰੀ ਤੈਨੂੰ ਅਸੀ ਕਰਦੇ ਨਈ ਬਦਨਾਮ,
ਰੱਬ ਤੌ ਵੀ ਸਾਫ਼, ਤੇਰੀ ਨੀਅਤ ਲਿਖ ਕੇ ਜਾਵਾਂਗੇ,,,,,,

6
ਓੁਹ ਗਲ ਕਿਉ ਕਰਾ ਜਿਸਦੀ ਕੋਈ ਖਬਰ ਹੀ ਨਾ ਹੋਵੇ,
ਓੁਹ ਦੁਆ ਕਿਉ ਕਰਾ ਜਿਸ ਵਿਚ ਕੋਈ ਅਸਰ ਹੀ ਨਾ ਹੋਵੇ ,
ਕਿਵੇ ਕਹਿ ਦੇਵਾ ਕੇ ਲੱਗ ਜਾਵੇ ਮੇਰੀ ਉਮਰ ਤੇਨੂੰ,
ਕੀ ਪਤਾ ਅਗਲੇ ਪਲ ਮੇਰੀ ਉਮਰ ਹੀ ਨਾ ਹੋਵੇ,,

7
Shayari / ਕਦੀ ਬੰਦਾ ਬਣ ਕੇ ਆ ਰੱਬਾ.
« on: September 07, 2012, 10:32:47 AM »

ਕੋਈ ਸੌਂ ਰਿਹਾ ਸੜਕ ਕਿਨਾਰੇ ਤੇ.
ਕੋਈ ਕਰਦਾ ਐਸ਼ ਚੁਬਾਰੇ ਤੇ.
ਕੋਈ ਤਰਸੇ ਬੇਹੇ ਟੁੱਕਰ ਨੂੰ.
ਕੋਈ ਪੀਕੇ ਚੱਬੇ ਕੁੱਕੜ ਨੂੰ.
ਕਿਤੇ ਭੁੱਖੇ ਨਿਆਣੇ ਸੁੱਤੇ ਨੇ.
ਕਿਤੇ ਦੁੱਧ ਪੀਣ ਨੂੰ ਕੁੱਤੇ ਨੇ.
ਕਿਤੇ ਨੰਗਾ ਕੰਬੇ ਰਾਹਾਂ ਤੇ.
ਕਿਤੇ ਟੰਗੇ ਕੋਟ ਨੇ ਬਾਹਾਂ ਤੇ.
ਇੱਥੇ ਕੀ ਕੀ ਕਾਰੇ ਹੁੰਦੇ ਨੇਂ.
ਰਿਸਵਤ ਨਾਲ ਗੁਜਾਰੇ ਹੁੰਦੇ ਨੇ.
...ਮੈਂ ਸੰਗਦਾ ਤੈਨੂੰ ਦੱਸਣ ਤੋਂ.
ਤੇਰੇ ਸਾਹਮਣੇ ਸਾਰੇ ਹੁੰਦੇ ਨੇ.
ਕਦੀ ਬੰਦਾ ਬਣ ਕੇ ਆ ਰੱਬਾ.
ਤੈਨੂੰ ਦੁੱਖ ਸੁਣਾਉਣਾਂ ਚਾਹੁੰਦਾ ਹਾਂ.
ਇਸੇ ਗੱਲ ਦੀ ਖਾਤਿਰ ਮੈਂ ਤੈਨੂੰ.
ਹੇਠ ਬੁਲਾਉਣਾਂ ਚਾਹੁੰਦਾ ਹਾਂ .

8
ਇਕ ਦਿਨ ਮੈਂ ਪੁਛ ਬੈਠਾ ਰੱਬ ਨੂੰ,
ਕਿਓਂ ਦੁਸ਼ਮਨ ਬਣਾਈ ਬੈਠਾ ਹੈਂ ਪਿਆਰ ਨੂੰ,
ਰੱਬ ਨੇ ਮੈੰਨੂ ਜੁਆਵ ਦਿੱਤਾ,
ਤੂੰ ਵੀ ਤਾਂ ਰੱਬ ਬਣਾਈ ਬੈਠਾ ਹੈਂ ਆਪਣੇ ਯਾਰ ਨੂੰ .

9
ਸੁਪਨਾ ਓਹ ਨਹੀ ਹੁੰਦਾ ਜੋ ਤੁਸੀਂ ਸੌਂ ਕੇ ਦੇਖਦੇ
ਸੁਪਨਾ ਓਹ ਹੁੰਦਾ ਜੋ ਤੁਹਾਨੂੰ ਸੌਣ ਨਾ ਦੇਵੇ !!!

