This section allows you to view all posts made by this member. Note that you can only see posts made in areas you currently have access to.
Messages - ѕняєєf נαтт кαиg
Pages: 1 ... 81 82 83 84 85 [86] 87 88 89 90 91 ... 129
1701
« on: January 03, 2012, 07:07:31 AM »
ਕਲਮ ਫੜ ਕੇ ਉਸਦੇ ਬਾਰੇ ਲਿਖਣ ਲੱਗਾ, ਉਸਦਾ ਭੋਲਾਪਨ ਲਿਖਾ ਯਾ ਉਸਦੀ ਚਤੁਰਾਈ ਲਿਖਾ, ਦੋਹਾ ਰਾਹਾ ਤੇ ਆ ਕੇ ਮੇਰੇ ਹਥ ਰੁਕ ਗਏ, ਉਸਦਾ ਪਿਆਰ ਲਿਖਾ ਯਾ ਉਸਦੀ ਜੁਦਾਈ ਲਿਖਾ, ਹਾਸੇ ਲੁਟ ਕੇ ਓ ਦਿਲਾ ਦਾ ਹਾਲ ਪੁਛਦੇ, ਉਸਦੀ ਮਜਬੂਰੀ ਲਿਖਾ ਯਾ ਬੇਵਫ਼ਾਈ ਲਿਖਾ,
1702
« on: January 03, 2012, 07:07:08 AM »
ਦਿਲ ਦੇ ਕੇ ਦਿਲਬਰ ਮਾਹੀ ਨੂੰ, ਦਿਲੋਂ ਪਿਆਰ ਭੁਲਾਇਆ ਜਾਂਦਾ ਨਈ, ਸਿਰ ਰੱਖ ਕੇ ਯਾਰ ਦੇ ਕਦਮਾ ਤੇ , ਕਦੇ ਫੇਰ ਉਠਾਇਆ ਜਾਂਦਾ ਨਈ, ਮੇਰਾ ਦਿਲ ਇੱਕ ਹੈ ,ਮੇਰੀ ਜਾਨ ਇੱਕ ਹੈ, ਮੇਰਾ ਦੀਨ ਇੱਕ ਹੈ, ਇਮਾਨ ਇੱਕ ਹੈ, ਜੱਦ ਰੱਬ-ਰੱਸੂਲ ਪੁਰਾਨ ਇੱਕ ਹੈ, ਦੂਜਾ ਯਾਰ ਬਣਾਇਆ ਜਾਂਦਾ ਨਈ,
1703
« on: January 03, 2012, 07:06:38 AM »
ਤੇਰੀ ਜਿੰਦਗੀ ‘ਚ ਆਏ ਮਹਿਮਾਨ ਦੀ ਤਰ੍ਹਾਂ ,
ਇੱਕ ਦਿਲੀਂ ਵਸਾਏ ਟੁੱਟੇ ਅਰਮਾਨ ਦੀ ਤਰ੍ਹਾਂ ,
ਕੁੱਝ ਪੱਲ ਰਹਾਂਗੇ ਤੇ ਫਿਰ ਮਿੱਟ ਜਾਵਾਂਗੇ,
ਕਿਸੇ ਪੱਥਰ ਤੇ ਫਿੱਕੇ ਨੀ ਨਿਸ਼ਾਨ ਦੀ ਤਰ੍ਹਾਂ,
ਗੁਜਰ ਜਾਏਗਾ ਤੇਰਾ ਹਰ ਖਿਆਲ ਵੀ ਮਨੋ,
ਸਵੇਰ ਬਾਅਦ ਗੁਜਰੀ ਹਰ ਸ਼ਾਮ ਦੀ ਤਰ੍ਹਾਂ,,
ਅੱਜ ਵੀ ਪਿਆਰ ਤੇ ਬਰਕਾਰ ਕੱਲ੍ਹ ਵੀ ਰਹੂ,
ਇੱਕ ਤੂੰ ਹੀ ਜੋ ਮਿਲੇਗਾਂ ਅਣਜਾਣ ਦੀ ਤਰ੍ਹਾਂ,
ਆ ਵੇਖ ਲੈ ਤੂੰ ਆ ਕੇ ਇੱਕ ਵਾਰੀ ਦੋਸਤਾ,
ਨਹੀ ਤਾਂ ਵਸਾਏ ਕਿਸੇ ਮਿਲਾਂਗੇ ਸ਼ਮਸ਼ਾਣ ਦੀ ਤਰ੍ਹਾਂ,
1704
« on: January 03, 2012, 07:06:09 AM »
ਰਾਂਝਾ ਬਣਨਾ ਨਹੀਂ, ਮਿਰਜ਼ੇ ਵਾਲੀ ਕਰਵਾਉਣੀ ਨਹੀਂ, ਜੱਟ ਦਾ ਪੁੱਤ ਜੱਟ ਹੀ ਠੀਕ ਹਾਂ, ਮੰਗ ਛੱਡਣੀ ਨੀ, ਲੰਡੀ ਬੁੱਚੀ ਵਿਆਹੁਣੀ ਨਹੀਂ,
1705
« on: January 03, 2012, 07:05:39 AM »
ਮੈਥੋਂ ਅੱਡ ਹੋ ਕੇ ਤੈਨੂਂ ਲੱਗਦਾ ਏ ਨੀਂ, ਤੇਰੀ ਕਿਸਮਤ ਦਾ ਦਰ ਖੁੱਲ਼ ਜਾਣਾ , ਮੇਰੀ ਪੱਤਰੀ ਦੇ ਵਿੱਚ ਲਿਖਿਆ ਏ ,ਮੈਂ ਹੌਲੀ ਹਲੀ ਰੁਲ ਜਾਣਾ, ਤੇਰਾ ਯਾਰ ਨਗੀਨੇ ਵਰਗਾ ਸੀ,ਲਗਦਾ ਏ ਕੌਡੀ ਮੁੱਲ ਜਾਣਾ , ਜੇ ਤੈਨੂੰ ਯਾਦ ਨਹੀਂ,ਆਪਾਂ ਵੀ ਤੈਨੂੰ ਭੁੱਲ ਜਾਣਾ,
1706
« on: January 03, 2012, 07:05:17 AM »
ਵੀਰਾ ਤੇਰੇ ਵੀਜ਼ੇ 'ਤੇ ਮੈਂ ਖ਼ੁਸ਼ ਹੋਵਾਂ ਕਿ ਰੋਵਾਂ? ਇੱਕ ਚਿੱਤ ਕਰਦਾ ਕੋਠੇ ਚੜ੍ਹ ਕੇ ਉੱਚੀ ਉੱਚੀ ਹੱਸਾਂ, ਦੂਜਾ ਕਮਰੇ ਵਿੱਚ ਬੰਦ ਹੋ ਕੇ ਹੁਬਕੀਂ-ਹੁਬਕੀਂ ਰੋਵਾਂ, ਤੇਰੇ ਸੁਪਨੇ ਸੱਚ ਹੋਵਣ ਦੀ ਖ਼ੁਸ਼ੀ ਰੋਕਿਆਂ ਨਹੀਂ ਰੁਕਦੀ, ਪਰ ਤੈਥੋਂ ਵਿਛੜਨ ਦਾ ਗ਼ਮ ਵੀ ਦੱਸ ਮੈਂ ਕਿਵੇਂ ਲੁਕੋਵਾਂ, ਇੱਕ ਅੱਥਰਾ ਦਰਿਆ ਜੋ ਚੜ੍ਹ ਆਇਆ ਹੈ ਪਲਕਾਂ ਪਿੱਛੇ, ਉਸ ਦਰਿਆ ਵਿੱਚ ਕੱਲੀ-ਕੱਲੀ ਯਾਦ ਨੂੰ ਮਲ਼-ਮਲ਼ ਧੋਵਾਂ, ਘਰ ਵੀ ਉਹੀ ਪੁਰਾਣਾ 'ਤੇ ਕੰਧਾਂ-ਕੌਲ਼ੇ ਵੀ ਓਹੀ ਨੇ, ਪਰ ਅੱਜ ਇਹਨਾਂ ਦੇ ਗਲ਼ ਲੱਗ ਕੇ ਜੀਅ ਕਰਦਾ ਕਿ ਰੋਵਾਂ, ਵੀਰਾ ਤੇਰੇ ਵੀਜ਼ੇ 'ਤੇ ਦੱਸ ਖ਼ੁਸ਼ ਹੋਵਾਂ ਕਿ ਰੋਵਾਂ
