October 07, 2024, 08:34:51 AM

Show Posts

This section allows you to view all posts made by this member. Note that you can only see posts made in areas you currently have access to.


Messages - ѕняєєf נαтт кαиg

Pages: 1 ... 85 86 87 88 89 [90] 91 92 93 94 95 ... 129
1781
ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖ਼ੰਜਰ ਹੋ ਗਿਆ |
ਸੋਚਿਆ ਸੀ ਨਾ ਕਦੇ ਇਉਂ ਹੋਏਗਾ ਪਰ ਹੋ ਗਿਆ |

ਫੁੱਲ ਤੋਂ ਮੈਂ ਅੱਗ ਬਣਿਆ ਅੱਗ ਤੋਂ ਹੋਇਆ ਮੈਂ ਨੀਰ,
ਤੜਪਿਆ ਲੁਛਿਆ ਬਹੁਤ ਫਿਰ ਸਿੱਲ ਪੱਥਰ ਹੋ ਗਿਆ |

ਜਿਸ ਨੂੰ ਰੋਕਣ ਵਾਸਤੇ ਮੈਂ ਰੋਕ ਰੱਖੇ ਹਿੱਕ ਤੇ,
ਸੌ ਦਿਨਾ ਰਾਤਾਂ ਦੇ ਪਹੀਏ ਉਹ ਵੀ ਆਖਰ ਹੋ ਗਿਆ |

ਦੋਸਤੀ ਕੀ ਦੁਸ਼ਮਣੀ ਕੀ, ਜਿੰਦਗੀ ਕੀ, ਮੌਤ ਕੀ,
ਜਦ ਨਜ਼ਰ ਬਦਲੀ ਤੇਰੀ ਸਭ ਕੁਝ ਬਰਾਬਰ ਹੋ ਗਿਆ |

ਹੋਇਆ ਕੀ ਜੇ ਸੰਨ ਲੱਗੀ ਦਿਲ 'ਚ ਹੋਇਆ ਚਾਨਣਾ,
ਛਾਨਣੀ ਹੋਇਆ ਜੋ ਦਿਲ ਰਾਤਾਂ ਦਾ ਅੰਬਰ ਹੋ ਗਿਆ |

ਨਾ ਕੋਈ ਮੱਥੇ 'ਚ ਚਾਨਣ ਨਾ ਕੋਈ ਸੀਨੇ 'ਚ ਸੇਕ
ਇਸ ਤਰਾਂ ਦਾ ਕਿਸ ਤਰਾਂ "ਸੁਰਜੀਤ ਪਾਤਰ" ਹੋ ਗਿਆ

1782
ਕੋਲ ਆ ਕੇ ਇੱਕ ਵਾਰ ਫਿਰ ਛੁਪ ਜਾਂਵਦੇ ਨੇ,
ਇਸ ਤਰਾਂ ਦੇ ਲੋਕ ਤਾਂ ਮਿਲਦੇ ਬੜੇ ਨੇ,
ਹਰ ਵਕਤ ਹੀ ਜਿਹਨਾਂ ਨੂੰ ਠੁਕਰਾਇਆ ਹੈ ਤੂੰ,
ਦੇਖ ਤੇਰੇ ਕੋਲ ਹੁਣ ਉਹੀ ਖੜੇ ਨੇ,

1783
ਡਿੱਗਿਆ ਦਾ ਹਮੇਸ਼ਾ ਹੱਥ ਫੜੀਏ..
ਕਦੀ ਪੈਰ ਉਹਨਾਂ ਤੇ ਧਰੀਏ ਨਾ..
ਕੋਈ ਡਿੱਗੇ ਉੱਤੇ ਵਾਰ ਕਰੇ..
ਇਸ ਗੱਲ ਨੂੰ ਕਦੇ ਵੀ ਜਰੀਏ ਨਾ..
ਮੈ ਕਦੇ ਨਾ ਡਿੱਗਾ ਅੱਜ ਤਾਈਂ..
ਇਸ ਗੱਲ ਦਾ ਦਾਅਵਾ ਕਰੀਏ ਨਾ..
ਡਿੱਗ ਡਿੱਗ ਕੇ ਤੁਰਨਾ ਆ ਜਾਵੇ...
ਕਦੀ ਡਿੱਗਣ ਕੋਲੋ ਡਰੀਏ ਨਾ.

