June 28, 2024, 01:08:25 AM

Show Posts

This section allows you to view all posts made by this member. Note that you can only see posts made in areas you currently have access to.


Topics - Pj Sarpanch

Pages: 1 ... 26 27 28 29 30 [31] 32 33 34 35 36 ... 49
601
ਤੂੰ ਹਾਸੇ ਵੰਡਣ ਆਇਆਂ


ਲਿਖ ਵੇ ਸੱਜਣਾ,
ਕਿਸੇ ਡੂੰਘੇ ਦਰਦ ਵਿਚਾਰਾਂ ਦੀ ਗੱਲ,

ਲਿਖ ਵੇ ਸੱਜਣਾ,
ਕਿਸੇ ਗਡ਼੍ਹਿਆਂ ਮਾਰੀ ਬਹਾਰਾਂ ਦੀ ਗੱਲ,

ਲਿਖ ਵੇ ਸੱਜਣਾ,
ਕਿਸੇ ਦਰਦ ਵਧਾਉਂਦੇ ਯਾਰਾਂ ਦੀ ਗੱਲ,

ਲਿਖ ਵੇ ਸੱਜਣਾ,
ਵੈਣ ਪਾਉਂਦੀਆਂ ਲੰਮੀਆਂ ਕਤਾਰਾਂ ਦੀ ਗੱਲ,

ਲਿਖ ਵੇ ਸੱਜਣਾ,
ਜਨਤਾ ਨੂੰ ਕ਼ਤਲ ਕਰਾਉਂਦੀਆਂ ਸਰਕਾਰਾਂ ਦੀ ਗੱਲ,

ਲਿਖ ਵੇ ਸੱਜਣਾ,
ਬਾਜ਼ਾਂ ਵਿੱਚ ਘਿਰੀਆਂ ਕੂੰਜ ਕਤਾਰਾਂ ਦੀ ਗੱਲ,

ਲਿਖ ਵੇ ਸੱਜਣਾ,

ਲਿਖ ਵੇ ਸੱਜਣਾ,

ਹੁਣ ਤੂੰ ਥੱਕ ਗਿਐਂ ਸੱਜਣਾ,

ਆਜਾ ਸੱਜਣਾ,
ਤੈਨੂੰ ਸੁਣਾਵਾਂ ਪਿਆਰਾਂ ਦੀ ਗੱਲ,

ਦਰਦ ਰੋਕ ਕੇ ਸੁਣੀਂ ਵਿਚਾਰਾਂ ਦੀ ਗੱਲ,

ਆਜਾ ਸੱਜਣਾ,
ਤੂੰ ਹਾਸੇ ਵੰਡਣ ਆਇਆਂ ਸੈਂ ,

ਛੇਡ਼ ਕੋਈ ਆਬਸ਼ਾਰਾਂ ਦੀ ਗੱਲ।
ਦੁੱਖ ਪੁੱਤਾਂ ਵਾਂਗ ਨਾ ਪਾਲ ਸੱਜਣਾ,

ਪੱਲੇ ਬੰਨ੍ਹ ਲੈ ਯਾਰਾਂ ਦੀ ਗੱਲ ।
ਪੱਲੇ ਬੰਨ੍ਹ ਲੈ ਯਾਰਾਂ ਦੀ ਗੱਲ ।

ਲਿਖ ਵੇ ਸੱਜਣਾ,
ਆਪਣੇ ਕੀਤੇ ਪਿਆਰਾਂ ਦੀ ਗੱਲ ।

ਲਿਖ ਵੇ ਸੱਜਣਾ
ਲਿਖ ਵੇ ਸੱਜਣਾ
ਲਿਖ ਵੇ ਸੱਜਣਾ

602
Pics / GURUDWARA
« on: November 24, 2010, 10:27:08 AM »
SATNAM WAHEGURU JI............

603
Pics / GLASS
« on: November 24, 2010, 10:13:55 AM »
 :omg: :omg: :omg: :omg: :omg: :omg: :omg: :omg: :omg: :omg: :omg:

604
SAT SHRI AKAL JI.................................HAPPY B'DAY   ਜਲੇਬੀ ਵਰਗਾ ਸਿੱਧਾ ਜੱਟ









605
ਜੇ ਹੋਵੇ ਯਾਰੀ ਤੇਰੇ ਜਹਿ ਯਾਰਾਂ ਨਾਲ ਤਾਂ ਸਾਨੂੰ ਕੋਈ ਗ਼ਮ ਨਹੀਂ,
ਮੈਂ ਕੀਤਾ ਧੰਨਵਾਦ
ਓਸ ਖੁਦਾ ਦਾ ਜੋ ਮੈਨੂੰ ਤੇਰੇ ਜੇਹਾ ਯਾਰ ਬਖਸ਼ਿਆ,
ਪਰ ਓਸ ਖੁਦਾ ਨੇ ਮੈਥੋਂ ਇੱਕ ਵਚਨ
ਮੰਗਿਆ ਕਿ ਆਓਣ ਨਾ ਦਵਾਂ ਕਦੇ ਹੰਜੂ ਇਸ ਯਾਰ ਦੀਆਂ ਅੱਖਾਂ ਵਿੱਚੋਂ,
ਓਹਨੇ ਭੇਜਿਆ ਹੈ ਤੈਨੂੰ ਲੱਭ ਕੇ ਲੱਖਾਂ ਵਿੱਚੋਂ,
ਖੁਆਹਿਸ਼ ਰੱਖਦਾ ਹਾਂ ਮੈਂ ਕਿ ਆਪਣੇ ਯਾਰ ਦੀਆਂ ਰਾਹਾਂ ਵਿੱਚ ਮੈਂ ਦੀਵਾ ਬਣ ਜੱਗ ਜਾਵਾਂ
ਓਹਦੀ ਹਰ ਇੱਕ ਪੀੜ ਦੇ ਗਲ਼ ਮੈਂ ਓਹਤੋਂ ਪਿਹਲਾਂ ਲੱਗ ਜਾਵਾਂ,
ਕੀ ਕਰਨਗੇ ਬਿਆਨ ਇਹ ਸਬੂਤ ਸਾਡੀ ਯਾਰੀ ਦਾ ,
ਯਾਰੀ ਲਾਕੇ ਜਿਹੜੇ ਮੁੱਖ ਮੋੜ ਜਾਂਦੇ ਨੇ ਅਸੀਂ ਓਹਨਾਂ ਵਿੱਚੋਂ ਨਹੀਂ,
ਬੱਸ ਕਰੀਂ ਐਨਾ ਕੁ ਯਕੀਨ ਸਾਡੀ ਯਾਰੀ ਤੇ ਕਿ ਦੌਲਤਾਂ ਸ਼ੌਹਰਤਾਂ ਤਾਂ ਲੱਖ ਮਿਲ ਜਾਂਦੀਆਂ
ਸੱਚੇ ਯਾਰ ਲੱਭਣੇ ਸੌਖੇ ਨਹੀਂ,
ਮਿਲਦੇ ਨੇ ਯਾਰ ਇਸ ਜਿੰਦਗੀ ਚ ਬਹੁਤ ਪਰ.

