December 04, 2024, 09:17:50 PM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 31 32 33 34 35 [36] 37 38 39 40 41 ... 45
701
ਰਾਂਤੀ ਇੱਕ ਸੁਪਨਾ ਮੈਂ ਤੱਕਿਆ ਸੀ ਹਾਣੀਆਂ
ਫੁੱਲਾਂ ਵਾਲੀ ਸੇਜ਼ ਦੀਆਂ ਮੌਜਾਂ ਅਸੀਂ ਮਾਣੀਆਂ
ਬੜਾ ਰੋਈ ਜਦੋਂ ਅੱਖ ਖੁੱਲੀ ਮੇਰੀ,
ਮੈਂ ਰਹਾਂ ਅਰਦਾਸ ਕਰਦੀ, ਕਦੋਂ ਬਣੂਗੀਂ ਸੋਹਣਿਆਂ ਤੇਰੀ

ਮੇਰਾ ਏਂ ਤੂੰ ਰਾਜਾ ਵੇ ਮੈਂ ਤੇਰੀ ਬਣਾ ਰਾਣੀ
ਜੁੱਗੋ ਜੁੱਗ ਚੱਲੇ ਸਾਡੇ ਪਿਆਰ ਦੀ ਕਹਾਣੀ
ਤਾਰ ਦਿਲ ਦੀ ਸੋਹਣਿਆਂ ਛੇੜੀ
ਮੈਂ ਰਹਾਂ ਅਰਦਾਸ ਕਰਦੀ, ਕਦੋਂ ਬਣੂਗੀਂ ਸੋਹਣਿਆਂ ਤੇਰੀ

702
ਸੋਚਾਂ ਵਿੱਚ ਮੈਂ ਰਹਾਂ ਸੋਚਦੀ, ਬਾਰੇ ਤੇਰੇ ਹਾਣਦਿਆ
ਤੂੰ ਨਾ ਆਇਆ ਨਿੱਤ ਨੇ ਆਉਂਦੇ ਲਾਰੇ ਤੇਰੇ ਹਾਣਦਿਆ
ਜੇ ਕੱਲਿਆਂ ਹੀ ਸੀ ਛੱਡਣਾ ਅੜਿਆ ਕਿਉਂ ਅਪਣਾਉਣਾਂ ਸੀ
ਮੇਰੇ ਮਾਪਿਆਂ ਤੋ ਵੱਖ ਕਰਕੇ ਕਿਹੜਾ ਵੈਰ ਕਮਾਉਣਾਂ ਸੀ

ਫੋਟੋਆਂ ਨਾ ਕੁਝ ਬੋਲਣ ਵੇ ਮੈਂ ਲੱਖ ਬੁਲਾਉਂਦੀ ਹਾਂ
ਦੱਸ ਦੇਵਾਂ ਕਿੰਝ ਤੋਲ ਕੇ ਵੇ ਤੈਨੂੰ ਕਿੰਨਾਂ ਚਾਹੁੰਨੀ ਆਂ
ਇੱਕਠਿਆਂ ਜੀਣ ਦੇ ਵਾਅਦੇ ਕਰ ਕਿਉਂ ਸੁੱਕਣੇ ਪਾਉਣਾ ਸੀ
ਮੇਰੇ ਮਾਪਿਆਂ ਤੋ ਵੱਖ ਕਰਕੇ ਕਿਹੜਾ ਵੈਰ ਕਮਾਉਣਾਂ ਸੀ

703
ਪਿਆਰ ਚ ਵਿਛੋੜੇ ਦੀ , ਮੈਥੋਂ ਮੁੱਖ ਮੋੜੇ ਦੀ
ਦੱਸ ਕੀ ਸਜ਼ਾ ਦੇਵਾਂ, ਦਿਲ ਮੇਰਾ ਤੋੜੇ ਦੀ
ਤੇਰੇ ਹੋਰ ਕੀ ਕੀ ਦੱਸਾਂ ਮੈਂ ਗੁਨਾਂਹ
ਜੇ ਤੂੰ ਮੈਨੂੰ ਪਿਆਰ ਕਰਦਾ, ਜਿੰਦ ਆਪਣੀ ਲਵਾਂਉਂਦੀ ਤੇਰੇ ਨਾਂ
ਜੇ ਤੂੰ ਮੈਨੂੰ ਪਿਆਰ ਕਰਦਾ

