May 20, 2013, 07:55:45 AM
|
Show post topics where you give a Like to an other users. (Related to the first post.) Pages: [1] 2
ਹੱਸ ਖੇਡ ਕੇ ਟਾਇਮ ਲੰਘਾ ਲਓ ਯਾਰੀਆਂ ਲਾ ਲਓ, ਮਨ ਪਰਚਾਅ ਲਓ ਇਸ ਜਿੰਦ ਨਿਮਾਣੀ ਨੂੰ ਆਹਰ ਕਿਸੇ ਲਾ ਲਓ, ਪੀਂਘ ਝੁਟਾ ਲਓ ਕਿਓਂ ਵੈਰ ਗਲ ਪਾ ਲਏ ਦੁਸ਼ਮਣ ਵਧਾ ਲਏ ਜਿੰਦਗੀ ਦੇ ਚਾਰ ਦਿਹਾੜੇ ਐਂਵੇ ਗਵਾ ਲਏ ਕੁਝ ਮਨ ਸਮਝਾ ਲਓ ਹੱਸ ਖੇਡ ਕੇ ਟਾਇਮ ਲੰਘਾ ਲਓ ਯਾਰੀਆਂ ਲਾ ਲਓ,ਮਨ ਪਰਚਾਅ ਲਓ RG sat shri akal pj waleyo
![]() mere ton riha nhi janda ,mai ik gll kern lagga ,dheyan deyo jra ![]() pj de staff te aam user di gall kern lagga mai k ki fark aa ehna ch hamesha hi eh mehsoos kita gya hai k staff wale aam user nu kuj nhi samjhde ,ja ohna di gall nhi sunde ,but eh bilkul galt hai ,jo powers aam user kol ne oh kise mod jan sub admin kol bilkul nhi ne ,user apni gall khull k keh sakda aa ,mod nhi ,mai bahut staff members dekhe aa ethe jo normal user hunde hoye bahut active c ,but jdo hi jimmewari payi ohna te oh bilkul chup ho gye , mai v ik mod hi aa ,mere kol ki powers ne? just ehi k mai apne section nu modify ker sakda aa ,hor mere sir te ki taaz rakheya gya ,sago jiddan da baneya aa ,janta dushman ban gyi meri , ![]() naale pj di sari power gs kol aa ,ohnu apa push-up nhi ker sakde ,ohde naal tan pyar naal hi gall kerni paini aa , hun sarpanch 22 ,noxi ,ja jhandaa (jehra kehnda aa k galib mainu hate kerda aa )ohna ne bahut help kiti aa users di ,ohna de kamm nu bhullna nhi chahida jo user ethe posta kerde aa ja pj nu hor active te interesting bnaa rahe ne pj ohna di respect kerdi aa te thankfull v hai , mod chahunde rehnde aa k aam user ban jayiye te aam user chahunde aa k mod ban jayiye ,dona