This section allows you to view all posts made by this member. Note that you can only see posts made in areas you currently have access to.
Messages - ѕняєєf נαтт кαиg
2221
« on: December 21, 2011, 06:56:22 AM »
ਸਾਨੂੰ ਰੋਦਿਆਂ ਨੂੰ ਦੇਖ ਹੱਸਦੀ ਏ,ਸਾਨੂੰ ਕੀਤਾ ਤੂੰ ਹੀ ਬਰਬਾਦ ਅੜੀਏ.... ਸਾਡੇ ਜਿੰਦਗੀ ਦੇ ਹਾਸੇ ਖੋਹ ਕੇ,ਹੁਣ ਫਿਰਦੀ ਏ ਤੂੰ ਅਬਾਦ ਅੜੀਏ.... ਭਾਵੇਂ ਦਿਲ ਗਮਾਂ ਦਾ ਕੈਦੀ ਬਣਿਆ,ਧੜਕਨ ਅੱਜ ਵੀ ਤੇਰੇ ਲਈ ਅਜ਼ਾਦ ਅੜੀਏ.... ਅੱਜ ਦੇਖ ਕੇ ਮੈਨੂੰ ਪਾਸਾ ਵੱਟਦੀ ਏ,ਇਕ ਦਿਨ ਮਿਲਣ ਲਈ ਮੰਗੇਗੀ ਫਰਿਆਦ ਅੜੀਏ....
2222
« on: December 21, 2011, 06:55:51 AM »
ਐਵੇਂ ਮੇਰੀ ਮੌਤ ਦੀਆਂ ਸਕੀਮਾਂ ਨਾ ਘੜਿਆ ਕਰ , ਚੁੱਪ ਚਾਪ ਰਹਿ ਕੇ ਬੱਸ ਵਫਾ ਕਰਿਆ ਕਰ, ਜੇ ਮੈਂ ਤਾਂ ਵੀਂ ਨਾਂ ਮਰਾਂ ਤਾਂ ਇੱਕ ਹੋਰ ਰਾਜ਼ ਸੁਣ ,ਪਾਠ ਕਰਕੇ ਮੇਰੀ ਮੌਤ ਦੀ ਦੁਆ ਕਰਿਆ ਕਰ,..
2223
« on: December 21, 2011, 06:55:02 AM »
ਪਾਣੀ ਦੀ ਤਰ੍ਹਾਂ ਸਾਡੇ ਅਰਮਾਨ ਵਹਿ ਗਏ ਉਹਦੇ ਜਾਣ ਤੌਂ ਬਾਅਦ ਅਸੀਂ ਇੱਕਲੇ ਰਹਿ ਗਏ.. ਚਾਹੁੰਦੇ ਸੀ ਜਿਸਨੂੰ ਜਾਨ ਤੋਂ ਵੀ ਜਿਆਦਾ ,ਉਹ ਚਾਹੁੰਦੇ ਨਹੀ ਸਾਨੂੰ ਸ਼ਰੇਆਮ ਕਹ ਗਏ......
