December 04, 2024, 09:28:33 PM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 9 10 11 12 13 [14] 15 16 17 18 19 ... 45
261
Love Pyar / ਖਤ ਲਿਖਿਆ ਜੋ ਤੈਨੂੰ
« on: January 03, 2012, 05:12:41 AM »
ਖਤ ਲਿਖਿਆ ਜੋ ਤੈਨੂੰ,ਦਿਲ ਦਾ ਟੁਕੜਾ ਕਾਗਜ ਬਨਾ ਲਿੱਤਾ
ਉਂਗਲ ਵੱਡ ਕੇ ਕਲਮ ਤਿਆਰ ਕੀਤੀ,ਚਾਕੂ ਆਪਣੇ ਹਥ੍ਥੀਂ ਚਲਾ ਦਿੱਤਾ
ਖੂਨ ਆਪਣੇ ਜਿਗਰ ਦਾ ਕਢ੍ਢ ਕੇ,ਅਸੀਂ ਵਿੱਚ ਸਿਆਹੀ ਦੇ ਮਿਲਾ ਦਿੱਤਾ
ਲਿਖਦੇ-ਲਿਖਦੇ ਖੂਨ ਖਤਮ ਹੋ ਗਿਆ,ਅਸੀਂ ਹੰਝੂਆਂ ਦਾ ਤੁਪਕਾ ਵਿੱਚ ਰਲਾ ਦਿੱਤਾ
ਤੂੰ ਸਾਨੂੰ ਯਾਦ ਕਰੀ ਜਾਂ ਨਾਂ ਕਰੀ,ਪਰ ਸਨੂੰ ਤੇਰੀ ਯਾਦ ਨੇ ਕਮਲਾ ਬਣਾ ਦਿੱਤਾ

262
Love Pyar / Kora de dindi jawab
« on: January 03, 2012, 05:12:17 AM »
Kora de dindi jawab taan sabar kar lainde...
Asi dil utte vairne pather dhar lainde...
Dukh dita kyon je dukh nu vandaun jogi nahi si...
Sanu pehlan dass dindi je nibaun jogi nahi si......

263
Love Pyar / ਛੱਲਾ ਇੰਡੀਆ ਤੋਂ ਆਇਆ
« on: January 03, 2012, 05:11:44 AM »
ਛੱਲਾ ਇੰਡੀਆ ਤੋਂ ਆਇਆ
ਵੇ ਜ਼ਿੰਦੜੀ ਨੂੰ ਕੰਮ ਤੇ ਲਾਇਆ
ਦਿਲ ਨੂੰ ਖਿੱਚਦੀ ਮਾਇਆ
ਰਾਤ ਦਿਨ ਟੈਕਸੀ ਚਲਾਉਂਦਾ
ਵੇ ਮੋਟੇ ਡਾਲਰ ਕਮਾਉਂਦਾ.....


ਛੱਲਾ ਛੱਡ ਕੇ ਕਮਾਈਆਂ
ਪਿਆਰ ਦੀਆਂ ਕਰਦਾ ਪੜ੍ਹਾਈਆਂ
ਕਿਸੇ ਨਾਲ ਅੱਖੀਆਂ ਮਿਲਾਈਆਂ
ਇਹਨੂੰ ਕੋਈ ਸੋਹਣਾ ਲੱਗਿਆ
ਇਸ਼ਕ ਨੇ ਇਹਨੂੰ ਠੱਗਿਆ.....

ਮਿੱਤਰਾਂ ਦਾ ਇਹ ਅਸੂਲ ਹੈ
ਦਿਲ ਦੇਣਾ ਤਾਂ ਫਜ਼ੂਲ ਹੈ
ਮਰਦੇ ਮੰਜ਼ਨੂੰ ਹਜ਼ਾਰ
ਕਿਤੇ ਲੱਗਦੀ ਨਾ ਕਿਸੇ ਨੂੰ ਹੂ ਮੇਰੀ....

ਫ਼ਿਕਰਾਂ ਤੂੰ ਛੱਡ ਦੇ ਸਾਰੀਆਂ
ਪਲ ਦੋ ਪਲ ਕਰ ਲੈ ਤੂੰ ਯਾਰੀਆਂ
ਗੱਲ ਮੰਨ ਲੈ ਮੇਰੀ ਯਾਰ
ਕਿਤੇ ਬਾਦਸ਼ਾਹ ਪਿਆਰ ਵਾਲੇ ਨਾਲ ਤੇਰੀ.....