da fark tan das hi ditta mai ,aam user azad ne te staff de tan hath banne hoye aa gs ne ,so mauja kro azadi maano , Hanji ji Sat shri akal aapa pj te aa ke aapna time hi barbad kar rahe aa jad ki ithe de ADMINS ( Staff ) Sirf PJ Staff di hi sunde ne Ithe ehh norml user nu kujh nahi samjhde ?? jad ki Staff naalo Jyda cheza aapa sare hi vadh kamm karde aa posta karde aa te topic banaunde aa ?? Ehh sabh karan naal sanu phir vi kujh nahi millda jad ki ehna admins nu aapni site da rank uccha karan nu POSTA mill jandia ne te Norml User Saala to ithe gisda rihnda hai te ohde vall ehh Dekhde nahi te na hi OHDI Koi Complt te reply karde ne Kio ??? ( WHY ?? ) NORMAL User bande nahi hege ??? aage tusi sare samjhdaar ho !! Dhannvad ji Sat shri akal ! Papua New Guinea 2 Poland 1 Burma 7 France 4 Indonesia 8 Norway 2 Belgium 3 New Zealand 19 Mexico 1 Iceland 1 USA 126 Russia 1 Switzerland 2 Holland 7 Panama 3 Argentina 4 Netherlands 1 Scotland 9 Iran 1 Germany 39 Turkey 1 Fiji 5 Sweden 7 Italy 9 Greece 2 Cyprus 2 Bangla Desh 6 Thailand 5 Ireland 1 Afghanistan 11 Finland 1 India 427 Denmark 2 Pakistan 5 Australia 31 Bahrain 2 Singapore 19 Spain 1 Canada 94 Kenya 5 Botswana 1 Japan 3 Austria 5 Zimbabwe 1 Britain 118 Hong Kong 2 South Africa 5 China 3 South Korea 3 Philippines 21 Sri Lanka 1 Malaysia 120 Trinidad and Tobago 1 Portugal 1 ਜਦ ਚੜ੍ਹਿਆ ਜਹਾਜ ਦੀ ਪਹਿਲੀ ਪੌੜੀ, ਦਿਲ ਵਿੱਚ ਮੇਰੇ ਖੜਕੀ ਟੱਕ ਮਾਂ ਧਰਤੀ ਤੇ ਪੈਰ ਹੁਣ ਲਾਉਣਾ ਨਹੀਂ, ਕਈ ਸਾਲ-ਮਹੀਨੇ ਤੱਕ ਪੈਸੇ ਪਿੱਛੇ ਕਿਓਂ ਛੱਡ ਕੇ ਤੁਰ ਚੱਲਿਆਂ, ਜਨਣਹਾਰੀ ਤੇ ਕਰ ਗਿਆ ਸ਼ੱਕ ਲੇਖਾਂ ਦਾ ਲਿਖਿਆ ਇੱਥੇ ਵੀ ਸੀ ਮਿਲ ਜਾਣਾ, ਵੱਖਰਾ ਲਭਣਾ ਨਹੀਂ ਪਰਦੇਸ ਚੋਂ ਕੱਖ ਓੱਥੇ ਵੀ ਕਿਸੇ ਨੇ ਤੇਰਾ ਬਣਨਾ ਨਹੀਂ ਜਦ ਤੂੰ... ਆਪਣਿਆਂ ਤੋਂ ਹੋ ਚੱਲਿਆਂ ਵੱਖ "virk" ਚਲਦੀ ਦੁਨੀਆਂ ਇੱਕ ਖੇਡ ਤਮਾਸ਼ਾ ਏ, ਬੱਸ ਤੂੰ ਚਲਾਉਣ ਵਾਲੇ ਤੇ ਭਰੋਸਾ ਰੱਖ ! ਸਰਦਾਰ ਹ. ਸਿੰਘ ਵਿਰਕ ਉਹਨਾਂ ਨੂੰ ਨਫਰਤ ਨਹੀਂ ਸਾਡੇ ਨਾਲ,