2224
« on: December 21, 2011, 06:54:33 AM »
ਜਾਨ - ਜਾਨ ਕਹਿ ਕਿ ਮੇਰੀ ਜਾਨ ਲੈ ਗਈ ਉਹ, ਮੇਨੂੰ ਆਪਣਾ ਕਹਿ ਕਿ ਜਹਾਨ ਲੈ ਗਈ ਉਹ , ਮੇਂ ਤਾਂ ਅੱਖਾਂ ਬੰਦ ਕਰ ਕੇ ਤੁਰ ਪਿਆ ਸੀ ਪਿਛੇ ਉਹਦੇ, ਪਰ ਜੰਨਤ ਦੇ ਬਹਾਨੇ ਸ਼ਮਸ਼ਾਨ ਲੈ ਗਈ ਉਹ
2225
« on: December 21, 2011, 06:54:07 AM »
ਕੀ ਪੁੱਛਦੇ ਓ ਹਾਲ ਫ਼ਕੀਰਾਂ ਦਾ ਸਾਡਾ ਨਦੀਓਂ ਵਿੱਛੜੇ ਨੀਰਾਂ ਦਾ
2226
« on: December 21, 2011, 06:53:40 AM »
ਮਰਨਾ ਮੇਰੀ ਹਕੀਕਤ ਏ , ਮੈਂ ਕੱਫਣ ਖੁਦ ਦੇ ਬੁਣ ਲਏ ਨੇ ਲਾਸ਼ ਮੇਰੀ ਨੂੰ ਸਿਵਿਆ ਤੱਕ ਢੋਣ ਲਈ , ਚਾਰ ਮੋਢੇ ਮੈ ਚੁਣ ਲਏ ਨੇ
2227
« on: December 21, 2011, 06:52:23 AM »
ਜ਼ਿੰਦਗੀ ਦੇ ਉਦਾਸ ਕਾਗਜ਼ ਤੇ ਮੈਂ ਰੋਜ, ਅਪਣੀ ਕਹਾਣੀ ਲਿਖ ਦੇਂਦਾ ਹਾਂ,, ਕੋਈ ਵਾਹ-ਵਾਹ ਕਰ ਦਿੰਦਾ ਹੈ,,ਤੇ ਕੋਈ ਮਤਲਬ ਪੁੱਛ ਲੈਂਦਾ ਹੈ......
2228
« on: December 21, 2011, 06:51:59 AM »
ਸ਼ਿਕਵਾ ਹੈ ਉਹਨਾਂ ਨੂੰ ਮੇਰੀ ਚੁੱਪ ਦਾ ਅੱਜ, ਮੇਰੀਆਂ ਗੱਲਾਂ ਤੋਂ ਜੋ ਪਰੇਸ਼ਾਨ ਬਹੁਤ ਸਨ
2229
« on: December 21, 2011, 06:50:45 AM »
ਮੇਰੇ ਸਟੇਟਸ ਪੜ ਕੇ ਇਹ ਨਾ ਸਮਝ ਲੈਣਾ ਕਿ ਮੇਰੇ ਨਾਲ ਬੇਵਫਾਈ ਹੋਈ ਏ.... ਇਹ ਤਾਂ ਓਹ ਝੱਲੀ ਕਲਮ ਏ ਜਿਹੜੀ ਕਿਸੇ ਲਈ ਰੋਈ ਏ.... ਓਹ ਸਖਸ਼ ਹੁਣ ਵੀ ਰੋਕਦਾ ਏ ਮੈਨੂੰ ਰਾਜ ਖੋਲਣ ਤੋਂ..... ਕਿਉਂ ਕਿ ਓਹ ਹੁਣ ਵੀ ਓਹਦੇ ਅੰਦਰ ਸਾਹ ਬਣ ਸਮੋਈ ਏ.....
