October 07, 2024, 02:26:04 PM

Show Posts

This section allows you to view all posts made by this member. Note that you can only see posts made in areas you currently have access to.


Messages - ѕняєєf נαтт кαиg

Pages: 1 ... 102 103 104 105 106 [107] 108 109 110 111 112 ... 129
2121
ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਏਂ ਸੋਹਣੀਏਂ,
ਹੁਣ ਇੱਕਠੇ ਰਹਿਣ ਦਾ ਇਕਰਾਰ ਹੋਣਾ ਚਾਹੀਦੈ,

ਦਿਲ ਤਾਂ ਕੀ ? ਮੈਂ ਵਾਰ ਦੇਵਾਂ ਜਾਨ ਵੀ ਤੈਥੋਂ ਹਜ਼ੂਰ,
ਤੇਰੇ ਦਿਲ ਵਿਚ ਭੀ ਮਗਰ ਕੁਝ ਪਿਆਰ ਹੋਣਾ ਚਾਹੀਦੈ,

ਉਮਰ ਭਰ ਤਰਸੇ ਤੇਰੇ ਦੀਦਾਰ ਦੀ ਖਾਤਿਰ ਅਸੀਂ,
ਆਖਰੀ ਵੇਲੇ ਤਾਂ ਹੁਣ ਦੀਦਾਰ ਹੋਣਾ ਚਾਹੀਦੈ,

ਗਮ ਦੀਆਂ ਲਹਿਰਾਂ ਦੇ ਖਾਂਦਾ ਹੈ ਥਪੇੜੇ ਦੇਰ ਤੋਂ,
ਹੁਣ ਤਾਂ ਇਸ ਨਾਚੀਜ਼ ਦਾ ਬੇੜਾ ਪਾਰ ਹੋਣਾ ਚਾਹੀਦੈ

2122
Love Pyar / ਆਧੁਨਿਕ ਆਦਮੀ
« on: December 21, 2011, 08:21:42 AM »
ਬੇਵਸੀ

‘ਆਪਣਾ ਨਾਂ ਦੱਸ’,
ਉਹ ਸੋਚੀਂ ਪੈ ਗਿਆ
ਫੇਰ ਪੁਛਿਆ, ਨਾਂ ਦੱਸ,
ਉਸ ਦੀ ਖਾਲੀ ਝਾਕਣੀ
ਮੇਰੇ ਸੌਹੇਂ ਵਿਛ ਗਈ।

ਉਹ ਨਾਂ ਭੁੱਲ ਗਿਆ ਸੀ।

‘ਤੇਰਾ ਕੀ ਨਾਂ ਹੈ?’
ਉਸ ਮੈਨੂੰ ਪੁਛਿਆ।
ਮੇਰਾ ਨਾਂ!
ਮੇਰਾ ਨਾਂ!!
ਨਾਂ ਤੋਂ ਕੀ ਲੈਣਾ।

‘ਚੱਲ ਕੰਮ ਦੱਸ’
ਕੰਮ ਤਾਂ ਯਾਦ ਨਹੀਂ ਕਹਿੰਦਿਆਂ

2123
ਉਸ ਪਿਆਰ ਦੀ ਮੈੰਨੂ ਚਾਹ ਨਹੀਂ,,
ਮੁੱੜ ਕੇ ਜਿੱਸ ਨੇ ਮੁੱਕ ਜਾਨਾ...
ਉਸ ਯਾਰ ਦੀ ਮੈੰਨੂ ਤਾੰਘ ਨਹੀਂ,,
ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ...
ਚਾਹੁੰਦਾ ਹਾਂ ਅਜਿਹਾ ਹਮਸਫ਼ਰ,,
ਮੰਜ਼ਲ ਤੱਕ ਸਾਥ ਨਿਭਾਏ ਜਿਹੜਾ...
ਸਾਡੇ ਪਿਆਰ ਦਿਆਂ ਲੋਗ ਮਿਸਾਲਾਂ ਦੇਣ,,
ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ....

