March 28, 2024, 10:07:10 PM

Show Posts

This section allows you to view all posts made by this member. Note that you can only see posts made in areas you currently have access to.


Topics - Pj Sarpanch

Pages: 1 2 3 4 5 [6] 7 8 9 10 11 ... 49
101
Shayari / ਅਣਖ (ਦਸ਼ਮੇਸ਼ ਪਿਤਾ ਦੇ ਨਾਂ...)
« on: September 15, 2011, 01:05:58 PM »
ਅੱਜ ਤੋਂ ਤਿੰਨ ਕੁ ਸੌ ਸਾਲ ਪਹਿਲਾਂ
ਕੇਸਗੜ੍ਹੋਂ ਜਦੋਂ ਸਾਨੂੰ ਲਲਕਾਰਿਆ ਸੀ
ਗਲੀ ਯਾਰ ਦੀ ਤਲੀ ਤੇ ਸੀਸ ਧਰ ਲੈ
ਸੁੱਤੀ ਪਈ ਤੂੰ ਅਣਖ ਨੂੰ ਵੰਗਾਰਿਆ ਸੀ..

ਮੁਰਦਾ ਸਦੀਆਂ ਤੋਂ ਤੁਹਾਡੀ ਜ਼ਮੀਰ ਵੇਖੀ
ਦੱਸਣ ਲੱਗਿਐਂ ਜਿਊਣ ਦਾ ਢੰਗ ਸਿੱਖੋ
ਜਿਹੜੀ ਆਈ ਐ ਚੜ੍ਹਕੇ ਕਾਬਲਾਂ ਤੋਂ
ਕਿੰਞ ਮੋੜਨੀ ਪਾਪ ਦੀ ਜੰਞ ਸਿੱਖੋ

ਮਿਹਰ ਅਕਾਲ ਦੀ ਕੋਈ ਨਹੀਂ ਘਾਟ ਇਥੇ
ਕਿਸੇ ਚੀਜ਼ ਦੀ ਕੋਈ ਨਾ ਥੋੜ ਮੈਨੂੰ
ਇੱਕੋ ਮੰਗ ਕੋਈ ਗੁਰੂ ਦਾ ਸਿੱਖ ਉਠੋ
ਇੱਕ ਸਿਰ ਦੀ ਪੈ ਗਈ ਅੱਜ ਲੋੜ ਮੈਨੂੰ

ਬੜੇ ਬੈਠੇ ਸੀ ਉਦੋਂ ਤਮਾਸ਼ਬੀਨ ਉਥੇ
ਉਂਝ ਗਿਣਤੀ ਸੀ ਅੱਸੀ ਹਜ਼ਾਰ ਸੁਣਿਆਂ
ਪਹਿਲੀ ਵਾਰ ਜਦ ਸੀਸ ਦੀ ਤੂੰ ਮੰਗ ਕੀਤੀ
ਬਹੁਤੇ ਹੋ ਗਏ ਉਦੋਂ ਈ ਫ਼ਰਾਰ ਸੁਣਿਆਂ

ਵੈਰੀ ਆਟੇ ਦੇ ਜਿਹੜੇ ਸੀ ਸਿੱਖ ਤੇਰੇ
ਮਾਤਾ ਗੁਜ਼ਰੀ ਕੋਲ ਬੇਨਤੀਆਂ ਕਰਨ ਲੱਗੇ
ਕੀ ਹੋਇਆ ਅੱਜ ਮਾਤਾ ਤੇਰੇ ਲਾਲ ਤਾਈਂ
ਬਿਨਾਂ ਕਸੂਰੋਂ ਕਿਉਂ ਸਿੱਖ ਅੱਜ ਮਰਨ ਲੱਗੇ

ਕੇਸਗੜ੍ਹ ਦੇ ਕਿਲ੍ਹੇ ਵਿੱਚ ਵੇਖ ਤਾਂ ਸਹੀ
ਕਿੰਞ ਧਰਤੀ ਏ ਲਹੂ ਲੁਹਾਨ ਹੋਈ
ਖ਼ਤਮ ਕਰਦੇ ਨਾਂ ਸਿੱਖੀ ਜਾ ਕੇ ਰੋਕ ਉਹਨੂੰ
ਤੇਰੇ ਗੋਬਿੰਦ ਤੇ ਚੰਡੀ ਕਹਿਰਵਾਨ ਹੋਈ

ਨੀਂਹ ਸਿੱਖੀ ਦੀ ਪੱਕੀ ਬਾਪੂ ਕਰਨ ਲੱਗਿਆ
ਉਹ ਕਹਿੰਦੇ ਸਿੱਖੀ ਨੂੰ ਗੋਬਿੰਦ ਮੁਕਾਈ ਜਾਂਦੈ
ਗੁਰੂ ਨਾਨਕ ਦਾ ਇਹ ਗੱਦੀ ਨਸ਼ੀਨ ਕੈਸਾ
ਜਿਹੜਾ ਆਪਣੇ ਈ ਸਿੱਖ ਝਟਕਾਈ ਜਾਂਦੈ

ਕੀ ਹੋ ਗਿਆ ਚੋਣਾਂ ਜੇ ਅੱਜ ਹਾਰ ਗਏ ਆਂ
ਭੋਲੀ ਦੁਨੀਆਂ ਤੇ ਕੋਈ ਨਹੀਂ ਰੰਜ ਬਾਪੂ
ਕੇਸਗੜ੍ਹ ਉਦੋਂ ਤੇਰੀ ਲਲਕਾਰ ਸੁਣਕੇ
ਵੋਟਾਂ ਪਈਆਂ ਸੀ ਤੈਨੂੰ ਵੀ “ਪੰਜ” ਬਾਪੂ

ਉਹਨਾਂ ਪੰਜਾਂ ’ਚੋ ਚੁਣਿਆ ਤੂੰ ਪੰਥ ਜਿਹੜਾ
ਕਿਹੜੀ ਮੌਤ ਨਹੀਂ ਮਾਰਿਆ ਦੱਸ ਜ਼ਾਲਮਾਂ ਨੇ
ਹੁਨਰ ਜਿਊਣ ਦਾ ਦੱਸਿਆ ਤੂੰ ਜਿਉਂ ਰਹੇ ਆਂ
ਕਿਸੇ ਪਾਸਿਓਂ ਨਹੀਂ ਕੀਤੀ ਘੱਟ ਜ਼ਾਲਮਾਂ ਨੇ

ਜੇ ਨਾ ਉਦੋਂ ਤੂੰ ਪੰਜਾਂ ਦੀ ਚੋਣ ਕਰਦਾ
ਗੱਲ ਇੱਕ ਤਾਂ ਬਾਪੂ ਇਹ ਤੈਅ ਹੁੰਦੀ
ਬੇਦਰਦ ਉਸ ਦਿੱਲੀ ਦੇ ਤਖ਼ਤ ਉੱਤੇ
“ਇੰਦਰਾ” ਨਾਂ ਦੀ ਕੋਈ ਨਾ ਸ਼ੈਅ ਹੁੰਦੀ

ਹਾਂ ਹੋ ਸਕਦੈ ਅਬਦਾਲੀ ਦੇ ਦਰਬਾਰ ਅੰਦਰ
ਠੁਮਕਾ ਕਦੇ ਤਾਂ “ਮੁਹਤਰਮਾ” ਜ਼ਰੂਰ ਲਾਉਂਦੀ
ਨਜ਼ਰਾਨੇ, ਸ਼ੁਕਰਾਨੇ ਵਸੂਲਦੀ ਖ਼ੁਸ਼ ਹੋ ਕੇ
ਲੈ ਕੇ ਹੁੱਕਾ ਵੀ ਕਦੇ ਜ਼ਰੂਰ ਆਉਂਦੀ

ਲਾਲ ਕਿਲ੍ਹੇ ਤੇ ਝੂਲਦਾ ਚੰਦ ਤਾਰਾ
ਗੱਡਦਾ ਉਦੋਂ ਨਾ ਜੇ ਕੇਸਰੀ ਨਿਸ਼ਾਨ ਸਾਹਿਬਾ
ਪਿਤਾ ਤੋਰਦਾ ਨਾ ਦਿੱਲੀ ਦੇ ਵੱਲ ਜੇਕਰ
ਚੌਕ ਚਾਂਦਨੀ ਹੁੰਦਾ ਵੀਰਾਨ ਸਾਹਿਬਾ

ਟੱਲ ਮੰਦਰਾਂ ਵਿੱਚ ਕਦੇ ਨਾ ਵੱਜਣੇ ਸੀ
ਰਣਜੀਤ ਨਗਾਰੇ ਦੀ ਜੇ ਨਾ ਗੂੰਜ ਸੁਣਦੀ
ਮਿਟ ਜਾਣਾ ਸੀ ਧੋਤੀਆਂ, ਟੋਪੀਆਂ ਨੇ
ਗਈ ਗਜ਼ਨੀ ਨਾ ਕੋਈ ਵੀ ਕੂੰਜ ਮੁੜਦੀ

ਹਿੰਦੁਸਤਾਨ ਦੀਆਂ ਕੰਧਾਂ ਨੇ ਸੀ ਡਿੱਗ ਪੈਣਾ
ਨੀਹਾਂ ਵਿੱਚ ਨਾ ਖੜ੍ਹਦੇ ਜੇ ਲਾਲ ਤੇਰੇ
ਚਰਖਾ ਗਾਂਧੀ ਨੇ ਕਦੇ ਨਾ ਕੱਤਣਾ ਸੀ
ਚਮਕੌਰ ਗੜ੍ਹੀ ਨਾ ਲੜਦੇ ਜੇ ਲਾਲ ਤੇਰੇ

ਮਿਹਰਵਾਨ ਹੋ ਅੱਜ ਫੇਰ ਕੌਮ ਉੱਤੇ
ਕੇਸਗੜ੍ਹੋਂ ਤੂੰ ਫੇਰ ਲਲਕਾਰ ਸਾਹਿਬਾ
ਬੈਠੇ ਗੋਲਕਾਂ ਦੇ ਵੱਲ ਮਾੜੀ ਨੀਤ ਵੇਖਣ
ਉਦੋਂ ਨਾਲੋਂ ਵੱਧ ਕਈ ਹਜ਼ਾਰ ਸਾਹਿਬਾ

“virk” ਖੜ੍ਹਾ ਤੇਰੇ ਦਰ ਤੋਂ ਭੀਖ ਮੰਗੇ
ਆਪਣੀ ਕੌਮ ਦੇ ਫੇਰ ਅੱਜ ਦੁੱਖ ਹਰ ਲਏ
ਵਾਜ਼ਾਂ ਵਾਲਿਆ ਪੰਥ ਦੇ ਬਾਲੀਆ ਉਏ
ਇੱਕ ਵਾਰ ਫੇਰ “ਪੰਜਾਂ” ਦੀ ਚੋਣ ਕਰ ਲਏ

ਸਰਦਾਰ ਹ. ਸਿੰਘ ਵਿਰਕ



102
Shayari / ਪੱਗ
« on: September 15, 2011, 12:31:34 PM »



ਪੱਗ ਹੈ ਸਾਡੇ ਸਿਰ ਦਾ ਤਾਜ਼,ਇਸਦਾ ਫਿਰ ਲੈ ਆਓ ਰਿਵਾਜ਼...
ਗੁਰੂਆਂ ਨੇ ਬਖ਼ਸ਼ੀ ਸਰਦਾਰੀ,ਕਾਹਤੋਂ ਜਾਂਦੇ ਤੁਸੀਂ ਵਿਸਾਰੀ...
ਇਹ ਤਾਂ ਜਾਨੋਂ ਵੱਧਕੇ ਪਿਆਰੀ,ਸਾਨੂੰ ਇਸ ਉਤੇ ਹੈ ਨਾਜ਼...
ਪੱਗ ਹੈ ਸਾਡੇ ਸਿਰ ਦਾ ਤਾਜ਼,ਇਸਦਾ ਫਿਰ ਲੈ ਆਓ ਰਿਵਾਜ਼... __________________


ਸਰਦਾਰ ਹ. ਸਿੰਘ ਵਿਰਕ

103
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਜੀਵਨ ਦਾ ਕੁਝ ਸਮਾਂ ਪ੍ਰਭੂ ਭਗਤੀ ਵਿਚ ਲਗਾਉਣ ਤੋਂ ਉਪਰੰਤ ਜਗਤ ਗੁਰੂ ਨਾਨਕ ਦੇਵ ਜੀ ਦੀ ਸ਼ਰਨ ‘ਚ ਕਰਤਾਰਪੁਰ (ਪਾਕਿਸਤਾਨ) ਵਿਖੇ ਜਾ ਕੇ ਪ੍ਰਭੂ ਭਗਤੀ ਵਿਚ ਲੀਨ ਹੁੰਦਿਆਂ ਹਰ ਹੁਕਮ ਦੀ ਪਾਲਣਾ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਅਨੇਕਾਂ ਪ੍ਰੀਖਿਆਵਾਂ ਵਿਚ ਸਫਲ ਹੋ ਕੇ ਨਿਕਲੇ, ਜਿਸ ਦੌਰਾਨ ਗੁਰੂ ਨਾਨਕ ਦੇਵ ਜੀ ਨੇ 1539 ਈ. 4 ਅੱਸੂ  ਨੂੰ  ਕਰਤਾਰਪੁਰ (ਪਾਕਿਸਤਾਨ) ਵਿਖੇ ਉਨ੍ਹਾਂ ਦੇ ਸਿਰ ‘ਤੇ ਗੁਰਿਆਈ ਦਾ ਤਾਜ ਰੱਖਦਿਆਂ ਦੂਸਰੇ ਗੁਰੂ ਦਾ ਦਰਜਾ ਦੇ ਕੇ ਅੰਮ੍ਰਿਤਸਰ ਜ਼ਿਲੇ ਦੇ (ਹੁਣ ਤਰਨਤਾਰਨ) ਖਹਿਰਿਆਂ ਦੇ ਪਿੰਡ ਖਡੂਰ ਵਿਖੇ ਸਿੱਖੀ ਦੇ ਪ੍ਰਚਾਰ  ਲਈ  ਭੇਜ ਦਿੱਤਾ ਸੀ। ਸ੍ਰੀ ਗੁਰੂ ਅੰਗਦ ਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਮੰਨ ਕੇ ਖਡੂਰ ਸਾਹਿਬ ਵਿਖੇ ਆਪਣੀ ਭੂਆ ਮਾਈ ਭਰਾਈ ਜੀ ਦੇ ਘਰ ਜਾ ਕੇ ਕੁਝ ਸਮਾਂ ਕੋਠੜੀ ਵਿਚ ਇਕਾਂਤਵਾਸ ਹੁੰਦਿਆਂ ਪ੍ਰਭੂ ਭਗਤੀ ਵਿਚ ਲੀਨ ਹੋ ਗਏ। ਉਧਰ ਗੁਰੂ ਦਰਸ਼ਨਾਂ ਨੂੰ ਵਿਆਕੁਲ ਹੋ ਰਹੀਆਂ ਸੰਗਤਾਂ ਨੂੰ ਨਾਲ ਲੈ ਕੇ ਬਾਬਾ ਬੁੱਢਾ ਜੀ ਗੁਰੂ ਅੰਗਦ ਦੇਵ ਜੀ ਦੀ  ਭਾਲ ਕਰਦੇ ਖਡੂਰ ਸਾਹਿਬ ਮਾਤਾ ਭਰਾਈ ਜੀ ਦੇ ਘਰ ਪੁੱਜੇ। ਉਥੇ ਇਕ ਕੋਠੜੀ ਵਿਚ ਬੈਠੇ ਸ੍ਰੀ ਗੁਰੂ ਅੰਗਦ ਦੇਵ ਜੀ ਪ੍ਰਭੂ ਭਗਤੀ ਵਿਚ ਲੀਨ ਸਨ ਤੇ ਬਾਬਾ ਬੁੱਢਾ ਜੀ ਅਤੇ ਹੋਰ ਸੰਗਤ ਵਲੋਂ ਬੇਨਤੀ ਕਰਨ  ’ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੋਠੜੀ ਤੋਂ ਬਾਹਰ ਆ ਕੇ ਦਰਸ਼ਨ ਦਿੱਤੇ ਤੇ ਫਿਰ ਰੋਜ਼ਾਨਾ ਕਥਾ-ਕੀਰਤਨ ਦਾ ਪ੍ਰਵਾਹ ਚੱਲਣ ਲੱਗਾ, ਜਿਸ ਦੌਰਾਨ ਗੁਰੂ ਜੀ ਕਥਾ ਕੀਰਤਨ ਤੋਂ ਉਪਰੰਤ ਛੋਟੇ-ਛੋਟੇ ਬਾਲਾਂ ਨੂੰ ਸਰੀਰਕ ਕਸਰਤ ਲਈ ਕੁਸ਼ਤੀਆਂ ਦਾ ਅਖਾੜਾ ਲਗਵਾਉਣ ਅਤੇ ਬੱਚਿਆਂ ਨੂੰ ਗੁਰਮੁਖੀ ਲਿੱਪੀ ਦੇ ਪੈਂਤੀ ਅੱਖਰਾਂ ਨੂੰ ਪ੍ਰਚੱਲਿਤ ਕਰਨ ਲਈ ਸਿੱਖਿਅਤ ਕਰਨ ਲੱਗੇ ਜਿਸ ਥਾਂ ‘ਤੇ ਉਨ੍ਹਾਂ ਦੀ ਯਾਦ ਵਿਚ ਬੜੀ ਸੁੰਦਰ ਇਮਾਰਤ ਵਾਲਾ ਗੁ. ਸ੍ਰੀ ਮੱਲ ਅਖਾੜਾ ਸਾਹਿਬ ਬਣਿਆ ਹੋਇਆ ਹੈ ਅਤੇ ਇਥੇ ਹੀ ਹਮਾਯੂੰ ਬਾਦਸ਼ਾਹ ਵਰਗਿਆਂ ਦਾ ਹੰਕਾਰ ਤੋੜਦਿਆਂ ਉਨ੍ਹਾਂ ਨੂੰ ਦਿੱਲੀ ਤਖਤ ‘ਤੇ ਬੈਠਣ ਦਾ ਵਰ ਦਿੱਤਾ।
ਇਥੇ ਹੀ ਮਾਤਾ ਖੀਵੀ ਜੀ ਨੇ ਲੰਗਰ ਦੀ ਪ੍ਰਥਾ ਨੂੰ ਪ੍ਰਫੁੱਲਿਤ ਕਰਦਿਆਂ ਘਿਆਲੀ ਖੀਰ (ਘਿਓ ਵਾਲੀ) ਬਣਾਉਣ  ਦਾ   ਉਪਰਾਲਾ ਆਰੰਭਿਆ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣਾ ਗੁਰਿਆਈ ਦਾ 13 ਸਾਲ 13 ਦਿਨ ਦਾ ਸਮਾਂ ਖਡੂਰ ਸਾਹਿਬ ਵਿਖੇ ਹੀ ਬਤੀਤ ਕਰਦਿਆਂ, ਇਥੇ ਸਿੱਖੀ ਦੇ ਅਨੇਕਾਂ ਕਾਰਜ ਕੀਤੇ। ਖਡੂਰ ਸਾਹਿਬ ਵਿਖੇ 18 ਸਤੰਬਰ ਨੂੰ ਗੁਰਤਾਗੱਦੀ ਦੇ ਸੰਬੰਧ ਵਿਚ ਲੱਗ ਰਹੇ ਭਾਰੀ ਜੋੜ  ਮੇਲੇ ਮੌਕੇ ਧਾਰਮਿਕ ਸੰਸਥਾਵਾਂ ਵਲੋਂ ਵੱਖ-ਵੱਖ  ਪੜਾਵਾਂ ‘ਤੇ ਆਪਣੇ ਪ੍ਰੋਗਰਾਮ ਕੀਤੇ ਜਾ ਰਹੇ ਹਨ।


