June 21, 2024, 02:08:22 AM

Show Posts

This section allows you to view all posts made by this member. Note that you can only see posts made in areas you currently have access to.


Messages - jass_cancerian

Pages: [1] 2 3 4 5 6 ... 11
1
ਸਾਨੂੰ ਦੇਣ ਲਈ ਤੇਰੇ ਕੋਲ ਲਾਰੇ ਬੜੇ ਨੇ,

ਪਰ ਤੇਰੇ ਲਾਰਿਆਂ ਦੇ ਸਾਨੂੰ ਸਹਾਰੇ ਬੜੇ ਨੇ,

ਦੁਸ਼ਮਣਾਂ ਦੀ ਹੁਣ ਸਾਨੂੰ ਜ਼ਰੂਰਤ ਨਹੀਂ ਹੈ,

ਕਿਉਂ ਕੇ ਦੇਣ ਲਈ ਧੋਖਾ ਤਾਂ ਪਿਆਰੇ ਬੜੇ ਨੇ.....j@$$

Saanu dein layi tere kol laare bde ne,

Par tere laareyaan de saanu sahaare bde ne,

Dushmana dii hun saanu koyi zaroorat nahi hai,

Kyon ke dhokha dein layi tan pyaare bde ne....j@$$
[/b][/size][/color]

2
ਯਾਦ ਤੇਰੀ ਦਿਲ ਮੇਰੇ ਚੋਂ ਮਿਟਦੀ ਨਹੀਂ,
ਪੀੜ ਕੁਝ ਅੈਸੀ ਵਧੀ ਕੇ ਘਟਦੀ ਨਹੀਂ,
ਦੂਰੀ ਕੁਝ ਇਸ ਤਰਾਂ ਵਧ ਗਈ ਹੈ ਹੁਣ,
ਕੇ ਕੋਲ ਬਹਿ ਕੇ ਵੀ ਇਹ ਦੂਰੀ ਮਿਟਦੀ ਨਹੀਂ,
ਖੁਸ਼ਬੂਆਂ ਵਿਚ ਇਸ ਤਰਾਂ ਗੁੰਮਿਆਂ ਹਾਂ ਮੈਂ,
ਮੈਨੰੂ ਮੇਰੀ ਹਸਤੀ ਹੁਣ ਲਭਦੀ ਨਹੀਂ,
ਚੁੰਮਦੀ ਜਿਸ ਨੰੂ ਰਹੀ ਮੁਸਕਾਨ ਹੈ,
ਉਸ ਮੁਖ ਤੇ ਗੱਲ ਕੋਈ ਹੋਰ ਫਬਦੀ ਨਹੀਂ,
ਉਪਰਾ ਜੇ ਸਮਝਦੀ ਮੈਨੂੰ ਹੈ ਉਹ,
ਉਹ ਵੀ ਮੈਨੂੰ ਅਪਣੀ ਲਗਦੀ ਨਹੀਂ,
ਉਸ ਦੀ ਖੁਸ਼ਬੂ ਨੰੂ ਦਿਲ ਨੂੰ ਲਾ ਕੇ ਰਖਿਆ,
ਇਸ ਲਈ ਹੁਣ ਸਾਥ ਇਹ ਛੱਡਦੀ ਨਹੀਂ,
ਉਸ ਦੇ ਨੈਣਾਂ ਵਿਚ ਮੇਰੀ ਤਸਵੀਰ ਹੈ,
ਤਾਂ ਹੀ ਤਾਂ ਉਹ ਮੇਰੇ ਵਲ ਤਕਦੀ ਨਹੀਂ.....j@$$

3
ਜਿਹੜੇ ਝੂਠਿਆਂ ਨੇ ਸਾਡੇ ਨਾਲ ਝੂਠੇ ਵਾਅਦੇ ਕੀਤੇ,
ਸਾਰੇ ਗੂੰਜਦੇ ਨੇ ਕੰਨਾਂ ’ਚ ਤਰਾਨਿਆਂ ਦੇ ਵਾਂਗ,
 ਜਿਹੜੇ ਸਾਡੇ ਉੱਤੇ ਸਿੱਤਮ ਸੀ ਉਹਨਾਂ ਨੇ ਢਾਹੇ,
 ਯਾਦ ਰਹਿਣਗੇ ਸਦਾ ਉਹ ਅਫਸਾਨਿਆਂ ਦੇ ਵਾਂਗ....j@$$
[/b]

