April 27, 2024, 06:40:00 PM

Show Posts

This section allows you to view all posts made by this member. Note that you can only see posts made in areas you currently have access to.


Topics - Pj Sarpanch

Pages: 1 2 3 4 5 6 [7] 8 9 10 11 12 ... 49
121


ਸਤੀ ਦੇ ਪਿਤਾ ਮਹਾਰਾਜ ਦਕਸ਼ ਨੂੰ ਬ੍ਰਹਮਾ ਜੀ ਨੇ ਪਰਜਾਪਤੀ-ਨਾਇਕ ਦੇ ਪਦ ‘ਤੇ ਬਿਠਾਇਆ। ਮਹਾਨ ਅਧਿਕਾਰ ਦੀ ਪ੍ਰਾਪਤੀ ਨਾਲ ਦਕਸ਼ ਦੇ ਮਨ ‘ਚ ਹੰਕਾਰ ਪੈਦਾ ਹੋ ਗਿਆ। ਸੰਸਾਰ ‘ਚ ਅਜਿਹਾ ਕੌਣ ਹੈ, ਜਿਸ ਨੂੰ ਪ੍ਰਭੂਤਾ ਮਿਲਣ ‘ਤੇ ਉਹ ਮਾਣ ਨਾ ਕਰੇ। ਇਕ ਵਾਰ ਬ੍ਰਹਮਾ ਦੀ ਸਭਾ ‘ਚ ਵੱਡੇ-ਵੱਡੇ ਰਿਸ਼ੀ, ਦੇਵਤੇ ਮੁਨੀ ਹਾਜ਼ਰ ਹੋਏ। ਉਸ ਸਭਾ ‘ਚ ਭਗਵਾਨ ਸ਼ੰਕਰ ਵੀ ਬਿਰਾਜਮਾਨ ਸਨ।  ਉਸੇ ਵੇਲੇ ਦਕਸ਼ ਪਰਜਾਪਤੀ ਵੀ ਉਥੇ ਪਧਾਰੇ। ਸਭਾ ‘ਚ ਹਾਜ਼ਰ ਸਾਰੇ ਲੋਕ ਉਨ੍ਹਾਂ ਦੇ ਸਵਾਗਤ ਲਈ ਖੜ੍ਹੇ ਹੋ ਗਏ। ਸਿਰਫ ਬ੍ਰਹਮਾ ਜੀ ਅਤੇ ਭਗਵਾਨ ਸ਼ਿਵ ਆਪਣੇ ਸਥਾਨ ‘ਤੇ ਬੈਠੇ ਰਹੇ। ਦਕਸ਼ ਨੇ ਬ੍ਰਹਮਾ ਜੀ ਨੂੰ ਪ੍ਰਣਾਮ ਕੀਤਾ ਪਰ ਸ਼ੰਕਰ ਜੀ ਦਾ ਬੈਠੇ ਰਹਿਣਾ ਉਨ੍ਹਾਂ ਨੂੰ ਬਹੁਤ ਬੁਰਾ ਲੱਗਿਆ। ਉਨ੍ਹਾਂ  ਨੂੰ ਇਸ ਗੱਲ ਤੋਂ ਖਾਸ ਦੁੱਖ ਹੋਇਆ ਕਿ ਬ੍ਰਹਮਾ ਜੀ ਤਾਂ ਉਨ੍ਹਾਂ ਦੇ ਪਿਤਾ ਸਨ ਪਰ ਸ਼ੰਕਰ ਜੀ ਤਾਂ ਉਨ੍ਹਾਂ ਦੇ ਜਵਾਈ ਸਨ। ਉਨ੍ਹਾਂ ਨੇ ਉੱਠ ਕੇ ਉਨ੍ਹਾਂ ਨੂੰ ਪ੍ਰਣਾਮ ਕਿਉਂ ਨਹੀਂ ਕੀਤਾ? ਇਸ ਲਈ ਉਨ੍ਹਾਂ ਨੇ ਭਰੀ ਸਭਾ ‘ਚ ਸ਼ੰਕਰ ਜੀ ਦੀ ਬੜੀ ਨਿੰਦਿਆ ਕੀਤੀ ਅਤੇ ਸਰਾਪ ਤਕ ਦੇ ਦਿੱਤਾ। ਫਿਰ ਵੀ ਉਨ੍ਹਾਂ ਦਾ ਗੁੱਸਾ ਸ਼ਾਂਤ ਨਾ ਹੋਇਆ ਅਤੇ ਭਗਵਾਨ ਸ਼ਿਵ ਨੂੰ ਅਪਮਾਨਿਤ ਕਰਨ ਦੇ ਉਦੇਸ਼ ਨਾਲ ਇਕ ਵਿਸ਼ਾਲ ਯੱਗ ਦਾ ਆਯੋਜਨ ਕੀਤਾ, ਜਿਸ ‘ਚ ਸ਼ਿਵ ਜੀ ਨਾਲ ਵੈਰ-ਬੁੱਧੀ ਕਾਰਨ ਆਪਣੀ ਧੀ ਸਤੀ ਨੂੰ ਵੀ ਨਹੀਂ ਬੁਲਾਇਆ। ਅਸਮਾਨ ਤੋਂ ਵਿਮਾਨਾਂ ‘ਚ ਬੈਠ ਕੇ ਸਾਰੇ ਦੇਵਤਿਆਂ, ਵਿੱਦਿਆਧਰਾਂ ਅਤੇ ਕਿੰਨਰੀਆਂ ਨੂੰ ਜਾਂਦਿਆਂ ਦੇਖ ਕੇ ਸਤੀ ਨੇ ਭਗਵਾਨ ਸ਼ੰਕਰ ਨੂੰ ਪੁੱਛਿਆ- ‘ਭਗਵਾਨ! ਇਹ ਸਾਰੇ ਕਿੱਥੇ ਜਾ ਰਹੇ ਹਨ?’ ਭਗਵਾਨ ਸ਼ਿਵ ਨੇ ਕਿਹਾ- ‘ਤੇਰੇ ਪਿਤਾ ਨੇ ਬਹੁਤ ਵੱਡੇ ਯੱਗ ਦਾ ਆਯੋਜਨ ਕੀਤਾ ਹੈ। ਇਹ ਸਾਰੇ ਉਸੇ ‘ਚ ਸ਼ਾਮਲ ਹੋਣ ਲਈ ਜਾ ਰਹੇ ਹਨ।’ ਸਤੀ ਜੀ ਨੇ ਕਿਹਾ- ‘ਪ੍ਰਭੂ! ਪਿਤਾ ਜੀ ਨੇ ਯੱਗ ਕਰਵਾਇਆ ਹੈ ਤਾਂ  ਉਥੇ ਮੇਰੀਆਂ ਬਾਕੀ ਭੈਣਾਂ ਵੀ ਪਧਾਰਣਗੀਆਂ। ਮਾਤਾ-ਪਿਤਾ ਨੂੰ ਮਿਲਿਆਂ ਨੂੰ ਮੈਨੂੰ ਬਹੁਤ ਸਮਾਂ ਹੋ ਗਿਆ ਹੈ। ਜੇਕਰ ਤੁਹਾਡੀ ਆਗਿਆ ਹੋਵੇ ਤਾਂ ਸਾਨੂੰ ਦੋਹਾਂ ਨੂੰ ਵੀ ਉਥੇ ਚਲਣਾ ਚਾਹੀਦੈ। ਇਹ ਠੀਕ ਹੈ ਕਿ ਉਨ੍ਹਾਂ ਨੇ ਸਾਨੂੰ ਸੱਦਾ ਨਹੀਂ ਦਿੱਤਾ ਪਰ ਮਾਤਾ-ਪਿਤਾ ਅਤੇ ਗੁਰੂ ਦੇ ਘਰ ਬਿਨਾਂ ਬੁਲਾਏ ਜਾਣ ‘ਚ ਕੋਈ ਗਲਤ ਗੱਲ ਨਹੀਂ ਹੈ।’ ਸ਼ਿਵ ਜੀ ਨੇ ਕਿਹਾ- ‘ਇਸ ‘ਚ ਕੋਈ ਸ਼ੱਕ ਨਹੀਂ ਕਿ ਮਾਤਾ-ਪਿਤਾ ਅਤੇ ਗੁਰੂਆਂ ਆਦਿ ਦੇ ਘਰ ਬਿਨਾਂ ਬੁਲਾਇਆਂ ਵੀ ਜਾਇਆ ਜਾ ਸਕਦੈ ਪਰ ਜਿੱਥੇ ਕੋਈ ਵਿਰੋਧ ਮੰਨਦਾ ਹੋਵੇ, ਉਥੇ ਬਿਲਕੁਲ ਕਲਿਆਣ ਨਹੀਂ ਹੁੰਦਾ। ਇਸ ਲਈ ਤੈਨੂੰ ਉਥੇ ਜਾਣ ਦਾ ਵਿਚਾਰ ਤਿਆਗ ਦੇਣਾ ਚਾਹੀਦੈ।’ ਭਗਵਾਨ ਸ਼ੰਕਰ ਦੇ ਸਮਝਾਉਣ ‘ਤੇ ਵੀ ਸਤੀ ਨਹੀਂ ਮੰਨੀ ਅਤੇ ਅੱਖਾਂ ‘ਚ ਹੰਝੂ ਭਰ ਕੇ ਰੋਣ ਲੱਗੀ। ਉਦੋਂ ਭਗਵਾਨ ਸ਼ਿਵ ਨੇ ਆਪਣੇ ਪ੍ਰਮੁੱਖ ਲੋਕਾਂ ਨਾਲ ਉਨ੍ਹਾਂ ਨੂੰ ਵਿਦਾ ਕਰ ਦਿੱਤਾ। ਦਕਸ਼ ਯੱਗ ‘ਚ ਪਹੁੰਚਣ ‘ਤੇ ਸਤੀ ਨੂੰ ਉਥੇ ਭਗਵਾਨ ਸ਼ਿਵ ਦਾ ਕੋਈ ਹਿੱਸਾ ਨਜ਼ਰ ਨਾ ਆਇਆ। ਦਕਸ਼ ਨੇ ਵੀ ਸਤੀ ਦਾ ਕੋਈ ਸਤਿਕਾਰ ਨਾ ਕੀਤਾ। ਉਨ੍ਹਾਂ ਦੀਆਂ ਭੈਣਾਂ ਨੇ  ਵੀ ਉਨ੍ਹਾਂ ਨੂੰ ਦੇਖ ਕੇ ਵਿਅੰਗਪੂਰਨ ਮੁਸਕਰਾ ਦਿੱਤਾ। ਸਿਰਫ ਉਨ੍ਹਾਂ ਦੀ ਮਾਤਾ ਹੀ ਬੜੇ ਪਿਆਰ ਨਾਲ ਮਿਲੀ। ਭਗਵਾਨ ਸ਼ਿਵ ਦਾ ਅਪਮਾਨ ਦੇਖ ਕੇ ਸਤੀ ਨੂੰ ਬੜਾ ਗੁੱਸਾ ਆਇਆ। ਉਨ੍ਹਾਂ ਨੇ ਦਕਸ਼ ਨੂੰ ਕਿਹਾ- ‘ਪਿਤਾ ਜੀ, ਜਿਹੜੇ ਭਗਵਾਨ ਸ਼ਿਵ ਦਾ ਦੋ ਅੱਖਰਾਂ ਦਾ ਨਾਂ ਗੱਲਬਾਤ ਦੇ ਪ੍ਰਸੰਗ ‘ਚ ਚਾਣਚੱਕ ਦਿਮਾਗ ‘ਚ ਆ ਜਾਣ ‘ਤੇ ਨਾਂ ਲੈਣ ਵਾਲੇ ਦੇ ਸਾਰੇ ਪਾਪਾਂ ਦਾ ਵਿਨਾਸ਼ ਕਰ ਦਿੰਦਾ ਹੈ, ਤੁਸੀਂ ਉਸੇ ਭਗਵਾਨ ਸ਼ਿਵ ਨਾਲ ਈਰਖਾ ਕਰਦੇ ਹੋ। ਇਸ ਲਈ ਤੁਹਾਡੇ ਅੰਗ ਦੇ ਮੇਲ ਤੋਂ ਪੈਦਾ ਹੋਏ ਇਸ ਸਰੀਰ ਨੂੰ ਮੈਂ ਤੁਰੰਤ ਤਿਆਗ ਦਿਆਂਗੀ ਕਿਉਂਕਿ ਇਹ ਮੇਰੇ ਲਈ ਕਲੰਕ ਰੂਪ ਹੈ।’ ਇਹ ਕਹਿ ਕੇ ਸਤੀ ਨੇ ਭਗਵਾਨ ਸ਼ਿਵ ਦਾ ਧਿਆਨ ਕਰਕੇ ਆਪਣੇ ਸਰੀਰ ਨੂੰ ਯੱਗ ਅਗਨੀ ‘ਚ ਭਸਮ ਕਰ ਦਿੱਤਾ। ਸਤੀ ਦਾ ਦੈਵੀ ਪਤੀ ਪ੍ਰੇਮ ਅੱਜ ਵੀ ਭਾਰਤੀ ਔਰਤਾਂ ਲਈ ਮਹਾਨ ਆਦਰਸ਼ ਹੈ।