1707
« on: January 03, 2012, 07:04:33 AM »
ਲਿਖਿਆ ਮੁਕੱਦਰਾਂ ਦਾ ਕੋਈ ਖੋਹ ਨਹੀਂ ਸਕਦਾ, ਸਮੇਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ, ਜੇ ਗਮ ਮਿਲੇ ਨੇ ਤਾਂ ਆਉਣਗੀਆ ਖੁਸ਼ੀਆ ਵੀ, ਰੱਬ ਬਦਲੇ ਨਾ ਦਿਨ ਇੰਝ ਹੋ ਨਹੀਂ ਸਕਦਾ
1708
« on: January 03, 2012, 07:04:10 AM »
ਸੁਕ ਕੇ ਤਵੀਤ ਅਸੀਂ ਹੋਏ ਵੈਰਨੇ . ਸਚ ਜਾਣੀ ਆਸ ਤੇਰੀ ਲਾਈ ਹੋਯੀ ਏ , ਝੂਠੀਏ ਨੀ ਲਾਰੇ ਤੇਰੇ ਨਹੀ ਮੁਕਨੇ , ਜਿੰਦ ਸਾਡੀ ਮੁਕਨੇ ਤੇ ਆਯੀ ਹੋਯੀ ਏ ,
ਤੇਰੀ ਖੁਫੀ ਅਖ ਦੇ ਸ਼ਿਕਾਰ ਵੈਰਨੇ , ਦੁਨਿਆ ਤੋਂ ਜਾਨ ਲਈ ਤਿਆਰ ਵੈਰਨੇ , ਅਸੀਂ ਤਾਂ ਨੀ ਤੇਰੀ ਫੋਟੋ ਸਾੰਬ ਕੇ ਰਖੀ , ਤੂ ਤਾਂ ਸਾਡੀ ਸੂਰਤ ਭੁਲਾਯੀ ਹੋਯੀ ਏ, ਝੂਠੀਏ ਨੀ ਲਾਰੇ ਤੇਰੇ ਨਹੀ ਮੁਕਨੇ , ਜਿੰਦ ਸਾਡੀ ਮੁਕਨੇ ਤੇ ਆਯੀ ਹੋਯੀ ਏ ,
ਲਗੀਆਂ ਦਾ ਤੇਨੁ ਕੋਏ ਲਿਹਾਜ ਹੀ ਨਹੀ, ਤੇਰੇ ਉੱਤੇ ਸਾਨੂੰ ਇਤਰਾਜ ਹੀ ਨਹੀ , ਭੁਗ੍ਤੁਗਾ ਦੇਬੀ ਮਾਖ੍ਸੁਸ੍ਪੁਰਿਆ , ਗਲਤ ਜਗਾ ਤੇ ਜੀਨੇ ਲਈ ਹੋਯੀ ਹੈ , ਝੂਠੀਏ ਨੀ ਲਾਰੇ ਤੇਰੇ ਨਹੀ ਮੁਕਨੇ , ਜਿੰਦ ਸਾਡੀ ਮੁਕਨੇ ਤੇ ਆਯੀ ਹੋਯੀ ਏ , ਝੂਠੀਏ ਨੀ ਲਾਰੇ ਤੇਰੇ ਨਹੀ ਮੁਕਨੇ , ਜਿੰਦ ਸਾਡੀ ਮੁਕਨੇ ਤੇ ਆਯੀ ਹੋਯੀ ਏ,
1709
« on: January 03, 2012, 07:03:48 AM »
ਜਦੋ ਕੋਈ ਬੇਗਾਨਾ ਪੁੱਤ ਮੁਹਰੇ ਹੋ ਕੇ ਘੇਰੇ, ਆਪਣੀ ਮਸ਼ੂਕ ਲੈ ਲੈ ਕਿਸੇ ਨਾਲ ਫੇਰੇ, ਦੇਖ ਕੇ ਅੱਖਾ ਦੇ ਵਿੱਚ ਆ ਜਾਦੀ ਲਾਲੀ, ਵੈਰੀ ਤੇ ਬਦੂੰਕ ਬੰਦਾ ਕਰ ਦਿੰਦਾ ਖਾਲੀ..