4
ਤੇਰੇ ਤੋਂ ਦੂਰ ਜਾ ਕੇ, ਮੈਂ ਕਿੰਨਾ ਉਦਾਸ ਹੋਵਾਂਗਾ,
ਜਿਥੇ ਵੀ ਤੂੰ ਹੋਵੇਂਗੀ, ਮੈਂ ਆਸ ਪਾਸ ਹੋਵਾਂਗਾ,
ਰਾਤਾਂ ਨੂੰ ਸੂਰਜ ਚੜੇਗਾ, ਦਿਨ ਨੂੰ ਕਾਲੀ ਰਾਤ ਹੋਵੇਗੀ,
ਜ਼ਮਾਨਾ ਉਜਾੜ ਲੱਗੇ ਗਾ, ਉਲਟੀ ਕਾਇਨਾਤ ਹੋਵੇਗੀ,
ਜੀਵਾਂਗਾ ਜ਼ਰੂਰ ਤੇਰੇ ਬਗੈਰ, ਪਰ ਇੱਕ ਜ਼ਿੰਦਾ ਲਾਸ਼ ਹੋਵਾਂਗਾ,
ਤੇਰੇ ਤੋਂ ਦੂਰ ਜਾ ਕੇ, ਮੈਂ ਕਿੰਨਾ ਉਦਾਸ ਹੋਵਾਂਗਾ....j@$$
[/b][/size][/color]

6
 
ਦੇਖ ਮੰਜ਼ਿਲ ਦੇ ਜਦ ਵੀ ਕਰੀਬ ਆ ਗਏ,
ਸਾਡੇ ਰਾਹਾਂ ਚ ਭੈੜੇ ਨਸੀਬ ਆ ਗਏ,
ਖੁਦ ਨਾਂ ਮਾਣੀ ਤੇ ਨਾਂ ਮਾਨਣ ਹੀ ਦਿੱਤੀ ਮਹਿਕ,
ਹਰ ਕਦਮ ਤੇ ਹੀ ਐਸੇ ਰਕੀਬ ਆ ਗਏ,
ਨਾਂ ਬਣੇ ਆਪਣੇ ,ਤੇ ਨਾਂ ਪਰਾਏ ਬਣੇ,
ਕੁਝ ਕੁ ਰਿਸ਼ਤੇ ਸੀ ਐਸੇ ਅਜੀਬ ਆ ਗਏ,
ਲੈ ਸਕੇ ਨਾਂ ਕਲਾਵੇ ਚ ਚੰਦਰਮਾ ਨੂੰ ਫਿਰ ਵੀ,
ਭਾਵੇਂ ਅਰਸ਼ ਦੇ ਅਸੀਂ ਸੀ ਕਰੀਬ ਆ ਗਏ,
ਜਾਨ ਨਿਕਲਣ ਲਗੀ ਸਹਿਮ ਕੇ ਜਦ ਮੇਰੀ,
ਤਾਂ ਚਲ ਕੇ ਨੇ ਸਾਰੇ ਤਬੀਬ ਆ ਗਏ,
ਹੈ ਮੇਰੀ ਮੌਤ ਕਿੰਨੀ ਹੀ ਭਾਗਾਂ ਭਰੀ,
ਕਿਸ ਤਰ੍ਹਾਂ ਨੇ ਉਹ ਮੇਰੇ ਕਰੀਬ ਆ ਗਏ.....j@$$

ਰਕੀਬ.....ਦੁਸ਼ਮਣ
ਤਬੀਬ.....ਹਕੀਮ ,ਵੈਦ, ਡਾਕਟਰ
[/b][/size]

8

 
sohna likheya...janta nu enha dukah ne hi khaa lena :hehe:


Many many thx jii.....,

9
ਵਫਾ ਦਾ ਅਰਥ ਨਾਂ ਜਾਣੇ, ਨਾਂ ਬੇ-ਵਫਾਈ ਦਾ,
ਕੀ ਕਰਾਂ ਮੈਂ ਇਲਾਜ, ਇਸ ਭੋੱਲੇ ਜਿਹੇ ਹਰਜਾਈ ਦਾ,
ਉਮਰ ਨੂੰ ਗਾਲ ਕੇ ਆਉਂਦਾ ਹੈ, ਸਲੀਕਾ ਮੇਰੇ ਯਾਰੋ,
ਕਰੀਦਾ ਪਿਆਰ ਕਿਵੇਂ,,ਪਿਆਰ ਕਿੰਝ ਨਿਭਾਈ ਦਾ........j@$$
[/i][/size][/color]