2124
Love Pyar / ਜੇ ਯਾਰ ਮੇਰੇ ਨਾਲ ਗੁੱਸੇ ਹੈ
« on: December 21, 2011, 08:20:38 AM »
ਜੇ ਯਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ
ਦਿਲਦਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ
ਜਿਸ ਦੇ ਸਿਰ ਤੋਂ ਉਡਦਾ ਸੀ ਉਹ ਨਾਲ ਮੇਰੇ ਅੱਜ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ
ਰੁਕਣਾ ਸੀ ਜਿੱਥੇ ਰੁਕਿਆ ਨਹੀਂ ਝੁਕਣਾ ਸੀ ਜਿੱਥੇ ਝੁਕਿਆ ਨਹੀਂ
ਜੇ ਸਮੇਂ ਦੀ ਚਾਲ ਨੂੰ ਤੱਕਿਆ ਨਹੀਂ ਜੋ ਬਣਨਾ ਸੀ ਬਣ ਸਕਿਆ ਨਹੀਂ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ
ਕਿਸੇ ਦਿਲ ਵਿੱਚ ਫੇਰਾ ਪਾਇਆ ਨਹੀਂ ਜੇ ਕਿਸੇ ਨੇ ਮੈਨੂੰ ਚਾਹਿਆ ਨਹੀਂ
ਮੁੱਖ ਕਿੰਨੇ ਸੋਹਣੇ ਹੋਰ ਸੋਹਣੇ ਨਾਮ ਕਿਸੇ ਤੇ ਮੇਰਾ ਆਈਆ ਨਹੀਂ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ।
ਗ਼ੈਰਾਂ ਦੇ ਰੂਪ ਨੂੰ ਸੇਕਦੀਆਂ ਹੋਰਾਂ ਨੂੰ ਮੱਥਾ ਟੇਕਦੀਆਂ
ਦੋ ਅੱਖਾਂ ਬਹੁਤ ਪਸੰਦ ਮੈਨੂੰ ਜੋ ਮੇਰੇ ਵੱਲ ਨਾ ਤੱਕਦੀਆਂ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ
ਕਈਆਂ ਤੋਂ ਝੂਠਾ ਪੈ ਗਿਆ ਮੈਂ ਕਈਆਂ ਦੇ ਮਨ ਤੋਂ ਲਹਿ ਗਿਆ ਮੈਂ
ਮੇਰੇ ਨਾਲ ਦੇ ਅੱਗੇ ਲੰਘ ਗਏ ਜੇ ਇਕੱਲਾ ਪਿੱਛੇ ਰਹਿ ਗਿਆ ਮੈਂ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ
ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ.........

2125
Love Pyar / ਸ਼ੌਂਕ ਦਿਲ ਦੇਣ ਦਾ
« on: December 21, 2011, 08:20:03 AM »
ਸ਼ੌਂਕ ਦਿਲ ਦੇਣ ਦਾ ਤੇ ਨਾ ਹੀ ਦਿਲ ਲੈਣ ਦਾ,
ਨਾਹੀਂ ਰੋਣ ਧੋਣ ਦਾ, ਨਾਹੀਂ ਚਕਰਾਂ ਚ ਪੈਣ ਦਾ,
ਰਹਿਣਾ ਖਿੜੇ ਮੱਥੇ,ਕਰਕੇ ਕਮਾਲ ਤੁਰਨਾ,
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
ਜੇ ਕੋਈ ਹਸਦੀ ਆ ਵੇਖ ਵੇਖ ਹਸ ਲਈ ਦਾ,
ਦਿਲ ਤੋੜੀਦਾ ਨੀ ਮਾਣ ਤਾਣ ਰੱਖ ਲਈ ਦਾ,
ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ,
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
ਉਂਜ ਚੰਗੀ ਮਾੜੀ ਕਿਸੇ ਨੂੰ ਵੀ ਕਹੀਏ ਨਾਂ,
ਪਾਣੀ ਸਿਰ ਨੂੰ ਜੇ ਆਵੇ ਪਿਛੇ ਰਹੀਏ ਨਾਂ,
ਮੂਹਰੇ ਅੜਕੇ ਕੀ ਕਿਸੇ ਦੀ ਮਜਾਲ ਤੁਰਨਾ
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
ਖੌਰੇ ਕਿਨੇ ਕੁ ਦਿਨਾਂ ਦੀ ਜਿੰਦਗਾਨੀ ਏ,
ਕਿਹੜਾ ਮੁੜ-ਮੁੜ ਆਉਣੀ ਜਵਾਨੀ ਏ,
ਮਿਤਰਾਂ ਵਿਚ ਮਸਤਾਂ ਦੀ ਚਾਲ ਤੁਰਨਾ,
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ......