 
[/b] 

104
Lok Virsa Pehchaan / ਭੋਲਾ ਮਜ਼ਹਬੀ
« on: September 13, 2011, 02:09:09 PM »
ਅੱਜ ਜਦ ਮੈਨੂੰ ਪਤਾ ਲੱਗਿਆ ਕਿ ਭਾਦੋ ਦੀ ਸੰਗਰਾਂਦ ਹੈ ਤਾਂ ਮੇਰੇ ਮਨ 'ਚ ਅਚਾਨਕ ਖਿਆਲ ਆਇਆ
ਕਿ ਅੱਜ ਤਾਂ ਆਪਣੇ ਪਿੰਡ ਆਲੇ ''ਭੋਲੇ ਮਜ਼ਹਬੀ'' ਦਾ ਵੀ ਜਨਮ ਦਿਹਾੜਾ ਹੈ । ਪਰ ਭੋਲਾ ਖੁਦ ਇਸ ਦਿਹਾੜੇ ਤੋ
ਅਨਜਾਣ ਕਿਸੇ ਜੱਟ ਦੀ ਜੀਰੀ 'ਚੋ ਮੁੜਕੋ ਮੁੜਕੀ ਹੋਇਆ ਕੱਖ ਕੱਢਦਾ ਹੋਣਾ ਜਾਂ ਫਿਰ ਮੂੰਹ ਸਿਰ ਲੁਪੇਟੀ
ਕੀਟਨਾਸ਼ਕ ਸਪਰੇਅ ਛਿੜਕਦਾ ਹੋਣਾ । ਘੁਸਮੈਲੇ ਜਹੇ ਰੰਗ ਦਾ ਤੰਬੀ ਝੱਗਾ , ਮੈਲਖੋਰਾ ਡੱਬੀਦਾਰ ਪਰਨਾ
ਪੈਰਾਂ 'ਚ ਘਸੀਆਂ ਜਹੀਆਂ ਚੱਪਲਾਂ ਤੇ ਹੱਥ ਨਾਲ ਪੁਰਾਣੇ ਜਹੇ ਸੈਂਕਲ ਨੂੰ ਰੋੜੀ ਆਉਦਾ ਚਾਲੀ ਕੁ ਵਰਿਆਂ ਦਾ ਭੋਲਾ
ਮੇਰੇ ਸਾਹਮਣੇ ਆ ਖੜਿਆ । ਭੋਲੇ ਦੀ ਬੀਬੀ ਬਲਬੀਰੋ ਦੀ ਮੇਰੀ ਮਾਂ ਨਾਲ ਬੜੀ ਸੰਘਣੀ ਸਾਂਝ ਹੁੰਦੀ ਸੀ ।
ਮੇਰੀ ਮਾਂ ਨੇ ਜਦ ਵੀ ਗੋਹੇ ਦਾ ਢੇਰ ਪੱਥਣਾ ਹੁੰਦਾ , ਚੁੱਲੇ ਨੂੰ ਮਿੱਟੀ ਲਾਉਣੀ ਹੁੰਦੀ , ਹਾਰੇ ਨੂੰ ਪਾਂਡੂ ਦਾ ਪੋਚਾ
ਲਾਉਣਾ ਹੁੰਦਾ , ਵਿਹੜਾ ਲਿੱਪਣਾ ਹੁੰਦਾ ਜਾਂ ਫਿਰ ਪਥਵਾੜਾ ਘੜਨਾ ਹੁੰਦਾ ਤਾਂ ਭੋਲੇ ਦੀ ਬੀਬੀ ਬਲਬੀਰੋ
ਮੇਰੀ ਮਾਂ ਨਾਲ ਹੱਥ ਵਟਾਉਣ ਭੱਜੀ ਆਉਦੀ । ਬਲਬੀਰੋ ਕੇਰਾਂ ਮਾਂ ਨੂੰ ਦੱਸਦੀ ਸੀ ਕੀ ਮੇਰੇ ਭੋਲੇ ਦਾ ਜਨਮ
ਭਾਂਦੋ ਦੀ ਸੰਗਰਾਂਦ ਨੂੰ ਹੋਇਆ ਸੀ ।

ਦਰਮਿਆਨਾ ਜਿਹੇ ਕੱਦ ਤੇ ਗੁੰਦਵੇ ਜਹੇ ਸ਼ਰੀਰ ਦੇ ਮਾਲਿਕ ਭੋਲੇ ਨੂੰ ਮੈਂ ਹਮੇਸ਼ਾ ਹੀ ਬਾਈ ਕਹਿਕੇ ਬਲਾਉਂਦਾ ਹਾਂ
ਤੇ ਮੇਰੇ ਬਾਪੂ ਜੀ ਨੂੰ ਬੜੇ ਮੋਹ ਤੇ ਸਤਿਕਾਰ ਨਾਲ ਚਾਚਾ ਜੀ ਕਹਿਕੇ ਬਲਾਉਣ ਆਲਾ ਇਹ ਬੰਦਾ ਜਮਾਂ ਹੀ ਅੰਗੂਠਾ ਛਾਪ ਹੈ ।

ਭੋਲਾ ਰੰਗ ਦਾ ਤਾਂ ਕਾਲਾ ਹੀ ਹੈ ਪਰ ਦੰਦ ਉਸਦੇ ਚਿੱਟੇ ਚਿੱਟੇ ਮੋਤੀਆਂ ਵਰਗੇ ਹਨ । ਜਦੋ ਭੋਲਾ ਹੱਸਦਾ ਹੈ ਤਾਂ
ਉਸਦੇ ਦੰਦ ਐਂਵੇ ਨਜ਼ਰ ਆਉਦੇ ਹਨ ਜਿਵੇਂ ਕਾਲੀ ਗੂੜੀ ਰਾਤ ਨੂੰ ਅੰਬਰ 'ਚ ਤਾਰੇ ਚਮਕਦੇ ਹੋਣ ।

ਪਿਛਲੀ ਵਾਰ ਜਦ ਮੈ ਪਿੰਡ ਗਿਆ ਸੀ ਤਾਂ ਮੈਂਨੂੰ ਖੇਤੋ ਆਉਂਦੇ ਨੂੰ ਰਸਤੇ 'ਚ ਸਿਰ 'ਤੇ ਕੱਖਾਂ ਦੀ ਪੰਡ ਟਿਕਾਈ
ਆਉਦਾ ਭੋਲਾ ਟੱਕਰ ਗਿਆ , " ਸੁਣਾ ਬਈ ਸੋਟੇ ਭਾਈ , ਕੀ ਕਹਿੰਦਾ ਤੇਰਾ ਬੰਬੇ , ਐਕਟਰ ਉਕਟਰ ਤਾਂ ਉੱਥੇ
ਐਂਹ ਫਿਰਦੇ ਹੋਣੇ ਆ , ਜਿਉਂ ਪੰਚਾਇਤੀ ਵਾਹਨ 'ਚ 'ਖਾਰੇ ਝਿਉਰ' ਦੀਆਂ ਬੱਕਰੀ ਫਿਰਦੀਆਂ ਹੋਣ ।"

ਉਂਝ ਤਾਂ ਭੋਲਾ ਬੜੇ ਸਾਂਤ ਸੁਭਾਅ ਵਾਲਾ ਬੰਦਾ ਹੈ । ਉਹ ਅਨਸਰਦੇ ਨੂੰ ਹੀ ਕਿਸੇ ਨਾਲ ਤੱਤਾ ਹੁੰਦਾ ਹੈ ।
ਕੇਰਾਂ ਪਿੰਡ 'ਚ ਰੌਲਾ ਪੈ ਗਿਆ ਕਿ ਮਜ਼ਹਬੀਆਂ ਦਾ ਭੋਲਾ ਦੋਨਾਂ ਪਾਲਟੀਆਂ ਤੋਂ ਕਾਲੀਆਂ ਤੇ ਕਾਂਗਰਸੀਆਂ ਤੋ
ਦਾਰੂ ਦੀਆਂ ਬੋਤਲਾਂ ਲੈ ਗਿਆ । ਉਂਝ ਤਾਂ ਹੋਰ ਵੀ ਬਥੇਰੇ ਲੋਕ ਸੀ ਜਿਹੜੀ ਆਹ ਨੀਤੀ ਵਰਤਦੇ ਸੀ ,
ਪਰ ਵਿਚਾਰੇ ਭੋਲੇ ਦੀ ਏਸ ਹਰਕਤ ਨੂੰ ਟੈਰ ਲੱਗ ਗਏ ਤੇ ਗੱਲ ਸਾਰੇ ਪਿੰਡ 'ਚ ਰੁੜ ਗਈ । 'ਕਾਲੀਆਂ ਦਾ
ਪਿੰਡ ਪੱਧਰ ਦਾ ਲੀਡਰ ਅਖਵਾਉਦਾ 'ਜੈਲਾ' ਪੁਲੀ 'ਤੇ ਭੋਲੇ ਨਾਲ ਔਖਾ ਭਾਰਾ ਹੋ ਗਿਆ ਕਿ , ਅਖੇ
'' ਭੋਲਿਆ ਆਹ ਕੀ ਗੱਲ ਬਣੀ ਉਏ ਨਾਲੇ ਚਾਰ ਉੱਧਰੋ ਲੈ ਗਿਆ ਤੇ ਨਾਲੇ ਸਾਡੇ ਕਣੀਉਂ" ਤੇ ਭੋਲਾ
ਚਾਰੇ ਪੈਰ ਚੱਕ ਕੇ ਜੈਲੇ ਨੂੰ ਪੈ ਗਿਆ , " ਉਹ ਸੋਡੇ ਲੀਡਰ ਚੂਹੜੇ ਚਮਿਆਰਾਂ ਤੋ ਲੈਕੇ ਸਣੇ ਜੱਟਾਂ ਦਾ ਖੂਨ ਪੀਂਦੇ ਨੇ ,
ਉਹਨਾਂ ਨੂੰ ਪੁੱਸਦੇ ਨੀਂ , ਜੇ ਸਾਲਿਉ ਡੂਢ ਬੋਤਲ ਇੱਧਰੋਂ ਉੱਧਰੋਂ ਪੀ ਵੀ ਗਿਆ ਫੇਰ ਕਿਹੜਾ ਨੂਣ ਤਿੜਕ ਗਿਆ"
ਲੀਡਰ ਅਖਵਾਂਉਦੇ ਜੈਲੇ ਨੂੰ ਮੂਹਰੋ ਗੱਲ ਨਹੀ ਔੜੀ ...

ਇਕ ਦਿਨ ਮੈਂ ਘਰ ਮੂਹਰੇ ਖੜਾ ਅਖਬਾਰ ਪੜ ਰਿਹਾ ਸੀ ਪਤਾ ਨਹੀ ਭੋਲਾ ਕਿੱਧਰੋ ਦੀ ਆ ਟੱਪਕਿਆ ਤੇ ਕਹਿਣ ਲੱਗਾ
ਕਿ ''ਸੋਟੇ ਭਾਈ ਸੁਣਾ ਕੋਈ ਖਬਾਰ ਦੀ ਖਬਰ , ਬਾਦਲ ਹੋਰਾਂ ਨੇ ਚੂਹੜੇ ਚਮਿਆਰਾਂ ਵਾਸਤੇ ਲਾਨ ਕੀਤਾ ਕਿਸੇ ਫੰਡ ਦਾ ,
ਸੱਚ ਆਹ ਮੈ ਇਕ ਹੋਰੀ ਗੱਲ ਸੁਣੀ ਆ ਕਿ ਕਿਸੇ ਮਾੜਚੂ ਜਹੇ ਬੁੜੇ (ਅੰਨਾ ਹਜਾਰੇ ) ਨੇ ਦਿੱਲੀ ਹਿਲਾਤੀ , ਮੈਂ ਤਾਂ ਨਹੀ ਮੰਨਦਾ , ਕੇਰਾਂ ਤੇਰੇ
ਭਾਪੇ ਤੇ ਮੇਰੇ ਤੋਂ ਪੂਰੀ ਦਿਹਾੜੀ 'ਚ ਸੋਡੀ ਖੂੰਜੇ ਆਲੀ ਟਾਹਲੀ ਨੀਂ ਤੀ ਹਿੱਲੀ , ਅਖੇ ਬੁੜੇ ਨੇ ਦਿੱਲੀ ਹਿਲਾਤੀ ,
ਸਾਲੀ ਦਿੱਲੀ ਦੀ ਜੜ ਹੀ ਥੋਥੀ ਹੋਊ ਜਿਹੜੀ ਸੇਤੀ ਹੀ ਹਿੱਲ ਗਈ ।" ਮਸਕਰੀ ਕਰਕੇ ਭੋਲਾ ਆਪਣੇ ਸੈਂਕਲ ਨੂੰ ਪੈਡਲ ਮਾਰ ਗਿਆ ।
ਮੈਨੂੰ ਐਵੈਂ ਲੱਗਿਆ ਕਿ ਜਿਵੇਂ ਭੋਲਾ ਕੋਈ ਵੱਡੀ ਸਾਰੀ ਗੱਲ ਕਹਿ ਗਿਆ ਹੋਵੇ । ਮੈ ਮੁਸਕਰਾਉਂਦੀਆਂ ਨਜਰਾਂ ਨਾਲ ਭੋਲੇ ਨੂੰ
ਉਦੋ ਤੱਕ ਵੇਖਦਾ ਰਿਹਾ ਜਦ ਤਾਂਈ ਉਹ ਥਾਈ ਆਲਾ ਮੋੜ ਨਾ ਮੁੜ ਗਿਆ ...


