This section allows you to view all posts made by this member. Note that you can only see posts made in areas you currently have access to.
Topics - ѕняєєf נαтт кαиg
Pages: 1 ... 10 11 12 13 14 [15] 16 17 18 19 20 ... 45
281
« on: January 03, 2012, 01:17:51 AM »
ਸਾਉ ਕੁੜੀ ਦੀ ਭਾਲ ਭੁੱਲਕੇ ਇਸ ਰੰਗਲੀ ਦੁਨੀਆ ਨੂੰ,
ਬਸ ਕਿਸੇ ਦਾ ਹੋਣ ਨੂੰ ਜੀ ਕਰਦਾ,
ਰੱਖਕੇ ਅਪਣਾ ਸਿਰ ਕਿਸੇ ਦੇ ਮੋਡੇ ਤੇ,
ਹੁਣ ਮੇਰਾ ਰੋਣ ਨੂੰ ਜੀ ਕਰਦਾ,
ਬਹੁਤ ਕੱਲੇਆਂ ਕੱਟ ਲਏ ਦਿਨ,
ਹੁਣ ਕਿਸੇ ਦਾ ਹੋਣ ਨੂੰ ਜੀ ਕਰਦਾ,
ਜੇ ਆਇਆ ਕਰੇ ਉਹ ਸੁਪਨੇ ਵਿੱਚ,
ਮੇਰਾ ਸਾਰੀ ਉਮਰ ਸੌਣ ਨੂੰ ਜੀ ਕਰਦਾ
282
« on: January 03, 2012, 01:17:10 AM »
ਹਰ ਕਿਸੇ ਨੂੰ ਹੀ ਨਾਂ ਪਲਕਾਂ ਤੇ ਬਿਠਾ ਕੇ ਰਖਿਉ, ਫਾਸਲੇ ਦੀ ਲੋੜ ਹੈ ਜਿੰਨੀ,ਉੰਨਾਂ ਬਣਾ ਕੇ ਰਖਿਉ, ਦੇਖ ਕੇ ਹਨੇਰੇ ਚੁਫ਼ੇਰੇ, ਪਰਤ ਹੀ ਨਾਂ ਜਾਵਾਂ ਮੈਂ, ਘਰ ਚ ਮੇਰੇ ਆਉਣ ਤੱਕ ਦੀਵਾ ਜਗਾ ਕੇ ਰਖਿਉ
283
« on: January 03, 2012, 01:16:31 AM »
ਯਾਰੋ ਰੰਨਾਂ ਚੰਚਲ ਹਾਰੀਆਂ ਕੀ ਰੰਨਾਂ ਦਾ ਇਤਬਾਰ ਇਹ ਦਿਨੇ ਡਰਨ ਪਰਛਾਂਵਿਓਂ ਰਾਤੀਂ ਨਦੀਆਂ ਕਰਦੀਆਂ ਪਾਰ ਪਹਿਲਾਂ ਹਸ ਹਸ ਲਾਓਂਦੀਆਂ ਯਾਰੀਆਂ ਫਿਰ ਰੋ ਰੋ ਕਰਨ ਖਵਾਰ ਇਹ ਅੰਦਰ ਵਾੜ ਮਰਵਾਓਂਦੀਆਂ ਹੱਥੀਂ ਆਪੇ ਆਪਣੇ ਯਾਰ ਕਹਿੰਦੇ ਭੱਠ ਰੰਨਾਂ ਦੀ ਦੋਸਤੀ ਜਿਹੜੀ ਟੁੱਟਦੀ ਅੱਧ ਵਿਚਕਾਰ ਓਹ ਅੱਜ ਤੱਕ ਮੂਹੋਂ ਬੋਲਦਾ ਇਕ ਜੰਡ ਜੰਡੋਰਾ ਬਾਰ ਜਿਥੇ ਸਾਹਿਬਾਂ ਭਾਈਆਂ ਵੱਲਦੀ ਗਈ ਹੋ ਸੀ ਭੁੱਲ ਪਿਆਰ ਓਥੇ ਡੱਕਰੇ ਕਰਕੇ ਚੰਦੜਾਂ ਜੱਟ ਮਿਰਜ਼ਾ ਦਿੱਤਾ ਮਾਰ 365 ਚਲਿੱਤਰ ਨਾਰ ਦੇ ਰੰਨ ਹੈ ਤਿੱਖੀ ਤਲਵਾਰ ਧਰਤੀ ਨੂੰ ਇਹ ਕੰਬਣ ਲਾਓਂਦੀਆਂ ਜਿੱਥੇ ਜੁੜ ਕੇ ਬਹਿ ਜਾਣ ਚਾਰ..