122
ਸਿੱਖ ਰਹਿਤ ਮਰਯਾਦਾ ਦੇ ਪੰਨਾ ੧੩ `ਤੇ (ੲ) ਭਾਗ ਵਿੱਚ ਲਿਖਿਆ ਹੈ ਕਿ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨਮਾਨ ਨਾਲ ਪ੍ਰਕਾਸ਼ਿਆ, ਪੜ੍ਹਿਆ ਤੇ ਸੰਤੋਖਿਆ ਜਾਵੇ। ਪ੍ਰਕਾਸ਼ ਲਈ ਜ਼ਰੂਰੀ ਹੈ ਕਿ ਸਥਾਨ ਸਾਫ਼- ਸੁਥਰਾ ਹੋਵੇ। ਪ੍ਰਕਾਸ਼ ਮੰਜੀ ਸਾਹਿਬ `ਤੇ ਸਾਫ਼ ਸੁਥਰੇ ਬਸਤਰ ਵਿਛਾ ਕੇ ਕੀਤਾ ਜਾਵੇ। ਸਿਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ਼ ਕੇ ਪ੍ਰਕਾਸ਼ਨ ਲਈ ਗਦੇਲੇ ਆਦਿ ਸਮਿਆਨ ਵਰਤੇ ਜਾਣ ਅਤੇ ਉੱਪਰ ਲਈ ਰੁਮਾਲ ਹੋਵੇ। ਜਦ ਪਾਠ ਨਾ ਹੁੰਦਾ ਹੋਵੇ ਤਾਂ ਰੁਮਾਲ ਪਿਆ ਰਹੇ। ਪ੍ਰਕਾਸ਼ ਵੇਲੇ ਚੌਰ ਭੀ ਚਾਹੀਏ।
ਸਿੱਖ ਰਹਿਤ ਮਰਯਾਦਾ ਦੇ ਪੰਨਾ ੧੮ ਦੇ (ਅ) ਭਾਗ ਵਿੱਚ ਲਿਖਿਆ ਹੈ ਕਿ ਭੋਗ ਸਮੇਂ ਸਿਰੀ ਗੁਰੂ ਗ੍ਰੰਥ ਸਾਹਿਬ ਦੀ ਲੋੜ ਅਨੁਸਾਰ ਰੁਮਾਲ, ਚੌਰ, ਚਾਦਨੀ ਆਦਿ ਦੀ ਭੇਟਾ ਅਤੇ ਪੰਥਕ ਕਾਰਜਾਂ ਲਈ ਯਥਾ-ਸ਼ਕਤਿ ਅਰਦਾਸ ਕਰਾਈ ਜਾਵੇ।
ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਪੀੜ੍ਹਾ, ਚਾਦਨੀ, ਰੁਮਾਲੇ, ਚੌਰ, ਗਦੇਲਾ ਤੇ ਤਿੰਨ ਛੋਟੇ ਸੁਰੈਹਣੇ ਹੋਣੇ ਚਾਹੀਦੇ ਹਨ। ਪ੍ਰਕਾਸ਼ ਕਰਨ ਸਮੇਂ ਆਲਾ ਦੁਆਲਾ ਸਾਫ਼-ਸੁਥਰਾ ਹੋਵੇ। ਰਹਿਤ ਮਰਯਾਦਾ ਵਿੱਚ ਸਪੱਸ਼ਟ ਲਿਖਿਆ ਹੋਇਆ ਹੈ ਕਿ ਲੋੜ ਅਨੁਸਾਰ ਸਮਾਨ ਦਿੱਤਾ ਜਾਣਾ ਚਾਹੀਦਾ ਹੈ ਬਾਕੀ ਭੇਟਾ ਪੰਥਕ ਕਾਰਜਾਂ ਲਈ ਦਿੱਤੀ ਜਾਏ।
ਹੋਇਆ ਇਹ ਹੈ ਕਿ ਕੁੱਝ ਡੇਰਾਵਾਦੀ ਬਿਰਤੀ ਜਾਂ ਆਪੇ ਬਣੇ ਗ੍ਰੰਥੀ ਪਰਚਾਰਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਹੇ! ਗੁਰੂ ਗ੍ਰੰਥ ਸਾਹਿਬ ਜੀ ਅਸੀਂ ਤੁਹਾਨੂੰ ਜਿਸ ਤਰ੍ਹਾਂ ਰੁਮਾਲਾ ਦਿੱਤਾ ਹੈ ਤੇ ਪੜਦੇ ਢੱਕੇ ਹਨ ਏਸੇ ਤਰ੍ਹਾਂ ਹੀ ਤੁਸੀਂ ਸਾਡੇ ਲੋਕ ਤੇ ਪ੍ਰਲੋਕ ਵਿੱਚ ਵੀ ਪੜਦੇ ਢੱਕਿਆ ਜੇ, ਤੇ ਨਾਲ ਹੀ ਬਾਹਰਲੀ ਧਾਰਨਾ ਲਾ ਕੇ ਸੰਗਤਾਂ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ। —
ਦਿੱਤਾ ਪ੍ਰੇਮ ਦਾ ਪਟੋਲਾ ਤੇਰਿਆਂ ਸੇਵਕਾਂ ਨੇ,
ਦਿੱਤਾ ਪ੍ਰੇਮ ਦਾ ਪਟੋਲਾ ਤੇਰਿਆਂ ਸੇਵਕਾਂ ਨੇ।
ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ ਢਕਣ ਕੂ ਪਤਿ ਮੇਰੀ, ਤੇਰਿਆਂ ਸੇਵਕਾ ਨੇ—-
ਪਹਿਲਾਂ ਆਪ ਪੜ੍ਹਨਾ ਤੇ ਫਿਰ ਪਿੱਛੇ ਸਾਰੀ ਸੰਗਤ ਨੂੰ ਪੜ੍ਹਨ ਲਈ ਕਿਹਾ ਜਾਂਦਾ ਸੀ। ਇਸ ਮਗਰੋਂ ਗੁਰਬਾਣੀ ਦਾ ਸਲੋਕ ਪੜ੍ਹਿਆ ਜਾਂਦਾ ਸੀ—
ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ।।
ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ।।
ਸਲੋਕ ਮ: ੫ ਪੰਨਾ ੫੨੦
ਜਦ ਕਿ ਇਸ ਸਲੋਕ ਦੇ ਅਰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਦੇਣ ਦੇ ਨਹੀਂ ਹਨ ਜੇਹਾ ਕਿ—
(ਹੇ ਪ੍ਰਭੂ!) ਤੇਰੇ ਸਿਮਰਨ (ਦੀ ਬਰਕਤਿ) ਨਾਲ ਮੈਂ (ਮਾਨੋ) ਹਰੇਕ ਪਦਾਰਥ ਲੱਭ ਲਿਆ ਹੈ, (ਤੇ ਜ਼ਿੰਦਗੀ ਵਿਚ) ਕੋਈ ਔਖਿਆਈ ਨਹੀਂ ਵੇਖੀ। ਹੇ ਨਾਨਕ! ਜਿਸ ਮਨੁੱਖ ਦੀ ਇੱਜ਼ਤ ਮਾਲਕ ਆਪ ਰੱਖੇ, (ਉਸ ਦੀ ਇੱਜ਼ਤ ਨੂੰ ਹੋਰ) ਕੋਈ ਨਹੀਂ ਮਿਟਾ ਸਕਦਾ। ੨।
ਆਮ ਸੰਗਤ ਨੇ ਸਮਝ ਲਿਆ ਕਿ ਜਿਸ ਤਰ੍ਹਾਂ ਅਸੀਂ ਗੁਰੂ ਸਾਹਿਬ ਜੀ ਨੂੰ ਰੁਮਲਾ ਦੇਂਦੇ ਹਾਂ ਏਸੇ ਤਰ੍ਹਾਂ ਗੁਰੂ ਜੀ ਖੁਸ਼ ਹੋ ਕੇ ਸਾਨੂੰ ਵੀ ਬਹੁਤ ਧੰਨ ਦੌਲਤ ਦੇ ਦੇਣਗੇ ਤੇ ਸਾਡੇ ਹਮੇਸ਼ਾਂ ਪੜਦੇ ਢੱਕਦੇ ਰਹਿਣਗੇ।
ਦੇਖੋ ਦੇਖੀ ਗੁਰਦੁਆਰਿਆਂ ਵਿੱਚ ਲੋਕਾਂ ਨੇ ਰੁਮਾਲੇ ਚੜ੍ਹਾਉਣੇ ਸ਼ੁਰੁ ਕਰ ਦਿੱਤੇ। ਘਰਾਂ ਵਿੱਚ ਤੇ ਉਂਜ ਵੀ ਹਰ ਸਮਾਗਮ `ਤੇ ਕੇਵਲ ਰੁਮਾਲੇ ਹੀ ਚੜ੍ਹਨੇ ਸ਼ੁਰੂ ਹੋ ਗਏ।
ਸਾਡਿਆਂ ਪਿੰਡਾਂ ਵਿੱਚ ਜਦ ਦੀ ਹੋਸ਼ ਸੰਭਾਲ਼ੀ ਹੈ ਪਹਿਲਾਂ ਪਹਿਲ ਕੇਵਲ ਇੱਕ ਹੀ ਰੁਮਾਲਾ ਚੜ੍ਹਾਇਆ ਜਾਂਦਾ ਸੀ। ਪਲਕਾਂ ਹੋਰ ਰੰਗ ਦੀਆਂ ਹੁੰਦੀਆਂ ਸੀ ਤੇ ਰੁਮਾਲਾ ਹੋਰ ਰੰਗ ਦਾ ਹੁੰਦਾ ਸੀ। ਕੁਲ ਮਿਲਾ ਕੇ ਗਰੀਬੀ ਦਾਵ੍ਹੇ ਵਾਲਾ ਕੰਮ ਹੁੰਦਾ ਸੀ। ਪਰ ਸਿੱਖੀ ਭਾਵਨਾ ਨੂੰ ਸਮਝਣ ਵਾਲਾ ਸਾਰਾ ਪਿੰਡ ਹੁੰਦਾ ਸੀ। ਫਿਰ ਹੌਲੀ ਹੌਲੀ ਦੋ ਰੁਮਾਲੇ ਤੇ ਦੋ ਪਲਕਾਂ ਚੜ੍ਹਾਉਣੀਆਂ ਸ਼ੁਰੂ ਹੋਈਆਂ। ਫਿਰ ਜਿਸ ਘਰ ਵਿੱਚ ਵੀ ਪ੍ਰੋਗਰਾਮ ਹੋਣਾ ਉਸ ਘਰੋਂ ਵਧੀਆ ਰੁਮਾਲੇ ਚੜ੍ਹਨੇ ਸ਼ੁਰੂ ਹੋ ਗਏ। ਦਰ ਅਸਲ ਜਿਵੇਂ ਜਿਵੇਂ ਆਰਥਕ ਪੱਖ ਠੀਕ ਹੋਣਾ ਸ਼ੁਰੂ ਹੋਇਆ ੳਸੇ ਤਰ੍ਹਾਂ ਹੀ ਕਈ ਰੀਤੀ ਰਿਵਾਜ ਵੀ ਨਵੇਂ ਰੂਪ ਵਿੱਚ ਸਭ ਦੇ ਸਾਹਮਣੇ ਆਏ।
ਜਿਸ ਤਰ੍ਹਾਂ ਆਰਥਿਕ ਪੱਖ ਸੌਖਾ ਹੁੰਦਾ ਗਿਆ ਓਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਦਾ ਰੁਝਾਨ ਵੀ ਸ਼ੂਰੂ ਹੋ ਗਿਆ ਹੈ। ਜਦੋਂ ਸਿੰਘਾਂ ਨੂੰ ਜੰਗਲ਼ਾਂ ਵਿੱਚ ਵਿਚਰਨਾ ਪਿਆ ਤਾਂ ਘੋੜਿਆਂ ਦੀਆਂ ਕਾਠੀਆਂ `ਤੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਇੱਕ ਥਾਂ ਤੋਂ ਦੂਜੀ ਥਾਂ `ਤੇ ਲਿਜਾਇਆ ਜਾਂਦਾ ਰਿਹਾ ਸੀ। ਜੇਹੋ ਜੇਹੇ ਹਾਲਤ ਹੋਣੇ ਓਸੇ ਤਰ੍ਹਾਂ ਹੀ ਆਪਣਾ ਕੰਮ ਸਾਰ ਲੈਣਾ।
ਡੇਰਾਵਾਦ ਦੀ ਹੋਂਦ ਸ਼ੁਰੂ ਹੁੰਦਿਆ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨੁੱਖੀ ਸਰੀਰ ਰੂਪ ਵਿੱਚ ਲਿਆ ਕੇ ਮਨੁੱਖੀ ਸਰੀਰ ਵਾਂਗ ਪੂਜਾ ਸ਼ੂਰੂ ਕਰ ਦਿੱਤੀ ਤੇ ਦੇਖਾ ਦੇਖੀ ਹੌਲ਼ੀ ਹੌਲ਼ੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਰਮੀਆਂ ਵਿੱਚ ਠੰਡੇ ਰੁਮਾਲੇ ਤੇ ਸਰਦੀਆਂ ਵਿੱਚ ਗਰਮ ਰੁਮਾਲੇ ਦੇਣੇ ਸ਼ੁਰੂ ਕਰ ਦਿੱਤੇ। ਅੰਨ੍ਹੀ ਸ਼ਰਧਾਂ ਵਾਲਿਆਂ ਨੇ ਲੋੜ ਤੋਂ ਬਿਨਾ ਹੀ ਕੂਲਰ, ਏ. ਸੀ. ਤੇ ਸਰਦੀਆਂ ਵਿੱਚ ਹੀਟਰ ਲਗਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਸ਼ੂਰੂ ਕਰ ਦਿੱਤੀ। ਏਸੇ ਤਰ੍ਹਾਂ ਹੀ ਵੱਡੀਆਂ ਰਜਾਈਆਂ ਤੇ ਕੰਬਲ਼ਾਂ ਦੀ ਵਰਤੋਂ ਹੋਣ ਲੱਗ ਪਈ।
ਇਹ ਸਾਰਾ ਕੁੱਝ ਹੋਣ ਦੇ ਬਾਵਜੂਦ ਵੀ ਸਿੱਖ ਦਿਨ-ਬ-ਦਿਨ ਗੁਰਬਾਣੀ ਸਿਧਾਂਤ ਨਾਲੋਂ ਦੂਰ ਹੁੰਦਾ ਚਲਾ ਗਿਆ। ਹੁਣ ਕਈ ਥਾਂਈ ਪੀੜ੍ਹੇ ਦੇ ਥੱਲੇ ਵੀ ਮੋਟਾ ਗਦੇਲਾ ਰੱਖਿਆ ਹੁੰਦਾ ਹੈ।
ਦਰਬਾਰ ਸਾਹਿਬ ਸ੍ਰਿੀ ਅੰਮ੍ਰਿਤਸਰ ਹਰ ਮਹੀਨੇ ਵਿੱਚ ਲੱਖਾਂ ਰੁਪਇਆਂ ਦੇ ਰੁਮਾਲੇ ਚੜ੍ਹਦੇ ਹਨ। ਇੱਕ ਵਾਰ ਜਿਹੜਾ ਰੁਮਾਲਾ ਚੜ੍ਹ ਗਿਆ ਮੁੜ ਕੇ ਉਹ ਨਹੀਂ ਚੜ੍ਹਾਇਆ ਜਾਂਦਾ।
ਰਹਿਤ ਮਰਯਾਦਾ ਵਿੱਚ ਲਿਖਿਆ ਹੋਇਆ ਹੈ ਕਿ ਲੋੜ ਅਨੁਸਾਰ ਸੇਵਾ ਕੀਤੀ ਜਾਣੀ ਚਾਹੀਦੀ ਹੈ। ਅੱਜ ਕਿਸੇ ਵੀ ਗੁਰਦੁਆਰੇ ਚਲੇ ਜਾਉ ਰੁਮਾਲਿਆਂ ਦੇ ਢੇਰ ਲੱਗੇ ਹੁੰਦੇ ਹਨ। ਅਲਮਾਰੀਆਂ ਰੁਮਾਲਿਆਂ ਨਾਲ ਤੂਸੀਆਂ ਪਈਆਂ ਹਨ, ਰੱਖਣ ਲਈ ਕੋਈ ਜਗ੍ਹਾ ਨਹੀਂ ਹੈ। ਅਮਰੀਕਾ ਦੇ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਸਰਕਾਰੀ ਮਹਿਕਮੇ ਪਾਸੋਂ ਆਗਿਆ ਲੈ ਕੇ ਹਜ਼ਾਰਾ ਡਾਲਰਾਂ ਦਿਆਂ ਰੁਮਾਲਿਆਂ ਨੂੰ ਅਗਨ ਭੇਟ ਕਰਨਾ ਪਿਆ ਕਿਉਂ ਕਿ ਸਾਡੇ ਪਾਸ ਥਾਂ ਹੀ ਕੋਈ ਨਹੀਂ ਹੈ ਜਿੱਥੇ ਰੁਮਾਲੇ ਰੱਖੇ ਜਾਣ। ਸੰਗਤ ਨੂੰ ਲੱਖ ਬੇਨਤੀ ਕਰਨ ਦੇ ਬਾਵਜੂਦ ਵੀ ਰੁਮਾਲਿਆਂ ਵਿੱਚ ਕੋਈ ਕਮੀ ਨਹੀਂ ਆਈ ਹੈ।
ਹੁਣ ਰੁਮਾਲਿਆਂ ਤੋਂ ਅਗਾਂਹ ਦੀ ਗੱਲ ਹੋ ਗਈ ਹੈ। ਜਿੱਥੇ ਪ੍ਰਕਾਸ਼ ਕੀਤਾ ਜਾਂਦਾ ਹੈ ਉਹ ਸਾਰੀ ਸਟੇਜ ਹੀ ਇਕੋ ਰੰਗ ਦੇ ਰੁਮਾਲਿਆਂ ਨਾਲ ਢੱਕੀ ਜਾਂਦੀ ਹੈ ਤੇ ਚੰਦੋਆ ਵੀ ਇਕੋ ਰੰਗ ਦਾ ਹੀ ਹੁੰਦਾ ਹੈ। ਬੜੀ ਚੰਗੀ ਗੱਲ ਹੈ ਕਿ ਸਟੇਜ ਦੀ ਦਿੱਖ ਸੋਹਣੀ ਲੱਗਦੀ ਹੈ। ਜੇ ਏੱਥੇ ਗੱਲ ਰੁਕ ਜਾਵੇ ਤਾਂ ਬਹੁਤ ਚੰਗੀ ਗੱਲ ਹੈ ਪਰ ਦੁਖਾਂਤ ਇਹ ਹੈ ਕਿ ਹਰ ਪਰਵਾਰ ਹੀ ਹਰ ਰੋਜ਼ ਮਹਿੰਗੇ ਤੋਂ ਮਹਿੰਗੇ ਇਹਨਾਂ ਸਾਰਿਆਂ ਰੁਮਾਲਿਆਂ ਨੂੰ ਭੇਟਾ ਕਰ ਰਿਹਾ ਹੈ। ਇਹਨਾਂ ਸਾਰਿਆਂ ਰੁਮਾਲਿਆਂ ਨੂੰ ਸੈੱਟ ਕਿਹਾ ਜਾਂਦਾ ਹੈ। ਏਹੋ ਜੇਹੇ ਸੈੱਟ ਗੁਰ-ਪੁਰਬਾਂ `ਤੇ ਬਹੁਤ ਇਕੱਠੇ ਹੋ ਜਾਂਦੇ ਹਨ। ਕਈ ਸੈੱਟ ਸਿਰਫ ਇੱਕ ਵਾਰ ਹੀ ਚੜ੍ਹਾਏ ਜਾਂਦੇ ਹਨ। ਮੁੜ ਕੇ ਉਹਨਾਂ ਦੀ ਵਾਰੀ ਹੀ ਨਹੀਂ ਆਉਂਦੀ।
ਰੁਮਾਲਿਆਂ ਦੀ ਗਿਣਤੀ ਵਿੱਚ ਵਾਧਾ ਦੁਕਾਨਦਾਰਾਂ ਵਲੋਂ—
ਜਦੋਂ ਵੀ ਕੋਈ ਪਰਵਾਰ ਵਿਆਹ ਸ਼ਾਦੀ ਜਾਂ ਕਿਸੇ ਵੀ ਪ੍ਰੋਗਰਾਮ ਲਈ ਬਜਾਜੀ ਦੀ ਦੁਕਾਨ ਤੋਂ ਕਪੜਾ ਖਰੀਦਣ ਜਾਂਦਾ ਹੈ, ਤਾਂ ਦੁਕਾਨ ਦਾਰ ਸਾਡੀ ਸ਼ਰਧਾ ਵਾਲੀ ਮਾਨਸਿਕ ਭਾਵਨਾ ਦਾ ਨਜਾਇਜ਼ ਫਾਇਦਾ ਉਠਾਉਂਦਿਆਂ ਕਹੇਗਾ, ‘ਜੀ ਘਰ ਲਈ ਕਪੜਾ ਖਰੀਦਣ ਤੋਂ ਪਹਿਲਾਂ ਬਾਬਾ ਜੀ ਲਈ ਬਸਤਰ ਖਰੀਦੋ ਤਾਂ ਹੀ ਤੁਹਾਡੀ ਪੂਰੀ ਪਏਗੀ। ਗੁਰੂ ਜੀ ਫਿਰ ਤੁਹਾਡੇ ਸਾਰੇ ਕਾਰਜ ਰਾਸ ਕਰੇਗਾ`। ਦੁਕਾਨਦਾਰ ਮੂੰਹ ਮੰਗਿਆ ਦਾਮ ਰੁਮਾਲੇ ਦਾ ਲਗਾਉਂਦਾ ਹੈ। ਜਿੱਥੇ ਦੁਕਾਨਦਾਰ ਰੁਮਾਲਾ ਮਹਿੰਗਾ ਵੇਚਦਾ ਹੈ ਓੱਥੇ ਕਪੜੇ ਦੇ ਭਾਅ ਵੀ ਫਿਰ ਆਪਣੀ ਮਰਜ਼ੀ ਨਾਲ ਹੀ ਠੋਕਦਾ ਹੈ। ਗੁਰੂ ਦੇ ਨਾਂ `ਤੇ ਕੋਈ ਵੀ ਸਿੱਖ ਕਦੇ ਵੀ ਕੋਈ ਉਜਰਦਾਰੀ ਨਹੀਂ ਕਰਦਾ ਤੇ ਨਾ ਹੀ ਰੁਮਾਲੇ ਦਾ ਭਾਅ ਤਹਿ ਕਰਦਾ ਹੈ। ਦੁਕਾਨਦਾਰ ਦੇ ਕਹੇ ਤੇ ਸਿੱਖ ਸਭ ਤੋਂ ਪਹਿਲਾਂ ਰੁਮਾਲਾ ਹੀ ਖਰੀਦ ਦਾ ਹੈ। ਲੜਕੀ ਲੜਕਾ ਦੋਵੇਂ ਹੀ ਅਨੰਦਕਾਰਜ ਦੇ ਸਮੇਂ ਰੁਮਾਲੇ ਚੜ੍ਹਾਉਂਣਾ ਜ਼ਰੂਰੀ ਸਮਝਦੇ ਹਨ।
ਰੁਮਾਲਿਆਂ ਦੀ ਸੁੱਖਣਾ—
ਬਹੁਤਿਆਂ ਪਰਵਾਰਾਂ ਨੇ ਰੁਮਾਲਿਆਂ ਦੀਆਂ ਸੁੱਖਣਾ ਸੁੱਖੀਆਂ ਹੁੰਦੀਆਂ ਹਨ। ਮੀਂਹ ਜਾਏ ਜਾਂ ਹਨੇਰੀ ਜਾਏ ਸੁੱਖਣਾ ਤਾਂ ਹਰ ਪਰਵਾਰ ਨੇ ਪੂਰੀ ਕਰਨੀ ਹੀ ਹੁੰਦੀ ਹੈ। ਲੜਕੇ ਦੇ ਬਾਹਰਲੇ ਮੁਲਕ ਵਿੱਚ ਜਾਣ ਦੀ ਸੁੱਖਣਾ, ਵਿਆਹ ਦੀ ਸੁੱਖਣਾ, ਮੁਕਦਮੇ ਵਿਚੋਂ ਬਰੀ ਹੋਣ ਦੀ ਸੁੱਖਣਾ ਗੱਲ ਕੀ ਹਰ ਪ੍ਰਕਾਰ ਦੀ ਸੁੱਖਣਾ ਵਿੱਚ ਅਸੀਂ ਉਲਝੇ ਪਏ ਹੋਏ ਹਾਂ।
ਬਹੁਤਿਆਂ ਗੁਰਦੁਆਰਿਆਂ ਵਿੱਚ ਸਾਰਾ ਦਿਨ ਰੁਮਾਲੇ ਏੰਨੇ ਆਉਂਦੇ ਹਨ ਕਿ ਗ੍ਰੰਥੀ ਸਿੰਘ ਫਿਰ ਕੇਵਲ ਪੀੜ੍ਹੇ ਦੇ ਨਾਲ ਛੁਹਾ ਛੁਹਾ ਕਿ ਹੀ ਇੱਕ ਪਾਸੇ ਕਰਕੇ ਰੱਖੀ ਜਾਂਦਾ ਹੈ। ਜਿਸ ਤਰ੍ਹਾਂ ਦਰਬਾਰ ਸਾਹਿਬ ਅੰਮ੍ਰਿਤਸਰ ਰੋਜ਼ ਹੁੰਦਾ ਹੈ।
ਸਿੱਖ ਰਹਿਤ ਮਰਯਾਦਾ ਵਿੱਚ ਇਹ ਵੀ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲ ਤੋਂ ਚੋਲ਼ਾ ਬਣਾ ਕੇ ਪਾਉਣਾ ਮਨਮਤ ਹੈ।
ਸਾਨੂੰ ਕਰਨਾ ਕੀ ਚਾਹੀਦਾ ਹੈ—
ਜਿਸ ਤਰ੍ਹਾਂ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਲੋੜ ਅਨੁਸਾਰ ਸੇਵਾਂਵਾਂ ਨਿਭਾਈਆਂ ਜਾਣ। ਜਦੋਂ ਵੀ ਘਰ ਵਿੱਚ ਜਾਂ ਗੁਰਦੁਆਰਾ ਵਿਖੇ ਕੋਈ ਪ੍ਰੋਗਰਾਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਗ੍ਰੰਥੀ ਸਿੰਘ ਜਾਂ ਪ੍ਰਬੰਧਕਾਂ ਪਾਸੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਅਸੀਂ ਏੰਨੀ ਕੁ ਪੈਸਿਆਂ ਦੀ ਸੇਵਾ ਕਰਨੀ ਚਹੁੰਦੇ ਹਾਂ ਦਸੋ ਕਿਹੜੀ ਸੇਵਾ ਕਰੀਏ। ਸੰਗਤ ਦੀ ਜ਼ਰੂਰਤ ਅਨੁਸਾਰ ਹੀ ਸੇਵਾ ਕਰਨੀ ਬਣਦੀ ਹੈ।
ਰੁਮਾਲਿਆਂ ਦੀ ਜਗ੍ਹਾ `ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੁਆਰਾ ਤਿਆਰ ਕੀਤਾ ਗੁਰੂ ਗ੍ਰੰਥ ਸਾਹਿਬ ਦਰਪਣ ਗੁਰਦੁਆਰਿਆਂ ਵਿੱਚ ਦੇਣਾ ਚਾਹੀਦਾ ਹੈ ਤਾਂ ਕੇ ਕੋਈ ਵੀ ਗੁਰਬਾਣੀ ਅਰਥਾਂ ਦੀ ਜਾਣਕਾਰੀ ਲੈ ਸਕੇ।
ਸੰਗਤ ਦੀ ਭਰਪੂਰ ਜਾਣਕਾਰੀ ਲਈ ਰੁਮਾਲਿਆਂ ਦੀ ਥਾਂ `ਤੇ ਚੰਗੀਆਂ ਪੁਸਤਕਾਂ ਦੇਣੀਆਂ ਲਾਹੇਵੰਦ ਸੇਵਾ ਹੋਵੇਗੀ।
ਗੁਰਦੁਆਰਿਆਂ ਵਿੱਚ ਰੁਮਾਲਿਆਂ ਦੀ ਥਾਂ `ਤੇ ਸਕੂਲਾਂ ਕਾਲਜਾਂ ਦੀਆਂ ਪੁਸਤਕਾਂ ਦੇ ਕੇ ਵੀ ਸੇਵਾਂਵਾਂ ਨਿਭਾਈਆਂ ਜਾ ਸਕਦੀਆਂ ਹਨ।
ਗੁਰਦੁਆਰਿਆਂ ਵਿੱਚ ਜਿੰਮ ਬਣਾਉਣ ਲਈ ਸੇਵਾਂਵਾਂ ਕੀਤੀਆਂ ਜਾ ਸਕਦੀਆਂ ਹਨ।
ਹੋਰ ਬਹੁਤ ਸਾਰੀਆਂ ਲੋਕ ਭੁਲਾਈ ਦੀਆਂ ਸੇਵਾਂਵਾਂ ਹਨ ਜੋ ਕੀਤੀਆਂ ਜਾ ਸਕਦੀਆਂ ਹਨ ਪਰ ਰੁਮਾਲੇ ਲੋੜ ਅਨੁਸਾਰ ਹੀ ਚੜ੍ਹਾਉਣੇ ਚਾਹੀਦੇ ਹਨ।
ਚੰਗੇ ਮੈਗ਼ਜ਼ੀਨ ਅਖ਼ਬਾਰਾਂ ਦੇ ਚੰਦੇ ਕੇ ਕੇ ਸੇਵਾ ਕੀਤੀ ਜਾ ਸਕਦੀ ਹੈ। ਗੁਰਦੁਆਰਿਆਂ ਵਿੱਚ ਸ਼ੁੱਧ ਪਾਣੀ ਪੀਣ ਲਈ ਵਧੀਆ ਕਿਸਮ ਦੇ ਫਿਲਟਰ ਲਵਾ ਕੇ ਸੇਵਾ ਕੀਤੀ ਜਾ ਸਕਦੀ ਹੈ।
ਸਕੂਲਾਂ ਕਾਲਜਾਂ ਵਿੱਚ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਲੈ ਕੇ ਦਿੱਤੀਆਂ ਜਾ ਸਕਦੀਆਂ ਹਨ। ਘਰ ਵਿੱਚ ਕੰਮ ਕਰਨ ਵਾਲੇ ਦੀ ਸਹਾਇਤਾ ਕੀਤੀ ਜਾ ਸਕਦੀ ਹੈ।
ਰੁਮਾਲਿਆਂ ਦੀ ਥਾਂ `ਤੇ ਲਾਇਬ੍ਰੇਰੀ ਕਾਇਮ ਕੀਤੀ ਜਾਣੀ ਚਾਹੀਦੀ ਹੈ।
ਇਸ ਵਹਿਮ ਵਿਚੋਂ ਬਾਹਰ ਆਉਣਾ ਚਾਹੀਦਾ ਹੈ ਅਖੰਡ ਪਾਠ ਕਰਉਣ ਵੇਲੇ ਜਾਂ ਕਿਸੇ ਵੀ ਸਮਾਗਮ ਵੇਲੇ ਰੁਮਾਲਾ ਚੜਾਉਣਾ ਬਹੁਤ ਜ਼ਰੂਰੀ ਨਹੀਂ ਹੈ। ਰਹਿਤ ਮਰਯਾਦਾ ਅਨੁਸਾਰ ਹੋਰ ਸੇਵਾਂਵਾਂ ਵੀ ਨਿਭਾਈਆਂ ਜਾ ਸਕਦੀਆਂ ਹਨ—
ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ।।
ਸਲੋਕ ਮ: ੪ ਪੰਨਾ ੩੧੪