1710
« on: January 03, 2012, 07:03:18 AM »
ਦੁਨੀਆ ਵਿੱਚ ਕੋਈ ਮਜ਼ਹਬ ਏਦਾਂ ਦਾ ਚਲਾਇਆ ਜਾਏ, ਜਿਸ ਵਿੱਚ ਆਦਮੀ ਨੂੰ ਸਿਰਫ਼ ਇਨਸਾਨ ਬਣਾਇਆ ਜਾਵੇ
1711
« on: January 03, 2012, 07:02:56 AM »
ਉਸਦਾ ਅਕਸ ਮੇਰੇ ਦਿਲ 'ਤੇ ਹੈ, ਭਾਵੇਂ ਤਸਵੀਰ 'ਚ ਹੋਵੇ ਜਾਂ ਨਾ ਹੋਵੇ, ਮੈਨੂੰ ਪਿਆਰ ਹੈ ਉਹਦੇ ਨਾਲ, ਭਾਵੇਂ ਉਹ ਮੇਰੀ ਤਕਦੀਰ 'ਚ ਹੋਵੇ ਜਾਂ ਨਾ ਹੋਵੇ,
1712
« on: January 03, 2012, 07:01:15 AM »
ਇਕ ਬਚਪਨ ਸੀ,ਜਦ ਹਨੇਰੇ ਤੌ ਡਰਦੇ ਸੀ, ਹੁਣ ਵਿੱਚ ਜਵਾਨੀ,ਸਾਨੂੰ ਚਾਨਣ ਤੌ ਡਰ ਲਗਦਾ,
ਇਕ ਬਚਪਨ ਸੀ,ਜਦ ਖਿਡੌਣਾ ਟੁੱਟ ਜੇ ਡਰਦੇ ਸੀ, ਹੁਣ ਵਿੱਚ ਜਵਾਨੀ,ਦਿਲ ਟੁੱਟਣ ਤੌ ਡਰ ਲੱਗਦਾ,
ਇਕ ਬਚਪਨ ਸੀ,ਜੱਦ ਘਰ ਛੱਡਦੇ ਡਰਦੇ ਸੀ, ਹੁਣ ਵਿੱਚ ਜਵਾਨੀ,ਦੁਨੀਆ ਛੱਡਣ ਨੂੰ ਦਿਲ ਕਰਦਾ.
1713
« on: January 03, 2012, 07:00:45 AM »
ਚੰਦਰੀ ਤਨਹਾਈ ਆਵੇ ਮੈਨੂੰ ਵੱਢ ਵੱਢ ਖਾਣ ਨੂੰ , ਮੈਂ ਕਿਹੜੇ ਦਰ ਜਾਵਾਂ ਸੱਜਣਾ ਵੇ ਤੈਨੂੰ ਪਾਉਣ ਨੂੰ,
ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ ਹੁਣ, ਕਰਦਾ ਨੀ ਚਿੱਤ ਜਿੰਦ ਇਹ ਹੰਡਾਉਣ ਨੂੰ,
1714
« on: January 03, 2012, 07:00:22 AM »
ਰਿਸ਼ਤਾ ਸਾਡਾ ਇਸ ਜਹਾਨ ਵਿੱਚ ਸਭ ਤੋਂ ਪਿਆਰਾ ਹੋਵੇ, ਜਿਵੇਂ ਜਿੰਦਗੀ ਨੂੰ ਸਾਹਵਾਂ ਦਾ ਸਹਾਰਾ ਹੋਵੇ, ਯਾਦ ਰੱਖਣਾ ਸਾਨੂੰ ਓਸ ਪਲ ਵੀ, ਜਦੋਂ ਅਸੀ ਇਕੱਲੇ ਤੇ ਸਾਰਾ ਜਹਾਨ ਤੁਹਾਡਾ ਹੋਵੇ,
1715
« on: January 03, 2012, 06:59:58 AM »
ਤੇਰੇਆਂ ਖਿਆਲਾਂ ਵਿਚ ਪੱਕਾ ਡੇਰਾ ਲਾਉਣਾ ਏ, ਉਂਝ ਭਾਵੇਂ ਦੁਨੀਆਂ ਤੇ ਮੁੜ ਕੇ ਨਹੀ ਆਉਣਾ ਏ, ਪਰ ਨੈਣਾਂ ਵਿਚੋਂ ਸਦਾ ਹੰਝੂ ਬਣ ਵਗੇਂਗੀ, ਅੱਖੋਂ ਹੋ ਜੂੰ ਓਹਲੇ, ਪਰ ਦਿਲੋਂ ਕਿਵੇਂ ਕੱਢੇਂਗੀ,
