October 07, 2024, 02:20:32 PM

Show Posts

This section allows you to view all posts made by this member. Note that you can only see posts made in areas you currently have access to.


Messages - ѕняєєf נαтт кαиg

Pages: 1 ... 100 101 102 103 104 [105] 106 107 108 109 110 ... 129
2081
ਲੈਣੀਆਂ ਨੇ ਲਾਵਾਂ ਮੈਂ ਤਾਂ ਉਸਦੀ ਰੂਹ ਨਾਲ,
ਜਿਸਮਾਂ ਦਾ ਮੇਲ ਹੋਵੇ ਇਹ ਮੇਰੀ ਮੰਜਿਲ ਨਹੀਂ

2082
ਟੁੱਟ ਜਾਵਣ ਓਹ ਕਲਮਾਂ ਰੱਬਾ ਜੋ,
ਕੁੜੀਆਂ ਨੂੰ ਬੱਸਾਂ ਦੱਸਦੀਆਂ ਨੇ,
ਸੜ ਜਾਵਣ ਓਹ ਅੱਖਾਂ ਜਿਹੜੀਆਂ,
ਮਾੜੀ ਨਿਗਾਹ ਨਾਲ ਤੱਕਦੀਆਂ ਨੇ,
ਸ਼ਰਮ ਕਰੋ ਪੰਜਾਬੀ ਵਿਰਸੇ ਦੇ ਝੂਠੇ ਵਾਰਸੋ,
ਇਹ ਉਹ ਧੀਆਂ ਤੇ ਤੁਹਾਡੇ ਘਰ ਵੀ ਵੱਸਦੀਆਂ ਨੇ!!

2083
ਡਰਦਾ ਨਾ ਕਿਸੇ ਤੋਂ ਡਰਾਉਂਦਾ ਨਾ ਉਹ , ਜਾਣ ਕੇ ਵੈਰੀਆ ਦੇ ਮੂਹਰੇ "נαтт" ਖੜੇ ਹਿੱਕ ਤਾਣ ਕੇ,
ਜਿਹੜੀ ਵੀ ਗਲੀ ਚ੍ 'נαтт' ਲੰਘਦਾ ਬਾਰੀਆ ਤੇ ਬੂਹੇ ਸਾਰੇ ਬੰਦ ਰਹਿੰਦੇ ਨੇ,
ਗੁੱਭਰੂ ਚ੍ ਅਸਲਾ ਨਜਾਇਜ ਬੋਲਦਾ ਤਾਂਹੀਓ ਹੁਣ ਹ‌ੌਂਸਲੇ ਬੁਲੰਦ ਰਹਿੰਦੇ ਨੇ...

2084
ਤੇਰੀ ਗਲੀ ਵਿਚੋ ਲੰਘਦਾ ਸੀ ਮੈਂ ਪੂਰੀ ਟੌਹਰ ਨਾਲ,
ਸਾਲੀਏ ਮੇਰੇ 3 ਮਹੀਨੇ ਖਰਾਬ ਕਰਤੇ ਤੇ ਫਸ ਗਈ ਤੂੰ ਕਿਸੇ ਹੋਰ ਨਾਲ

2085
ਸਲਾਮਤ ਰਹਿਣ ਉਹ ਲੋਕ ਜਿਹੜੇ ਨਫ਼ਰਤ ਮੈਨੂੰ ਕਰਦੇ ਨੇ,
ਪਿਆਰ ਨਹੀਂ ਤਾ ਨਫ਼ਰਤ ਹੀ ਸਹੀ ਚੱਲੋ ਕੁਝ ਤਾਂ ਦਿਲੋ ਕਰਦੇ ਨੇ

2086
ਦੋਸਤ ਹੁੰਦੇ ਮਹਿੰਗੇ ਮੋਤੀ ਇਹਨਾਂ ਦੇ ਮੁੱਲ ਚੁਕਾਏ ਨਹੀਂ ਜਾਂਦੇ
ਰੱਖ ਸਾਂਭ ਕੇ ਇਹਨਾਂ ਨੂੰ ਇਹ ਕਦੀ ਗਵਾਏ ਨਹੀਂ ਜਾਂਦੇ
ਵੱਸ ਜਾਦੇਂ ਨੇ ਸਾਹਾਂ ਵਿੱਚ ,ਹਰ ਥਾਂ ਨਵੇਂ ਬਣਾਏ ਨਹੀਂ ਜਾਂਦੇ