ਪਰ ਪਿਆਰ ਵੀ ਨਹੀਂ ਹੈ... ਸਭ ਕੁਝ ਹੈ ਮੇਰੇ ਕੌਲ ਬਸ, ਓਹੀ ਯਾਰ ਨਹੀਂ ਹੈ...... ਉਹਦੇ ਆਉਣ ਦੀ ਉਮੀਦ ਤਾਂ ਨਹੀਂ, ਪਰ ਕਿਵੇ ਕਹਿ ਦਿਆਂ ਕੇ ਓਹਦਾ, ਇੰਤਜ਼ਾਰ ਨਹੀਂ ਹੈ...... ਜਿਥੇ ਗਰੀਬ ਸੜਕ ਤੇ ਸੁੱਤੇ ਨੇ, ਕਾਰਾਂ ਵਿਚ ਫਿਰਦੇ ਕੁੱਤੇ ਨੇ ,
ਕਿਰਤੀ ਦੇ ਬੱਚੇ ਭੁੱਖੇ ਨੇ, ਜਿਸ ਦੇਸ਼ ਦੇ ਲੀਡਰ ਲੁੱਚੇ ਨੇ, ਜਿਸ ਮੁਲਕ 'ਚ ਰਿਸ਼ਵਤਖੋਰੀ ਹੈ, ਜਿਥੇ ਚਲਦੀ ਸੀਨਾ ਜ਼ੋਰੀ ਹੈ, ਜਿਥੇ ਔਰਤ ਕੁੱਟਦੀ ਰੋੜੀ ਹੈ, ਜਿਥੇ ਬੱਚੇ ਹੱਥ ਹਥੌੜੀ ਹੈ, ਜਿਥੇ ਸ਼ਰਮ ਨਹੀਂ ਸਰਕਾਰ ਨੂੰ, ਜਿਥੇ ਪੁਲਸ ਲਾਹੁੰਦੀ ਦਸਤਾਰਾਂ ਨੂੰ.. ਨਾ ਹੱਕ ਮਿਲਣ ਹੱਕਦਾਰਾਂ ਨੂੰ, ਜਿਥੇ ਸਹੂਰਤ ਮਿਲੇ ਗੱਦਾਰਾਂ ਮੈਂ ਉਸ ਦੇਸ਼ ਦਾ ਵਾਸੀ ਹਾਂ, ਮੈਂ ਉਸ ਦੇਸ਼ ਦਾ ਵਾਸੀ ਹਾਂ... sandhu ji eh shyer twada hai te we want u to come back plz.. and also joke section nu twadi bouat bouat jurat hai sade hun koi vi joke nai pa reha.. plz vapas ajo.. we are all missing u.. ਤੇਰੇ ਸਾਹਾਂ ਦੇ ਵਿਚ ਸਾਹ ਮੇਰੇ ਮੈਨੂੰ ਕੱਲਿਆ ਛੱਡ ਕੇ ਜਾਵੀ ਨਾ ਤੈਨੂੰ ਪਿਆਰ ਮੇਰੇ ਦਾ ਵਾਸਤਾ ਮੈਨੂੰ ਦਿਲ ਵਿਚੋ ਕਦੇ ਭੁਲਾਵੀ ਨਾ ਤੇਰੀ ਖੁਸ਼ੀ 'ਚ ਸੋਹਣਿਆ ਖੁਸ਼ੀ ਮੇਰੀ ਮੈਨੂੰ ਭੁਲ ਕੇ ਕਦੇ ਰੁਲਾਵੀ ਨਾ ਤੇਰੇ ਬਿਨਾ ਮੈਂ ਜਿੰਦਾ ਰਹਿ ਜਾਵਾਗਾ ਦਿਲ ਵਿਚ ਇਹ ਖਿਆਲ ਕਦੇ ਲਿਆਵੀ ਨਾ written by MM ਗਲਤੀ ਉਹਨੇ ਵੀ ਕੀਤੀ.. ਮਾਫ ਮੈਥੋਂ ਵੀ ਨਾ ਹੋਇਆ.. ਪਿਆਰ ਉਹਨੇ ਵੀ ਨਾ ਕੀਤਾ.. ਨਿਭਾਅ ਮੈਥੋਂ ਵੀ ਨਾ ਹੋਇਆ.. ਯਾਰੀ ਸੀ ਸਾਡੀ ਗਲਾਸ ਕੱਚ ਦਾ.. ਉਹਨੇ ਹਥੋਂ ਛੱਡ ਦਿਤਾ.. ਫੜ ਮੈਥੋਂ ਵੀ ਨਾ ਹੋਇਆ. ਰਾਂਝੇ ਦੀ ਨਾ ਹੀਰ ਦੀ, ਗੱਲ ਕਰੋ ਜ਼ਜੀਰ ਦੀ ਮਾਰ ਵੇਖ ਤਕਦੀਰ ਦੀ, ਚੱਲੇ ਨਾ ਤਦਬੀਰ ਦੀ ਭੁੰਨਕੇ ਖਾਵਣ ਕਾਲਜੇ, ਭੁੱਖ ਰਹੀ ਨਾ ਖੀਰ ਦੀ ਜ਼ਹਿਰ ਬਥੇਰਾ ਬੱਚਿਅਾਂ ਲੲੀ, ਿੲੱਕ ਬੂੰਦ ਨਾ ਸ਼ੀਰ ਦੀ ਯੁੱਗ ਹੈ ਰਾਕਟ-ਬੰਬਾਂ ਦਾ, ਕੀ ਗੱਲ ਕਰੀਏ ਤੀਰ ਦੀ ਤੱਕਣੀ ਉਸਦੇ ਨੈਣਾ ਦੀ, ਸੀਨੇ ਜਾਂਦੀ ਚੀਰ ਦੀ ਯਾਰੀ ਦੇ ਵਿਚ ਠੱਗੀ ਹੈ, “ਨੂਰ” ਜਿਹੇ ਬੇ-ਪੀਰ .ਦੀ ਕਰਨੈਲ ਸਿੰਘ ‘ਨੂਰ’ Arz kita hai ji...
