October 07, 2024, 06:24:42 AM

Show Posts

This section allows you to view all posts made by this member. Note that you can only see posts made in areas you currently have access to.


Messages - ѕняєєf נαтт кαиg

Pages: 1 ... 80 81 82 83 84 [85] 86 87 88 89 90 ... 129
1681
ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ,
ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ,
ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ,
ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ

1682
ਨਸ਼ੇ ਹੁੰਦੇ ਨੇ ਬਹੁਤ ਹੀ ਮਾੜੇ,

ਘਰ ਇਹਨਾਂ ਨੇ ਬਹੁਤ ਉਜਾੜੇ,

ਇਹਨਾਂ ਨੂੰ ਕੋਈ ਮੂੰਹ ਨਾ ਲਾਇਓ,

ਜ਼ਿੰਦਗੀ ਸੁੱਖਾਂ ਨਾਲ ਹੰਢਾਇਓ,

ਇਹ ਨਸ਼ੇ ਜਿਸ ਘਰ ਵਿਚ ਵੜਦੇ,

ਸੁੱਖ ਫਿਰ ਓਥੇ ਨਹੀ ਜੇ ਖੜ੍ਹਦੇ,

ਦੁੱਖ ਲਾ ਲੈਂਦੇ ਉਸ ਥਾਂ ਡੇਰੇ,

ਦਿਨ ਚਿੱਟੇ ਓਥੇ ਰਹਿਣ ਹਨੇਰੇ,

ਬਚਿਆਂ ਹੱਥ ਨਾ ਰਹਿਣ ਕਿਤਾਬਾਂ,

ਜਿਸ ਘਰ ਵਿਚ ਨਿੱਤ ਚੱਲਣ ਸ਼ਰਾਬਾਂ,

ਸਿਰੇ ਨਾ ਚੜ੍ਹਦੀ ਕੋਈ ਸਕੀਮ,

ਜਿਸ ਘਰ ਦੇ ਵਿਚ ਵਰਤੇ ਅਫੀਮ,

ਭੁੱਕੀ,ਪੋਸਤ, ਭੰਗ ਤੇ ਡੋਡੇ,

ਵਿਚ ਜਵਾਨੀ ਕਰ ਦੇਣ ਕੋਡੇ,

ਜਿਸਮ ਨੂੰ ਅੰਦਰੋਂ ਕਰਦੇ ਪੋਲਾ,

ਹੋ ਜਾਏ ਬੰਦਾ ਕੱਖੋਂ ਹੌਲਾ,

ਮਾਨ ਸਨਮਾਨ ਨਾ ਰਹਿੰਦਾ ਜੱਗ ਵਿਚ,

ਸਭ ਸੜ ਜਾਂਦਾ ਨਸ਼ੇ ਦੀ ਅੱਗ ਵਿਚ,

ਮੇਰੀ ਇਹ ਅਰਜ਼ ਹੈ ਵੀਰੋ,

ਜ਼ਿੰਦਗੀ ਸਾਡੀ ਕਰਜ਼ ਹੈ ਵੀਰੋ,

ਇਸ ਕਰਜ਼ ਅਸਾਂ ਹੈ ਲਾਹੁਣਾ,

ਸੋਹਣੇ ਰੱਬ ਨੂੰ ਅਸਾਂ ਰਿਝਾਉਣਾ,

ਮਾਨਵਤਾ ਦੀ ਸੇਵਾ ਕਰਕੇ,

ਸਭ ਨੂੰ ਵਿਚ ਕਲਾਵੇ ਭਰਕੇ,

ਦੁੱਖ ਸੁੱਖ ਵਿਚ ਹੋ ਸ਼ਾਮਿਲ ਸਭ ਦੇ,

ਬਣਨਾ ਪੁੱਤਰ ਚੰਗੇ ਰੱਬ ਦੇ ,

1683
ਭਗਤ ਸਿੰਘ ਦੀ ਫੋਟੋ ਕਪੜਿਆਂ ਤੇ ਲਾਈ ਫਿਰਦੇ ਹਾਂ,
ਇਨਕਲਾਬੀ ਹੋਣ ਦਾ ਢੋਂਗ ਰਚਾਈ ਫਿਰਦੇ ਹਾਂ !

