November 23, 2024, 10:47:05 PM

Show Posts

This section allows you to view all posts made by this member. Note that you can only see posts made in areas you currently have access to.


Messages - ѕняєєf נαтт кαиg

Pages: 1 ... 88 89 90 91 92 [93] 94 95 96 97 98 ... 129
1841
ਲੋਕੀ ਹਾਝੂੰ ਦੇਖ ਕੇ ਪੁਛਦੇ ਨੇ,
ਕੇ ਤੈਨੂੰ ਕਿਸ ਦੀਆ ਯਾਦਾਆ ਆਉਦੀਆ ਨੇ,
ਜੱਦ ਫੜਦਾ ਮੈ ਗਲਾਸੀ ਪੈਗ ਲਾਉਣ ਲਾਈ,
ਫਿਰ ਉਸ ਕਮਲੀ ਦੀਆ ਕਸਮਾ ਦਿੱਤੀਆ ਸਾਤਉਦੀਆ ਨੇ,
ਕੀ ਕਰੀਏ ਯਿਕੀਨ ਅੱਜ ਕੱਲ ਦੇ ਲੋਕਾ ਦਾ,
ਦਿਲ ਕਾਲੇ ਤੇ ਸੂਰਤਾ ਪਿਆਰੀਆ ਨਜ਼ਰ ਆਉਦੀਆ ਨੇ.

1842
ਆਸ਼ਕਾਂ ਨੂਂ ਮਾਰ ਪੈਂਦੀ ਬੇਵਫ਼ਾਈ ਦੀ,
ਵਿਆਹ ਦੇ ਪਿਛੋਂ ਮਾਰ ਚਂਦਰੀ ਵਿਆਹੀ ਦੀ,

ਸ਼ੇਰ ਖਾਂਦਾ ਮਾਰ ਧੋਖੇ ਦੇ ਸ਼ਿਕਾਰ ਤੋਂ,

ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ



ਮਾਪਿਆਂ ਨੂਂ ਮਾਰਦੀ ਔਲਾਦ ਚਂਦਰੀ,

ਵਹਿਸ਼ੀਆਂ ਨੂਂ ਮਾਰ ਜਾਵੇ ਜਾਤ ਕਂਜਰੀ,

ਪੱਗ ਵੱਟੀ ਮਾਰ ਖਾਂਦੀ ਮਾੜੇ ਯਾਰ ਤੋਂ,

ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ



ਅੱਲੜ ਨੂਂ ਮਾਰ ਦੇਣ ਰਾਤਾਂ ਕਾਲੀਆਂ,

ਚੋਬਰਾਂ ਨੂਂ ਤਿੱਖੇ-ਤਿੱਖੇ ਨੈਣਾਂ ਵਾਲੀਆਂ,

ਛੜਿਆਂ ਨੂਂ ਮਾਰ ਨਾਰੀ ਦੇ ਸ਼ਿਂਗਾਰ ਤੋਂ,

ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ

1843
ਮੇਰਾ ਇਹ ਇਸ਼ਕ ਸੱਚਾ ਜੇ ਕਿਧਰੇ ਨਾਕਾਮ ਹੋ ਜਾਏ,
ਤਾਂ ਪਿਛਲੇ ਆਸ਼ਿਕਾਂ ਵਾਂਗੂੰ,ਮੇਰਾ ਭੀ ਨਾਮ ਹੋ ਜਾਏ,
ਸ਼ਾਇਦ ਇਸੇ ਕਰ ਕੇ ਤੇਰਾ ਮੇਰਾ ਮੇਲ ਨਹੀਂ ਹੁੰਦਾ,
ਕਿ ਇਸ਼ਕ ਦੇ ਨਾਲ ਛੋਹ ਕੇ, ਹੁਸਨ ਵੀ ਬਦਨਾਮ ਨਾਂ ਹੋ ਜਾਏ

1844
ਓਸ ਕੰਨੀ ਮੁੰਦਰਾ ਵਾਲੇ ਦੇ ਮੇਰੇ ਕੋਲ ਬਹਿਣ ਨੂੰ ਜੀ ਕਰਦਾ
ਰੀਝਾ ਲਾ ਕੇ ਤੱਕਣ ਨੂੰ ਮੇਰਾ ਮੇਰਾ ਚੰਨ ਕਹਿਣ ਨੂੰ ਜੀਅ ਕਰਦਾ
ਨਾ ਕਹਿਣ ਵਾਲੀ ਗੱਲਾ ਵੀ ਸੁਹੰ ਰੱਬ ਦੀ ਕਹਿਣ ਨੂੰ ਜੀ ਕਰਦਾ
ਪਰ ਓਸ ਨੇ ਕੋਲ ਜ਼ਾ ਕੇ ਮੈ ਭੁੱਲ ਜ਼ਾਦੀਂ ਹਾਂ ਮੇਰਾ ਕੀ ਕਹਿਣ ਨੂੰ ਜੀਅ ਕਰਦਾ਼

