1081
Religion, Faith, Spirituality / ਸਾਖੀਆਂ
« on: August 04, 2012, 07:16:33 AM »
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਗਟ ਹੋਣਾ
ਜਦ ਬਹੁਤ ਸਾਰਾ ਦੁਨੀਆ ਤੇ ਅਤਿਆਚਾਰ ਹੋਣ ਲੱਗਾ ਤਾਂ ਜਿਧਰ ਕਿਧਰ ਵੈਰ ਵਿਰੋਧ ਵਧ ਗਏ। ਸ਼ਰਧਾ ਭਗਤੀ ਨਿੰਮ੍ਰਤਾ ਜਾਂਦੀ ਰਹੀ ਤਾਂ ਸਰਬ ਸ਼ਕਤੀ ਅਰ ਗੁਰੂ ਪਦਵੀ ਦੇ ਕੇ ਜੈਸਾ ਲਿਖਿਆ ਹੈ – ਜੋਤਿ ਰੂਪ ਹਰਿ ਆਪਿ ਗੁਰੂ ਨਾਨਕ ਕਹਾਇਓ।। ਸੰਸਾਰ ਤੇ ਦੁਨੀਆ ਤਾਰਨ ਵਾਸਤੇ ਭੇਜਿਆ ਹੈ। ਜੈਸਾ ਕਿ ਲਿਖਿਆ ਹੈ –
ਸੁਣੀ ਪੁਕਾਰ ਦਾਤਾਰ ਪ੍ਰਭੁ ਗੁਰ ਨਾਨਕ ਜਗ ਮਹਿ ਪਠਾਯਾ।।
ਚਰਨ ਧੋਇ ਰਹਿਰਾਸ ਕਰ ਚਰਨਾਮ੍ਰਿਤ ਸਿਖਾ ਪੀਲਾਯਾ।।
ਪਾਰਬ੍ਰਹਮ ਪੂਰਣ ਬ੍ਰਹਮ ਕਲਿਜੁਗ ਅੰਦਰ ਦਿਖਾਯਾ।।
ਚਾਰੇ ਪੈਰ ਧਰਮ ਦੇ ਚਾਰ ਵਰਨ ਇਕ ਵਰਨ ਕਰਾਯਾ।।
ਰਾਣਾ ਰੰਕ ਬਰਾਬਰੀ ਪੈਰੀ ਪੌਣਾ ਜਗ ਵਰਤਾਯਾ।।
ਉਲਟਾ ਖੇਲ ਪਿਰੰਮ ਦਾ ਪੈਰਾਂ ਉਪਰ ਸੀਸ ਨਿਵਾਯਾ।।
ਕਲਿਜੁਗ ਬਾਬੇ ਤਾਰਿਆ ਸਤਿਨਾਮ ਪਡ਼੍ਹ ਮੰਤ੍ਰ ਸੁਣਾਯਾ।।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਭਾਰਤ ਵਰਸ਼ ਉਤੇ ਉਪਕਾਰ ਕੀਤੇ ਹਨ ਕੁਲ ਦੁਨੀਆ ਉਤੇ ਰੋਸ਼ਨ ਹਨ, ਇਨ੍ਹਾਂ ਨੇ ਉਪਕਾਰ ਕਰਕੇ ਸਾਰੀ ਦੁਨੀਆਂ ਨੂੰ ਤਾਰਿਆ ਜਿਸ ਜਗਾਂ ਗਏ ਸੁਕੇ ਦਰਖਤ ਹਰੇ ਹੋ ਗਏ, ਜਿਥੇ ਪਾਣੀ ਨਹੀਂ ਸੀ ਉਥੇ ਪਰਤਖ ਹੁਣ ਤਕ ਚਸ਼ਮੇ ਜਾਰੀ ਹਨ। ਰੇਠਿਆਂ ਨੂੰ ਅੰਗੂਰਾਂ ਤੋਂ ਵੀ ਮਿੱਠੇ ਕਰ ਦੇਣਾ ਏਹ ਪਰਤਖ ਕਰਾਮਾਤ ਹੁਣ ਤਕ ਹੈ। ਸ੍ਰੀ ਗੁਰੂ ਨਾਨਕ ਦੇਵ ਦੀ ਰੇਲ ਮੋਟਰ ਅਤੇ ਸਵਾਰੀ ਬਿਨਾਂ ਹੀ ਸਾਰੀ ਦੁਨੀਆ ਵਿਚ ਸੈਰ ਕਰਦੇ ਰਹੇ ਐਸੀਆਂ ਕਰਾਮਾਤਾਂ ਅਜ ਤਕ ਕਿਸੇ ਅਵਤਾਰ ਪੈਗੰਬਰ ਨੇ ਨਹੀਂ ਕੀਤੀਆਂ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਗਟ ਹੋਣ ਦਾ ਬ੍ਰਿਤਾਂਤ ਭਵਿਸ਼ਤ ਪੁਰਾਣ ਵਿਚੋਂ
(ਇਹ ਕਥਾ ਵੇਦ ਵਿਆਸ ਜੀ ਨੇ ਭਵਿਸ਼ਯ ਪੁਰਾਣ ਵਿਚ ਲਿਖੀ ਹੈ)
ਏਵੰਵਈ ਧਰਮ ਪ੍ਰਾਚਰੰਯੰ, ਭਵਿਸ਼ਯ ਸਦਾ ਕਲੌ।
ਕਥਾ ਵਈ ਲੋਕ ਰਖਯਾਰਥੰ, ਮਲੇਛਾਂਨਾ ਨਾਸਹੋਤਵੇ।
ਪਸਚੰਮੇਤੇ ਸ਼ੁਭੇ ਦੇਸੇ, ਵੇਦੀ ਵੰਸੇਚ ਨਾਨਕ।
ਨਾਮਨਾ ਭੁਵ ਰਾਜ ਰਿਖੀ, ਬ੍ਰਹਮਗਯਾ ਨੇਕ ਮਾਨਸਾ।
ਭਵਿਸ਼ਤੀ ਕਲਊ ਸਕੰਦ, ਤਤ ਬਿਤਯੰ ਕਲਯਾ ਹਰੇ।
ਸ੍ਰੀ ਮਾਨ ਰਾਜ ਸਾਰਦੂਲਾਂ, ਨੁਪ ਦਸਯੰਤੀ ਪਨਾ।
ਮਲੇਛਾਨਰਹਿ ਨਿਸਯੰਤਸਕੰਦ ਧਰਮਤ ਤੁੰਪਦੇ ਸਕ੍ਰਿਤ।
ਤੌ ਨੇਕ ਦਿਸੀ ਮਾਰ ਗੈਵਯ, ਗ੍ਰਹੀ ਸਯੰਤੀ ਭੂਮਿਪਾ।
ਮੇਵ ਰਾਜ ਕਰ ਸਯੰਤੀ, ਤਸਯ ਸਿਖ ਸਾਨੂੰ ਸਾਰਤਾ।
ਭਾਵ ਅਰਥ – ਕਲਿਜੁਗ ਵਿਚ ਜਦ ਧਰਮਰਾਜ ਦੀ ਗਿਲਾਨੀ ਹੋਵੇਗੀ ਲੋਕਾਂ ਦੀਆਂ ਬੁਧਾਂ ਵਿਗਡ਼ਕੇ ਪਾਪ ਕਰਮ ਦਾ ਉਦੈ ਹੋਵੇਗਾ ਤਦ ਲੋਕਾਂ ਦੇ ਧਰਮ ਰੱਖਣ ਵਾਸਤੇ ਤੇ ਮਲੇਛਾ ਦਾ ਨਾਸ ਕਰਨ ਵਾਸਤੇ ਇਕ ਅਵਤਾਰ ਪਸਚਮ ਦੇਸ਼ ਵਿਚ ਪੈਦਾ ਹੋਵੇਗਾ, ਜਿਸ ਦਾ ਨਾਮ ਗੁਰੂ ਨਾਨਕ ਜੀ ਹੋਵੇਗਾ ਜੋ ਕਿ ਵੇਦੀ ਕੁਲ ਵਿਖੇ ਪੈਦਾ ਹੋ ਕੇ ਜਗਤ ਦਾ ਉਧਾਰ ਕਰੇਗਾ ਅਰ ਸਿਖ ਧਰਮ ਫੈਲਾ ਕਰ ਧਰਮ ਦਾ ਪ੍ਰਚਾਰ ਕਰੇਗਾ।