ਲੜਦੇ ਹਾਂ ਕੁੜੀਆਂ ਤੇ ਫੋਕੀ ਟੋਹਰ ਪਿੱਛੇ,
ਅਣਖੀ ਯੋਧੇ ਖੁਦ ਨੂੰ ਅਖਵਾਈ ਫਿਰਦੇ ਹਾਂ !

ਰਾਤ ਬੀਤ ਗਈ ਹਾਤਿਆਂ ਤੇ ਬਹਿ ਬਹਿ ਕੇ,
ਨਾਮ ਖੁਮਾਰੀ ਦਿਨੇ ਚੜਾਈ ਫਿਰਦੇ ਹਾਂ !

ਮਨ ਦੀ ਕਾਲਿਖ ਜਗ ਜਾਹਿਰ ਨਾ ਹੋ ਜਾਵੇ,
ਚਿੱਟੇ ਘੁੱਗੀ ਰੰਗੇ ਵਸਤਰ ਪਾਈ ਫਿਰਦੇ ਹਾਂ !

ਇਰਖਾਂ ਤੇ ਬਦੀ ਹੈਂ ਮਨ ਵਿੱਚ ਭਰੀ ਪਈ,
ਸਾਧਾ ਵਾਲਾ ਭੇਸ ਬਣਾਈ ਫਿਰਦੇ ਹਾਂ !

ਵੰਡ ਕੇ ਮੰਦਰ ਦੇ ਬਾਹਰ ਦੁੱਕੀ ਤਿੱਕਿਆਂ,
ਪਾਪਾਂ ਤੋ ਆਪਣੇ ਰਾਹਤ ਪਾਈ ਫਿਰਦੇ ਹਾਂ !

ਭੱਵਿਖ ਨੂੰ ਅਪਣੇ ਸਵਰਗ ਬਣਾਉਣ ਲਈ,
ਵਰਤਮਾਨ ਨੂੰ ਨਰਕ ਬਣਾਈ ਫਿਰਦੇ ਹਾਂ !

ਦਾਵੇ ਕਰਦੇ ਹਾਂ ਵਫਾ ਦੇ ਹਰ ਵੇਲੇ,
ਪਰ ਹਰ ਕੁੜੀ ਤੇ ਅੱਖ ਟਿਕਾਈ ਫਿਰਦੇ ਹਾਂ !

ਕਰਕੇ ਕੁਝ ਬੇਤੁਕੀਆਂ ਤੁਕਬੰਦਿਆਂ
ਸ਼ਾਇਰ ਹੋਣ ਦਾ ਢੋਂਗ ਰਚਾਈ ਫਿਰਦੇ ਹਾਂ

1684
ਅਸੀ ਪਿਆਰ ਤਾਂ ਉਸ ਨੂੰ ਕਰਦੇ ਹਾਂ,
ਪਰ ਸੋਚਦਾ ਹਾਂ ਯਾਰ ਇਕੱਲੇ ਹੀ ਚੰਗੇ ਨੇ,

ਕਿਉਂਕੀ ਅਸੀ ਸਿਰਫ਼ ਦਿਲ ਦੇ ਅਮੀਰ ਹਾਂ,
ਤੇ ਉਸ ਦੇ ਸ਼ੌਂਕ ਬੜੇ ਹੀ ਮਹਿੰਗੇ ਨੇ ,

1685
ਕਾਲਜ ਦੀ ਜਿੰਦਗੀ ਦਾ ਚੇਤਾ ਆਉਦਾਂ ਵੜਾ ਸੀ,
ਕਈ ਸਾਲਾਂ ਬਾਦ ਅੱਜ ਗੇਟ ਮੂਹਰੇ ਖੜਾ ਸੀ,
ਨਾਲ ਆਣ ਖੜਾ ਹੌਇਆ ਯਾਦਾਂ ਦਾ ਉਹ ਕਾਫਲਾ,
ਉਦੌ ਹੌਲ ਪਏ ਦਿਲ ਵਿੱਚ ਫੇਰ ਲੈਲਾ ਦਾਖਲਾ,
ਵੜੀ ਕਾਹਲ ਪਈ ਕਾਲਜ ਵਿੱਚ ਫੇਰ ਲੈਲਾ ਦਾਖਲਾ,