ਮੁੰਡਾ ਅੱਖੀਆਂ ਸੇਕੇ
ਗੋਰੀਆਂ ਮੇਮਾਂ ਵੇਖੇ
ਝਪਕ ਨੈਣਾਂ ਦੇ ਵੇਖੇ
ਜ਼ਾਮ ਰੱਜ ਰੱਜ ਭਰਦਾ
ਪੂਰੀਆਂ ਐਸ਼ਾਂ ਕਰਦਾ....

264
ਭੋਰਾ ਨਹੀਓ ਉਦਾਸੀ ਦੇਖੀ ਸੁਹਣੇ ਮੁਖ ਤੇ ਮੈ
ਰਾਤੀ ਉਹਦੀ ਫੋਟੋ ਦੇਖੀ ਫੇਸ ਬੁਕ ਤੇ ਮੈ
ਇਨਫੋਰਮੇਸ਼ਨ ਵਿੱਚ ਲਿਖਿਆ ਸਰਨਾਮਾ ਚੰਨ ਦਾ ਏ
ਕਿਹਦੀ ਮੇਰਾ ਜਨਮ ਰੋਲੀਆ ਦੇ ਸਨ ਦਾ ਏ
ਗੱਲਾ ਵਾਲੀ ਇੱਕ ਗੱਲ ਤੇ ਕਿਉ ਨਾ ਟਿਕਦੀ ਏ
ਹਲੇ ਤੱਕ ਵੀ ਆਪਣੇ ਵਲੋ ਸਿੱਗਲ ਲਿਖਦੀ ਏ
ਚਲੋ ਹਾਸੇ ਵਿੱਚ ਗੱਲ ਇਹ ਕਰਦੇ ਆ
ਕੀ ਲੈਣਾ ਪੁਛਕੇ ਮੈ
ਰਾਤੀ ਉਹਦੀ ਫੋਟੋ ਦੇਖੀ ਫੇਸ ਬੁਕ ਤੇ ਮੈ
ਚੋਵੀ ਘੰਟੇ ਆਨਲਾਇਨ ਰਿਹਦੀ ਸੋਹਣੀ ਏ
ਰੱਬ ਹੀ ਜਾਣੇ ਕਿਹੜੇ ਵੇਲੇ ਸੋਦੀ ਹੋਣੀ ਏ
ਸਾਡੇ ਵਰਗਿਆ ਨਾਲ ਹੀ ਚੈਟਿਗ ਕਰਦੀ ਏ
ਕਿਹੜਾ ਹੋਰ ਟੈਕਸੀ ਦੀ ਡਸਪੈਚ ਕਰਦੀ ਏ
ਸਾਡੇ ਵਰਗੇ ਲਫਡਰਾ ਨਾਲ ਚੈਟਿਗ ਕਰਦੀ ਏ
ਰੁਸਦੀ ਤਾ ਰੁਸ ਲੈਣ ਦੇ ਫੱਟੇ ਚੱਕ ਤੇ ਮੈ
ਰਾਤੀ ਉਹਦੀ ਫੋਟੋ ਦੇਖੀ ਫੇਸ ਬੁਕ ਤੇ ਮੈ
ਇੱਕ ਇੱਕ ਫੋਟੋ ਉੱਤੇ ਹੋਇਆ ਟਿਚਰਾ ਦੀ
ਗਿਣਤੀ ਕਰਨੀ ਹੋ ਗਈ ਉਹਦੀਆ ਮਿਤਰਾ ਦੀ
ਰਾਤੀ ਉਹਦੀ ਫੋਟੋ ਦੇਖੀ ਫੇਸ ਬੁਕ ਤੇ ਮੈ
ਬਦਲੀ ਬਦਲੀ ਮਰਜਾਣੀ ਲਗਦੀ ਸੀ
ਆਪਣੀ ਉਮਰ ਦੇ ਵੱਧ ਸਿਆਣੀ ਲਗਦੀ ਸੀ
ਰਾਤੀ ਉਹਦੀ ਫੋਟੋ ਦੇਖੀ ਫੇਸ ਬੁਕ ਤੇ ਮੈ