123
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 305ਵਾਂ ਸੰਪੂਰਨਤਾ ਦਿਵਸ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਭਾਈ ਡੱਲ ਸਿੰਘ ਦੀਵਾਨ ਹਾਲ ਵਿਖੇ ਜੁੜੀਆਂ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਮੁਬਾਰਕਬਾਦ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਫ਼ਿਲਾਸਫ਼ੀ ਮਨੁੱਖੀ ਸ਼ਖਸੀਅਤ ਦੇ ਵਿਕਾਸ ਦਾ ਇਕ ਅਦੁੱਤੀ ਸਿਧਾਂਤ ਹੈ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂ ਤੋਂ ਲੈ ਕੇ ਸੰਪੂਰਨ ਹੋਣ ਤੱਕ ਤੇ ਤਲਵੰਡੀ ਸਾਬੋ ਦਮਦਮਾ ਸਾਹਿਬ ਨਾਲ ਸਬੰਧਤ ਇਤਿਹਾਸ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸੰਸਾਰ ਦੇ ਧਰਮ ਗ੍ਰੰਥਾਂ ‘ਚੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਅਜਿਹਾ ਧਰਮ ਗ੍ਰੰਥ ਹੈ, ਜਿਸ ‘ਚ  ਦੂਜੇ ਧਰਮਾਂ ਨਾਲ ਸਬੰਧਤ ਧਾਰਮਿਕ ਸ਼ਖਸੀਅਤਾਂ ਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ।  ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ, ਭੱਟਾਂ, ਭਗਤਾਂ ਤੇ ਸਿੱਖਾਂ ਦੀਆਂ ਰਚਨਾਵਾਂ ਦਾ ਸੁਮੇਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫ਼ਲਸਫ਼ਾ ਸਮੁੱਚੀ ਮਾਨਵਤਾ ਲਈ ਕਲਿਆਣਕਾਰੀ, ਸੁਚੱਜੀ ਜੀਵਨ ਜਾਚ, ਸਦਗੁਣਾਂ ਦਾ ਅਮੁੱਲ ਤੇ ਅਮੁੱਕ ਖਜ਼ਾਨਾ ਹੈ। ਉਨ੍ਹਾਂ ਕਿਹਾ ਕਿ ਇਸ ਅੱਗੇ ਮੱਥਾ ਟੇਕ ਲੈਣਾ ਹੀ ਕਾਫ਼ੀ ਨਹੀਂ, ਇਸ ਵਿਚਲੇ ਫ਼ਲਸਫ਼ੇ ‘ਤੇ ਵਿਚਾਰ ਕਰਕੇ ਜੀਵਨ ਨੂੰ ਇਸ ਅਨੁਸਾਰੀ ਬਣਾਉਣਾ ਹੀ ਗੁਰਮਤਿ ਜੀਵਨ-ਜੁਗਤ ਹੈ। ਵੱਖ-ਵੱਖ ਸਕੂਲਾਂ/ਕਾਲਜਾਂ ਤੋਂ ਅੱਗੇ ਵਧਦਿਆਂ ਫ਼ਤਹਿਗੜ੍ਹ ਸਾਹਿਬ ਵਿਖੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ’ ਸਥਾਪਿਤ ਕੀਤੀ ਗਈ ਹੈ।  ਇਸ ਯੂਨੀਵਰਸਿਟੀ ‘ਚ ਸਿੱਖ ਧਰਮ ਤੋਂ ਇਲਾਵਾ ਦੂਜੇ ਧਰਮਾਂ ਦੀ ਸਿੱਖਿਆ ਦਿੱਤੀ ਜਾਵੇਗੀ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ, ਪ੍ਰਸ਼ਾਸਨ ਤੇ ਨਗਰ ਕੌਂਸਲ ਵਲੋਂ ਮਿਲੇ ਸਹਿਯੋਗ, ਸੰਪੂਰਨਤਾ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਤਲਵੰਡੀ ਸਾਬੋ ਤੱਕ ਦੇ ਸਮੁੱਚੇ ਰਸਤੇ ‘ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਤੇ ਕੀਤੀ ਸੇਵਾ ਲਈ ਧੰਨਵਾਦ ਕੀਤਾ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਤਿੰਨ ਦਿਨਾ ਅੰਮ੍ਰਿਤ ਸੰਚਾਰ  ਸਮਾਗਮ ਦੌਰਾਨ 330 ਪ੍ਰਾਣੀ ਖੰਡੇ-ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣੇ।
ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਨਾਮਵਰ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ, ਢਾਡੀ ਭਾਈ ਤਰਸੇਮ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ ਤੇ ਭਾਈ ਸਰਬਜੀਤ ਸਿੰਘ ਦੇ ਰਾਗੀ ਜਥੇ ਨੇ ਕਥਾ ਵਿਚਾਰ, ਇਲਾਹੀ ਬਾਣੀ ਦੇ ਕੀਰਤਨ ਤੇ ਬੀਰ-ਰਸੀ ਵਾਰਾਂ ਨਾਲ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ। ਮੰਚ ਦਾ ਸੰਚਾਲਨ ਪ੍ਰਿੰਸੀਪਲ ਸ. ਅਮਰਜੀਤ ਸਿੰਘ ਤੇ ਤਖ਼ਤ ਸਾਹਿਬ ਦੇ ਕਥਾਵਾਚਕ ਗਿਆਨੀ ਜਗਤਾਰ ਸਿੰਘ ਨੇ ਕੀਤਾ। ਇਸ ਮੌਕੇ ਪਾਰਲੀਮਾਨੀ ਸਕੱਤਰ ਜਗਦੀਪ ਸਿੰਘ ਨਕਈ, ਅਮਰਜੀਤ ਸਿੰਘ ਸਿੱਧੂ (ਖਾਨਾ), ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਕਾਰਸੇਵਾ ਵਾਲੇ ਬਾਬਾ ਕਸ਼ਮੀਰਾ ਸਿੰਘ ਜੀ ਭੂਰੀਵਾਲੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ  ਕਮੇਟੀ ਦੇ ਮੈਂਬਰ ਜਥੇ. ਮੋਹਣ ਸਿੰਘ ਬੰਗੀ ਤੇ ਸੰਤ ਮਿੱਠਾ ਸਿੰਘ, ਸ਼੍ਰੋਮਣੀ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਉਪ ਚੇਅਰਮੈਨ ਤੇਜਾ ਸਿੰਘ, ਚੇਅਰਮੈਨ ਗੁਰਜੀਤ ਸਿੰਘ ਰਾਮਾਂ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਜਥੇ. ਬਾਬਾ ਜੱਸਾ ਸਿੰਘ ਤੇ ਬਾਬਾ ਹਰਭਜਨ ਸਿੰਘ ਬੁਰਜ ਅਕਾਲੀ ਫੂਲਾ ਸਿੰਘ, ਸੰਤ ਹਰੀਦੇਵ ਸਿੰਘ ਈਸਾਪੁਰ, ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਤਲਵੰਡੀ ਸਾਬੋ ਦੇ ਭਾਈ ਜਸਵਿੰਦਰ ਸਿੰਘ, ਗੁਰਦੁਆਰਾ ਸਿੰਘ ਸਭਾ ਬਠਿੰਡਾ ਦੇ ਪ੍ਰਧਾਨ ਰਾਜਿੰਦਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਖੱਟੜਾ, ਐਡੀ. ਸਕੱਤਰ ਸਤਿਬੀਰ ਸਿੰਘ, ਮੀਤ ਸਕੱਤਰ ਰਾਮ ਸਿੰਘ,  ਬਲਵੀਰ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ, ਸ.  ਬਲਵਿੰਦਰ ਸਿੰਘ, ਹਰਪਾਲ ਸਿੰਘ, ਬਾਬਾ ਰਤਨ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਤੇ ਸੰਗਤਾਂ ਹਾਜ਼ਰ ਸਨ।
ਨਗਰ ਕੀਰਤਨ ਦਾ ਦਮਦਮਾ ਸਾਹਿਬ ਪੁੱਜਣ ‘ਤੇ ਨਿੱਘਾ ਸਵਾਗਤ : 305ਵੇਂ ਸੰਪੂਰਨਤਾ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 28 ਅਗਸਤ ਨੂੰ  ਆਰੰਭ ਹੋਇਆ ਨਗਰ ਕੀਰਤਨ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜਣ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਸਭਾ-ਸੁਸਾਇਟੀਆਂ  ਤੇ ਭਾਰੀ ਗਿਣਤੀ ‘ਚ ਸੰਗਤਾਂ ਨੇ ਨਿੱਘਾ ਸਵਾਗਤ ਕੀਤਾ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ   ਨੰਦਗੜ੍ਹ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਆਪਣੇ ਸਿਰ ‘ਤੇ ਚੁੱਕ ਕੇ ਤਖ਼ਤ ਸਾਹਿਬ ਵਿਖੇ ਸੁਖ ਆਸਣ ਅਸਥਾਨ ‘ਤੇ ਬਿਰਾਜਮਾਨ ਕੀਤਾ, 5 ਪਿਆਰੇ ਸਾਹਿਬਾਨ,  ਨਿਸ਼ਾਨਚੀ ਸਿੰਘਾਂ ਤੇ ਪ੍ਰਬੰਧਕਾਂ ਨੂੰ ਸਿਰੋਪਾਓ ਬਖਸ਼ਿਸ਼ ਕੀਤੇ ਗਏ  ।
ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜੀਤ ਸਿੰਘ ਦੇ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ। ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਕੀਤੀ।