1784
Love Pyar / ਮੌਤ ਮੇਰੀ ਹੋਵੇ
« on: January 03, 2012, 05:24:56 AM »
ਹੰਝੂ ਤੇਰੇ ਹੋਣ ਤੇ ਅੱਖ ਮੇਰੀ ਹੋਵੇ....
ਧੜਕਣ ਤੇਰੀ ਹੋਵੇ ਤੇ ਦਿਲ ਮੇਰਾ ਹੋਵੇ....
ਖੁਦਾ ਕਰੇ ਯਾਰੀ ਸਾਡੀ ਏਨੀ ਚੰਗੀ ਹੋਵੇ....
ਸਾਹ ਤੇਰੇ ਰੁੱਕਣ ਤੇ ਮੌਤ ਮੇਰੀ ਹੋਵੇ...

1785
ਖਾਲੀ ਬੋਤਲਾ ਵਾਗੂ ਪੈਰਾ ਦੇ ਵਿਚ ਆ ਗਏ ਆ,
ਅਸੀ ਤੇਰੇ ਜਾਨੋ ਪਿਆਰੇ ਗੈਰਾ ਦੇ ਵਿੱਚ ਆ ਗਏ ਆ,
ਹਰ ਰਿਸ਼ਤੇ ਵਿੱਚ ਦਿਲਚਸਪੀ ਹੁਣ ਘਟਦੀ ਜਾਦੀ ਆ,
ਨੀ ਸਾਰਿਆ ਵਾਗੂ ਇਹ ਵੀ ਪਾਸਾ ਵੱਟਦੀ ਜਾਦੀ ਏ,
ਨੀ ਦਾਰੂ ਵੀ ਤਾਂ ਚੰਦਰੀ ਚੜਨੋ ਹਟਦੀ ਜਾਦੀ ਏ,