2230
« on: December 21, 2011, 06:50:14 AM »
ਅਸੀ ਬਚ ਗਏ ਹਾਂ ਸਾਡੀ ਕਿਸਮਤ ਸੀ, ਓਸ ਨੇ ਕਸਰ ਕੋਈ ਬਾਕੀ ਛੱਡੀ ਨਹੀਂ ਥਾਂ ਥਾਂ ਤੇ ਯਾਰੀ ਲਾ ਲੈਣਾ, ਗੱਲ ਓਸ ਦੇ ਲਈ ਕੋਈ ਵੱਡੀ ਨਹੀਂ
2231
« on: December 21, 2011, 06:49:39 AM »
ਅੱਜ-ਕੱਲ ਤਾਂ ਉਹ ਨਵਿਆਂ ਨਾਲ ਯਾਰੀਆਂ ਨਿਭਾਉਣ ਲੱਗ ਪਏ ਸਾਡੀ ਵਾਰੀ ਤਾਂ (Busy, Offline, Talk to u later) ਜਿਹੇ REPLY ਆਉਣ ਲੱਗ ਪਏ
2232
« on: December 21, 2011, 06:48:46 AM »
ਬੇਵਫਾ ਸਾਰੇ ਕਦੇ ਯਾਰ ਨੀ ਹੁੰਦੇ , ਤੇ ਸਾਰੇ ਯਾਰ ਵਫ਼ਾਦਾਰ ਨੀ ਹੁੰਦੇ ਸਾਰੇ ਸਮਾਂ ਨੀ ਹੁੰਦੇ ਪਤਝੜ ਦਾ , ਤੇ ਸਾਰੇ ਯਾਰ ਬਹਾਰ ਨੀ ਹੁੰਦੇ ਕੋਈ ਨਿਬਦਾ ਮਾਈ ਦਾ ਲਾਲ ਕੀਤੇ , ਪੱਕੇ ਸਾਰਿਆਂ ਦੇ ਕੋਲ- ਕਰਾਰ ਨੀ ਹੁੰਦੇ , ਯਾਰੋ ! ਏ ਯਾਰੀ ਹੁੰਦੀ ਆ ਸਾਗਰਾਂ ਚੋ , ਸਾਰੇ ਡੁਬਦੇ ਨੀ ਤੇ ਸਾਰੇ ਪਾਰ ਨੀ ਹੁੰਦੇ
2233
« on: December 21, 2011, 06:48:19 AM »
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ, ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ, ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ, ਫੇਰ ਉਹਦੇ ਹੱਥਾਂ 'ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ,
2234
« on: December 21, 2011, 06:47:44 AM »
ਦੁਨੀਆ ਦੇ ਵਿੱਚ ਇਹੋ ਹਰ ਵਾਰ ਕਿਓਂ ਹੁੰਦੈ ?? ਜੋ ਨਹੀਂ ਮਿਲਣਾ ਓਸੇ ਨਾਲ ਪਿਆਰ ਕਿਓਂ ਹੁੰਦੈ ?? ਪੀੜਾਂ ਤੇਰੇ ਦਰ ਤੋਂ ਉਧਾਰ ਲੈ ਕੇ ਆ ਗਿਆ ਕੈਹੋ ਜਿਹੇ ਮੋੜ ਉੱਤੇ ਪਿਆਰ ਲੈ ਕੇ ਆ ਗਿਆ
2235
« on: December 21, 2011, 06:47:18 AM »
ਸੌਂਹ ਦੇ ਕੇ ਕੋਈ ਯਾਰਾਂ ਨੇ ਜਦ ਪੈੱਗ ਪਾਏ ਤਾਂ ਪੀਤੀ ਗਈ... ਦਿਲ ਵਿੱਚ ਵਸਣੇ ਵਾਲਿਆਂ ਨੇ ਕਹੀ Good Bye ਤਾਂ ਪੀਤੀ ਗਈ... ਕਈ ਵਾਰ ਤਾਂ ਪੀਂਦਾ ਹਾਂ ਉਹਨਾਂ ਨੂੰ ਦਿਲੋਂ ਭੁਲਾਵਣ ਲਈ, ਅੱਜ ਭੁੱਲੇ ਵਿਸਰੇ ਅਚਨਚੇਤ ਉਹ ਯਾਦ ਆਏ ਤਾਂ ਪੀਤੀ ਗਈ....
2236
« on: December 21, 2011, 06:46:45 AM »
ਸੋਚਣ ਵਾਲੀ ਗੱਲ ਹੈ ਕਿ ਮੈਂ ਤਾਂ ਆਪਣਾ ਦੁੱਖ SHAYRI ਰਾਹੀਂ ਸੁਣਾ ਦਿੰਦਾ ਹਾਂ ਪਰ ਕਦੇ ਇਹ ਸੋਚਿਆ ਹੀ ਨਹੀਂ ਕੀ ਉਹ ਕਿਸ ਨੂੰ ਸੁਣਾਉਂਦੀ ਹੋਵੇਗੀ
2237
« on: December 21, 2011, 06:45:55 AM »
ਅਸੀਂ ਆਸ ਨਾ ਫੁੱਲ ਲਿਆਏ ਸੀ, ਪਰ ਤੂੰ ਯਾਰੀ ਲਾ ਲਈ ਗੈਰਾਂ ਨਾਲ ਜਿਵੇਂ ਦਿਲ ਮਿੱਧਿਆ ਏ ਹਾਣਦੀਏ, ਸਾਡਾ ਫੁੱਲ ਵੀ ਮਿੱਧ ਦੇ ਪੈਰਾਂ ਨਾਲ..