1845
ਹੋਣ ਮੁਬਾਰਕਾ ਸੱਜਣਾ ਤੇਨੁੰ, ਨਵਾ ਪਿਆਰ ਤੇ ਯਾਰ ਨਵੇ..
ਤੋੜ ਪੁਰਾਣੇ ਪਾ ਲੇ ਜਿਹੜੇ, ਗਲ ਬਾਵਾਂ ਦੇ ਹਾਰ ਨਵੇ..
ਕਲ ਤੱਕ ਸੀ ਜੋ ਜਾਨ ਤੋ ਪਿਆਰੇ, ਅੱਜ ਉਹਨਾ ਨੂੰ ਗੈਰ ਦਸੇ,
ਕੀਤੇ ਵਾਦੇ ਕਸਮਾ ਭੁੱਲ ਕੇ, ਦਿਲ ਵਿਚ ਆਏ ਵਿਚਾਰ ਨਵੇ..
ਸਾਡੇ ਵਾਂਗ ਨਾ ਉਹ ਵੀ ਰੋਵਣ, ਨਾਲ ਉਹਨਾ ਦੇ ਵਫਾ ਹੋਵੇ,
ਹੋ ਜਾਣੇ ਨੇ ਜਦੋ ਪੁਰਾਣੇ, ਜਿਹੜੇ ਨੇ ਦਿਨ ਚਾਰ ਨਵੇ...
ਵਸਦਾ ਰਹਿ ਖੁਸ਼ੀਆਂ ਵਿਚ ਸੱਜਣਾ, ਤੂੰ ਟੁੱਟਾ ਦਿਲ ਕੀ ਹੋਰ ਕਰੇ,
ਪੱਤਝੜ ਨਾ ਜਿੰਦਗੀ ਵਿਚ ਆਵੇ, ਐਸੀ ਲਿਆਉਣ ਬਹਾਰ ਨਵੇ

1846
Love Pyar / ਹੂਕ ਤੇਰੇ ਨਾਂ ਦੀ ਸੱਜਣਾ
« on: January 03, 2012, 01:09:27 AM »
ਸਾਨੂੰ ਵਿਛੜਿਆਂ ਕਈ ਕਈ ਸਾਲ ਹੋ ਗਏ,
ਹੱਸਦੇ ਵੱਸਦੇ ਆਪੋ ਆਪਣੇ ਹਾਲ ਹੋ ਗਏ,
ਫੇਰ ਵੀ ਓਹ ਬਣਾ ਕੇ ਆਲਣਾ ਮੇਰੇ ਕਿਸੇ ਕੋਨੇ ਵਿੱਚ ਰਹਿੰਦੀ ਏ,
ਅੱਜ ਵੀ ਹੂਕ ਤੇਰੇ ਨਾਂ ਦੀ ਸੱਜਣਾ ਦਿਲ ਮੇਰੇ ਵਿੱਚ ਪੈਂਦੀ ਏ।

ਕੀ ਕੀ ਸੁਣਾਵਾਂ ਗੱਲਾਂ ਓਸ ਮੁਟਿਆਰ ਦੀਆਂ,
ਉਸ ਮੋਤਿਓਂ ਸੱਚੇ ਸੁੱਚੇ ਯਾਰ ਦੀਆਂ,
ਕਈ ਪੌੜੀਆਂ ਚੜਿਆ ਪਿਆਰ ਦੀਆਂ ਇੱਕ ਤਿਆਗ ਦੀ ਚੜਨੀ ਰਹਿੰਦੀ ਏ,
ਅੱਜ ਵੀ ਹੂਕ ਤੇਰੇ ਨਾਂ ਦੀ ਸੱਜਣਾ ਦਿਲ ਮੇਰੇ ਵਿੱਚ ਪੈਂਦੀ ਏ।