ਸਟਾਲਿਨਵੀਰ ਸਿੰਘ

ਸਰਦਾਰ ਹ. ਸਿੰਘ ਵਿਰਕ


105
Lok Virsa Pehchaan / The History of Jugni
« on: September 08, 2011, 12:31:02 PM »
By Karamjit Singh Aujla.
Translated by Gurjant Singh.
Originally Published in Punjabi Tribune 24th Sept 2005.


The popularity of Jugni has always touched the hearts of Panjabi mentality. She became a permanent part in the Panjabi folklore right since the ancient times. But who is Jugni? Nobody ever tried to find the veracity and because of it's simple Jugni-stanzas and simple versification, academic scholars never cared.

Jugni-poetry and Jugni-music took birth a century ago in 1906. Before that time, nowhere do we find any mention of her in history or the folk memory.

Jugni-poetry and Jugni-music was created by two folk singers and most probably its creation was accidental. These folk singers were Bishna and Manda. They were from Majha area and whatever I heard about them is as written below.

According to the late Pandit Diwan Singh, a resident of Khadur Sahib, Manda was a Muslim Mirasi. His village was Hasanpur, Thana Vairowal in Amritsar District. His real name was Mohammad but he was popular with his name Manda. Nobody knows anything about his family.

Bishna was also from Majha and was from a Jatt family. Nobody knew about his background untill 1969 when was asked from a freedom fighter Baba Makhan Singh of village Dhathi Jaimal Singh, he told that their stages were seen a couple of times in Patti and Kasur. Their favourite topics were Mirza and Tappe but they invented Jugni in 1906.

Baba Makhan Singh told that in 1906 when both of them were youths, the Brtish brought Jugni to India. When I asked that how British brought Jugni and what was Jugni, Baba Ji's answer was that English Queen's rule was over 50 years at that time. British ruled several parts of the Planet Earth and they thought that they should take a Torche to whole of their Empire. That flame of the Torche was itself Jugni which was taken from city to city in every country under British rule.

Baba Makhan Singh told that that flame was put in a big gold utensil and was taken to the every headquater of the districts. Wherever Jugni was taken big celebration were observed by the Govt. In all those shows Bands, Police department, army, Zaildars,high officials and high society people visited. In these shows Manda and Bishna also held their stage.

When Baba Makhan Singh was all explaining this, then a nearby person who looked a bit more educated, interupped that English didn't bring Jugni-flame. In fact it was Jubilee which illiterate Bishna and Manda pronounced as 'Jugni'.
From that gentleman's interruption suddenly the mystery of the word 'Jugni' was found that the word 'Jugni' took birth from the english word Jubilee. It is clear that in 1906 the Jubilee flame was taken everywhere under the rule of Queen Victoria at her 50th anniversary on the throne.

This Jubilee flame was taken to every main city and at the district headquaters celebrations and festivities took place under the charges of DC. On these festivals, Bishna Jatt and Manda Mirasi held their stage where they sang their own composed stanzas of Jugni with the instuments of Dhad and King. Because of the simplicity and easy versification, these verses of Jugni became so popular very soon that many other people started versification of Jugni Verses.

Wherever we find a 'Jugni-Verse' there we must find some city's, village's, and palce's name. Wherever Jubilee-flame of the English rulers went Bishna and Manda also went to those places and put their small stage somewhere near the big festivals to perform. Their one original 'Jugni-verse' is like this:

Jugni jaa varhi Majithe
koi Rann na Chakki peethe
Putt Gabhru mulak vich maare
rovan Akhiyan par Bulh si seete
Piir mereya oye Jugni ayi aa
ehnan kehrhi jot jagaee aa


This 'Jugni's poetic style and versification later became a traditional method and started taking much more in it's clasp but the beginning of 'Jugni' always remained in some city or place:

Jugni jaa varhi Ludhiane
Uhnun pai ge Anne Kaane
Maarn mukkian mangan Daane
Piir Mereya Oye! Jugni kehndi aa
Jehrhi naam Ali da laindi aa


Manda and Bishna were already used to take part in fesivals of Patti, Kasur, Ajnala and other towns of Majha region. Their Akhara or stage performance was famous. Manda used to play the instrument of Dhad and Bishna played the King. Singing performance was always together. They sometimes had composed stanzas at right while performing. If someone gave them a Rupee, they had composed a stanza linking the donor and his village's name.

'Jugni' Jubilee flame went from city to city and Bishna and Manda followed. Their popularity also rose to the great level by time. In those days while the movement for freedom didn't rose but in the mind of the masses anger was there. On many places faminines spead and droughts came. Public was illiterate and the rulers were cruel. So it was sure that the agony and sufferings the public suffered came in their stanzas.

The stanzas of English rule's criticism and their tyranny were also composed. These new stanzas became so popular in public that now the rulers could not tolerate. Government started banning Bishna and Manda's shows. Then Bishna and Manda started performing at some distance from the Jubilee fesivals but they gathered hugh crowds there too and many time police lathi-charged those gatherings. In those of their shows, people started talking frankly agaist the English rule on India and their atrocities, had been coming back while singing 'Jugni' in revolutionary manner.

Sorrowful End

From city to city 'Jugni' alais Jubilee went, Bishna and Manda followed, hugh crowed gathered. Anger against the English rule's opression rose, public got more restless. In the same manner when Jubilee functions in the city of Gujaranwala became insipid against the Bishna and Manda's stage, irritated police arrested and tortured them both to death. It is said that police buried them both in the middle of night in some unknown cemetry.

Canes of police had make them mum but their 'Jugni' is still there in every city and will remain in the hearts of the people of this sub-continent forever. It comes in mind that something should be done in the memory of these two ignored and forgotten martyrs, some monument should be made.'Jugni' itself is a great memorial of these two worthy artists in the hearts of million but the monuments in the honour of Victorian jubilee are there in V.J. Hospital ( Victoria Jubilee ) in Amritsar and Victoria Terminal in Bombay which remind us the cruelity which faced generations and wiped the creaters of Jugni.

We don't find any information about the family or siblings of this pair of singers. Neither of them got married in their life time. In 1906 both of them were around the age of 50. Punjab and Punjabis have yet to thank these two greats, next year at the time of century we have a chance to do something important in their memory.


ਸਰਦਾਰ ਹ. ਸਿੰਘ ਵਿਰਕ

106
Shayari / ਵੇਲਾ ਆ ਗਿਆ
« on: September 08, 2011, 12:16:44 PM »
ਅਰਸਿਆਂ ਪਹਿਲਾਂ ਬਲਿਆ ਦੀਵਾ ਬੁਝਣ ਦਾ ਵੇਲਾ ਆ ਗਿਆ,
ਸਾਹਾਂ ਦੀ ਡੋਰ ਤੇ ਕਰਮਾਂ ਦਾ ਕਫ਼ਿਲਾ ਟੁਟਣ ਵੇਲਾ ਆ ਗਿਆ,
ਭਰੀ ਮਹਿਫ਼ਿਲ ਚ ਜੋ ਸਿਰ ਉਠਾ ਕੇ ਚੱਲਦਾ ਸੀ,
ਅੱਜ ਓਹਦਾ ਸਭ ਮੂਹਰੇ ਝੁਕਣ ਦਾ ਵੇਲਾ ਆ ਗਿਆ..
ਬੈਠਾ ਲਾਚਾਰ, ਸਮੇਂ ਤੋਂ ਖਾ ਕੇ ਮਾਰ,
ਜ਼ਿਂਦਗੀ ਦੇ ਦਿਨ ਚਾਰ,ਕਿਉਂ ਸਮਝੀ ਗਿਆ ਹਜ਼ਾਰ,
ਹੁਣ ਮੌਤ ਦੀ ਚਾਦਰ ਵਿਚ ਸਦੈਵੀਂ ਲੁਕਣ ਦਾ ਵੇਲਾ ਆ ਗਿਆ,,
ਓਹਦੇ ਤੇਜੀਂ ਝਲਕਦਾ ਨੂਰ,ਇਸ ਗੱਲ ਦਾ ਓਸ ਕੀਤਾ ਗਰੂਰ
ਹੁਣ ਡੁਲ੍ਹ ਗਿਆ ਚਿਹਰੇ ਤੋਂ ਨੂਰ ਉਮਰ ਨੇ ਉਸਨੁ ਕੀਤਾ ਚੂਰ,
ਅੱਜ ਉਹਦਾ ਗਰੂਰ ਮੁੱਕਣ ਦਾ ਵੇਲਾ ਆ ਗਿਆ..



ਸਰਦਾਰ ਹ. ਸਿੰਘ ਵਿਰਕ


107
Shayari / ਯਾਰੀ ਸੀ ਸਾਡੀ
« on: September 08, 2011, 12:10:03 PM »
ਗਲਤੀ ਉਹਨੇ ਵੀ ਕੀਤੀ.. ਮਾਫ ਮੈਥੋਂ ਵੀ ਨਾ ਹੋਇਆ..

ਪਿਆਰ ਉਹਨੇ ਵੀ ਨਾ ਕੀਤਾ.. ਨਿਭਾਅ ਮੈਥੋਂ ਵੀ ਨਾ ਹੋਇਆ..

ਯਾਰੀ ਸੀ ਸਾਡੀ ਗਲਾਸ ਕੱਚ ਦਾ.. ਉਹਨੇ ਹਥੋਂ ਛੱਡ ਦਿਤਾ.. ਫੜ ਮੈਥੋਂ ਵੀ ਨਾ ਹੋਇਆ.





108
Lyrics / Mil Gayi Pind De Morh Te Lyrics - Babbu Mann
« on: September 08, 2011, 11:55:40 AM »
Muddat pehlan turr Gayi c Jo

Saare Rishte Todh ke

Kai Saalan de Bichdi Ajj

Mil gyi Pind de morh te

Kai Saalan de Bichdi Ajj

Mil gyi Pind de morh te

Milgi pind de morh te ....!!!!



Sunder Saaf Ashfaaq Ehmawashh

Sober Rukhe Darkhshaan

Laash De Vich Ajj Jaan Paa Gayi

Oh Maseeha Nafsa

Ik Ik waar Tikka k Kita ,

Tu Rabba Ghangrod te

Kayi salaan di vichdi ajj

Milgi Pind de Morh Te . . . .

Kayi salaan di vichdi ajj

Milgi Pind de Morh Te . . .




109
Lyrics / Ranjha - Simarjit Bal
« on: September 08, 2011, 11:47:24 AM »
kiyu kachiyan kandha vangu khurde jande ho
kiyu jind nimani vangu jhurde jande ho
kiyu kachiyan kandha vangu khurde jande ho
kiyu jind nimani vangu jhurde jande ho
eh mell-joll he yara,eh mell-joll he yara .
ethe sab takdiran da
banja RANJHA -banja RANJHA ,koe ne ghata HEERAN da
banja RANJHA -banja RANJHA ,koe ne ghata HEERAN da
banja RANJHA -banja RANJHA ,koe ne ghata HEERAN da


mirze banke firde ne bae tha-tha te gabru
ohde vangu khera yarro ethe maout maru
mirze banke firde ne bae tha-tha te gabru
ohde vangu khera yarro ethe maout maru
rakhde raffal dunali,haye rakhde raffal dunalian.
giya jamana teeran da
banja RANJHA -banja RANJHA ,koe ne ghata HEERAN da
banja RANJHA -banja RANJHA ,koe ne ghata HEERAN da
banja RANJHA -banja RANJHA ,koe ne ghata HEERAN da



brand dekh k ajj-kall sare yaari lounde ne
burger-pizza kha k sare pyar jatounde ne
brand dekh k ajj-kall sare yaari lounde ne
burger-pizza kha k sare pyar jatounde ne
hove brand je mahenga,haye je hove lerra mahenga
ta mull penda leeran da
banja RANJHA -banja RANJHA ,koe ne ghata HEERAN da
banja RANJHA -banja RANJHA ,koe ne ghata HEERAN da
banja RANJHA -banja RANJHA ,koe ne ghata HEERAN da



simar ne jado chori-chori isheq kamiya c
ambran de sartaaj ne ohda saath nibhiya c
simar ne jado chori-chori isheq kamiya c
goppy 22 ne pura ohda saath nibhiya c
duniya to ki lena,appa duniya to ki lena
saath je hove veeran da......
banja RANJHA -banja RANJHA ,koe ne ghata HEERAN da
banja RANJHA -banja RANJHA ,koe ne ghata HEERAN da
banja RANJHA -banja RANJHA ,koe ne ghata HEERAN da


110
Lyrics / Jugni Lyrics - Baabu Maan
« on: September 08, 2011, 11:34:18 AM »
  Song - Jugni
Lyrics and Vocals - Babbu Maan
Music - Jaidev Kumar
Movie - Saheb Biwi Aur Gangster




Jugni - Jugni - Jugni

Jugni Dum Saheb da bhardi
Par Eh Pyaar Yaar Nu Kardi

Veer Mereya ve Jugni

Jugni - Jugni - Jugni

Eh jiwe Tlakk Vich Tezi Aa
Eh Jugni Bdi Crazy Aa


Jugni Tera Lakk Unaati (29)..Oyee
Layi Dekh Husan di Hatti


Jugni Tera Lakk Unaati (29)
Layi Dekh Husan Di Hatti
Eh aa Poori Nakhreyan Patti
Desi Daaroo Di He Matti

Veer Mereya Ve Jugni
Bhai Mereya Ve Jugni

Eh Jugni Bahut Albeli Aa
Maana Di Purani Cheli Aa

Jugni - Jugni - Jugni



111
Maan-Sanmaan/Respect+ / PJ Gabru Promotion-Mamu
« on: September 06, 2011, 11:10:35 PM »
Sat Shri Akal ji


(Mamu)


lao ji ik hor gabru da sawagat karo pj te eh 22 bahut time to aa pj mainu purri umeed hai ki tusi kushi kushi mubarka devo ge chalo ji ho jo shuru


mubarka ji mubarka

112
Introductions / New Friends / Gurbani Video on PJ Video
« on: September 06, 2011, 12:59:05 PM »
Sat Shri Akal Ji
apni pj video site te bahut video aa us vich kuj hor video add kitiya aa gurbani video

kuj video add kitiya te kuj hor vi add hundiya rahn giya

watch open this link (GURBANI )