124

ਦੁਨੀਆ ਦਾ ਕੋਈ ਵੀ ਧਰਮ ਆਪਣੇ ਇਕ ਕੇਂਦਰੀ ਅਸਥਾਨ ਅਤੇ ਧਰਮ ਗ੍ਰੰਥ ਤੋਂ ਬਗੈਰ ਅੱਗੇ ਨਹੀਂ ਤੁਰ ਸਕਦਾ ਅਤੇ ਇਨ੍ਹਾਂ ਤੋਂ ਬਗੈਰ ਉਸ ਦੇ ਅਲੋਪ ਹੋ ਜਾਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਅੰਮ੍ਰਿਤਸਰ ਵਿਖੇ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਅਤੇ ਬਾਅਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਉਸ ਦਾ ਪ੍ਰਕਾਸ਼ ਗੁਰੂ ਅਰਜਨ ਦੇਵ ਜੀ ਦੀ ਡੂੰਘੀ ਸੋਚ, ਸਹੀ ਦ੍ਰਿਸ਼ਟੀਕੋਣ ਅਤੇ ਭਵਿੱਖ ਮੁਖੀ ਸੋਚ ਦਾ ਨਤੀਜਾ ਹੈ, ਜਿਸ ਦੇ ਸਦਕੇ ਅੱਜ ਸਿੱਖਾਂ ਦੀ ਅਲੱਗ ਧਾਰਮਿਕ ਸੋਚ ਅਤੇ ਪਛਾਣ ਬਣੀ ਹੈ। ਧੁਰ ਕੀ ਬਾਣੀ ਸਰਬ ਕਲਿਆਣਕਾਰੀ ਹੈ।  ਪਾਵਨ ਬਾਣੀ ਨੂੰ ਗੁਰਬਾਣੀ ਅਤੇ ਸ਼ਬਦ-ਗੁਰੂ ਦੇ ਰੂਪ ‘ਚ ਦਸ ਗੁਰੂ ਸਾਹਿਬਾਨ ਦੀ ਆਤਮਿਕ ਜੋਤ ਦੇ ਤੌਰ ‘ਤੇ ਹਾਜ਼ਰ-ਨਾਜ਼ਰ ਸਾਕਾਰ  ਗੁਰੂ ਦੇ ਰੂਪ ‘ਚ ਗੁਰੂ ਸਾਹਿਬਾਨ ਦੁਆਰਾ ਬਖਸ਼ੀ ਗੁਰਮਤਿ ਵਿਚਾਰਧਾਰਾ ਤੇ ਜੀਵਨ-ਜੁਗਤਿ ‘ਚ ਪੂਰਨ ਵਿਸ਼ਵਾਸ ਰੱਖਣ ਵਾਲਾ ਸਿੱਖ ਪੰਥ ਇਸ ਸਰਬ-ਕਲਿਆਣਕਾਰੀ ਬਾਣੀ ਦੇ ਸੰਦੇਸ਼ ਨੂੰ ਸਮੂਹ ਦੁਨੀਆ ਵਿਚ ਪਸਾਰਨ ਵਾਸਤੇ ਨਾ ਕੇਵਲ ਯਤਨਸ਼ੀਲ, ਸਗੋਂ ਵਚਨਬੱਧ ਵੀ ਹੈ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਾ ਜੀਵਨ ਨੂੰ ਇਸ ਭੌਤਿਕ ਸੰਸਾਰ ‘ਚ ਵਿਚਰਦਿਆਂ ਸਫਲ ਕਰਨ ਵਾਸਤੇ ਸਾਨੂੰ ਬੜੀ ਹੀ ਸਾਰਥਕ  ਜੁਗਤੀ ਪ੍ਰਦਾਨ ਕੀਤੀ ਹੈ :
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ£ (ਪੰਨਾ¸661)
ਗਿਆਨ-ਗੋਸ਼ਟਿ ਅਤੇ ਮਿਲ-ਬੈਠ ਕੇ ਆਪਸੀ ਵਿਚਾਰ ਦੀ ਜੋ ਗੁਰਮਤਿ ਜੁਗਤੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮੁੱਚੇ ਜੀਵਨ ਦੌਰਾਨ ਖ਼ੁਦ ਅਮਲ ‘ਚ ਲਿਆ ਕੇ ਸਿੱਖ ਪੰਥ ਨੂੰ ਬਖਸ਼ਿਸ਼ ਕੀਤੀ ਅਤੇ ਜਿਸ ਨੂੰ ਬਾਕੀ ਗੁਰੂ ਸਾਹਿਬਾਨ ਨੇ ਵੀ ਭਰਪੂਰ ਰੂਪ ‘ਚ ਅਮਲ ‘ਚ ਲਿਆਂਦਾ, ਸਿੱਖ ਪੰਥ ਉਸ ਨੂੰ ਜਾਰੀ ਰੱਖਣ ਅਤੇ ਵਕਤ ਮੁਤਾਬਿਕ ਉਸ ‘ਚ ਲੋੜੀਂਦੇ ਪਰਿਵਰਤਨ  ਕਰਕੇ ਉਸ ਨੂੰ ਆਪਣੇ ਅਤੇ ਸਮੂਹ ਲੋਕਾਈ ਦੇ ਭਲੇ ਵਾਸਤੇ ਉਸ ਦੀ ਸਦ-ਵਰਤੋਂ ਕਰਨ ਵਾਸਤੇ ਯਤਨਸ਼ੀਲ ਹੈ।
ਗੁਰੂ ਗ੍ਰੰਥ ਸਾਹਿਬ ਨੂੰ ਸੰਪਾਦਨ ਕਰਨ ਦਾ ਕੰਮ ਕੋਈ ਸੌਖਾ ਨਹੀਂ ਸੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਗੁਰੂ-ਘਰ ਅਤੇ ਗੁਰਬਾਣੀ ਦੀ ਚੜ੍ਹਤ ਅਤੇ ਸਿੱਖੀ ਦਾ ਪਸਾਰ ਵੇਖ ਕੇ ਪਿਰਥੀਏ ਵਰਗੇ ਚਲਾਕ ਆਦਮੀ ਨੇ ਆਪਣੇ ਨਿੱਜੀ ਲਾਭ ਖਾਤਿਰ ਗੁਰਬਾਣੀ ਵਿਚ ਆਪਣੀਆਂ ਰਚਨਾਵਾਂ ਰਲਾ ਕੇ ਉਸ ਨੂੰ ਹੀ ਸਿੱਖਾਂ ਵਿਚ ਪ੍ਰਚਲਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਗੁਰੂ ਸਾਹਿਬ ਇਸ ਸਾਰੇ ਘਟਨਾਕ੍ਰਮ ਨੂੰ ਚੰਗੀ ਤਰ੍ਹਾਂ ਜਾਣਦੇ ਅਤੇ ਸਮਝਦੇ ਸਨ।  ਹੁਣ ਉਨ੍ਹਾਂ ਨੇ ਸਿੱਖੀ  ਨੂੰ ਠੋਸ  ਅਤੇ ਪੱਕੀਆਂ ਲੀਹਾਂ ਉਪਰ ਤੋਰਨ,  ਜਥੇਬੰਦ  ਕਰਨ ਅਤੇ ਉਸਦੀ ਮਰਿਆਦਾ ਨੂੰ ਢਾਅ ਲੱਗਣ ਤੋਂ ਬਚਾਉਣ ਲਈ ਸਿੱਖਾਂ ਵਾਸਤੇ ਇਕ ਗ੍ਰੰਥ ਦੀ ਲੋੜ ਨੂੰ ਮਹਿਸੂਸ ਕੀਤਾ ਤਾਂ ਕਿ ਸਿੱਖੀ ਦਾ ਭਵਿੱਖ ਸਾਫ਼-ਸੁਥਰਾ ਅਤੇ ਉੱਜਲ ਰਹਿ ਸਕੇ।
ਗੁਰੂ ਅਰਜਨ ਦੇਵ ਜੀ ਨੇ ਇਸ ਗੱਲ ਨੂੰ ਸਮਝਿਆ ਅਤੇ ਦੂਰ-ਅੰਦੇਸ਼ੀ ਤੋਂ ਕੰਮ ਲੈਂਦਿਆਂ ਪਹਿਲਾਂ ਗੁਰਬਾਣੀ ਨੂੰ ਅਸਲੀ ਅਤੇ ਸ਼ੁੱਧ ਰੂਪ ਵਿਚ ਇਕੱਠਾ ਕਰਨ ਦਾ ਉਪਰਾਲਾ ਕੀਤਾ ਤਾਂ ਕਿ ਸਿੱਖ ਧਰਮ ਪ੍ਰਤੀ ਕਿਸੇ ਪ੍ਰਕਾਰ ਦੇ ਮੱਤਭੇਦਾਂ ਦੀ ਗੁੰਜਾਇਸ਼ ਨਾ ਰਹੇ।
ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਵਾਸਤੇ ਗੁਰੂ ਸਾਹਿਬ ਨੂੰ ਵੱਖ-ਵੱਖ  ਥਾਵਾਂ ਅਤੇ ਸਿੱਖਾਂ ਪਾਸੋਂ ਬੜੀ ਮਿਹਨਤ ਨਾਲ ਬਾਣੀ ਇਕੱਤਰ ਕਰਨੀ ਪਈ। ਇਸ ਤੋਂ ਬਾਅਦ ਕੰਮ  ਉਸ ਨੂੰ ਤਰਤੀਬ ਵਿਚ ਕਰਕੇ ਸ਼ੁੱਧ ਰੂਪ ਵਿਚ ਲਿਖਵਾਉਣ ਦਾ ਸੀ। ਇਹ ਕੰਮ ਬਹੁਤ ਮੁਸ਼ਕਿਲ ਸੀ। ਪਿਰਥੀਏ ਵਰਗੇ ਗੁਰੂ-ਘਰ ਦੇ ਦੋਖੀ  ਨੇ ਤਾਂ ਅਕਬਰ ਬਾਦਸ਼ਾਹ ਪਾਸ ਜਾ ਚੁਗਲੀ ਲਾਈ ਕਿ ਗੁਰੂ ਅਰਜਨ ਅਜਿਹਾ ਗ੍ਰੰਥ ਤਿਆਰ ਕਰ ਰਿਹਾ ਹੈ, ਜਿਸ ਵਿਚ ਦੀਨੇ ਇਸਲਾਮ, ਹਜ਼ਰਤ ਮੁਹੰਮਦ ਸਾਹਿਬ ਅਤੇ ਹਿੰਦੂ ਦੇਵੀ-ਦੇਵਤਿਆਂ ਵਿਰੁੱਧ ਗੱਲਾਂ ਲਿਖੀਆਂ ਜਾਣੀਆਂ ਹਨ ਪਰ ਅਕਬਰ ਇਕ-ਨਿਰਪੱਖ ਅਤੇ ਖੁੱਲ੍ਹੇ ਦਿਲ ਵਾਲਾ  ਬਾਦਸ਼ਾਹ ਸੀ। ਉਸਨੇ ਸੰਮਤ 1655 (ਸੰਨ 1598-99) ਵਿਚ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ।  ਜਦੋਂ ਅਕਬਰ ਗੋਇੰਦਵਾਲ  ਵਿਖੇ ਪਹੁੰਚਿਆ, ਉਦੋਂ ਗੁਰੂ ਸਾਹਿਬ ਬਾਣੀ ਇਕੱਤਰ ਕਰਨ ਦਾ ਕੰਮ ਕਰ ਰਹੇ ਸਨ। ਅਕਬਰ ਨੇ ਗੁਰੂ ਸਾਹਿਬ ਨੂੰ ਸੰਭਾਵਿਤ ਗ੍ਰੰਥ ਵਿਚ ਦਰਜ ਕਰਨ ਵਾਲੀ ਬਾਣੀ ਸੁਣਾਉਣ ਵਾਸਤੇ ਕਿਹਾ। ਉਸ ਨੂੰ ਬਹੁਤ ਸਾਰੇ ਸ਼ਬਦ ਪੜ੍ਹ ਕੇ ਸੁਣਾਏ ਗਏ, ਜਿਨ੍ਹਾਂ ਨੂੰ ਸੁਣ ਕੇ ਉਹ ਬਹੁਤ ਖੁਸ਼ ਹੋਇਆ। ਉਹ ਗੁਰੂ ਘਰ ਦੇ ਰੋਜ਼ਾਨਾ ਦੇ ਕੰਮਾਂ ਅਤੇ ਸਿੱਖਾਂ ਦੇ ਨਿਸਚੇ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਖੁਸ਼ ਹੋ ਕੇ ਗੁਰੂ ਘਰ ਦੇ ਲੰਗਰ ਲਈ ਜਾਗੀਰ ਦੇਣੀ ਚਾਹੀ ਪਰ ਗੁਰੂ ਸਾਹਿਬ ਨੇ ਬਹੁਤ ਹਲੀਮੀ ਨਾਲ ਇਹ ਪੇਸ਼ਕਸ਼  ਠੁਕਰਾ ਦਿੱਤੀ। ਗੁਰੂ ਸਾਹਿਬ ਨੇ ਅਕਬਰ ਬਾਦਸ਼ਾਹ ਨੂੰ ਉਸ ਸਾਲ ਕੁਦਰਤੀ ਆਫ਼ਤਾਂ ਕਰਕੇ ਫਸਲਾਂ ਤਬਾਹ ਹੋਣ ਬਾਰੇ ਦੱਸਿਆ ਅਤੇ ਕਿਸਾਨਾਂ ਦਾ ਮਾਮਲਾ ਮੁਆਫ਼ ਕਰਨ ਲਈ ਸੁਝਾਅ ਦਿੱਤਾ, ਜੋ ਅਕਬਰ ਨੇ ਫੌਰੀ ਤੌਰ ‘ਤੇ ਮੰਨ ਲਿਆ।
ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਕੁਝ ਤਾਂ ਆਪ ਇਕੱਠੀ ਕੀਤੀ ਅਤੇ ਕੁਝ ਸੈਂਚੀਆਂ ਜੋ ਬਾਬਾ ਮੋਹਨ ਜੀ ਪਾਸ ਪਈਆਂ ਸਨ, ਉਨ੍ਹਾਂ ਨੂੰ ਲਿਆਉਣ ਲਈ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਸੇਵਾ ਲਗਾਈ। ਬਾਬਾ ਮੋਹਨ ਜੀ ਨੇ ਸੈਂਚੀਆਂ ਉਨ੍ਹਾਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਫਿਰ ਗੁਰੂ ਸਾਹਿਬ ਆਪ ਨੰਗੇ ਪੈਰੀਂ ਸੈਂਚੀਆਂ ਲੈਣ ਗੋਇੰਦਵਾਲ ਸਾਹਿਬ ਪਹੁੰਚੇ ਅਤੇ ਬਾਬਾ ਮੋਹਨ ਜੀ ਚੁਬਾਰੇ ਵਿਚ ਸਮਾਧੀ ‘ਚ ਲੀਨ ਸਨ ਅਤੇ ਇਧਰ ਗੁਰੂ ਸਾਹਿਬ ਨੇ ਹੱਥ ਵਿਚ ਸਾਰੰਦਾ ਲੈ ਗਾਉੜੀ ਰਾਗ ਵਿਚ ਇਸ ਸ਼ਬਦ ਦਾ ਗਾਇਨ ਕਰਨਾ ਸ਼ੁਰੂ ਕੀਤਾ।
ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ£
ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮਸਾਲਾ£
ਧਰਮਸਾਲਾ ਅਪਾਰ ਦਆਰ ਠਾਕੁਰ ਸਦਾ ਕੀਰਤਨੁ ਗਾਵਹੇ£
ਜਹ ਸਾਧ ਸੰਤ ਇਕਤਰ ਹੋਵਹਿ ਤਹਾਂ ਤੁਝਹਿ ਧਿਆਵਹੇ£
ਕਰਿ ਦਇਆ ਮਇਆ  ਦਇਆਲੁ ਸੁਆਮੀ ਹੋਹੁ ਦੀਨ ਕ੍ਰਿਪਾਰਾ।
ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ£
(ਗੁਰੂ ਗ੍ਰੰਥ ਸਾਹਿਬ, ਪੰਨਾ¸248)
ਸਤਿਗੁਰਾਂ ਦੀ ਰੱਬੀ ਸੁਰ-ਤਾਲ ਸੁਸੱਜਿਤ ਮਧੁਰ ਆਵਾਜ਼ ਅਤੇ ਸ਼ਬਦਾਂ ਨੂੰ ਸੁਣ ਕੇ ਬਾਬਾ ਮੋਹਨ ਜੀ ਦੀ ਸਮਾਧੀ ਖੁੱਲ੍ਹ ਗਈ ਅਤੇ ਮਗਨ ਮਨ ਨਾਲ ਚੁਬਾਰਿਓਂ ਹੇਠਾਂ  ਉਤਰ ਕੇ ਸਤਿਗੁਰਾਂ ਦੇ ਸਨਮੁਖ ਆਣ ਖਲ੍ਹੋਤੇ।  ਗੁਰੂ ਸਾਹਿਬ ਇਕਾਗਰ ਹੋ ਕੇ ਧੁਰ ਕੀ ਬਾਣੀ ਦਾ ਕੀਰਤਨ ਕਰਦੇ ਗਏ ਅਤੇ ਬਾਬਾ ਮੋਹਨ ਜੀ ਦਾ ਦਿਲ ਮੋਮ ਹੋ ਗਿਆ। ਉਸ ਨੇ ਬਾਣੀ ਦੀਆਂ ਸੈਂਚੀਆਂ ਗੁਰੂ ਸਾਹਿਬ ਦੇ ਹਵਾਲੇ ਕਰ ਦਿੱਤੀਆਂ। ਗੁਰੂ ਸਾਹਿਬ ਨੇ ਆਪ ਬੜੇ ਅਦਬ ਅਤੇ ਸ਼ਰਧਾ ਨਾਲ ਸੈਂਚੀਆਂ ਪਾਲਕੀ ਵਿਚ ਸਜਾ ਕੇ ਸਿਰ ‘ਤੇ ਚੁੱਕ ਕੇ ਸਤਿਕਾਰ ਨਾਲ ਅੰਮ੍ਰਿਤਸਰ ਲੈ ਆਏ।
ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਅਤੇ ਆਪਣੀ ਰਚੀ ਬਾਣੀ ਤੋਂ ਇਲਾਵਾ ਉਨ੍ਹਾਂ ਹਿੰਦੂ ਅਤੇ  ਮੁਸਲਮਾਨ ਸੂਫ਼ੀ ਸੰਤਾਂ, ਭਗਤਾਂ ਅਤੇ ਭੱਟਾਂ ਦੀ ਬਾਣੀ ਵੀ ਇਕੱਤਰ ਕੀਤੀ, ਜਿਨ੍ਹਾਂ ਦੀਆਂ ਸਿੱਖਿਆਵਾਂ ਅਤੇ ਮਤ ਗੁਰੂ ਸਾਹਿਬਾਨ ਦੀ ਸੋਚ ਨਾਲ ਮੇਲ ਖਾਂਦੀਆਂ ਸਨ, ਭਾਵੇਂ ਇਨ੍ਹਾਂ ਵਿਚ ਕੁਝ ਭਿੰਨਤਾ ਜ਼ਰੂਰ ਸੀ ਪਰ ਨਿਸ਼ਾਨਾ ਇਕ (ਵਾਹਿਗੁਰੂ) ਸੀ। ਇਨ੍ਹਾਂ ਭਗਤਾਂ ‘ਚੋਂ ਬਹੁਤੇ ਤਾਂ ਅਖੌਤੀ ਨੀਵੀਆਂ ਅਤੇ ਅਛੂਤ ਜਾਤੀਆਂ ‘ਚੋਂ ਸਨ ਅਤੇ ਬਾਬਾ ਫ਼ਰੀਦ ਜੀ, ਭੀਖਣ ਜੀ, ਸੱਤਾ ਅਤੇ ਬਲਵੰਡ ਮੁਸਲਮਾਨ ਸਨ।
ਇਨ੍ਹਾਂ ਤੋਂ ਇਲਾਵਾ ਭਗਤ ਕਬੀਰ ਜੀ ਦੀ ਬਾਣੀ ਤਾਂ ਸਾਰੇ ਹੀ ਧਰਮਾਂ ਦੇ ਲੋਕਾਂ ਵਿਚ ਕਾਫੀ ਮਕਬੂਲ ਹੋ ਚੁੱਕੀ ਸੀ। ਇਨ੍ਹਾਂ ਭਗਤਾਂ ਅਤੇ ਸੂਫ਼ੀ ਸੰਤਾਂ ਤੋਂ ਇਲਾਵਾ ਗੁਰੂ ਸਾਹਿਬ ਨੇ  ਉਨ੍ਹਾਂ ਭੱਟਾਂ ਦੀਆਂ ਰਚਨਾਵਾਂ ਨੂੰ ਵੀ ਸਤਿਕਾਰ ਦਿੱਤਾ, ਜੋ ਸਿੱਖ ਧਰਮ ਅਪਣਾ ਕੇ ਇਸ ਦੇ ਪ੍ਰਚਾਰਕ ਵੀ ਬਣ ਗਏ ਸਨ। ਉਨ੍ਹਾਂ ‘ਚੋਂ ਸੁੰਦਰ ਜੀ ਦੀ ਸਦ, ਸੱਤਾ ਅਤੇ ਬਲਵੰਡ ਜੀ ਦੀਆਂ ਵਾਰਾਂ ਪ੍ਰਮੁੱਖ ਹਨ।
ਗੁਰੂ ਸਾਹਿਬ ਨੇ ਹਿੰਦੂ ਭਗਤਾਂ ਅਤੇ ਮੁਸਲਮਾਨ ਸੂਫ਼ੀ ਸੰਤਾਂ ਨੂੰ ਮਿਲਾ ਕੇ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ।   ਉਨ੍ਹਾਂ ਵਿਚ ਭਗਤ ਜੈ ਦੇਵ ਜੀ ਬੰਗਾਲ, ਬਾਬਾ ਫ਼ਰੀਦ ਜੀ ਪੰਜਾਬ, ਨਾਮਦੇਵ ਜੀ, ਤਿਰਲੋਚਨ ਜੀ ਅਤੇ ਪਰਮਾਨੰਦ ਜੀ ਮਹਾਰਾਸ਼ਟਰ, ਧੰਨਾ ਜੀ ਰਾਜਸਥਾਨ, ਸਦਨਾ ਭਗਤ ਸਿੰਧ, ਬੇਨੀ ਜੀ, ਰਾਮਾਨੰਦ ਜੀ, ਭਗਤ ਪੀਪਾ ਜੀ, ਭਗਤ ਸੈਨ ਜੀ, ਕਬੀਰ ਜੀ, ਭਗਤ ਰਵਿਦਾਸ ਜੀ ਅਤੇ ਭਗਤ ਭੀਖਣ ਜੀ ਉੱਤਰ ਪ੍ਰਦੇਸ਼ ਅਤੇ ਸੂਰਦਾਸ ਜੀ ਅਵਧ ਦੇ ਸਨ।
ਇਸ ਤਰ੍ਹਾਂ ਗੁਰੂ ਸਾਹਿਬ ਨੇ ਲੱਗਭਗ ਸਾਰੇ ਹਿੰਦੁਸਤਾਨ ਦੀ ਭਗਤੀ ਲਹਿਰ ਨੂੰ ਗੁਰੂ ਗ੍ਰੰਥ ਸਾਹਿਬ ਦਾ ਅਹਿਮ ਹਿੱਸਾ ਬਣਾਇਆ। ਇਸ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ 11 ਬ੍ਰਾਹਮਣ ਭੱਟ ਸਨ, ਜੋ ਗੁਰੂ ਦਰਬਾਰ ਵਿਚ ਸੰਨ 1580-81 ਵਿਚ ਆਏ। ਉਹ ਸਾਰੇ ਗੁਰੂ ਸਾਹਿਬ ਦੇ ਸਿੱਖ ਬਣ ਗਏ ਅਤੇ ਉਨ੍ਹਾਂ ਗੁਰੂ ਸਾਹਿਬਾਨ ਦੀ ਉਸਤਤ ਵਿਚ ਸਵੱਈਏ ਰਚੇ ਅਤੇ ਗਾਏ। ਇਨ੍ਹਾਂ ‘ਚੋਂ ਕਲ, ਜਲਪ, ਭੀਖਾ, ਸਲ, ਭਲ, ਨਲ, ਬਲ, ਮਥੁਰਾ, ਕੀਰਤ ਅਤੇ ਹਰਬੰਸ ਪ੍ਰਮੁੱਖ ਸਨ। ਇਨ੍ਹਾਂ ਦੀਆਂ ਰਚਨਾਵਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿਚ ਸਜਾਇਆ ਗਿਆ।
ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਆਤਮਿਕ ਗੁਣਾਂ ਅਤੇ ਧਾਰਮਿਕ ਵਿਚਾਰਧਾਰਾਵਾਂ, ਜੋ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਹੀਆਂ ਸਨ, ਨੂੰ ਇਕ ਥਾਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਇਕੱਠਿਆਂ ਕੀਤਾ। ਵੱਖ-ਵੱਖ ਭਗਤਾਂ ਦੀ ਬਾਣੀ ਦੀ ਚੋਣ ਸਿਰਫ਼ ਪ੍ਰਭੂ ਭਗਤੀ ਦੇ ਭਾਵ ਨੂੰ ਹੀ ਮੁੱਖ ਰੱਖ ਕੇ ਕੀਤੀ ਗਈ, ਕਿਸੇ ਧਰਮ, ਜਾਤ ਜਾਂ ਫਿਰਕੇ ਨੂੰ ਪਹਿਲ ਨਹੀਂ ਦਿੱਤੀ, ਸਗੋਂ ਸੋਚ ਨੂੰ ਮੁੱਖ ਰੱਖਿਆ।
ਜਦੋਂ ਗੁਰੂ ਅਰਜਨ ਦੇਵ ਜੀ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਰਹੇ ਸਨ ਤਾਂ ਉਦੋਂ ਲਾਹੌਰ ਦੇ ਕੁਝ  ਪ੍ਰਸਿੱਧ ਸੰਤ ਜਿਵੇਂ ਪੀਲੂ, ਕਾਹਨਾ, ਛੱਜੂ ਅਤੇ ਸ਼ਾਹ ਹੁਸੈਨ ਵੀ ਆਪੋ-ਆਪਣੀਆਂ ਰਚਨਾਵਾਂ ਲੈ ਕੇ ਆਏ ਤਾਂ ਕਿ ਉਹ ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋ ਸਕਣ ਪਰ ਗੁਰੂ ਸਾਹਿਬ ਨੇ ਬਿਨਾਂ ਕਿਸੇ ਝਿਜਕ ਉਨ੍ਹਾਂ ਨੂੰ ਸ਼ਾਮਿਲ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਸਿੱਖ ਧਰਮ ਅਤੇ ਗੁਰੂ-ਘਰ ਦੇ ਫ਼ਲਸਫ਼ੇ ਨਾਲ ਮੇਲ ਨਹੀਂ ਖਾਂਦੀਆਂ ਸਨ।
ਇਸ ਤਰ੍ਹਾਂ ਜੋ-ਜੋ ਰਚਨਾਵਾਂ ਗ੍ਰੰਥ ਸਾਹਿਬ ਵਾਸਤੇ ਚਾਹੀਦੀਆਂ ਸਨ, ਉਨ੍ਹਾਂ ਵਿਚ ਗੁਰੂ ਅਰਜਨ ਦੇਵ ਜੀ ਦੀ ਆਪਣੀ ਬਾਣੀ ਅਤੇ ਹੋਰ ਗੁਰੂ ਸਾਹਿਬਾਨ ਤੋਂ ਇਲਾਵਾ ਭਗਤਾਂ, ਭੱਟਾਂ, ਗੁਰਸਿੱਖਾਂ ਦੀ ਬਾਣੀ ਨੂੰ ਇਕੱਠਾ ਕਰਕੇ ਅਤੇ ਉਸਦੀ ਤਰਤੀਬ ਬਣਾ ਕੇ ਲਿਖਣ ਦਾ ਕੰਮ ਭਾਈ ਗੁਰਦਾਸ ਜੀ ਨੂੰ ਸੌਂਪਿਆ ਅਤੇ ਇਹ ਮਹਾਨ ਕਾਰਜ ਰਾਮਸਰ (ਅੰਮ੍ਰਿਤਸਰ) ਦੇ ਕਿਨਾਰੇ ਸੰਮਤ 1660 (ਸੰਨ 1603) ਵਿਚ ਆਰੰਭ ਕੀਤਾ ਅਤੇ ਇਹ ਸੰਮਤ 1661 (ਸੰਨ 1604) ਵਿਚ ਸੰਪੂਰਨ ਹੋਇਆ। ਭਾਦੋਂ ਸੁਦੀ ਪਹਿਲੀ ਸੰਮਤ 1661, 16 ਅਗਸਤ, 1604) ਵਾਲੇ ਦਿਨ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸਦਾ ਪਹਿਲਾ ਪ੍ਰਕਾਸ਼ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਇਸ ਮਹਾਨ ਗ੍ਰੰਥ ਦਾ ਪਹਿਲਾ ਗ੍ਰੰਥੀ ਥਾਪਿਆ।

125
Introductions / New Friends / EID MUBARK PJ
« on: August 30, 2011, 08:31:23 AM »
SAT SHRI AKAL

SARRE PUNJABI JANTA JAGAT NU MERE WALO EID DI LAKH LAKH VAIDAYE HOVE

AAJO JI AAP SAB RAL KE EID MANAYE.................