606
Shayari / ayad main koi mit gayi gazal han
« on: November 23, 2010, 06:58:15 AM »
sayad main koi mit gayi gazal han
ya sayad kise shayar di adhuri shayari
tanhiyon har koi padan ton baad kasmkas wich pai janda
kise nu lafaz nahi milde te koi hairat wich reh janda
khud kuj keh nahi paunda kyu k izajat nahi
sab apni soch de tagehyan wich pro jande ne
kuj kuj akhar tan samaj paunde ne sab
te kuj nu jan bujh ke lako jande ne
har war kyu khud ton hi sharminda hona painda hai
main oh nahi jo oh smj gae eh kyu samjona painda hai
eh mere mukadar wich hai ya eh hai meri kayari
sayad main koi mit gayi gazal han
ya sayad kise shayar di adhuri shayari
__________________TIGER STYLE

607
Shayari / ਇਂਤ੍ਜ਼ਾਰ
« on: November 23, 2010, 06:55:40 AM »
ਬੁਲ੍ਹਾਂ ਤੇ ਤੇਰਾ ਨਾਮ ਦਿਲ ਵਿਚ ਤੇਰਾ ਇਂਤਜ਼ਾਰ ਰਹੇਗਾ,
ਉਜਿੜਆਂ ਨੂੰ ਮੁੜ ਕੇ ਵਸਣ ਦਾ ਖੁਆਬ ਰਹੇਗਾ,
ਸਾਨੂੰ ਪਤਾ ਹੈ ਤੂੰ ਮੁੜ ਕੇ ਨਹੀਂ ਆਉਣਾ,
ਨਦੀਂਆ ਨੂੰ ਫ਼ੇਰ ਵੀ ਵਹਿ ਚੁਕੇ ਪਾਣੀ ਦਾ ਇਂਤ੍ਜ਼ਾਰ ਰਹੇਗਾ,
ਸ਼ੀਸ਼ਿਆਂ ਤੇ ਜੋ ਤਰੇੜਾਂ ਪਾ ਗਏ ਨੇ,
ਸ਼ੀਸ਼ਿਆਂ ਨੂੰ ਓਨ੍ਹਾਂ ਪਥਰਾਂ ਨਾਲ ਪਿਆਰ ਰਹੇਗਾ,
ਤੂੰ ਇਕ ਵਾਰ ਕਰ ਤਾਂ ਸਹੀ ਵਾਧਾ ਮਿਲਣ ਦਾ,
ਸਾਨੂੰ ਲੱਖਾਂ ਕਰੋੜਾਂ ਜਨਮ ਤੱਕ ਤੇਰਾ ਇਂਤ੍ਜ਼ਾਰ ਰਹੇਗਾ,
ਇਹ ਜੋ ਪਿਆਰ੍ ਦੇ ਦੁਸ਼ਮ੍ਨ੍ ਮੇਰੀ ਰਾਖ ਨੂੰ ਜਲਾ ਆਏ ਨੇ,
ਇਨ੍ਹਾਂ ਨੂੰ ਕੀ ਪਤਾ ਮੇਰੀ ਰਾਖ ਤਕ ਨੂੰ ਵੀ ਤੇਰਾ ਇਂਤ੍ਜ਼ਾਰ ਰਹੇਗਾ... TIGER STYLE

608
Shayari / ਕੈਸਾ ਦਸਤੂਰ ਹੈ
« on: November 23, 2010, 06:54:07 AM »
ਕੈਸਾ ਦਸਤੂਰ ਹੈ ਇਸ ਦੁਨਿਆ ਦਾ,
ਕਿ ਕਾਗਜ਼ ਕਲਮ ਵੀ ਜ਼ਾਰੋ ਜ਼ਾਰ ਰੋਏ।