ਅੱਜ ਵੀ ਕਦੇ ਕਦਾਈਂ ਉਸ ਢਾਬ ਤੇ ਜਾ ਕੇ ਬਹਿੰਦਾ ਹਾਂ,
ਕੁੱਝ ਤੇਰੀ ਸੁਣਨਾ ਲੋਚਦਾ ਹਾਂ ਕੁਝ ਦਿਲ ਆਪਣੇ ਦੀ ਕਹਿੰਦਾ ਹਾਂ,
ਤੇਰੇ ਨਾਲ ਓਥੇ ਮੈਂ ਬਹੁਤ ਇਕਰਾਰ ਕੀਤੇ ਇੱਕ ਆਖਰੀ ਬਾਤ ਜੋ ਕਰਨੀ ਰਹਿੰਦੀ ਏ,
ਅੱਜ ਵੀ ਹੂਕ ਤੇਰੇ ਨਾਂ ਦੀ ਸੱਜਣਾ ਦਿਲ ਮੇਰੇ ਵਿੱਚ ਪੈਂਦੀ ਏ।

ਇੱਕੋ ਸਿਆਹੀ ਇੱਕੋ ਵਰਕਾ ਇੱਕੋ ਹੀ ਸਾਡੀ ਗੱਲਬਾਤ ਸੀ,
ਓਹੀ ਚੰਦ ਤੇ ਓਹੀ ਤਾਰੇ ਪਰ ਨਾ ਪਹਿਲਾਂ ਵਾਲੀ ਰਾਤ ਸੀ,
ਜਿਸਦੀ ਨਿੱਘ ਅਸੀਂ ਰਹੇ ਮਾਣਦੇ ਓਹ ਚਾਨਣੀ ਅੱਜ ਹੋਰ ਦੇ ਵਿਹੜੇ ਰਹਿੰਦੀ ਏ,
ਅੱਜ ਵੀ ਹੂਕ ਤੇਰੇ ਨਾਂ ਦੀ ਸੱਜਣਾ ਦਿਲ ਮੇਰੇ ਵਿੱਚ ਪੈਂਦੀ ਏ।

1847
ਹਾਸਾ ਸਾਡੀ ਕਿਸਮਤ ਵਿੱਚ ਨਹੀਓਂ ਲਿਖਿਆ
ਹਾਸਾ ਸਾਡੀ ਕਿਸਮਤ ਵਿੱਚ ਨਹੀਓਂ ਲਿਖਿਆ
ਅਸੀਂ ਦਰਦਾਂ ਦੇ ਦਰਿਆਵਾਂ ਵਿੱਚ ਵਹਿਣਾ ਸਿੱਖ ਲਿਆ
ਲੋੜ ਪਵੇ ਕਦੇ ਸਾਡੀ ਤਾਂ ਖੁੱਲੇ ਨੇ ਬੂਹੇ ਸਦਾ ਤੇਰੇ ਲਈ
ਅਸੀਂ ਹੁਣ ਬੂਹਿਆਂ ’ਤੇ ਹੀ ਖੜ੍ਹਨਾ ਸਿੱਖ ਲ !!

ਦਰਦ ਹੋਵੇ ਕੁਝ ਦੁਨੀਆ ਵਾਲਿਓ ਤੁਹਾਡੇ ਕੋਲ ਵੀ
ਤਾਂ ਇਸ ਬਦ-ਕਿਸਮਤ ਦੇ ਬੂਹੇ ਉੱਪਰ ਰੱਖ ਜਾਇਓ
ਕਿਊਂਕਿ ਹੁਣ ਅੱਸੀਂ ਰੋਜ਼ ਬੂਹੇ ਸਾਫ਼ ਕਰਨਾ ਵੀ ਸਿੱਖ ਲਿਆ
ਸਾਫ਼ ਕਰਕੇ ਬੂਹੇ ਲੋਕਾਂ ਦੇ ਦਰਦ ਨਾਲ ਆਪਣਾ ਦਰਦ ਵੀ
ਹੁਣ ਅਸੀਂ ਪੂਰੀ ਤਰ੍ਹਾਂ ਸਹਿਣਾ ਸਿੱਖ ਲਿਆ !!