284
« on: January 03, 2012, 01:15:53 AM »
ਉਹ ਕੁੜੀ ਵੀ ਹੁਸੀਨ ਤੇ ਮੈਂ ਵੀ ਜਵਾਨ ਸੀ, ਸਾਡੇ ਬੁਲ੍ਹਾਂ ਉਤੇ ਦੋਹਾਂ ਦੇ ਨਿੰਮੀ ਮੁਸਕਾਨ ਸੀ ਹਨੇਰਾ ਵੀ ਘੁੱਪ ਨੇੜੇ ਬੰਦਾ ਨਾ ਕੋਈ ਜਾਤ ਸੀ, ਚੁੱਪ ਦਾ ਦੌਰ ਚਾਰੇ ਪਾਸੇ ਸੁੰਨਸਾਨ ਸੀ ਏਨਾਂ ਕੁ ਹੀ ਫਾਸਲਾ ਦੋਹਾਂ ਵਿਚਕਾਰ ਸੀ, ਇੱਕ ਦੂਸਰੇ ਨੂੰ ਸੁਣਦੀ ਸਾਡੇ ਸਾਹਾਂ ਦੀ ਆਵਾਜ਼ ਸੀ ਉਹਦੇ ਸਾਹਾਂ ਦੀ ਸੀ ਗਰਮੀ ਜੋ ਅੱਗ ਲਾਉਂਦੀ ਕਾਲਜੇ ਨੂੰ, ਜਾਪੇ ਇੰਝ ਸ਼ਮਾ ਕੋਈ ਛੱਡ ਆਈ ਸ਼ਮਾਦਾਨ ਸੀ ||
ਇੱਕ ਮੁੱਖ ਉਹਦਾ ਦੁਧੋਂ ਚਿੱਟਾ, ਮਾਤ ਪਾਉਂਦਾ ਚੰਨ ਨੂੰ ਸੀ, ਦੂਜਾ ਤਿਰਛਿਆਂ ਨੈਣਾਂ ਦੇ ਚਲਾਉਂਦੀ ਉਹ ਬਾਣ ਸੀ ਪਰੀਆਂ ਦੀ ਭੈਣ ਆਖਾਂ ਜਾਂ ਰਾਣੀ ਆਖਾਂ ਹੁਸਨਾਂ ਦੀ, ਹੱਥ ਲਾਇਆਂ ਮੈਲੀ ਹੋਵੇ ਉਹ ਐਸੀ ਰਕਾਨ ਸੀ ਖਹਿ ਗਿਆ ਸੀ ਹੱਥ ਮੇਰਾ ਜਦੋਂ ਉਹਦੇ ਹੱਥ ਨਾਲ, ਸੋਚਿਆ ਸੀ ਮੈਂ ਮਨਾਂ ਅੱਜ ਰਬ ਮਿਹਰਬਾਨ ਹੈ ਦਿਲ ‘ਚ ਉਸਾਰੀ ਬੈਠਾ ਲੱਖਾਂ ਹੀ ਮਹੱਲ ਸੀ, ਖੁੱਲ ਗਈ ਅੱਖ ਜਦੋਂ ""ਸ਼ਾਇਰ"" ਬੜਾ ਪਰੇਸ਼ਾਨ ਸੀ
285
« on: January 03, 2012, 01:14:49 AM »
ਪਹਿਲਾਂ ਪੀਤੀ ਲੁਕ ਲੁਕ ਕੇ, ਫੇਰ ਆਮ ਹੁੰਦੇ ਗਏ... ਦਿਨੋਂ ਦਿਨ ਦਾਰੂ ਦੇ ਗੁਲਾਮ ਹੁੰਦੇ ਗਏ... ਹੋਸ਼ ਜਦੋਂ ਆਈ, ਉਦੋਂ ਮਸ਼ਹੂਰ ਹੋ ਗਏ... ਪਿਆਰ ਤਾਂ ਨਹੀਂ ਮਿਲਿਆ, ਪਰ... ਅਸੀਂ ਹੁਸਨਾਂ ਦੇ ਪਾਰਖੂ ਜ਼ਰੂਰ ਹੋ ਗਏ...