2087
ਰਾਹ ਜਾਂਦੇ ਨਾਲ ਬਹੁਤੀ ਦੋਸਤੀ ਨੀ ਪਾਈਦੀ
ਯਾਰੀ ਦੋਸਤੀ 'ਚ ਕਦੇ ਕੁੜੀ ਨੀ ਲਿਆਈਦੀ

2088
ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਸੱਜਣਾ, ਤੇਰੇ ਆਪਣੇ ਤੇਨੂੰ ਠੱਗਣਗੇ
ਘਰਦਿਆਂ ਤੇ ਯਕੀਨ ਰੱਖੀ ਬਾਈ, ਉਹ ਕਿਹੜਾ ਮਾੜੀ ਲੱਭਣਗੇ

2089
ਦਿਲੋਂ ਮੁਬਾਰਕਬਾਦ, ਰਹਿਣ ਸਦਾ ਆਬਾਦ, ਸਭ ਕੱਚੇ-ਪੱਕੇ ਢਾਰੇ,
ਆਵਾਂ ਖੁਸ਼ੀਆਂ, ਰਲ ਮਨਾਵਣ ਖੁਸ਼ੀਆਂ,ਗੀਤ ਖੁਸ਼ੀ ਦੇ ਗਾਵਣ ਸਾਰੇ,
ਰੱਬ ਦਾ ਦੀਦਾਰ ਮਿਲੇ, ਸਭ ਨੂੰ ਪਿਆਰ ਮਿਲੇ, ਰੁਸ਼ਨਾਉਣ ਚਾਨਣ ਮੁਨਾਰੇ,
ਤਿਉਹਾਰ ਸਦਾ ਅੰਗ, ਪਵੇ ਫਿੱਕਾ ਨਾ ਰੰਗ, ਮੁੜ-ਮੁੜ ਆਵਣ ਸਾਰੇ ,
ਹਰ ਜਾਨ ਸੁਖੀ ਹੋਵੇ, ਕੋਈ ਨਾ ਦੁਖੀ ਹੋਵੇ, ਮਾਂ-ਪਿਓ ਅੱਖਾ ਦੇ ਤਾਰੇ

2090
ਉਸ ਕਮਲੀ ਨੂੰ ਕੀ ਪਤਾ ਜਿਸ ਦਰਗਾਹ ਤੇ ਉਹ ਮੇਰੀ ਮੌਤ ਦੀ ਦੁਆ ਮੰਗਦੀ ਹੈ
ਓਸੇ ਦਰਗਾਹ ਤੇ ਹੀ ਮੇਰੀ ਮਾਂ ਨੇ ਖੈਰ ਮੰਗੀ ਸੀ ਮੈਨੂੰ ਪਾਉਣ ਲਈ

2091
ਨੀ ਅਸੀ ਕਰਕੇ ਬੰਦ ਕਿਤਾਬਾ ਨੂੰ , ਤੇਰੇ ਵਾਰੇ ਸੋਚੀ ਦਾ
ਮੇਰੇ ਯਾਰ ਪਾਰਟੀ ਮੰਗਦੇ ਨੇ , ਕਹਿੰਦੇ ਪੱਟਿਆ ਪੁਰਜਾ ਚੋਟੀ ਦਾ