ਕੈਸੇ ਬੇ-ਦਿਲ ਤੇ ਪੱਥਰ ਸ਼ਹਿਰ ਆਏ,
ਰਾਤ ਅਸੀ ਰੋਈਏ,ਦਿਨੇ ਅਖਬਾਰ ਰੋਏ।

ਨੀਰ-ਏ-ਪੰਜਆਬ ਤੋ ਅੱਜ ਸ਼ਰਾਬ ਜਿਆਦਾ,
ਕਿ ਸਤਲੁਜ,ਜ਼ੇਹਲਮ,ਬਿਆਸ,ਰਾਵੀ,ਚਨਾਬ ਰੋਏ।

ਕੈਸੇ ਹੱਥੀ ਥ੍ਹਮਾ ਦਿੱਤੇ ਨੇ ਗੁਲਦਸਤੇ ਤੁਸਾਂ,
ਕਿ ਸਹਿਮੀ ਤੇ ਹੋਈ ਡਰੀ ਬਹਾਰ ਰੋਏ।

ਅੱਜ ਕਿਉ ਗੋਰੇ ਦੇਸ਼ਾ ਦੀਆ ਮਸ਼ੀਨਾ ਬਣੇ,
ਕਿ ਇਕੱਲੜੇ ਰਹੇ ਤੁਹਾਡੇ ਘਰ-ਬਾਰ ਰੋਏ।

ਕਿਸੇ ਦੇ ਵਿਹੜੇ ਦੋ ਫੁੱਲ ਖਿੜੇ ਸਨ,
ਕਿ ਕਰਜ਼ੇ ਕੀਤੀ ਮੌਤ ਦੀ ਪੁਕਾਰ ਰੋਏ।

ਕਿਉ ਪਏ ਅੱਜ ਖੰਜ਼ਰਾ ਦੀ ਖੇਤੀ ਕਰਦੇ,
ਕਿ ਅੱਜ ਮਹਿਕ ਵਿਹੂਣੇ ਸਾਡੇ ਬਾਗ ਰੋਏ।

ਲੜਾਈ ਹਨੇਰੇ ਸੰਗ ਸੀ ਹਨੇਰੀ ਨਾਲ ਨਹੀ,
ਕਿ ਹਵਾ ਵਿੱਚ ਜਗੀ ਹੋਈ ਮਸ਼ਾਲ ਰੋਏ।

ਮੌਤ ਮੇਰੀ ਸੀ ਗ਼ਮਾ ਵਿੱਚ ਮੱਚ ਕੇ ਹੋਈ,
ਕੁਝ ਦਿਲ ਹੱਸੇ ਪਰ ਸੀ ਅੰਗਿਆਰ ਰੋਏ।

PRINCE ਜਿਊਦਾ ਤਾ ਬੱਸ ਰਿਹਾ ਰੋਦਾ,
ਦੁਆ ਕਰੀ ਹੁਣ ਉਸਦੇ ਹਰਫ਼ਾ ਦੀ ਮਜ਼ਾਰ ਰੋਏ।

609
ਪੰਜਾਬ ਦੀ ਧਰਤੀ ਨੇ ਅਨੇਕਾਂ ਸੂਰਬੀਰਾਂ, ਯੋਧਿਆਂ ਅਤੇ ਪਰਉਪਕਾਰੀਆਂ ਨੂੰ ਜਨਮ ਦਿਤਾ। ਪ੍ਰੋ. ਪੂਰਨ ਸਿੰਘ ਦੇ ਅਨੁਸਾਰ ਇਸ ਧਰਤੀ ਉਤੇ ਗੁਰੂਆਂ ਦੀ ਬਖਸ਼ਿਸ਼ ਹੈ ਇਸੇ ਲਈ ਇਥੇ ਚਮਤਕਾਰੀ ਜੀਵਨ ਵਾਲੇ ਮਹਾਂਪੁਰਖਾਂ ਨੇ ਜਨਮ ਲਿਆ ਜਿਨ੍ਹਾਂ ਵਿਚੋਂ ਅਜ਼ਾਦੀ ਦੀਆਂ ਸੰਘਰਸ਼ਮਈ ਗਤੀਆਂ, ਵਿਧੀਆਂ ਵਿਚ ਭਰਪੂਰ ਯੋਗਦਾਨ ਪਾਣ ਵਾਲੇ ਮਰਜੀਵੜਿਆਂ ਦੀ ਸੂਚੀ ਬਹੁਤ ਲੰਬੀ ਹੈ । ਇਸ ਸੂਚੀ ਦੇ ਸਿਖਰ ਉਤੇ ਸ਼ਹੀਦੇ ਆਜ਼ਮ ਸ੍ਰ. ਭਗਤ ਸਿੰਘ ਦਾ ਮਹਾਨ ਨਾਮ ਬਿਰਾਜਮਾਨ ਹੈ ।


ਸ਼ਹੀਦ ਭਗਤ ਸਿੰਘ
ਇਸ ਸੰਖੇਪ ਭੂਮਕਾ ਵਿਚ ਅਸੀਂ ਸ੍ਰ. ਭਗਤ ਸਿੰਘ ਦੀ ਸਿੱਖੀ ਵਿਚਾਰਧਾਰਾ ਅਤੇ ਪਛੋਕੜ ਉਤੇ ਕੁਝ ਪ੍ਰਕਾਸ਼ ਪੌਣ ਦਾ ਯਤਨ ਕਰਦੇ ਹਾਂ । ਆਪ ਜੀ ਦੇ ਪਰੀਵਾਰ ਦੇ ਵਿਚ ਸਿੱਖੀ ਸਿਦਕ ਦੀ ਪ੍ਰੰਪਰਾ ਬਹੁਤ ਡੂੰਘੀ ਸੀ । ਦੁਆਬੇ ਦੇ ਪਿੰਡ ਆਪਦੇ ਜਨਮ ਨਗਰ ਖਟਕੜ ਕਲਾਂ ਵਿਚ ਇਤਿਹਾਸਕ ਗੁਰਧਾਮ ‘ਝੰਡਾ ਜੀ’ ਦੇ ਜੋੜ ਮੇਲੇ ਉਤੇ ਹੁੰਮ ਹੁਮਾ ਕੇ ਇੱਕਤ੍ਰ ਹੁੰਦੇ ਹਨ । ਉਸ ਇਲਾਕੇ ਦਾ ਸਿੱਖੀ ਪਿਛੋਕੜ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸਮੇਂ ਤੋਂ ਇਤਿਹਾਸਕਾਰਾਂ ਨੇ ਖੋਜਿਆ ਹੈ । ਸਾਰੇ ਨਗਰਾਂ ਦਾ ਵਾਤਾਵਰਨ ਸਿੱਖ ਸ਼ਰਧਾ ਨਾਲ ਓਤ ਪੋਤ ਸੀ । ਇਹੋ ਕਾਰਨ ਹੈ ਕਿ ਸ੍ਰ. ਭਗਤ ਸਿੰਘ ਦੇ ਬਾਬਾ ਜੀ ਆਪਣੇ ਸਮੇਂ ਦੇ ਪ੍ਰਮੁੱਖ ਗੁਰਸਿੱਖਾਂ ਵਿਚੋਂ ਸਿਰ ਕੱਢ ਹੋਏ ਹਨ, ਜਦੋਂ ਆਪ ਬਾਰ ਵਿਚ ਲਾਇਲਪੁਰ ਜ਼ਿਲੇ ਅੰਦਰ ਨਵੇਂ ਵਸਾਏ ਚੱਕ ਵਿਚ, ਜਿਸਨੂੰ ਬੰਗਾ ਆਖਦੇ ਹਨ, ਜਾ ਵਸੇ ਤਾਂ ੳੇਸ ਸਮੇਂ ਜੈਤੋ ਦੇ ਮੋਰਚੇ ਲਈ ਜਥੇ ਜਾਂਦੇ ਸਨ । ਇਨ੍ਹਾਂ ਜਥਿਆਂ ਦੀ ਚਾਹ ਪਾਣੀ ਦੀ ਸੇਵਾ ਪਿੰਡ ਦੇ ਭੁਝੰਗੀ ਨੌਜਵਾਨ ਭਗਤ ਸਿੰਘ ਦੀ ਅਗੁਵਾਈ ਵਿਚ ਨਿਰੰਤਰ ਕਰਦੇ ਰਹੇ । ਜੋਟੀਆਂ ਨਾਲ, ਹੱਲੇਦਾਰ ਸ਼ਬਦ ਪੜ੍ਹਿਆ ਕਰਦੇ ਸਨ । ਜਿਸ ਪਰਕਾਰ ਕੂਕਿਆਂ ਦੇ ਨਗਰ ਕੀਰਤਨ ਵਿਚ ਹੁੰਦਾ ਹੈ ਐਨ ਇਸੇ ਹੀ ਤਰ੍ਹਾਂ ਭਗਤ ਸਿੰਘ ਦਾ ਬਚਪਨ ਅਜੇਹੇ ਕਾਰਜਾਂ ਵਿਚੋਂ ਅਤੇ ਗੁਰਸਿੱਖੀ ਦੀਆਂ ਲੋਰਾਂ ਵਿਚੋਂ ਗੁਜ਼ਰਿਆ, ਇਥੇ ਇਹ ਦਸਣਾ ਬਹੁਤ ਜ਼ਰੂਰੀ ਹੈ ਕਿ ਆਪਣੇ ਕਈ ਬਿਆਨਾ ਵਿਚ ਸ੍ਰ ਭਗਤ ਸਿੰਘ ਨੇ ਨਾਮਧਾਰੀ ਲਹਿਰ ਦੇ ਮੋਢੀ ਸ੍ਰੀ ਸਤਿਗੁਰੂ ਰਾਮ ਸਿੰਘ ਨੂੰ ਆਪਣਾ ਪੱਥ ਪ੍ਰਦਰਸ਼ਕ ਮੰਨਿਆ ਹੈ, ਅਤੇ ਕੂਕਿਆਂ ਦਾ ਆਜ਼ਾਦੀ ਪ੍ਰਤੀ ਸੰਘਰਸ਼, ਉਨ੍ਹਾਂ ਦੀਆਂ ਲਾਸਾਨੀ ਸ਼ਹੀਦੀਆਂ ਜਿਹੜੀਆਂ ਦਿਲ ਹਿਲਾ ਦੇਣ ਵਾਲੀਆਂ ਹਨ ਜਿਵੇਂ ਕਿ 66 ਕੂਕਿਆਂ ਨੂੰ ਮਲੇਰਕੋਟਲੇ ਤੋਪਾਂ ਅੱਗੇ ਉਡਾਉਣਾ ,ਅਤੇ ਫਾਸੀ ਦੇ ਰੱਸਿਆਂ ਨੂੰ ਚੁੰਮ ਕੇ ਗਲ ਵਿਚ ਪਾਉਣਾ, ਆਦਿ । ਇਸ ਦਾ ਪਰਭਾਵ ਅਸੀਂ ਆਪ ਜੀ ਦੇ ਸੰਗਰਾਮ ਭਰੇ ਜੀਵਨ ਵਿਚ ਥਾਂਹ ਪਰ ਥਾਂਹ ਭਲੀਪਰਕਾਰ ਅਨੁਭਵ ਕਰਦੇ ਹਾਂ । ਅੰਤਮ ਸਮੇਂ ਜੇਹਲ ਵਿਚ ਵੀ ਆਪ ਸਿਮਰਨ ਵਿਚ ਜੁੜੇ ਰਹਿੰਦੇ ਸਨ, ਜਿਸਦੇ ਨਾਲ ਭਗਤੀ ਔਰ ਸ਼ਕਤੀ ਦਾ ਸੁਮੇਲ ਉਨ੍ਹਾਂ ਦੀ ਅੰਤਰ ਆਤਮਾ ਵਿਚ ਉਂਗਰਦਾ ਹੋਇਆ ਨਿਰੰਤਰ ਫਲੀ ਭੂਤ ਹੋ ਰਿਹਾ ਸੀ ਜੋ ਉਨ੍ਹਾਂ ਦੀ ਆਤਮਕ ਬੁਲੰਦੀ ਨੂੰ ਮਜ਼ਬੂਤ ਕਰਦਾ ਜਾ ਰਿਹਾ ਸੀ ।


ਮਾਤਾ, ਸ: ਅਜੀਤ ਸਿੰਘ, ਸ: ਕਿਸ਼ਨ ਸਿੰਘ
ਆਪ, ਆਪਣੇ ਚਾਚਾ ਜੀ ਅਤੇ ਚਾਚੀ ਜੀ ਨੂੰ ਬਹੁਤ ਪਿਆਰ ਕਰਦੇ ਸਨ । ਚਾਚੀ ਜੀ ਨੂੰ ੴ ਅੰਕਾਰ ਲਿਖ ਕੇ, “ਪਿਆਰੀ ਚਾਚੀ ਜੀ, ਸਤਿ ਸ੍ਰੀ ਅਕਾਲ,” ਸਹਿਤ ਸੰਬੋਧਨ ਕਰਿਆ ਕਰਦੇ ਸਨ । ਇਸ ਦਾ ਦਸਤਾਵੇਜ਼ੀ ਸਬੂਤ ਮਿਲਦਾ ਹੈ । ਲੇਖਕ ਨੇ ਡਾ. ਚਨੰਣ ਸਿੰਘ ਚੰਨ ਦੇ ਸੰਗ੍ਰਹਿ ਵਿਚ ਸ਼ਹੀਦ ਭਗਤ ਸਿੰਘ ਦੀ ਸੈਂਟਰਲ ਜੇਲ ਲਾਹੌਰ ਵਾਲੀ ਫਾਇਲ ਦੇਖੀ ਜਿਸ ਵਿਚ ਸ੍ਰ. ਭਗਤ ਸਿੰਘ ਜੀ ਦੀ ਦੇਸ਼-ਭਗਤੀ ਅਤੇ ਪ੍ਰਭੂ ਭਗਤੀ ਦੇ ਅਨੇਕਾਂ ਚਮਤਕਾਰੀ ਪ੍ਰਮਾਣ ਮੌਜੂਦ ਹਨ । ਨਿਰਸੰਦੇਹ ਸ਼ਹੀਦੇ-ਆਜ਼ਮ ਸ੍ਰ. ਭਗਤ ਸਿੰਘ ਇਕ ਪੂਰਨ ਇਨਸਾਨ ਦੀ ਤਸਵੀਰ ਸਿੱਖ ਵਿਚਾਰਧਾਰਾ ਵਿਚੋਂ ਹੀ ਲਭਦਾ ਹੈ ।

ਕ੍ਰਾਂਤੀਕਾਰੀ ਨੌਜਵਾਨ ਉਨ੍ਹਾਂ ਦਿਨਾਂ ਵਿਚ (ਅਤੇ ਅੱਜ ਵੀ) ਇਨਕਲਾਬੀ ਸਾਹਿਤ ਅਤੇ ਅੰਤਰ-ਰਾਸ਼ਟਰੀ ਮੰਚ ਦੀਆਂ ਗਤੀਆਂ ਵਿਧੀਆਂ ਪੜ੍ਹਨਾਂ ਜ਼ਰੂਰੀ ਸਮਝਦੇ ਸਨ । ਸ੍ਰ. ਭਗਤ ਸਿੰਘ ਨੇ ਵੀ ਮੁਸਤਫਾ ਕਮਾਲ ਪਾਸ਼ਾ, ਲੈਨਿਨ ਅਤੇ ਕੂਕਿਆਂ ਆਦਿ ਦੇ ਸੰਘਰਸ਼ਾਂ ਨੂੰ ਗਹਿਰ ਗੰਭੀਰ ਕ੍ਰਾਂਤੀਕਾਰੀ ਦੀ ਦ੍ਰਿਸ਼ਟੀ ਨਾਲ ਪੜ੍ਹਿਆ ਅਤੇ ਵਿਚਾਰਿਆ । ਮੁਸਲਮਾਨ ‘ਕਮਾਲ’ ਬਾਰੇ ਪੜ੍ਹਨ ਨਾਲ ਸ੍ਰ. ਭਗਤ ਸਿੰਘ ਨੇ ਇਸਲਾਮ ਕਬੂਲ ਨਹੀਂ ਸੀ ਕਰ ਲਿਆ ਅਤੇ ਲੈਨਿਨ ਦਾ ਕ੍ਰਾਂਤੀ ਕਾਰੀ ਜੀਵਨ ਪੜ੍ਹਨ ਪਿਛੋਂ ਉਹ ਕਮਿਊਨਿਸਟ ਜਾਂ ਨਾਸਤਕ ਨਹੀਂ ਸੀ ਬਣ ਗਿਆ । ਉਹ ਤਾਂ ਹਰ ਇਕ ਕ੍ਰਾਂਤੀਕਾਰੀ ਦਾ ਆਸ਼ਿਕ ਸੀ ਅਤੇ ਸਭ ਤੋਂ ਵੱਧ ਉਸਨੂੰ ਇਸ਼ਕ ਸੀ ਪੜ੍ਹਾਈ ਨਾਲ, ਇਲਮ ਨਾਲ ਅਤੇ ਵਿਦਿਆ ਨਾਲ ਜਿਸ ਦੀ ਅਧੂਰੀ ਪ੍ਰਾਪਤੀ ਦਾ ਜ਼ਿਕਰ ਉਹ ਹਮੇਸ਼ਾਂ ਕਰਿਆ ਕਰਦਾ ਸੀ ੳਤੇ ਜਿਸਦੀ ਪੂਰਨਤਾ ਵਲ ਜੀਵਨ ਦੇ ਅੰਤਮ ਸਾਹਾਂ ਤਕ ਉਹ ਅਗਰਸਰ ਹੁੰਦਾ ਗਿਆ । ਅਜੇਹੇ ਮਰਜੀਵੜਿਆਂ ਨੂੰ ਇਕ ਇਜ਼ਮ ਜਾਂ ਵਿਚਾਰਾਂ ਨਾਲ ਬੰਨਣਾ ਜ਼ਿਆਦਤੀ ਹੈ। ਇਹੋ ਗੱਲ ਸਿੱਖੀ ਦੇ ਬਾਹਰੀ ਸਰੂਪ ਨਾਲ ਬੰਨਣ ਵਾਲਿਆਂ ਉਤੇ ਵੀ ਲਾਗੂ ਹੁੰਦੀ ਹੈ । ਇਸ ਸਰੂਪ ਨੂੰ ਮਹਾਂਨ ਸ਼ਹੀਦ ਨੇ ਆਜ਼ਾਦੀ ਦੀ ਪ੍ਰਾਂਪਤੀ ਦੇ ਪੈਂਤੜਿਆਂ ਨਾਲੋਂ ਵੱਧ ਤਰਜੀਹ ਨਹੀਂ ਦਿਤੀ ਅਤੇ ਲੋੜ ਪੈਣ ਉਤੇ ਕੇਸਾਂ ਦਾ ਬਲੀਦਾਨ ਵੀ ਦਿਤਾ। ਇਹ ਬਲੀਦਾਨ ਵੀ ਸ਼ਹੀਦੀ ਵਰਗਾ ਮਹਾਨ ਕਾਰਜ ਸੀ।


ਸ਼ਹੀਦ ਭਗਤ ਸਿੰਘ ਦਾ ਘਰ – ਖਟਕੜ ਕਲਾਂ
ਕਈ ਆਖਦੇ ਹਨ ਕਿ ਸ਼ਹੀਦ ਦੇ ਪਿਤਾ ਜੀ ਸਰਦਾਰ ਕਿਸ਼ਨ ਸਿੰਘ ਜੇਕਰ ਤਨੋ ਮਨੋ ਸਿੱਖ ਸਨ ਤਾਂ ਉਨ੍ਹਾਂ ਭਗਤ ਸਿੰਘ ਨੂੰ ਆਰੀਆ ਸਮਾਜੀ ਡੀ.ਏ.ਵੀ ਕਾਲਜ ਲਾਹੌਰ ਵਿਚ ਪੜ੍ਹਨ ਕਿਉਂ ਪਾਇਆ ? ਗ਼ੌਰ ਨਾਲ ਦੇਖਿਆਂ ਪਤਾ ਲਗ ਜਾਵੇਗਾ ਕਿ ਸਿੱਖ ਵਿਦਿਅਕ ਸੰਸਥਾਵਾਂ ਚੀਫ ਖਾਲਸਾ ਦੀਵਾਨ ਦੇ ਪ੍ਰਭਾਵ ਹੇਠਾਂ ਸਨ ਜੋ ਅੰਗਰੇਜ਼ ਦੀ ਗ਼ੁਲਾਮੀ ਦਾ ਜੂਲਾ ਲਾਹੁਣ ਵਾਲਿਆਂ ਦੇ ਵਿਰੋਧ ਵਾਲੀ ਕਤਾਰ ਵਿਚ ਖੜੇ ਸਨ, ਟੋਡੀ ਸਨ ਅਤੇ ਦੇਸ਼ ਦੇ ਐਲਾਨੀਆ ਗ਼ੱਦਾਰ ਸਨ । ਇਸ ਤੋਂ ਉਲਟ ਡੀ.ਏ.ਵੀ ਕਾਲਜ ਦੀ ਪੜ੍ਹਾਈ ਅਤੇ ਗਤੀਆਂ ਵਿਧੀਆਂ ਦੇਸ਼ ਭਗਤਾਂ ਦੇ ਸੰਗਰਾਮ ਲਈ ਇਕ ਪੂਰਕ ਦਾ ਕੰਮ ਦਿੰਦੀਆਂ ਸਨ । ਇਹੋ ਕਾਰਨ ਹੈ ਕਿ ਲਾਹੌਰ ਦਾ ਡੀ.ਏ.ਵੀ. ਕਾਲਜ ਦੇਸ਼ ਭਗਤਾਂ ਦਾ ਕਾਲਜ ਕਰਕੇ ਪ੍ਰਸਿੱਧ ਸੀ। ਨਾਲੇ ਗੁਲਾਮ ਹਿੰਦੁਸਤਾਨ ਵਿਚ ਆਰੀਆ ਸਮਾਜ ਦਾ ਰੋਲ ਆਜ਼ਾਦ ਹਿੰਦੁਸਤਾਨ ਦਾ ਅਜੋਕਾ ਰੋਲ ਦੋ ਵਖੋ ਵਖਰੇ ਪਰਿਪੇਖ ਹਨ।

ਸ੍ਰ. ਭਗਤ ਸਿੰਘ ਦੀਆਂ ਸੈਂਟਰਲ ਜੇਲ ਵਿਚ ਹੋਰ ਦੇਸ਼ ਭਗਤਾਂ ਨਾਲ ਮੁਲਾਕਾਤਾਂ ਦਾ ਉਲੇਖ ਆਮ ਕੀਤਾ ਜਾਂਦਾ ਹੈ । ਇਸ ਸਿਲਸਿਲੇ ਵਿਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਲ ਭੇਂਟ ਬਾਰੇ ਬਹੁਤ ਚਰਚਾ ਕੀਤੀ ਗਈ ਹੈ । ਇਸ ਸਮੇਂ ਭਾਈ ਸਾਹਿਬ ਨੇ ਸ਼ਹੀਦੇ ਆਜ਼ਮ ਦੇ ਬਾਬਾ ਜੀ ਸ੍ਰ. ਅਰਜਨ ਸਿੰਘ ਦੇ ਸਿੱਖੀ ਪੂਰਨਿਆਂ ਉਤੇ ਤੁਰਨ ਦੀ ਪ੍ਰਸੰਸਾ ਕੀਤੀ ਅਤੇ ਸ੍ਰ. ਕਿਸ਼ਨ ਸਿੰਘ ਰਾਹੀਂ ਉਨ੍ਹਾਂ ਮਹਾਨ ਪ੍ਰੰਪਰਾਵਾਂ ਦਾ ਸੰਚਾਰ ਸ੍ਰ. ਭਗਤ ਸਿੰਘ ਵਿਚ ਸਾਖਸ਼ਾਤ ਦੇਖਿਆ । ਨਾਸਤਿਕਤਾ ਦਾ ਸ਼ਹੀਦ ਦੇ ਜੀਵਨ ਵਿਚ ਕੋਈ ਦਖਲ ਨਹੀਂ ਦਸਿਆਂ ਗਿਆ । ਸ਼ਹੀਦ ਤਾਂ ਆਪਣੇ ਵਿਰਸੇ ਵਿਚੋਂ “ਸਭੇ ਸਾਂਝੀਵਾਲ ਸਦਾਇਣ” ਦੇ ਮਹਾਂਵਾਕ ਉਤੇ ਵਿਸ਼ਵਾਸ ਰਖਦਾ ਸੀ ਅਤੇ ਦਸਮ ਪਿਤਾ ਦੇ ਨਕਸ਼ੇ-ਕਦਮ ਉਤੇ ਚਲਦਾ “ਬਸੰਤੀ ਚੋਲਾ” ਪਹਿਣ ਕੇ ਹਮੇਸ਼ਾਂ ਆਖਦਾ ਸੀ,

“ਜਬ ਆਵ ਕੀ ਆਉਧ ਨਿਦਾਨ ਬਨੇ,
ਅਤ ਹੀ ਰਣ ਮੇਂ ਤਬ ਜੂਝ ਮਰੋਂ ॥”

ਸ਼ਹੀਦੇ-ਆਜ਼ਮ ਦੀ ਕਲਮ ਦਾ ਕਮਾਲ

ਅਬ ਤੋ ਖਾ ਬੈਠੇ ਹੈਂ ਚਿਤੌੜ ਕੇ ਗੜ੍ਹ ਕੀ ਕਸਮੇ,
ਸ਼ਰਫਰੋਸ਼ੀ ਕੀ ਅਦਾ ਹੋਤੀ ਹੈ ਯੂੰ ਹੀ ਰਸਮੇ ।
ਕਿਆ ਲਜ਼ਤ ਹੈ ਕਿ ਰਗ਼ ਰਗ਼ ਮੇਂ ਆਤੀ ਹੈ ਸਦਾ,
ਦਮ ਤਲੇ ਤਲਵਾਰ ਜਬ ਤਕ ਜਾਨ ਬਿਸਮਿਲ ਮੇਂ ਰਹੇ ।
ਕੋਈ ਦਮ ਕਾ ਮਹਿਮਾਂ ਹੂੰ ਅਹਿਲੇ ਮਹਿਫਿਲ,
ਚਿਰਾਗ਼ੇ ਸਹਿਰ ਹੂੰ ਬੁਝ੍ਹਾ ਚਾਹਤਾ ਹੂੰ ।
ਹੋਂ ਫਰਿਸ਼ਤੇ ਭੀ ਫਿਦਾ ਜਿਨ ਪਰ ਯੇਹ ਵੋਹ ਇਨਸਾਂ ਹੈਂ ।    TIGER STYLE