1848
ਜਿਨਾ ਨੂਂ ਲੱਗੇ ਅਸੀ ਚੰਗੇ ਉਨਾ ਦਾ ਧੰਨਵਾਦ,
ਜਿਨਾ ਨੂੰ ਲੱਗੇ ਮਾੜੇ ਉਨਾ ਨੰ ਪਿਆਰ ਹਾਜ਼ਰ ਹੈ..
ਜਿਨਾ ਸਾਡੇ ਨਾਲ ਵੰਡਾਏ ਦੁਖ ਉਹ ਯਾਰ ਸਾਡੇ,
ਜਿਨਾ ਨੇ ਦਿਤੇ ਦੁਖ ਉਨਾ ਲਈ ਵੀ ਜਾਨ ਹਾਜਰ ਹੈ..
ਚੰਗਾ ਮਾੜਾ ਹੌਵੇ ਕਿਸੇ ਨੰ ਕਿਹਾ ਤਾ ਕਰੀਉ ਮਾਫ ,
ਜਿਨਾ ਨੇ ਲੈਣੇ ਸਾਡੇ ਤੌ ਬਦਲੇ ਉਨਾ ਲਈ ਗੁਨਾਹਗਾਰ ਹਾਜਰ ਹੈ

1849
ਜਿੰਦਗੀ ਤੋਂ ਵੱਡੀ ਕੋਈ ਸਜ਼ਾ ਵੀ ਨਹੀਂ...
ਤੇ ਜੁਰਮ ਹੈ ਕੀ ਇਹ ਪਤਾ ਵੀ ਨਹੀਂ...

ਜਿੰਦਗੀ ਨੇ ਗਮਾਂ ਤੋਂ ਬਿਨਾਂ ਕੁਝ ਦਿੱਤਾ ਵੀ ਨਹੀਂ,
ਤੇ ਰਾਹ ਖੁਸ਼ੀਆਂ ਦਾ ਮੇਰੇ ਮੁਹਰੇ ਕੀਤਾ ਵੀ ਨਹੀਂ,
ਲੱਗੇ ਜਿੰਦਗੀ ਨੂੰ ਮੇਰੀ ਫਿਕਰ ਰਤਾ ਵੀ ਨਹੀਂ...
ਤੇ ਜੁਰਮ ਹੈ ਕੀ ਇਹ ਪਤਾ ਵੀ ਨਹੀਂ...

ਮੇਰੇ ਲਈ ਤਾਂ ਵਕਤ ਵੀ ਇਕੋ ਜਗਾਹ ਖੜ ਗਿਆ,
ਬੇਮੋਸਮੀ ਜਿੰਦਗੀ ਮੇਰੀ ਹਰ ਮੋਸਮ ਪੱਤਝੜ ਰਿਹਾ,
ਮੇਰੇ ਕੋਲ ਬਹਾਰਾਂ ਵਾਲਾ ਇੱਕ ਪੱਤਾ ਵੀ ਨਹੀਂ...
ਤੇ ਜੁਰਮ ਹੈ ਕੀ ਇਹ ਪਤਾ ਵੀ ਨਹੀਂ..

1850
Love Pyar / ਇਸ਼ਕ ਦੇ ਵਿੱਚ ਲੱਗੀ ਚੋਟ
« on: January 03, 2012, 01:07:12 AM »
ਇਸ਼ਕ ਦੇ ਵਿੱਚ ਲੱਗੀ ਚੋਟ ਕਰਾਰੀ ਹੁੰਦੀ ਏ,
ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ,
ਜਿਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।
ਆਪਣਿਆਂ ਤੋ ਟੁੱਟ ਕੇ ਜਿਹੜਾ ਬਣਜੇ ਹੋਰਾਂ ਦਾ,
ਕਾਹਦਾ ਮਾਣ ਪਤੰਗਾ ਨੂੰ ਵੇ ਕੱਚੀਆਂ ਡੋਰਾਂ ਦਾ,
ਜਿਹੜੀ ਇਕ ਦੀ ਹੋ ਕੇ ਰਹਿ ਜੇ ਨਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।
ਲੋਕਾਂ ਪਿਛੇ ਲੱਗਕੇ ਆਪਣੇ ਘਰ ਨਹੀਂ ਪੱਟੀਦੇ,
ਪਿਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ,
ਜਿਹੜਾ ਰੀਝਾਂ ਨਾਲ ਪਿਰੋਇਆ ਹਾਰ ਤਾਂ ਉਹਨੂੰ ਕਹਿਂਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।