SuHari dHUP BaRsat k bAAd, tHori Si hAsi haR bAaT k BaAt, uSi taRHa hO mUBArak yE Eid raAmDaN k BaaD, wiSHIng yOu a VEry spEcIaL .*.*haPPY eID mUBArak.*.*.* 




126



  ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 305ਵੇਂ ਸੰਪੂਰਨਤਾ ਦਿਵਸ ਨੂੰ ਸਮਰਪਤ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਖਾਲਸਈ ਜਾਹੋ-ਜਲਾਲ ਨਾਲ ਤਿੰਨ ਰੋਜ਼ਾ ਵਿਸ਼ਾਲ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ‘ਚ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਰਵਾਨਾ ਹੋਇਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਿਰ ‘ਤੇ ਚੁੱਕ ਕੇ ਪੰਜ ਪਿਆਰਿਆਂ ਦੀ ਅਗਵਾਈ ‘ਚ ਘੰਟਾ ਘਰ ਲਿਆਏ ਤੇ ਇਥੇ ਖੜ੍ਹੀ ਫੁੱਲਾਂ ਨਾਲ ਸਜੀ ਹੋਈ ਬੱਸ ‘ਚ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਦਮਦਮਾ ਸਾਹਿਬ ਦੇ ਪਾਵਨ ਅਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਵਿਚ ਨੌਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਣੀ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਤੇ ਆਪਣੇ ਪ੍ਰਲੋਕ-ਗਮਨ ਤੋਂ ਪਹਿਲਾਂ ਨੰਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ-ਗੱਦੀ ਬਖਸ਼ਿਸ਼ ਕਰਕੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦਾ ਹੁਕਮ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਿਸ਼ਨ ਨੂੰ ਸਮੁੱਚੇ ਸੰਸਾਰ ‘ਚ ਉਜਾਗਰ ਕਰਨ ਲਈ 30 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 305ਵੇਂ ਸੰਪੂਰਨਤਾ ਦਿਵਸ ਨੂੰ ਸਮਰਪਤ ਮਹਾਨ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਆਰੰਭ ਹੋਏ ਨਗਰ-ਕੀਰਤਨ ਪ੍ਰਤੀ ਸੰਗਤਾਂ ‘ਚ ਭਾਰੀ ਉਤਸ਼ਾਹ ਹੈ ਤੇ ਥਾਂ-ਥਾਂ ਇਸਦਾ ਸਵਾਗਤ ਤੇ ਨਗਰ ਕੀਰਤਨ ‘ਚ ਸ਼ਾਮਲ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਨੇ ਨਗਰ-ਕੀਰਤਨ ਦੇ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਇਹ ਨਗਰ ਕੀਰਤਨ ਤਰਨਤਾਰਨ, ਨੌਸ਼ਹਿਰਾ ਪੰਨੂੰਆਂ, ਸਰਹਾਲੀ, ਹਰੀਕੇ, ਮੱਖੂ, ਜੀਰਾ ਤੇ ਤਲਵੰਡੀ ਭਾਈ ਹੁੰਦਾ ਹੋਇਆ ਰਾਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਮੁੱਦਕੀ ਵਿਖੇ ਵਿਸ਼ਰਾਮ ਕਰੇਗਾ, 29 ਅਗਸਤ ਨੂੰ ਇੱਥੋਂ ਸਵੇਰੇ ਚੱਲ ਕੇ ਫ਼ਰੀਦਕੋਟ, ਕੋਟਕਪੂਰਾ, ਜੈਤੋ ਤੇ ਗੋਨਿਆਣਾ ਮੰਡੀ ਹੁੰਦਾ ਹੋਇਆ ਰਾਤ ਗੁਰਦੁਆਰਾ ਸਾਹਿਬ ਗੋਬਿੰਦ ਨਗਰ ਪਾਤਸ਼ਾਹੀ 10ਵੀਂ ਹਾਜੀ ਰਤਨ ਬਠਿੰਡਾ ਵਿਖੇ ਵਿਸ਼ਰਾਮ ਕਰੇਗਾ। 30 ਅਗਸਤ ਨੂੰ ਸਵੇਰੇ 8 ਵਜੇ ਚੱਲ ਕੇ ਕੋਟ ਸ਼ਮੀਰ, ਕੈਲੇਵਾਂਦਰ, ਜਿਊਣ ਸਿੰਘ ਵਾਲਾ, ਭਾਗੀਵਾਂਦਰ ਹੁੰਦਾ ਹੋਇਆ ਸਵੇਰੇ 10 ਵਜੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਣ ‘ਤੇ ਸੰਗਤਾਂ ਵਲੋਂ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਅਤੇ ਭਾਈ ਡੱਲ ਸਿੰਘ ਦੀਵਾਨ ਹਾਲ ਵਿਖੇ ਭਾਰੀ ਦੀਵਾਨ ਸੱਜਣਗੇ। ਨਗਰ ਕੀਰਤਨ ਦੀ ਆਰੰਭਤਾ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਗਿਆਨੀ ਮੱਲ ਸਿੰਘ, ਗਿਆਨੀ ਰਵੇਲ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਅਰਦਾਸੀਆ ਭਾਈ ਕੁਲਵਿੰਦਰ ਸਿੰਘ, ਨਵੇਂ ਚੁਣੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਸ. ਹਰਜਾਪ ਸਿੰਘ ਸੁਲਤਾਨਵਿੰਡ, ਸਕੱਤਰ ਦਲਮੇਘ ਸਿੰਘ, ਐਡੀ. ਸਕੱਤਰ ਤਰਲੋਚਨ ਸਿੰਘ, ਸਤਿਬੀਰ ਸਿੰਘ, ਮਨਜੀਤ ਸਿੰਘ, ਮੀਤ ਸਕੱਤਰ ਰਾਮ ਸਿੰਘ, ਹਰਭਜਨ ਸਿੰਘ ਮਨਾਵਾਂ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਭੂਰਾ, ਅੰਗਰੇਜ਼ ਸਿੰਘ,  ਬਿਜੈ ਸਿੰਘ, ਬਲਵੀਰ ਸਿੰਘ, ਸਿੱਖ ਇਤਿਹਾਸ ਰਿਸਰਚ ਬੋਰਡ ਦੇ ਡਾਇਰੈਕਟਰ ਰੂਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਹਰਬੰਸ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸਿੱਖ ਸੰਗਤਾਂ ਮੌਜੂਦ ਸਨ।

127
Fun Time / MERA PJ DA SAFAR
« on: August 29, 2011, 02:16:22 AM »
sat shri akal ji sab nu
mai keha kyu na mai apne pj safar te ik topic bna deva mai dekh reha c ki mai keve ik ik karke agge vadeya es lai mai tuhade naal sanjha kitta sab challo ji aajo dekhi a tuhanu mera safar


user
Date Registered: August 04, 2010, 04:00:37 AM

PJ GABRU

http://punjabijanta.com/forum-dehshiyat-rules-regulations/promotion-pj-gabru-kamla-punjabi/msg434313/#msg434313

local mod

http://punjabijanta.com/forum-dehshiyat-rules-regulations/more-promotions-for-october-2010/msg441413/#msg441413

Global mod

http://punjabijanta.com/forum-dehshiyat-rules-regulations/2-global-mod-promotions-march-2011/msg506055/#msg506055

Sub-Admin

http://punjabijanta.com/forum-dehshiyat-rules-regulations/pj-sarpanch-sub-admin-promotion/

thnx ji sab da

128
Gurdwara Panja Sahib



Gurudwara Panja Sahib (ਗੁਰੂਦਵਾਰਾ ਪੰਜਾ ਸਾਹਿਬ) is situated at Hasan Abdal, 48 km from Rawalpindi in Pakistan. This is one of the most holy places of Sikhism because of the presence of a rock believed to have the hand print of Guru Nanak imprinted on it. Twice a year, Sikhs visit this Gurdwara from all over the world.

History

Shri Guru Nanak Dev Ji along with Bhai Mardana Ji reached Hasan Abdal in Baisakh Samwat 1578 B.K. corresponding to 1521 ACE in the summer season. Under a shady cool tree, Guru Nanak and Bhai Mardana started reciting Kirtan and their devotees gathered around. This annoyed Wali Qandhari but he was helpless.
According to legend, Bhai Mardana was sent three times to Wali Qandhari by (Guru Nanak) so that he would provide him with some water to quench his thirst. Wali Qandhari refused his request and was rude to him. In spite of this, Mardana still very politely stuck to his demand. The Wali ironically remarked : Why don't you ask your Master whom you serve?
Mardana went back to the Guru in a miserable state and said "Oh lord! I prefer death to thirst but will not approach Wali the egoist."
The Guru replied " Oh Bhai Mardana ! Repeat the Name of God, the Almighty; and drink the water to your heart's content."
The Guru put aside a big rock lying nearby and a pure fountain of water sprang up and began to flow endlessly. Bhai Mardana quenched his thirst and felt grateful to the Guru.
On the other hand, the fountain of Wali Qandhari dried up. On witnessing this, the Wali in his rage threw a part of a mountain towards the Guru from the top of the hill. The Guru stopped the hurled rock with his hand leaving his hand print in the rock.
Observing that miracle, Wali became the Guru's devotee.
This holy and revered place was named Panja Sahib by Hari Singh Nalwa, the most famous general of the Kingdom of the Sikhs. He is credited with having built the first gurdwara at this place.
During the British Rule in the Punjab They Management of Panja Sahib Went in to Hindu hands, and later In 1920 Sardar Kartar Singh Virk of Jhabbar Village in Sheikhupura District along with Sikhs Traveled To Panja Sahib and Took The Control of Panja Sahib from Hindu Mahant Mitha.


129
Religous Videos / Historical Gurdwaras of Pakistan
« on: August 22, 2011, 11:41:14 PM »
Historical Gurdwaras of Pakistan - Part 2

130
Forum Dehshiyat / Rules Regulations / video of the day rule
« on: August 20, 2011, 12:32:58 PM »
sat shri akal ji

video of day da ik rule aa ki tusi jaddo vi video requst karni aa gatto gatt 1 week ch 1 video requst karni aa kyu ki ik user week vich ik hi video lai javve gi ik to vadd jo vi tuhadi video hove gi o skip kar ditti javve gi

and na hi hindi video te pic add video requst karo eh nhi laiya jaan giya

mainu purri umeed eh ki tusi sab mera saath devo ge tuhada sab da bahut bahut dhanwad hove ga


thnx

131
Maan-Sanmaan/Respect+ / PJ MUTIYAAR-urmysunshine
« on: August 19, 2011, 08:02:27 AM »
sat shri akal ji

lao ji urmysunshine bann gyi pj mutiyaar mubarka ji mubarka

132


ਚੁਬਾਰੇ ਦੀ ਬਾਹਰਲੀ ਕੰਧ ਨਾਲ ਕੇਸਰੀ ਨਿਸ਼ਾਨ ਸਾਹਿਬ ਵੀ ਝੁੱਲ ਰਿਹਾ ਸੀ ਅਤੇ ਗਲੀ ਵਿਚੋਂ ਘਰ ਦੇ ਬਾਹਰੋਂ-ਬਾਹਰ ਪੱਕੀਆਂ ਪੌੜੀਆਂ ਚੁਬਾਰੇ ਵੱਲ ਜਾਦੀਆਂ ਸਨ। ਅਸੀਂ ਪੌੜੀਆਂ ਚੜ੍ਹ ਕੇ ਚੁਬਾਰੇ ਵਿਚ ਪੁੱਜ ਗਏ। ਚੁਬਾਰੇ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ਼ ਸੀ, ਪੱਖਾ ਚੱਲ ਰਿਹਾ ਸੀ ਅਤੇ ਟੇਪ ਤੋਂ ਸੁਖਮਨੀ ਸਾਹਿਬ ਦਾ ਪਾਠ ਸੁਣ ਰਿਹਾ ਸੀ। ਬਾਹਰ ਜਿਤਨੀ ਹੁੰਮਸ ਸੀ, ਚੁਬਾਰੇ ਵਿਚ ਉਤਨੀ ਸ਼ੀਤਲਤਾ ਸੀ। ਪੂਰੀ ਤਰ੍ਹਾਂ ਸ਼ਾਂਤ ਚੁਬਾਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਕੇ ਅਸੀਂ ਬੈਠ ਗਏ। ਉੱਠਣ ਨੂੰ ਜੀਅ ਨਾ ਕਰੇ। ਇਤਨਾ ਰਸ, ਇਤਨਾ ਵਿਸਮਾਦ, ਇਤਨੀ ਇਕਾਗਰਤਾ, ਕਿਸੇ ਰੱਬੀ ਰੂਹ ਵਲੋਂ ਵਰੋਸਾਏ ਅਸਥਾਨ ਵਿਚ ਹੀ ਹੋ ਸਕਦੀ ਹੈ। ਮਾਤਾ ਹਰਬੰਸ ਕੌਰ ਲੰਮੀ ਉਮਰ ਭੋਗ ਕੇ ਪ੍ਰਲੋਕ ਸਿਧਾਰ ਗਈ ਹੈ, ਉਸ ਦਾ ਸਾਰਾ ਪਰਿਵਾਰ ਹਾਂਗਕਾਂਗ ਵਿਚ ਹੈ। ਘਰ ਬੰਦ ਪਿਆ ਹੈ ਪਰ ਚੁਬਾਰੇ ਵਾਲਾ ਗੁਰਦੁਆਰਾ ਰੋਜ਼ ਖੁਲ੍ਹਦਾ ਹੈ। ਵਿਦੇਸ਼ ਬੈਠੇ ਪਰਿਵਾਰ ਵਲੋਂ ਵੀ ਆਪਣੇ ਸਤਿਕਾਰਯੋਗ ਮਾਤਾ ਦੀ ਅੰਤਿਮ ਇੱਛਾ ਦੀ ਪੂਰਤੀ ਕਰਦਿਆਂ ਸੇਵਾ-ਸੰਭਾਲ ਲਈ ਗ੍ਰੰਥੀ ਰੱਖਿਆ ਹੋਇਆ ਹੈ। ਉਹ ਨਿਤ ਸਵੇਰੇ-ਸ਼ਾਮ ਆ ਕੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ਼, ਨਿਤਨੇਮ ਤੇ ਸੁਖਆਸਨ ਕਰਕੇ ਤੁਰ ਜਾਂਦਾ ਹੈ। ਗੱਲਬਾਤ ਦੌਰਾਨ ਇਹ ਇਸ਼ਾਰਾ ਵੀ ਮਿਲਿਆ ਕਿ ਮਾਤਾ ਹਰਬੰਸ ਕੌਰ ਦੀ ਇੱਛਾ ਅਨੁਸਾਰ ਉਸ ਦੇ ਵਾਰਸ ਮਾਤਾ ਭਾਗ ਕੌਰ ਦਾ ਯਾਦਗਾਰੀ ਗੁਰਦੁਆਰਾ ਬਣਾਉਣ ਲਈ ਸਥਾਨ ਅਤੇ ਸਰਮਾਇਆ ਦੇਣ ਨੂੰ ਤਿਆਰ ਹਨ ਪਰ ਪਤਾ ਨਹੀਂ ਕਿਉਂ, ਅਜੇ ਤਕ ਕਿਸੇ ਕਾਰ ਸੇਵਾ ਵਾਲੇ ਮਹਾਂਪੁਰਸ਼ ਦਾ ਇਸ ਇਤਿਹਾਸਕ ਮਹੱਤਤਾ ਵਾਲੇ ਅਸਥਾਨ ਵੱਲ ਧਿਆਨ ਨਹੀਂ ਗਿਆ।
ਇਸੇ ਤਰ੍ਹਾਂ ਪਿੰਡ ਸੁਰਸਿੰਘ ਦੀ ਮਾਣਾ ਵਾਲੀ ਪੱਤੀ ਵਿਚ ਖੰਡਰ ਹੋਏ ਥੇਹ ਨੂੰ ਬਾਬਾ ਹਰਦਾਸ ਸਿੰਘ ਦੇ ਜੱਦੀ-ਪੁਸ਼ਤੀ ਘਰ ਵਜੋਂ ਸਵੀਕਾਰਦਿਆਂ, ਇਥੇ ਸਿੱਖ ਵਿਰਾਸਤ ਦੀ ਸਾਂਭ-ਸੰਭਾਲ ਵਾਲਾ ਕੋਈ ਮਿਊਜ਼ੀਅਮ ਬਣ ਜਾਣਾ ਚਾਹੀਦਾ ਹੈ। ਇਸ ਪੱਖੋਂ ਵਿਦੇਸ਼ਾਂ ਵਿਚ ਵੱਸਦੇ ਗੁਰਸਿੱਖਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਰਲ-ਮਿਲ ਕੇ ਉਪਰਾਲਾ ਵਿੱਢਣਾ ਚਾਹੀਦਾ ਹੈ।
ਸਮਕਾਲੀ ਪ੍ਰਸਥਿਤੀਆਂ ਅਤੇ ਨਾਮਵਰ ਸ਼ਖਸੀਅਤਾਂ
ਕਿਸੇ ਵੀ ਨਾਮਵਰ ਹਸਤੀ ਦਾ ਜੀਵਨ ਬਿਰਤਾਂਤ ਲਿਖਦਿਆਂ ਉਸ ਦੀ ਸ਼ਖਸੀਅਤ ਅਤੇ ਕਰਨੀ ਦਾ ਇਤਿਹਾਸਕ ਮੁੱਲ ਨਿਰਧਾਰਤ ਕਰਨ ਲਈ ਉਸ ਦੀਆਂ ਸਮਕਾਲੀ ਪ੍ਰਸਥਿਤੀਆਂ ਅਤੇ ਉਸ ਦੇ ਚੌਗਿਰਦੇ ਵਿਚ ਵਿਚਰਨ ਵਾਲੇ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਵਰਨਣ ਸੁਭਾਵਕ ਹੋਇਆ ਕਰਦਾ ਹੈ। ਬਾਬਾ ਹਰਦਾਸ ਸਿੰਘ ਦੇ ਜੀਵਨਕਾਲ ਵਿਚ ਸ੍ਰੀ ਪਾਉਂਟਾ ਸਾਹਿਬ ਦੀ ਸਿਰਜਣਾ, ਭੰਗਾਣੀ  ਦਾ ਯੁੱਧ, ਖਾਲਸਾ ਪੰਥ ਦੀ ਸਾਜਣਾ, ਸ੍ਰੀ ਆਨੰਦਪੁਰ ਸਾਹਿਬ ਦੀ ਜੰਗ, ਸਰਹੰਦ ਅਤੇ ਚਮਕੌਰ ਦੇ ਸਾਕੇ, ਸ੍ਰੀ ਮੁਕਤਸਰ ਅਤੇ ਸ੍ਰੀ ਦਮਦਮਾ ਸਾਹਿਬ ਦੀ ਸਿਰਜਣਾ ਦੇ ਨਾਲ ਸਰਹੰਦ ਦੀ ਜਿੱਤ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਾਲੇ ਪਹਿਲੇ ਖਾਲਸਾ ਰਾਜ ਦੀ ਸਥਾਪਤੀ ਦਾ ਸਮਾਂ ਆਉਂਦਾ ਹੈ। ਇਸ ਹੋਣੀਆਂ ਭਰਪੂਰ ਸਮੇਂ ਵਿਚ ਦਸਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਹਿਬ-ਏ-ਕਮਾਲ ਸ਼ਖਸੀਅਤ ਨਾਲ ਜੁੜ ਕੇ ਖਾਲਸਾ ਪੰਥ ਨੇ ਐਸੀਆਂ ਅਨੇਕਾਂ ਤਵਾਰੀਖੀ ਹਸਤੀਆਂ ਦੀ ਘਾੜਤ ਘੜੀ, ਜਿਨ੍ਹਾਂ ਬਾਰੇ ਜਿਤਨਾ ਵੀ ਲਿਖਿਆ ਜਾਵੇ, ਥੋੜ੍ਹਾ ਮਹਿਸੂਸ ਹੁੰਦਾ ਹੈ।
ਹਰਿਦਾਸ ਲਿਖਾਰੀ
ਬਾਬਾ ਹਰਦਾਸ ਸਿੰਘ ਜੀ ਦੇ ਜੀਵਨ ਬਿਰਤਾਂਤ ਨਾਲ ਸੰਬੰਧਤ ਇਤਿਹਾਸਕ ਹਵਾਲਿਆਂ ਦੀ ਨਿਸ਼ਾਨਦੇਹੀ ਕਰਦਿਆਂ ਮੇਰੀ ਨਿਗਾਹ ਵਿਚੋਂ ਸਿੱਖ ਰੈਫਰੈਂਸ ਲਾਇਬ੍ਰੇਰੀ, ਸ੍ਰੀ ਅੰਮ੍ਰਿਤਸਰ ਵਿਚ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਸਰੂਪ ਦਾ ਹਵਾਲਾ ਵੀ ਲੰਘਿਆ ਹੈ। ਇਸ ਹੱਥਲਿਖਤ ਬੀੜ ਦੇ ਪੰਨਾ 741 ‘ਤੇ ਲਿਖਾਰੀ ਦੇ ਹਸਤਾਖਰ ਵਜੋਂ ਅੰਕਿਤ ਹੈ, ”ਗ੍ਰੰਥ ਸਪੂਰਨੁ ਹੋਆ, ਲਿਖਿਆ ਹਰਿਦਾਸ ਲਿਖਾਰੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਿਖਾਰੀ ਲਿਖਿਆ। ਭੂਲ ਚੂਕ ਹੋਵੇ ਸੋ ਸੋਧਣਾ, ਗ਼ੁਲਾਮੁ ਪਤਿਤੁ ਅਘ ਪਤਿਤੁ ਮਹਾ ਪਤਿਤੁ। ਹਰਿਦਾਸ ਲਿਖਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਾ।”
ਬਾਬਾ ਹਰਦਾਸ ਸਿੰਘ ਜੀ ਦੇ ਜੀਵਨ ਬਿਰਤਾਂਤ ਲਈ ਸਮੱਗਰੀ ਇਕੱਤਰ ਕਰਦਿਆਂ ਮੈਂ ਕਰੀਬ-ਕਰੀਬ ਸਾਰੇ ਸਮਕਾਲੀ ਇਤਿਹਾਸ ਨੂੰ ਘੋਖਿਆ ਹੈ। ਮੈਨੂੰ ਕਿਸੇ ਵੀ ਹੋਰ ਹਰਿਦਾਸ ਨਾਂ ਦੇ ਕਵੀ ਜਾਂ ਲਿਖਾਰੀ ਦਾ ਹਵਾਲਾ ਨਹੀਂ ਮਿਲਿਆ। ਕੋਈ ਹੋਰ ਇਸ ਨਾਂ ਦਾ ਨਾਮਵਰ ਵਿਅਕਤੀ ਵੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਹੀਂ ਰਿਹਾ। ਸੋ ਮੈਨੂੰ ਪੂਰਾ ਨਿਸ਼ਚਾ ਹੈ ਕਿ ਇਹ ‘ਹਰਿਦਾਸ ਲਿਖਾਰੀ’ ਹੋਰ ਕੋਈ ਨਹੀਂ, ਬਾਬਾ ਹਰਦਾਸ ਸਿੰਘ ਹੀ ਹੈ ਅਤੇ ਮੇਰੀ ਜਾਚੇ ਬਾਬਾ ਹਰਦਾਸ ਸਿੰਘ ਨੇ ਇਹ ਬੀੜ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਵਾਪਸ ਪਿੰਡ ਸੁਰਸਿੰਘ ਵਿਖੇ ਆ ਕੇ ਉਸ ਸਮੇਂ ਲਿਖੀ ਹੋਵੇਗੀ, ਜਦੋਂ ਦਸਵੇਂ ਪਾਤਿਸ਼ਾਹ ਦੱਖਣ ਦੇਸ਼ ਵੱਲ ਸਨ। ਦਿਲਾਂ ਨੂੰ ਦਿਲਾਸੇ ਦੇਣ ਵਾਲੇ ਚੋਜੀ ਪ੍ਰੀਤਮ ਤੋਂ ਵੀ ਵਿਛੋੜਾ ਹੈ ਅਤੇ ਹੋਣਹਾਰ ਪੁੱਤਰ ਗਿਆਨੀ ਭਗਵਾਨ ਸਿੰਘ ਵੀ ਦੱਖਣ ਦੇਸ਼ ਵਿਚ ਸਤਿਗੁਰੂ ਦੇ ਨਾਲ ਹੈ। ਅਜਿਹੇ ਸਮੇਂ ਵੈਰਾਗ ਦੀ ਅਵਸਥਾ ਨੂੰ ਥੰਮ੍ਹਣ ਲਈ ਗੁਰਬਾਣੀ ਦਾ ਆਸਰਾ ਲੈਂਦਿਆਂ ਇਸ ਬੜੀ ਦਾ ਲਿਖਿਆ ਜਾਣਾ ਸਹਿਜ ਕਰਮ ਹੈ। ਬਾਬਾ ਹਰਦਾਸ ਸਿੰਘ ਦੇ ਜੀਵਨ ਬਿਰਤਾਂਤ ਵਿਚ ਮੈਂ ਇਸੇ ਲਹਿਜੇ ਅਤੇ ਕ੍ਰਮ ਵਿਚ ਇਸ ਬੀੜ ਦੇ ਲਿਖੇ ਜਾਣ ਦਾ ਵਰਨਣ ਕੀਤਾ ਹੈ। ਬਾਬਾ ਹਰਦਾਸ ਸਿੰਘ ਵਲੋਂ ਲਿਖਿਆ ਦਸਮ ਗ੍ਰੰਥ ਦਾ ਕੁਝ ਭਾਗ, ਯੁੱਧ, ਪ੍ਰਬੰਧ ਆਦਿ ਵੀ ਮਿਲਦਾ ਹੈ। ਇਹ ਸਭ ਕੁਝ ਮੈਂ ਆਪਣੇ ਅਨੁਭਵ ਅਤੇ ਨਿਸ਼ਚੇ ਨਾਲ ਆਖ ਰਿਹਾ ਹਾਂ। ਉਂਝ ਮੈਂ ਆਪਣੇ ਪਹਿਲੇ ਲਿਖੇ ਵਾਕ ‘ਤੇ ਪੂਰੀ ਤਰ੍ਹਾਂ ਕਾਇਮ ਹਾਂ ਕਿ ਇਤਿਹਾਸ ਨਾਲ ਕਦੇ ਅੜੀ ਨਹੀਂ ਚੱਲਿਆ ਕਰਦੀ। ਇਸ ਪੱਖੋਂ ਵਿਦਵਾਨ ਅਤੇ ਸ਼ਰਧਾਵਾਨ ਇਤਿਹਾਸਕਾਰਾਂ ਨੂੰ ਹੋਰ ਖੋਜ ਕਰਕੇ ਨਿਤਾਰਾ ਕਰਨਾ ਚਾਹੀਦਾ ਹੈ।