ਤੇਰੇ ਜਿਹੇ ਝੂਠਿਆਂ ਨੇ ਕੀਤਾ ਬਦਨਾਮ
ਰੱਬ ਜਿਹੇ ਇਸ਼ਕ ਦਾ ਸੱਚਾ ਸੁੱਚਾ ਨਾਮ
ਮੇਰੇ ਦਿਲ ਨੂੰ ਮਨਾਇਆ ਸੀ ਮਸਾਂ
ਜੇ ਤੂੰ ਮੈਨੂੰ ਪਿਆਰ ਕਰਦਾ, ਜਿੰਦ ਆਪਣੀ ਲਵਾਂਉਂਦੀ ਤੇਰੇ ਨਾਂ
ਜੇ ਤੂੰ ਮੈਨੂੰ ਪਿਆਰ ਕਰਦਾ

704
ਤੂੰ ਭੁੱਲ ਗਈ ਜੋ ਬੀਤਾਏ ਪੱਲ ਨਾਲ ਮੇਰੇ ਨੀ ਆਜਾ ਬਹਿਕੇ ਯਾਦ ਕਰਾਵਾਂ,,
ਕਰਦੀ ਸੀ ਪਿਆਰ ਦੀਆਂ ਗੱਲਾ ਨੀ ਤੂੰ ਗਲ੍ਹ ਪਾ ਮੇਰੇ ਇਹ ਗੋਰੀਆਂ ਬਾਹਵਾਂ,,
ਅੱਜ ਮੇਰੇ ਬਿਨ ਕਿਦਾ ਜੀ ਲਿਆ ਸਜਣਾ ਕਦੇ ਲੈਂਦੀ ਸੀ ਤੂੰ ਮੇਰੇ ਸਾਹਾਂ ਵਿਚ ਸਾਹਵਾਂ..
ਤੂੰ ਭੁੱਲ ਗਈ ਰੱਬ ਖੈਰ ਕਰੇ ਜੇ ਮੈਂ ਭੁੱਲਾਂ ਤਾਂ ਓਸੇ ਪੱਲ ਮਰਜਾਵਾਂ..
ਕਹਿੰਦੀ ਸੀ Kultej ਤੂੰ ਇਕ ਵਾਰ ਰੁੱਸ ਤੈਨੂੰ ਪੂਰੀ ਇਬਾਦਤ ਨਾਲ ਮਨਾਵਾਂ..
ਚਲੇ ਗਈ ਤੂੰ ਆਪੇ ਦੂਰ ਦੱਸ ਚੰਦਰੀਏ ਕਿਦਾ ਤੈਨੂੰ ਮੋੜ ਲਿਆਵਾਂ…