10
ਦਿਲ-ਜੋਈ ਲਈ ਜੋ ਵੀ ਆ ਕੇ ਮਿਲਦਾ ਹੈ,
ਸਭ ਅੱਛਾ ਹੈ ਉਸ ਨੂੰ ਕਹਿ ਕੇ ਟਾਲੀ ਦਾ,
ਤੇਰੇ ਦਿਲ ਨੂੰ ਦੱਸ ਤਾਂ ਕਿਵੇਂ ਸੰਭਾਲੂ ਉਹ,
ਅਪਣਾ ਆਪ ਹੀ ਜਿਸ ਤੋਂ ਨਹੀਂ ਸੰਭਾਲੀ ਦਾ....j@$$
[/b][/size][/color]

11
Shayari / Re: *+^¥ For Somebody ¥^+*
« on: July 06, 2012, 01:39:20 AM »
Very touching....,

12
ਹੁਣ ਉਡੀਕਾਂਗੇ ਨਾਂ ਤੈਨੂੰ, ਫਿਰ ਕਦੇ ਦੀਵੇ ਜਗਾ ਕੇ,
ਦੇਖ ਲੈ ਹੁਣ ਜਾ ਰਹੇ ਹਾਂ, ਸਿਲਸਿਲੇ ਸਾਰੇ ਮੁਕਾ ਕੇ,
ਕਈ ਸਾਲ ਬਹੁਤ ਬੇਚੈਨ ਕੀਤਾ, ਮੈਨੂੰ ਇਹਨਾਂ ਨੇ,
ਚੈਨ ਮੈਨੂੰ ਮਿਲ ਗਿਆ, ਹੁਣ ਖਤ ਤੇਰੇ ਸਾਰੇ ਜਲਾ ਕੇ.....j@$$
[/b][/color]

13
ਬੇਵਫਾ ਦੀ ਬੇਵਫਾਈ ਵੇਖ ਲਉ,
ਦਿਲ ਤੇ ਗਹਿਰੀ ਚੋਟ ਖਾਈ ਵੇਖ ਲਉ,
ਜ਼ਿੰਦਗੀ ਫੱਕਰਾਂ ਦੀ ਭਾਈ ਵੇਖ ਲਉ,
ਇਸ਼ਕ ਵਿਚ ਹੋਏ ਸ਼ੁਦਾਈ ਵੇਖ ਲਉ,
ਰਾਤ ਭਰ ਉਸ ਦੀ ਜੁਦਾਈ ਵੇਖ ਲਉ,
ਨੀਂਦ ਅੱਖੀਆਂ ਚੋਂ ਉਡਾਈ ਵੇਖ ਲਉ,
ਹੁਣ ਵੀ ਦੱਸੋ ਇਸ਼ਕ ਵਿਚ ਮੇਰਾ ਕਸੂਰ,
ਖੁਦ ਨਜ਼ਰ ਉਸ ਨੇ ਚੁਰਾਈ ਵੇਖ ਲਉ,
ਮਰ ਗਿਆ ਤਾਂ ਯਾਰ ਵੀ ਸਭ ਤੁਰ ਗਏ,
ਲਾਸ਼ ਅਪਣੀ ਖੁਦ ਉਠਾਈ ਵੇਖ ਲਉ,
ਕੀ ਕਰੋਗੇ ਮੇਰਾ ਸੀਨਾ ਚੀਰ ਕੇ,
ਪੀੜ ਦੱਬੀ ਹੈ ਪਰਾਈ ਵੇਖ ਲਉ.......j@$$
[/b][/size][/color]

14
ਤੇਰੇ ਹੱਥਾਂ ਤੇ ਬਣੀ ਹੋਈ ਲਕੀਰ ਹਾਂ ਮੈਂ,
ਤੇਰੇ ਪੈਰਾਂ ਵਿਚ ਜੋ ਪਈ ਹੈ ਉਹ ਜ਼ੰਜੀਰ ਹਾਂ ਮੈਂ,
ਪੂਰਾ ਕਰਦੇ ਕਰਦੇ ਜਿਸ ਨੂੰ ਤੂੰ ਅਧੂਰਾ ਛਡ ਦਿੱਤਾ,
ਤੇਰੇ ਹੱਥਾਂ ਦੀ ਬਣੀ ਹੋਈ ਉਹ ਤਸਵੀਰ ਹਾਂ ਮੈਂ,
ਇੱਕ ਤੇਰੇ ਬਿਨਾਂ ਹੋਰ ਸਾਰਾ ਕੁਝ ਹੈ ਮੇਰੇ ਕੋਲ,
ਪਰ ਹੁਣ ਤੇਰੇ ਲਈ ਸਿਰਫ ਮਿੱਟੀ ਦਾ ਇੱਕ ਸ਼ਰੀਰ ਹਾਂ ਮੈ,
ਸਿਰਫ ਇੱਕ ਹੀ ਚੀਜ਼ ਦੀ ਕਮੀ ਹੈ ਜ਼ਿੰਦਗੀ ਵਿਚ,
ਹਾਂ ਪਿਆਰ ਦੇ ਮੁਆਮਲੇ ਦੇ ਵਿਚ ਇੱਕ ਫਕੀਰ ਹਾਂ ਮੈਂ.......j@$$
[/b][/size][/color]

15
ਮੈਨੂੰ ਸੀਨੇ ਨਾਲ ਲਗਾ ਕੇ, ਮੇਰੇ ਸਾਰੇ ਗਮ ਦੂਰ ਕਰ ਦੇ,
ਮੈਂ ਤੇਰੇ ਕੋਲੋਂ ਕਦੇ ਅੱਲਗ ਨਾਂ ਹੋ ਸਕਾਂ, ਇੰਨਾ ਮਜਬੂਰ ਕਰ ਦੇ,
ਗੁਲਾਬੀ ਬੁੱਲ੍ਹਾਂ ਨਾਲ ਪਿਲਾ, ਜਾਂ ਅਪਣੀਆਂ ਮਸਤ ਅੱਖਾਂ ਨਾਲ,
ਬਸ ਤੇਰੇ ਬਦਨ ਨਾਲ ਲਿਪਟਿਆ ਰਹਾਂ,ਮਦਹੋਸ਼ੀ ਚ ਇੰਨਾ ਚੂਰ ਕਰ ਦੇ,
ਜੀਅ ਕਰਦਾ ਲੈ ਕੇ ਤੈਨੂੰ ਬਾਹਾਂ ਵਿਚ, ਤੇਰੇ ਇਹਨਾਂ ਬੁੱਲ੍ਹਾਂ ਨੂੰ ਇੰਨਾ ਚੁੰਮ ਲਵਾਂ ,
ਫ਼ਾਸਲੇ ਸ਼ਰਮੋ - ਹਯਾ ਦੇ, ਹੁਣ ਤੂੰ ਵੀ ਸਾਰੇ ਦੂਰ ਕਰ ਦੇ,
ਮੇਰੀ ਰਗ ਰਗ ਚ ਵਸ ਜਾਵੇ, ਜਾਨ ਮੇਰੀ ,ਪਿਆਰ ਤੇਰਾ,
ਮੈਂ ਕਿਸੇ ਹੋਰ ਵੱਲ ਨਾਂ ਕਦੇ ਦੇਖ ਸਕਾਂ ਇੰਨਾ ਮਗਰੂਰ ਕਰ ਦੇ......j@$$
[/b][/size][/color]

16
ਲਿਪਟ ਕੇ ਅਪਣੀਅਾਂ ਤਨਹਾੲੀਅਾਂ ਨਾਲ ਜਾਗਦਾ ਰਹਿੰਦਾ ਹਾਂ ਮੈਂ,
ਸਾਰੀ ਸਾਰੀ ਰਾਤ ਤੇਰੀ ਯਾਦ ਮੈਨੰੂ ਸੌਣ ਨਹੀਂ ਦਿੰਦੀ,
ਤੇਰੀ ਕੋੲੀ ਮਾਸੂਮ ਜਿਹੀ ਸ਼ਰਾਰਤ ਜਦੋਂ ਵੀ ਯਾਦ ਅਾਂੳੁਦੀ ਹੈ,
ੳੁਦਾਸ ਤਾਂ ਮੈਨੰੂ ੳੁਹ ਕਰ ਜਾਂਦੀ ਹੈ ਪਰ ਰੋਣ ਨਹੀਂ ਦਿੰਦੀ,
ਲੋਕ ਕਹਿੰਦੇ ਨੇ ਭੁੱਲ ਜਾਵਾਂ ਤੈਨੂੰ ਤੇ ਨਵੀਂ ਜ਼ਿੰਦਗੀ ਸ਼ੁਰੁ ਕਰਾਂ,
ਮੇਰੀ ਰੂਹ ਤੇ ਤੂੰ *ਿੲਸ ਤਰਾਂ ਕਾਬਿਜ਼ ਹੈਂ ਕੇ ਕਿਸੇ ਹੋਰ ਦਾ ਮੈਨੰੂ ਹੋਣ ਨਹੀਂ ਦਿੰਦੀ.....j@$$
[/b][/size][/s][/color]