10
ਰੁੱਸ ਰੁੱਸ ਕੇ ਨਾ ਬਹਿ ਸੱਜਣਾ
ਅਸੀਂ ਰੁੱਸਿਆ ਯਾਰ ਮਨਾਉਂਣਾ ਨਹੀਂ
ਸਾਡੇ ਨਾਲ ਵਕਤ ਗੁਜਾਰੇ ਜੋ
ਓ ਵੇਲਾ ਮੁੜ ਕੇ ਆਉਂਣਾ ਨਹੀਂ
ਅਸੀਂ ਵਾਂਗ ਹਵਾ ਦੇ ਉੱਡ ਜਾਨਾ
ਸਾਡੇ ਬਿਨਾਂ ਕਿਸੇ ਨੇ ਤੈਨੂੰ ਸਤਾਉਂਣਾ ਨਹੀਂ

11
Help & Suggestions / pj nu bachon lai poll karo
« on: August 31, 2012, 10:19:58 AM »
yr ethe ladeo na sirf chup chap vote ker k gher jao pegg lao te soun jao daru apni pini a kise tu leni nhi hahhahaha

12
ਕਦ ਨਿਭੀ ਆ ਕਖਾਂ ਦੀ ਹਵਾਵਾਂ ਦੇ ਨਾਲ
ਬੇਵਫਾਈ ਕਦ ਤੁਰੀ ਆ ਵਫਾਵਾਂ ਦੇ ਨਾਲ
ਅਸੀਂ ਵੀ ਕਦੀ ਅਸਮਾਨੋ ਤਾਰੇ ਤੋੜ੍ਹਨ ਦੀਆ ਗੱਲਾਂ ਕਰਦੇ ਸੀ
ਪਰ ਮੁਕਦਰ ਨਹੀ ਬਦਲਦੇ ਦੁਆਵਾਂ ਦੇ ਨਾਲ....

13
ਕੁਝ ਪਥਰਾਂ ਵਿਚ ਵੀ ਫੁਲ ਖਿਲ ਜਾਂਦੇ ਨੇ,
ਕੁਝ ਅਨਜਾਨੇ ਵੀ ਆਪਣੇ ਬਣ ਜਾਂਦੇ ਨੇ
ਇਸ ਦੁਨਿਆ ਵਿਚ ਕੁਝ ਲਾਸ਼ਾ ਨੂ ਕਫ਼ਨ ਨਸੀਬ ਨਹੀ ਹੁੰਦਾ,
ਤੇ ਕੁਝ ਲਾਸ਼ਾ ਤੇ ਤਾਜਮਹਲ ਬਣ ਜਾਂਦੇ ਨੇ

14
ਸਫਰ ਜ਼ਿਦਗੀ ਦਾ ਜਦੋ ਮੁਕ ਜਾਣਾ,
ਸੁੱਤੇ ਪਿਆਂ ਨੇ ਫੇਰ ਅਸੀਂ ਉੱਠਣਾ ਨਹੀਂ,
ਚਿੱਟੀ ਚਾਦਰ ਦੀ ਮਾਰਣੀ ਅਸੀ ਬੁੱਕਲ,
ਤੁਰ ਪੈਣਾ ਹੈ ਕਿਸੇ ਨੂੰ ਪੁੱਛਣਾ ਨਈ,
ਸਾਨੂੰ ਕਿਸੇ ਨੇ ਜਾਂਦਿਆ ਰੋਕਣਾ ਨਈ,
ਤੇ ਅਸੀਂ ਕਿਸੇ ਦੇ ਰੋਕਿਆ ਰੁੱਕਣਾ ਨਈ,
ਚਾਰ ਦਿਨ ਪੈਣੀ ਏ ਰਾਮ ਰੋਲੀ,
ਫਿਰ ਸਾਡਾ ਨਾਮ ਵੀ ਕਿਸੇ ਪੁੱਛਣਾ ਨਈ.

15
ਪੱਥਰਾ ਨਾਲ ਪਿਆਰ ਕੀਤਾ ਨਾਦਾਨ ਸੀ ਅਸੀ....
ਗਲਤੀ ਸਾਡੇ ਤੋ ਹੋਈ ਕਿੳ ਕੀ ਇਨਸਾਨ ਸੀ ਅਸੀ....
ਅੱਜ ਜਿੰਨਾ ਨੂੰ ਸਾਡੇ ਨਾਲ ਨਜ਼ਰ ਮਿਲਾੳਣ ਵਿੱਚ ਤਕਲੀਫ ਹੁੰਦੀ ਹੈ,
ਕਦੇ ਉਹ ਵੀ ਦਿਨ ਸੀ...........
.. ਜਦ ਉਸ ਸ਼ਕਸ ਦੀ ਜਾਨ ਸੀ ਅਸੀ....