2092
ਧੀਆਂ ਹੋ ਜਾਣ ਜਵਾਨ ਮਾਪੇ ਸਾਕ ਟੋਲਦੇ ਨੇ।
ਹਾਣ ਦੇ ਗਭਰੂ ਦਾ ਫਿਰਦੇ ਸੰਗ ਟੋਲਦੇ ਨੇ।

ਆਪਣੀ ਜਾਣੀ ਪੂਰੀ ਵਾਹ ਲਗਾਉਂਦੇ ਨੇ।
ਧੀਆਂ ਦੇ ਲੇਖ ਕਿਹੜਾ ਆਪ ਲਿਖ ਹੁੰਦੇ ਨੇ।

ਮਾਪੇ ਜਦੋਂ ਹੱਥੀ ਧੀ ਦੀ ਡੋਲੀ ਤੋਰ ਦਿੰਦੇ ਨੇ।
ਚਾਰੇ ਖੂੰਝੇ ਪੇਕੇ ਘਰ ਦੇ ਹਿੱਲ ਜਾਂਦੇ ਨੇ।

ਮਾਪੇ ਧੰਨ ਗਹਿਣੇ ਦਾਜ ਵਿੱਚ ਦਿੰਦੇ ਨੇ।
ਪੱਲੇ ਮੁੰਡੇ ਵਾਲਿਆਂ ਅੱਗੇ ਝਾੜ ਦਿੰਦੇ ਨੇ।

ਲਾ ਸਾਰੀ ਪੂੰਜੀ ਧੀ ਦਰੋਂ ਤੋਰ ਦਿੰਦੇ ਨੇ।
ਧੀ ਵੱਸੇ ਸੁਖੀ ਸੁੱਖਾਂ ਸੁੱਖਦੇ ਨੇ।

ਬੁੱਢ ਸਹੁਗਣ ਹੋਣ ਦਾ ਅਸ਼ੀਰਵਾਦ ਦਿੰਦੇ ਨੇ।
ਵਰੇ ਦਿਨਾਂ ਉਤੇ ਮਾਂਪੇ ਧੀਆਂ ਨੁੰ ਸੁਗਾਤਾਂ ਦਿੰਦੇ ਨੇ।

ਨਿਵ ਕੇ ਚੱਲੀ ਧੀਏ ਮੱਤ ਵਾਰ-ਵਾਰ ਦਿੰਦੇ ਨੇ

2093
ਧੀ ਹੋਵੇ ਜੇ ਚੰਗੀ ਤਾ ਬਾਪ ਦੀ ਪੱਗ ਬਚਾ ਲੈਦੀ,
ਜੇ ਹੋਵੇ ਉਹ ਮਾੜੀ ਤਾ ਫਿਰ ਪੱਗ ਰੁਲਾ ਦਿੰਦੀ,
ਮਾ ਰਹਿੰਦੀ ਏ ਇਸੋ ਗੱਲੋ ਡਰਦੀ ਵੇ ਲੋਕੋ,
ਧੀਆ ਦੇ ਹੱਥ ਇੱਜਤ ਹੁੰਦੀ ਘਰਦੀ ਵੇ ਲੋਕੋ.......

ਧੀ ਹੋਵੇ ਜਵਾਨ ਤੇ ਕੰਧਾ ਉਚੀਆ ਹੁੰਦੀਆ ਨੇ,
ਕਹਾਉਦਾ ਉਹ ਸਰਦਾਰ ਤੇ ਅੱਖਾ ਝੁਕੀਆ ਹੁੰਦੀਆ ਨੇ,
ਦਿਲ ਤੇ ਲੱਗੀ ਸੱਟ ਨਾ ਛੇਤੀ ਭਰਦੀ ਵੇ ਲੋਕੋ,
ਧੀਆ ਦੇ ਹੱਥ ਇੱਜਤ ਹੁੰਦੀ ਘਰਦੀ ਵੇ ਲੋਕੋ.......

ਘਰ ਦਾ ਮੋਢੀ ਹੋਵੇ ਸ਼ਰਾਬੀ ਦਾਣਾ ਬਚਦਾ ਨਾ,
ਪੀਦਾ ਨਿੱਤ ਸ਼ਰਾਬ ਤੇ ਘਰੇ ਚੁਲਾ ਮੱਚਦਾ ਨਾ,
ਹੋਲੀ-ਹੋਲੀ ਇਜੱਤ ਰਹਿੰਦੀ ਘਟਦੀ ਵੇ ਲੋਕੋ,
ਧੀਆ ਦੇ ਹੱਥ ਇੱਜਤ ਹੁੰਦੀ ਘਰਦੀ ਵੇ ਲੋਕੋ,

"Its my request to all girls ki oh aiven diyan ban ke rehn ki maa baap sade te proud feel karn"
Kudiyan Da ਸਤਿਕਾਰ Karo

2094
ਜਦੋਂ ਕਰੋ ਫੋਨ ਕੁੜੀਆਂ ਦਾ ਹੁੰਦਾ Busy ਜੀ
ਅੱਗੋਂ ਕਹੂ LinE ਤੇ ਖੰਨੇ ਵਾਲੀ DiDi ਜੀ
ਗੱਲ ਗੱਲ ਤੇ ਖਾਂਦੀਆਂ ਨੇ ਸੌਂਹ ਠੱਗਣ ਜਹੀਆਂ