705
ਸਾਡੀ ਦੋਸਤੀ ਜਾਂ ਆਪਣਾ ਗ਼ਰੂਰ ਰੱਖ ਲੈ
ਦੋਹਾਂ ਵਿਚੋਂ ਤੈਨੂੰ ਜਿਹੜਾ ਮਨਜ਼ੂਰ ਰੱਖ ਲੈ

ਸਾਥੋਂ ਤੇਰੇ ਤੋਂ ਬਗੈਰ ਨਹੀਂ ਕੱਟੇ ਜਾਣੇ ਦਿਨ
ਯਾਦ ਆਪਣੀ ਨੂੰ ਭਾਵੇਂ ਸਾਥੋਂ ਦੂਰ ਰੱਖ ਲੈ

ਲੰਘੇ ਲਾਰਿਆਂ ਦੇ ਵਿਚ ਕਈ ਹਾੜ ਤੇ ਸਿਆਲ
ਕਦੋਂ ਆਉਣਾ ਏ ਤੂੰ ਦਿਨ ਉਹ ਜ਼ਰੂਰ ਰੱਖ ਲੈ

ਸਾਥੋਂ ਬੜੀ ਭੁੱਲ ਹੋਈ ਪਿਆਰ ਮੰਗ ਬੈਠੇ ਹਾਂ
ਥੋੜਾ ਵਫਾ ਵਾਲਾ ਤੂੰ ਵੀ ਦਸਤੂਰ ਰੱਖ ਲੈ

ਕੰਮ ਆਪਣਾ ਹੀ ਔਖੇ ਵੇਲੇ ਆਉਂਦਾ ਹੁੰਦਾ ਏ
ਗੱਲ ਦਿਲ ਵਿਚ ਆਪਣੇ ਹਜ਼ੂਰ ਰੱਖ ਲੈ

706
ਅਰਥੀ ਉਤੇ ਪਿਆ ਵੇਖ ਤੇਰਾ ਯਾਰ ਕੂੜੇ,
ਤਕ ਲੇ ਮੁਖ ਤੂ ਜਾਦੀ ਵਾਰ ਕੂੜੇ,
ਦੂਰ ਖੜੀ ਵੇਨ ਕਿਊ ਪਾਊਦੀ ਹੋ ਕੇ ਤਕ ਨੇੜੇ ਨੀ,
ਮਾ ਨੁ ਪੁਤ ਨੀ ਲਬਨਾ ਤੇਨੂ ਯਾਰ ਬਥੇਰੇ ਨੀ.

707
ਹਰ ਰੋਜ ਨਵੇਂ ਬਹਾਨੇ ਦੀ ਦੁਹਾਈ ਨਾ ਦਿਆ ਕਰ ,
ਮਿਲਣਾ ਨਹੀ ਹੁੰਦਾ ਤਾ ਦਿਖਾਈ ਨਾ ਦਿਆ ਕਰ ...
ਹੁਣ ਤੇਰੀ ਗੱਲਾਂ ਦੇ ਵਿਚ ਸੱਚਾਈ ਨਹੀ ਮਿਲਦੀ ,
ਐਵੇਂ ਆਪਣੇ ਪਿਆਰ ਦੀ ਸਫਾਈ ਨਾ ਦਿਆ ਕਰ.......

708
ਟੁੱਟ ਕੇ ਰਿਸ਼ਤਾ ਸਾਡਾ ਹੋਰ ਵੀ ਖ਼ੂਬਸੂਰਤ ਹੋ ਗਿਆ,,,,,,

ਉਸ ਨੂੰ ਮਿਲ ਗਈ ਮੰਜਿਲ ਤੇ ਮੈਂ ਫਿਰ ਤੋਂ ਮੁਸਾਫਿਰ ਹੋ ਗਿਆ.........!!

709
ਦੂਰ ਹੋਣਾ ਵੀ ਔਖਾ ਨੇੜੇ ਆ ਵੀ ਨਹੀ ਸਕਦੇ_,
● ਉਸਨੂੰ ਖੋਣਾ ਵੀ ਨਹੀ ਚਾਹੁੰਦੇ ਉਸਨੂੰ ਪਾ ਵੀ ਨਹੀ ਸਕਦੇ__,
● ਉਹ ਹੀ ਹੈ ਹਰ ਫਾਸ਼ਲਾ ਹੈ ਇਸ ਜ਼ਿੰਦਗੀ ਦਾ__,
● ਉਸਨੂੰ ਰੋਲ ਵੀ ਨਹੀ ਸਕਦੇ ਤੇ ਪਾਰ ਲਾ ਵੀ ਨਹੀ ਸਕਦੇ..

710
ਓਹ ਏਕ ਵਾਰ ਕਹੇ ਤਾਂ ਸਹੀ ਕੇ ਮੇਰੇ ਤੋ ਬਿਨਾ ਕਿਸੇ ਹੋਰ ਨੂ ਮੋਹਬਤ ਨਾ ਕਰੀ
ਸੋਹ ਰੱਬ ਦੀ ਕਦੇ ਆਪਣੇ ਆਪ ਨੂ ਵੀ ਸ਼ੀਸ਼ੇ ਚ ਪਿਆਰ ਨਾਲ ਨਾ ਵੇਖਾ...