133
Birthdays / HAPPY INDEPENDENCE DAY
« on: August 15, 2011, 01:09:04 AM »

!!!==--..__..-=-._;

!!!==--..@..-=-._;

!!!==--..__..-=-._;

!!

!!

!!

HAPPY INDEPENDENCE DAY.

SARE JAHA SE ACHA
HINDUSTAN HMARA






134
Maan-Sanmaan/Respect+ / Pj MUTIYAAR-japneet_brar
« on: August 10, 2011, 11:37:26 AM »
lao ji japneet_brar bann gyi pj mutiyaar 



mubarka ji mubarka

135
Complaints / bachitar singh banned
« on: August 10, 2011, 09:51:16 AM »

136
Pics / dilraj kaur singture by sarpanch
« on: August 10, 2011, 08:13:36 AM »
aa lao dilraj ji tuhada sigg


daso zaara kida da lagga aaje ta company di granti aa change ho ju :hehe:




2nd


137
Pics / saghi new singture by sarpanch
« on: August 09, 2011, 01:06:17 PM »
ssa ji


aa lao saghi ji dekho zara kida da lagg tuhanu



138
Maan-Sanmaan/Respect+ / PJ MUTIYAAR- Sanjana Gill
« on: August 09, 2011, 12:17:13 PM »
sat shri akal ji


lao ji sanjana gill bann gyi aa pj mutiyaar

mubarka ji mubarka.................

139
ਜੇ ਅੱਜ ਕੱਲ ਕੋਈ ਕਿਸੇ ਭਗਤ ਸਿੰਘ ਬਾਰੇ ਗੱਲ ਕਰਦਾ ਹੋਵੇ ਤਾਂ ਪੁਛਣਾਂ ਪੈਂਦਾ ਹੈ ਕਿ ਕਿਹੜੇ ਭਗਤ ਸਿੰਘ ਦੀ ਗੱਲ ਕਰਦੈ ਭਾਈ , ਸੰਧੂ ਜੱਟਾਂ ਦੇ ਉਸ ਮੁੰਡੇ ਦੀ ਜਿਹੜਾ ਡੱਬ ‘ਚ ਬੰਦੂਕ ਦਾ ਬੱਚਾ ਰੱਖਦਾ ਸੀ, ਮੁੱਛ ਕੁੰਡੀ ਅੱਖ ਲਾਲ ਤੇ ਖੰਗਣ ਵਾਲਿਆਂ ਨੂੰ ਟੰਗ ਦੇਂਦਾ ਸੀ। ਜਾਂ ਉਸ ਭਗਤ ਸਿੰਘ ਦੀ ਗੱਲ ਕਰਦਾ ਹੈ ਜਿਹੜਾ ਵੀਰ ਸਵਾਰਕਾਰ ਤੋਂ ਗੂਰੂ ਦਖਣਾ ਲੈ ਕੇ ਹਿਦੂਸਤਾਨੀ ਜ਼ਮੀਨ ਨੂੰ ਗੋਰੇ ਰਾਖਸ਼ਾਂ ਕੋਲੋਂ ਅਜ਼ਾਦ… ਕਰਵਾਉਣ ਲਈ ਗੀਤਾ ਦਾ ਪਾਠ ਪੜਦਾ ਤੇ ‘ਅਖੰਡ ਭਾਰਤ’ ਤੇ ‘ਭਾਰਤੀ ਸਵਾਭੀਮਾਨ’ ਤਹਿਤ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਲਈ ‘ਵੀਰਗਤੀ’ ਪ੍ਰਪਤ ਕਰ ਗਿਆ ਸੀ। ਜਿਸ ਦੇ ਜੇਲ੍ਹ ਕਮਰੇ ‘ਚ ਭਾਰਤ ਮਾਤਾ ਦੀ ਤਸਵੀਰ ਬਣੀ ਹੋਈ ਸੀ ਤੇ ਸ਼ਹੀਦੀ ਤੋਂ ਪਹਿਲਾ ਉਹ ਗੀਤਾ ਦਾ ਅਧਿਐਨ ਕਰਨਾ ਚਾਹੁੰਦਾ ਸੀ। ਹੋ ਸਕਦੈ ਗੱਲ ਕਰਨ ਵਾਲਾ ਉਸ ਭਗਤ ਸਿੰਘ ਦੀ ਗੱਲ ਕਰ ਰਿਹਾ ਹੋਵੇ ਜੋ ਰੱਬ ਨੂੰ ਟੱਬ ਦਸਦਾ ਸੀ ਮਤਲਬ ਨਾਸਤਕ ਸੀ, 23 ਸਾਲ ਦੀ ਉਮਰ ‘ਚ ਗਹਿਰ ਗੰਭੀਰ ਚਿੰਤਨਸ਼ੀਲ, ਮਾਰਕਸ, ਲੈਨਿਨ ‘ਤੇ ਆਲਮੀ ਵਿਦਵਾਨਾਂ ਦਾ ਜਾਣਕਾਰ ਦੂਰ ਅੰਦੇਸ਼ੀ ਤੇ ਹਿੰਸਾ ਮਾਰਕੁਟ ਤੋਂ ਕੋਹਾਂ ਦੂਰ। ਸ਼ਹੀਦ ਹੋਣ ਤੋਂ ਪਹਿਲਾ ਲੈਨਨ ਦੀ ਕਿਤਾਬ ਦਾ ਇਕ ਚੈਪਟਰ ਮੁਕਾਉਣ ਲਈ ਕਾਹਲਾ ਸੀ। ਇਹ ਵੀਂ ਹੋ ਸਕਦੈ ਕਿ ਅਗਲਾ ਆਰੀਆ ਸਮਾਜੀ ਸ੍ਰੀ ਵਿਵੇਕਾਨੰਦ ਦਾ ਅਨਨ ਸ਼ਰਧਾਲੂ ਆਪਣੇ ਪਿਉਂ ਤੇ ਚਾਚੇ ਤੋਂ ਸਿਖਿਆ ਲੈ ਕੇ ਧਰਮ ਦੇ ਗੌਰਵ ਲਈ ਬਲੀਦਾਨ ਦੇਣ ਵਾਲੇ ਭਗਤ ਸਿੰਘ ਬਾਰੇ ਗੱਲ ਕਰ ਰਿਹਾ ਹੋਵੇ। ਜੇ ਨਹੀ ਤਾਂ ਗੱਲ ਕਰਨ ਵਾਲਾ ਉਸ ਭਗਤ ਸਿੰਘ ਬਾਰੇ ਵੀ ਕਹਿ ਰਿਹਾ ਹੋ ਸਕਦੈ ਜੋ ਸਿੱਖਾਂ ਦਾ ਸਾਬਤ ਸੂਰਤ ਮੁੰਡਾ ਸੀ, ਉਝ ਆਰੀਆ ਸਮਾਜੀਆਂ ਤੇ ਲਾਲਿਆਂ ਦੀ ਪ੍ਰੈਸ ‘ਚ ਫ਼ੋਟੋ ਲਵਾਉਣ ਲਈ ਸਿਰ ਮੁੰਨ ਬੈਠਾ, ਸਿਰੜ ਦਾ ਪੱਕਾ ਸੀ ਜ਼ਿਲਿਆ ਵਾਲੇ ਬਾਗ ਦਾ ਬਦਲਾ ਲੈਣ ਲਈ ਅਸਂੈਬਲੀ ‘ਚ ਧਮਾਕਾ ਕੀਤਾ। ਇਕ ਦੋ ਗੋਰੇ ਹੋਰ ਵੀ ਠੋਕੇ ਮੇਮਾਂ ਰੰਡੀਆਂ ਕੀਤੀਆਂ।ਅੰਤਿਮ ਵੇਲੇ ਬਾਣੀ ਪੜਦਾ ਸ਼ਹੀਦ ਹੋ ਗਿਆ।

ਮੈਂ ਆਪਣੇ ਲੋਕਾਂ ਦੀ ਇਸ ਤਰ੍ਹਾਂ ਦੀ ਇਤਿਹਾਸਕ ਪੇਸ਼ਕਾਰੀ ਵੇਖ ਕੇ ਅੰਗਰੇਜ਼ਾਂ ਬਾਰੇ ਸੋਚਦਾ, ਕਿ ਉਹ ਲੱਖ ਮਾੜੇ ਹੋਣ, ਸਾਡੇ ਜਿਨੇ ਨਹੀਂ

ਜਿਨ੍ਹਾਂ 6ਵੀਂ ਸਦੀ ਦੇ ਡਾਕੂ ਕਹੇ ਜਾਂਦੇ ਰਾਬਨ ਹੁੱਡ ਦਾ ਇਤਿਹਾਸ ਵਧੀਆ ਸਾਂਭ ਕੇ ਰਖਿਆ । ਕੋਈ ਰਲਾ ਨਹੀਂ, ਹੁਣੇ ਹੋਈ ਇਕ ਖੋਜ ਨੇ ਦਸਿਆ ਕਿ ਉਹ ਅਮੀਰਾਂ ਨੂੰ ਲੁੱਟ ਕੇ ਗ਼ਰੀਬਾਂ ‘ਚ ਵੰਡਦਾ ਸੀ ਪਰ ਕਿਸੇ ਨੇ ਦਾਅਵਾ ਨਹੀਂ ਕੀਤਾ ਕਿ ਉਹ ਇਹ ਇਸ ਲਈ ਕਰਦਾ ਸੀ ਕਿ ਉਹ ਫ਼ਲਾਣੀ ਜਾਤ, ਗੋਤ, ਧਰਮ, ਨਾਲ ਸਬੰਧ ਰਖਦਾ ਸੀ ਤਾਂ ਉਹ ਇਹ ਨੇਕ ਕੰਮ ਕਰਦਾ ਸੀ। ਆਪਣੇ ਇਥੇ ਰਾਬਨ ਹੁੱਡ ਜੰਮਿਆ ਹੁੰਦਾ ਤਾਂ ਅਪਣੇ ਪੰਡਿਤਾਂ ਨੇ ਕਹਿਣਾ ਸੀ ਬਈ ਉਹ ਆਦਿ ਕਾਲ ‘ਚ ਫ਼ਲਾਣੇ ਭਗਵਾਨ ਦਾ ਅਵਤਾਰ ਸੀ। ਕਾਮਰੇਡਾਂ ਨੇ ਆਖਣਾਂ ਸੀ ਉਸ ਤੇ ਲੈਨਿਨ ਦਾ ਪ੍ਰਭਾਵ ਸੀ ਸਿੱਖਾਂ ਨੇ ਕਹਿਣਾਂ ਸੀ ਬਾਬੇ ਨਾਨਕ ਨੂੰ ਫ਼ਲਾਣੀ ਉਦਾਸੀ ‘ਚ ਮਿਲਿਆ ਸੀ। ਅਸੀ ਮਾਰਕਸੀ ਹੋਈਏ ਬਾਬੇ ਨਾਨਕ ਨੂੰ ਮੰਨਣ ਵਾਲੇ ਤੇ ਜਾਂ ਕੁਝ ਹੋਰ ਅਸੀ ਘੇਰੇ ਤੋਂ ਅੱਗੇ ਨਹੀਂ ਜਾ ਸਕਦੇ । ਵਿਚਾਰੇ ਭਗਤ ਸਿੰਘ ਨਾਲ ਇਹੀ ਹੋ ਗਿਆ।

ਉਤੋਂ ਰਹਿੰਦੀ ਖੂੰਹਦੀ ਕਸਰ ਫ਼ੋਟੋ ਬਣਾਉਣ ਵਾਲੇ ਕੱਢ ਦਿੰਦੇ ਹਨ। ਐਤਕੀ ਸਿੰਘਾਂ ਨੇ ਉਸ ਦੇ ਸਿਰ ‘ਤੇ ਕਾਲੀ ਪੱਗ ਬੰਨ ਦਿਤੀ, ਆਰਐਸਐਸ ਨੇ ਟੋਪੀ ਪਵਾਈ ਹੋਈ ਏ, ਕਾਮਰੇਡ ਆਖਦੇ ਨੇ ਉਹ ਤਾਂ ਇਕ ਸੋਚ ਸੀ ਪੱਗ ਟੋਪੀ ਤੋਂ ਪਰੇ ਦੀ ਗੱਲ ਹੈ, ਇਕ ਹਿੰਦੀ ਅਖਬਾਰ ਵਾਲਿਆ ਨੇ ਜਨਮ ਦਿਨ ‘ਤੇ ਉਸ ਦੀ ਫ਼ੋਟੋ ਛਾਪੀ ਜਿਸ ‘ਚ ਉਹ ਲਾਲਿਆ ਦਾ ਮੁੰਡਾ ਲੱਗ ਰਿਹਾ ਸੀ ਜਮਾਂ ਈ ਗੋਲ ਮੋਲ ਜਿਹਾ ।

ਦਰਅਸਲ ਇਹ ਸਾਰੇ ਲੋਕ ਆਪੋ ਅਪਣੀ ਦੁਕਾਨਦਾਰੀ ਮਗਾਈ ਰੱਖਣਾ ਚਹੁੰਦੇ ਹਨ। ਭਗਤ ਸਿੰਘ ਦਾ ਨਾਂ ਵਿਕਦਾ ਹੈ ਹਰ ਕੋਈ ਵੱਖ ਵੱਖ ਤਰ੍ਹਾਂ ਦੀ ਪੈਕਿੰਗ ਕਰਦਾ ਹੈ। ਇਸ ਮੁਕਾਬਲੇਬਾਜ਼ੀ ਦਾ ਫ਼ਇਦਾ ਅਖੀਰ ਮੰਡੀ ਨੂੰ ਹੋ ਰਿਹਾ ਹੈ। ਇਨ੍ਹਾਂ ਸਰੇ ਹੱਟੀਆਂ ਵਾਲਿਆਂ ‘ਚੋਂ ਸਿੱਖਾਂ ਦੀ ਹੱਟੀ ਸਭ ਤੋਂ ਠੰਡੀ ਹੈ ਤੇ ਕਾਮਰੇਡਾਂ ਦੀ ਸਭ ਤੋਂ ਗਰਮ। ਸਿੱਖਾਂ ਨੇ ਕਦੇ ਕਿਸੇ ਮਰੇ ਮੂਰੇ ਦੀ ਕਦਰ ਕੀਤੀ ਨਹੀਂ ਇਨ੍ਹਾਂ ਦਾ ਜ਼ੋਰ ਅਖੰਡ ਪਾਠਾਂ ਤੇ ਹੈ ਕਿਸੇ ਚੋਰ-ਚੱਕੇ ਨੂੰ ਵੀ ਅਖੰਡ ਪਾਠ ਕਰ ਕੇ ਯਾਦ ਕਰਦੇ ਨੇ ਤੇ ਸ਼ਹੀਦ ਨੂੰ ਵੀ। ਸ਼ਹੀਦ ਏਨੇ ਨੇ ਕਿ ਨਿੱਤ ਹੀ ਸ਼ਹੀਦੀ ਦਿਹਾੜੇ ਮਨਾਏ ਜਾ ਸਕਦੇ । ਉਧਰ ਕਾਮਰੇਡਾਂ ਕੋਲ ਭਗਤ ਸਿੰਘ ਇਕਲੌਤਾ ਜੁਗਾੜ ਏ, ਆਪਣੀ ਹੱਟੀ ਮਗਾਉਣ ਲਈ।ਜੇ ਇਹ ਗੱਲ ਨਹੀਂ ਤਾਂ ਲੋਕਾਂ ਨੂੰ ਸਟੇਜਾਂ ਤੇ ਦੱਸਣ ਬਈ 77 ‘ਚ ਪੰਜਾਬ ਦੀ ਬਾਦਲ ਸਰਕਾਰ ਨੇ ਹੱਕੀ ਮੰਗਾਂ ਲਈ ਲੜਦੇ ਲੋਕਾਂ ਨਾਲ ਕੀ ਕੀਤਾ ਸੀ।