ਦੁਨੀਆਂ ਵਿਚ ਉਸ ਵਕਤ ਕਈ ਤਰਾਂ ਦੇ ਅਤਯਾਚਾਰ ਹੋ ਰਹੇ ਸਨ ਇਸ ਦਾ ਨਮੂਨਾ ਆਪ ਸੂਰਜ ਪ੍ਰਕਾਸ਼ ਇਤਿਹਾਸਿਕ ਗ੍ਰੰਥ ਦੀ ਭੂਮਿਕਾ ਵਿਚ ਪਡ਼੍ਹ ਸਕਦੇ ਹੋ। ਕੁਝ ਇਸ ਪ੍ਰਕਾਰ ਵੀ ਹਨ –
ਮਿਰਜਾਪੁਰ ਬਿੰਧ ਬਾਸਨੀ ਦੇਵੀ ਅਗੇ ਜਿਸ ਤਰਾਂ ਹੁਣ ਹਿੰਦੂ ਬਕਰੇ ਝਟਕਾਉਂਦੇ ਹਨ ਓਸ ਵੇਲੇ ਇਹ ਹੁਕਮ ਨਹੀਂ ਸੀ। ਇਕ ਦਿਨ ਰਾਜਪੂਤ ਨੇ ਝਟਕਾ ਦਿੱਤਾ ਏਸ ਪਿਛੇ ਉਸ ਦਾ ਪੁਤਰ ਦੇਵੀ ਦੇ ਸਾਹਮਣੇ ਹਲਾਲ ਕਰਾਇਆ।
ਕਾਂਸ਼ੀ ਜੀ ਵਿਚ ਇਕ ਰਾਮ ਪ੍ਰਸ਼ਾਦਿ ਪ੍ਰਸਿਧ ਪੰਡਤ ਮੂਰਤੀ ਪੂਜਾ ਆਪਣੇ ਅੰਦਰ ਕਰਦਾ ਸੀ ਕਾਜ਼ੀ ਨੇ ਸੰਖ ਦੀ ਆਵਾਜ਼ ਸੁਣ ਕੇ ਉਸ ਦੇ ਮੂੰਹ ਵਿਚ ਗਾਂ ਦੀ ਹੱਡੀ ਦਵਾਈ, ਤਦ ਵੀ ਦੀਨ ਉਸ ਨੇ ਨਾ ਮੰਨਿਆ ਤਾਂ ਕਤਲ ਕਰਾ ਦਿਤਾ। ਜਿਨ੍ਹਾਂ ਨੇ ਉਸ ਦੇ ਛੁਡਾਉਣ ਦਾ ਯਤਨ ਕੀਤਾ, ਓਹ ਧਰਮੋਂ ਬੇਧਰਮ ਕਰਕੇ ਮਾਰੇ ਗਏ। ਏਸੇ ਨੇ ਹੁਕਮ ਦੀ ਰਖਿਆ ਸੀ ਕਿ ਕੋਈ ਧੀ ਭੈਣ ਹਿੰਦੂਆਂ ਦੀ ਪਹਿਲਾਂ ਮੁਸਲਮਾਨ ਦੀ ਭੇਟਾ ਹੋਏ ਬਿਨਾਂ ਹਿੰਦੂ ਦੇ ਘਰ ਨਾ ਵਸੇ। ਕੋਈ ਗਹਿਣਾ ਕਪਡ਼ਾ ਕਿਸੇ ਹਿੰਦੂ ਤੀਵੀਂ ਮਰਦ ਨੂੰ ਨਾ ਪਾਉਣਾ ਮਿਲੇ ਏਸੇ ਤਰਾਂ ਸੋਹਣਾ ਕੁਡ਼ੀ ਮੁੰਡਾ ਛੇ ਮਹੀਨੇ ਦੀ ਖੁਰਾਕ ਤੋਂ ਅੰਨ ਕਿਸੇ ਹਿੰਦੂ ਦੇ ਘਰ ਨਾ ਰਹੇ, ਵਿਚਾਰ ਦੀ ਕੀ ਗੱਲ ਹੈ, ਜਦ ਹਾਕਮ ਏਸ ਤਰਾਂ ਦਾ ਸੀ ਤਾਂ ਹੋਰ ਮੁਸਲਮਾਨਾਂ ਦੀ ਕੀ ਗਲ ਹੈ? ਜਦ ਏਸ ਤਰਾਂ ਸੰਸਾਰ ਇਹਨਾਂ ਦੇ ਹਥੋਂ ਦੁਖੀ ਹੋ ਕੇ ਅਕਾਲ ਪੁਰਖ ਵਾਹਿਗੁਰੂ ਅਗੇ ਪੁਕਾਰ ਕਰਨ ਲਗਾ ਤਾਂ ਕਰਤਾਰ ਨੇ ਸਭ ਜੀਆਂ ਦੇ ਬਚਾਉ ਵਾਸਤੇ ਸੰਨ1526 ਬਿਕ੍ਰਮੀ ਕਤਕ ਸੁਦੀ 15 ਨੂੰ ਰਾਏ ਭੋਏ ਦੀ ਤਲਵੰਡੀ ਵਿਚ ਕਾਲੂ ਚੰਦ ਮਹਿਤੇ ਦੇ ਘਰ ਤ੍ਰਿਪਤਾ ਦੀ ਕੁੱਖੋਂ ਇਕ ਪਹਿਰ ਦੇ ਤਡ਼ਕੇ ਐਤਵਾਰ ਬਹਿਲੋਲ ਲੋਦੀ ਬਾਦਸ਼ਾਹ ਦੇ ਵੇਲੇ ਗੁਰੂ ਨਾਨਕ ਜੀ ਨੂੰ ਪ੍ਰਗਟ ਕੀਤਾ ਜਿੰਨਾਂ ਦੇ ਆਵਣ ਕਰ ਕੇ ਸੁਤੇ ਹੀ ਲੋਕਾਂ ਦੇ ਮਨ ਪਾਪ ਵਲੋਂ ਹਟ ਕੇ ਦਇਆ ਧਰਮ ਵਲ ਜੁਡ਼ਨ ਲਗੇ। ਓਸ ਵੇਲੇ ਵਧਾਈਆਂ ਮਿਲਣ ਲਗੀਆਂ, ਮਹਿਲੇ ਕਾਲੂ ਨੇ ਪੰਡਤ ਨੂੰ ਸਦਿਆ ਕਿ ਟੇਵਾ ਬਣਾਵੇ ਤਾਂ ਪੰਡਤ ਨੇ ਦਾਈ ਤੋਂ ਬਾਲਕ ਦੇ ਲਛਣ ਪੁਛੇ ਤਾਂ ਦੋਲਤਾਂ ਦਾਈ ਨੇ ਆਖਿਆ ਮੇਰੇ ਹਥਾਂ ਵਿਚ ਕਈ ਬਾਲਕ ਜੰਮੇ ਹੈਨ ਪਰ ਇਹੋ ਜਿਹਾ ਨੀਂਗਰ ਮੈਂ ਕੋਈ ਨਹੀਂ ਡਿੱਠਾ ਏਸ ਦੇ ਜਨਮ ਸਮੇਂ ਆਪੇ ਹੀ ਘਰ ਵਿਚ ਐਸਾ ਚਾਨਣ ਹੋ ਗਿਆ ਸੀ ਜਿਸ ਤਰਾਂ ਸੂਰਜ ਚਡ਼ੇ ਹੁੰਦਾ ਹੈ ਸਾਰੇ ਪਾਸਿਓਂ ਸੁਗੰਧੀ ਆਉਣ ਲਗੀ ਸੀ ਕੋਲੋਂ ਤਦ ਤੁਲਸਾਂ ਦਾਸੀ ਨੇ ਭੀ ਲਖਣ ਬਹੁਤ ਹੀ ਸੋਹਣੇ ਦਸੇ, ਸਾਰੀਆਂ ਗਲਾਂ ਸੁਣ ਕੇ ਪੰਡਤ ਨੇ ਗ੍ਰਹਿ ਕੁੰਡਲੀ ਮੇਲਕੇ ਪੱਤ੍ਰੀ ਬਣਾਈ ਤੇ ਮਹਿਤਾ ਕਾਲੂ ਜੀ ਨੂੰ ਜਾ ਸੁਣਾਈ ਤੇ ਦਸਿਆ ਕਿ ਇਹ ਬਾਲਕ ਵਡਾ ਭਾਗਾਂ ਵਾਲਾ ਹੋਵੇਗਾ, ਦੇਵਤਾ ਮਨੁਖ ਪਸੂ ਪੰਛੀ ਏਸ ਦੀ ਈਨ ਮੰਨਣਗੇ, ਸਾਰੇ ਜਗਤ ਦਾ ਤਾਰਕ ਹੋਵੇਗਾ। ਏਸ ਦਾ ਪੰਥ ਚਲੇਗਾ ਤਾਂ ਕਾਲੂ ਜੀ ਨੇ ਪਰੋਹਤ ਨੂੰ ਬਹੁਤ ਦਾਨ ਸਨਮਾਨ ਦਿਤਾ ਤੇ ਨਾਨਕ ਨਾਮ ਰਖਿਆ ਕਿਉਂਕਿ ਇਹਨਾਂ ਦੀ ਭੈਣ ਨਾਨਕੀ ਸੀ।
ਜਾਂ ਗੁਰੂ ਜੀ ਤਿੰਨ ਵਰ੍ਹਿਆਂ ਦੇ ਹੋਏ ਤਾਂ ਬਾਲਕਾਂ ਨੂੰ ਖੇਡਣ ਸਮੇਂ ਭਜਨ ਵੱਲ ਹੀ ਜੋਡ਼ਦੇ ਤੇ ਚੰਗੇ ਪ੍ਰਸੰਗ ਸੁਣਾ ਸੁਣਾ ਕੇ ਉਹਨਾਂ ਨੂੰ ਬੋਧ ਕਰਦੇ। ਇਹਨਾਂ ਦੀਆਂ ਗਲਾਂ ਸੁਣਨ ਨੂੰ ਹਰ ਵੇਲੇ ਛੋਟੇ ਵਡੇ ਤੀਵੀਂ ਮਰਦ ਪਾਸ ਖਲੋਤੇ ਰਹਿੰਦੇ ਤੇ ਜੋ ਕੁਝ ਘਰੋਂ ਮਿਲਦਾ ਗਰੀਬ ਗੁਰਬੇ ਨੂੰ ਦੇ ਦੇਂਦੇ। ਜਿਸ ਕਰਕੇ ਇਹਨਾਂ ਦੇ ਗੁਣਾਂ ਦੀ ਚਰਚਾ ਸਾਰੇ ਹੋਣ ਲਗ ਪਈ ਤੇ ਲੋਕ ਦਰਸ਼ਨ ਕਰਨ ਲਈ ਆਉਣ ਲਗ ਪਏ ਜਿਸ ਕਰਕੇ ਪਿੰਡ ਦੇ ਬੂਹੇ ਅਗੇ ਵਣਾਂ ਹੇਠ ਭੀਡ਼ ਲਗੀ ਰਹੇ, ਜੇ ਕੋਈ ਗਲ ਪੁਛਦਾ ਉਸ ਦੀ ਚੰਗੀ ਤਰਾਂ ਨਿਸ਼ਾ ਕਰਦੇ।
ਇਕ ਦਿਨ ਗੁਰੂ ਜੀ ਦੀ ਮਾਸੀ ਲਖੋ ਨੇ ਆਪਣੀ ਭੈਣ ਨੂੰ ਆਖਿਆ ਤੇਰਾ ਪੁਤਰ ਕਮਲਾ ਹੈ ਤਾਂ ਗੁਰੂ ਜੀ ਬੋਲੇ ਮਾਸੀ ਤੇਰਾ ਪੁਤਰ ਮੇਰੇ ਨਾਲੋਂ ਵੀ ਵਧ ਕਮਲਾ ਹੋਵੇਗਾ। ਸੋ ਉਸ ਦਾ ਪੁਤਰ ਰਾਮ ਥੰਮਣ ਮਸਤ ਬੈਰਾਗੀ ਸਾਧ ਹੋਇਆ। ਜਿਸ ਦੀ ਮਾਨਤਾ ਹੁਣ ਕਸੂਰ ਵਸਾਖੀ ਦਾ ਮੇਲਾ ਲਗਦਾ ਸੀ।
source:- http://www.veerpunjab.com/page.php?id=505