ਮੇਰੇ ਉ ਜਮਾਤਿਉ ਆਜੌ ਫੇਦ ਫੜੀਏ,
ਅੱਧੀ ਅੱਧੀ ਰਾਤੀਂ ਆਪਾਂ ਹੌਸਟਲ 'ਚ ਵੜੀਏ,
ਕੋਣ ਏ ਪਹੰਚਾਉਦਾ ਗੱਲਾਂ ਕੁੜੀਆਂ ਦੇ ਤੀਕ,
ਲੱਭ ਖਬਰੀ ਦੀ ਕੰਬਲਕੁੱਟ ਕਰੀਏ,
Rose Garden ਚ ਉਹਲੇ ਖੜ ਝਾਕਲਾ,
ਉਦੌ ਹੌਲ ਪਏ ਦਿਲ ਵਿੱਚ ਫੇਰ ਲੈਲਾ ਦਾਖਲਾ,
ਵੜੀ ਕਾਹਲ ਪਈ ਕਾਲਜ ਵਿੱਚ ਫੇਰ ਲੈਲਾ ਦਾਖਲਾ,

1686
ਤੇਰੀ ਹੀ ਮੁਸਕਾਨ ਵਾੰਗੂ ਦਿਸ ਰਹੇ ਨੇ ਫੁਲ ਖਿਲੇ,
ਸਾਨੂੰ ਤਾਂ ਹਰ ਫੁੱਲ ਵਿੱਚੋਂ ਮਹਿਕ ਤੇਰੀ ਹੀ ਮਿਲੇ,
ਹੌਸਲਾ ਇੱਕ ਵਾਰ ਕਰ ਕੇ ਨਾਲ ਤੂੰ ਤੁਰ ਤਾਂ ਸਹੀ,
ਹੌਲੀ ਹੌਲੀ ਪਾਰ ਕਰ ਜਾਵਾਂਗੇ ਆਉਖੇ ਫਾਸਲੇ,

1687
Shayari / ਨੀ ਤੇਰੀ 4 ਦਿਨਾਂ ਤੋ ਯਾਰੀ ਏ
« on: January 03, 2012, 07:17:31 AM »
ਨੀ ਤੇਰੀ 4 ਦਿਨਾਂ ਤੋ ਯਾਰੀ ਏ,
ਮੇਰੇ ਯਾਰ ਪੁਰਾਣੇ ਸਾਲਾਂ ਤੋ,
ਜੇ ਤੂੰ ਛੱਡਣਾ ਬਿੱਲੋ ਛੱਡ ਸਕਦੀ,
ਜੱਟ ਰਹਿ ਨੀ ਸਕਦਾ ਬਿਨ ਯਾਰਾਂ ਤੋ,

1688
Shayari / ਸਹੇਲੀਆ ਅਣਮੂਲੀਆ
« on: January 03, 2012, 07:16:59 AM »
ਬੜਾ Activa ਪੇਆਰਾ ਸੀ,

ਆਪ ਨਾ ਨਹਾਉਂਦੀਆਂ,

Activa ਚਮਕਾਉਂਦੀਆਂ,

ਤੇਜ ਭਜਾਉਂਦੀਆਂ,

active ਦੇ ਪਿਛੇ BULLET ਵੀ ਆਉਂਦੇ.