Satnam Waheguru ji

113


ਹਿੰਦ ਦੀ ਧਰਤੀ ਉਤੇ ਸਮੇਂ-ਸਮੇਂ ‘ਤੇ ਭਗਵਾਨ ਨੇ ਇਨਸਾਨੀਅਤ ਦੇ ਤਪਦੇ ਹਿਰਦਿਆਂ ਨੂੰ ਠਾਰਨ ਵਾਸਤੇ ਅਨੇਕ ਵਾਰ ਅਵਤਾਰ ਧਾਰਿਆ ਹੈ, ਜਿਨ੍ਹਾਂ ‘ਚ ਪ੍ਰਮਾਤਮਾ ਦਾ ਇਕ ਸਾਖ਼ਸ਼ਾਤ ਰੂਪ ਬਾਬਾ ਸ਼੍ਰੀ ਚੰਦ ਦੇ ਰੂਪ ਵਿਚ ਵੀ ਵੇਖਣ ਨੂੰ ਮਿਲਦਾ ਹੈ। ਬਾਬਾ ਸ਼੍ਰੀ ਚੰਦ ਜੀ ਦੇ ਜੇਕਰ ਜੀਵਨ ‘ਤੇ ਝਾਤ ਮਾਰੀਏ ਤਾਂ ਉਨ੍ਹਾਂ ਦਾ ਅਵਤਾਰ ਬੇਦੀ ਵੰਸ਼ ਵਿਚ  ਹੋਇਆ ਸੀ ਤੇ ਆਪ ਜੀ ਦੇ ਦਾਦਾ ਜੀ ਮਹਿਤਾ ਕਾਲੂ (ਸ਼੍ਰੀ ਕਲਿਆਣ ਦਾਸ) ਜੀ ਰਾਇ-ਭੋਇ ਦੀ ਤਲਵੰਡੀ ਦੇ ਪਟਵਾਰੀ ਸਨ ਤੇ ਦਾਦੀ ਮਾਤਾ ਤ੍ਰਿਪਤਾ ਜੀ ਸਨ। ਆਪ ਜੀ ਦੇ ਪਿਤਾ ਦੋ ਜਹਾਨ ਦੇ ਵਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਜਗਤ ਮਾਤਾ ਸੁਲੱਖਣੀ ਜੀ ਸਨ ਤੇ ਆਪ ਜੀ ਦੀ ਭੂਆ, ਜਿਨ੍ਹਾਂ ਨੂੰ ਆਪ ਜੀ ਦੀ ਬਾਲ ਅਵਸਥਾ ਦੌਰਾਨ ਹੀ ਪਤਾ ਚੱਲ ਗਿਆ ਸੀ ਕਿ ਆਪ ਕੋਈ ਮਾਮੂਲੀ ਬਾਲਕ ਨਹੀਂ, ਸਗੋਂ ਆਪ ਨਿਰੰਕਾਰ ਦੇ ਰੂਪ ਹੋ, ਬੇਬੇ ਨਾਨਕੀ ਜੀ ਸਨ। ਆਪ ਜੀ ਦੇ ਇਕ ਛੋਟੇ ਵੀਰ ਜੀ ਬਾਬਾ ਲਖਮੀ ਦਾਸ ਜੀ ਸਨ। ਆਪ ਜੀ ਦਾ ਜਨਮ ਉਸ ਸਮੇਂ ਹੋਇਆ, ਜਦੋਂ ਹਿੰਦ ਦੇ ਆਕਾਸ਼ ‘ਤੇ ਕੂੜ ਦੇ ਗੂੜ੍ਹੇ ਕਾਲੇ ਬੱਦਲ ਛਾਏ ਹੋਏ ਸਨ ਤੇ ਬੰਦਾ ਬੰਦੇ ਦਾ ਵੈਰੀ ਹੋਇਆ ਪਿਆ ਸੀ। ਹਾਕਮ ਇਨਸਾਫ਼ ਛੱਡ ਕੇ ਮਜ਼੍ਹਬੀ ਜਨੂੰਨ ਵਿਚ ਅੰਨ੍ਹੇ ਹੋਏ ਪਏ ਸਨ ਤੇ ਗਊ ਗਰੀਬ, ਨਿਰਧਨ, ਨਿਤਾਣੇ ਨਾਲ ਸਮਾਜ ਵਿਚ ਸ਼ਰੇਆਮ ਧੱਕੇਸ਼ਾਹੀਆਂ ਹੋ ਰਹੀਆਂ ਸਨ ਤੇ ਧਰਮ ਜ਼ੁਲਮ ਦੀ ਚੱਕੀ ਵਿਚ ਦਾਣਿਆਂ ਵਾਂਗ ਪਿਸ ਰਿਹਾ ਸੀ। ਅਜਿਹੇ ਭਿਆਨਕ ਸਮੇਂ ਵਿਚ ਆਮ ਜਨਤਾ ਤੇ ਮਜ਼ਲੂਮਾਂ ਦਾ ਸਹਾਰਾ ਤੇ ਬੇ-ਆਸਰਿਆਂ ਦਾ ਆਸਰਾ ਬਣਨ ਲਈ ਰਿਧੀਆਂ-ਸਿਧੀਆਂ ਦੇ ਮਾਲਕ, ਸ਼ਿਵ ਸਰੂਪ, ਬੇਦੀ ਚੰਨ, ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗ੍ਰਹਿ ਸੁਲਤਾਨਪੁਰ ਲੋਧੀ, ਜ਼ਿਲਾ ਕਪੂਰਥਲਾ ਵਿਖੇ ਮਾਤਾ ਸੁਲੱਖਣੀ ਜੀ ਦੀ ਪਵਿੱਤਰ ਕੁੱਖ ਤੋਂ ਭਾਦਰੋਂ ਸੁਦੀ ਨੌਵੀਂ 1551 ਬਿਕ੍ਰਮੀ ਨੂੰ ਅਵਤਾਰ ਧਾਰਨ ਕੀਤਾ। ਜਨਮ ਸਮੇਂ ਅਦਭੁਤ ਚਮਤਕਾਰ ਹੋਇਆ: ਦੱਸਦੇ ਹਨ ਕਿ ਜਨਮ ਸਮੇਂ ਹੀ ਆਪ ਜੀ ਦੇ ਸੀਸ ‘ਤੇ ਸੁਨਹਿਰੀ ਬਾਵਰਾਨਾ, ਕੰਨ ਵਿਚ ਮਾਸ ਦੀ ਮੁੰਦਰਾ ਤੇ ਤਨ ‘ਤੇ ਬਿਭੂਤੀ ਵੀ ਕੁਦਰਤੀ ਹੀ ਮਲੀ ਹੋਈ ਸੀ, ਜਿਸ ਨੂੰ ਵੇਖ ਕੇ ਹਰ ਕੋਈ ਇਹ ਹੀ ਕਹਿੰਦਾ ਸੀ ਕਿ ਭਗਵਾਨ ਸ਼ਿਵ ਨੇ ਅਵਤਾਰ ਧਾਰਨ ਕੀਤਾ ਹੈ। ਬਚਪਨ ਦੇ ਚੋਜ : ਧਾਰਮਿਕ ਗ੍ਰੰਥਾਂ ਅਨੁਸਾਰ ਜਦੋਂ ਆਪ ਜੀ ਚਾਰ-ਪੰਜ ਸਾਲ ਦੀ ਅਵਸਥਾ ਵਿਚ ਹੀ ਸਨ ਤਾਂ ਸੁਲਤਾਨਪੁਰ ਲੋਧੀ ਵਿਖੇ ਰਹਿੰਦਿਆਂ ਇਕ ਦਿਨ ਇਕ ਸਾਧੂ ਨੇ ਭਿਖਿਆ ਲਈ ਆਵਾਜ਼ ਦਿੱਤੀ, ਮਾਤਾ ਸੁਲੱਖਣੀ ਜੀ ਤੇ ਭੂਆ ਨਾਨਕੀ ਜੀ ਘਰ ਦੇ ਅੰਦਰ ਘਰੇਲੂ ਕੰਮਾਂ ਵਿਚ ਰੁੱਝੇ ਹੋਏ ਸਨ, ਜਿਨ੍ਹਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਕੋਈ ਬਾਹਰ ਭਿਖਿਆ ਲੈਣ ਸੰਤ ਆਏ ਹਨ ਤਾਂ ਏਨੇ ਨੂੰ ਬਾਲ ਰੂਪ ਬਾਬਾ ਸ਼੍ਰੀ ਚੰਦ ਜੀ ਦੀ ਨਜ਼ਰ ਉਸ ਸਾਧੂ ‘ਤੇ ਪਈ, ਜਿਸ ਨੂੰ ਦੇਖ ਬਾਬਾ ਜੀ ਘਰ ਦੇ ਅੰਦਰ ਚਲੇ ਗਏ ਤੇ ਆਪਣੇ ਕਲੀਆਂ ਤੋਂ  ਵੀ ਵੱਧ ਕੋਮਲ ਹੱਥਾਂ ਨਾਲ ਉਸ ਸਾਧੂ ਨੂੰ ਦੇਣ ਲਈ ਘਰ ਦੇ ਅੰਦਰੋਂ ਕੁਝ ਲਿਆਏ ਤੇ ਜਦੋਂ ਬਾਬਾ ਜੀ ਨੇ ਆਪਣੀ ਮੁੱਠੀ ਸਾਧੂ ਦੇ ਕਾਸੇ ਵਿਚ ਖੋਲ੍ਹੀ ਤਾਂ ਉਸ ਵਿਚ ਹੀਰੇ-ਜਵਾਹਰਾਤ ਚਮਕਣ ਲੱਗ ਪਏ, ਜਿਸ ‘ਤੇ ਸਾਧੂ ਡਰ ਗਿਆ। ਏਨੇ ਨੂੰ ਬੇਬੇ ਨਾਨਕੀ ਤੇ ਮਾਤਾ ਸੁਲੱਖਣੀ ਜੀ ਵੀ ਬਾਹਰ ਆ ਗਏ ਤੇ ਇਹ ਕੌਤਕ ਦੇਖ ਕੇ ਹੈਰਾਨ ਰਹਿ ਗਏ। ਬਾਲਕ ਰੂਪ ਬਾਬਾ ਜੀ ਨੂੰ ਜਦੋਂ ਪੁੱਛਿਆ ਕਿ ਇਹ ਕਿੱਥੋਂ ਲਿਆਏ ਹਨ ਤਾਂ ਉਨ੍ਹਾਂ ਨੇ ਛੋਲਿਆਂ ਦੀ ਬੋਰੀ ਵੱਲ ਇਸ਼ਾਰਾ ਕੀਤਾ ਤੇ ਮੁੱਠੀ ਵਿਚ ਜਿੰਨੇ ਛੋਲਿਆਂ ਦੇ ਦਾਣੇ ਆਏ ਸਨ, ਉਹ ਪਵਿੱਤਰ ਹੱਥਾਂ ਦੀ ਛੋਹ ਨਾਲ ਹੀਰੇ ਜਵਾਹਰਾਤ ਬਣ ਗਏ ਸਨ। ਬਚਪਨ ਵਿਚ ਹੀ ਆਪ ਜੀ ਦੀਆਂ ਖੇਡਾਂ ਆਮ ਬੱਚਿਆਂ ਤੋਂ ਵੱਖਰੀਆਂ ਹੀ ਸਨ ਤੇ ਆਪ ਜੀ ਕਿੰਨਾ-ਕਿੰਨਾ ਚਿਰ ਧੂਣਾ ਲਗਾ ਕੇ ਸਮਾਧੀ ਵਿਚ ਬੈਠ ਜਾਂਦੇ ਤੇ ਜੰਗਲੀ ਜਾਨਵਰ ਸ਼ੇਰ, ਚੀਤਾ, ਹਾਥੀ, ਲੇਲੇ, ਬਘਿਆੜ, ਬੱਕਰੀ ਆਦਿ ਆਪ ਜੀ ਪਾਸ ਆ ਕੇ ਪਰਿਕਰਮਾ ਕਰਦੇ ਸਨ। ਉਪਰੰਤ ਆਪ ਜੀ ਨੇ ਉਦਾਸੀ ਮਤ ਨੂੰ ਪ੍ਰਫੁੱਲਿਤ ਕਰਨ ਲਈ ਕਈ ਯਾਤਰਾਵਾਂ ਕੀਤੀਆਂ ਤੇ ਇਸ ਸਮੇਂ ਦੌਰਾਨ ਆਪ ਜੀ ਨੇ ਸ੍ਰੀਨਗਰ ਤੋਂ ਲੈ ਕੇ ਉੜੀਸਾ ਪ੍ਰਾਂਤ ਤਕ ਦਾ ਅਤੇ ਕਾਬਲ-ਕੰਧਾਰ ਆਦਿ ਦੇਸ਼ਾਂ ਤਕ ਦਾ ਸਫ਼ਰ ਤੈਅ ਕੀਤਾ ਤੇ ਆਮ ਜਨਤਾ ਨੂੰ ਸਿੱਧੇ ਰਸਤੇ ਪਾਇਆ ਤੇ ਜ਼ਾਲਮਾਂ ਨੂੰ ਵੀ ਸਬਕ ਸਿਖਾਇਆ ਤੇ ਗਊ ਗਰੀਬ ਦੀ ਰੱਖਿਆ ਕੀਤੀ। ਯੋਗੀਆਂ ਦਾ ਅਹੰਕਾਰ ਵੀ ਤੋੜਿਆ : ਆਪ ਜੀ ਨੇ ਜਿਥੇ ਸਮੇਂ ਦੇ ਹਾਕਮਾਂ ਦਾ ਹੰਕਾਰ ਚੂਰ-ਚੂਰ ਕੀਤਾ, ਉਥੇ ਚਰਪਟ ਨਾਥ ਵਰਗੇ ਜੋਗੀਆਂ ਦਾ ਹੰਕਾਰ ਵੀ ਤੋੜਿਆ। ਦੱਸਦੇ ਹਨ ਕਿ ਇਕ ਵਾਰ ਚਰਪਟ ਨਾਥ, ਜੋ ਆਪਣੇ-ਆਪ ਨੂੰ ਸਭ ਤੋਂ ਵੱਡਾ ਜੋਗੀ ਸਮਝਦਾ ਸੀ, ਨੇ ਸ੍ਰੀ ਬਾਰਠ ਸਾਹਿਬ ਵਿਖੇ ਭਗਵਾਨ ਜੀ ਨੂੰ ਇਕ ਅੰਬ ਭੇਟ ਕੀਤਾ, ਜਿਸ ‘ਤੇ ਭਗਵਾਨ ਜੀ ਨੇ ਕਿਹਾ ਕਿ ਉਹ ਤਾਂ ਤਿੰਨ ਜਣੇ ਹਨ, ਉਸ ਸਮੇਂ ਭਗਵਾਨ ਜੀ ਨਾਲ ਉਨ੍ਹਾਂ ਦੇ ਪਰਮ ਸੇਵਕ ਭਾਈ ਕਮਲੀਆ ਤੇ ਭਤੀਜਾ ਧਰਮ ਚੰਦ ਜੀ ਵੀ ਸਨ ਤਾਂ ਯੋਗੀ ਰਾਜ ਨੇ ਕਿਹਾ ਕਿ ਮੇਰੇ ਕੋਲ ਤਾਂ ਇਕ ਹੀ ਅੰਬ ਹੈ, ਜੇ ਹੋਰ ਚਾਹੀਦੇ ਹਨ ਤਾਂ ਨਵਾਂ  ਬਗੀਚਾ ਲਗਾ ਲਓ, ਜਿਸ ‘ਤੇ ਬਾਬਾ ਸ਼੍ਰੀ ਚੰਦ ਜੀ ਨੇ ਅੰਬ ਨਿਚੋੜ ਕੇ ਨਾਲ ਦੀ ਖਾਲੀ ਪਈ ਖੇਤੀ ਵਿਚ ਛਿੜਕਾ ਦਿੱਤਾ। ਜਦੋਂ ਸਵੇਰ ਹੋਈ ਤਾਂ ਖਾਲੀ ਖੇਤੀ ਦੀ ਜਗ੍ਹਾ ‘ਤੇ ਅੰਬਾਂ ਨਾਲ ਭਰੀ ਬਗੀਚੀ ਲੱਗੀ ਹੋਈ ਸੀ ਤੇ ਸਾਰੇ ਅੰਬ ਪੱਕੇ ਸਨ, ਜਿਸ ਨੂੰ ਵੇਖ ਕੇ ਚਰਪਟ ਨਾਥ ਯੋਗੀ ਦਾ ਅਹੰਕਾਰ ਟੁੱਟ ਗਿਆ ਤੇ ਉਹ ਭਗਵਾਨ ਦੇ ਚਰਨਾਂ ਵਿਚ ਢਹਿ ਗਿਆ, ਜਿਸ ‘ਤੇ ਬਾਬਾ ਜੀ ਨੇ ਚਰਪਟ ਨੂੰ ਰੱਬੀ ਸ਼ਕਤੀਆਂ ਦਾ ਸਦਉਪਯੋਗ ਕਰਨ ਦੀ ਨਸੀਹਤ ਦਿੱਤੀ। ਕਾਦਰਾਬਾਦ ਦੀ ਸਾਖੀ : ਧਾਰਮਿਕ ਗ੍ਰੰਥਾਂ ਅਨੁਸਾਰ ਇਕ ਵਾਰ 84 ਸਿੱਧ ਬਾਬਾ ਜੀ ਦੀ ਪ੍ਰੀਖਿਆ ਲੈਣ ਦੇ ਮੰਤਵ ਨਾਲ ਨਾਨਕ ਚੱਕ ਤਹਿਸੀਲ ਬਟਾਲਾ ਵਿਖੇ ਆਏ ਤੇ ਕਿਹਾ ਕਿ ਉਨ੍ਹਾਂ ਨੂੰ ਬੜੀ ਜ਼ੋਰਾਂ ਦੀ ਭੁੱਖ ਲੱਗੀ ਹੈ, ਭੋਜਨ ਦਾ ਇੰਤਜ਼ਾਮ ਕਰੋ, ਜਿਸ ‘ਤੇ ਬਾਬਾ ਜੀ ਨੇ ਆਪਣੇ ਸੇਵਕ ਭਾਈ ਕਮਲੀਆ ਜੀ ਨੂੰ ਕਿਹਾ ਕਿ ਜਾਓ, ਨਾਲ ਦੇ ਪਿੰਡ ਤੋਂ ਗਜਾ ਕਰਕੇ ਕੋਈ ਰਸਦ ਲੈ ਆਓ ਤਾਂ ਜੋ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਜਾ ਸਕੇ। ਬਾਬਾ ਜੀ ਦਾ ਬਚਨ ਮੰਨ ਕੇ ਜਦੋਂ ਭਾਈ ਕਮਲੀਆ ਜੀ ਪਿੰਡ ਕਾਦਰਾਬਾਦ ਵਿਖੇ ਗਏ ਤਾਂ ਕਿਸੇ ਨੇ ਵੀ ਉਨ੍ਹਾਂ ਨੂੰ ਕੋਈ ਰਸਦ ਨਾ ਦਿੱਤੀ, ਜਿਸ ‘ਤੇ ਭਾਈ ਕਮਲੀਆ ਜੀ ਨੇ ਪਿੰਡ ਨੂੰ ਸਰਾਪ ਦੇ ਦਿੱਤਾ ਕਿ ਇਹ ਪਿੰਡ ਥੇਹ ਹੋ ਜਾਵੇ ਤੇ ਆਪ ਬਾਬਾ ਜੀ ਪਾਸ ਆ ਗਏ। ਬਾਬਾ ਜੀ ਦੇ ਪੁੱਛਣ ‘ਤੇ ਕਮਲੀਆ ਜੀ ਨੇ ਸਾਰੀ ਵਿਥਿਆ ਕਹਿ ਸੁਣਾਈ ਤਾਂ ਬਾਬਾ ਜੀ ਨੇ ਕਿਹਾ ਕਿ ਕਮਲੀਆ ਜੀ, ਇਹ ਸਭ ਕੁਝ ਤਾਂ ਇਨ੍ਹਾਂ ਸਿੱਧਾਂ ਦੀ ਮਾਇਆ ਕਰਕੇ ਹੋਇਆ ਹੈ, ਇਸ ਲਈ ਤੁਹਾਨੂੰ ਪਿੰਡ ਨੂੰ ਸਰਾਪ ਨਹੀਂ ਸੀ ਦੇਣਾ ਚਾਹੀਦਾ। ਫੇਰ ਬਾਬਾ ਜੀ ਨੇ ਕਿਹਾ ਕਿ ਕਮਲੀਆ ਜੀ, ਜਾਓ ਤੇ ਪਿੰਡ ਵਾਸੀਆਂ ਨੂੰ ਕਹਿ ਦਿਓ ਕਿ ਆਪਣੇ-ਆਪਣੇ ਘਰਾਂ ਤੋਂ ਬਾਹਰ ਆ ਜਾਓ, ਇਹ ਪਿੰਡ ਵਾਕਿਆ ਹੀ ਥੇਹ ਹੋ ਜਾਣਾ ਹੈ। ਬਾਬਾ ਜੀ ਦਾ ਬਚਨ ਮੰਨ ਕੇ ਕਮਲੀਆ ਜੀ ਪਿੰਡ ਵਿਚ ਹੋਕਾ ਦੇ ਕੇ ਆ ਗਏ। ਏਨੇ ਨੂੰ ਸਿੱਧਾਂ ਨੇ ਕਿਹਾ ਕਿ ਲਿਆਓ ਭੋਜਨ, ਸਾਨੂੰ ਬਹੁਤ ਭੁੱਖ ਲੱਗੀ ਹੈ ਤਾਂ ਬਾਬਾ ਜੀ ਨੇ ਭਾਈ ਕਮਲੀਆ ਜੀ ਨੂੰ ਕਿਹਾ ਕਿ ਇਸ ਬਰਤਨ ‘ਤੇ ਕੱਪੜਾ ਪਾ ਦਿਓ। ਸਾਧੂਜਨ, ਜੋ-ਜੋ ਭੋਜਨ ਮੰਗਦੇ ਹਨ, ਸਤਿ ਕਰਤਾਰ ਕਰਕੇ ਵਰਤਾਂਦੇ ਜਾਓ ਤੇ ਹੋਇਆ ਵੀ ਇੰਝ ਹੀ। ਸਾਰੇ ਸਾਧੂ ਭੋਜਨ ਛਕ ਕੇ ਤ੍ਰਿਪਤ ਹੋ ਗਏ ਤੇ ਬਾਬਾ ਜੀ ਦੇ ਚਰਨੀਂ ਢਹਿ ਪਏ। ਬਾਬਾ ਜੀ ਨੇ ਸਾਧੂਆਂ ਨੂੰ ਫੋਕੇ ਕਰਮ-ਕਾਂਡ ਤੇ ਹੰਕਾਰ ਛੱਡ ਲੋਕ ਸੇਵਾ ਕਰਨ ਲਈ ਪ੍ਰੇਰਿਆ। ਏਨੇ ਨੂੰ ਪਿੰਡ ਥੇਹ ਹੋ ਗਿਆ ਤੇ ਲੋਕਾਂ ਨੇ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਵਰ ਦੇ ਕੇ ਜਾਓ ਕਿ ਸਾਡਾ ਪਿੰਡ ਫੇਰ ਕਦੋਂ ਆਬਾਦ ਹੋਵੇਗਾ ਤਾਂ ਬਾਬਾ ਜੀ ਨੇ ਬੋਹੜ ਦਾ ਇਕ ਬੂਟਾ ਲਗਾ ਦਿੱਤਾ ਤੇ ਕਿਹਾ ਕਿ ਜਦੋਂ ਇਸ ਦੀਆਂ ਜੜ੍ਹਾਂ ਤੁਹਾਡੇ ਪਿੰਡ ਤਕ ਪਹੁੰਚ ਜਾਣਗੀਆਂ ਤਾਂ ਪਿੰਡ ਆਬਾਦ ਹੋ ਜਾਵੇਗਾ। ਹੁਣ ਉਕਤ ਪਿੰਡ ਆਬਾਦ ਹੋ ਰਿਹਾ ਹੈ ਤੇ ਉਸ ਅਸਥਾਨ ‘ਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਵੀ ਸੁਸ਼ੋਭਿਤ ਹੈ। ਲੰਬੀ ਬਾਂਹ ਦੀ ਸਾਖੀ : ਧਾਰਮਿਕ ਗ੍ਰੰਥਾਂ ਅਨੁਸਾਰ ਬਾਬਾ ਜੀ ਦੇ ਛੋਟੇ ਵੀਰ ਬਾਬਾ ਲਖਮੀ ਦਾਸ ਜੀ ਇਕ ਦਿਨ ਸ਼ਿਕਾਰ ਕਰ ਰਹੇ ਸਨ ਤੇ ਉਨ੍ਹਾਂ ਨੇ ਹਿਰਨ ਤੇ ਹੋਰ ਜਾਨਵਰਾਂ ਦਾ ਸ਼ਿਕਾਰ ਕੀਤਾ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਕਿਹਾ ਕਿ ਕਿਸੇ ਜੀਵ ਦੀ ਹੱਤਿਆ ਕਰਨਾ ਪਾਪ ਹੈ ਤੇ ਇਸਦਾ ਲੇਖਾ ਤੁਹਾਨੂੰ ਦੇਣਾ ਹੀ ਪੈਣਾ ਹੈ। ਬਾਬਾ ਲਖਮੀ ਦਾਸ ਜੀ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਦੇ ਪੁੱਤਰ ਹਾਂ। ਸਾਨੂੰ ਵੀ ਲੇਖਾ ਦੇਣਾ ਪੈਣਾ ਹੈ ਤਾਂ ਬਾਬਾ ਜੀ ਨੇ ਕਿਹਾ ਕਿ ਕਰਮਾਂ ਦਾ ਲੇਖਾ ਤਾਂ ਹਰ ਇਕ ਨੂੰ ਹੀ ਦੇਣਾ ਪੈਂਦਾ ਹੈ, ਜਿਸ ‘ਤੇ ਬਾਬਾ ਲਖਮੀ ਦਾਸ ਜੀ, ਜੋ ਬ੍ਰਹਮਾ ਦੇ ਅਵਤਾਰ ਦੱਸੇ ਜਾਂਦੇ ਹਨ, ਨੇ ਕਿਹਾ ਕਿ ਅਸੀਂ ਹੁਣੇ ਹੀ ਲੇਖਾ ਦੇ ਦਿੰਦੇ ਹਾਂ ਤੇ ਸਣੇ ਪਰਿਵਾਰ ਉਹ ਘੋੜੇ ‘ਤੇ ਬੈਠ ਕੇ ਸੱਚਖੰਡ ਲੇਖਾ ਦੇਣ ਲਈ ਚਲੇ ਗਏ, ਜਿਸ ‘ਤੇ ਬਾਬਾ ਜੀ ਦੇ ਸੇਵਕ ਕਮਲੀਆ ਜੀ ਨੇ ਕਿਹਾ ਕਿ ਮਹਾਰਾਜ ਜੀ, ਤੁਸੀਂ ਉਦਾਸੀ ਹੋ ਤੇ ਲਖਮੀ ਦਾਸ ਜੀ ਸਣੇ ਪਰਿਵਾਰ ਸੱਚਖੰਡ ਜਾ ਰਹੇ ਹਨ, ਇਸ ਤਰ੍ਹਾਂ ਬੇਦੀ ਵੰਸ਼ ਕਿੱਦਾਂ ਚੱਲੂ, ਤਾਂ ਭਗਵਾਨ ਜੀ ਨੇ ਤੁਰੰਤ ਲੰਬੀ ਬਾਂਹ ਕਰਕੇ ਆਪਣੇ ਭਤੀਜੇ ਧਰਮ ਚੰਦ ਜੀ ਨੂੰ ਧਰਤੀ ‘ਤੇ ਉਤਾਰਿਆ ਤੇ ਪਾਲਣ-ਪੋਸਣ ਕੀਤਾ, ਜਿਸ ਤੋਂ ਬੇਦੀ ਵੰਸ਼ ਦਾ ਵਿਸਥਾਰ ਹੋਇਆ ਤੇ ਉਹ ਅੱਜ ਵੀ ਲੋਕਾਂ ਦੀ ਸੇਵਾ ਕਰ ਰਹੀ ਹੈ।

