May 06, 2024, 11:49:04 PM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 6 7 8 9 10 [11] 12 13 14 15 16 ... 45
201
Love Pyar / ਮੈਨੂੰ ਮੌਤ ਵੀ ਨਾ ਆਈ
« on: January 03, 2012, 05:46:32 AM »
ਮੈਨੂੰ ਮੌਤ ਵੀ ਨਾ ਆਈ ਤੇ ਮੈ ਮਰ ਵੀ ਗਿਆ,
ਉਹਤੋ ਜਿਤ ਵੀ ਨਾ ਹੋਇਆ ਤੇ ਮੈ ਹਰ ਵੀ ਗਿਆ,
ਉਹਨੇ ਛੱਡਿਆ ਵੀ ਨਈ ਤੇ ਉਹਨੇ ਰੱਖਿਆ ਵੀ ਨਈ,
ਉਹਨੇ ਤੀਲੀ ਵੀ ਨਾ ਲਾਈ ਮੈਂ ਸੜ ਵੀ ਗਿਆ,
ਇਸ ਪਿਆਰ ਦੀ ਨਦੀ 'ਚ ਉਹਦੀ ਯਾਦ ਦੀ ਨਦੀ 'ਚ,
ਮੈਨੂੰ ਡੁਬਣਾ ਵੀ ਪਿਆ ਤੇ ਮੈਂ ਤਰ ਵੀ ਗਿਆ,
ਉਹਨੂੰ ਦੇਖਿਆ ਜਦੋ ਮੈਂ ਕਿਸੇ ਹੋਰ ਲੜ ਲੱਗਾ,
ਮੈਥੋ ਸਹਿ ਵੀ ਨਾ ਹੋਇਆ ਤੇ ਮੈਂ ਜ਼ਰ ਵੀ ਗਿਆ,
ਮੈਂ ਬਣ ਗਿਆ ਰੁੱਖ ਉਸਦੇ ਬੇ-ਰਹਿਮ ਦੁੱਖ,
ਪਤਝੜ ਵੀ ਨਾ ਆਈ ਤੇ ਮੈਂ ਝੜ ਵੀ ਗਿਆ,
"ਸ਼ਾਇਰੀ" ਦੇ ਪਿਆਰ ਨੂੰ ਉਹਨਾ ਸੱਜਣਾ ਦੀ ਯਾਦ ਨੂੰ,
ਕਦੇ ਯਾਦ ਵੀ ਨਾ ਕੀਤਾ ਤੇ ਮੈਂ ਕਰ ਵੀ ਗਿਆ।

202
Love Pyar / ਤੜਕ ਸਵੇਰੇ
« on: January 03, 2012, 05:46:05 AM »
ਤੜਕ ਸਵੇਰੇ ਮੈਂਨੂੰ ਫੜ ਜਗਾ ਦਿੱਤਾ ਏ
ਉਮੀਦਾਂ ਦਾ ਚੜ੍ਹਦਾ ਸੂਰਜ ਵਿਖਾ ਦਿਤਾ ਏ!

ਹਰ ਸਵੇਰ ਦਾ ਹੁਸਨ ਵਿਲੱਖਣਾ ਹੁੰਦਾ ਹੈ
ਜਿਸ ਮੈਂਨੂੰ ਧੁਰ ਤੱਕ ਹਿਲਾ ਦਿੱਤਾ ਏ!

ਰੌਸ਼ਨ ਸੂਰਜ ਵੰਡਦਾ ਫਿਰੇ ਪਰੇਮ ਦੀਆਂ ਕਿਰਣਾਂ
ਜਿਸ ਸੂਰਜਮੁਖੀ ਦਾ ਮੁਖ ਖਿਲਾ ਦਿੱਤਾ ਏ!

ਮਾਂ ਸੀ ਕਹਿੰਦੀ ਤੜਕ ਸਵੇਰੇ ਉਠਣਾ ਚੰਗਾ
ਚੜ੍ਹਦੀ ਸਵੇਰ ਨੇ ਜੀਵਨ ਰਾਹ ਵਿਖਾ ਦਿਤਾ ਏ!