286
« on: January 03, 2012, 01:14:22 AM »
ਮੇਰੇ ਸਿਰ ਤੇ ਮੁਹੱਬਤ ਕਰਨ ਦਾ ਇਲਜ਼ਾਮ ਹੋਣਾ ਸੀ, ਭਰੀ ਦੁਨੀਆਂ ਚ ਮੇਰੇ ਇਸ਼ਕ ਨੇ ਬਦਨਾਮ ਹੋਣਾ ਸੀ, ਮੇਰੇ ਸੀਨੇ ਚ ਤੇਰੀ ਯਾਦ ਦਾ ਵਿਸ਼ਰਾਮ ਹੋਣਾ ਸੀ, ਜ਼ਮਾਨੇ ਭਰ ਚ ਮੇਰੇ ਨਾਂ ਦਾ ਚਰਚਾ ਆਮ ਹੋਣਾ ਸੀ, ਅਸੀਂ ਚੰਗੇ ਰਹੇ ਜੋ ਮਰ ਗਯੇ ਭੁੱਖੇ ਹੀ ਬਾ-ਇੱਜ਼ਤ, ਜੇ ਇੱਜ਼ਤ ਵੇਚ ਕੇ ਖਾਂਦੇ ਤਾਂ ਫਿਰ ਬਦਨਾਮ ਹੋਣਾ ਸੀ, ਮੁਹੱਬਤ ਇਸ ਲਈ ਕੀਤੀ ਕੇ ਜਿੱਤ ਜਾਵਾਂਗੇ ਹਰ ਬਾਜ਼ੀ, ਅਸਾਨੂੰ ਕੀ ਪਤਾ ਸੀ ਇਸ਼ਕ ਵਿੱਚ ਨਾਕਾਮ ਹੋਣਾ ਸੀ, ਤਬੀਅਤ ਦਿਨ-ਬ-ਦਿਨ ਮੇਰੀ ਵਿਗੜਦੀ ਜਾ ਰਹੀ ਹੈ ਪਰ, ਤੁਸੀਂ ਇੱਕ ਵਾਰ ਮਿਲ ਪੈਂਦੇ ਤਾਂ ਕੁਝ ਆਰਾਮ ਹੋਣਾ ਸੀ, ਭਰੋਸਾ ਸੀ ਜਿਨ੍ਹਾਂ ਤੇ ਧੋਖਾ ਦੇ ਗਏ ਹੁਣ ਉਹ ਵੀ, ਮੇਰੇ ਵਿਸ਼ਵਾਸ ਦਾ ਆਖਿਰ ਇਹੀ ਅੰਜਾਮ ਹੋਣਾ ਸੀ,
287
« on: January 03, 2012, 01:13:55 AM »
ਲੋਕੀ ਹਾਝੂੰ ਦੇਖ ਕੇ ਪੁਛਦੇ ਨੇ, ਕੇ ਤੈਨੂੰ ਕਿਸ ਦੀਆ ਯਾਦਾਆ ਆਉਦੀਆ ਨੇ, ਜੱਦ ਫੜਦਾ ਮੈ ਗਲਾਸੀ ਪੈਗ ਲਾਉਣ ਲਾਈ, ਫਿਰ ਉਸ ਕਮਲੀ ਦੀਆ ਕਸਮਾ ਦਿੱਤੀਆ ਸਾਤਉਦੀਆ ਨੇ, ਕੀ ਕਰੀਏ ਯਿਕੀਨ ਅੱਜ ਕੱਲ ਦੇ ਲੋਕਾ ਦਾ, ਦਿਲ ਕਾਲੇ ਤੇ ਸੂਰਤਾ ਪਿਆਰੀਆ ਨਜ਼ਰ ਆਉਦੀਆ ਨੇ.
288
« on: January 03, 2012, 01:13:26 AM »
ਆਸ਼ਕਾਂ ਨੂਂ ਮਾਰ ਪੈਂਦੀ ਬੇਵਫ਼ਾਈ ਦੀ, ਵਿਆਹ ਦੇ ਪਿਛੋਂ ਮਾਰ ਚਂਦਰੀ ਵਿਆਹੀ ਦੀ,
ਸ਼ੇਰ ਖਾਂਦਾ ਮਾਰ ਧੋਖੇ ਦੇ ਸ਼ਿਕਾਰ ਤੋਂ,
ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ
ਮਾਪਿਆਂ ਨੂਂ ਮਾਰਦੀ ਔਲਾਦ ਚਂਦਰੀ,
ਵਹਿਸ਼ੀਆਂ ਨੂਂ ਮਾਰ ਜਾਵੇ ਜਾਤ ਕਂਜਰੀ,
ਪੱਗ ਵੱਟੀ ਮਾਰ ਖਾਂਦੀ ਮਾੜੇ ਯਾਰ ਤੋਂ,
ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ
ਅੱਲੜ ਨੂਂ ਮਾਰ ਦੇਣ ਰਾਤਾਂ ਕਾਲੀਆਂ,
ਚੋਬਰਾਂ ਨੂਂ ਤਿੱਖੇ-ਤਿੱਖੇ ਨੈਣਾਂ ਵਾਲੀਆਂ,
ਛੜਿਆਂ ਨੂਂ ਮਾਰ ਨਾਰੀ ਦੇ ਸ਼ਿਂਗਾਰ ਤੋਂ,
ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ
289
« on: January 03, 2012, 01:12:56 AM »
ਮੇਰਾ ਇਹ ਇਸ਼ਕ ਸੱਚਾ ਜੇ ਕਿਧਰੇ ਨਾਕਾਮ ਹੋ ਜਾਏ, ਤਾਂ ਪਿਛਲੇ ਆਸ਼ਿਕਾਂ ਵਾਂਗੂੰ,ਮੇਰਾ ਭੀ ਨਾਮ ਹੋ ਜਾਏ, ਸ਼ਾਇਦ ਇਸੇ ਕਰ ਕੇ ਤੇਰਾ ਮੇਰਾ ਮੇਲ ਨਹੀਂ ਹੁੰਦਾ, ਕਿ ਇਸ਼ਕ ਦੇ ਨਾਲ ਛੋਹ ਕੇ, ਹੁਸਨ ਵੀ ਬਦਨਾਮ ਨਾਂ ਹੋ ਜਾਏ
290
« on: January 03, 2012, 01:12:30 AM »
ਓਸ ਕੰਨੀ ਮੁੰਦਰਾ ਵਾਲੇ ਦੇ ਮੇਰੇ ਕੋਲ ਬਹਿਣ ਨੂੰ ਜੀ ਕਰਦਾ ਰੀਝਾ ਲਾ ਕੇ ਤੱਕਣ ਨੂੰ ਮੇਰਾ ਮੇਰਾ ਚੰਨ ਕਹਿਣ ਨੂੰ ਜੀਅ ਕਰਦਾ ਨਾ ਕਹਿਣ ਵਾਲੀ ਗੱਲਾ ਵੀ ਸੁਹੰ ਰੱਬ ਦੀ ਕਹਿਣ ਨੂੰ ਜੀ ਕਰਦਾ ਪਰ ਓਸ ਨੇ ਕੋਲ ਜ਼ਾ ਕੇ ਮੈ ਭੁੱਲ ਜ਼ਾਦੀਂ ਹਾਂ ਮੇਰਾ ਕੀ ਕਹਿਣ ਨੂੰ ਜੀਅ ਕਰਦਾ਼
291
« on: January 03, 2012, 01:12:08 AM »
ਹੋਣ ਮੁਬਾਰਕਾ ਸੱਜਣਾ ਤੇਨੁੰ, ਨਵਾ ਪਿਆਰ ਤੇ ਯਾਰ ਨਵੇ.. ਤੋੜ ਪੁਰਾਣੇ ਪਾ ਲੇ ਜਿਹੜੇ, ਗਲ ਬਾਵਾਂ ਦੇ ਹਾਰ ਨਵੇ.. ਕਲ ਤੱਕ ਸੀ ਜੋ ਜਾਨ ਤੋ ਪਿਆਰੇ, ਅੱਜ ਉਹਨਾ ਨੂੰ ਗੈਰ ਦਸੇ, ਕੀਤੇ ਵਾਦੇ ਕਸਮਾ ਭੁੱਲ ਕੇ, ਦਿਲ ਵਿਚ ਆਏ ਵਿਚਾਰ ਨਵੇ.. ਸਾਡੇ ਵਾਂਗ ਨਾ ਉਹ ਵੀ ਰੋਵਣ, ਨਾਲ ਉਹਨਾ ਦੇ ਵਫਾ ਹੋਵੇ, ਹੋ ਜਾਣੇ ਨੇ ਜਦੋ ਪੁਰਾਣੇ, ਜਿਹੜੇ ਨੇ ਦਿਨ ਚਾਰ ਨਵੇ... ਵਸਦਾ ਰਹਿ ਖੁਸ਼ੀਆਂ ਵਿਚ ਸੱਜਣਾ, ਤੂੰ ਟੁੱਟਾ ਦਿਲ ਕੀ ਹੋਰ ਕਰੇ, ਪੱਤਝੜ ਨਾ ਜਿੰਦਗੀ ਵਿਚ ਆਵੇ, ਐਸੀ ਲਿਆਉਣ ਬਹਾਰ ਨਵੇ
292
« on: January 03, 2012, 01:09:27 AM »