2238
« on: December 21, 2011, 06:45:16 AM »
ਨਿੱਤ ਹੀ ਦਾਵੇ ਕਰਨੇ ਵਾਲੇ ਕੋਈ ਹੱਕ ਨਾ ਲੈ ਸਕੇ ਝੂਠ ਬੋਲਣ ਵਾਲੇ ਸਦਾ ਇੱਕ ਸੱਚ ਨਾ ਸਹਿ ਸਕੇ
ਜਾਨ ਦੇਣ ਤਾਈ ਜਾਂਦੇ ਸੀ ਔ ਅਮੜੀ ਦੇ ਜਾਏ ਜੋ ਅੱਜ ਸਾਡੇ ਰਾਹੀਂ ਬਿੰਨ੍ਹ ਟੋਏ ਪੱਟ ਨਾ ਰਹਿ ਸਕੇ
ਹੁਣ ਵੱਢ-ਵੱਢ ਖਾਂਦੇ ਮੈਨੂੰ ਏ ਸਨਾਟੇ ਰਾਤਾਂ ਦੇ ਸੋਚਾਂ ਰਾਹੀਂ ਵਹਿ ਗਏ ਦਿਲ ਦੇ ਵੱਸ ਨਾ ਪੈ ਸਕੇ
ਅੱਖੋਂ ਮੂਹਰੇ ਨਹੀ ਹੁੰਦਾ ਔ ਮੰਜਰ ਬਿਰਹੇ ਦਾ ਉਹਦੇ ਉੱਤੇ ਸਾਨੂੰ ਸੀ ਇੱਕ ਸ਼ੱਕ ਨਾ ਕਹਿ ਸਕੇ
ਜਿਹਦੇ ਸਹਿੰਦੇ ਰਹੇ ਅਸੀਂ ਕਹਿਰ ਸਦਾ ਔ ਸਾਡੇ ਮੱਥੇ ਪਾਇਆ ਇੱਕ ਵੱਟ ਨਾ ਸਹਿ ਸਕੇ
2239
« on: December 21, 2011, 06:44:26 AM »
ਸਾਡੇ ਵਰਗਾ ਤੈਨੂੰ ਲੱਭਣਾ ਕੋਈ ਹੋਰ ਨਹੀਂ ਤੈਨੂੰ ਆਪਣਾ ਕਹਿ ਦਿਲ ਵਾਰ-ਵਾਰ ਪਛਤਾਉਦਾ ਏ ਮਾਰ ਕੇ ਪੱਥਰ ਸ਼ੀਸ਼ੇ ਜਿਹਾ ਦਿਲ ਤੋੜਨ ਵਾਲੀਏ ਨੀ ਹਰ ਇੱਕ ਟੁੱਕੜੇ ਚੋਂ ਤੇਰਾ ਚਿਹਰਾ ਨਜ਼ਰੀਂ ਆਉਦਾ ਏ
2240
« on: December 21, 2011, 06:43:53 AM »
ਬਾਹਰਲੀ ਧੁੱਪ ਦਾ ਸੇਕ ਨਹੀਂ ਅੰਦਰਲੀ ਅੱਗ ਸਤਾਂਉਦੀ ਹੈ, ਦਿਸਦੇ ਹਾਂ ਬਾਹਰੋਂ ਸ਼ਾਂਤ ਅੰਦਰ ਰੋਜ਼ ਸੁਨਾਮੀ ਆਉਂਦੀ ਹੈ
|