265
ਝੀਲ ਵਰਗੀਆਂ ਡੂੰਘੀਆਂ ਉਸਦੀਆਂ ਅੱਖਾਂ।
ਪਿਆਰ ਨਾਲ ਛਲਕਦੀਆਂ ਉਸਦੀਆਂ ਅੱਖਾਂ।

ਜਿੰਨਾਂ ਦੇ ਵਿੱਚ ਆਲਮ ਸਮਾ ਜਾਏ
ਉਮੰਗਾਂ ਨਾਲ ਰੜਕਦੀਆਂ ਉਸਦੀਆਂ ਅੱਖਾਂ।

ਪਿਆਰ ਦੇ ਨਸ਼ੇ ਵਿੱਚ ਨਸ਼ਿਆਈਆਂ ਜਾਪਣ
ਧੂਣੀ ਨਾਲੋਂ ਨਿੱਘੀਆਂ ਉਸਦੀਆਂ ਅੱਖਾਂ।

ਰੂਹਾਂ ਦੇ ਹਨੇਰੇ ਦੂਰ ਹੋ ਜਾਵਣ
ਬਿਜਲੀ ਬਣਕੇ ਚਮਕਦੀਆਂ ਉਸਦੀਆਂ ਅੱਖਾਂ।

ਪਲਕਾਂ ਝਪਕਣ ਨਾਲ ਛਿਪ ਜਾਣ ਸੂਰਜ
ਦਿਲ ਵਾਂਗ ਧੜਕਦੀਆਂ ਉਸਦੀਆਂ ਅੱਖਾਂ।

ਜ਼ਿੰਦਗੀ ਦੇ ਕੋਲ ਬਚਿਆ ਹੋਰ ਕੁਝ ਨਹੀਂ
ਮੇਰੇ ਸਾਹਾਂ ਵਿੱਚ ਵਿਚਰਦੀਆਂ ਉਸਦੀਆਂ ਅੱਖਾਂ।

266
Love Pyar / ਹਰ ਇੱਕ ਤੋ ਧੋਖਾ ਖਾ ਲੈਂਦਾ
« on: January 03, 2012, 05:10:02 AM »
ਪਤਾ ਨਹੀ ਕਿਉ ਦਿਲ ਰੰਗੀਲੇ ਸੁਪਨੇ ਸ਼ਜਾ ਲੈਂਦਾ
ਕਿਉ ਨਿੱਤ ਨਵਾ ਗਮ ਜਿੰਦੜੀ ਨੂੰ ਲਾ ਲੈਂਦਾ
ਜਦ ਪਤਾ ਹੈ ਸੁਪਨੇ ਨੇ ਟੁੱਟ ਜਾਣਾ
ਫਿਰ ਕਿਉ ਸੁੱਕੇ ਰੁੱਖ ਦੀ ਟਾਹਣੀ ਤੇ ਆਪਣਾ ਆਲਣਾ ਪਾ ਲੈਂਦਾ
ਪਰ ਕੀ ਦੱਸਾ ਦੋਸਤਾ ਦਿਲ ਹੀ ਦਿੱਤਾ ਸਾਨੂੰ ਐਸਾ ਰੱਬ ਨੇ
ਜੋ ਹਰ ਇੱਕ ਨੂੰ ਆਪਣਾ ਬਣਾ ਲੈਂਦਾ
ਤੇ ਹਰ ਇੱਕ ਤੋ ਧੋਖਾ ਖਾ ਲੈਂਦਾ......

267
ਕੰਦਾ ਨਾਲ ਗੱਲਾਂ ਕਰਦਿਆਂ ਦੀ ਹਰ ਰਾਤ ਗੁਜ਼ਰ ਦੀ ਹੈ....
ਫਿਰ ਵੀ ਲਗਦਾ ਹੈ ਓ ਸਾਡੇ ਕੋਲ ਹੀ ਫਿਰਦੀ ਹੈ..
ਅਸੀਂ ਤਾਰੇਆਂ ਨਾਲ ਬਾਤਾਂ ਪਾ ਪਾ ਹਾਰ ਗਏ...
ਓ ਚੰਨ ਬੰਨ ਕੇ ਹੁਣ ਗੈਰਾਂ ਦੇ ਘਰ ਚਮਕ ਰਹੀ....
ਮੈਂ ਕਿਵੇਂ ਭੁਲਾਵਾਂ ਆਪਣੀ ਓਸ ਮਹਿਬੂਬਾ ਨੂ....
ਜੋ ਗੁਜੀਆਂ ਸੱਟਾਂ ਬੰਨ ਕੇ ਦਿਲ ਵਿਚ ਰੜ੍ਹਕ ਰਹੀ....