2095
ਚੰਡੀਗੜ੍ਹ ਵਿਚ ਵੇਖਿਆ ਮੈਂ ਵੱਖਰਾ ਇਕ ਨਜਾਰਾ
ਸ਼ੇਰ ਵੀਰ ਮੈਂ ਆਓਂਦਾ ਵੇਖਿਆ ਜਗਤਾਰ ਸਿੰਘ ਹਵਾਰਾ
ਹਿੰਦੂ ਕਹਿੰਦੇ ਦੇਸ਼ ਸੇ ਮਿਟਾ ਦੇਂਗੇ ਨਾਮ ਤੁਮਾਹ੍ਰਾ
ਸਿੰਘ ਨੇ ਮੂੰਹ ਤੇ ਆਲੂ ਜਹੇ ਦੇ ਜੜਿਆ ਥੱਪੜ ਕਰਾਰਾ
ਘਰ ਜਾਕੇ ਕਹਿੰਦਾ ਮੰਮੀ ਹਵਾਰੇ ਨੇ ਮੁਝ ਕੋ ਮਾਰਾ
ਸਿੰਘੋ ਹੁਣ ਵੀ ਜਾਗ ਜਾਓ ਨਾ ਕਹੋ ਭਾਰਤ ਦੇਸ਼ ਹਮਾਰਾ
ਜੇ ਇਕ ਨਾ ਹੋਏ ਵੀਰੋ ਤਾ ਰੁਲਜੂ ਸਿਖ ਪੰਥ ਸਾਰਾ

2096
ਇਹ ਰਚਨਾ ਫੇਸਬੁੱਕ ਦੇ ਦੋਸਤਾਂ ਦੇ ਨਾਮ......

ਫੇਸਬੁੱਕ ਉੱਤੇ ਬੜੀ ਹੱਲਚੱਲ ਹੁੰਦੀ ਆ
ਇੱਥੇ ਪਿਆਰ ਨਾਲ ਸਭ ਟੈਮ ਲੰਘਾਉਂਦੇ ਨੇ
ਸਾਂਝੇ ਕਰਦੇ ਨੇ ਕੁੱਝ ਲੋਕ ਦੁੱਖ ਸੁੱਖ ਨੂੰ
ਕੁੱਝ ਸੋਹਣੇ ਸੋਹਣੇ ਯਾਰ ਦੋਸਤ ਬਣਾਉਂਦੇ ਨੇ
ਕੁੱਝ ਕਰਦੇ ਨੇ ਇਸ ਨਾਲ ਪ੍ਰਚਾਰ ਕੰਮ ਦਾ
ਮੁੰਡੇ ਕੁੜ੍ਹੀਆਂ ਵੀ ਦਿਲ ਵੱਟੇ ਦਿਲ ਲਾਉਂਦੇ ਨੇ
ਕੁੱਝ ਕਰਦੇ ਨੇ ਗੱਲਾਂ ਔਨਲਾਈਨ ਹੁੰਦੇ ਨੂੰ
ਕੁੱਝ ਫੋਨ ਕਰ ਕਰ ਪਿਆਰ ਵਧਾਉਂਦੇ ਨੇ
ਕੁੱਝ ਮੇਰੀ ਸ਼ੇਅਰੋ ਸ਼ਾਇਰੀ ਪੜ੍ਹਦੇ ਨੇ ਗੌਰ ਨਾਲ
ਕੁੱਝ ਬਿਨਾ ਪੜ੍ਹੇ ਠੰਡੇ ਰਾਹਾਂ ਵਿੱਚ ਪਾਉਂਦੇ ਨੇ
ਕੁੱਝ "נαтт" ਨੂੰ ਥੱਲੇ ਡੇਗੇ ਟੋਏ ਪੁੱਟਕੇ
ਕੁੱਝ ਡਿੱਗੇ ਹੋਏ ਨਿਮਾਨੇ ਨੂੰ ਅੱਖਾਂ ਤੇ ਬਿਠਾਉਂਦੇ ਨੇ

2097
ਉਹ ਰੋਲਦੀ ਰਹੀ ਮੈਨੂੰ ਭੂਚਾਲ ਬਣਕੇ
ਮੈਂ ਖੜਾ ਰਿਹਾ ਰੁੱਖ ਵਿਚਕਾਰ ਬਣਕੇ
ਬਹੁਤ ਦਿਨਾਂ ਦੀਆ ਖੁਸ਼ੀਆਂ ਸੀ ਹੱਡ ਬੀਤੀਆਂ
ਟੱਕਰੀ ਸੁਪਨੇ 'ਚ ਅੱਜ ਤਕਰਾਰ ਬਣਕੇ