2126
Love Pyar / ਕੁਡੀਆਂ ਦੀ Friendship
« on: December 21, 2011, 08:18:46 AM »
ਕੁਡੀਆਂ ਦੀ Friendship, ਬਡੀਆਂ ਡਿਮਾਂਡਾਂ ਰੱਖੇ,
Money, ਕਾਰ, ਕੋਠੀ, Mall-Sale ਚਾਹਿਦੀ,

Cell-Phone, ਸੂਟ-ਬੂਟ, Laptop, Net ਹੋਵੇ,
Yahoo, Hotmail ਉੱਤੇ Email ਚਾਹਿਦੀ,

Love You ਤੇ Miss You, Beautiful, Kiss You,
Sweet, Sexy ਜੇ ਸ਼ਬਦਾਂ ਦੀ Rail ਚਾਹਿਦੀ,

Please, Sorry, Ok, Yes ਸਦਾ ਮੂੰਹ ਤੇ ਹੋਵੇ,
ਹਿੱਲਦੀ ਜੋ ਰਹੇ Dog-Tail ਚਾਹਿਦੀ,

ਤੇ ਮੂੰਢਿਆਂ ਦੀ ਹੂੰਦੀ ਬਡੀ ਸਿੱਧੀ ਜੀ Friendship,
Time-Pass ਵਾਸਤੇ Female ਚਾਹਿਦੀ.....!!!!

2127
Love Pyar / ਸਾਂਬ ਲੋ ਓਮਰ ਨਿਆਨੀ
« on: December 21, 2011, 08:18:16 AM »
ਸਾਂਬ ਲੋ ਓਮਰ ਨਿਆਨੀ ਕਿਤੇ ਰੁੱਲ ਨਾ ਜਾਵੇ
ਕੰਮ ਤਾਂ ਹੋ ਜਾਓ ਫਿਰ ਏਹ ਬਚੱਪਣ ਫੇਰ ਨਾ ਆਵੇ

ਜਿਸ ਬੱਚੇ ਨੂੰ ਰੋਟੀ ਖਾਣੀ ਆਵੇ ਨਾ
ਆਪਨੇ ਜੋਗਾ ਪਾਨੀ ਭਰਿਆ ਜਾਵੇ ਨਾ
ਸੋਚੋ ਸੱਬ ਲੀ ਓਹ ਰੋਟੀ ਕਿੰਝ ਪਕਾਵੇ
ਕੰਮ ਤਾਂ ਹੋ ਜਾਓ ਫਿਰ ਏਹ ਬਚੱਪਣ ਫੇਰ ਨਾ ਆਵੇ

ਜਿਸ ਨੂੰ ਹੱਲੇ ਪਤਾ ਨਾ ਘਰ ਦੇ ਰਾਹਾਂ ਦਾ
ਕਿੰਝ ਬਣ ਜਾਵੇ ਹਾਨੀ ਓਹ ਮਲਾਹਾਂ ਦਾ
ਛੱਡ ਕਾਗਜ਼ ਦੀ ਕਿਸ਼ਤੀ ਓਹ ਚੱਪੂ ਚਲਾਵੇ
ਕੰਮ ਤਾਂ ਹੋ ਜਾਓ ਫਿਰ ਏਹ ਬਚੱਪਣ ਫੇਰ ਨਾ ਆਵੇ

ਬੱਚੇ ਨਾਲੋ ਬਸਤਾਂ ਭਾੱਰਾ ਹੋ ਚਲਿਆ
ਬੇਜਾਣ ਇਹ ਭਾਰਤ ਸਾਰਾ ਹੋ ਚਲਿਆ
ਕੋਟ ਵਾਲਾ ਕਿੰਝ ਸਾਰੀ ਦੁਨਿਆ ਨੂੰ ਸਮਝਾਵੇ
ਕੰਮ ਤਾਂ ਹੋ ਜੂ ਫੇਰ ਏਹ ਬਚੱਪਣ ਫੇਰ ਨਾ ਆਵੇ

2128
Love Pyar / ਰੱਬ ਲੱਭਿਆ ਜੰਗਲਾਂ ਪੱਥਰਾਂ
« on: December 21, 2011, 08:17:33 AM »
‎"ਰੱਬ ਲੱਭਿਆ ਜੰਗਲਾਂ ਪੱਥਰਾਂ ਵਿੱਚ,
ਮਾਰੇ ਥਾਂ ਥਾਂ ਛਾਪੇ.
ਜਿੱਥੇ ਮੈਨੂੰ ਰੱਬ ਲੱਭਿਆ,ਉਹ ਸੀ ਮੇਰੇ ਮਾਪੇ.,.. !!"