ਛੱਡ ਯਾਰ ਮੇਰੇ ਬਾਰੇ ਜਾਣ ਕੇ ਕੀ ਕਰਨਾ........
ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ,ਜਿਥੇ ਬਹਿਕੇ ਗੱਪਾ ਮਾਰਦੇ ਹਾ।
ਅਸੀ ਘੁਮਦੇ ਵਿਚ ਜੀਪਾ ਦੇ ,ਜਾ ਸ਼ੋਕ ਬੁੱਲਟ ਦੇ ਪਾਲਦੇ ਹਾ ।
ਗੱਲ ਵਿਚ ਚੈਨੀਆਂ ਤੇ ਮੂੱਛਾ ਖੂੰਡੀਆ ਨੇ,ਯਾਰਾ ਲਈ ਜਾਨਾਂ ਵਾਰਦੇ ਹਾ ।
ਜਨੀ ਖਣੀ ਵੱਲ ਅੱਖ ਨੀ ਜਾਦੀ,ਟੀਸੀ ਵਾਲਾ ਬੇਰ ਹੀ ਝਾਡ਼ਦੇ ਹਾ ।
ਮੇਰੇ ਯਾਰਾ ਨਜਰ ਨਾ ਲੱਗ ਜਾਵੇ ਸਾਡੀ ਯਾਰੀ ਨੂੰ ,ਤਾਹੀ ਰਹਿਦੇਂ ਮੀਰਚਾ ਵਾਰਦੇ ਹਾ
ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ
ਤੇ ਕਈ ਯਾਰਾਂ ਨੂੰ ਰੱਬ ਬਨਾਈ ਫਿਰਦੇ,
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ
ਤੇ ਕਈ ਸਾਡੇ ਰਾਹਾਂ 'ਚ ਫੁਲ ਨੇ ਵਛਾਈ ਫਿਰਦੇ,
ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ
ਕਈ ਮੰਗਦੇ ਨੇ ਮੌਤ ਮੇਰੀ ਤੇ ਕਈ
ਅਪਣੀ ਉਮਰ ਵੀ ਯਾਰਾਂਨਾਮ ਲਿਖਾਈ ਫਿਰਦੇ |

1851
Love Pyar / ਸਾਨੂੰ ਮਾਨ ਪੰਜਾਬੀ ਹੋਣ ਦਾ
« on: January 03, 2012, 01:06:39 AM »
ਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ,ਲੋਕੀ ਲੱਬਦੇ ਫਿਰਨਗੇ |
ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,ਲੋਕੀ ਲੱਬਦੇ ਫਿਰਨਗੇ |
ਕੋ੍ਯਲ ਦੀ ਕੂਕ ਤੇ ਬਿਂਦਰਖਿਐ ਦੀ ਹੂਕ, ਲੌਕੀ ਲੱਬਦੇ ਫਿਰਨਗੇ |
ਪੇਂਡ ਦੀਆ ਗਲਿਆ ਤੇ ਮਾਨਕ ਦੀਆ ਕਲਿਆ,ਲੌਕੀ ਲੱਬਦੇ ਫਿਰਨਗੇ |
ਸ਼ਿਵ ਦੇ ਗੀਤ ਤੇ ਪਂਜਾਬ ਦਾ ਸਂਗੀਤ,ਲੌਕੀ ਲੱਬਦੇ ਫਿਰਨਗੇ |
ਤੱਕਰੀ ਤੇ ਵੱਟੇ ਤੇ ਸਿਰਾ ਤੇ ਦੂਪੱਟੇ,ਲੌਕੀ ਲੱਬਦੇ ਫਿਰਨਗੇ |
ਮਾ ਦਾ ਪਿਆਰ ਤੇ ਸਾਡੇ ਵਰਗਾ ਯਾਰ,ਲੌਕੀ ਲੱਬਦੇ ਫਿਰਨਗੇ !

1852
Love Pyar / ਮੈਂ ਪੰਜਾਬੀ
« on: January 03, 2012, 01:06:16 AM »
ਪੰਜਾਬ ਦੇ ਰਹਿਣ ਵਾਲਾ...
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ...
ਬੋਲੀ ਆਪਣੀ ਨਾਲ ਪਿਆਰ ਰੱਖਾਂ...
ਇਹ ਗੱਲ ਆਖਣੋਂ ਕਦੇ ਨਾਂ ਸੰਗਦਾ ਹਾਂ...
ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ...
ਆਸ਼ਿਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ...
ਮੈਂ ਪੰਜਾਬੀ,ਪੰਜਾਬ ਦਾ ਪੁੱਤਰ...
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ |

1853
ਵਿਚ੍ਹ ਹਵਾਵਾ ਕਦੇ ਵੀ ਦੀਵੇ ਜਗ੍ਦੇ ਨਾ,
ਖਿਜ਼ਾ ਦੀ ਰੁੱਤੇ ਫ਼ੁੱਲ ਕਦੇ ਵੀ ਸੱਜ੍ਦੇ ਨਾ,
ਭੁੱਲ ਕੇ ਵੀ ਨਾ ਸਾਨੁ ਕਿਤੇ ਭੁੱਲ ਜਾਵੀ,
ਯਾਰ ਗਵਾਚੇ ਕਦੇ ਲਭ੍ਦੇ ਨਾ