zara gaur kareyo...:flyingkiss: Na Fashion diya rutta hundiya.. Na hee 2 2 guttan hundiya.. Sab naaz te nakhre bhull jandiya.. Je KURIYA de v MUSHAN hundiya... ![]() " ਆਪਣੇ ਖੁੱਦ ਦੇ ਹੀ ਹਾਲਾਤ ਮੇਰੇ ਵੱਸ 'ਚ ਨਹੀਂ, [/size]ਮੈਂ ਕਾਹਤੋਂ ਏਨਾ ਪਰੇਸ਼ਾਨ ਜਿਹਾ ਹਾਂ.. ਦੀਵੇ ਵਾਂਗਰ ਹੌਲੀ ਹੌਲੀ ਲੋਅ ਬੁੱਝਦੀ ਜਾ ਰਹੀ, ਪਲ-ਦੋ-ਪਲ ਹੋਰ, ਬੜਾ ਬੇਜਾਨ ਜਿਹਾ ਹਾਂ.. ਰੰਗਾਂ ਨਾਲ ਜਿੰਦਗੀ ਗੁਜਾਰਨ ਦੇ, ਕਦੇ ਪੂਰਾ ਨਾ ਹੋਣ ਵਾਲੇ, ਕਿਸੇ ਵਿਧਵਾ ਦੇ ਅਰਮਾਨ ਜਿਹਾ ਹਾਂ.. ਮੇਰੀ ਰੂਹ ਹੋ ਗਈ ਫੌਤ, ਸਭ ਜਲਜ਼ਲੇ ਮਿੱਟੀ ਹੋ ਗਏ ਨੇ, ਅੱਗ ਨੇ ਨੇੜੇ ਕੱਖਾਂ ਦੇ ਮਕਾਨ ਜਿਹਾ ਹਾਂ.. ਸਾਰੀ ਉਮਰ ਭਾਰ ਮੋਢੇ ਟੰਗਿਆ, ਲੋੜ ਪੈਣ ਤੇ ਕੰਮ ਨਾ ਆਏ, ਟੁੱਟੇ ਮਿਰਜੇ ਦੇ ਤੀਰ-ਕਮਾਨ ਜਿਹਾ ਹਾਂ.. ਮੇਰੀ ਪੀੜ, ਮੇਰੇ ਸੁਪਨੇ, ਤੇਰੀ ਆਮਦ ਦਾ ਖਿਆਲ, ਹੁਣ ਕੌਡੀ ਹੋਏ,ਇਸ ਲੱਖਾਂ ਦੇ ਸਮਾਨ ਜਿਹਾ ਹਾਂ. ਸੰਗਤ ਪ੍ਰਭੂ ਪਿਆਰਿਆਂ ਨਾਲ ਮੇਲ-ਮਿਲਾਪ, ਹਰੀ ਦੀ ਸਿਫ਼ਤ-ਸਲਾਹ ਕਰਕੇ ਉਸ ਵਿਚ ਲੀਨ ਹੋਣ ਦਾ ਉਪਦੇਸ਼ ਦਿੰਦੀ ਹੈ। ਸੰਗਤ ਨੂੰ ਸਤਿਸੰਗਤ ਅਤੇ ਸਾਧ-ਸੰਗਤ ਕਿਹਾ ਜਾਂਦਾ ਹੈ। ਸੰਗਤ ਦੇ ਵਿਚ ਗੁਰਬਾਣੀ ਪੜ੍ਹਨੀ, ਵਿਚਾਰ ਕਰਨੀ, ਕੀਰਤਨ ਕਰਨਾ, ਕੀਰਤਨ ਸੁਣਨਾ, ਨਾਮ ਜਪਣਾ, ਸਿਮਰਨ ਕਰਨਾ, ਵਿਸ਼ੇ-ਵਿਕਾਰਾਂ ‘ਤੇ ਕਾਬੂ ਪਾਉਣਾ ਅਤੇ ਅਧਿਆਤਮਕ ਮਾਰਗ ‘ਤੇ ਚੱਲ ਕੇ ਪ੍ਰਭੂ ਪ੍ਰਾਪਤੀ ਲਈ ਉਤਸ਼ਾਹ ਮਿਲਦਾ ਹੈ। ਜਿਥੇ ਇਕ ਅਕਾਲ ਪੁਰਖ ਦੀ ਉਸਤਤ ਹੋਵੇ, ਪ੍ਰਮਾਤਮਾ ਦਾ ਨਾਮ ਲਿਆ ਜਾਂਦਾ ਹੋਵੇ, ਉਸਨੂੰ ਸੰਗਤ ਆਖਦੇ ਹਨ। ਸਤਿਸੰਗਤਿ ਕੈਸੀ ਜਾਣੀਐ। ਜਿਥੈ ਏਕੋ ਨਾਮੁ ਵਖਾਣੀਐ£ ਸਤਿਸੰਗਤ ਤੋਂ ਭਾਵ ਹੈ ਸੱਚ (ਪ੍ਰਭੂ) ਦੇ ਮਾਰਗ ‘ਤੇ ਚੱਲਣਾ, ਗੁਰਸਿੱਖਾਂ ਦੀ ਸੰਗਤ ਕਰਨੀ, ਜਿਥੇ ਕੋਈ ਮਜ਼੍ਹਬ ਨਹੀਂ, ਜਾਤ-ਪਾਤ ਨਹੀਂ, ਊਚ-ਨੀਚ ਨਹੀਂ, ਸਭ ਇਕੱਠੇ ਜੁੜ ਕੇ ਬੈਠਦੇ ਹਨ। ਨਾਮ ਬਾਣੀ, ਸਿਮਰਨ ਨਾਲ ਮਨੁੱਖ ਦੀ ਬਾਹਰਮੁਖੀ ਬਿਰਤੀ ਅੰਤਰਮੁਖੀ ਹੋ ਕੇ ਆਪਣੇ ਹਿਰਦੇ ਵਿਚ ਅਕਾਲ-ਪੁਰਖ ਦੀ ਜੋਤ ਨੂੰ ਅਨੁਭਵ ਕਰਦੀ ਹੈ। ਜਿਹੜਾ ਬੰਦਾ ਨਿਰਵੈਰ ਨਾਲ ਵੈਰ ਕਮਾਉਂਦਾ ਹੈ, ਉਹ ਬਲਦੀ ਹੋਈ ਅੱਗ ਆਪਣੇ ਉਪਰ ਸੁੱਟ ਲੈਂਦਾ ਹੈ। ਜਿਸਦੇ ਅੰਦਰ ਹੰਕਾਰ ਹੈ, ਉਹ ਆਪਣੇ-ਆਪ ਨੂੰ ਸਾੜ ਲੈਂਦਾ ਹੈ। ਬਿਨਾਂ ਕਿਸੇ ਕਾਰਨ ਆਪਣੀ ਤਾਕਤ ਨਾਲ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ। ਜਿਹੜੀਆਂ ਬੀਬੀਆਂ ਆਪਣੀਆਂ ਨੂੰਹਾਂ ਨੂੰ ਦੁੱਖ ਦਿੰਦੀਆਂ ਹਨ, ਬੁਰਾ-ਭਲਾ ਆਖਦੀਆਂ ਹਨ, ਉਹ ਇਹ ਨਾ ਸੋਚਣ ਕਿ ਸਾਡੀ ਧੀ ਖੁਸ਼ ਰਹੇਗੀ, ਰਾਜ ਕਰੇਗੀ, ਜਿਸ ਤਰ੍ਹਾਂ ਇਕ ਸੁੱਕੀ ਲੱਕੜ ਨੂੰ ਅੱਗ ਜਲਦੀ ਪਕੜ ਲੈਂਦੀ ਹੈ ਤੇ ਗਿੱਲੀ ਲੱਕੜ ਨੂੰ ਅੱਗ ਦੇਰ ਨਾਲ ਲੱਗਦੀ ਹੈ, ਉਸੇ ਤਰ੍ਹਾਂ ਜਿਨ੍ਹਾਂ ਅੰਦਰ ਪ੍ਰੇਮ-ਪਿਆਰ ਦੀ ਭਾਵਨਾ ਨਹੀਂ ਹੁੰਦੀ, ਉਨ੍ਹਾਂ ਨੂੰ ਬਾਣੀ ਨੂੰ ਸਮਝਣ ਲਈ ਬਾਣੀ ਨਾਲ ਜੁੜਨ ਲਈ ਥੋੜ੍ਹਾ ਸਮਾਂ ਲੱਗ ਜਾਂਦਾ ਹੈ। ਜਿਹੜੇ ਸੰਗਤ ਨਹੀਂ ਕਰਦੇ, ਉਹ ਸਤਿਗੁਰੂ ਦੀਆਂ ਦਿੱਤੀਆਂ ਹੋਈਆਂ ਸਿਰਫ਼ ਸੰਸਾਰਕ ਦਾਤਾਂ ਖਾਂਦੇ ਹਨ, ਉਨ੍ਹਾਂ ਨੂੰ ਮਨਮੁੱਖ ਕਿਹਾ ਜਾਂਦਾ ਹੈ ਪਰ ਜਿਹੜਾ ਬੰਦਾ ਸੰਗਤ ਕਰਦਾ ਹੈ, ਉਸਦੀ ਪ੍ਰੀਤ ਉਸ ਪ੍ਰਮਾਤਮਾ ਨਾਲ ਲੱਗ ਜਾਂਦੀ ਹੈ ਤਾਂ ਉਹ ਕਿਸੇ ਦਾ ਬੁਰਾ ਨਹੀਂ ਕਰਦਾ। ਮਰਦਾ ਬੰਦਾ ਯਾਦ ਹੈ ਕਰਦਾ , ਮੰਗੇ ਮਾਂ ਤੋਂ ਪਾਣੀ ਪਾਣੀ , ਰੁੱਖ ਤੇ ਹਵਾ ਪਿਆਰੀ , ਧੀ ਹੈ ਘਰ ਦੀ ਰਾਣੀ ਭੈਣਾਂ ਦਾ ਜੋ ਪਿਆਰ ਭੁਲਾਵੇ , ਕਹਿੰਦੇ ਹੈ ਮੱਤ ਮਾਰੀ ਘਰ 'ਚ ਬੂਟਾ ਅੰਬੀ ਦਾ ਇੱਕ , ਫੇਰੀਂ ਨਾ ਤੂੰ ਆਰੀ ਸਭ ਦੀ ਕੁੱਲ ਵਧਾਵਣ ਵਾਲੀ , ਧੀ ਹੈ ਬਣੀ ਸੁਆਣੀ ਪਾਣੀ , ਰੁੱਖ ਤੇ ਹਵਾ ਪਿਆਰੀ,ਧੀ ਹੈ ਘਰ ਦੀ ਰਾਣੀ ਮਰਦਾ ਬੰਦਾ ਯਾਦ ਹੈ ਕਰਦਾ,ਮੰਗੇ ਮਾਂ ਤੋਂ ਪਾਣੀ ਜੇ ਰੁੱਖਾਂ ਨੂੰ ਵੀ ਪਾਉਗੇ ਪਾਣੀ , ਸਾਡਾ ਸਾਥ ਨਿਭਾਵਣਗੇ ਭੁੱਲ ਕੇ ਰੁੱਖਾਂ ਤਾਈਂ ਨਾ ਵਢ੍ਹੋ , ਸਾਡੇ ਹੀ ਕੰਮ ਆਵਣਗੇ ਚਿਖ਼ਾ ਤੇ ਲੱਕੜ ਸਾਥ ਨਿਭਾਵੇ , ਝੂਠ ਰਤਾ ਨਾ ਜਾਣੀ ਪਾਣੀ , ਰੁੱਖ ਤੇ ਹਵਾ ਪਿਆਰੀ , ਧੀ ਹੈ ਘਰ ਦੀ ਰਾਣੀ ਮਰਦਾ ਬੰਦਾ ਯਾਦ ਹੈ ਕਰਦਾ , ਮੰਗੇ ਮਾਂ ਤੋਂ ਪਾਣੀ ਪੌਣ , ਪਾਣੀ ਹੀ ਰਹਿਣ ਪਵਿਤਰ , ਇਹ ਸਾਡੀ ਜ਼ਿੰਦਗਾਨੀ ਵਸਦਾ ਰਹੇ ਅੰਮੜੀ ਦਾ ਵਿਹੜਾ , ਧੀਆਂ ਧਰਮ ਨਿਸ਼ਾਨੀ ਧੀ-ਪੁੱਤਾਂ ਵਿੱਚ ਫ਼ਰਕ ਨਾ ਪਾਇਉ , ਕਰਿਓ ਨਾ ਵੰਡ ਕਾਣੀਂ ਪਾਣੀ , ਰੁੱਖ ਤੇ ਹਵਾ ਪਿਆਰੀ , ਧੀ ਹੈ ਘਰ ਦੀ ਰਾਣੀ ਮਰਦਾ ਬੰਦਾ ਯਾਦ ਹੈ ਕਰਦਾ , ਮੰਗੇ ਮਾਂ ਤੋਂ ਪਾਣੀ ਆਓ! ਰਲ ਕੇ ਕਸਮਾਂ ਖਾਈਏ , ਪਾਪ ਨਾ ਹੱਥੀਂ ਹੋਵੇ ਕੋਈ ਮਰੇ ਨਾ ਰੱਬਾ , ਧੀ ਵਿਚਾਰੀ , ਮਾਂ ਨਾ ਬਹਿ ਕੇ ਰੋਵੇ ਹੁਣ ਵਾਤਾਵਰਨ ਸੁਖਾਂਵਾਂ ਕਰੀਏ ,ਬਣ ਕੇ ਹਾਣੀ ਹਾਣੀ ਪਾਣੀ , ਰੁੱਖ ਤੇ ਹਵਾ ਪਿਆਰੀ,ਧੀ ਹੈ ਘਰ ਦੀ ਰਾਣੀ ਮਰਦਾ ਬੰਦਾ ਯਾਦ ਹੈ ਕਰਦਾ,ਮੰਗੇ ਮਾਂ ਤੋਂ ਪਾਣੀ ਅਕਲਾਂ ਵਾਲਿਓ ! ਰੱਬ ਦੇ ਬੰਦਿਉ,ਆਸਾਂ ਨਾਲ ਸੁਆਸਾਂ ਧੀਆਂ , ਰੁੱਖ ਬਚਾ ਲਉ ਪਾਣੀ,ਫ਼ਤਿਹ ਦੀਆਂ ਅਰਦਾਸਾਂ ਗੁਰੂਆਂ , ਪੀਰਾਂ , ਅਵਤਾਰਾਂ ਦੀ,ਕਹਿੰਦੀ ਹੈ ਗੁਰਬਾਣੀ ਪਾਣੀ , ਰੁੱਖ ਤੇ ਹਵਾ ਪਿਆਰੀ,ਧੀ ਹੈ ਘਰ ਦੀ ਰਾਣੀ ਮਰਦਾ ਬੰਦਾ ਯਾਦ ਹੈ ਕਰਦਾ,ਮੰਗੇ ਮਾਂ ਤੋਂ ਪਾਣੀ PBF ![]() ਨੂਰ ਤੇਰੀ ਅੱਖ ਦਾ ਸਰੂਰ ਬਿਨਾ ਪੀਤੇ ਹੀ ਨਸ਼ਾ ਚੜ ਜਾਵੇ ਥੋੜੀ ਮਗਰੂਰ ,ਹੁਸਨਾਂ ਦੀ ਹੂਰ ਹੀਰਿਆਂ ਜਿਹੇ ਦਿਲ ਕਰੇ ਪਲ ਵਿਚ ਚੂਰ ਚੂਰ ਪੀੜਾਂ ਪਾ ਪਾ ਪੂਰ ਲਿਆ ਮੈ ਦਿਲ ਦਾ ਖੂਹ ਖਾਰਾ ਨੀ ਪਰ ਬਦਬਖਤ ਨਾ ਸੁੱਕਿਆ ਅੱਥਰਾ ਇਹ ਕਰਮਾਂ ਦਾ ਮਾਰਾ ਨੀ shiv ਸੂਰਮੇ ਦੀ ਹਾਨੀ ਹੋ ਜੇ , ਹੋਛਾ ਜੇ ਗਿਆਨੀ ਹੋ ਜੇ ਆਗੂ ਜੇ ਜ਼ਨਾਨੀ ਹੋ ਜੇ, ਉਹ ਨਾ ਝੁੱਗੀ ਵਸਦੀ ਘਰ ਕਮਜ਼ੋਰ ਹੋ ਜੇ ,ਪੁੱਤਰ ਲੰਡੋਰ ਹੋ ਜੇ , ਜੇ ਸਿਆਣੂ ਚੋਰ ਹੋ ਜੇ,ਤਾਂ ਪੁਲਸ ਰੋਜ਼ ਧੱਸਦੀ ਮੌਤ ਜੇ ਵਿਆਹ'ਚ ਹੋ ਜੇ ,ਮੀਂਹ ਝੜੀ ਗਾਹ 'ਚ ਹੋ ਜੇ ਜੇ ਜੁਆਕ ਰਾਹ 'ਚ ਹੋ ਜੇ, ਦੁਖੀ ਜਾਨ ਫੱਸਦੀ ਸੱਪ ਜੇ ਅਸੀਲ ਹੋ ਜੇ,ਖਰਾਜ ਅਪੀਲ ਹੋ ਜੇ ਬੌਰੀਆ ਵਕੀਲ ਹੋ ਜੇ, ਵੇਖ ਲੋਕੀ ਹੱਸਦੀ ਕਲਾਮ ਬਾਬੂ ਰਜਬ ਅਲੀ ਅੱਖਾਂ ਦੀਆਂ ਟਿੰਡਾਂ ਰਾਹੀਂ, ਨੀਰ ਏਨਾ ਵਹਿ ਗਿਆ ਦਿਲ ਮਰ ਜਾਣਾ ਸੁੱਕੇ ਖੂਹ ਜਿਹਾ ਰਹਿ ਗਿਆ ਟਿੰਡਾਂ ਮਰ ਜਾਣੀਆਂ ਨੂੰ, ਖਾ ਗਿਆ ਜੰਗਾਲ ਲੋਕੋ ਨੀਰ ਸੁੱਕ ਗਿਆ, ਪੱਲੇ ਚਸ਼ਮਾ (ਐਨਕ) ਹੈ ਰਹਿ ਗਿਆ ਦਿਸਦਾ ਹੈ ਅੱਖੀਆਂ ‘ਚੋਂ ਹੁਣ ਭਾਵੇਂ ਝੌਲਾ ਝੌਲਾ ਪਰ ਸ਼ੀਸ਼ੇ ਤੇ ਬਿੰਬ ਸੱਜਣਾ ਦਾ ਰਹਿ ਗਿਆ ਸਧਰਾਂ ਨਿਮਾਣੀਆਂ ਦੀ, ਖੇਤੀ ਮਰ-ਮੁੱਕ ਗਈ, ਖੇਤੀਹਾਰਾ, ਇਹ ਵਿਚਾਰਾ, ਹੌਕਿਆਂ ਲਈ ਰਹਿ ਗਿਆ PBF ਮੈਨੂੰ ਕੁੱਖ ਦੇ ਵਿੱਚ ਨਾ ਮਾਰ ਨੀ ਮਾਏ ਮੇਰੀਏ ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ ਦੱਸ ਇੱਡਾਂ ਕਿਉਂ ਕਹਿਰ ਕਮਾਵਏ ਤੂੰ ਹੋ ਕੇ ਔਰਤ ਖੁਦ ਔਰਤ ਨੂੰ ਮਾਰ ਮੁਕਾਵੇਂ ਤੂੰ ਪੜ-ਲਿਖ ਕੇ ਵੀ ਬਣਦੀ ਏਂ, ਕਿਉਂ ਗਵਾਰ ਨੀ ਮਾਏਂ ਮੇਰੀਏ ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ ਧੀਆਂ ਪੁੱਤਰਾਂ ਨਾਲੋਂ ਵੱਧ ਸੇਵਾ, ਮਾਂ ਪਿਓ ਦੀ ਕਰਦੀਆਂ ਨੇ ਛੱਡੇ ਜਾਂਦੇ ਜਦੋਂ ਸਾਰੇ ਰਿਸ਼ਤੇ ਉਦੋਂ ਧੀਆਂ ਹੀ ਬਾਂਹ ਫੜਦੀਆਂ ਨੇ ਇਸ ਗੱਲ ਤੇ ਕਰੀਂ ਜਰਾ, ਸੋਚ ਵਿਚਾਰ ਨੀ ਮਾਏ ਮੇਰੀਏ ਨੀ ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ ਪਤਾ ਹੈ ਮੈਨੂੰ ਜੇਕਰ ਜਨਮ ਤੂੰ ਦਿੱਤਾ, ਤੈਨੂੰ ਲੋਕੀਂ ਮਾੜਾ ਕਹਿਣਗੇ ਜੰਮ ਦਿੱਤਾ ਇੱਕ ਹੋਰ ਪੱਥਰ, ਮੇਰੀ ਦਾਦੀ ਦੇ ਵੀ ਤਾਹਨੇ ਸਹਿਣੇ ਪੈਣਗੇ ਪਰ ਖੜ ਜਾਂਵੀਂ ਤੂੰ ਵੀ ਅੜਕੇ, ਐਂਵੇ ਮੰਨੀ ਨਾ ਤੂੰ ਹਾਰ ਨੀ ਮਾਏ ਮੇਰੀਏ ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ ਇਹ ਡਾਕਟਰ ਰੱਬ ਦਾ ਰੂਪ ਦੂਜਾ ਅਖਵਾਉਂਦੇ ਨੇ, ਲੈ ਕੇ ਚੰਦ ਪੈਸੇ ਵਿੱਚ ਕੁੱਖ ਦੇ ਕਿਉਂ ਸਾਨੂੰ ਮਾਰ ਮੁਕਾਉਂਦੇ ਨੇ ਇਨਾਂ ਲਈ ਵੀ ਪੈਣਾ ਬਣਨਾਂ ਤੈਨੂੰ ਤਿੱਖੀ ਤੇਜ ਕਟਾਰ ਨੀ ਮਾਏ ਮੇਰੀਏ ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ ਲਿਖਣ ਨੂੰ ਤਾਂ ਲਿਖੀ ਜਾਂਦੇ ਫ਼ਤਿਹ ਵਰਗੇ, ਪਰ ਲਿਖਣ ਨਾਲ ਨਈਂ ਕੁਝ ਬਣਨਾਂ ਮੁੜ ਬਣਕੇ ਤੈਨੂੰ ਦੁਰਗਾ ਵਾਗੂੰ ਜ਼ਾਲਮਾਂ ਅੱਗੇ ਪੈਣਾ ਖੜਨਾਂ ਉੱਜੜ ਜਾਊਗੀ ਵਰਨਾਂ, ਆਉਣ ਤੋਂ ਪਹਿਲਾਂ ਬਹਾਰ ਨੀ ਮਾਏ ਮੇਰੀਏ ਮੈਨੂੰ ਕੁੱਖ ਦੇ ਵਿੱਚ ਨਾ ਮਾਰ ਨੀ ਮਾਏ ਮੇਰੀਏ ਤੇਰੀ ਅਣਜੰਮੀ ਧੀ ਦੀ ਏ ਪੁਕਾਰ ਨੀ ਮਾਏ ਮੇਰੀਏ From@PBF Say "Thanks" with the click of a button
|
|||