2129
ਅਸੀਂ ਉਦੋਂ ਵੀ ਚੁੱਪ ਸੀ,ਤੇ ਹੁਣ ਵੀ ਚੁੱਪ ਹਾਂ,
ਆਪੇ ਹੀ ਤਾਂ ਤੂੰ ਪਿਆਰ ਸਿਖਾ ਗਈ,
ਮੇਰੇ ਇਸ ਦਿਲ ਨੂੰ ਮਜਬੂਰ ਕਰ ਕੇ,
ਆਪੇ ਹੀ ਤਾਂ ਤੂੰ ਰੋਣਾ ਸਿਖਾ ਗਈ,
ਮੇਰੇ ਦਿਲ ਤੋਂ ਅਪਣੇ ਦਿਲ ਨੂੰ ਦੂਰ ਕਰ ਕੇ,
ਅਸੀਂ ਉਦੋਂ ਵੀ ਚੁੱਪ ਸੀ,ਤੇ ਹੁਣ ਵੀ ਚੁੱਪ ਹਾਂ,..

2130
ਟਾਹਣੀ ਹੁੰਦੀ ਤਾਂ ਤੋੜ ਕੇ ਸੁੱਟ ਦਿੰਦੇ ਤੁਸੀਂ ਦਿਲ ਚ ਸਮਾ ਗਏ ਕਿੰਜ ਕਢੀਏ,,

ਰਿਸ਼ਤਾ ਦਿਲਾਂ ਦਾ ਹੁੰਦਾ ਤਾਂ ਗਲ ਵਖ ਸੀ ਤੁਸੀਂ ਸਾਂਝ ਰੂਹਾਂ ਵਾਲੀ ਪਾ ਗਏ ਕਿੰਜ ਛੱਡੀਏ.

2131
ਉਸ ਟਾਹਣੀ ਦਾ ਕੀ ਕਰਨਾ JiS ਨਾਲੋ ਟੁੱਟ ਫੁੱਲ ਜਾਵੇ....
ਉਸ ਕੁੜੀ ਦਾ ਕੀ ਕਰਨਾ ਜੋ ਹਰ ਇੱਕ ਨਾਲ ਖੁੱਲ ਜਾਵੇ ....

2132
Love Pyar / ਦੁਖੀ ਹੌਣ ਦੇ 10 ਤਰੀਕੇ
« on: December 21, 2011, 08:11:05 AM »
1)ਬਿਨਾ ਮੰਗਿਆ ਸਲਾਹ ਦਿਤੀਆ
(2) ਬਿਨਾ ਕਾਰਨ ਝੁਠ ਬੌਲਣਾ
(3) ਦੇਰ ਨਾਲ ਸੌਣਾ, ਦੇਕ ਨਾ ਓਠਣਾ
(4) ਲੈਣ ਦੇਣ ਦਾ ਹਿਸਾਬ ਨਾ ਰਖਣਾ
(5 ਆਪਣੀ ਹਦ ਤੌ ਜਿਆਦਾ ਪੈਰ ਪਸਾਰਨਾ
(5 ਹਮੇਸ਼ਾ ਆਪਣੇ ਲਈ ਹੀ ਸੌਚਣਾ
(7) ਜਰੂਰਤ ਤੌ ਵਧ ਵਿਸ਼ਵਾਸ਼ ਕਰਨਾ
(8) ਕੌਈ ਵੀ ਕੰਮ ਸਮੇ ਸਿਰ ਨਾ ਕਰਨਾ
(9) ਬੀਤੇ ਸਮੇ ਦੇ ਸੁਖਾ ਨੂੰ ਯਾਦ ਕਰਨਾ
(10) ਆਪਣੀ ਕਹੀ ਗਲ ਨੂੰ ਹੀ ਸਹੀ ਕਹਿਣਾ