1786
Love Pyar / ਕਿੱਤੇ ਖੁਸ਼ੀਆਂ ਦੇ ਮੇਲੇ
« on: January 03, 2012, 05:23:07 AM »
ਕਿੱਤੇ ਖੁਸ਼ੀਆਂ ਦੇ ਮੇਲੇ ਕਿੱਤੇ ਗਮਾਂ ਦੀ ਏ ਮਾਰ

ਕੀ ਖੇਡਦਾ ਏਂ ਖੇਡਾਂ ਰੱਬਾ ਸਮੱਝ ਤੋਂ ਏ ਬਾਹਰ

ਕਿੱਤੇ ਨਵ-ਜੰਮਿਆ ਦੇ ਵੱਜਦੇ ਨੇ ਢੋਲ

ਕਿੱਤੇ ਖਿੰਢ ਗਈਆਂ ਨੇ ਸਾਹਾਂ ਅਨਮੋਲ

ਕਿਉ ਦਿੰਦਾਂ ਏਂ ਜੰਨਮ ਜੇ ਦੇਣਾ ਖੁਦ ਮਾਰ

ਇੱਕ ਮਾਂ ਮਨਾਵੇ ਖੁਸ਼ੀ ਪੁੱਤ ਮੁੱੜ ਆਣ ਦੀ

ਦੂਜੀ ਪਈ ਮਨਾਵੇ ਸੌਗ ਪੁੱਤ ਤੁੱਰ ਜਾਣ ਦੀ

ਜੇ ਮਾਂ ਹੈ ਤੇਰਾ ਰੂਪ ਤਾਂ ਕਿਉ ਨਈ ਇੱਕਸਾਰ

ਉੱਤੋ ਰੱਚੀ ਬੈਠਾਂ ਏ ਤੂੰ ਧਰਮਾਂ ਦੀ ਖੇਡ

ਖੁੱਦ ਦੇ ਉਸਾਰਿਆਂ ‘ਚ ਪਾਏ ਮੱਤਭੇਦ

ਜੱਗ ਤੇ ਬਣਾਈ ਤੂੰ ਕਿਉ ਏ ਜਿੱਤ ਹਾਰ

1787
Love Pyar / ਸਾਡੀ ਹਰ ਖੁਸ਼ੀ
« on: January 03, 2012, 05:22:39 AM »
ਸਾਨੂ ਰੂਆ ਕ ਜੇ ਮਿਲਦੀ ਖੁਸ਼ੀ ਤੇਨੁ, ਸਾਡੀ ਹਰ ਖੁਸ਼ੀ ਤੇਥੋ ਕੁਰਬਾਨ ਯਾਰਾ !

ਜਿੰਦ ਵੇਚ ਕ ਮਿਲ ਜੇ ਪਿਆਰ ਤੇਰਾ, ਹੱਸ ਕ ਵਾਰ ਦਿਯਾਂ ਜਾਂ ਯਾਰਾ !

ਜਿਨਾ ਗੈਰਾਂ ਨੂ ਆਪਣਾ ਸਮ੍ਜ੍ਦੇ ਸੀ, ਓਹ੍ਨਾ ਕਰਨਾ ਨੀ ਸਾਡੇ ਜਿਨਾ ਪਿਆਰ ਯਾਰਾ !

ਵਿਰ੍ਲਾ ਹੀ ਹੁੰਦਾ ਕੋਈ ਆਪਣੇ ਵਰਗਾ, ਦੋਖੇਬਾਜ਼ ਨੇ ਜਗ ਤੇ ਬੇਸ਼ੁਮਾਰ ਯਾਰਾ !

1788
ਜਿਸ ਦਿਨ ਦੀ Confirm ਕਰਤੀ ਸੋਹਣੀਏ frnd request tu ਮੇਰੀ ,
ਓਸੇ ਦਿਨ ਦਾ sOhNiYe ਮੈਂ ਲਾਵਾਂ ਗਲੀ ਤੇਰੀ ਵਿੱਚ ਗੇੜੀ,
ਦਿਲ ਹੋ ਗਿਆ ਬੇਕਾਬੂ ਨਾ ਇੱਕ ਪਲ ਵੀ ਜੁਦਾਈ ਸਹਿੰਦਾ,
24 ਘੰਟੇ ਤੇਰੇ ਲਈ ਸੋਹਣੀਏ online ਜੱਟ ਰਹਿੰਦਾ,

1789
ਅੱਜ ਸਾਡੇ ਲਈ ਤਾਂ ਘਰ ਤੇਰਾ ਮਸਿੱਆ ਦੀ ਕਾਲੀ ਰਾਤ ਜਿਹਾ,
ਮੈਨੂ ਮੁੜ ਮੁੜ ਚੇਤੇ ਆਉਂਦਾ ਨੀ ਜੌ ਰਾਤੀ ਪਾਈ ਬਾਤ ਜਿਹਾ,
ਏਸ ਪਿਆਰ ਦੇ ਭਰੇ ਪਿਆਲੇ ਨੂਂ ਦੱਸ ਰੌੜ ਕੇ ਤੈਨੂ ਕੀ ਮਿਲਿਆ,
ਮਰਜਾਣੀਏ ਦਿਲ ਸੀ ਫੁੱਲ ਵਰਗਾ ਦਿਲ ਤੌੜਕੇ ਤੈਨੂ ਕੀ ਮਿਲਿਆ.