ਸਾਨੂੰ ਵਿਛੜਿਆਂ ਕਈ ਕਈ ਸਾਲ ਹੋ ਗਏ, ਹੱਸਦੇ ਵੱਸਦੇ ਆਪੋ ਆਪਣੇ ਹਾਲ ਹੋ ਗਏ, ਫੇਰ ਵੀ ਓਹ ਬਣਾ ਕੇ ਆਲਣਾ ਮੇਰੇ ਕਿਸੇ ਕੋਨੇ ਵਿੱਚ ਰਹਿੰਦੀ ਏ, ਅੱਜ ਵੀ ਹੂਕ ਤੇਰੇ ਨਾਂ ਦੀ ਸੱਜਣਾ ਦਿਲ ਮੇਰੇ ਵਿੱਚ ਪੈਂਦੀ ਏ।
ਕੀ ਕੀ ਸੁਣਾਵਾਂ ਗੱਲਾਂ ਓਸ ਮੁਟਿਆਰ ਦੀਆਂ, ਉਸ ਮੋਤਿਓਂ ਸੱਚੇ ਸੁੱਚੇ ਯਾਰ ਦੀਆਂ, ਕਈ ਪੌੜੀਆਂ ਚੜਿਆ ਪਿਆਰ ਦੀਆਂ ਇੱਕ ਤਿਆਗ ਦੀ ਚੜਨੀ ਰਹਿੰਦੀ ਏ, ਅੱਜ ਵੀ ਹੂਕ ਤੇਰੇ ਨਾਂ ਦੀ ਸੱਜਣਾ ਦਿਲ ਮੇਰੇ ਵਿੱਚ ਪੈਂਦੀ ਏ।
ਅੱਜ ਵੀ ਕਦੇ ਕਦਾਈਂ ਉਸ ਢਾਬ ਤੇ ਜਾ ਕੇ ਬਹਿੰਦਾ ਹਾਂ, ਕੁੱਝ ਤੇਰੀ ਸੁਣਨਾ ਲੋਚਦਾ ਹਾਂ ਕੁਝ ਦਿਲ ਆਪਣੇ ਦੀ ਕਹਿੰਦਾ ਹਾਂ, ਤੇਰੇ ਨਾਲ ਓਥੇ ਮੈਂ ਬਹੁਤ ਇਕਰਾਰ ਕੀਤੇ ਇੱਕ ਆਖਰੀ ਬਾਤ ਜੋ ਕਰਨੀ ਰਹਿੰਦੀ ਏ, ਅੱਜ ਵੀ ਹੂਕ ਤੇਰੇ ਨਾਂ ਦੀ ਸੱਜਣਾ ਦਿਲ ਮੇਰੇ ਵਿੱਚ ਪੈਂਦੀ ਏ।
ਇੱਕੋ ਸਿਆਹੀ ਇੱਕੋ ਵਰਕਾ ਇੱਕੋ ਹੀ ਸਾਡੀ ਗੱਲਬਾਤ ਸੀ, ਓਹੀ ਚੰਦ ਤੇ ਓਹੀ ਤਾਰੇ ਪਰ ਨਾ ਪਹਿਲਾਂ ਵਾਲੀ ਰਾਤ ਸੀ, ਜਿਸਦੀ ਨਿੱਘ ਅਸੀਂ ਰਹੇ ਮਾਣਦੇ ਓਹ ਚਾਨਣੀ ਅੱਜ ਹੋਰ ਦੇ ਵਿਹੜੇ ਰਹਿੰਦੀ ਏ, ਅੱਜ ਵੀ ਹੂਕ ਤੇਰੇ ਨਾਂ ਦੀ ਸੱਜਣਾ ਦਿਲ ਮੇਰੇ ਵਿੱਚ ਪੈਂਦੀ ਏ।
293
« on: January 03, 2012, 01:08:50 AM »
ਹਾਸਾ ਸਾਡੀ ਕਿਸਮਤ ਵਿੱਚ ਨਹੀਓਂ ਲਿਖਿਆ ਹਾਸਾ ਸਾਡੀ ਕਿਸਮਤ ਵਿੱਚ ਨਹੀਓਂ ਲਿਖਿਆ ਅਸੀਂ ਦਰਦਾਂ ਦੇ ਦਰਿਆਵਾਂ ਵਿੱਚ ਵਹਿਣਾ ਸਿੱਖ ਲਿਆ ਲੋੜ ਪਵੇ ਕਦੇ ਸਾਡੀ ਤਾਂ ਖੁੱਲੇ ਨੇ ਬੂਹੇ ਸਦਾ ਤੇਰੇ ਲਈ ਅਸੀਂ ਹੁਣ ਬੂਹਿਆਂ ’ਤੇ ਹੀ ਖੜ੍ਹਨਾ ਸਿੱਖ ਲ !!
ਦਰਦ ਹੋਵੇ ਕੁਝ ਦੁਨੀਆ ਵਾਲਿਓ ਤੁਹਾਡੇ ਕੋਲ ਵੀ ਤਾਂ ਇਸ ਬਦ-ਕਿਸਮਤ ਦੇ ਬੂਹੇ ਉੱਪਰ ਰੱਖ ਜਾਇਓ ਕਿਊਂਕਿ ਹੁਣ ਅੱਸੀਂ ਰੋਜ਼ ਬੂਹੇ ਸਾਫ਼ ਕਰਨਾ ਵੀ ਸਿੱਖ ਲਿਆ ਸਾਫ਼ ਕਰਕੇ ਬੂਹੇ ਲੋਕਾਂ ਦੇ ਦਰਦ ਨਾਲ ਆਪਣਾ ਦਰਦ ਵੀ ਹੁਣ ਅਸੀਂ ਪੂਰੀ ਤਰ੍ਹਾਂ ਸਹਿਣਾ ਸਿੱਖ ਲਿਆ !!