2133
ਕਿਉਂ ਰਾਹ ਵੀ ਨੇ ਸੁੰਨ ਸਾਨ ਜਿਹੇ
ਕਿਉਂ ਉੱਜੜੇ-ਉੱਜੜੇ ਵੇਹੜੇ ਨੇ
ਕੀ ਵੱਖ ਮੈਥੋਂ ਮੇਰਾ ਯਾਰ ਹੋਇਆ
ਸਭ ਰੁੱਸੇ ਖੁਸੀਆਂ ਖੇੜੇ ਨੇ
ਇਹ ਨਾ ਹੱਸੇ ਨਾ ਬੋਲੇ ਕੁਝ, ਕਿਉਂ ਅੰਦਰੋ ਅੰਦਰੀ ਲੂਸ ਕਰੇ
ਅਰਬਾਂ ਦੀ ਵਿੱਚ ਅਬਾਦੀ ਦੇ ਦਿਲ ਕੱਲਾ ਕਿਉਂ ਮਹਿਸੂਸ ਕਰੇ▬▬►

2134
Love Pyar / ਇੱਕ ਫੋਟੋ ਨੇ ਬੜਾ ਰਵਾਇਆ
« on: December 21, 2011, 08:08:34 AM »
ਇੱਕ ਫੋਟੋ ਨੇ ਬੜਾ ਰਵਾਇਆ,
ਕੱਚੇ ਘਰ ਦਾ ਚੇਤਾ ਆਇਆ…….

ਬਾਪੂ ਖੇਤਾਂ ਵਿੱਚ ਖਲੋਤਾ,
ਮੱਕੀ ਗੋਡ ਰਿਹਾ ਏ ਛੋਟਾ….

ਉਹੀ ਚਰੀ ਤੇ ਉਹੀ ਟੋਕਾ,
ਉਹੀ ਮੱਝੀਆਂ ਗਾਈਆਂ ਨੇ..

ਪਰਦੇਸਾਂ ਵਿੱਚ ਪਿੰਡ ਦੀਆਂ
ਕੁੱਝ ਤਸਵੀਰਾਂ ਆਈਆਂ ਨੇ_

2135
ਉਦਾਸ ਸੀ ਉਦਾਸ ਸੀ ਉਹ ਖੁਸ਼ ਨਹੀਂ ਉਦਾਸ ਸੀ,
ਝੱਲੀ ਉਸ ਲੋਕਾਂ ਸਮਝ ਲਿਆ ,
ਕਿਸੇ ਹੀਰ ਪਿਆਸੀ ਸਮਝ ਲਿਆ,
ਸਭ ਚਹਿਰੇ ਦੀ ਹਾਸ ਤੇ ਚਲੇ ਗਏ ,
ਪਰ ਉਹ ਤਾਂ ਧੁਖਦੀ ਇੱਕ ਲੱਕੜ ਸੀ ਜੋ ਖੁਦ-ਅੰਦਰ ਰਹੀ ਸਾੜ ਸੀ,
ਉਦਾਸ ਸੀ ਉਦਾਸ ਸੀ ਉਹ ਖੁਸ਼ ਨਹੀਂ ਉਦਾਸ ਸੀ,………….!!!!!!!!

ਜੋਬਨ ਦੀ ਮੁਹੱਬਤ ਅਧੂਰੀ ਸੀ,
ਜਿਹਨਾ ਰੱਖਿਆ “ਲਾਸ਼” ਅਧੂਰੀ ਸੀ,
ਲੈ ਮੰਜੀ ਦਰ ਤੇ ਆ ਬਹਿੰਦੀ ,
ਉਸ ਮੁਹੱਬਤ ਪੂਰੀ ਹੋਣ ਦੀ ਆਸ ਸੀ,
ਉਦਾਸ ਸੀ ਉਦਾਸ ਸੀ ਉਹ ਖੁਸ਼ ਨਹੀਂ ਉਦਾਸ ਸੀ,………….!!!!!!!!