2098
ਤੂੰ ਧੋਖਿਆਂ ਬਦੌਲਤ ਨਜਰਾਂ ਚੋਂ ਡਿੱਗਦੀ ਰਹੀ
ਮੈਂ ਹੱਥਾਂ ਉੱਤੇ ਆਪ ਆਕੇ ਚੱਕਦਾ ਰਿਹਾ
ਤੂੰ ਨਿੱਤਰੀ ਸ਼ਰਾਬ ਬਣ ਮਿਲਦੀ ਰਹੀ
ਤੇਰੇ ਨੈਣਾਂ ਵਿੱਚੋਂ ਨਸ਼ਾ ਮੈਂ ਵੀ ਛੱਕਦਾ ਰਿਹਾ
ਰੋਕਿਆ ਸੀ ਮੈਨੂੰ ਰਾਹਾਂ ਵਿੱਚ ਆਉਣ ਤੋਂ
ਪਰ ਸੁਪਨੇ 'ਚ ਨਿੱਤ ਤੈਨੂੰ ਤੱਕਦਾ ਰਿਹਾ
ਕਿਤੇ ਹੋਜੇ ਨਾ ਬਦਨਾਮ ਤੇਰਾ ਨਾਂ ਜੱਗ ਤੇ
ਦਿਲ ਉੱਤੇ ਲਿਖੇ ਨਾਂ ਤੇ ਪਰਦਾ ਰੱਖਦਾ ਰਿਹਾ
ਜੁਦਾ ਹੋਣ ਵੇਲੇ ਦਿਲ ਸੀ ਮੇਰਾ ਹੌਂਕੇ ਭਰਦਾ
ਦੁੱਖੜਾ ਲੁਕਾਉਣ ਲਈ "נαтт" ਝੂਠਾ ਹੱਸਦਾ ਰਿਹਾ

2099
ਮੈਂ ਅਮੀਰ ਨੀ, ਨਾ ਭੁੱਖ ਨੰਗਾ ਹਾਂ
ਇੰਨਾ ਮਾੜ੍ਹਾ ਨੀ, ਜਿੰਨਾ ਮੈਂ ਚੰਗਾ ਹਾਂ
ਮੇਰੇ ਬਾਰੇ ਨੇ ਸਭ ਦੇ ਵਿਚਾਰ ਵੱਖਰੇ
ਮੈਂ ਗੁਲਾਬ ਹਾਂ, ਪਰ ਬੇਰੰਗਾ ਹਾਂ

2100
ਜੇ ਖਰੀਦ ਸਕਦਾ ਤਾਂ ਵੇਚ ਦਿੰਦਾ...
ਤੇਰੇ ਲਈ ਸਰੀਰ ਮੈਂ...
ਤੇਰੀ ਇੱਜਤ ਸੀ ਇੱਜਤ ਮੇਰੀ ਵੀ...
ਰੱਖਿਆ ਸਾਂਭ ਜਮੀਰ ਮੈਂ...
ਜੇ ਹੁੰਦਾ ਪੱਕਾ ਟਿਕਾਨਾ ਕੋਈ
ਦਿੰਦਾ ਚਲਾ ਫੇਰ ਤੀਰ ਮੈਂ...
ਰਾਹੀਂ ਖਲੋਏ ਭਿਅੰਕਰ ਤੂਫਾਨਾਂ ਨੂੰ...
ਵਹਾ ਦਿੰਦਾ ਵਾਂਗ ਨੀਰ ਮੈਂ...
ਤੇਰੇ ਪਿੱਛੇ ਝੱਲੇ ਵਾਰ ਛਾਤੀ ਤੇ...
ਤੇਰੇ ਵੀਰਾਂ ਨੂੰ ਦਿੰਦਾ ਚੀਰ ਮੈਂ...
ਜੇ ਤੂੰ ਭੈਣ ਸੀ ਸੱਤ ਭਰਾਵਾਂ ਦੀ..
ਸੀ ਇੱਕਲੌਤਾ ਵੀਰਾਂ ਦਾ ਵੀਰ ਮੈਂ...
ਜੇ ਹੁੰਦਾ ਅੱਜ ਮੈਂ ਦੁਨੀਆਂ ਤੇ...
ਤੇਰੀ ਲਾਉਂਦਾ ਤਸਵੀਰ ਮੈਂ...
ਤੇਰੀ ਗਦਾਰੀ ਨੇ ਮਰਵਾਇਆ "נαтт" ਨੂੰ...
ਜੰਡ ਥੱਲੇ ਹੋਇਆ ਲੀਰੋ ਲੀਰ ਮੈਂ...

Pages: 1 ... 100 101 102 103 104 [105] 106 107 108 109 110 ... 129