1790
Love Pyar / ਮੈਥੌ ਜੁੜ ਨੀ ਹੌਣਾ
« on: January 03, 2012, 05:21:16 AM »
ਏਨਾ ਟੁਟ ਗਿਆ ਹਾਂ ਅੜੀਏ,

ਹੁਣ ਮੈਥੌ ਜੁੜ ਨੀ ਹੌਣਾ,

1791
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ,
ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ,
ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ ਧੁੱਪਾਂ ਸਹਿ ਗੇੜੇ ਮਾਰੇ ਯਾਦ ਆਉਣਗੇ ,
ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,
ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,
ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ,
ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,
ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ,
ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,
ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ,
ਸੀ ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣਗੇ

1792
Love Pyar / ਉਹਨੇ ਕੱਢ ਲਈ ਸਾਡੀ ਜਾਨ
« on: January 03, 2012, 05:20:03 AM »
ਕਾਹਦਾ ਤੱਕ ਲਿਆ ਉਹ ਚੇਹਰਾ......
ਉਹਨੇ ਕੱਢ ਲਈ ਸਾਡੀ ਜਾਨ......
ਹੁਣ ਤਾਂ ਦਿਲ ਵਿੱਚ ਦਰਦ ਹਜ਼ਾਰ ਲਈ ਫਿਰਦੇ ਆਂ.........
ਭਾਵੇਂ ਬੁੱਲਾਂ ਉੱਤੇ ਰਹਿੰਦੀ ਮੁਸਕਾਨ.....

1793
Love Pyar / ਨਰਮ ਪਟੋਲਾ
« on: January 03, 2012, 05:19:35 AM »
12 ਘੰਟੇ ਦੀ ਸ਼ਿਫਟ ਦਾ ਬਸ ਉਦੋਂ ਥਕੇਵਾਂ ਲਹਿ ਜਾਂਦਾ,

ਜਦੋਂ ਯਾਰਾਂ ਦੇ ਕੋਲ ਆਕੇ ਇੱਕ ਨਰਮ ਪਟੋਲਾ ਬਹਿ ਜਾਂਦਾ

1794
ਪਤੰਗਾਂ ਦੀ ਖੇਡ ਸੀ ਮੇਰੀ ਜ਼ਿੰਦਗੀ ,
ਕੋਈ ਕੱਟ ਗਿਆ ਤੇ ਕੋਈ ਲੁੱਟ ਗਿਆ,
ਓਹ ਜਿਸ ਦੇ ਨਾਮ ਦਾ ਲਾਇਆ ਸੀ ਬੂਟਾ ਵਿਹੜੇ ਦਿਲ ਦੇ,
ਪਾਣੀ ਪਾਉਣ ਦੇ ਬਹਾਨੇ ਆਇਆ ਪੁੱਟ ਗਿਆ,
ਕੋਈ ਸ਼ਿਕਵਾ ਯਾ ਸ਼ਿਕਾਇਤ ਬਾਕੀ ਨਹੀਂ,
ਇਸ ਰਾਹੀ ਦਾ ਮੁਕਾਮ,
ਇਸ ਦਿਲ ਦਾ ਅੰਜਾਮ ਸ਼ਾਇਦ ਇਹੀ ਸੀ,
ਬੇਗਾਨਿਆਂ ਹੱਥੋਂ ਬੁਰਾ ਲੱਗਣਾ ਸੀ,
ਚੰਗਾ ਹੋਇਆ ਆਪਣਿਆਂ ਹੱਥੋਂ ਟੁੱਟ ਗਿਆ,
ਪਤੰਗਾਂ ਦੀ ਖੇਡ ਸੀ ਮੇਰੀ ਜ਼ਿੰਦਗੀ ,
ਕੋਈ ਕੱਟ ਗਿਆ ਤੇ ਕੋਈ ਲੁੱਟ ਗਿਆ

1795
Love Pyar / Mohhabatan puraniyan di gal
« on: January 03, 2012, 05:18:31 AM »
ni main luk luk rovan,ni main buk buk rovan,
ni main gund vicho buliyan nu tuk tuk rovan,
jdo haniya koi ni ithe sunda eh akhiyan nimaniyan di gal,
nahi bhuldi bhulaya mere dil cho mohhabatan puraniyan di gal