ਹਨੇਰੀ ਰਾਤ ਦੇ ਤੂਫਾਨ ਵਿੱਚ ਫੜ-ਫੜਾ ਰਹੀ ਮੋਮਬੱਤੀ ਸੀ,
ਲੋਕ-ਪਤੰਗਿਆਂ ਦਾ ਬਣੀ ਸਹਾਰਾ ਸੀ ਉਹ ਤਾਂ,
ਖੂਹ ਤੋਂ ਡੂਂਗੇ ਬੋਲਾਂ ਦਾ ਪਿਟਾਰਾ ਸੀ ਉਹ ਤਾਂ,
ਪੰਜਾਬੀ ਅਲਫਾਜਾਂ ਦੀ ਤੁਰਦੀ ਫਿਰਦੀ ਲਾਸ਼ ਸੀ,
ਉਦਾਸ ਸੀ ਉਦਾਸ ਸੀ ਉਹ ਖੁਸ਼ ਨਹੀਂ ਉਦਾਸ ਸੀ,………….!!!!!!!!

ਹੰਝੂਆਂ ਦਾ ਹੱਥ ਕਲਮ ਹੱਥ ਫੜਾ ਦਿੱਤਾ,
ਦੁੱਖਾਂ ਦੇ ਗੁਲਦਸਤੇ ਦੀ ਭੇਟ ਕਾਗਜ਼ ਨੂੰ ਚੜਾ ਕੇ,
ਜਦ ਸਫਿਆਂ ਦੀ ਪੰਡ ਗਈ ਸਿਰ ਤੋਂ ਨਾ ਸਹਾਰੀ ਸੀ,
ਤਾਂ ਵਾਰਿਸ ਸ਼ਾਹ ਨੂੰ ਮਾਰੀ ਆਵਾਜ਼ ਸੀ,
ਉਦਾਸ ਸੀ ਉਦਾਸ ਸੀ ਉਹ ਖੁਸ਼ ਨਹੀਂ ਉਦਾਸ ਸੀ,………….!!!!!!!!

2136
ਜਿਥੇ ਗਰੀਬ ਸੜਕ ਤੇ ਸੁੱਤੇ ਨੇ,ਕਾਰਾਂ ਵਿਚ ਫਿਰਦੇ ਕੁੱਤੇ ਨੇ ,ਕਿਰਤੀ ਦੇ ਬੱਚੇ ਭੁੱਖੇ ਨੇ,
ਜਿਸ ਮੁਲਕ 'ਚ ਰਿਸ਼ਵਤਖੋਰੀ ਹੈ,ਜਿਥੇ ਚਲਦੀ ਸੀਨਾ ਜ਼ੋਰੀ ਹੈ,
ਜਿਥੇ ਔਰਤ ਕੁੱਟਦੀ ਰੋੜੀ ਹੈ, ਜਿਥੇ ਬੱਚੇ ਹੱਥ ਹਥੌੜੀ ਹੈ,
ਮੈਂ ਉਸ ਦੇਸ਼ ਦਾ ਵਾਸੀ ਹਾਂ, ਮੈਂ ਉਸ ਦੇਸ਼ ਦਾ ਵਾਸੀ ਹਾਂ।

ਜਿਥੇ ਸ਼ਰਮ ਨਹੀਂ ਸਰਕਾਰ ਨੂੰ, ਜਿਥੇ ਪੁਲਸ ਲਾਹੁੰਦੀ ਦਸਤਾਰਾਂ ਨੂੰ
ਨਾ ਹੱਕ ਮਿਲਣ ਹੱਕਦਾਰਾਂ ਨੂੰ, ਜਿਥੇ ਸਹੂਰਤ ਮਿਲੇ ਗੱਦਾਰਾਂ ਨੂੰ
ਜਿਥੇ ਨਿੱਤ ਘੁਟਾਲੇ ਹੁੰਦੇ ਨੇ, ਇਨਸਾਫ ਦੇ ਮੁੰਦਰ ਗੁੰਗੇ ਨੇ
ਗੱਦੀਆਂ ਤੇ ਬੈਠੇ ਗੁੰਡੇ ਨੇ, ਬੰਦ ਨਿਆਂ ਦੇ ਕੁੰਡੇ ਨੇ,
ਮੈਂ ਉਸ ਦੇਸ਼ ਦਾ ਵਾਸੀ ਹਾਂ, ਮੈਂ ਉਸ ਦੇਸ਼ ਦਾ ਵਾਸੀ ਹਾਂ...