1716
« on: January 03, 2012, 06:01:29 AM »
ਜਿਹਨੇ ਖੇਡ ਕੇ ਗਲ਼ੀ ਵਿੱਚ ਵੇਖਿਆ ਨਾ, ਜਿਹਦੇ ਤਨ ਨੂੰ ਮਿੱਟੀ ਨਾ ਕਦੇ ਲੱਗੀ, ਹੱਥ ਫੜੀ ਨਾ ਕਦੇ ਗੁਲੇਲ ਹੋਵੇ, ਰੇੜ੍ਹੀ ਹੋਵੇ ਨਾ ਮਿੱਟੀ ਦੀ ਬਣੀ ਗੱਡੀ, ਰਗੜੀ ਅੰਬ ਦੀ ਕਦੇ ਨਾ ਗੁਠੀ ਹੋਵੇ, ਨੜਾ ਚੀਰ ਨਾ ਬੀਨ ਬਣਾ ਛੱਡੀ, ਮੁੰਜ ਬਗੜ ਸਰੁਹਾੜ ਕੀ ਖੜ ਕਾਹੀ, ਤੂੜੀ ਤੂੜ ਕੇ ਵੇਖੀ ਨਾ ਹੋਏ ਲੱਦੀ, ਠੋਹਲੇ ਅਤੇ ਭੜੋਲੇ ਨੇ ਕੀ ਹੁੰਦੇ, ਚਾਟੀ ਚੱਪਣੀ ਗਾਗਰ ਤੇ ਘੜਾ ਕੀ ਏ, ਭਾਬੀ ਸੱਸ ਤੇ ਨਣਦ ਦੀ ਕੀ ਟੱਕਰ, ਅਜੇ ਕੌਣ ਕੁਆਰਾ ਤੇ ਛੜਾ ਕੀ ਏ, ਸੱਥ ਕੀ ਤੇ ਕੀ ਪੰਚਾਇਤ ਹੁੰਦੀ, ਬੁੱਢਾ ਪਿੱਪਲ਼ ਤੇ ਪਿੰਡ ਦਾ ਥੜ੍ਹਾ ਕੀ ਏ, ਏਕੜ ਖੇਤ ਘੁਮਾ ਤੇ ਕੀ ਪੈਲ਼ੀ, ਮਰਲਾ ਕਰਮ ਕਨਾਲ਼ ‘ਚੋਂ ਬੜਾ ਕੀ ਏ, ਅਰਲ਼ੀ ਹਲ਼ਸ ਪੰਜਾਲ਼ੀ ਤੇ ਜੁੰਗਲ਼ੇ ਨੂੰ, ਭੁੱਲ਼ੀ ਜਾਂਦੇ ਨੇ ਲੋਕ ਬੇਲੋੜ ਕਹਿ ਕੇ, ਦੇਸੀ ਆਖਦੇ ਨੇ ਅਸਲੀ ਚੀਜ਼ ਤਾਂਈਂ, ਬਦਲੀ ਜਾਂਦੇ ਨੇ ਵਕਤ ਦਾ ਮੋੜ ਕਹਿ ਕੇ, ਉਂਞ ਠੀਕ ਵੀ ਵਕਤ ਦੇ ਨਾਲ਼ ਤੁਰਨਾ, ਪਰ ਭੁੱਲ ਨਾ ਜਾਇਓ ਜ਼ੁਬਾਨ ਆਪਣੀ, ਨਹੀਂ ਤਾਂ ਮਾਰੇਗੀ ਸ਼ਰਮ ਜਦ ਬੱਚਿਆਂ ਨੇ, ਜੱਫੀ ਪਾਈ ਸਫੈਦੇ ਨੂੰ ਬੋਹੜ ਕਹਿਕੇ,
1717
« on: January 03, 2012, 06:00:58 AM »
ਕਮਲਿਆ ਮਨਾ ਗੱਲ ਦਿਲ ਤੇ ਨਾ ਲਾਇਆ ਕਰ , ਬਦਲੇ ਜਦ ਮੌਸਮ, ਤੂੰ ਵੀ ਬਦਲ ਜਾਇਆ ਕਰ ,
ਪਾਸੇ ਹੋ ਕੇ ਲੋਕਾਂ ਵਾਂਗੂੰ ਦੇਖੀ ਜਾਇਆ ਕਰ ਹਾਦਸੇ, ਐਵੇਂ ਨਾ ਹਰ ਹਾਦਸੇ ਵਿੱਚੋਂ ਗੁਜ਼ਰ ਜਾਇਆ ਕਰ ,
ਜਦ ਆਪਣੀ ਗੁਲਾਮੀ ਦਾ ਪਰਿੰਦੇ ਨੂੰ ਹੀ ਰੰਜ ਨਹੀਂ, ਤੂੰ ਜੰਗਲ ਨੂੰ, ਨਾ ਮੁਕਤੀ ਦੇ ਗੀਤ ਸੁਣਾਇਆ ਕਰ ,