203
Love Pyar / ਤੇਰਾ ਕਾਲੇ ਰੰਗ ਦਾ ਯਾਰ ਵੇ
« on: January 03, 2012, 05:45:41 AM »
ਕੀ ਹੋਇਆ ਮੇਰਾ ਸੱਜਣ ਕਾਲਾ,
ਕੀ ਹੋਇਆ ਮੇਰਾ ਸੱਜਣ ਕਾਲਾ,
ਮੈ ਕੁੜੀਆ ਦੀ ਸਰਦਾਰ ਵੇ,
ਮੈਨੂੰ ਕੁੜੀਆ ਕਹਿੰਦੀਆ,
ਤੇਰਾ ਕਾਲੇ ਰੰਗ ਦਾ ਯਾਰ ਵੇ,
ਮੈਨੂੰ ਕੁੜੀਆ ਕਹਿੰਦੀਆ.........

204
ਤੇਰੇ ਦਿਲ ਦੀਆਂ ਕੰਧਾ ਟੱਪ ਕੇ,
ਤੇਰੇ ਦਿਲ ਵਿੱਚ ਆਉਣਾ ਚਾਹੁੰਦਾ ਹਾਂ,
ਜੇ ਤੇਰੀ ਹੋਵੇ ਰਜਾਮਂਦੀ,
ਤੇਨੂੰ ਅਪਣੀ ਬਣਾਉਣਾ ਚਹੁੰਦਾ ਹਾਂ,
ਜੇ ਕੋਈ ਤੇਰੀ ਮਜਬੂਰੀ ਹੈ,
ਤਾਂ ਕਿਸੇ ਗੱਲੋਂ ਨਾ ਪਰਦਾ ਕਰੀਂ
ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ
ਤਾਂ ਗੁਸਤਾਖੀ ਮਾਫ਼ ਕਰੀਂ...............

ਜੇ ਤੂੰ ਬਣ ਬਣਗੀ ਮੇਰੀ ਜਾਨੇ,
ਖੂਸ਼ੀਆਂ ਨਾਲ ਜਿੰਦਗੀ ਭਰਦੂੰਗਾ,
ਵਾਅਦਾ ਹੈ ਲਾਰਾ ਨਾ ਸਮਝੀ,
ਦਿਲ ਜਾਨ ਵੀ ਨਾਮੇ ਕਰ੍ਦੂੰਗਾ,
ਜੇ ਹੈ ਪਸੰਦ ਕਿਰਨ ਗੁਸਤਾਖ ਤੇਨੂੰ,
ਹੱਸਕੇ ਪਿਆਰ ਦੀ ਹਾਮੀਂ ਭਰੀਂ,
ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ,
ਤਾਂ ਗੁਸਤਾਖੀ ਮਾਫ਼ ਕਰੀਂ.....

205
ਜ਼ਿੰਦਗੀ ਦਾ ਭੇਦ ਪਾਇਆ ਨਾ ਗਿਆ,
ਚਾਹੁੰਦਿਆਂ ਵੀ ਮੁਸਕੁਰਾਇਆ ਨਾ ਗਿਆ,
ਕੀਤੀਆਂ ਲੱਖ ਕੋਸ਼ਿਸ਼ਾਂ ਭੁੱਲਣ ਦੀਆਂ,
ਉਸ ਨੂੰ ਸਾਥੋਂ ਭੁਲਾਇਆ ਨਾ ਗਿਆ,
ਮੰਨਿਆਂ ਮੰਡੀ ਚ ਤੇਜ਼ੀ ਸੀ ਮਗਰ,
ਮੁੱਲ ਸਾਥੋਂ ਹੀ ਪਵਾਇਆ ਨਾ ਗਿਆ,
ਜਿਥੇ ਲਾਉਣਾ ਚਾਹਿਆ ਲੱਗ ਸਕਿਆ ਨਾਂ,
ਹੋਰ ਕਿਧਰੇ ਦਿਲ ਲਗਾਇਆ ਨਾਂ ਗਿਆ,
ਫ਼ੇਲ ਹੋ ਜਾਂਦਾ ਉਹ ਸ਼ਾਇਦ ਇਸ ਡਰੋਂ,
ਯਾਰ ਸਾਥੋਂ ਆਜ਼ਮਾਇਆ ਨਾ ਗਿਆ,

206
Love Pyar / ਦਿਲ ਦਾ ਗਰੀਬ
« on: January 03, 2012, 05:44:06 AM »
ਮੈਂ ਅੰਗਾਰਿਆਂ ਤੇ ਖੜ ਕੇ ਵੀ ਹਾਂ ਹੱਸਦਾ ਰਿਹਾ,
ਜ਼ੱਦ ਤੱਕਿਆ ਕੋਈ ਆਪਣਾ ਰਕੀਬ ਹੋਇਆ।