17
ਦਿਨ ਨੰੂ ਵੀ ਰਾਹਾਂ ਵਿਚ ਦੀਵੇ ਬਾਲਦਾ ਹਾਂ ਮੈਂ,
ੳੁਸ ਦੀਅਾਂ ਪੈੜਾਂ ਨੰੂ ਹਰ ਦਮ ਭਾਲਦਾ ਹਾਂ ਮੈਂ,
ਕੀ ਪਤਾ ਕਿਸ ਪਾਸਿੳੁਂ ਅਚਾਨਕ ਅਾ ਜਾੲੇ ੳੁਹ,
ਮੈਂ ਸਦਾ ਿੲਹ ਭਰਮ ਦਿਲ ਵਿਚ ਪਾਲਦਾ ਹਾਂ ਮੈਂ.....j@$$
[/size][/b][/color]

18
]
ੳੁਹ ਮੇਰੇ ਹਰ ਝੂਠ ਨਾਲ ਖੁਸ਼ ਹੁੰਦੀ ਸੀ,
ਜਿਸ ਨੂੰ ਹਮੇਸ਼ਾ ਸੱਚ ਬੋਲਣ ਦੀ ਅਾਦਤ ਸੀ,
ੳੁਹ ਮੇਰੀਅਾਂ ਅੱਖਾਂ ਚੋਂ ਇਕ ਹੰਝੂ ਗਿਰਨ ਨਾਲ ਵੀ ਨਾਰਾਜ਼ ਹੋ ਜਾਂਦੀ ਸੀ,
ਜਿਸ ਨੂੰ ਿੲਕਲਿਅਾਂ ਬਹਿ ਕੇ ਰੋਣ ਦੀ ਅਾਦਤ ਸੀ,
ਓੁਹ ਹਮੇਸ਼ਾ ਕਹਿੰਦੀ ਸੀ ਕੇ ਮੈਂ ੳੁਸ ਨੂੰ ਭੁੱਲ ਜਾਵਾਂ,
ਜਿਸ ਨੂੰ ਮੇਰੀ ਹਰ ਗਲ ਯਾਦ ਰਖਣ ਦੀ ਅਾਦਤ ਸੀ,
ਤਾਂ ਕੇ ਮੈਂ ੳੁਸ ਨੂੰ ਬਾਰ ਬਾਰ ਪਿਆਰ ਨਾਲ ਡਾਂਟ ਸਕਾਂ,
ੳੁਸ ਨੂੰ ਰੋਜ਼ ਰੋਜ਼ ਗਲਤੀਅਾਂ ਕਰਨ ਦੀ ਅਾਦਤ ਸੀ,
ਉਂਝ ਤਾਂ ਉਹ ਮੇਰੇ ਤੇ ਦਿਲ ਜਾਨ ਨਿਛਾਵਰ ਕਰਦੀ ਸੀ,
ਪਰ ੳੁਸ ਨੂੰ ਮੇਰੇ ਨਾਲ ਨਿੱਕੀ ਜਿਹੀ ਗੱਲ ਤੇ ਰੁੱਸਣ ਦੀ ਅਾਦਤ ਸੀ,
ਮੈਂ ੳੁਹਦੇ ਨਾਲ ਚਲ ਪਰ ਿੲਹ ਨਹੀਂ ਜਾਣਦਾ ਸਾਂ,
ਕੇ ਰਸਤੇ ਵਿਚ ਹੀ. ਛਡ .ਜਾਣਾ ੳੁਸ ਦੀ ਅਾਦਤ ਸੀ........j@$$
[/size][/b][/color]

19
ਰੂਹਾਂ  ਦਾ ਰਿਸ਼ਤਾ ਸੀ  ਜਿਹੜਾ  ਚੂਰ ਹੁੰਦਾ ਜਾ ਰਿਹਾ,
ਪਿਆਰ  ਉਸ ਦਾ  ਹੁਣ ਤਾਂ ਬਸ ਕਾਫੂਰ ਹੁੰਦਾ ਜਾ ਰਿਹਾ,
ਕੋਈ ਸ਼ੌਕ, ਜ਼ਿੰਦਗੀ  ਚ, ਹੁਣ ਤਾਂ ਬਾਕੀ ਨਾਂ ਰਿਹਾ,
ਜਿਗਰ ਮੇਰੇ ਦਾ ਿੲਕ ਟੁਕੜਾ ਮੈਥੋਂਂ ਦੂਰ ਹੁੰਦਾ ਜਾ ਰਿਹਾ........j@$$

Pages: [1] 2 3 4 5 6 ... 11