|
Show topics where you receive a Like from an other users. (Related to the first post.) Pages: [1]
ਮੇਰੀ ਮਾਂ
ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ ਸੁਰਜੀਤ ਪਾਤਰਭਾਵੇਂ ਮੇਰੀ ਮਾਂ-ਬੋਲੀ ਵਿਚ ਲਿਖੀ ਹੋਈ ਸੀ ਉਹ ਤਾਂ ਕੇਵਲ ਏਨਾ ਸਮਝੀ ਪੁੱਤ ਦੀ ਹੂਹ ਨੂੰ ਦੁੱਖ ਹੈ ਕੋਈ ਪਰ ਇਸਦਾ ਦੁੱਕ ਮੇਰੇ ਹੁੰਦਿਆਂ ਆਇਆ ਕਿੱਥੋਂ ਨੀਝ ਲਗਾਲ ਕੇ ਦੇਖੀਂ ਮੇਰੀ ਅਨਪੜ ਮਾਂ ਨੇ ਮੇਰੀ ਕਵਿਤਾ ਦੇਖੋ ਲੋਕੋ ਕੁੱਖੋਂ ਜਾਏ ਮਾਂ ਨੁੰ ਛੱਡ ਕੇ ਦੁੱਕ ਕਾਗਤਾਂ ਨੂੰ ਦੱਸਦੇ ਨੇ ਮੇਰੀ ਮਾਂ ਨੇ ਕਾਗਜ਼ ਚੁੱਕ ਸੀਨੇ ਨੂੰ ਲਇਆ ਖਬਰ ਏਦਾਂ ਹੀ ਕੁਝ ਮੇਰੇ ਨੇੜੇ ਹੋਵੇ ਮੇਰਾ ਜਾਇਆ..........ll ਜਿਸਮ ਦੀ ਰੇਤ ਤੇ ਇਕ ਲਫਜ਼ ਹੈ ਲਿਖਿਆ ਹੋਇਆ ਪੌਣ ਦੇ ਰਹਿਮ ਤੇ ਇਖਾਲਕ ਹੈ ਟਿਕਿਆ ਹੋਇਆ ਅੱਗ ਦਾ ਨਾਮ ਹੀ ਸੁਣਦਾ ਹਾਂ ਤਾਂ ਡਰ ਜਾਂਦਾ ਹਾਂ ਮੈਂ ਜੁ ਪਿੱਤਲ ਹਾਂ ਖਰੇ ਸੋਨਿਓਂ ਵਿਕਿਆ ਹੋਇਆ ਗੱਡੋ ਸੂਲੀ ਕਿ ਜ਼ਰਾ ਦੇਖੀਏ ਇਹ ਈਸਾ ਹੈ ਜਾਂ ਕੋਈ ਹੋਰ ਉਦੇ ਭੇਸ 'ਚ ਲੁਕਿਆ ਹੋਇਆ ਦੁੱਖ ਦੇ ਪਹਿਰ ਦੇ ਅੰਧੇਰ 'ਚ ਮੈਂ ਤੱਕਿਆ ਹੈ ਮੇਰੇ ਦਿਲ ਵਿਚ ਖੁਦਾ ਹੈ ਕਿਤੇ ਛੁਪਿਆ ਹੋਈਆ ਉਸ ਨੇ ਤਾਂ ਲਗਣਾ ਹੀ ਸੀ ਅਪਣੀ ਨਜ਼ਰ ਨੂੰ ਮੈਲਾ ਜਿਸ ਨੇ ਸੂਰਜ ਨੂੰ ਰਕੀਬ ਅਪਣਾ ਸੀ ਮਿਥਿਆ ਹੋਇਆ ਖੁਦ ਹੀ ਮੈਲੇ ਨੇ ਸਦਾਚਾਰ ਦੇ ਜ਼ਾਮਨ ਸ਼ੀਸ਼ੇ ਕੋਈ ਚਿਹਰਾ ਨਾ ਜਿਨਾਂ ਵਾਸਤੇ ਉਜਲਾ ਹੋਇਆ ਬਸ ਬਹਾਰ ਆਉਣ ਦੀ ਦੇਰੀ ਹੈ ਕਿ ਫੁੱਲ ਖਿੜਨੇ ਨੇ ਮੇਰੀਆਂ ਬਦੀਆਂ ਨੂੰ ਪਤਝੜ ਨੇ ਹੈ ਢਕਿਆ ਹੋਇਆ........lll ਸੁਰਜੀਤ ਪਾਤਰ
|
|||