ਉਹ ਤਾਂ ਰਮਤਾ ਯੋਗੀ ਸੀ ਕਿਉ ਰੁਕਦਾ,
ਕਸੂਰ ਮੇਰਾ ਜੋ ਉਸ ਦੇ ਕਰੀਬ ਹੋਇਆ।

ਵਿਦਾਤਾ ਦੀ ਕਰਨੀ, ਸਿਆਹੀ ਸੁੱਕੀ ਜ਼ਾ ਕਲਮ ਟੁੱਟੀ,
ਤਾਹਿਉ ਸ਼ਾਇਦ ਐਸਾ ਮੇਰਾ ਨਸੀਬ ਹੋਇਆ।


ਵੰਜ਼ਲੀ ਵਾਗ ਛਿੱਲਿਆ ਗਿਆ ਤੇ ਸਹਿਲਾਇਆ ਵੀ,
ਸੁਰ ਤੇ ਆਵਾਜ਼ ਮਾਫ਼ਿਕ ਹਾਦਸਾ ਅਜ਼ੀਬ ਹੋਇਆ,

ਮੇਰਾ ਅਪਣਾ ਸਾਇਆ ਵੀ ਵੱਖ ਹੋ ਤੁਰਦਾ,
ਕੁਝ ਇਸ ਕਦਰ ਹਾਂ ਦਿਲ ਦਾ ਗਰੀਬ ਹੋਇਆ।

207
ਤੇਰੀ ਅੱਲੜ ਉਮਰ ਮੇਰਾ ਘੈੱਟ ਨਿਸਾਨਾ,

ਹੱਸ ਕੇ ਨਾ ਦੇਖ ਪੱਟ ਲਉ ਪੁੱਤ ਬੇਗਾਨਾ,

ਜਦੋ ਮੈ ਗਲੀ ਚੋ ਲਗਦਾ ਤੂੰ ਚੁਬਾਰੇ ਚੜ ਦੇਖਦੀ,

ਚੁੰਨੀ ਦੰਦਾ 'ਚ ਚੱਬ ਬਾਰੀ 'ਚੋ ਛੇੜਦੀ,

ਮੈ ਅੱਤ ਦਾ ਸ਼ਕੀਨ ਤੂੰ ਵੀ ਸੀਰੇ ਦੀ ਹਸੀਨਾ,

ਮੈ ਚੋਬਰ ਚੋਟੀ ਦਾ ਨੀ ਤੂੰ ਪਤਲੀ ਪਤੰਗ,

ਦੇਖ ਕੇ ਸੋਹਣੀਏ ਨੀ ਤੇਰਾ ਗੋਰਾ ਰੰਗ ਮੈ ਹੋ ਗਿਆ ਮਲੰਗ,

208
ਕਦੇ bullet ਤੇ ਜਾਂਦੇ ਸੀ ਕਾਲਜ ਨੂੰ,
ਹੁਣ ਉਹਦੇ ਮਗਰ ਬੱਸ ਤੇ ਚੜਨਾ ਪੈਂਦਾ ਆ,
ਹਾਏ ਰੱਬਾ ਕੁੜੀ ਸੈਟ ਕਰਨ ਲਈ ਕੀ ਕੁਜ ਕਰਨਾ ਪੈਂਦਾ ਆ,

209
ਕੁੜੀ ਕਦੇ ਨੀ ਮੁੰਡੇ ਨੂੰ purpose ਕਰਦੀ,
ਯਾਰੋ ਉਹ ਤਾਂ ਆਪ ਹਿੰਮਤ ਨਾਲ ਸੈਟ ਕਰਨੀ ਪੈਂਦੀ ਆ,
ਹੁੰਦੀ ਮੁੰਡੇ ਨਾਲੋਂ ਕੁੜੀ ਕਾਹਲੀ ਸੈਟਿਗ ਲਈ,
ਯਾਰੋ ਪਰ ਬੇਜਤੀ ਤਾਂ ਮੁੰਡੇ ਨੂੰ ਹੀ ਕਰਾਉਣੀ ਪੈਂਦੀ ਆ,