114
Religion, Faith, Spirituality / ਸੰਪਾਦਨਾ
« on: September 06, 2011, 12:22:10 AM »
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
(ਡਾ.ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ)


ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ ਸਿੰਘ ਜੀ ਨਾਭਾ ਅਨੁਸਾਰ ਕਿਸੇ ਚੀਜ਼ ਨੂੰ ਪੈਦਾ ਕਰਨ ਵਾਲਾ,ਕੰਮ ਚਲਾਉਣ ਵਾਲਾ,ਕਾਰਕੁਨ,ਤਿਆਰ ਕਰਨ ਵਾਲਾ ,ਪੁਸਤਕ ਅਥਵਾ ਅਖਬਾਰ ਦੇ ਮਜ਼ਬੂਨਾ ਨੂੰ ਕ੍ਰਮ ਅਨੁਸਾਰ ਜੋੜਨ ਵਾਲਾ ਸੰਪਾਦਕ ਅਖਵਾਉੰਦਾ ਹੈ । ਇੱਕ ਤੋਂ ਜਿਆਦਾ ਲਿਖਾਰੀਆਂ ਦੀਆਂ ਸਾਂਝੀਆਂ ਰਚਨਾਵਾਂ ਨੂੰ ਇਕੱਠਿਆਂ ਕਰਕੇ ਇੱਕ ਹੀ ਜਿਲਦ ਵਿੱਚ ਬੰਨਣਾ ਸੰਪਾਦਿਤ ਕਰਨਾ ਹੁੰਦਾ ਹੈ । ਸੋ ਕਿਸੇ ਵੀ ਹਾਲਤ ਵਿੱਚ ਕਿਸੇ ਦੇ ਸੰਪਾਦਿਤ ਕੀਤੇ ਹੋਏ ਕੰਮ ਵਿੱਚ ਵਿਆਕਰਣਿਕ ਦਰੁਸਤੀਆਂ ਕਰਨ ਨੂੰ ਮੁੜ-ਸੰਪਾਦਨਾ ਕਰਨਾ ਨਹੀਂ ਕਿਹਾ ਜਾ ਸਕਦਾ ।
ਅਸੀਂ ਸਭ ਜਾਣਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ।ਜਿਸ ਵਿੱਚ ਸਿੱਖ ਗੁਰੂਆਂ ਤੋਂ ਇਲਾਵਾ ਕਿ ਭਗਤਾਂ,ਭੱਟਾਂ ਅਤੇ ਗੁਰਸਿੱਖਾਂ ਦੀਆਂ ਇੱਕ ਹੀ ਪੱਧਰ ਦੀਆਂ ਰਚਨਾਵਾਂ ਸਾਮਿਲ ਹਨ ।ਉਸ ਵੇਲੇ ਲਿਖਣ ਦੇ ਅਜੋਕੇ ਸਾਧਨ ਮਜੂਦ ਨਹੀਂ ਸਨ । ਕਲਮ ਅਤੇ ਸ਼ਿਆਹੀ ਹੀ ਵਰਤੀ ਜਾਂਦੀ ਸੀ । ਕਾਗਜ਼ ਵੀ ਜਿਆਦਾ ਵਧੀਆ ਨਹੀਂ ਹੁੰਦਾ ਸੀ । ਸਰਕਾਰਾਂ ਸਿੱਖਾਂ ਨੂੰ ਟਿਕਣ ਵੀ ਨਹੀ ਦੇਂਦੀਆਂ ਸਨ ।ਸੋ ਇਸ ਵਡ-ਅਕਾਰੀ ਗ੍ਰੰਥ-ਸਾਹਿਬ ਜੀ ਨੂੰ ਸਾਂਭਣਾ ਵੀ ਸਮੱਸਿਆ ਸੀ । ਮਹੌਲ ਨੂੰ ਮਦੇ-ਨਜ਼ਰ ਰੱਖਦੇ ਹੋਏ ਇਸ ਗ੍ਰੰਥ-ਸਾਹਿਬ ਜੀ ਦੀ ਭਵਿਖਤ ਸੁਰੱਖਿਆ ਨੂੰ ਧਿਆਨ ਵਿੱਚ ਰਖਦਿਆਂ ਇਸ ਦੇ ਅਨੇਕਾਂ ਵਾਰ ਉਤਾਰੇ,ਅਤੇ ਉਤਾਰਿਆਂ ਦੇ ਉਤਾਰੇ ਵੀ ਕੀਤੇ ਗਏ।
ਅਸੀਂ ਜਾਣਦੇ ਹਾਂ ਕਿ ਜਦੋਂ ਵੀ ਕੋਈ ਕਿਤਾਬ ਛਪਦੀ ਹੈ ਤਾਂ ਛਾਪਕ ਪਰੂਫ ਰੀਡਿੰਗ ਲਈ ਕਿਤਾਬ ਲੇਖਕ ਕੋਲ ਵਾਪਿਸ ਭੇਜਦਾ ਹੈ ਤਾਂ ਕਿ ਜਾਣੇ-ਅਣਜਾਣੇ ਹੋਈਆਂ ਭੁੱਲਾਂ ਨੂੰ ਦਰੁਸਤ ਕਰ ਕਿਤਾਬ ਲੇਖਕ ਦੀ ਇੱਛਾ ਅਨੁਕੂਲ ਸ਼ੁਧ ਰੂਪ ਵਿੱਚ ਪਾਠਕਾਂ ਤੱਕ ਪੁੱਜ ਸਕੇ ਤਾਂ ਕਿ ਪਾਠਕ ਉਸ ਤੋਂ ਲਿਖਣ ਵਾਲੇ ਦੀ ਤਮੰਨਾ ਅਨੁਸਾਰ ਫਾਇਦਾ ਲੈ ਸਕਣ । ਜਦੋਂ ਇੱਕ ਦੁਨਿਆਵੀ ਗਿਆਨ ਦੀ ਪੁਸਤਕ ਦਾ ਲਿਖਾਰੀ ਏਨਾ ਫਿਕਰਮੰਦ ਹੋ ਸਕਦਾ ਹੈ ਤਾਂ ਸਮੁੱਚੀ ਦੁਨੀਆਂ ਨੂੰ ਆਨੰਤ ਕਾਲ ਤੱਕ ਹਰ ਖੇਤਰ ਵਿੱਚ ਅਗਵਾਈ ਦੇ ਸਕਣ ਦੀ ਸਮਰੱਥਾ ਰੱਖਣ ਵਾਲੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦੋਰਾਨ ਅਸੀਂ ਬੇਫਿਕਰ ਕਿਓਂ ਹੋ ਜਾਂਦੇ ਹਾਂ । ਕੀ ਅਸੀਂ ਨਹੀਂ ਜਾਣਦੇ ਕਿ ਛਾਪਿਆਂ ਦੋਰਾਨ ਰਹੀਆਂ ਤਰੁਟੀਆਂ ਕਾਰਣ ਹੌਲੀ-ਹੌਲੀ ਗੁਰ ਗਿਆਨ ਦਾ ਸ਼ੁੱਧ ਅਤੇ ਸੰਪੂਰਨ ਹਾਲਤ ਵਿੱਚ ਸੰਗਤ ਤੱਕ ਪੁਜਣਾ ਮੁਸ਼ਕਲ ਹੋ ਸਕਦਾ ਹੈ।
ਕਿਸੇ ਵੇਲੇ ਲਿਖਣ ਦਾ ਤਰੀਕਾ ਹੀ ਅਜਿਹਾ ਸੀ ਕਿ ਪੂਰੇ ਪੰਨੇ ਤੇ ਖਬਿਓਂ ਸੱਜੇ ਲਕੀਰ ਖਿੱਚ ਕੇ ਹੇਠਾਂ ਅੱਖਰ ਲਿਖੇ ਜਾਂਦੇ ਸਨ । ਜਿਸ ਨੂੰ ਕਿ ਲੜੀਵਾਰ ਲਿਖਣਾ ਆਖਿਆ ਜਾਂਦਾ ਸੀ । ਸ਼ਬਦਾਂ ਨੂੰ ਆਵਾਜ ਅਤੇ ਭਾਵ ਅਨੁਸਾਰ ਨਿਖੇੜ ਕੇ ਅੱਜ ਦੇ ਸਮੇ ਵਾਂਗ ਵੱਖ-ਵੱਖ ਨਹੀਂ ਕੀਤਾ ਜਾਂਦਾ ਸੀ । ਵੱਖਰੇ-ਵੱਖਰੇ ਸ਼ਬਦਾਂ ਵਿੱਚ ਫਾਸਲਾ ਵੀ ਨਹੀਂ ਸੀ ਰੱਖਿਆ ਜਾਂਦਾ । ਸ਼ਬਦ ਨਿਖੇੜ ਕੇ ਪੜ੍ਹਨ ਦਾ ਕੋਈ ਪੱਕਾ ਨਿਯਮ ਵੀ ਨਹੀਂ ਸੀ । ਨਿਯਮਾ ਦੀ ਅਣਹੋਂਦ ਕਾਰਣ ਸ਼ਬਦਾਂ ਨੂੰ ਨਿਖੇੜ ਸ਼ੁੱਧ ਪਾਠ ਪੜਨ ਲਈ ਸੰਥਿਆ ਦੀ ਜਰੂਰਤ ਸੀ । ਜੋ ਕਿ ਸੀਨਾ-ਬਸੀਨਾ ਹੀ ਚਲ ਸਕਦੀ ਸੀ ਜਿਸ ਵਿੱਚ ਵੀ ਬਿਨਾ ਕਿਸੇ ਸਥਾਪਤ ਨਿਯਮਾ ਤੋਂ ਪੀੜ੍ਹੀ ਦਰ ਪੀੜ੍ਹੀ ਅਸ਼ੁਧਤਾ ਆਉਣ ਦਾ ਖਤਰਾ ਕਾਇਮ ਸੀ ।
ਪਦ-ਛੇਦਕ ਅਤੇ ਛਾਪਿਆਂ ਵਾਲੀ ਬੀੜ ਬਣਨ ਨਾਲ ਜਿੱਥੇ ਇਹ ਸਮੱਸਿਆ ਹੱਲ ਹੋ ਗਈ ਉੱਥੇ ਕੁਝ ਅਗਿਆਨਤਾ ਵਸ ਜਾਂ ਜਾਣੇ-ਅਣਜਾਣੇ ਅਜਿਹੀਆਂ ਅਣਗਹਿਲੀਆਂ ਹੋਈਆਂ ਜਿਸ ਦਾ ਖਮਿਆਜਾ ਪਤਾ ਨਹੀਂ ਕਿੰਨਾ ਚਿਰ ਭੁਗਤਣਾ ਪਵੇਗਾ । ਲਗਭਗ ਸਾਰੇ ਵਿਦਵਾਨ ਇਸ ਧਾਰਨਾ ਨਾਲ ਤਾਂ ਸਹਿਮਤ ਹਨ ਕਿ ਗੁਰੂ ਅਰਜਨ ਦੇਵ ਜੀ ਦੀ ਲਾਜਵਾਬ ਸੰਪਾਦਨਾ,ਜਿਸ ਅਨੁਸਾਰ ਸ਼ਬਦਾਂ ਦੀ ਗਿਣਤੀ ਹਰ ਸ਼ਬਦਾਂ ਦੇ ਇੱਕ ਹੀ ਤਰਾਂ ਦੇ ਪ੍ਰਕਰਣ ਦੇ ਸੰਗ੍ਰਹਿ ਦੇ ਪਿੱਛੇ ਦਰਜ ਕਰ , ਕਿਸੇ ਵੀ ਤਰਾਂ ਦੀ ਮਿਲਾਵਟ ਜਾਂ ਕੱਟ-ਵੱਧ ਦੀ ਗੁੰਜਾਇਸ਼ ਨੂੰ ਹਮੇਸ਼ਾਂ ਲਈ ਖਤਮ ਹੀ ਕਰ ਦਿੱਤਾ, ਦੂਰਦ੍ਰਿਸ਼ਟਤਾ ਭਰਪੂਰ ਸੀ । ਉਸੇ ਹੀ ਸੰਦਰਭ ਵਿੱਚ ਮੰਗਲਾਂ ਦਾ ਪੇਜ ਤੇ ਏਧਰ-ਉਧਰ ਹੋਣਾ ਜਾਂ ਸਿਹਾਰੀਆਂ ਬਿਹਾਰੀਆਂ ਦਾ ਘੱਟ-ਵਧ ਜਾਣਾ ਤਾਂ ਸਮਝ ਆਉੰਦਾ ਹੈ, ਪਰ ਵੱਖ-ਵੱਖ ਬੀੜਾਂ ਦਾ ਅਧਿਅਨ ਕਰਨ ਵਾਲੇ ਵਿਦਵਾਨਾ ਅਨੁਸਾਰ ਮੁੰਦਾਵਣੀ ਤੋਂ ਬਾਅਦ ਵਚਿੱਤਰ ਰਾਗਮਾਲਾ ਦਾ ਦਰਜ ਹੋਣਾ ਅਤੇ ਕੁਝ ਸ਼ਬਦਾਂ ਦਾ ਅਜੋਕੀ ਬੀੜ ਵਿੱਚ ਅਧੂਰਾ ਹੋਣਾ ਅਤੇ ਕਿਸੇ ਹੋਰ ਬੀੜ ਵਿੱਚ ਉਹਨਾ ਸ਼ਬਦਾਂ ਦਾ ਪੂਰਾ ਹੋਣਾ ,ਦੂਰ ਦੀ ਸੋਚਣ ਵਾਲਿਆਂ ਲਈ ਜਰੂਰ ਹੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ।
ਅਜਿਹੇ ਹਾਲਾਤਾਂ ਵਿੱਚ ਕੁਝ ਵਿਦਵਾਨ ਕਿਸੇ ਭਲੇ ਵੇਲੇ ਦੀ ਉਮੀਦ ਵਿੱਚ ਇਹ ਵਿਸ਼ਾ ਹਾਲ ਦੀ ਘੜੀ ਬੰਦ ਕਰਨ ਦਾ ਪੱਖ ਪੂਰਦੇ ਨਜ਼ਰ ਆਉਂਦੇ ਹਨ ਤਾਂ ਕਿ ਸੰਗਤ ਦਾ ਕੁਝ ਹੋਰ ਜਰੂਰੀ ਮਸਲਿਆਂ ਵੱਲ ਫੌਰੀ ਧਿਆਨ ਦਿਵਾਇਆ ਜਾ ਸਕੇ । ਜਦ ਕਿ ਕੁਝ ਵਿਦਵਾਨ ਪਹਿਲਾਂ ਹੀ ਬਹੁਤ ਦੇਰ ਹੋਈ ਜਾਣ, ਭਵਿੱਖ ਲਈ ਹਰ ਤਰਾਂ ਦੀ ਸਮੱਸਿਆ ਦੀ ਨਿਸ਼ਾਨਦੇਹੀ ਕਰ ਜਾਣਾ ਚਾਹੁੰਦੇ ਹਨ ਤਾਂ ਕਿ ਜਦੋਂ ਵੀ ਕਿਤੇ ਮੌਕਾ ਬਣੇ ਤਾਂ ਵਿਦਵਾਨ ਇਹਨਾ ਵਿਸ਼ਿਆਂ ਤੇ ਸਿਰ ਜੋੜ ਸਿੱਖੀ ਦਾ ਭਵਿੱਖ ਸੁਰੱਖਿਅਤ ਕਰ ਸਕਣ । ਜਦ ਕਿ ਉਹ ਤਾਂ ਉਹ ਵਿਚਾਰ ਤੋਂ ਭੱਜਣ ਵਾਲਿਆਂ ਨੂੰ ਬਿੱਲੀ ਦੇਖਕੇ ਕਬੂਤਰ ਦੀਆਂ ਅੱਖਾਂ ਮੀਚਣੀਆਂ ਸਮਝ ਰਹੇ ਹਨ ।
ਕੁਝ ਵਿਦਵਾਨਾ ਦਾ ਖਿਆਲ ਹੈ ਕਿ ਭਾਵੇਂ ਉਤਾਰਿਆਂ ਦੌਰਾਨ ਹੋਈਆਂ ਗਲਤੀਆਂ ਤੋਂ ਮੁਨੱਕਰ ਨਹੀਂ ਹੋਇਆ ਜਾ ਸਕਦਾ ਫਿਰ ਵੀ ਜੇਕਰ ਤਰੁਟੀਆਂ ਦੂਰ ਕਰਨ ਲਈ ਕੋਈ ਉੱਦਮ ਕਰਦਾ ਹੈ ਤਾਂ ਗੁਰੂ ਦੀ ਸੰਪੂਰਣਤਾ ਤੇ ਸ਼ੰਕਾ ਸਮਝ ਇਹ ਕੰਮ ਗੁਰੂ ਤੇ ਉੰਗਲ ਉਠਾਉਣ ਤੁਲ ਸਮਝਿਆ ਜਾ ਸਕਦਾ ਹੈ । ਕੁਝ ਇਸ ਤਰਾਂ ਵੀ ਸੋਚਦੇ ਹਨ ਕਿ ਅਗਰ ਕਿਸੇ ਇੱਕ ਵੀ ਤਰੁਟੀ ਨੂੰ ਦੂਰ ਕਰਨ ਲਈ ਰਸਤਾ ਖੁਲ ਗਿਆ ਤਾਂ ਪਤਾ ਨਹੀਂ ਇਹ ਦਰੁਸਤੀਆਂ ਦਾ ਕੰਮ ਕਿੱਥੇ ਤਕ ਜਾਵੇਗਾ, ਹੋ ਸਕਦਾ ਹੈ ਕਿ ਕੁਝ ਲੋਕ ਭਗਤਾਂ ਭੱਟਾਂ ਦੀ ਬਾਣੀ ਤਕ ਜਾ ਪੁਜਣ।
ਜਦ ਕਿ ਕੁਝ ਵਿਦਵਾਨ ਇਸ ਡਰ ਨੂੰ ਬੇ-ਬੁਨਿਆਦ ਸਮਝਦੇ ਹੋਏ ਆਂਖਦੇ ਹਨ ਕਿ ਰਾਗ ਮਾਲਾ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਸੰਪੂਰਨ ਹਨ । ਭਗਤਾਂ ਅਤੇ ਭੱਟਾਂ ਦੀ ਬਾਣੀ ਨੂੰ ਖੁਦ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀਂ ਦਰਜ ਕੀਤਾ ਹੈ । ਜਿੱਥੇ ਕਿਤੇ ਉਹਨਾ ਨੂੰ ਜਾਪਿਆ ਕਿ ਪੜ੍ਹਨ ਵਾਲੇ ਸਿਧਾਂਤ ਦਾ ਟਪਲਾ ਨਾ ਖਾ ਜਾਣ ਉੱਥੇ ਉਹਨਾ ਭਗਤਾਂ ਦੇ ਬਾਅਦ ੳਹੀ ਸਿਧਾਂਤ ਸਪਸ਼ਟ ਕਰਦਾ ਆਪਦਾ ਸ਼ਬਦ ਖੁਦ ਦਰਜ਼ ਕੀਤਾ ਹੈ। ਇਸ ਲਈ ਬਾਣੀ ਵਿੱਚ ਛੇੜ-ਛਾੜ ਦੀ ਗੁੰਜਾਇਸ਼ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਉਹਨਾ ਮੁਤਾਬਕ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੇਵਲ ਇੱਕ ਫਿਰਕੇ ਲਈ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਲਈ ਸਰਬ-ਖੇਤਰੀ ਚਾਨਣ-ਮੁਨਾਰਾ ਸਮਝਦੇ ਹਾਂ ਤਾਂ ਸਾਨੂੰ ਗੁਰਮਿਤ ਦੇ ਦਾਇਰੇ ਵਿੱਚ ਰਹਿ, ਹਰ ਉਹ ਦਰੁਸਤੀ ਕਰ ਲੈਣੀ ਚਾਹੀਦੀ ਹੈ ਕਿ ਜਿਸ ਤੋਂ ਬਾਅਦ ਅੱਜ ਤਾਂ ਕੀ,ਸਗੋਂ ਭਵਿੱਖ ਵਿੱਚ ਵੀ ਕਿਸੇ ਵੀ ਦੇਸ਼ ਦਾ ਕੋਈ ਜਗਿਆਸੂ ਗੁਰਮਿਤ ਤੇ ਉੰਗਲ ਨਾ ਉਠਾ ਸਕੇ । ਕਿਸੇ ਵੇਲੇ ਦਸਮ ਗ੍ਰੰਥ ਦੇ ਮੁੱਦੇ ਤੇ ਵੀ ਵਿਚਾਰ ਕਰਨ ਤੋਂ ਇਸੇ ਭਾਵਨਾ ਅਧੀਨ ਰੋਕ ਦਿੱਤਾ ਜਾਂਦਾ ਸੀ ਕਿ ਜੇ ਦਸਮ ਗ੍ਰੰਥ ਰੱਦ ਹੋ ਗਿਆ ਤਾਂ ਵਿਦਵਾਨਾ ਨੇ ਗੁਰੂ ਗ੍ਰੰਥ ਸਾਹਿਬ ਵੱਲ ਉਂਗਲ ਚੁੱਕ ਲੈਣੀ ਹੈ । ਭਾਰੀ ਵਿਰੋਧ ਹੋਣ ਦੇ ਬਾਵਜੂਦ ਵੀ ਵਿਚਾਰਵਾਨਾ ਨੇ ਅੱਜ ਦਸਮ ਗ੍ਰੰਥ ਦੀ ਵਿਚਾਰ ਕਰਕੇ ਅਸਲੀਅਤ ਸਭ ਦੇ ਸਾਹਮਣੇ ਲੈ ਹੀ ਆਂਦੀ ਹੈ, ਵਰਨਾ ਗੁਰੂ ਸਾਹਿਬਾਂ ਦੇ ਨਾਵਾਂ ਨਾਲ ਅਸੀਂ ਮਾਰਕੰਡੇਯ-ਪਰਾਣ,ਸ਼੍ਰੀ ਮਦ ਭਗਵਤ-ਪਰਾਣ, ਸ਼ਿਵ- ਪਰਾਣ ਅਤੇ ਹਿੰਦੂ ਮਿਥਿਆਲੋਜੀ ਨੂੰ ਸਦਾ ਲਈ ਜੋੜ ਰੱਖਣ ਦੀ ਇਤਿਹਾਸਕ ਗਲਤੀ ਕਰ ਹੀ ਚੁੱਕੇ ਸੀ । ਕੁਝ ਵਿਦਵਾਨ ਰਾਗਮਾਲਾ ਅਤੇ ਵਿਆਕਰਣਿਕ ਤਰੁਟੀਆਂ ਨੂੰ ਵੀ ਏਸੇ ਸੰਧਰਭ ਵਿੱਚ ਵਿਚਾਰ ਰਹੇ ਹਨ । ਉਹਨਾ ਮੁਤਾਬਕ ਕਿਸੇ ਵੇਲੇ ਹੋਈਆਂ ਗਲਤੀਆਂ ਨੂੰ, ਭਾਵਨਾ ਵਸ ਸਦਾ ਲਈ ਸਾਂਭ ਕੇ ਰੱਖਣਾ ਬਹੁਤ ਵੱਡਾ ਧ੍ਰੋਹ ਹੈ ਕਿਓਂਕਿ ਦੇਰ-ਸਵੇਰ ਜਦੋਂ ਹੀ ਇਹ ਗੁਰੂ ਨਾਨਕ ਦੀ ਵੀਚਾਰਧਾਰਾ ਪੂਰੀ ਦੁਨੀਆਂ ਦੇ ਸਮਝਣ ਦਾ ਵਿਸ਼ਾ ਬਣੀ ,ਤਾਂ ਅੱਜ ਦੇ ਛੱਡੇ ਇਹਨਾ ਸਵਾਲਾਂ ਨੇ ਮੁੜ ਖਤਰਨਾਕ ਰੂਪ ਵਿੱਚ ਸਾਹਮਣੇ ਆ ਹੀ ਜਾਣਾ ਹੈ ਫਿਰ ਨਵੀਂ ਪੀੜ੍ਹੀ ਨੂੰ ਇਸਦੇ ਜਵਾਬ ਦੇਣੇ ਹੀ ਪੈਣੈ ਹਨ । ਕਿਓਂਕਿ ਇਹ ਗੁਰਬਾਣੀ ਦਾ ਸੂਰਜ ਤਾਂ ਸਮੁੱਚੀ ਕਾਇਨਾਤ ਨੂੰ ਰੁਸ਼ਨਾਉਣ ਲਈ ਹੈ ਨਾਂਕਿ ਕੇਵਲ ਸਿੱਖਾਂ ਦੀ ਬਾਕੀ ਮਜ਼ਹਬਾਂ ਵਾਂਗ ਅਖਾਉਤੀ ਪੂਜਾ ਅਰਚਨਾ ਲਈ ।
ਤਕਰੀਬਨ ਸਾਰਾ ਸਿੱਖ ਜਗਤ ਇਸ ਗਲ ਨਾਲ ਸਹਿਮਤ ਹੈ ਕਿ ਗੁਰੂ ਗ੍ਰੰਥ ਸਾਹਿਬ ਕੇਵਲ ਰੁਮਾਲਿਆਂ ਵਿੱਚ ਢੱਕਕੇ ਮੱਥਾ ਟੇਕਣ ਵਾਲੀ ਚੀਜ ਹੀ ਨਹੀਂ ਹੈ ਕਿ ਉਸ ਦੇ ਅੰਦਰ ਜੋ ਲਿਖਿਆ ਹੈ ਉਸਦੀ ਫਿਕਰ ਕਰਨ ਦੀ ਜਰੂਰਤ ਹੀ ਨਾ ਹੋਵੇ, ਸਗੋਂ ਗੁਰਬਾਣੀ ਤਾਂ ਆਪਣੀ ਵਿਚਾਰ ਨਾਲ ਸੁਝਾਏ ਜੀਵਨ ਮਾਰਗ ਵੱਲ ਪਰੇਰਕੇ ਸੰਸਾਰ ਤੇ ਉਪਜੇ ਸਾਰੇ ਜੀਵਾਂ ਦਾ ਸਦਾ ਲਈ ਭਲਾ ਕਰ ਸਕਣ ਦੇ ਸਮਰੱਥ ਹੈ । ਸੋ ਜਰੂਰਤ ਸਮੁੱਚੇ ਸੰਸਾਰ ਤੱਕ ਗੁਰਬਾਣੀ ਨੂੰ ਸ਼ੁਧ ਰੂਪ ਵਿੱਚ ਪਹੁੰਚਾਣ ਦੀ ਹੈ ।
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਮੁੱਚਾ ਗੁਰ-ਗਿਆਨ ਸਦੀਵੀ ਹੈ ਜਿਸ ਉੱਤੇ ਕੋਈ ਵੀ ਕਦੇ ਵੀ ਕਿੰਤੂ-ਪ੍ਰੰਤੂ ਕਰ ਹੀ ਨਹੀਂ ਸਕਦਾ। ਪਰ ਇਸ ਗਿਆਨ ਨੂੰ ਪ੍ਰਗਟਾਉਣ ਵਾਲੇ ਸਾਧਨਾ ਨੂੰ ਸਦੀਵੀ ਨਹੀਂ ਆਖਿਆ ਜਾ ਸਕਦਾ। ਉਤਾਰਿਆਂ ਦੋਰਾਨ ਜਾਂ ਮਾਧੀਅਮ ਬਦਲਨ ਦੌਰਾਨ ਹੋਈਆਂ ਗਲਤੀਆਂ ਨੂੰ ਗੁਰ ਗਿਆਨ ਵਿੱਚ ਹੋਈਆਂ ਗਲਤੀਆਂ ਨਹੀਂ ਕਿਹਾ ਜਾ ਸਕਦਾ ਸਗੋਂ ਗਿਆਨ ਪ੍ਰਗਟਾਉਣ ਦਾ ਸਾਧਨ ਬਣ ਰਹੀ ਭਾਸ਼ਾ ਦੀਆਂ ਵਿਅਕਰਿਣਕ ਗਲਤੀਆਂ ਜਾਂ ਟੈਕਨੀਕਲ ਤਰੁਟੀਆਂ ਆਖਿਆ ਜਾ ਸਕਦਾ ਹੈ । ਜਿਸਦਾ ਰੂਪ ਕਾਗਜ-ਕਲਮ ਤੋਂ ਚਲਦਾ ਕੈਸਿਟ,ਸੀ ਡੀ,ਡੀ ਵੀ ਡੀ,ਮਾਈਕਰੋ-ਚਿਪ,ਅਤੇ ਇੰਟਰਨੈੱਟ ਤੱਕ ਆ ਪੁੱਜਾ ਹੈ । ਗੁਰੂ ਨਾਨਕ ਸਾਹਿਬ ਦਾ ਪੂਰੇ ਸੰਸਾਰ ਲਈ ਬਖਸ਼ਿਆ ਇਹ ਅਮੁੱਕ ਖਜਾਨਾ ਭਵਿੱਖ ਵਿੱਚ ਕਿਸੇ ਵੀ ਭਾਸ਼ਾ ਦਾ ਮੁਹਤਾਜ ਨਹੀਂ ਰਹੇਗਾ । ਗੁਰੂ ਅਰਜਨ ਦੇਵ ਜੀ ਪਿਓ ਦਾਦੇ ਦੇ ਬਖਸ਼ੇ ਇਸ ਗੁਰ-ਗਿਆਨ ਰੂਪੀ ਖਜਾਨੇ ਬਾਬਤ ਆਖਦੇ ਹਨ ਖਾਵਹਿ ਖਰਚਹਿ ਰਲਿ ਮਿਲਿ ਭਾਈ ।।ਤੋਟ ਨਾ ਆਵਹਿ ਵਧਦੋ ਜਾਈ ।। ਸੋ ਭਵਿੱਖ ਵਿੱਚ ਗੁਰੂ ਜੀ ਦੇ ਬਚਨਾ ਅਨੁਸਾਰ ਇਸ ਵਧਣ ਵਾਲੇ ਖਜਾਨੇ ਦੀ, ਗੁਰਮਤਿ ਅਨੁਸਾਰ ਸਰਬੱਤ ਦੇ ਭਲੇ ਲਈ ਵਰਤੋਂ ਕਰਦਿਆਂ ਕਿਸੇ ਤਰਾਂ ਦੀ ਤਕਨੀਕੀ ਗਲਤੀ ਨਾਂ ਹੋਣ ਦਾ ਨਾਂ ਹੀ ਦਾਅਵਾ ਕੀਤਾ ਜਾ ਸਕਦਾ ਹੈ ਅਤੇ ਨਾਂ ਹੀ ਭੁੱਲ ਹੋਣ ਤੇ ਦਰੁੱਸਤੀ ਨਾ ਕਰਨ ਦਾ ।
ਪਿੱਛੇ ਜਿਹੇ ਦੁਨੀਆਂ ਦੇ ਅਤਿ ਵਿਕਸਤ ਦੇਸ਼ ਅਮਰੀਕਾ ਵਿੱਚ ਕੈਲੇਫੋਰਨੀਆਂ ਸੂਬੇ ਦੇ ਇੱਕ ਸ਼ਹਿਰ ਫਰੀਮੌਂਟ ਦੇ ਇੱਕ ਗੁਰਸਿੱਖ ਜਸਵੰਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਉਤਾਰਾ ਆਪਣੇ ਹੱਥਾਂ ਨਾਲ ਘਰ ਵਿੱਚ ਬੈਠ ਕੇ ਕੀਤਾ।ਸਾਰੀਆਂ ਅਧੂਨਿਕ ਸਹੂਲਤਾਂ, ਲਿਖਣ-ਪੜ੍ਹਨ ਦੇ ਵਧੀਆ ਸਾਧਨ ਅਤੇ ਖੁਸ਼ਗਵਾਰ ਸਮਾਂ ਹੋਣ ਦੇ ਬਾਵਜੂਦ ਵੀ ਦਿਨ-ਰਾਤ ਕੰਮ ਕਰਕੇ ਉਹਨਾ ਦੇ ਦੋ ਢਾਈ ਸਾਲ ਇਸ ਕਾਰਜ ਵਿਚ ਲੱਗ ਗਏ । ਇਸ ਬੀੜ੍ਹ ਵਿੱਚ ਰਹੀਆਂ ਤਰੁੱਟੀਆਂ ਨੂੰ ਕਈ ਗੁਰਸਿੱਖਾਂ ਨੇ ਰਲ਼ ਕੇ ਦੂਜੀ ਬੀੜ੍ਹ ਤੋਂ ਸੋਧਣ ਦਾ ਉਪਰਾਲਾ ਕਰਦਿਆਂ ਅਜੇ ਹੋਰ ਵੀ ਸੋਧਣ ਦੀ ਜਰੂਰਤ ਦੱਸਿਆ । ਇਸ ਗੱਲ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪੁਰਾਣੇ ਸਮੇਂ ਲੜੀਵਾਰ ਬੀੜ ਤੋਂ ਜਦੋਂ ਕਿ ਪਦ-ਛੇਦ ਬੀੜ ਵੀ ਤਿਆਰ ਨਹੀਂ ਸੀ ਹੋਈ ,ਲਿਖਣ ਪੜ੍ਹਨ ਦੇ ਸਾਧਨ ਵੀ ਚੰਗੇ ਨਹੀਂ ਸਨ,ਹਾਲਾਤ ਅਤੇ ਸਮਾਂ ਵੀ ਸਾਜਗਾਰ ਨਹੀਂ ਸੀ ,ਓਸ ਵੇਲੇ ਦੇ ਹੋਏ ਉਤਾਰਿਆਂ ਵਿੱਚ ਰਹੀਆਂ ਤਰੁਟੀਆਂ ਦੀ ਗੁੰਜਾਇਸ਼ ਤੋਂ ਕਿਵੇਂ ਇਨਕਾਰ ਕੀਤਾ ਜਾ ਸਕਦਾ ਹੈ ।
ਜੇਕਰ ਗਲੀਲੀਓ ਫਤਵਿਆਂ ਤੋਂ ਡਰਕੇ ਧਰਤੀ ਦੇ ਘੁੰਮਣ ਨੂੰ ਦੁਨੀਆਂ ਸਾਹਵੇਂ ਨਸ਼ਰ ਨਾ ਕਰਦਾ ਤਾਂ ਕੀ ਧਰਤੀ ਨੇ ਗਲੀਲੀਓ ਦੇ ਕਹੇ ਅਨੁਸਾਰ ਘੁੰਮਕੇ ਦਿਨ ਰਾਤ ਰੁੱਤਾਂ ਆਦਿ ਬਣਾਉਣ ਤੋਂ ਰੁਕ ਜਾਣਾ ਸੀ । ਫਿਰ ਵੀ ਧਰਤੀ ਗੋਲ ਹੀ ਰਹਿਣੀ ਸੀ ਚਪਟੀ ਨਹੀਂ ਹੋ ਜਾਣੀ ਸੀ। ਸੱਚ ਹੋਣਾ ਵੱਖਰੀ ਗੱਲ ਹੈ ਅਤੇ ਬਿਆਨਣਾ ਵੱਖਰੀ । ਸੋ ਗੁਰੂ ਨਾਨਕ ਸਾਹਿਬ ਦੁਆਰਾ ਕੀਤਾ ਸੱਚ ਦਾ ਵਰਣਨ ਕਿਸੇ ਦੇ ਵਰਣਨ ਦਾ ਮੁਹਤਾਜ ਨਹੀਂ ਹੈ ।ਸੱਚ ਤਾਂ ਸਦਾ ਸੱਚ ਹੀ ਰਹਿਣਾ ਹੈ। ਜਿਵੇਂ ਗੁਰੂ ਸਾਹਿਬ ਫੁਰਮਾਉਂਦੇ ਹਨ ,ਆਦਿ ਸਚੁ ਜੁਗਾਦਿ ਸਚੁ ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।। ਗਲੀਲੀਓ ਵਰਗੇ ਸੱਚ ਦੇ ਖੋਜੀਆਂ ਦੇ ਦਸਣ ਨਾਲ ਕੁਦਰਤ ਦੇ ਅਨੇਕਾਂ ਸੱਚ ਸਾਹਮਣੇ ਆਏ ਜਿਸ ਨਾਲ ਦੁਨੀਆਂ ਪੱਥਰ ਯੁੱਗ ਤੋਂ ਰਾਕਟਾਂ ਅਤੇ ਇੰਟਰਨੈੱਟ ਦੇ ਯੁੱਗ ਵਿੱਚ ਪਹੁੰਚ ਚੁੱਕੀ ਹੈ ।ਆਓ ਇਸ ਚੇਤਨਾ ਦੇ ਸਫਰ ਵਿੱਚ ਗੁਰੂ ਨਾਨਕ ਸਾਹਿਬ ਦੇ ਫੁਰਮਾਏ ਸੱਚ ਨੂੰ ਸੰਸਾਰ ਸਾਹਵੇਂ ਰੱਖ ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ।। ਦੀ ਭਾਵਨਾ ਅਨੁਸਾਰ, ਸੰਸਾਰੀਆਂ ਵੱਲੋਂ ਕਰੇ ਜਾ ਰਹੇ ਸਵਾਲਾਂ ਦੇ ਜਵਾਬ ਦੇਣੋ ਭੱਜਣ ਦੀ ਜਗਾ, ਗੁਰੂ ਨਾਨਕ ਸਾਹਿਬ ਦੀ ਇੰਨਕਲਾਬੀ ਸੋਚ ਅਨੁਸਾਰ ਹਰ ਸਵਾਲ ਦਾ ਜਵਾਬ ਦੇਕੇ ਦੁਨੀਆਂ ਨੂੰ ਉਸੇ ਸੱਚ ਦਾ ਰੂਪ ਬਣਨ ਲਈ ਪਰੇਰ, ਪਰਮ ਸੱਚ ਦੇ ਸਮੂਹਿਕ ਸਫਰ ਵਿੱਚ ਸਹਾਈ ਬਣੀਏ ।।।।