610
Shayari / 365 ਚਲਿੱਤਰ ਨਾਰ ਦੇ
« on: November 21, 2010, 10:30:30 AM »
ਇਹ ਸ਼ੇਅਰ ਦਗੇਬਾਜ ਕੁੜੀਆ ਤੇ ਆ
ਮੈ ਸਾਰੀਆ ਕੁੜੀਆ ਨਹੀ ਕਹਿਦਾ
ਕੋਈ ਕੁੜੀ ਗੁੱਸਾ ਨਾ ਕਰੇ

ਯਾਰੋ ਰੰਨਾਂ ਚੰਚਲ ਹਾਰੀਆਂ
ਕੀ ਰੰਨਾਂ ਦਾ ਇਤਬਾਰ
ਇਹ ਦਿਨੇ ਡਰਨ ਪਰਛਾਂਵਿਓਂ
ਰਾਤੀਂ ਨਦੀਆਂ ਕਰਦੀਆਂ ਪਾਰ
ਪਹਿਲਾਂ ਹਸ ਹਸ ਲਾਓਂਦੀਆਂ ਯਾਰੀਆਂ
ਫਿਰ ਰੋ ਰੋ ਕਰਨ ਖਵਾਰ
ਇਹ ਅੰਦਰ ਵਾੜ ਮਰਵਾਓਂਦੀਆਂ
ਹੱਥੀਂ ਆਪੇ ਆਪਣੇ ਯਾਰ
ਕਹਿੰਦੇ ਭੱਠ ਰੰਨਾਂ ਦੀ ਦੋਸਤੀ
ਜਿਹੜੀ ਟੁੱਟਦੀ ਅੱਧ ਵਿਚਕਾਰ
ਓਹ ਅੱਜ ਤੱਕ ਮੂਹੋਂ ਬੋਲਦਾ
ਇਕ ਜੰਡ ਜੰਡੋਰਾ ਬਾਰ
ਜਿਥੇ ਸਾਹਿਬਾਂ ਭਾਈਆਂ ਵੱਲਦੀ
ਗਈ ਹੋ ਸੀ ਭੁੱਲ ਪਿਆਰ
ਓਥੇ ਡੱਕਰੇ ਕਰਕੇ ਚੰਦੜਾਂ
ਜੱਟ ਮਿਰਜ਼ਾ ਦਿੱਤਾ ਮਾਰ
365 ਚਲਿੱਤਰ ਨਾਰ ਦੇ
ਰੰਨ ਹੈ ਤਿੱਖੀ ਤਲਵਾਰ
ਧਰਤੀ ਨੂੰ ਇਹ ਕੰਬਣ ਲਾਓਂਦੀਆਂ
ਜਿੱਥੇ ਜੁੜ ਕੇ ਬਹਿ ਜਾਣ ਚਾਰ

611
News Khabran / GURUPURAB DIYA LAKH LAKH VADHIYAN
« on: November 20, 2010, 10:56:54 PM »
SHRI GURUNANAK DEV JI DEY AAGMAN GURPURAB DI SARE SIKH JAGAT TEY SARE PJ MEMBERS
NU LAKH LAKH VADHIYAN JI. SACHE BADSHAH DI KIRPA SABB JIYA TE BANI RAHEY.
SACHEY BADSHAH SABNU SADDBUDDI, TANDRUSTI, TEY NEK KARM KARNEY DI TAKAT BAKSHEY.
  VAHE GURU JI KA KHALSA VAHE GURU JI KI FATEH








ੴTIGER☬STYLEੴ    {{PRINCE}}

612
Pics / KAADHA KARE MAAN
« on: November 19, 2010, 09:58:26 AM »

613
Pics / ENGLISH
« on: November 19, 2010, 09:57:21 AM »

614
Pics / ONLINE
« on: November 19, 2010, 09:56:20 AM »

615
Pics / DIL NU ETHE
« on: November 19, 2010, 09:55:31 AM »

616
"ਮਾਂ ਦੀ ਦੂਆ ਖਾਲੀ ਨਹੀ ਜਾਂਦੀ,
ਉਸਦੀ ਬਦੂਆ ਟਾਲੀ ਨਹੀ ਜਾਂਦੀ,
ਭਾਂਡੇ ਮਾਂਜ ਕੇ ਵੀ ਮਾਂ 3-4 ਬੱਚੇ ਪਾਲ ਲੈਂਦੀ ਹੈ ,
ਪਰ 3-4 ਪੁੱਤਰਾਂ ਤੋਂ 1 ਮਾਂ ਸੰਮਭਾਲੀ ਨਹੀਂ ਜਾਂਦੀ"
__________________

617
Pics / phaathiya
« on: November 18, 2010, 09:57:45 AM »

618
Pics / LAGDA GAL BANU
« on: November 17, 2010, 06:03:26 AM »

619
ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ,
ਤੈਨੂੰ ਦਿਲ ਦਾ ਹਾਲ ਸੁਣਾਵਾਂ.....

ਕੀ ਪਤਾ ਕੱਲ ਸਿਲ ਜਾਣ ਬੁੱਲੀਆਂ.....
ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ...
.
ਕੀ ਪਤਾ ਕੱਲ ਮਿਚ ਜਾਣ ਅੱਖੀਆਂ....
ਤੇ ਮੈਂ ਦੁਬਾਰਾ ਖੋਲ ਨਾ ਪਾਵਾਂ....

ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ....
ਸ਼ਾਇਦ ਥੱਮ ਜਾਣ ਮੇਰੀਆਂ ਆਹਾਂ....

ਕੀ ਪਤਾ ਕੱਲ ਦੇਹ ਮੇਰੀ ਰਾਖ ਦੀ ਢੇਰੀ ਹੋ ਜਾਵੇ....
ਤੇ ਮੈਂ ਹਵਾ 'ਚ ਉਡ ਪੁਡ ਜਾਵਾਂ....

ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ......
ਵਿਛਿਆਂ ਪਲਕਾਂ ਨੇ ਵਿਚ ਰਾਹਾਂ....

ਕੀ ਪਤਾ ਕੱਲ ਮੈਂ ਨਾ ਹੋਵਾਂ....
ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ !

620
ਪਰਦੇਸਾ ਵਿੱਚ ਆ ਕੇ ਉੱਚੀ-੨ ਰੋਲਾ ਪਾ ਕੇ
ਨਾਅਰੇ ਖਾਲਿਸਤਾਨ ਦੇ ਲਾਉਣ ਵਾਲਿਓ
ਖੁਦ ਜਾਗੋ ਸੁੱਤੀ ਕੋਮ ਨੂੰ ਜਗਾਉਣ ਵਾਲਿਓ
ਖੁਦ ਜਾਗੋ ਸੁੱਤੀ ਕੋਮ ਨੂੰ ਜਗਾਉਣ ਵਾਲਿਓ

ਅੱਗੇ ਪਹਿਲਾ ਹੀ ਹੋ ਚੁੱਕੀ ਏਥੇ ਬੜੀ ਬਰਬਾਦੀ
ਕੱਲੇ ਨਾਅਰਿਆ ਨਾ ਦੱਸੋ ਕਿਵੇ ਮਿਲਜੂ ਆਜਾਦੀ ?
ਖੂਨ ਜਿਹਨਾ ਦੇ ਡੁੱਲੇ ਸੀ ਦੱਸੋ ਉਹ ਕਿਉ ਭੁੱਲੇ ਨੇ ?
ਉਹਨਾ ਸਿੰਘਾ ਦੇ ਟੱਬਰ ਪਏ ਗਰੀਬੀ ਚ ਰੁਲੇ ਨੇ
ਦਰਦੀ ਪੰਥ ਦੇ ਖੁਦ ਨੂੰ ਅਖਵਾਉਣ ਵਾਲਿਓ

ਪੁੱਤ ਆਪਣੇ ਬਚਾ ਕੇ ਤੁਸੀ ਲੋਕਾ ਦੇ ਮਰਾਉਣੇ
ਕਾਹਤੋ ਹਉਕਿਆ ਦੇ ਹਾਰ ਗਲੀ ਮਾਵਾ਼ ਦੇ ਪਵਾਉਣੇ ?
ਕਦੇ ਪਾ ਕੇ ਦੇਖੋ ਉਹਨਾ ਗਲੀਆ ਚ ਫੇਰਾ
ਜਿੱਥੇ ਸਿਖਰ ਦੁਪਹਿਰਾ਼ ਨੂੰ ਵੀ ਘੁੱਪ ਹੈ ਹਨੇਰਾ
ਠਾਠ ਬਾਠ ਨਾਲ ਜਿੰਦਗੀ ਬਿਤਾਉਣ ਵਾਲਿਓ

ਜਿਹੜੇ ਪਾ ਗਏ ਸ਼ਹੀਦੀ ਉਹ ਪਵਿੱਤਰ ਸੀ ਰੂਹਾ
ਉਹਨਾ ਸੂਰਿਆ ਦੇ ਬਾਜੋ ਹੋਈਆ ਸੁੰਨੀਆ ਨੇ ਜੂਹਾ
ਪਿੰਡਾ ਵਿੱਚ ਨੇ ਉਜਾੜੇ ਗਏ ਬੇ-ਗੁਨਾਹ ਵੀ ਮਾਰੇ
ਬੇਗਿਣਤ ਬੇਚਾਰੇ ਕਹਿ ਲਾਵਾਰਿਸ ਗਏ ਸਾੜੇ
ਅੱਗ ਧੁੱਖਦੀ ਦੇ ਉੱਤੇ ਤੇਲ ਪਾਉਣ ਵਾਲਿਓ

ਖੋਟੇ ਨੇ ਈਮਾਨ ਦੇ ਇਹ ਸਾਡੇ ਆਪਣੇ ਹੀ ਨੇਤਾ
ਸਾਰਾ ਲੁੱਟ ਕੇ ਪੰਜਾਬ ਜਾ ਚੜਾਉਦੇ ਦਿੱਲੀ ਭੇਟਾ
ਜਿਹਨਾ ਬਲਦੇ ਹੋਏ ਟਾਇਰ ਸਾਡੇ ਗਲੀ ਸੀ ਪਰੋਤੇ
ਇਹਨਾ ਉਹਨਾ ਦੇ ਗਲਾ ਚ ਕਿਉ ਸਜਾਏ ਨੇ ਸਰੋਪੇ ??
ਮਾਣ ਸੱਚੀ ਸੁੱਚੀ ਚੀਜ ਦਾ ਘਟਾਉਣ ਵਾਲਿਓ

ਮੰਨ ਲੈਦੇ ਹਾ ਜੇ ਕੱਲ ਸਾਨੂੰ ਮਿਲ ਰਾਜ
ਕੋਣ ਕਾਬਿਲ? ਸਜਾਉਣਾ ਜਿਹਦੇ ਸਿਰ ਉੱਤੇ ਤਾਜ
ਸਾਰੇ ਕੂੜ ਪ੍ਧਾਨ ਵਿਕੇ ਹੋਏ ਨੇ ਜਥੇਦਾਰ
ਸਾਥੋ ਸਾ਼ਭ ਹੀ ਨਹੀ ਹੁੰਦੇ ਏਹੇ ਆਪਣੇ ਗੱਦਾਰ
ਪੈਸੇ ਦੇ ਕੇ ਛੇਕ ਪੰਥ ਚ ਕਰਾਉਣ ਵਾਲਿਓ

ਨਾ ਬਣਾਓ ਗੁਰੂ ਘਰ ਰਾਜਨੀਤੀ ਵਾਲੇ ਅੱਡੇ
ਫੇਰ ਪੂਰ ਨਹੀਓ ਹੋਣੇ ਪਾੜੇ ਪੈ ਗਏ ਜੇ ਵੱਡੇ
ਲੜ ਖੁਦ ਹੀ ਨਾ ਮਰੋ ਕੁੱਝ ਕੋਮ ਲਈ ਵੀ ਕਰੋ
ਫੋਕੇ ਨਾਰਿਆ ਦੇ ਨਾਲ ਹੀ ਨਾ ਢਿੱਡ ਸਾਡਾ ਭਰੋ
ਵੋਟਾ ਬਦਲੇ ਪੱਗਾ ਨੂੰ ਹੱਥ ਪਾਉਣ ਵਾਲਿਓ
ਖੁਦ ਜਾਗੋ ਸੁੱਤੀ ਕੋਮ ਨੂੰ ਜਗਾਉਣ ਵਾਲਿਓ
ਖੁਦ ਜਾਗੋ ਸੁੱਤੀ ਕੋਮ ਨੂੰ ਜਗਾਉਣ ਵਾਲਿਓ...

Pages: 1 ... 26 27 28 29 30 [31] 32 33 34 35 36 ... 49