1854
Love Pyar / ਕਾਹਦਾ ਜੱਟ ਪੰਜਾਬੀ
« on: January 03, 2012, 01:05:28 AM »
ਕਾਹਦਾ ਜੱਟ ਪੰਜਾਬੀ, ਹੱਥੀਂ ਕੀਤੀ ਜੇ ਕਿਰਸਾਨੀ ਨਾ ।
ਮੋਟਰ ਕੋਲ ਮੰਜੀ ਡਾਹ ਕੇ, ਜੇ ਛਾਂ ਤੂਤਾਂ ਦੀ ਮਾਣੀ ਨਾ ।
ਜੱਟਾਂ ਦਾ ਮੁੰਡਾ ਗਾਕੇ, ਐਵੇਂ ਦੱਸਦਾ ਫਿਰੇਂ ਲੁਕਾਈ ਨੂੰ ।
ਨਸ਼ਿਆਂ ਵਿੱਚ ਰ੍ਹੋੜੀ ਜਾਵੇਂ, ਬਾਪੂ ਦੀ ਕਰੀ ਕਮਾਈ ਨੂੰ ।
ਕਦੇ ਕਹੀ ਹੱਥੀਂ ਫੱੜਕੇ, ਖੇਤਾਂ ਨੂੰ ਲਾਇਆ ਪਾਣੀ ਨਾ ।
ਕਾਹਦਾ ਜੱਟ ਪੰਜਾਬੀ, ਹੱਥੀਂ…………………

ਦੁੱਧ ਦੱਹੀਂ ਨੂੰ ਭੁੱਲ ਕੇ, ਗਿੱਝਿਆ ਬਰਗਰ ਪੀਜੇ ਨੂੰ ।
ਢੋਲੇ ਮਾਹੀਏ ਭੁੱਲ ਕੇ, ਸੁਣਦਾ ਇੰਗਲਿਸ਼ ਡੀ. ਜੇ ਨੂੰ ।
ਕੰਨੀਂ ਮੁੰਦਰਾਂ ਪਾਈਆਂ, ਵਿਰਸੇ ਦੀ ਕਦਰ ਪਛਾਣੀ ਨਾ ।
ਕਾਹਦਾ ਜੱਟ ਪੰਜਾਬੀ, ਹੱਥੀਂ ਕੀਤੀ……………

ਗੁਰੂਆਂ ਪੀਰਾਂ ਦੀ ਧਰਤੀ, ਇਸਤੇ ਹੈ ਮਾਣ ਪੰਜਾਬੀ ਨੂੰ ।
ਕਰੋ ਦੁਆ ਤੱਤੀ ਵਾ ਨਾ ਲੱਗੇ, ਸੋਹਣੇ ਫੁੱਲ ਗੁਲਾਬੀ ਨੂੰ ।
ਕਿਉਂ ਪਾਣੀ ਹੋ ਗਏ ਖਾਰੇ, ਸ਼ਰਬਤ ਵਰਗਾ ਪਾਣੀ ਨਾ ।
ਕਾਹਦਾ ਜੱਟ ਪੰਜਾਬੀ, ਹੱਥੀਂ…………………

ਬੋਦੇ ਵਿੱਚ ਫੇਰੇਂ ਕੰਘੀ, ਜੱਟਾ ਤੂੰ ਪੱਗ ਉਤਾਰ ਦਿੱਤੀ ।
ਪੁਰਖਿਆਂ ਦੀ ਕੁਰਬਾਨੀ, ਕਿਉਂ ਮਨੋਂ ਵਿਸਾਰ ਦਿੱਤੀ ।
ਸਿਰ ਦੇਕੇ ਲਈ ਸਰਦਾਰੀ, ਪੱਗ ਦੀ ਕੀਮਤ ਜਾਣੀ ਨਾ ।
ਕਾਹਦਾ ਜੱਟ ਪੰਜਾਬੀ, ਹੱਥੀਂ………………

ਹੱਥੀਂ ਕਿਰਤ ਨੂੰ ਭੁੱਲ ਕੇ, ਲੱਭਦਾ ਫਿਰਦੈਂ ਭਈਆਂ ਨੂੰ ।
ਨਾ ਪੱਠੇ ਵੱਢਣੇ ਆਉਂਦੇ, ਅੱਜ ਦੇ ਮੁੰਡਿਆਂ ਕਈਆਂ ਨੂੰ ।
“ਘੁੰਮਣ” ਚਾਟੀ ਵਿੱਚ ਮਧਾਣੀ, ਪਾਵੇ ਕੋਈ ਸੁਆਣੀ ਨਾ ।
ਕਾਹਦਾ ਜੱਟ ਪੰਜਾਬੀ, ਹੱਥੀਂ ਕੀਤੀ ਜੇ ਕਿਰਸਾਨੀ ਨਾ ।