210
ਓਹਨਾਂ ਸਾਡੇ ਪੱਥਰ ਵੀ ਜਦ ਮਾਰਿਆ ਅਸਾਂ ਨੇ ਸਾਂਭ ਲਿਆ,

ਸਾਡਾ ਦਿੱਤਾ ਫੁੱਲ ਵੀ ਓਹਪੈਰਾਂ ਦੇ ਹੇਠਾਂ ਰੋਲ਼ਦੇ ਰਹੇ,

ਅਸੀਂ ਓਹਨਾਂ ਦੇ ਬੋਲਾਂ ਨੂੰ ਸੌਗ਼ਾਤ ਸਮਝ ਕੇ ਚੁਣਦੇ ਰਹੇ,

ਹਰ ਸੌਗ਼ਾਤ ਓਹ ਸਾਡੀ ਨੂੰ ਬਸ ਚੰਦ ਸਿੱਕਿਆਂ ਨਾਲ਼ ਤੋਲਦੇ ਰਹੇ,

ਸੱਦਿਆ ਸੀ ਓਹਨਾਂ ਨੇ ਸਾਨੂੰ ਸਭ ਗੁੱਸੇ ਗਿਲੇ ਮਿਟਾਵਣ ਲਈ,

ਪਰ ਕੁਝ ਐਸਾ ਹੋਇਆ ਕਿ ਅਸੀਂ ਸੁਣਦੇ ਰਹੇ ਓਹ ਬੋਲਦੇ ਰਹੇ,

ਅਸੀਂ ਹਰ ਇੱਕ ਸ਼ੈਅ ਜੋ ਓਹਨਾਂ ਦੀ ਨੂੰ ਰੱਬ ਵਾਂਗਰਾਂ ਪੂਜਦੇ ਰਹੇ,

ਓਹ ਹਰ ਇੱਕ ਸ਼ੈਅ ਜੋ ਸਾਡੀ ਸੀ, ਨੂੰ ਪੈਰਾਂ ਹੇਠ ਮਧੇਲ਼ਦੇ ਰਹੇ,

ਪਹਿਲਾਂ ਸਾਡੇ ਦਿਲ ਸ਼ੀਸ਼ੇ ਨੂੰ ਓਹਨਾਂ ਟੁਕੜੇ ਟੁਕੜੇ ਕਰ ਸੁੱਟਿਆ,

ਫਿਰ ਟੁੱਟੇ ਹੇਏ ਟੁਕੜਿਆਂ ਨੂੰ ਓਹ ਪੋਟਿਆਂ ਨਾਲ਼ ਫਰੋਲ਼ਦੇ ਰਹੇ,

211
ਵਿਹਲਾ ਜੱਟ" ਹੁਣ ਸਰੀਫ ਹੋ ਗਿਆ....ਇੱਕ ਸੋਹਣੀ ਜੀ ਕੋਮਲ ਕੁੜੀ ਦੇ ਦਿਲ ਦੇ ਕਰੀਬ ਹੋ ਗਿਆ...ਉਹਦੇ ਕੋਲ ਮੇਰੇ ਦਿਲ ਦੀ ਚਾਬੀ ਆ...ਉਹ ਤੁਹਾਡੀ  ਆਖਰੀ ਤੇ ਪਹਿਲੀ ਭਾਬੀ ਆ

212
Love Pyar / ਰਫਲ ਦੁਨਾਲੀ
« on: January 03, 2012, 05:39:57 AM »
ਜਿੱਪਸੀ ਰੱਖੀ ਕਾਲੀ ਹੱਥ ਵਿੱਚ ਰਫਲ ਦੁਨਾਲੀ ਮੋਡੇ ਤੇ ਪਾਏ ਰੋਂਦ ਨੇ 40 ਜਿਹੜਾ ਲਵੇ ਜਾਣਕੇ ਪੰਗਾ ਸਮਝ ਲੋ ਉਹਦੀ ਮੋਤ ਆਈ

213
ਉਂਝ ਤਾਂ ਬੜਾ ਉਦਾਸ ਹਾਂ ਮੈਂ,
ਇੱਕ ਜਿਉਂਦੀ ਜਾਗਦੀ ਲਾਸ਼ ਹਾਂ ਮੈਂ,
ਕਿਸੇ ਮਾਰੂਥਲ ਦੀ ਪਿਆਸ ਹਾਂ ਮੈਂ,
ਹਰ ਪਾਸਿਓਂ ਹੋਇਆ ਬੇ-ਆਸ ਹਾਂ ਮੈਂ,
ਵੇਖਣੇ ਨੂੰ ਬੜਾ ਹੀ ਖੁਸ਼ ਲਗਦਾ ਹਾਂ,
ਤੇ ਲੋਕਾਂ ਨੂੰ ਵੀ ਬਹੁਤ ਹਸਾਉਂਦਾ ਹਾਂ,
ਇਹ ਹੁਣ ਮੈਨੂੰ ਪਤੈ ਜਾਂ ਮੇਰੇ ਮਾਲਿਕ ਨੂੰ,
ਮੈਂ ਕਿਸ ਗੱਲ ਕਰਕੇ ਜਿਉਂਦਾ ਹਾਂ..!

214
ਸੋਹਣੇ ਸੱਜਣਾ ਨੂੰ ਸੀ ਅਸੀ ਦਿਲ ਦਿੱਤਾ,
ਨਾ ਸੱਜਣਾ ਦੇ ਉਹ ਪਸੰਦ ਆਇਆ ,
ਫੇਰ ਜਿੰਦ ਲੇਖੇ ਲਾਈ ਯਾਰ ਦੇ ,
ਉਨ੍ਹਾਂ ਕੌਡੀ ਮੁੱਲ ਵੀ ਨਾ ਸਾਡਾ ਪਾਇਆ,
ਅਸੀ ਸਮਝਿਆ ਇਲਾਹੀ ਬਖਸ਼ਿਸ਼ ਪਿਆਰ ਨੂੰ,
ਉਨ੍ਹਾਂ ਦੌਲਤ ਨਾਲ ਮਿਣਕੇ ਪਿਆਰ ਵਿਖਾਇਆ,
ਉਹ "ਸ਼ਾਇਰ   " ਪੈਸੇ ਨਾਲ ਪਿਆਰ ਮਿਲਦਾ,
ਸਾਡੇ ਸਮਝ ਨਾ ਜੋੜ ਤੋੜ ਪਿਆਰ ਦਾ ਆਇਆ,