ਜਿਹੜਾ ਕਮਰਾ ਪ੍ਰੀਤੀ ਦਾ ਸੀ,

ਆਂਟੀ ਸੀ ਪਿੱਟ ਦੀ,

ਕਿੱਟੀ-ਪਾਰਟੀ ਨਿੱਤ ਦੀ,

ਸੇਹਲੀਆਂ ਆਈ ਰਿਹੰਦੀਆਂ,

ਕੱਠੀ ਜਦ ਬੇਹੰਦੀਆਂ. ਚੁਗਲਿਆਂ ਚਲਦਿਆਂ,

1689
ਇੱਕ ਵਾਰ ਮੈ ਆਪਣੇ ਦੋਸਤਾ ਨਾਲ ਕੋਠੇ ਤੇ ਖੜਾ ਸੜਕ ਤੇ ਜਾਦੀਆ ਕੁੜੀ ਨੂੰ ਦੇਖ ਰਿਹਾ ਸੀ,
ਐਨੇ ਚ' ਇੱਕ ਸੋਹਣੀ ਕੁੜੀ ਲੱਗੀ ਤੇ ਮੇਰੇ ਤੋ ਬੋਲੇ ਬਗੈਰ ਰਹਿ ਨਹੀ ਹੋਇਆ,
ਮੈ ਕਿਹਾ ਕਿੱਦਾ ਪਟੌਲਿਆ ਕੀ ਹਾਲ ਆ ਤੇਰਾ-ਕਿੱਧਰ ਨੂੰ ਚੱਲਿਆ,
ਉਹ ਗੁੱਸੇ ਚ' ਆ ਗਈ ਤੇ ਕਹਿਣ ਲੱਗੀ ਆਵਾ ਜੁੱਤੀ ਲਾਹ ਕੇ ਉੱਪਰ,
ਮੈ ਕਿਹਾ ਐਦਾ ਹੀ ਆਜਾ ਉੱਪਰ ਕਿਹੜਾ ''ਪਾਠ'' ਰੱਖਿਆ ਆ,

1690
ਇੱਕ ਗਮ ਮਿਲਦਾ ਹੈ ਕਈ ਵਾਰ ਅਜਿਹਾ,
ਜੋ ਲੱਖਾਂ ਮਨ ਦੀਆਂ ਖੁਸ਼ੀਆਂ ਨੂੰ ਮਾਰ ਦਿੰਦਾ ਏ,
ਗੱਲ ਜਿਸਮ ਤੋਂ ਸ਼ੁਰੂ ਹੋ ਜਿਸਮ ਤੇ ਮੁੱਕ ਜਾਵੇ,
ਕੌਣ ਏ ਜੋ ਇੱਥੇ ਕਿਸੇ ਨੂੰ ਸੱਚਾ ਪਿਆਰ ਦਿੰਦਾ ਏ,
ਇਹ ਨਹੀਂ ਕਿ ਉਹ ਕੋਈ ਖੁਸ਼ੀ ਨਹੀਂ ਦਿੰਦਾ,
ਇੱਕ ਖੁਸ਼ੀ ਨਾਲ ਗਮ ਵੀ ਕਈ ਹਜਾਰ ਦਿੰਦਾ ਏ,
ਮੇਰੇ ਲਹੂ 'ਚ ਸਾਹ ਬਣ ਘੁਲ ਗਈ ਏ ਉਹਦੀ ਯਾਦ,
ਉਹ ਖਬਰੇ ਕਿਸ ਤਰਾਂ ਕਿਸੇ ਨੂੰ ਸੌਖਿਆਂ ਹੀ ਵਿਸਾਰ ਦਿੰਦਾ ਏ,
ਜਖਮ ਦੇਣ ਦਾ ਤਰੀਕਾ ਵੀ ਹੈ ਬੜਾ ਨਿਰਾਲਾ ਉਸਦਾ,
ਜਦੋਂ ਵੀ ਮਿਲੇ ਸੀਨੇ 'ਚ ਇੱਕ ਛੁਰੀ ਉਤਾਰ ਦਿੰਦਾ ਏ,

1691
ਤੈਨੂੰ ਭੁੱਲਣਾ ਉਂਝ ਬਹੁਤਾ ਮੁਸ਼ਕਿਲ ਨਹੀਂ,
ਕੀ ਕਰਾਂ ਪਰ ਸੋਹਣਿਆ ਕਾਬੂ ਚ ਮੇਰਾ ਦਿਲ ਨਹੀਂ,

ਖੌਰੇ ਕਿਸ ਉਮੀਦ ਤੇ ਗੁਜ਼ਰੇਗੀ ਸਾਰੀ ਜ਼ਿੰਦਗੀ,
ਕੱਟਦਾ ਉਨਾਂ ਬਿਨ ਦੋਸਤੋ ਸਾਡਾ ਤਾਂ ਇੱਕ ਪਲ ਨਹੀਂ,