711
ਜੇ ਕਦੀ ਤੁਹਾਨੂੰ ਜ਼ਿੰਦਗੀ ਚ ਦੋ ਵਾਰੀ ਪਿਆਰ ਹੋ ਜਾਂਦਾ ਹੈ,
ਤਾਂ ਹਮੇਸ਼ਾ ਦੂਜਾ ਪਿਆਰ ਹੀ ਚੁਣੋ.......
ਕਿਉਂ ਕੀ ਜੇ ਤੁਹਾਡਾ ਪਹਿਲਾ ਪਿਆਰ ਸਚਾ ਹੁੰਦਾ,
ਤਾਂ ਦੂਸਰਾ ਪਿਆਰ ਤੁਹਾਨੂੰ ਕਦੀ ਹੁੰਦਾ ਹੀ ਨਾ....

712
ਅੱਧੀ ਰਾਤ ਨੂੰ ਇੱਕ ਸੁਪਨਾ ਆਣ ਖਲੋ ਜਾਂਦਾਂ
ਫਿਰ ਸੌਣਾ ਵੀ ਔਖਾ ਹੋ ਜਾਦਾਂ
ਪਿਆਰ ਉਹਦੇ ਦਾ ਸ਼ਰੂਰ
ਮੇਰੀ ਨਸ ਨਸ ਨੂੰ ਮੋਹ ਜਾਦਾਂ
ਸੌਹ ਰੱਬ ਦੀ ਪਿਆਰ ਕੀਤਾ ਨੀ ਜਾਦਾਂ
ਪਿਆਰ ਤਾਂ ਆਪਣੇ ਆਪ ਹੀ ਹੋ ਜਾਦਾ..

713
ਯਾਦ ਦਿਲਾ ਕਿ ਹੁਣ ਸਾਨੂੰ ਭੁੱਲ ਜਾਨ ਲੱਗੇ,
ਵਾਦੇ ਕਿਤੇ ਸੀ ਜੋ ਹੁਣ ਤੋੜ ਕਿ ਜਾਣ ਲੱਗੇ,
ਪਤਾ ਨਹੀ ਕੀ ਨਾਰਾਜ਼ਗੀ ਹੈ ਸਾਡੇ ਨਾਲ,
ਅਸੀ ਅਜਨਬੀ ਹਾ ਜਾ ਹੁਣ ਗੈਰਾ ਵਿੱਚ ਅੳਣ ਲੱਗੇ

714
♥ ਅਜ਼ੀਬ ਜਿਹਾ ਜ਼ਹਿਰ ਸੀ ਉਸ ਦੀਆ ਯਾਦਾਂ ਵਿੱਚ ♥

♥ ਸਾਰੀ ਉਮਰ ਗੁਜ਼ਰ ਗਈ ਸਾਨੂੰ ਮਰਦੇ ਮਰਦੇ ♥
              ♥♥♥♥♥♥♥♥♥♥♥

715
ਉਹਨੇ ਤੋੜਨ ਲੱਗੇ ਇਹ ਵੀ ਨਾ ਸੋਚਿਆ ਕਿ
ਉਸਨੂੰ ਧੁੱਪੇ ਰਾਹਾਂ ਚ 2-2 ਘੰਟੇ ਖੜਨਾ ਪਿਆ ਸੀ!!!!!