ਹੋਵੇ ਜੇ ਵਖਤ ਬੁਰਾ, ਜਖ਼ਮ ਫੁੱਲ ਵੀ ਦੇ ਜਾਂਦੇ ਨੇ , ਸੰਭਲ ਕੇ ਮਹਿਕਾਂ ਦੀ ਨਗਰੀ ਪੈਰ ਪਾਇਆ ਕਰ ,
ਜੋ ਠੋਕਰ ਦੇ ਕਾਬਲ ਵੀ ਨਹੀਂ ਸੀ, ਦੇਵਤਾ ਹੋ ਗਿਆ, ਨਾ ਪੱਥਰ ਤਰਾਸ਼ ਕੇ, ਮੰਦਰ ਸਜਾਇਆ ਕਰ ,
ਜੋ ਟਿਮਟਿਮਾਵੇ, ਐਵੇਂ ਭੁਲੇਖਾ ਜੁਗਨੂੰਆਂ ਦਾ ਪਾਵੇ , ਐਸੇ ਖੋਟੇ ਖ਼ਰੇ ਦੀ, ਨਾ ਤਾਸੀਰ ਅਜਮਾਇਆ ਕਰ ,
ਤੇਰੇ ਸ਼ਹਿਰ ਵਿੱਚ, ਹੈ ਨਜ਼ਰਬੰਦ ਰੌਸ਼ਨੀ, ਨਾ ਖੁਦ ਜਲਿਆ ਕਰ, ਦੀਪ ਜਲਾਇਆ ਕਰ,
1718
« on: January 03, 2012, 06:00:22 AM »
ਆਰੀ ਆਰੀ ਆਰੀ, ਫੈਸ਼ਨ ਨਾ ਕਰ ਨੀ,ਤੇਰੀ ਹਲੇ ਉਮਰ ਕੁਆਰੀ, ਸਾਊ ਜਹੇ ਬਾਬਲ ਦੀ,ਨਹੀਂ ਪੱਤੀ ਜਾਊ ਸਰਦਾਰੀ, ਵਸਦਾ ਘਰ ਪੱਟ ਦੂ,ਤੇਰੀ ਇਹ ਕਜਲੇ ਦੀ ਧਾਰੀ, ਵਸਦਾ ਘਰ ਪੱਟ ਦੂ,ਤੇਰੀ ਇਹ ਕਜਲੇ ਦੀ ਧਾਰੀ,
1719
« on: January 03, 2012, 05:59:59 AM »
Dhaave Dhaave Dhaave, Mitran di jacket te ajj kehri morni paave, Banto tu rail chad gayi teri yaad badi hi aave, Kadh ke rumaal de gayi, yaar chum ke seene de naal laave, Teri yaad bhulan layi, jatt daaru de peg laave...Teri yaad bhulan layi!!!
1720
« on: January 03, 2012, 05:59:32 AM »
ਕੁੜੀਆਂ ਕਹਿੜਾ ਘੱਟ ਕਿਸੇ ਤੋਂ ਚੰਡੀਗੜ ਨੇ ਪੱਟੀਆਂ, ਮਾਪਿਆਂ ਭਾ ਦੀ ਕਰਨ ਡਿਗਰੀਆਂ, ਮਾਪਿਆਂ ਭਾ ਦੀ ਕਰਨ ਡਿਗਰੀਆਂ,ਕਰਨ ਆਸ਼ਕੀ ਜੱਟੀਆਂ , ਘਰੇ ਬੁਲਾਕੇ ਡਾਂਗ ਫਿਰਾਤੀ, ਘਰੇ ਬੁਲਾਕੇ ਡਾਂਗ ਫਿਰਾਤੀ,ਪੁੱਜਕੇ ਰੋਲੇ ਹਥੀਆਂ, ਜਾਲੀ ਨਿਕੱਲ ਗਈਆਂ,ਕਹਿੰਦੇ ਨੀਤ ਦੀਆਂ ਵੱਡੀਆਂ, ਜਾਲੀ ਨਿਕੱਲ ਗਈਆਂ,ਕਹਿੰਦੇ ਨੀਤ ਦੀਆਂ ਵੱਡੀਆਂ,
Pages: 1 ... 81 82 83 84 85 [86] 87 88 89 90 91 ... 129
|