215
Love Pyar / ਜਾਮ ਤੇਰੇ ਨਾਮ ਦਾ ਰੋਜ਼
« on: January 03, 2012, 05:38:20 AM »
ਸੁਪਨਿਆਂ ਸੰਗ ਸੋਚ ਉਡਾਰੀ ਲਾਇਆ ਕਰਾਂਗੇ ।

ਸ਼ਹਿਰ ਤੁਹਾਡੇ ਫੇਰਾ ਜਰੂਰ ਪਾਇਆ ਕਰਾਂਗੇ ।

ਅਗਲੇ ਬਚਪਨ ਜਦ ਕਦੇ ਮਿਲਾਂਗੇ ਦੋਸਤਾ

ਘਰ ਬਣਾ ਕੇ ਰੇਤ ਦੇ ਫਿਰ ਢਾਇਆ ਕਰਾਂਗੇ ।

ਸ਼ਾਮ ਜਦ ਫੁਰਸਤ ਮਿਲੀ ਤਾਂ ਬੈਠ ਇਕੱਲੇ ਹੀ

ਜਾਮ ਤੇਰੇ ਨਾਮ ਦਾ ਰੋਜ਼ ਇਕ ਪਾਇਆ ਕਰਾਂਗੇ ।

ਖਾਮੋਸ਼ੀ,ਤਨਹਾਈ ਅਤੇ ਉਦਾਸੀ ਦੇ ਆਲਮ ਵਿਚ

ਗੀਤ ਇਕ ਪਤਝੜ ਜਿਹਾ ਗਾਇਆ ਕਰਾਂਗੇ ।

ਹੋਇਆ ਨਾ ਦਰਦ ਨਿਵਾਰ ਜਦ ਆਪਣੇ ਘਰੀਂ

ਤੇਰੇ ਦਰ ਦਾ ਕੁੰਡਾ ਫਿਰ ਖੜਕਾਇਆ ਕਰਾਂਗੇ ।

216
ਜੇ ਨਹੀਂ ਰਹਿੰਦੇ ਤਾਂ ਜਾਣ ਦਿਉ ਤੁਰਿਆਂ ਨੂੰ ਡੱਕ ਕੇ ਕੀ ਕਰਨਾ,

ਮੂੰਹ ਚੰਦਰਾ ਜਿਹਾ ਜੋ ਕਰ ਬੈਠੇ ਉਹਨਾਂ ਵੱਲ ਤੱਕ ਕੇ ਕੀ ਕਰਨਾ,

ਤੇਰੀ ਸ਼ਕਲ ਜਿੰਨ੍ਹਾਂ ਨੂੰ ਭੁੱਲ ਗਈ ਏ ਤੇਰਾ ਨਾਂ ਵੀ ਜਿੰਨ੍ਹਾਂ ਨੂੰ ਯਾਦ ਨਹੀਂ,

ਤੂੰ ਦੇਬੀ ਜੇਬ 'ਚ ਉਹਨਾਂ ਦੀਆਂ ਤਸਵੀਰਾਂ ਰੱਖ ਕੇ ਕੀ ਕਰਨਾ,

217
ਮੈਨੁੰ ਸੋਹਣੀ ਲੱਗੀ ਮੈਂ ਪਰਪੌਜ਼ ਕਰਤਾ ਓਨੂੰ ਮੈਂ ਮਾੜਾ ਲੱਗਾ ਓਨੇ ਮੰਨਾ ਕਰਤਾ,
ਦਿਲ ਨੇ ਕਹਿਆ ਇਕ ਵਾਰ ਹੋਰ ਟਰਾਈ ਮਾਰ ਉਨੇ ਜੂੱਤੀ ਲਾਹਲੀ ਮੈਂ ਮੁੱਕਾ ਧਰਤਾ.

218
Love Pyar / ਤੇਰੇ ਬੁੜੇ ਦਾ ਜਵਾਈ
« on: January 03, 2012, 05:36:55 AM »
ਤੇਰੇ ਪਿਛੇ ਹੋ ਗਇਆ ਯਾਰ ਤੇਰਾ ਸਦਾਈ,
ਪੀ ਪੀ ਕੇ ਸਿਗਟਾ ਨੀ ਅਸੀਂ ਆਪਣੀ ਸ਼ਾਤੀ ਜਾਮ ਕਰਾਈ,
ਸ਼ੇਤੀ ਦੇ ਜਾ ਨੀ ਸਾਨੂ ਆ ਕੇ ਤੂ ਖੰਗ ਵਾਲੀ ਦਵਾਈ,
ਨਹੀ ਤੇਰੇ ਸਿਰ ਚੜ ਕੇ ਮਰਜੂ ਨੀ ਤੇਰੇ ਬੁੜੇ ਦਾ ਜਵਾਈ.

219
ਸਾਡੇ ਰਾਹਾਂ ਵਿੱਚ ਨਾ ਜੋ ਪੈਰ ਪਾਉਂਦੇ,
ਮੇਰੀ ਮੜੀ ਤੇ ਦੀਵਾ ਧਰਨਗੇ ਉਹ।

ਨੈਣਾਂ ਨਾਲ ਜੋ ਨੈਣ ਮਿਲਾਉਦੇ ਨਾ,
ਮੇਰੀ ਤਸਵੀਰ ਅੱਗੇ ਅੱਖਾਂ ਭਰਨਗੇ ਉਹ।

ਦੁਖ ਯਾਰ ਦਾ ਹੁੰਦਾਂ ਮੌਤ ਵਰਗਾ,
ਕਿੱਦਾ ਵੇਖਾਂਗੇ ਦੁਖੜੇ ਜ੍ਹਰਨਗੇ ਉਹ।

220
ਅਸੀਂ ਵਿੱਚ ਨਦੀਆਂ ਦੇ ਪਾਣੀ ਵਾਂਗ ਪਤਾ ਨਹੀਂ ਕਦ ਵਹਿ ਜਾਣਾ,
ਕੀਤੇ ਅਹਿਸਾਨ ਜੋ ਤੂੰ ਸਾਡੇ ਬੋਜ ਸਾਡੇ ਸਿਰ ਤੇ ਰਹਿ ਜਾਣਾ,
ਭਰ ਜੋਬਨ ਦੇ ਵਿਚ ਅਸੀਂ ਅਲਵਿਦਾ ਤੈਨੂੰ ਕਹਿ ਜਾਣਾ,
ਤੈਨੂੰ ਮੁੜ ਕੇ ਸੱਜਣ ਲੱਭਣੇ ਨਹੀਂ ਬਸ ਸਾਡਾ ਨਾਮ ਹੀ ਚੇਤੇ ਰਹਿ ਜਾਣਾ.

Pages: 1 ... 6 7 8 9 10 [11] 12 13 14 15 16 ... 45