115
Shayari / ਹਾਲਾਤ
« on: September 05, 2011, 01:10:25 PM »
" ਆਪਣੇ ਖੁੱਦ ਦੇ ਹੀ ਹਾਲਾਤ ਮੇਰੇ ਵੱਸ 'ਚ ਨਹੀਂ,
ਮੈਂ ਕਾਹਤੋਂ ਏਨਾ ਪਰੇਸ਼ਾਨ ਜਿਹਾ ਹਾਂ..


ਦੀਵੇ ਵਾਂਗਰ ਹੌਲੀ ਹੌਲੀ ਲੋਅ ਬੁੱਝਦੀ ਜਾ ਰਹੀ,
ਪਲ-ਦੋ-ਪਲ ਹੋਰ, ਬੜਾ ਬੇਜਾਨ ਜਿਹਾ ਹਾਂ..


ਰੰਗਾਂ ਨਾਲ ਜਿੰਦਗੀ ਗੁਜਾਰਨ ਦੇ, ਕਦੇ ਪੂਰਾ ਨਾ ਹੋਣ ਵਾਲੇ,
ਕਿਸੇ ਵਿਧਵਾ ਦੇ ਅਰਮਾਨ ਜਿਹਾ ਹਾਂ..


ਮੇਰੀ ਰੂਹ ਹੋ ਗਈ ਫੌਤ, ਸਭ ਜਲਜ਼ਲੇ ਮਿੱਟੀ ਹੋ ਗਏ ਨੇ,
ਅੱਗ ਨੇ ਨੇੜੇ ਕੱਖਾਂ ਦੇ ਮਕਾਨ ਜਿਹਾ ਹਾਂ..


ਸਾਰੀ ਉਮਰ ਭਾਰ ਮੋਢੇ ਟੰਗਿਆ, ਲੋੜ ਪੈਣ ਤੇ ਕੰਮ ਨਾ ਆਏ,
ਟੁੱਟੇ ਮਿਰਜੇ ਦੇ ਤੀਰ-ਕਮਾਨ ਜਿਹਾ ਹਾਂ..


ਮੇਰੀ ਪੀੜ, ਮੇਰੇ ਸੁਪਨੇ, ਤੇਰੀ ਆਮਦ ਦਾ ਖਿਆਲ,
ਹੁਣ ਕੌਡੀ ਹੋਏ,ਇਸ ਲੱਖਾਂ ਦੇ ਸਮਾਨ ਜਿਹਾ ਹਾਂ.
[/size]

116
Maan-Sanmaan/Respect+ / PJ Gabru Promotion-_EcceNtriC_(supreet)
« on: September 05, 2011, 12:25:54 PM »
Sat Shri Akal ji
_EcceNtriC_(http://punjabijanta.com/profile/pReEt_lUv/)

Lao ji ik hor gabru tuhadi family ch shamil aa ji tohda jeha late ho gya ji es lai sorry ik saal to eh pj te enjoy kar rehe te sab da enjoy karwya.....



mubarka ji mubarka


117
Religion, Faith, Spirituality / ਅਨਮੋਲ ਬਚਨ
« on: September 05, 2011, 11:42:57 AM »
ਸੰਗਤ ਪ੍ਰਭੂ ਪਿਆਰਿਆਂ ਨਾਲ ਮੇਲ-ਮਿਲਾਪ, ਹਰੀ ਦੀ ਸਿਫ਼ਤ-ਸਲਾਹ ਕਰਕੇ ਉਸ ਵਿਚ ਲੀਨ ਹੋਣ ਦਾ ਉਪਦੇਸ਼ ਦਿੰਦੀ ਹੈ। ਸੰਗਤ ਨੂੰ ਸਤਿਸੰਗਤ ਅਤੇ ਸਾਧ-ਸੰਗਤ ਕਿਹਾ ਜਾਂਦਾ ਹੈ। ਸੰਗਤ ਦੇ ਵਿਚ ਗੁਰਬਾਣੀ ਪੜ੍ਹਨੀ, ਵਿਚਾਰ ਕਰਨੀ, ਕੀਰਤਨ ਕਰਨਾ, ਕੀਰਤਨ ਸੁਣਨਾ, ਨਾਮ ਜਪਣਾ, ਸਿਮਰਨ ਕਰਨਾ, ਵਿਸ਼ੇ-ਵਿਕਾਰਾਂ ‘ਤੇ ਕਾਬੂ ਪਾਉਣਾ ਅਤੇ ਅਧਿਆਤਮਕ ਮਾਰਗ ‘ਤੇ ਚੱਲ ਕੇ ਪ੍ਰਭੂ ਪ੍ਰਾਪਤੀ ਲਈ ਉਤਸ਼ਾਹ ਮਿਲਦਾ ਹੈ। ਜਿਥੇ ਇਕ ਅਕਾਲ ਪੁਰਖ ਦੀ ਉਸਤਤ ਹੋਵੇ, ਪ੍ਰਮਾਤਮਾ ਦਾ ਨਾਮ ਲਿਆ ਜਾਂਦਾ ਹੋਵੇ, ਉਸਨੂੰ ਸੰਗਤ ਆਖਦੇ ਹਨ।
ਸਤਿਸੰਗਤਿ ਕੈਸੀ ਜਾਣੀਐ।
ਜਿਥੈ ਏਕੋ ਨਾਮੁ ਵਖਾਣੀਐ£
ਸਤਿਸੰਗਤ ਤੋਂ ਭਾਵ ਹੈ ਸੱਚ (ਪ੍ਰਭੂ) ਦੇ ਮਾਰਗ ‘ਤੇ ਚੱਲਣਾ, ਗੁਰਸਿੱਖਾਂ ਦੀ ਸੰਗਤ ਕਰਨੀ, ਜਿਥੇ ਕੋਈ ਮਜ਼੍ਹਬ ਨਹੀਂ, ਜਾਤ-ਪਾਤ ਨਹੀਂ, ਊਚ-ਨੀਚ ਨਹੀਂ, ਸਭ ਇਕੱਠੇ ਜੁੜ ਕੇ ਬੈਠਦੇ ਹਨ।  ਨਾਮ ਬਾਣੀ, ਸਿਮਰਨ ਨਾਲ ਮਨੁੱਖ ਦੀ ਬਾਹਰਮੁਖੀ ਬਿਰਤੀ ਅੰਤਰਮੁਖੀ ਹੋ ਕੇ ਆਪਣੇ ਹਿਰਦੇ ਵਿਚ ਅਕਾਲ-ਪੁਰਖ ਦੀ ਜੋਤ ਨੂੰ ਅਨੁਭਵ ਕਰਦੀ ਹੈ। ਜਿਹੜਾ ਬੰਦਾ ਨਿਰਵੈਰ ਨਾਲ ਵੈਰ ਕਮਾਉਂਦਾ ਹੈ, ਉਹ ਬਲਦੀ ਹੋਈ ਅੱਗ ਆਪਣੇ ਉਪਰ ਸੁੱਟ ਲੈਂਦਾ ਹੈ। ਜਿਸਦੇ ਅੰਦਰ ਹੰਕਾਰ ਹੈ, ਉਹ ਆਪਣੇ-ਆਪ ਨੂੰ ਸਾੜ ਲੈਂਦਾ ਹੈ। ਬਿਨਾਂ ਕਿਸੇ ਕਾਰਨ ਆਪਣੀ ਤਾਕਤ ਨਾਲ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ। ਜਿਹੜੀਆਂ ਬੀਬੀਆਂ ਆਪਣੀਆਂ ਨੂੰਹਾਂ ਨੂੰ ਦੁੱਖ ਦਿੰਦੀਆਂ ਹਨ, ਬੁਰਾ-ਭਲਾ ਆਖਦੀਆਂ ਹਨ, ਉਹ ਇਹ ਨਾ ਸੋਚਣ ਕਿ ਸਾਡੀ ਧੀ ਖੁਸ਼ ਰਹੇਗੀ, ਰਾਜ ਕਰੇਗੀ, ਜਿਸ ਤਰ੍ਹਾਂ ਇਕ ਸੁੱਕੀ ਲੱਕੜ ਨੂੰ ਅੱਗ ਜਲਦੀ ਪਕੜ ਲੈਂਦੀ ਹੈ ਤੇ ਗਿੱਲੀ ਲੱਕੜ ਨੂੰ ਅੱਗ ਦੇਰ ਨਾਲ ਲੱਗਦੀ ਹੈ, ਉਸੇ ਤਰ੍ਹਾਂ ਜਿਨ੍ਹਾਂ ਅੰਦਰ ਪ੍ਰੇਮ-ਪਿਆਰ ਦੀ ਭਾਵਨਾ ਨਹੀਂ ਹੁੰਦੀ, ਉਨ੍ਹਾਂ ਨੂੰ ਬਾਣੀ ਨੂੰ ਸਮਝਣ ਲਈ ਬਾਣੀ ਨਾਲ ਜੁੜਨ ਲਈ ਥੋੜ੍ਹਾ ਸਮਾਂ ਲੱਗ ਜਾਂਦਾ ਹੈ। ਜਿਹੜੇ ਸੰਗਤ ਨਹੀਂ ਕਰਦੇ, ਉਹ ਸਤਿਗੁਰੂ ਦੀਆਂ ਦਿੱਤੀਆਂ ਹੋਈਆਂ ਸਿਰਫ਼ ਸੰਸਾਰਕ ਦਾਤਾਂ ਖਾਂਦੇ ਹਨ, ਉਨ੍ਹਾਂ ਨੂੰ ਮਨਮੁੱਖ  ਕਿਹਾ ਜਾਂਦਾ ਹੈ ਪਰ ਜਿਹੜਾ ਬੰਦਾ ਸੰਗਤ ਕਰਦਾ ਹੈ, ਉਸਦੀ ਪ੍ਰੀਤ ਉਸ ਪ੍ਰਮਾਤਮਾ ਨਾਲ ਲੱਗ ਜਾਂਦੀ ਹੈ ਤਾਂ ਉਹ ਕਿਸੇ ਦਾ ਬੁਰਾ ਨਹੀਂ ਕਰਦਾ।

118
Maan-Sanmaan/Respect+ / PJ Gabru Promotion-Pawan ਜੱtt
« on: September 04, 2011, 11:55:13 PM »
Sat Shri Akal ji

Pawan ਜੱtt
(http://punjabijanta.com/profile/Dhillon%20and%20Aujla/)


lao ji ik hor nava gabru shamila aa punjabi janta parivar ch munda bahut time to online rahe nalle good post karda te sab naal pyar naal bolda mande aa ke es di post katt aa par mainu puri umeed aa ki tusi saaree kushi kushi mubarka devo ge chalo ji karo welcome



mubarka ji mubarka

119
Religion, Faith, Spirituality / Guru Nanak Ji’s marriage
« on: September 04, 2011, 02:09:27 PM »


                               Guru Nanak Ji’s marriage


Guru Nanak had only one sister named Nanaki. She was married to Jai Ram, a Dewan in the service of Nawab Daulat Khan Lodi, who was a relative of Sultan Bahlol, the then Emperor of Delhi. The Nawab had an extensive Jagir in Sultanpur near Kapurthala. Nanak also married soon after his sister’s marriage. His wife was Sulakhani, daughter of Mula, a resident of Batala, in the district of Gurdaspur. Marriage and the birth of two children did not, in any way, stop Nanak’s spiritual pursuits. He went even then to forests and lonely places for meditation.

Nanaki and Jai Ram loved and respected Nanak much. Rai Bular, the Zamindar of Talwandi, also had great regard for Nanak. Rai Bular and Jai Ram thought that Nanak should be fixed in some job at Sultanpur. Jai Ram took Nanak to the Nawab, who put Nanak in charge of his storehouse. Nanak discharged his duties very satisfactorily. Everybody was very much pleased with his work. In those days the salary was given in kind and so Nanak received provisions. He spent a small portion for his own maintenance and distributed the rest to the poor.

Nanak had two sons named Srichand (born in 1494 A.D.) and Lakshmichand (born in 1497 A.D). Srichand renounced the world and founded a sect of ascetics called Udasis. The Udasis grew long beards and long hair. The application of razor to any part of the body was strictly prohibited. Lakshmichand became a man of the world. He married and had two sons.

Nanak gave up his service and distributed his goods amongst the poor. He lived in the jungles and put on the garb of a Fakir. He practised severe austerities and intense meditation. He sang inspired songs. These are all collected and preserved in the Adi Granth—the sacred book of the Sikhs.

The minstrel Mardana came from Talwandi and became Nanak’s servant and faithful devotee. When Nanak sang songs, Mardana used to accompany Nanak on the rebeck. Mardana was an expert musician. He sang Nanak’s songs always to the accompaniment of the rebeck. Nanak became a public preacher at the age of thirty-four. He began to preach his mission. His preaching produced a deep impression on the minds of the public. He left Sultanpur and toured about in Northern India.

Rai Bular, the Zamindar of Talwandi, became very old. He wanted to see Nanak and so he sent a messenger to Nanak. Nanak at once proceeded to Talwandi and saw Rai Bular and his own parents and relatives. All his relatives began to explain to Nanak how they stood towards him in relationship and persuaded him to give up his mission and stay at home comfortably. Nanak replied: "‘Forgiveness’ is my mother and ‘contentment’ my father. ‘Truth’ is my uncle and ‘love’ my brother. ‘Affection’ is my cousin and ‘patience’ my daughter. ‘Peace’ is my constant female companion and ‘intelligence’ my handmaid. Thus is composed my whole family whose members are my constant associates. The only one God—the Creator of the whole universe—is my husband. He who forsakes Him will be caught up in the round of births and deaths and will suffer in various ways".

Guru Nanak had great influence over Babar, who had very great regard for Nanak. Babar offered valuable presents to Nanak. Nanak, having declined them, asked Babar to release the captives of Eminabad and restore their properties. Babar at once carried out the wishes of Guru Nanak and implored Guru Nanak to give him some religious instructions. Guru Nanak said, "Worship God. Repeat His Name. Give up wine and gambling. Be just. Revere saints and pious men. Be kind to all. Be merciful towards the vanquished".




120
Funny Videos / Living In A Brown Fam [Most Funny]
« on: September 04, 2011, 08:46:48 AM »
Living In A Brown Fam #3

Pages: 1 2 3 4 5 [6] 7 8 9 10 11 ... 49