ਖੈਰ ਇਸ ਚਰਚਾ ਨੂੰ ਲਾਭੇ ਰੱਖ ਕੇ ਇਹ ਸੋਚਿਆ ਜਾਵੇ ਕਿ ਇਨ੍ਹਾਂ ਸਾਰੇ ਸੁਤੰਤਰਤਾ ਸੰਗਰਾਮੀਆਂ ਨੇ ਕਿਹੜਾ ਕੱਦੂ ‘ਚ ਤੀਰ ਮਾਰਿਆ ਸੀ। ਉਹ ਕਿਹੜੀ ਆਜ਼ਾਦੀ ਦੇ ਸ਼ਹੀਦ ਸਨ ਤੇ ਕਿਹੜੀ ਅਜ਼ਾਦੀ ਸਾਨੂੰ ਲੈ ਕੇ ਦਿਤੀ । 1947 ਤੋਂ ਲੈ ਕੇ ਅੱਜ ਤਕ ਜੋ ਸਾਡੀਆਂ 3 ਪੀੜੀਆਂ ਨੇ ਇਸ ਦੇਸ਼ ‘ਚ ਹੰਡਾਇਆ ਉਹ ਸਾਇਦ ਅੰਗਰੇਜ਼ਾਂ ਦੀ ਗੁਲਾਮੀ ‘ਚ ਕਦੇ ਨਾ ਵਾਪਰਦਾ । ਅੰਗਰੇਜ਼ਾਂ ਨੁੰ ਜਾਲਮ ਕਹਿਣ ਵਾਲੇ ਦੱਸਣਗੇ ਕਿ ਅੰਗਰੇਜ਼ਾਂ ਦੇ ਰਾਜ ‘ਚ ਜ਼ਿਲਿਆ ਵਾਲਾ ਬਾਗ, ਬਜਬਜ ਘਾਟ ਤੇ ਕਾਮਗਾਟਾ ਮਾਰੂ ਵਰਗੀਆਂ ਸਾਰੀਆਂ ਘਟਵਾਨਾਂ ‘ਚ ਕਿੰਨੇ ਲੋਕ ”ਬੇਗਾਨੇ” ਅੰਗਰੇਜ਼ਾਂ ਨੇ ਮਾਰੇ ਤੇ ਅਜ਼ਾਦ ਭਾਰਤ ‘ਚ ਸਾਡੇ ”ਆਪਣਿਆਂ” ਨੇ ਪੰਜਾਬ , ਕਸਮੀਰ , ਦਿੱਲੀ, ਗੁਜਰਾਤ ਤੇ ਬਸਤਰ ਦੇ ਜੰਗਲਾਂ ‘ਚ ਕਿੰਨੇ ਲੋਕ ਸਰਕਾਰੀ ਬੁੰਦੂਕ ਨਾਲ ਮਾਰੇ । ਗੋਰੇ ਅੱਤ ਦੇ ਜਾਲਮ ਹੋਣਗੇ ਭਰ ਇਨ੍ਹਾਂ ਕਾਲਿਆਂ ਤੋਂ ਵੱਧ ਨਹੀਂ ।

ਜਿਸ ਆਜਾਦੀ ਦਾ ਸਿਹਰਾ ਕੋਈ ਗਾਂਧੀ ਕੋਈ ਭਗਤ ਸਿੰਘ ਤੇ ਕੋਈ ਬਾਲ,ਪਾਲ, ਲਾਲ ਸਿਰ ਬੰਨ ਰਹੇ ਹਨ, ਉਸ ਆਜ਼ਾਦੀ ਦੀ ਅਸਲੀਅਤ ਹੀ ਕੁਝ ਹੋਰ ਹੈ। ਪਹਿਲਾ ਸਵਾਲ ਹੈ ਕਿ ਉਹ ਕਿਹੜੀ ਅਜ਼ਾਦੀ ਸੀ ਜਿਹੜੀ ਸਾਡੇ ਲੋਕਾਂ ਤੋਂ ਖੁਸ ਗਈ ਸੀ ਤੇ ਉਹ ਮੁੜ ਉਸ ਲਈ ਸੰਘਰਸ ਕਰ ਰਹੇ ਸਨ । ਰਜਾਵੜਿਆਂ ਤੇ ਜਗੀਰਦਾਰਾਂ ਦੇ ਰਹਿਮੋ ਕਰਮ ਤੇ ਪਲਣ ਵਾਲੇ ਲੋਕਾਂ ਨੇ ਅਜ਼ਾਦੀ ਵੇਖੀ ਜਾਂ ਸੁਣੀ ਤਾਂ ਉਹ ਅੰਗਰੇਜ਼ਾਂ ਕੋਲੋਂ । ਅੰਗਰੇਜ਼ ਦੇ ਨਿਆਂ ਦੀਆਂ ਗੱਲਾਂ ਅੱਜ ਤੱਕ ਲੋਕ ਸੱਥਾਂ ‘ਚ ਕਰਦੇ ਨੇ । ਲੋਕਾਈ ਨੁੰ ਰਾਜ ਕਰਨ ਵਾਲੇ ਸਦੀਆਂ ਤੋਂ ਲੁਟਦੇ ਆਏ ਨੇ ਤੇ ਉਹੀ ਕੰਮ ਅੰਗਰੇਜ਼ ਕਰ ਰਿਹਾ ਸੀ । ਆਮ ਲੋਕਾਂ ਨੁੰ ਤਾਂ ਨਹਿਰੀ ਪਾਣੀ , ਰੇਲ , ਸੜਕਾਂ, ਡਾਕ ਵਰਗੀਆਂ ਸਹੂਲਤਾਂ ਮਿਲੀਆਂ (ਜੇ ਅੰਗਰੇਜ ਇਹ ਨਾ ਕਰਦਾ ਤਾਂ ਅੱਜ ਅਸੀਂ ਅਫਗਾਨਾਂ ਵਾਲੇ ਹਾਲ ‘ਚ ਹੁੰਦੇ , ਮਾਲਵੇ ਨੁੰ ਲੋਕ ਜੰਗਲ ਕਹਿੰਦੇ ਸਨ , ਇਹ ਅੱਜ ਵੀ ਜੰਗਲ ਹੀ ਹੁੰਦਾ ਜੇ ਅੰਗਰੇਜ਼ ਨਹਿਰਾਂ ਨਾ ਕੱਢਦਾ । ਭਾਵੇਂ ਕਿ ਅੰਗਰੇਜ ਇਹ ਸਭ ਕੁਝ ਆਪਣੇ ਫਾਇਦੇ ਲਈ ਕਰ ਰਿਹਾ ਸੀ ਪਰ ਲੋਕਾਂ ਨੁੰ ਸਹੂਲਤ ਮਿਲੀ , ਜੀਵਨ ਪੱਧਰ ਉੱਚਾ ਹੋਇਆ , ਆਮ ਲੋਕਾਈ ਨੁੰ ਕੋਈ ਮਸਲਾ ਨਹੀਂ ਸੀ । ਫਿਰ ਮਸਲਾ ਕੀਹਨੁੰ ਸੀ ? ਮਸਲਾ ਸੀ ਭਾਰਤ ਦੇ ਰਵਾਇਤੀ ਸਰਮਾਏਦਾਰ ਨੁੰ । ਬਾਣੀਏ, ਬਾਹਮਣ ਨੁੰ , ਜਿਨ੍ਹਾਂ ਨੁੰ ਨਾਂ ਅੰਗਰੇਜ਼ਾਂ ਦੀ ਬਰਾਮਦ ਤੋਂ ਕੁਝ ਮਿਲਦਾ ਸੀ ਤੇ ਨਾ ਦਰਆਮਦ ‘ਚੋ । ਚਾਹ ਪੱਤੀ , ਮਸਾਲੇ , ਨੀਲ ਤੇ ਹੋਰ ਨਿੱਕ ਸੁਕ ਦੀ ਤਜਾਰਤ ਕਰਨ ਵਾਲੇ ਭਾਰਤੀ ਸਰਮਾਏਦਾਰਾਂ ਦੀ ਸ਼ਾਹੀ ਰੋਟੀ ‘ਚ ਵੱਜੀ ਲੱਤ ਨੇ ਅੰਗਰੇਜ਼ਾਂ ਖਿਲਾਫ ਨਾਹਰੇ ਬੁਲੰਦ ਕਰਵਾਏ । ਨਹਿਰੂ , ਲਾਲ, ਬਾਲ, ਪਾਲ ਵਰਗੇ ਲਾਲਿਆਂ ਦੇ ਜਾਨਸ਼ੀਨ (ਜਵਾਕ) ਬਾਹਰ ਦੀਆਂ ਵੱਡੀਆਂ ਯੂਨੀਵਰਸਟੀਆਂ ‘ਚੋਂ ਵਕਾਲਤਾਂ ਕਰਕੇ ਮੁੜੇ ਤੇ ਆਜ਼ਾਦੀ ਲਈ ਸਾਡੇ ਬੁੱਢਿਆਂ ਨੁੰ ਉਸਕਾਇਆ । ਸਾਡੇ ਭੋਲੇ ਲੋਕ ਇਨ੍ਹਾਂ ਦੇ ਚੱਕੇ ਚੱਕਾਏ ਨਿੱਤ ਚਿੱਤੜ ਕਟਵਾਉਂਦੇ ਰਹੇ । ਫਿਰ ਮਿਲੀ ਅਜ਼ਾਦੀ , 30 ਲੱਖ ਪੰਜਾਬੀਆਂ ਦੇ ਪ੍ਰਣਾਂ ਨੁੰ ਉਨ੍ਹਾਂ ਦੇ ਸਰੀਰਾਂ ‘ਚੋਂ ਆਜ਼ਾਦੀ । ਅਸਲ ‘ਚ ਨਾ ਤਾਂ ਕੋਈ ਆਜ਼ਾਦ ਹੋਇਆ ਤੇ ਨਾ ਹੀ ਕਿਸੇ ਨੇ ਕਿਸੇ ਨੂੰ ਕੋਈ ਆਜ਼ਾਦੀ ਦਿਤੀ । ਜੇ ਹੋਇਆ ਤਾਂ ਸਿਰਫ਼ ਲੁਟੇਰਿਆਂ ਦੀ ਜਮਾਤ ਦਾ ਪ੍ਰਬੰਧਕੀ ਫ਼ੇਰ ਬਦਲ ਹੋਇਆ।

ਦੂਜੇ ਸੰਸਾਰ ਯੁੱਧ (1939-45) ਸਮੇਂ ਇੰਗਲੈਂਡ ਸਣੇ ਯੁਧ ‘ਚ ਸ਼ਾਮਲ ਹੋਰਨਾਂ ਦੇਸ਼ਾਂ ‘ਚ ਆਈ ਆਰਥਕ ਮੰਦੀ ਨੇ ਅੰਗਰੇਜ਼ ਸਾਸ਼ਕਾਂ ਦਾ ਲੱਕ ਤੋੜ ਦਿਤਾ ਸੀ। ਉਨ੍ਹਾਂ ਕੋਲ ਭਾਰਤ ਨੂੰ ਪ੍ਰਸ਼ਾਸਨਕੀ ਢਾਂਚਾ ਦੇਣ ਤੇ ਹੋਰ ਬੇਲੋੜਾ ਖਰਚ ਕਰ ਸਕਣ ਦੀ ਵਾਹ ਨਹੀਂ ਸੀ। ਉਝ ਵੀ ਕੱਢਣ ਪਾਉਣ ਨੂੰ ਕੁਝ ਰਿਹਾ ਨਹੀਂ ਸੀ। ਸੰਸਾਰ ਪੱਧਰ ਤੇ ਫ਼ੈਲੇ ਏਡੇ ਵੱਡੇ ਸਾਮਰਾਜ ਨੂੰ ਸੰਭਾਲੀ ਰੱਖਣ ਲਈ ਮਜ਼ਬੂਤ ਆਰਥਕਤਾ ਦੀ ਲੋੜ ਹੁੰਦੀ ਹੈ ਨਹੀਂ ਤੇ ਬਗਾਵਤਾਂ ਖੂਨ ਚੂਸੀ ਰੱਖਦੀਆਂ ਨੇ ਤੇ ਖਰਚਾ ਵੱਧ ਤੇ ਲਾਭ ਘੱਟ ਹੁੰਦਾ। ਇਸ ਔਖੇ ਵੇਲੇ ‘ਚ ਅੰਗਰੇਜ਼ ਨੇ ਸਿਰਫ਼ ਨੀਤੀ ਬਦਲੀ ਜਿਸ ਨੂੰ ਅਸੀ ਆਜ਼ਾਦੀ ਦਾ ਨਾਂ ਦਿੰਦੇ ਹਾਂ ਤੇ ਸਾਲ ‘ਚ ਦੋ ਚਾਰ ਵਾਰ ਇਸ ਨੀਤੀ-ਬਦਲ ਦਿਹਾੜੇ ਨੂੰ ਆਜ਼ਾਦੀ ਕਹਿ ਕੇ ਜਸ਼ਨ ਮਨਾਉਂਦੇ ਹਾਂ।

ਨਵੀਂ ਨੀਤੀ ਮੂਜਬ ਅੰਗਰੇਜ਼ ਨੇ ਸੰਸਾਰ ਭਰ ਤੋਂ ਅਪਣੀਆ ਕਲੋਨੀਆ ਵਾਪਸ ਲੈਣ ਦਾ ਫ਼ੈਸਾਲ ਕੀਤਾ। ਸਿਰਫ਼ ਦੁਨੀਆਂ ਦੀਆਂ ਕੁਝ ਸੈਰਗਾਹਾਂ ਵਰਗੇ ਦੇਸ਼ਾਂ ਨੂੰ ਛੱਡ ਕੇ ਬਹੁਤੇ ਦੇਸ਼ ਨੂੰ ਆਜ਼ਾਦ ਕਰਨ ਦੇ ਮਤੇ ਇਸੇ ਸਮੇਂ ‘ਚ ਹੋਏ। ਜੋ ਕਿ 60ਵੇਂ ਦਹਾਕੇ ਤਕ ਆਜ਼ਾਦ ਕਰ ਦਿਤੇ ਗਏ।

ਨਵੀਂ ਨੀਤੀ ਮੂਜਬ ਅੰਗਰੇਜ਼ ਨੇ ਸੰਸਾਰ ਭਰ ਤੋਂ ਅਪਣੀਆ ਕਲੋਨੀਆ ਵਾਪਸ ਲੈਣ ਦਾ ਫ਼ੈਸਾਲ ਕੀਤਾ। ਸਿਰਫ਼ ਦੁਨੀਆਂ ਦੀਆਂ ਕੁਝ ਸੈਰਗਾਹਾਂ ਵਰਗੇ ਦੇਸ਼ਾਂ ਨੂੰ ਛੱਡ ਕੇ ਬਹੁਤੇ ਦੇਸ਼ ਨੂੰ ਆਜ਼ਾਦ ਕਰਨ ਦੇ ਮਤੇ ਇਸੇ ਸਮੇਂ ‘ਚ ਹੋਏ। ਜੋ ਕਿ 60ਵੇਂ ਦਹਾਕੇ ਤਕ ਆਜ਼ਾਦ ਕਰ ਦਿਤੇ ਗਏ।

ਅਸਲ ‘ਚ ਅੰਗਰੇਜ਼ ਨੇ ਭਾਰਤ ਤੋਂ ਬਾਹਰ ਰਹਿ ਕੇ ਰਾਜ ਕਰਨ ਲਈ ਸਥਾਨਕ ਦਲਿਆਂ ਦੀ ਇਕ ਜਮਾਤ ਕਾਇਮ ਕਰ ਲਈ। ਇਨ੍ਹਾਂ ਦਾ ਨਾਂ ਨਹੀ ਲਿਖਿਆ ਜਾ ਸਕਦਾ ਕਿਉਂ ਕਿ ਕੁਝ ਦੇਸ਼ ਭਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਲੱਗਣ ਦਾ ਖਤਰਾ ਹੈ। ਇਹ ਦੱਲੇ ਸੱਤਾ ‘ਚ ਹਿੱਸੇਦਾਰੀ ਨੂੰ ਲੈ ਕੇ ਆਪਸ ‘ਚ ਲੜੇ ਲੱਖਾਂ ਪੰਜਾਬੀਆਂ ਤੇ ਬੰਗਾਲੀਆਂ ਦਾ ਕਤਲ ਹੋਇਆ। ਇਨ੍ਹਾਂ ਨੂੰ ਦੱਲਿਆਂ ਦੀ ਥਾਂ ਤੇ ਸਾਮਰਾਜੀਆਂ ਦੇ ਹਿੱਸੇਦਾਰ ਕਹਿਣਾ ਵਧੇਰੇ ਢੁਕਦਾ ਹੈ। ਸੱਜਿਆਂ-ਖੱਬਿਆਂ ਸਭ ਨੇ ਦਲਾਲੀ ਦੀ ਬਾਂਦਰ ਵੰਡ ‘ਚ ਪੁੱਜ ਕੇ ਹਿੱਸਾ ਲਿਆ। ਜਿਸ ਦਾ ਦਾਅ ਨਾ ਲੱਗਾ ਜਾਂ ਘੱਟ ਲੱਗਾ ਉਸ ਨੇ ਆਜ਼ਾਦੀ ‘ਅਧੂਰੀ’ ਕਹਿ ਕੇ ਰੋਲਾ ਪਾਇਆ। ਸਿੱਖਾਂ ਨੇ ਇਸ ਬਾਂਦਰ ਕਿੱਲੇ ‘ਚ ਸਭ ਤੋਂ ਵੱਧ ਛਿੱਤਰ ਖਾਧੇ। ਇਨ੍ਹਾਂ ਦੇ ਵੱਡੇ ਦਲਿਆਂ (ਆਗੂਆਂ) ਨੇ ਆਪਣਾ ਵੱਖਰਾ ਟੁਕੜ ਲੈਣ ਦੀ ਥਾਂ ਹਿੰਦੂਆਂ ਦੀਆਂ ਬੁਰਕੀਆਂ ਤੇ ਗੁਜ਼ਾਰਾ ਕਰਨਾ ਮੰਨ ਲਿਆ। ਧਰਮ ਦੇ ਨਾਂ ਤੇ ਸਾਰੇ ਠੱਗੇ ਗਏ ਪਰ ਸਾਡੇ ਮੁਸਲਮਾਨ ਭਰਾਵਾਂ ਨੂੰ ਇਹ ਅਜ਼ਾਦੀ ਸਭ ਤੋਂ ਮਹਿੰਗੀ ਪਈ।ਜਿਨ੍ਹਾਂ ਤੋਂ ਮਾਂ ਬੋਲੀ ਖੋਹ ਕੇ ਅੱਜ ਤਕ ਅਜ਼ਾਦੀ ਦੇ ਨਾਂ ਤੇ ਉਰਦੂ ਦੀ ਗੁਲਾਮੀ ਕਰਵਾਈ ਜਾ ਰਹੀ ਹੈ।

ਬਾਕੀ ਇਹ ਗੱਲ ਵੀ ਪੱਕੀ ਹੈ ਕਿ ਜੇ ਅੰਗਰੇਜ਼ ਇਸ ਤਰ੍ਹਾਂ ਦੀ ਤਬਦੀਲੀ ਨਾ ਚਾਹੁੰਦਾ ਤੇ ਭਾਰਤੀ ਆਜ਼ਾਦੀ ਲਹਿਰ ‘ਚ ਏਨਾਂ ਜ਼ੋਰ ਵੀ ਨਹੀਂ ਸੀ ਜੋ ਏਡੇ ਵੱਡੇ ਸਾਮਰਾਜ ਦਾ ਕੁਝ ਵਿਗਾੜ ਸਕਦੀ। ਸੱਤਾ ਦੇ ਵਿਰੁਧ ਲੜ ਚੁਕੀਆਂ ਤੇ ਲੜ੍ਹ ਰਹੀਆਂ ਤਾਕਤਾਂ ਇਹ ਜਾਣਦੀਆਂ ਹਨ ਕਿ ਥੋੜ੍ਹੇ ਸਾਧਨਾਂ ਨਾਲ ਸ਼ਕਤੀਸ਼ਾਲੀ ਸਟੇਟ ਦੇ ਵਿਰੁਧ ਲੜ ਕੇ ਜਿਤਣਾ ਕਿੰਨਾਂ ਔਖਾਂ ਹੁੰਦਾ ਹੈ। ਤਾਮਿਲ ਯੋਧਿਆਂ ਨੇ ਕਿੰਨੀ ਲੰਮੀ ਲੜਾਈ ਲੜੀ, ਬਲੋਚ, ਕਮਜ਼ੋਰ ਕਹੇ ਜਾਂਦੇ ਪਾਕਿਸਤਾਨ ਕੋਲੋਂ ਨਹੀਂ ਜਿਤ ਸਕੇ। ਖਾਲਸਿਤਾਨੀਆਂ, ਬੋਡਿਆਂ ਤੇ ਕਸ਼ਮੀਰੀਆਂ ਦਾ ਭਾਰਤ ਨੇ ਕੀ ਹਸ਼ਰ ਕੀਤਾ ਇਹ ਕਿਸੇ ਤੋਂ ਲੁਕਿਆ ਨਹੀਂ। ਫਿਰ ਇਹ ਕਿਵੇਂ ਕਿਹਾ ਜਾ ਸਕਦਾ ਕਿ ਫਿਰਕਿਆਂ, ਜਾਤਾਂ ਤੇ ਮਜ਼ਬਾਂ ਦੀ ਖੂਨੀ ਜੰਗ ਲੜਨ ਵਾਲੇ ਭਾਰਤੀ ਅੰਗਰੇਜਾਂ ਨੂੰ ਭਜਾ ਦਿੰਦੇ। ਕੀ ਭਾਰਤ ਦੀ ਆਜ਼ਾਦੀ ਲਈ ਅੰਗਰੇਜ਼ਾਂ ਨੇ ਉਨ੍ਹੇ ਬੰਦੇ ਮਾਰੇ ਸਨ ਜਿਨ੍ਹੇ ਲੰਕਾਂ ‘ਚ ਤਾਮਲ ਬਾਗੀ ਮਰੇ ਜਾਂ ਕਸ਼ਮੀਰ ‘ਚ ਆਜਾਦੀ ਮੰਗਣ ਵਾਲੇ ਮਰੇ ? ਜੇ ਉਹ ਏਨੀਆਂ ਕੁਰਬਾਨੀਆਂ ਦੇ ਬਾਵਜੂਦ ਅੱਜ ਤਕ ਸਫ਼ਲ ਨਹੀਂ ਹੋਏ ਤਾਂ ਮੰਦਰ–ਮਸੀਤ ਵਾਲਿਆਂ ਨੇ ਕੀ ਸੱਪ ਕੱਡਣਾਂ ਸੀ।