716
ਤੇਰੇ ਰਾਂਹਵਾਂ ਦੇ ਵਿੱਚ ਆਂਵਾਂਗੇ
ਤੂੰ ਦੇਖ਼ੀ ਭਾਵੇ ਨਾ ਦੇਖ਼ੀ
ਤੈਨੂੰ ਦਿਲ ਦਾ ਹਾਲ ਸੁਣਾਵਾਂਗੇ
ਤੂੰ ਸੁਣੀ ਭਾਵੇਂ ਨਾ ਸੁਣੀ
ਅਸੀ ਕੱਢਣਾ ਤੈਨੂੰ ਦਿਲ ਚੋਂ ਨਹੀ
ਤੂੰ ਵਸਾਈ ਭਾਵੇਂ ਨਾ ਦਿਲੀਂ
ਤੇਰੇ ਪਿੰਡ ਆਉਣੋਂ ਹਟਣਾ ਨਹੀ.
ਤੂੰ ਮਿਲੀ ਭਾਵੇਂ ਨਾ ਮਿਲੀ.
ਅਸੀ ਲਾ ਬੈਠੇ ਰੋਗ ਇਸ਼ਕੇ ਦਾ
ਜਿਸਦੀ ਕੋਈ ਵੀ ਦਵਾ ਨਹੀ.
ਕਿਉਂ ਤੇਰੇ ਉੱਤੇ ਮਰਦਿਆਂ ਦੀ ਦਿਲ ਤੇਰੇ ਵਿੱਚ ਜਗਾ ਨਹੀ.
ਘੁਮ ਕੇ ਦੇਖ ਲਿਆ ਪੂਰਾ ਪੰਜਾਬ
ਤੇਰੇ ਕਹਿਣ ਤੇ ਕਿ ਹੋਰ ਲੱਭ ਲਾ
ਪਰ ਤੇਰੇ ਤੋਂ ਸੋਹਣੀ ਜੋਤ ਨੂੰ ਨਾ ਮਿਲੀ

717
ਦੁਨੀਆ ਤੇ ਲੋਕਾ ਦੀ ਮੋਤ ਦਾ ਕਾਰਨ ਤਾ ਦੁਸਮਣ ਬਣਦੇ ਨੇ
ਮੈ ਖੁਸਨਸੀਬ ਆ ਜਿਹਦੀ ਮੋਤ ਦੀ ਦੁਆ ਸੱਜਣ ਕਰਦੇ ਨੇ..

718
ਕਾਸ਼ ! ਕੋਈ ਇਸ ਤਰਾਂ ਵਾਕਿਫ਼ ਹੋਵੇ ਮੇਰੀ ਜ਼ਿੰਦਗੀ ਤੋਂ,

ਮੈਂ ਬਾਰਿਸ਼ 'ਚ ਵੀ ਰੋਵਾਂ ਤੇ ਉਹ ਮੇਰੇ ਹੰਝੂ ਪਛਾਣ ਲਵੇ.

719
ਮਜਬੂਰੀ ਪਿਆਰ ਵਿੱਚ ਆਵੇ ਆਸ਼ਿਕ ਤਾਂ ਮਰਦਾ
ਯਾਰ ਸਾਥ ਨਾ ਨਿਭਾਵੇ ਆਸ਼ਿਕ ਤਾਂ ਮਰਦਾ
ਕਦੇ ਮਰਦਾ ਨਾ ਆਸ਼ਿਕ ਮੌਤ ਆਪਣੀ
ਕੋਈ ਸਾਹਿਬਾ ਬਣ ਮਰਵਾਵੇ ਆਸ਼ਿਕ ਤਾਂ ਮਰਦਾ

720
ਜੀਨਾ ਨਹੀ ਸੀ ਆਉਂਦਾ ਓਹਨਾ ਜੀਨਾ ਸਿਖਾ ਦਿਤਾ ,..
ਗਲ ਨਾਲ ਲਗਾ ਕੇ ਓਹਨਾ ਮੇਰਾ ਮਾਨ ਵਧਾ ਦਿਤਾ
ਕਚ ਦਾ ਟੁਕੜਾ ਸੀ ਮੈਂ ਉਸਨੇ ਕੋਹਿਨੂਰ ਬਣਾ ਦਿਤਾ ,..
ਫੇਰ ਪਤਾ ਨੀ ਕੀ ਹੋਏਆਂ ਓਹਨਾ ਐਸੀ ਠੋਕਰ ਮਾਰੀ
ਤੇ ਮੇਰਾ ਵਜੂਦ ਹੀ ਮਿਟਾ ਦਿੱਤਾ,,,!!!:(

Pages: 1 ... 31 32 33 34 35 [36] 37 38 39 40 41 ... 45