1855
Love Pyar / ਤੇਰੀ ਯਾਦ
« on: January 03, 2012, 01:05:06 AM »
ਹੁਣ ਤੇਰੀ ਯਾਦ ਨੂੰ ਜਿਸਮ ਦੇ ਕਿਹੜੇ ਹਿੱਸੇ 'ਚ ਲੁਕੋਵਾਂਗਾ ਮੈਂ,
ਅੱਖਾਂ ਚੁੱਪ ਹੋਣਗੀਆਂ ਪਰ ਅੰਦਰੋਂ ਬਹੁਤ ਰੋਵਾਂਗਾ ਮੈਂ.
ਇੱਕ ਸਮੇਂ ਰੂਹਾਂ ਵਿਚਕਾਰ ਜਿਸਮਾਂ ਦੀ ਕੰਧ ਵੀ ਨਹੀਂ ਰਹੀ ਸੀ,
ਸੋਚਦਾ ਸੀ ਇਸਤੋਂ ਜਿਆਦਾ ਹੋਰ ਕੀ ਤੇਰੇ ਕਰੀਬ ਹੋਵਾਂਗਾ ਮੈਂ.
ਯਾਰਾ,ਉਡੀਕਾਂ ਨੇ ਕਦੋਂ ਪਰਵਾਹ ਕੀਤੀ ਹੈ ਉਮਰਾਂ ਦੀ,
ਜਦੋਂ ਤੀਕ ਨਹੀਂ ਪਰਤੇਂਗਾ ਤੇਰੇ ਰਾਹ 'ਚ ਖਲੋਵਾਂਗਾ ਮੈਂ.
ਤੇਰਾ ਮਾਸੂਮ ਚਿਹਰਾ,ਤੇਰੇ ਜ਼ਜਬਾਤ,ਤੇਰੇ ਖਾਬ ਤੇ ਤੇਰੀ ਯਾਦ,
ਇਹਨਾਂ ਚੇਤਿਆਂ ਦੀ ਕਟਾਰ ਨੂੰ ਪਲ ਪਲ ਅੱਖਾਂ 'ਚ ਖੁਭੋਵਾਂਗਾ ਮੈਂ.
ਅਜੇ ਤੱਕ ਹੋਣਗੇ ਨਿਸ਼ਾਨ ਮੇਰੇ ਗੁਨਾਹਾਂ ਦੇ ਤੇਰੇ ਬਦਨ ਤੇ,
ਜੇ ਮਿਲਿਆ ਤਾਂ ਜਰੂਰ ਆਪਣੇ ਹੰਝੂਆਂ ਨਾਲ ਧੋਵਾਂਗਾ ਮੈਂ.
ਮੇਰੇ ਦਿਲ ਦੀ ਮਸੀਤ 'ਚ ਬਲਦਾ ਰਹੇਗਾ ਤੇਰੇ ਪਿਆਰ ਦਾ ਚਿਰਾਗ,
ਮੇਰੇ ਗੀਤ ਗੂੰਜਦੇ ਰਹਿਣਗੇ,ਭਾਂਵੇ ਆਪਣੇ ਸ਼ਹਿਰ 'ਚ ਨਾ ਹੋਵਾਂਗਾ ਮੈਂ.

1856
Love Pyar / ਅੱਜ ਫੇਰ ਦਿਲ ਗਰੀਬ
« on: January 03, 2012, 01:04:39 AM »
ਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾ
ਦੇ ਜਾ ਮੇਰੀ ਕਲਮ ਨੂੰ ਇਕ ਹੋਰ ਹਾਦਸਾ

ਮੁਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤਿਆਂ
ਪੀੜਾਂ ਚ਼ ਹੰਝੂ ਘੋਲ ਕੇ ਦੇ ਜਾ ਦੋ ਆਤਸ਼ਾ