ਹੁਣ ਮੁੱਦੇ ਵੱਲ ਆਇਆ ਜਾਵੇ। ਸਾਫ਼ ਹੈ ਕਿ ਨਾ ਤੇ ਆਪਾਂ ਨੂੰ ਕੋਈ ਅਜ਼ਾਦੀ ਮਿਲੀ ਤੇ ਨਾਂ ਹੀ ਕਿਸੇ ਨਹਿਰੂ ਗਾਂਧੀ ਤੇ ਭਗਤ ਸਿੰਘ ਨੇ ਲੈ ਕੇ ਦਿਤੀ । ਬੱਸ ਅੰਗਰੇਜ਼ ਨੇ ਨਵੀਂ ਨੀਤੀ ਮੁਤਾਬਕ ਭਾਰਤੀ ਮੰਡੀ ਨੂੰ ਇਥੇ ਰਹਿ ਕੇ ਵਰਤਣ ਦੀ ਥਾਂ ਇੰਗਲੈਂਡ ਤੋਂ ਵਰਤਣਾ ਸ਼ੁਰੂ ਕਰ ਦਿਤਾ।ਅਪਣੇ ਦੱਲਿਆ ਰਾਹੀਂ ਆਪਣੀ ਮਨਮਰਜੀ ਦੇ ਮਸੌਦੇ ਪਾਰਲੀਮੈਂਟ ‘ਚ ਪਾਸ ਕਰਵਾਏ ਜਾਂਦੇ ਹਨ ।(ਭਾਵੇਂ ਕਿ ਅੱਜ ਮੰਡੀ ਦਾ ਵਰਤਾਰਾ ਬਦਲ ਗਿਆ ਹੈ ਤੇ ਹਲਾਤ ਹੋਰ ਵੀ ਭਿਆਨਕ ਨੇ) ਸਰਮਾਏਦਾਰ, ਵੱਡੇ ਜਗਤ ਪਸਾਰੇ ਵਾਲੇ ਕਾਰਖਾਨੇਦਾਰ ਸਾਡੇ ਦੱਲੇ ਸਿਅਸਤਦਾਨਾਂ ਰਾਹੀ ਮਰਜੀ ਦੇ ਬਿਲ ਲਿਆਉਂਦੇ ਹਨ ਤੇ ਬਿਨਾਂ ਕਿਸੇ ਵਿਰੋਧ ਦੇ ਜਾਂ ਥੋੜੇ ਹੋ-ਹੱਲੇ ਤੋਂ ਬਾਅਦ ਸਾਰਿਆਂ ਨੂੰ ਬੁਰਕੀਆਂ ਸੁਟੇ ਜਾਣ ਪਿਛੋਂ ਪਾਸ ਵੀ ਹੋ ਜਾਂਦੇ ਹਨ। ਪ੍ਰਮਾਣੂ ਹਰਜਾਨਾ ਬਿਲ ਜੋ ਇਸੇ ਦੀ ਇਕ ਉਦਾਹਰਨ ਹੈ । ਜੋ ਅੱਜ ਨਹੀਂ ਤੇ ਕੱਲ ਪਾਸ ਹੋ ਹੀ ਜਾਣੈ । ਲੁਟੇਰਿਆਂ ਹਾਕਮਾਂ ਦੀ ਅਦਲਾ ਬਦਲੀ ਨੂੰ ਅਜ਼ਾਦੀ ਅਤੇ ਵਾ ‘ਚ ਤਲਵਾਰਾਂ ਮਾਰਨ ਵਾਲਿਆਂ ਨੂੰ ਸ਼ਹੀਦ ਕਹਿਣ ਵਾਲੇ ਲੋਕ ਕਿਸੇ ਲੋਕ ਪੱਖੀ ਲਹਿਰ ਦੇ ਹਾਮੀ ਨਹੀਂ ਹੋ ਸਕਦੇ।

ਭਗਤ ਸਿੰਘ ਦਾ ਝੰਡਾ ਚੁਕੀ ਫਿਰਦੇ ਕਾਮਰੇਡ ਕਹੇ ਜਾਂਦੇ ਲੋਕ ਵੀ ਉਸੇ ਤਰ੍ਹਾਂ ਦੀ ਸਨਕ ਦਾ ਸ਼ਿਕਾਰ ਹਨ ਜਿਸ ਤਰ੍ਹਾਂ ਦੇ ਹੋਰ ਫ਼ਿਰਕੂ ਗਰੁੱਪ ਹਨ। ਜੇ ਕੋਈ ਸਮਾਜਵਾਦ ਲਈ ਸੁਹਿਰਦ ਹੈ ਤਾਂ ਫਿਰ ਸਰਮਾਏਦਰਾਂ ਦਾ ਮੁੰਡਾ ਭਗਤ ਸਿੰਘ ਹੀ ਕਿਉਂ ? ਭਗਤ ਸਿੰਘ ਉਨ੍ਹਾਂ ਦਿਨਾਂ ‘ਚ ਕਾਲਜ ਪੜ੍ਹਦਾ ਸੀ ਜਦੋਂ ਸਾਡੀ ਜਮਾਤ ‘ਚੋਂ ਬਹੁਤਿਆਂ ਦੇ ਦਾਦੇ ਪੜਦਾਦਿਆਂ ਕੋਲ ਤਨ ਢੱਕਣ ਲਈ ਪੂਰੇ ਕੱਪੜੇ ਨਹੀਂ ਸਨ। 25,000 ‘ਚ ਉਸ ਦੀ ਜਮਾਨਤ ਕਰਵਾਈ ਗਈ । ਕੀ ਸਰਮਾਏਦਾਰੀ ਵਿਰੁਧ ਲੋਕ ਲਹਿਰ ਜਾਂ ਸਮਾਜਵਾਦ ਲਈ ਭਗਤ ਸਿੰਘ ਕਿਸੇ ਤਰ੍ਹਾਂ ਢੁਕਦਾ ਹੈ । ਉਸ ਨੂੰ ਇਕ ਸਮਾਜਵਾਦੀ ਚਿੰਤਕ ਦੇ ਤੌਰ ‘ਤੇ ਦੇਖਿਆ ਜਾ ਸਕਦਾ ਹੈ । ਬੰਗਾਲ ਦੇ ਗੁਮਨਾਮ ਕਾਮਰੇਡਾਂ ਵੱਲੋਂ ਲਿਖੇ ਗਏ ਲੇਖਾਂ ਨੁੰ ਭਗਤ ਸਿੰਘ ਦੀਆਂ ਲਿਖਤਾ ਦੱਸ ਕੇ ਉਸ ਨੁੰ ”ਬੁਧੀਜੀਵੀ, ਚਿੰਤਕ” ਬਣਾਇਆ ਜਾ ਰਿਹਾ ਹੈ । ਆਮ ਕ੍ਰਤੀਕਾਰੀ ਨੁੰ ਸਹੀਦੇ ਆਜ਼ਮ ਬਣਾ ਕੇ ਸਰਕਾਰਾਂ ਉਸ ਨੁੰ ਵਡਿਆ ਰਹੀਆਂ ਹਨ । ਸਵਾਲ ਇਹ ਵੀ ਹੈ ਕਿ ਉਹ ਬੰਦਾ ਲੋਕ ਨਾਇਕ ਕਿਵੇਂ ਬਣ ਸਕਦਾ ਹੈ ਜਿਸ ਦੇ ਜੰਮੇ ਮਰੇ ਦੇ ਸੂਬਾ ਪੱਧਰੀ ਸਮਾਗਮ ਲੋਕ ਵਿਰੋਧੀ ਸਰਕਾਰਾਂ ਮਨਾਉਣ । ਲੋਕ ਆਗੂਆਂ ਤੋਂ ਤਾਂ ਸਰਕਾਰਾਂ ਕੰਬਦੀਆਂ ਹੁੰਦੀਆਂ ਨੇ ।

ਅਸਲ ‘ਚ ਅਸੀ ਸਟੇਟ ਦੇ ਇਸ਼ਾਰੇ ਤੇ ਅਪਣਾ ਹੀਰੋ ਹੀ ਗਲਤ ਮਿਥਿਆ ਹੈ ਇੰਕਲਾਬ ਉਨ੍ਹਾਂ ਨਹੀਂ ਲਿਆਉਣਾਂ ਜਿਨ੍ਹਾਂ ਕੋਲ 10-15 ਕਿਲੇ ਜ਼ਮੀਨਾਂ ਵਗਦੀ ਹੈ। ਮੁੰਡੇ ਚੰਡੀਗੜ੍ਹ ਆਸ਼ਕੀ ਕਰਦੇ ਨੇ ਤੇ ਮੈਲਬਰਨ ਪੜ੍ਹਦੇ ਨੇ। ਆਪਣੇ ਹੀਰੋ ਵਿਹੜਿਆਂ ਤੇ ਠੱਠੀਆਂ ‘ਚ ਬੈਠਾ ਹੈ। ਬੇ ਜ਼ਮੀਨਾਂ ਤੇ ਛੋਟਾ ਕਾਸ਼ਤਕਾਰ ਹੈ ਜੋ ਹਰ ਰੋਜ਼ ਸੰਘਰਸ਼ ਕਰਦਾ ਹੈ । 4 ਹਜ਼ਾਰ ਦੀ ਨੌਕਰੀ ਲਈ ਨਿੱਤ ਜ਼ਲੀਲ ਹੁੰਦਾ ਹੈ ਜੋ ਕਿਸੇ ਫ਼ੈਸਨ ‘ਚ ਨਾਹਰੇ ਨਹੀਂ ਲਾਉਂਦਾ । ( ਫ਼ੈਸਨ ‘ਚ ਨਾਹਰੇ ਲਾਉਣ ਵਾਲੇ ਇਨਕਲਾਬੀਆਂ ਦੇ ਨਤੀਜੇ ਪ੍ਰਕਾਸ਼ ਕਰਾਤ ਤੇ ਬਲਵੰਤ ਸਿੰਘ ਵਰਗੇ ਹੀ ਹੋਣਗੇ)। ਸਗੋਂ ਇੰਕਲਾਬ ਉਸ ਨੂੰ ਅੱਤ ਲੋੜੀਂਦਾ ਹੈ। ਸਾਡੇ ਵੱਡਿਆਂ ਵਲੋਂ ਲੜੀ ਹੋਈ ਇਕ ਲਹਿਰ ‘ਚ ਅਸੀ ਕਾਮਯਾਬ ਹੋਏ ਸਾਂ ਤੇ ਉਹ ਸੀ ਸਿੰਘ ਸਭਾ ਲਹਿਰ, ਉਸ ਲਹਿਰ ਦਾ ਮੋਢੀ ਚਮਾਰ ਕਹੇ ਜਾਣ ਵਾਲਿਆਂ ‘ਚੋਂ ਇਕ ਸੀ ਗਿਆਨੀ ਦਿੱਤ ਸਿੰਘ । (ਕਿਉਂ ਜੋ ਉਸ ਨੇ ਸੱਟਾਂ ਖਾਧੀਆਂ ਸਨ।)

ਮੁਕਦੀ ਗੱਲ ਅੱਜ ਜਿਹੜੇ ਰਾਜ ਭਾਗ ਦੇ ਮਾਲਕ ਨੇ ਉਨ੍ਹਾਂ ਕੋਲ ਸਾਧਨ ਬਹੁਤ ਹਨ ਤੇ ਪਰਾਪੇਗੰਡਾ ਇਨ੍ਹਾਂ ਵੱਡਾ ਕਿ ਸਾਡੀ ਕਿਸੇ ਗੱਲ ਦੀ ਕੋਈ ਸੁਣਵਾਈ ਨਹੀਂ ਪਰ ਸੱਤਧਾਰੀਆਂ ਦੇ ਇਸ ਪਰਾਪੇਗੰਡੇ ਅੱਗੇ ਹਥਿਆਰ ਸੁਟਣੇ ਵੀ ਜਾਇਜ਼ ਨਹੀਂ।

140
Introductions / New Friends / ਫਰੈਂਡਸ਼ਿਪ ਡੇ
« on: August 07, 2011, 01:25:31 PM »
ਜਦੋਂ ਤੋਂ ਮਨੁੱਖ ਨੇ ਸਮਾਜਿਕ ਜੀਵਨ ਜਿਊਣਾ ਸ਼ੁਰੂ ਕੀਤਾ ਦੋਸਤੀ ਦੇ ਸਬੂਤ ਉਦੋਂ ਤੋਂ ਵੇਖਣ ਨੂੰ ਮਿਲਦੇ ਹਨ। ਦੋਸਤੀ ਦੀਆਂ ਕਦਰਾਂ-ਕੀਮਤਾਂ ਨੂੰ ਵੇਖਦਿਆਂ ਯੂਨਾਈਟਿਡ ਸਟੇਟਸ ਕਾਂਗਰਸ ਨੇ 1935 ‘ਚ ਅਗਸਤ ਦੇ ਪਹਿਲੇ ਐਤਵਾਰ ਨੂੰ ਨੈਸ਼ਨਲ ਫਰੈਂਡਸ਼ਿਪ ਡੇ ਮਨਾਉਣ ਦਾ ਸੱਦਾ ਦਿੱਤਾ ਸੀ। ਜਿਵੇਂ ਹੀ ਦੋਸਤੀ ਨੂੰ ਇਕ ਦਿਨ ਸਮਰਪਿਤ ਹੋਇਆ ਤਾਂ ਪੂਰੀ ਦੁਨੀਆ ਨੇ ਇਸਨੂੰ ਦੋਸਤੀ ਦੇ ਮਹੱਤਵਪੂਰਨ ਦਿਨ ਦੇ ਰੂਪ ‘ਚ ਮਨਾਉਣਾ ਸ਼ੁਰੂ ਕਰ ਦਿੱਤਾ।  ਸਾਡੇ ਪ੍ਰਾਚੀਨ ਗ੍ਰੰਥਾਂ ‘ਚ ਵੀ ਦੋਸਤੀ ਨੂੰ ਉੱਚੀ ਥਾਂ ਦਿੱਤੀ ਗਈ ਹੈ। ਇਹ ਇਕ ਅਜਿਹਾ ਰਿਸ਼ਤਾ ਹੈ ਜੋ ਮਨੁੱਖ ਖੁਦ ਚੁਣਦਾ ਹੈ ਤੇ ਇਸ ਵਿਚ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਵੇਖਦਾ। ਸੋਦਾਮਾ-ਕ੍ਰਿਸ਼ਨ ਦੀ ਦੋਸਤੀ ਇਕ ਮਿਸਾਲ ਹੈ। ਭਗਵਾਨ ਹੁੰਦੇ ਹੋਏ ਵੀ ਸ਼੍ਰੀ ਕ੍ਰਿਸ਼ਨ ਨੇ ਆਪਣੇ ਗਰੀਬ ਦੋਸਤ ਦੇ ਪੈਰਾਂ ਨੂੰ ਧੋ ਕੇ ਚਰਨਾਮਿਤ ਪੀਤਾ ਸੀ। ਦੋਸਤ ਜੇਕਰ ਕੋਲ ਹੋਣ ਤਾਂ ਵੱਡੇ ਤੋਂ ਵੱਡਾ ਦੁਖ ਸਹਿਜੇ ਹੀ ਟਲ ਜਾਂਦਾ ਹੈ। ਜਦੋਂ ‘ਜਗ ਬਾਣੀ’ ਦੀ ਟੀਮ ਨੇ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਫਰੈਂਡਸ਼ਿਪ ਡੇ ਤਾਂ ਰੋਜ਼ ਹੁੰਦਾ ਹੈ ਪਰ ਅਗਸਤ ਦੇ ਪਹਿਲੇ ਐਤਵਾਰ ਨੂੰ ਅਸੀਂ ਆਪਣੀ ਦੋਸਤੀ ਦਾ ਜਸ਼ਨ ਮਨਾ ਸਕਦੇ ਹਾਂ। ਅੱਜ ਦਾ ਦਿਨ ਉਹ ਸਾਰਾ ਸਮਾਂ ਆਪਣੇ ਦੋਸਤਾਂ ਨਾਲ ਬਿਤਾਉਣ ਵਾਲੇ ਹਨ।  ਜਿਵੇਂ ਹੀ ਸਮੇਂ ਦੇ ਨਾਲ-ਨਾਲ ਇਨਫਰਮੇਸ਼ਨ ਟੈਕਨਾਲੋਜੀ ਨੇ ਤਰੱਕੀ ਕੀਤੀ ਤਾਂ ਸਭ ਕੁਝ ਇਕ ਛੋਟੇ ਜਿਹੇ ਡੱਬੇ ਕੰਪਿਊਟਰ ‘ਚ ਸਿਮਟਣਾ ਸ਼ੁਰੂ ਹੋ ਗਿਆ ਸੀ ਪਰ ਦੋਸਤੀ ਨੂੰ ਸਮਰਪਿਤ ਇਸ ਤਿਉਹਾਰ ਨੇ ਆਈ.ਟੀ. ਨੂੰ ਵੀ ਪਛਾੜ ਦਿੱਤਾ। ਇਕ ਸਮਾਂ ਸੀ ਜਦੋਂ ਨੌਜਵਾਨ ਸਮੇਂ ਤੇ ਪੈਸੇ ਦੀ ਬਚਤ ਕਰਦੇ ਹੋਏ ਈ-ਕਾਰਡ ਦਾ ਸਹਾਰਾ ਲੈਣ ਲੱਗ ਪਏ ਸਨ ਪਰ ਹੁਣ ਨੌਜਵਾਨਾਂ ‘ਚ ਮੁੜ ਕਾਰਡ ਨੇ ਵਾਪਸੀ ਕਰ ਲਈ ਹੈ। ਕਾਰਡ ਖਰੀਦਣ ਪਹੁੰਚੀ ਦੀਪਤੀ ਨੇ ਕਿਹਾ ਕਿ ਈ-ਕਾਰਡ ਸਿਫਰ ਕੰਪਿਊਟਰ ‘ਚ ਹੀ ਰਹਿ ਜਾਂਦੇ ਹਨ ਤੇ ਉਨ੍ਹਾਂ ਨੂੰ ਤੁਸੀਂ ਇਕ ਮਹੀਨੇ ਬਾਅਦ ਨਹੀਂ ਦੇਖ ਸਕਦੇ ਪਰ ਕਾਰਡਾਂ ਨੂੰ ਅਸੀਂ ਸਾਰੀ ਜ਼ਿੰਦਗੀ ਆਪਣੇ ਕੋਲ ਰੱਖ ਸਕਦੇ ਹਾਂ। ਉਸਨੇ ਤਾਂ ਬਚਪਨ ਤੋਂ ਲੈ ਕੇ ਅੱਜ ਤਕ ਮਿਲੇ ਕਾਰਡਾਂ ਦੀ ਇਕ ਸਕ੍ਰੈਪ ਬੁਕ ਤਿਆਰ ਕੀਤੀ ਹੋਈ ਹੈ। ਦੋਸਤੀ ਨੂੰ ਯਾਦਗਾਰ ਬਣਾਉਣ ਲਈ ਦੁਕਾਨਦਾਰਾਂ  ਸਜਾ ਲਈਆਂ ਦੁਕਾਨਾਂ : ਫੁੱਲਾਂ ਦੀਆਂ ਦੁਕਾਨਾਂ ‘ਤੇ ਸਵੇਰ ਤੋਂ ਆਪਣੇ ਪਿਆਰੇ ਦੋਸਤਾਂ ਦੇ ਘਰ ਫੁੱਲਾਂ ਨੂੰ ਪਹੁੰਚਾਉਣ ਲਈ ਬੁਕਿੰਗ ਸ਼ੁਰੂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਸ਼ਹਿਰ ‘ਚ ਵੱਖ-ਵੱਖ ਗਿਫ਼ਟ ਗੈਲਰੀਆਂ ਨੇ ਕਮਰਕੱਸੇ ਕਰ ਲਏ ਹਨ। ਹਰ ਕੋਈ ਸ਼ਹਿਰ ਵਾਸੀਆਂ ਨੂੰ ਕੁਝ ਹਟ ਕੇ ਤੇ ਬੈਸਟ ਦੇਣ ਦੀ ਕੋਸ਼ਿਸ਼ ‘ਚ ਜੁਟਿਆ ਹੋਇਆ ਹੈ। ਇਸਦੇ ਨਾਲ ਹੀ ਜਦੋਂ ਬਾਜ਼ਾਰ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਕਿ ਵੱਡੀਆਂ  ਕੰਪਨੀਆਂ ਨੇ ਮਾਰਕੀਟ ‘ਚ ਦੋਸਤਾਂ ਨੂੰ ਦੇਣ ਲਈ ਕਈ ਗਿਫ਼ਟ ਉਤਾਰੇ ਹੋਏ ਹਨ।

Pages: 1 2 3 4 5 6 [7] 8 9 10 11 12 ... 49