ਸਾਨੂੰ ਤਾਂ ਬੁੱਕਲ ਚ ਬੈਠੈ ਸੱਜਣਾ ਨੇ ਮਾਰਿਐ,
ਜੀਹਦੇ ਹੱਥ ਵਿੱਚ ਖੰਜਰ ਯਾਰੋ ਉਹ ਮੇਰਾ ਕਾਤਿਲ ਨਹੀਂ,

ਲੈਣੀਆਂ ਨੇ ਲਾਵਾਂ ਮੈਂ ਤਾਂ ਓਹਦੀ ਰੂਹ ਨਾਲ,
ਜਿਸਮਾਂ ਦਾ ਮੇਲ ਹੋਵੇ ਇਹ ਮੇਰੀ ਮੰਜ਼ਿਲ ਨਹੀਂ,

ਕਦੀ ਨਾ ਹੋ ਸਕਿਆ ਮੈਂ ਓਹਦੀ ਹੈਸੀਅਤ ਦੇ ਹਾਣ ਦਾ,
ਤਾਹੀਓਂ ਓਹਦੇ ਆਸ਼ਕਾਂ ਦੀ ਗਿਣਤੀ ਵਿੱਚ ਸ਼ਾਮਿਲ ਨਹੀਂ,

ਦੁਆ ਕਰੀਂ ਬਹੁਤੀ ਦੇਰ ਜ਼ਿੰਦਾ ਨਾ ਰਹੇ,
ਤੈਨੂੰ ਭੁੱਲਣ ਦਾ ਯਾਰਾ ਇਸ ਤੋਂ ਬਿਨਾ ਕੋਈ ਹੱਲ ਨਹੀਂ

1692
ਨਾਂ ਤੀਰਾਂ ਤੋਂ-ਤਲਵਾਰਾਂ ਤੋਂ,
ਨਾਂ ਡਰਦਾ ਮੈਂ ਹਥਿਆਰਾਂ ਤੋਂ,
ਨਾਂ ਚੁਗਲਖੋਰ ਮੂੰਹ-ਮਾਰਾਂ ਤੋਂ,
ਮੈਂ ਡਰਾਂ ਕਮੀਨੇ ਯਾਰਾਂ ਤੋਂ,
ਜਿਵੇਂ ਦੁਨਿਆਂ ਡਰਦੀ ਗੋਲੀ ਤੋਂ,
ਡਰੇ ਆਸ਼ਕ ਜੱਗ ਦੀ ਬੋਲੀ ਤੋਂ,
ਕੋਈ ਡਰਦਾ ਧੱਕਮ-ਧੱਕੇ ਤੋਂ,
ਹਰ ਬੇਗੀ ਡਰਦੀ ਯੱਕੇ ਤੋਂ,
ਡਰੇ ਅਮਲੀ ਥਾਣੇਦਾਰਾਂ ਤੋਂ,
ਮੈਂ ਡਰਾਂ ਕਮੀਨੇ ਯਾਰਾਂ ਤੋਂ,

1693
ਅਸੀਂ ਅੰਦਰੋਂ ਅੰਦਰੀਂ ਰੋਂਦੇ ਹਾਂ,
ਸਾਨੂੰ ਦਰਦ ਵਿਖਾਉਣ ਦੀ ਆਦਤ ਨਹੀਂ,
ਜਿੰਦਗੀ ਇੱਕੋ ਸਹਾਰੇ ਕੱਟ ਲਾਂਗੇ,
ਸਾਨੂੰ ਨਵੇਂ ਬਣਾਉਣ ਦੀ ਆਦਤ ਨਹੀਂ,
ਅਸੀਂ ਰੂਹ ਦੀ ਯਾਰੀ ਲਾਉਂਦੇ ਹਾਂ,
ਹੁਸਨਾ ਨੂੰ ਚਾਹੁਣ ਦੀ ਆਦਤ ਨਹੀਂ