294
« on: January 03, 2012, 01:08:19 AM »
ਜਿਨਾ ਨੂਂ ਲੱਗੇ ਅਸੀ ਚੰਗੇ ਉਨਾ ਦਾ ਧੰਨਵਾਦ, ਜਿਨਾ ਨੂੰ ਲੱਗੇ ਮਾੜੇ ਉਨਾ ਨੰ ਪਿਆਰ ਹਾਜ਼ਰ ਹੈ.. ਜਿਨਾ ਸਾਡੇ ਨਾਲ ਵੰਡਾਏ ਦੁਖ ਉਹ ਯਾਰ ਸਾਡੇ, ਜਿਨਾ ਨੇ ਦਿਤੇ ਦੁਖ ਉਨਾ ਲਈ ਵੀ ਜਾਨ ਹਾਜਰ ਹੈ.. ਚੰਗਾ ਮਾੜਾ ਹੌਵੇ ਕਿਸੇ ਨੰ ਕਿਹਾ ਤਾ ਕਰੀਉ ਮਾਫ , ਜਿਨਾ ਨੇ ਲੈਣੇ ਸਾਡੇ ਤੌ ਬਦਲੇ ਉਨਾ ਲਈ ਗੁਨਾਹਗਾਰ ਹਾਜਰ ਹੈ
295
« on: January 03, 2012, 01:07:55 AM »
ਜਿੰਦਗੀ ਤੋਂ ਵੱਡੀ ਕੋਈ ਸਜ਼ਾ ਵੀ ਨਹੀਂ... ਤੇ ਜੁਰਮ ਹੈ ਕੀ ਇਹ ਪਤਾ ਵੀ ਨਹੀਂ...
ਜਿੰਦਗੀ ਨੇ ਗਮਾਂ ਤੋਂ ਬਿਨਾਂ ਕੁਝ ਦਿੱਤਾ ਵੀ ਨਹੀਂ, ਤੇ ਰਾਹ ਖੁਸ਼ੀਆਂ ਦਾ ਮੇਰੇ ਮੁਹਰੇ ਕੀਤਾ ਵੀ ਨਹੀਂ, ਲੱਗੇ ਜਿੰਦਗੀ ਨੂੰ ਮੇਰੀ ਫਿਕਰ ਰਤਾ ਵੀ ਨਹੀਂ... ਤੇ ਜੁਰਮ ਹੈ ਕੀ ਇਹ ਪਤਾ ਵੀ ਨਹੀਂ...
ਮੇਰੇ ਲਈ ਤਾਂ ਵਕਤ ਵੀ ਇਕੋ ਜਗਾਹ ਖੜ ਗਿਆ, ਬੇਮੋਸਮੀ ਜਿੰਦਗੀ ਮੇਰੀ ਹਰ ਮੋਸਮ ਪੱਤਝੜ ਰਿਹਾ, ਮੇਰੇ ਕੋਲ ਬਹਾਰਾਂ ਵਾਲਾ ਇੱਕ ਪੱਤਾ ਵੀ ਨਹੀਂ... ਤੇ ਜੁਰਮ ਹੈ ਕੀ ਇਹ ਪਤਾ ਵੀ ਨਹੀਂ..