ਕਾਗ਼ਜ ਦੀ ਕੋਰੀ ਰੀਝ ਹੈ ਚੁਪ ਚਾਪ ਵੇਖਦੀ
ਸ਼ਬਦਾਂ ਦੇ ਥਲ ਚ ਭਟਕਦਾ ਗੀਤਾਂ ਦਾ ਕਾਫ਼ਲਾ

ਟੁਰਨਾ ਮੈਂ ਚਾਹੁੰਦਾ ਪੈਰ ਵਿਚ ਕੰਡੇ ਦੀ ਲੈ ਕੇ ਪੀੜ
ਦੁਖ ਤੋਂ ਕਬਰ ਤੱਕ ਦੋਸਤਾ ਜਿੰਨਾ ਵੀ ਫਾਸਲਾ

ਆ ਬਹੁੜ 'ਸ਼ਿਵ' ਨੂੰ ਪੀੜ ਵੀ ਹੈ ਕੰਡ ਦੇ ਚਲੀ
ਰਖੀ ਸੀ ਜਿਹੜੀ ਉਸ ਨੇ ਮੁਦਤ ਤੋਂ ਦਾਸਤਾਂ

1857
ਫੋਨ ਰਾਤ ਨੂੰ busy ਹੋਉ ਜਦ ਮੰਮੀ ਮਾਰੂ bell ਕੁੜੇ...
ਏਸੇ ਕਰਕੇ 1 ਦੀ ਥਾਂ ਤੇ ਦੋ ਦੋ ਰੱਖੇ cell ਕੁੜੇ ..
ਪੜਨਾ ਲਿਖਣਾ ਕਿਹਨੇ ਫੋਨ ਤੇ ਲੱਗੀਆਂ ਰਹਿੰਦੀਆਂ ਨੇ ..
ਮਾੜੇ ਵੱਜਦੇ ਕਾਕੇ ਪੰਗੇ ਕੁੜੀਆਂ ਲੈਂਦੀਆਂ ਨੇ

1858
ਦੋਸਤੋ ਦੁਨੀਆ ਵਿੱਚ ਕੁਝ ਕਰਨ ਲਈ ਆਏ ਹਾਂ ਕਰਕੇ ਹੀ ਜਾਵਾਂਗੇ
ਜਿੰਨੀ ਮਰਜ਼ੀ ਮਿਹਨਤ ਮੁਸ਼ਕਤ ਕਰਨੀ ਪਵੇ
ਗੱਡੀ ਤਾਂ ਚਡ਼੍ਹਕੇ ਹੀ ਜਾਵਾਂਗੇ
ਪਹਿਲੇ ਦਰਜੇ ਦੇ ਬਾਰੇ ਵਿੱਚ ਸੋਚਿਆ ਹੈ ਮਰ ਕੇ ਨਹੀਂ ਜਿਉਂਦੇ ਹੀ ਪਾਵਾਂਗੇ
ਅਸੀ ਹਸਤਾਖ਼ਰ ਅਸਮਾਨਾਂ ਤੇ ਕਰਨ ਬਾਰੇ ਸੋਚਦੇ ਹਾਂ ਕਰਕੇ ਹੀ ਜਾਵਾਂਗੇ।

1859
ਕਦੀ ਡੁੱਬਦੇ ਰਹੇ, ਕਦੀ ਤਰਦੇ ਰਹੇ
ਇੰਝ ਪੀੜਾਂ ਸਫਰ ਦੀਆਂ ਕਰਦੇ ਰਹੇ

ਜ਼ਿੰਦਗੀ ਨੂੰ ਦਾਅ ਤੇ ਲਾਉਣ ਪਿੱਛੋਂ
ਕਦੀ ਜਿੱਤਦੇ ਰਹੇ ਕਦੀ ਹਰਦੇ ਰਹੇ
...
ਆਸਾਂ ਦੇ ਜੋ ਤਾਜ-ਮਹਲ ਸੀ ਉਸਾਰੇ
ਕੁਝ ਢਹਿੰਦੇ ਰਹੇ ਕੁਝ ਖਰਦੇ ਰਹੇ

ਜਦ ਵੀ ਪੁੱਛੀ ਆਣ ਮੌਤ ਨੇ ਰਜ਼ਾਮੰਦੀ
ਅਸੀਂ ਹਾਮੀ ਜੀਣ ਲਈ ਭਰਦੇ ਰਹੇ

ਆਪਣੀ ਆਪ ਘੜੀ ਤਕਦੀਰ ਉੱਤੇ
ਕਦੀ ਮਾਣ ਕੀਤਾ ਕਦੀ ਡਰਦੇ ਰਹੇ

1860
Fun Time / Re: Anybody here like Astrology?
« on: January 03, 2012, 01:01:13 AM »
Post your sign here!
add ur sign tooo

Pages: 1 ... 88 89 90 91 92 [93] 94 95 96 97 98 ... 129