1694
ਹਾਂ ਮਾਲਕ ਉੱਜੜੇ ਰਾਹਾਂ ਦੇ,ਆਬਾਦ ਕਰਨ ਦੀ ਲੋੜ ਨਹੀਂ,
ਕੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ,
ਨਹੀਂ ਹੁੰਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ,
ਅਸੀਂ ਅੱਤ ਹਾਂ ਹੋਈ ਤਬਾਹੀ ਦੇ,ਬਰਬਾਦ ਕਰਨ ਦੀ ਲੋੜ ਨਹੀਂ,
ਕੰਮ ਕਿਸੇ ਦੇ ਆਉਣੇ ਵਾਲੇ ਨਹੀਂ,ਕਿਤੇ ਪੂਰੀ ਪਾਉਣੇ ਵਾਲੇ ਨਹੀਂ,
ਬਸ ਭੁੱਲੇ-ਵਿਸਰੇ ਚੰਗੇ ਆਂ, ਸਾਨੂੰ ਯਾਦ ਕਰਨ ਦੀ ਲੋੜ ਨਹੀਂ,

1695
ਪਹਿਲੀ ਗਲ ਤਾਂ ਗੁੱਸੇ ਸਾਰੇ ਦਿਲ ਚੋ ਸਾੜ ਦਿਓ, ਦੂਜਾ ਸੋਚ ਕਮੀਨੀ ਵਾਲਾ ਵਰਕਾ ਹੀ ਪਾੜ ਦਿਓ,
ਜੀ ਦਿਲ ਜਿਤੀਏ, ਜਗ ਜਿਤੀਏ ਵੈਸੇ ਜਿਤਿਆ ਜਾਣਾ ਨਹੀਂ, ਫਿਰ ਪਸ਼ਤਾਵੋ ਗੇ ਜਦ ਦੁਨਿਆ ਆਣ ਬੁਲਾਨਾ ਨੀ,
ਦੁਨਿਆ ਦਾਰ ਸਿਆਣੇ ਇਹ ਸਮਝਾਵਨ ਇਹ ਬੇਠੇ, ਗੈਰਤ ਤੇ ਜ਼ਮੀਰ ਤੇਨੂੰ ਸਮਝਾਵਨ ਹਨ ਬੇਠੇ,
ਜੀ ਬਣ ਕੇ ਜ਼ਹਰੀ ਨਾਗ ਕਿਸੇ ਨੂੰ ਡੰਗੀਏ ਨਾ, ਜਾ ਤਾਂ ਖੰਗੀਏ ਨਾ, ਲੀਕੋ ਲੰਗੀਏ ਨਾ, ਮਥਾ ਲਾ ਲ਼ਿਆ ਜੇ ਤੇ ਮਾਫ਼ੀ ਮੰਗੀਏ ਨਾ,

1696
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ,
ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ,
ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..

1697
Shayari / Shayari by ѕняєєf נαтт кαиg
« on: January 03, 2012, 07:09:28 AM »
ਕੈਸਾ ਦਸਤੂਰ ਹੈ ਇਸ ਦੁਨਿਆ ਦਾ,
ਕਿ ਕਾਗਜ਼ ਕਲਮ ਵੀ ਜ਼ਾਰੋ ਜ਼ਾਰ ਰੋਏ।