296
« on: January 03, 2012, 01:07:12 AM »
ਇਸ਼ਕ ਦੇ ਵਿੱਚ ਲੱਗੀ ਚੋਟ ਕਰਾਰੀ ਹੁੰਦੀ ਏ, ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ, ਜਿਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਹਿੰਦੇ ਨੇ, ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ। ਆਪਣਿਆਂ ਤੋ ਟੁੱਟ ਕੇ ਜਿਹੜਾ ਬਣਜੇ ਹੋਰਾਂ ਦਾ, ਕਾਹਦਾ ਮਾਣ ਪਤੰਗਾ ਨੂੰ ਵੇ ਕੱਚੀਆਂ ਡੋਰਾਂ ਦਾ, ਜਿਹੜੀ ਇਕ ਦੀ ਹੋ ਕੇ ਰਹਿ ਜੇ ਨਾਰ ਤਾਂ ਉਹਨੂੰ ਕਹਿੰਦੇ ਨੇ, ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ। ਲੋਕਾਂ ਪਿਛੇ ਲੱਗਕੇ ਆਪਣੇ ਘਰ ਨਹੀਂ ਪੱਟੀਦੇ, ਪਿਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ, ਜਿਹੜਾ ਰੀਝਾਂ ਨਾਲ ਪਿਰੋਇਆ ਹਾਰ ਤਾਂ ਉਹਨੂੰ ਕਹਿਂਦੇ ਨੇ, ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।
ਛੱਡ ਯਾਰ ਮੇਰੇ ਬਾਰੇ ਜਾਣ ਕੇ ਕੀ ਕਰਨਾ........ ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ,ਜਿਥੇ ਬਹਿਕੇ ਗੱਪਾ ਮਾਰਦੇ ਹਾ। ਅਸੀ ਘੁਮਦੇ ਵਿਚ ਜੀਪਾ ਦੇ ,ਜਾ ਸ਼ੋਕ ਬੁੱਲਟ ਦੇ ਪਾਲਦੇ ਹਾ । ਗੱਲ ਵਿਚ ਚੈਨੀਆਂ ਤੇ ਮੂੱਛਾ ਖੂੰਡੀਆ ਨੇ,ਯਾਰਾ ਲਈ ਜਾਨਾਂ ਵਾਰਦੇ ਹਾ । ਜਨੀ ਖਣੀ ਵੱਲ ਅੱਖ ਨੀ ਜਾਦੀ,ਟੀਸੀ ਵਾਲਾ ਬੇਰ ਹੀ ਝਾਡ਼ਦੇ ਹਾ । ਮੇਰੇ ਯਾਰਾ ਨਜਰ ਨਾ ਲੱਗ ਜਾਵੇ ਸਾਡੀ ਯਾਰੀ ਨੂੰ ,ਤਾਹੀ ਰਹਿਦੇਂ ਮੀਰਚਾ ਵਾਰਦੇ ਹਾ ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ ਤੇ ਕਈ ਯਾਰਾਂ ਨੂੰ ਰੱਬ ਬਨਾਈ ਫਿਰਦੇ, ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ ਤੇ ਕਈ ਸਾਡੇ ਰਾਹਾਂ 'ਚ ਫੁਲ ਨੇ ਵਛਾਈ ਫਿਰਦੇ, ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ ਯਾਰਾਂਨਾਮ ਲਿਖਾਈ ਫਿਰਦੇ |
297
« on: January 03, 2012, 01:06:39 AM »
ਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ,ਲੋਕੀ ਲੱਬਦੇ ਫਿਰਨਗੇ | ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,ਲੋਕੀ ਲੱਬਦੇ ਫਿਰਨਗੇ | ਕੋ੍ਯਲ ਦੀ ਕੂਕ ਤੇ ਬਿਂਦਰਖਿਐ ਦੀ ਹੂਕ, ਲੌਕੀ ਲੱਬਦੇ ਫਿਰਨਗੇ | ਪੇਂਡ ਦੀਆ ਗਲਿਆ ਤੇ ਮਾਨਕ ਦੀਆ ਕਲਿਆ,ਲੌਕੀ ਲੱਬਦੇ ਫਿਰਨਗੇ | ਸ਼ਿਵ ਦੇ ਗੀਤ ਤੇ ਪਂਜਾਬ ਦਾ ਸਂਗੀਤ,ਲੌਕੀ ਲੱਬਦੇ ਫਿਰਨਗੇ | ਤੱਕਰੀ ਤੇ ਵੱਟੇ ਤੇ ਸਿਰਾ ਤੇ ਦੂਪੱਟੇ,ਲੌਕੀ ਲੱਬਦੇ ਫਿਰਨਗੇ | ਮਾ ਦਾ ਪਿਆਰ ਤੇ ਸਾਡੇ ਵਰਗਾ ਯਾਰ,ਲੌਕੀ ਲੱਬਦੇ ਫਿਰਨਗੇ !