16
Complaints / retd staff da ki matlib a
« on: July 24, 2012, 09:58:55 AM »
yr mai admin and sub admin(sarpanch)nu pm ker k puchea c k  retd staff kon a? koi gs da khas  hunda? per jado koi pj te aunda pehlla choocha ja choochi hunda fer usdia posta dekh k tarki hundi rehndi kai eda de hunde jina da pj nal piyar te kam dekh k tarki jaldi ho jandi' kai eda da v hunde jo kai varri  kihnde asi busy a sanu retd ker dao te o retd ho jande fer vapis a jande fer ohi gall o retd ho jande per jo hoya so hoya per jado o 10 varri retd ho k fer v pj da retd staff hunda ta bakki jo ek varri retd jo k vapis nhi aunde o ki a?ek varri tarki tu badd kise nu niche ta he linda ja sakda jado o galti karda per je kise ne apne app retdment lai a fer sab lai eko jiha liko ki tusi kade sidda sub admin banea?

17
ਜੇ ਕੋਈ ਛਡ ਕੇ ਜਾਂਦੀ ਆ ਤਾ ਜਾਵੇ ਜੀਅ ਸਦਕੇ
ਖੁਲੇ ਦਿਲ ਦੇ ਬੂਹੇ ਜੇ ਕੋਈ ਆਉਦੀ ਤਾ ਆਵੇ ਜੀਅ ਸਦਕੇ ,
ਅਸੀ ਰੱਜ ਰੱਜ ਕੇ ਮਾਣ ਲੈਣਾ ਦੁਨੀਆ ਦੇ ਰੰਗਾ ਨੂ
ਕੋਈ ਫਰਕ ਨੀ ਪੈਂਦਾ ਸਾਨੂ ਮਸਤ ਮਲੰਗਾਂ ਨੂ

18
Shayari / Chonna jitt k leader belgaam hoye
« on: July 23, 2012, 07:44:53 AM »
Chonna jitt k leader belgaam hoye,,,,,,
hr tha te ehna di hun chale mrzi,,,,,
Jihde chonna to pehla c gle milde,,,,,
,oh voter lgan lgge alergy....
Neta ji de lokker ta bhar gye ne,,,,,,
Janta record ch reh gyi bn arzi...

19
Shayari / ਕੱਚੇ ਜਿਹੇ ਘਰ ਸੀ,
« on: July 21, 2012, 10:15:54 AM »
ਕੱਚੀਆਂ ਸੀ ਗਲੀਆਂ
ਕੱਚੇ ਜਿਹੇ ਘਰ ਸੀ,
ਗਲੀ ਵਿਚ ਖੇਡ ਦਿਆਂ
ਮੀਂਹ ਜਾਂਦਾ ਵਰ ਸੀ,
ਸਾਰਾ ਦਿਨ ਭਿੱਜੀ ਜਾਣਾ
ਨਾ ਲਿਬੜਨ ਦਾ ਡਰ ਸੀ,
...
ਹੁਣ ਘਰ ਪੱਕੇ ਹੋ ਗਏ
ਹੋਈਆਂ ਗਲੀਆਂ ਵੀ ਪੱਕੀਆਂ,
ਨਾ ਖੇਡੇ ਗਲੀ ਵਿਚ ਕੋਈ
ਨਾ ਸਾਂਝਾਂ ਕਿਸੇ ਨਾਲ ਰਖੀਆਂ,
ਨਾ ਹੁਣ ਕੋਈ ਨਹਾਵੇ
ਨਾ ਮੀਂਹ ਰੱਬ ਪਾਵੇ ........

20
ਬੱਚਿਆਂ ਨੂੰ ਵੀ ਰੱਖਦੇ ਲੋਕੀਂ ਦੂਰ ਪੰਜਾਬੀ ਤੋਂ ,
ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ ,
ਮਿਲੇ ਤਰੱਕੀ ਮਾਂ-ਬੋਲੀ ਹੁਣ ਰੋਲਣ ਵਾਲੇ ਨੂੰ ,
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ

Pages: [1] 2 3