ਕੈਸੇ ਬੇ-ਦਿਲ ਤੇ ਪੱਥਰ ਸ਼ਹਿਰ ਆਏ,
ਰਾਤ ਅਸੀ ਰੋਈਏ,ਦਿਨੇ ਅਖਬਾਰ ਰੋਏ।

ਨੀਰ-ਏ-ਪੰਜਆਬ ਤੋ ਅੱਜ ਸ਼ਰਾਬ ਜਿਆਦਾ,
ਕਿ ਸਤਲੁਜ,ਜ਼ੇਹਲਮ,ਬਿਆਸ,ਰਾਵੀ,ਚਨਾਬ ਰੋਏ।

ਕੈਸੇ ਹੱਥੀ ਥ੍ਹਮਾ ਦਿੱਤੇ ਨੇ ਗੁਲਦਸਤੇ ਤੁਸਾਂ,
ਕਿ ਸਹਿਮੀ ਤੇ ਹੋਈ ਡਰੀ ਬਹਾਰ ਰੋਏ।

ਅੱਜ ਕਿਉ ਗੋਰੇ ਦੇਸ਼ਾ ਦੀਆ ਮਸ਼ੀਨਾ ਬਣੇ,
ਕਿ ਇਕੱਲੜੇ ਰਹੇ ਤੁਹਾਡੇ ਘਰ-ਬਾਰ ਰੋਏ।

1698
ਪਿਪਲਾਂ ,ਬਰੋਟਿਆਂ ਦੀ ਛਾਂ ਕਿਵੇ ਭੁਲ ਗਈ ,
ਮਿਲਦੇ ਸੀ ਜਿਥੇ ਓਹ ਥਾਂ ਕਿਵੇ ਭੁਲ ਗਈ ,
ਮਰਜੀ ਨਾਲ ਕੀਤੀ ਚਾਹੇ ਮਜਬੂਰੀ ਚ ਕੀਤੀ,
ਜੇਹ੍ੜ੍ਹੀ ਬੁਲੀਆਂ ਚੋ ਕੀਤੀ ਓਹ " ਹਾਂ " ਕਿਵੇ ਭੁਲ ਗਈ

1699
Shayari / Shayari by ѕняєєf נαтт кαиg
« on: January 03, 2012, 07:08:30 AM »
ਸਿਖਰ ਦੁਪਹਿਰ ਸੀ ਉਮਰਾਂ ਦੀ,
ਮੈਂ ਰੋਗ ਇਸ਼ਕ ਦਾ ਲਾ ਬੈਠਾ।
ਮੈਨੂੰ ਇਸ਼ਕ ਨੇ ਪਾਗਲ ਕਰ ਦਿੱਤਾ,
ਮੈਂ ਆਪਣਾ ਆਪ ਭੁਲਾ ਬੈਠਾ।
ਮੈਂ ਬਣਕੇ ਪੀੜ ਮੁਹੱਬਤ ਦੀ,
ਜਿੰਦ ਉਹਦੇ ਨਾਂ ਲਿਖਵਾ ਬੈਠਾ।
ਮੇਰੀ ਹਸਰਤ ਚੰਨ ਨੂੰ ਪਾਉਣ ਦੀ ਸੀ,
ਕਿਤੇ ਦੂਰ ਉਡਾਰੀ ਲਾਉਣ ਦੀ ਸੀ।
ਪਰ ਅੰਬਰੀਂ ਉਡਦਾ ਉਡਦਾ ਮੈਂ,
ਅੱਜ ਖੁਦ ਧਰਤੀ ਤੇ ਆ ਬੈਠਾ

1700
Shayari / Shayari by ѕняєєf נαтт кαиg
« on: January 03, 2012, 07:08:09 AM »
ੳਹਨੇ ਅਪਣਾ ਦਿਲ ਕਦੇ ਦਿੱਤਾ ਨਹੀਂ,

ਅਸੀਂ ਹੋਰਾਂ ਤੋਂ ਕਦੇ ਦਿਲ ਲਿਆ ਹੀ ਨਹੀਂ,

ੳਹਨਾਂ ਸਾਨੂੰ ਅਪਣਾ ਕਦੇ ਮੰਨਿਆ ਹੀ ਨਹੀਂ,

ਤੇ ਅਸੀ ਹੋਰਾਂ ਨੂੰ ਅਪਣਾ ਕਦੇ ਕਿਹਾ ਹੀ ਨਹੀਂ,

ੳਹਨੇ ਸਾਨੂੰ ਅਪਣੇ ਦਰ ਕਦੇ ਖੜਨ ਨਹੀਂ ਦਿੱਤਾ,

ਤੇ ਮੈਂ ਹੋਰਾਂ ਦੇ ਦਰ ਕਦੇ ਗਿਆ ਹੀ ਨਹੀਂ,

ਦਿਲ ੳਹਦੇ ਇਸ਼ਕ ਚ ਐਸਾ ਉਲਝਿਆ ਕਿ,

ਹੋਰਾਂ ਦੇ ਚੱਕਰਾਂ ਚ ਕਦੇ ਪਿਆ ਹੀ ਨਹੀਂ.,

Pages: 1 ... 80 81 82 83 84 [85] 86 87 88 89 90 ... 129