298
« on: January 03, 2012, 01:06:16 AM »
ਪੰਜਾਬ ਦੇ ਰਹਿਣ ਵਾਲਾ... ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ... ਬੋਲੀ ਆਪਣੀ ਨਾਲ ਪਿਆਰ ਰੱਖਾਂ... ਇਹ ਗੱਲ ਆਖਣੋਂ ਕਦੇ ਨਾਂ ਸੰਗਦਾ ਹਾਂ... ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ... ਆਸ਼ਿਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ... ਮੈਂ ਪੰਜਾਬੀ,ਪੰਜਾਬ ਦਾ ਪੁੱਤਰ... ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ |
299
« on: January 03, 2012, 01:05:54 AM »
ਵਿਚ੍ਹ ਹਵਾਵਾ ਕਦੇ ਵੀ ਦੀਵੇ ਜਗ੍ਦੇ ਨਾ, ਖਿਜ਼ਾ ਦੀ ਰੁੱਤੇ ਫ਼ੁੱਲ ਕਦੇ ਵੀ ਸੱਜ੍ਦੇ ਨਾ, ਭੁੱਲ ਕੇ ਵੀ ਨਾ ਸਾਨੁ ਕਿਤੇ ਭੁੱਲ ਜਾਵੀ, ਯਾਰ ਗਵਾਚੇ ਕਦੇ ਲਭ੍ਦੇ ਨਾ
300
« on: January 03, 2012, 01:05:28 AM »
ਕਾਹਦਾ ਜੱਟ ਪੰਜਾਬੀ, ਹੱਥੀਂ ਕੀਤੀ ਜੇ ਕਿਰਸਾਨੀ ਨਾ । ਮੋਟਰ ਕੋਲ ਮੰਜੀ ਡਾਹ ਕੇ, ਜੇ ਛਾਂ ਤੂਤਾਂ ਦੀ ਮਾਣੀ ਨਾ । ਜੱਟਾਂ ਦਾ ਮੁੰਡਾ ਗਾਕੇ, ਐਵੇਂ ਦੱਸਦਾ ਫਿਰੇਂ ਲੁਕਾਈ ਨੂੰ । ਨਸ਼ਿਆਂ ਵਿੱਚ ਰ੍ਹੋੜੀ ਜਾਵੇਂ, ਬਾਪੂ ਦੀ ਕਰੀ ਕਮਾਈ ਨੂੰ । ਕਦੇ ਕਹੀ ਹੱਥੀਂ ਫੱੜਕੇ, ਖੇਤਾਂ ਨੂੰ ਲਾਇਆ ਪਾਣੀ ਨਾ । ਕਾਹਦਾ ਜੱਟ ਪੰਜਾਬੀ, ਹੱਥੀਂ…………………
ਦੁੱਧ ਦੱਹੀਂ ਨੂੰ ਭੁੱਲ ਕੇ, ਗਿੱਝਿਆ ਬਰਗਰ ਪੀਜੇ ਨੂੰ । ਢੋਲੇ ਮਾਹੀਏ ਭੁੱਲ ਕੇ, ਸੁਣਦਾ ਇੰਗਲਿਸ਼ ਡੀ. ਜੇ ਨੂੰ । ਕੰਨੀਂ ਮੁੰਦਰਾਂ ਪਾਈਆਂ, ਵਿਰਸੇ ਦੀ ਕਦਰ ਪਛਾਣੀ ਨਾ । ਕਾਹਦਾ ਜੱਟ ਪੰਜਾਬੀ, ਹੱਥੀਂ ਕੀਤੀ……………
ਗੁਰੂਆਂ ਪੀਰਾਂ ਦੀ ਧਰਤੀ, ਇਸਤੇ ਹੈ ਮਾਣ ਪੰਜਾਬੀ ਨੂੰ । ਕਰੋ ਦੁਆ ਤੱਤੀ ਵਾ ਨਾ ਲੱਗੇ, ਸੋਹਣੇ ਫੁੱਲ ਗੁਲਾਬੀ ਨੂੰ । ਕਿਉਂ ਪਾਣੀ ਹੋ ਗਏ ਖਾਰੇ, ਸ਼ਰਬਤ ਵਰਗਾ ਪਾਣੀ ਨਾ । ਕਾਹਦਾ ਜੱਟ ਪੰਜਾਬੀ, ਹੱਥੀਂ…………………
ਬੋਦੇ ਵਿੱਚ ਫੇਰੇਂ ਕੰਘੀ, ਜੱਟਾ ਤੂੰ ਪੱਗ ਉਤਾਰ ਦਿੱਤੀ । ਪੁਰਖਿਆਂ ਦੀ ਕੁਰਬਾਨੀ, ਕਿਉਂ ਮਨੋਂ ਵਿਸਾਰ ਦਿੱਤੀ । ਸਿਰ ਦੇਕੇ ਲਈ ਸਰਦਾਰੀ, ਪੱਗ ਦੀ ਕੀਮਤ ਜਾਣੀ ਨਾ । ਕਾਹਦਾ ਜੱਟ ਪੰਜਾਬੀ, ਹੱਥੀਂ………………
ਹੱਥੀਂ ਕਿਰਤ ਨੂੰ ਭੁੱਲ ਕੇ, ਲੱਭਦਾ ਫਿਰਦੈਂ ਭਈਆਂ ਨੂੰ । ਨਾ ਪੱਠੇ ਵੱਢਣੇ ਆਉਂਦੇ, ਅੱਜ ਦੇ ਮੁੰਡਿਆਂ ਕਈਆਂ ਨੂੰ । “ਘੁੰਮਣ” ਚਾਟੀ ਵਿੱਚ ਮਧਾਣੀ, ਪਾਵੇ ਕੋਈ ਸੁਆਣੀ ਨਾ । ਕਾਹਦਾ ਜੱਟ ਪੰਜਾਬੀ, ਹੱਥੀਂ ਕੀਤੀ ਜੇ ਕਿਰਸਾਨੀ ਨਾ ।
Pages: 1 ... 10 11 12 13 14 [15] 16 17 18 19 20 ... 45
|