2137
ਕਦ ਨਿਭੀ ਆ ਕਖਾਂ ਦੀ ਹਵਾਵਾਂ ਦੇ ਨਾਲ
ਬੇਵਫਾਈ ਕਦ ਤੁਰੀ ਆ ਵਫਾਵਾਂ ਦੇ ਨਾਲ
ਅਸੀਂ ਵੀ ਕਦੀ ਅਸਮਾਨੋ ਤਾਰੇ ਤੋੜ੍ਹਨ ਦੀਆ ਗੱਲਾਂ ਕਰਦੇ ਸੀ
ਪਰ ਮੁਕਦਰ ਨਹੀ ਬਦਲਦੇ ਦੁਆਵਾਂ ਦੇ ਨਾਲ

2138
ਇਹਨਾਂ ਅੱਥਰੂਆ ਨੂੰ ਕਿਵੇ ਰੋਕਾਂ

ਇਹ ਮੱਲੋ ਜ਼ੋਰੀ ਵਹਿੰਦੇ ਨੇ

ਜੀਹਦੇ ਲੇਖੇ ਲਾਈ ਜ਼ਿੰਦਗਾਨੀ

ਉਹਨੂੰ ਲੱਭਣ ਨੂੰ ਕਹਿੰਦੇ ਨੇ

ਕੀ ਪਤਾ ਇਹਨਾਂ ਚੰਦਰਿਆ ਨੂੰ ਕਿ

ਉਹ ਅੱਜਕੱਲ ਸਾਨੂੰ ਛੱਡਕੇ ਗੈਰਾਂ ਨਾਲ ਰਹਿੰਦੇ ਨੇ

2139
ਬੰਨ੍ਹ ਕੇ ਉਡਾਣ ਪੱਬਾਂ ਤੇ ਉਡਦਾ ਹਾਂ ਅਰਸ਼ਾਂ ਵਿਚ
ਬੱਦਲਾਂ ਚ ਰਲਮਿਲ ਛੁਪਦੀ ਹਵਾ ਜੇਹੀ ਸੀਤ ਹਾਂ

ਤੜ੍ਹਫਣਾ ਹੀ ਸੀ ਹਿੱਕ ਨੇ ਖੰਜ਼ਰ ਦੀ ਛਾਂ ਦੇ ਹੇਠ
ਸਾਹਾਂ ਚ ਪੁੰਗਰੀ ਆਸ ਦੀ ਮੁੱਕਦੀ ਜੇਹੀ ਚੀਸ ਹਾਂ

ਜੇ ਹੋਂਟਾਂ ਨੂੰ ਲਾਉਣਾ ਸੀ ਤਾਂ ਬੰਸਰੀ ਬਣਾ ਲੈਂਦਾ
ਕਿਉਂ ਨਾ ਇਹ ਸੋਚਿਆ ਮੈਂ ਕਿਹੜਾ ਸ਼ਰੀਕ ਹਾਂ

ਕਿਉਂ ਰੋਲਿਆ ਰਾਹਾਂ ਚ ਕਿਉਂ ਤੋੜ੍ਹਿਆ ਫੁੱਲ ਵਾਂਗ
ਜਿਹੜੇ ਲਾਰਿਆਂ ਤੇ ਤੈਂ ਰੱਖਿਆ ਮੈਂ ਓਹੀ ਤਾਰੀਖ ਹਾਂ

2140
ਜੇ ਖਾਂਦਾ ਹੈ ਕੋਈ ਰੋਟੀ ਇੱਜ਼ਤ ਦੀ .....
ਉਸ ਨੂੰ ਸੜਕ ਤੇ ਲਿਆ ਕੇ ਬੜੇ ਖੁਸ਼ ਨੇ......
ਜੇ ਕੋਈ ਦੋ ਦਿਲ ਇੱਕ ਹੋ ਜਾਣ ਤਾਂ ....
ਉਹਨਾ ਚ ਦਰਾਰ ਪਾ ਕੇ ਬੜੇ ਖੁਸ਼ ਨੇ......

Pages: 1 ... 102 103 104 105 106 [107] 108 109 110 111 112 ... 129