1796
ਇਸ਼ਕ ਦਾ ਜਿਸਨੂੰ ਖਵਾਬ ਆ ਜਾਂਦਾ ਹੇ,
ਵਕਤ ਸਮਝੋ ਖਰਾਬ ਆ ਜਾਂਦਾ ਹੇ,
ਮਹਿਬੂਬ ਆਵੇ ਯਾ ਨਾ ਆਵੇ,
ਪਰ ਤਾਰੇ ਗਿਨਣ ਦਾ ਹਿਸਾਬ ਆ ਜਾਂਦਾ ਹੈ

1797
ਲਾ ਕੇ ਤੀਲੀ ਸੁੱਟ ਗਏ ਸੀ ਜੋ ਮੈਨੂੰ ਰਾਖ਼ ਹੋਣ ਦੇ ਲਈ,
ਅੱਜ਼ ਮੰਗਦੀ ਹੱਕ...ਮੇਰੇ ਹੀ ਘਰ ਦੇ....ਰੋਸ਼ਨੀ ਦਾ ਚਿਰਾਗ ਹੋਣ ਦੇ ਲਈ,
ਉਸ ਨੂੰ ਪਤਾ ਨਈ ਸ਼ਾਇਦ ਇਹ ਘਰ ਚਿਣਿਆ ਹੋਇਆ ਮੇਰੀ ਉਸੇ ਰਾਖ ਦੇ ਨਾਲ,
ਪਰ ਫ਼ਿਰ ਵੀ ਦਿਲ ਦਿੰਦਾ ਉੱਸੇ ਦੇ ਹੱਕ 'ਚ ਗਵਾਹੀ,
ਕਿਉਕਿ ਖਾਦੀ ਸੀ ਕਸਮ.... ਕਦੇ ਨਾ ਉਸ ਦੇ ਖਿਲਾਫ਼ ਹੋਣ ਦੀ.........

1798
ਬਹੁਤ ਯਾਦ ਆਉਂਦੀ ਏ ਯਾਰ ਦੀ ਗੱਲ ,
ਜਦ ਕਦੇ ਛਿੜਦੀ ਏ ਪਿਆਰ ਦੀ ਗੱਲ ,
ਖੂਬਸੂਰਤ ਫੁੱਲਾਂ ਦਾ ਚੇਤਾ ਆ ਜਾਂਦੈ ,
ਕਰਦਾ ਏ ਜਦ ਕੋਈ ਬਹਾਰ ਦੀ ਗੱਲ,

1799
ਨਾ ਹੱਸਿਆ ਕਰ ਤੂੰ ਬਹੁਤਾ ਅੜੀਏ ਨੀ,
ਕੋਈ ਗਭੱਰੂ ਜਾਨ ਗਵਾ ਕੇ ਬਹਿਜੂਗਾ,
ਤੂੰ ਕਾਰ ਮਰੂਤੀ ਵਰਗੀ ਨੀ,
ਕੋਈ ਸੈਲਫ ਮਾਰ ਕੇ ਲੈਜੂਗਾ,

1800
Love Pyar / ਸਾਡੇ ਸੱਜਣ ਖਿਡਾਰੀ ਪੱਕੇ
« on: January 03, 2012, 05:16:10 AM »
ਇਸ਼ਕ ਤਾਂਸ਼ ਦੀ ਬਾਜੀ,
ਇਸ ਖੇਡ ਚ ਯਾਰੋ ਧੱਕੇ,
ਅਸੀ ਅਜੇ ਅਨਜਾਣ ਖਿਡਾਰੀ,
ਸਾਡੇ ਸੱਜਣ ਖਿਡਾਰੀ ਪੱਕੇ,
ਸਾਡੇ ਕੋਲ ਤਾਂ ਦੁੱਕੀਆਂ-ਤੀਕੀਆਂ,
ਹੱਥ ਉਹਨਾਂ ਦੇ ਯੱਕੇ...

Pages: 1 ... 85 86 87 88 89 [90] 91 92 93 94 95 ... 129