268
Love Pyar / jaan naalo pyare jado vichad jande ne
« on: January 03, 2012, 05:07:39 AM »
jaan naalo pyare jado vichad jande ne,
har vaile jind eho duhai dindi a,
hai oye rabba eh judai kahto painde a,
eh de naalo ta maut hi a changi a,

269
Love Pyar / Gore rang te kurti tang te marde Putt SardaraN de
« on: January 03, 2012, 05:07:08 AM »
Tikha nak,sharabi akh pware paunde ne mitro,

Kaali gut saun di rut mar mkaunde ne mitro,

Chite dand Alachkde ang bai lutde dil dildara de,

Gore rang te kurti tang te marde Putt SardaraN de.

270
ਦਸਵੀਂ ਕਲਾਸ 'ਚ ਹੀ ਬਦਮਾਸ਼ੀ ਸ਼ੁਰੂ ਕਰਲੀ,
ਮੈਥ ਵਾਲੀ ਮੇਡਮ ਦੀ ਬਾਂਹ ਯਾਰੋ ਫੜ ਲਈ।
ਮੈਨੂੰ ਕਹਿੰਦੀ ਕਾਕਾ ਤੈਨੂੰ ਕੁਜ ਪੜਨਾ ਨੀ ਆਉਂਦਾ,
ਤੇਰੇ ਹੱਥਾਂ 'ਚੋਂ ਪੜਾਈ ਦੀ ਲਕੀਰ ਮਰ ਗਈ।
ਜੱਟਾਂ ਨੂੰ ਪੜਾਈ ਨਿਰੀ ਜਹਿਰ ਵਰਗੀ
ਕਾਲਜਾਂ ਦੇ ਵਿਚ ਫੁੱਲ ਕਰਨੀ ਆ ਲੀਡਰੀ,
ਖੇਤੀਂ ਹੱਲ ਵਾਹੁਣਾ ਕੀ ਕਰਨੀ ਆ ਡਿਗਰੀ।
ਰੋਜ ਸ਼ਾਮੀ ਮਾਲ ਰੋਡ ਦਾ ਗੇੜਾ ਵੀ ਏ ਲਾਉਣਾ।
ਮੋਜ ਮਿਲਣੀ ਵੀ ਲੁਧਿਆਣੇ ਸ਼ਹਿਰ ਵਰਗੀ।
ਜੱਟਾਂ ਨੂੰ ਪੜਾਈ ਨਿਰੀ ਜਹਿਰ ਵਰਗੀ
ਸ਼ਰਟ ਚਿੱਟੀ ਉੱਤੇ ਸਿਆਹੀ ਵਰਗੇ ਧੱਬੇ ਯਾਦ ਚੇਤੇ ਨੇ।
ਖਾਧੇ ਕੁੜੀਆਂ ਦੇ ਰੋਟੀ ਵਾਲੇ ਡੱਬੇ ਚੇਤੇ ਆਂਉਦੇ ਨੇ।
ਬੰਕ ਮਾਰ ਮਾਰ ਫਿਲਮਾਂ ਜੋ ਦੇਖੀਆਂ।
ਉਠੇ ਕਾਲਜ 'ਚ ਗੁੱਝੀ ਲਹਿਰ ਵਰਗੀ,
ਜੱਟਾਂ ਨੂੰ ਪੜਾਈ ਨਿਰੀ ਜਹਿਰ ਵਰਗੀ

271
WE all welcome you to this Great website. We hope you will enjoy your time in this site and please introduce yourself to the users. And also most important thing what made you to join this website?   :blowout: :blowout: :blowout: :blowout:

272
Love Pyar / sahnu majboor karke apne ishq wich ohne,
« on: January 03, 2012, 01:24:12 AM »
likhni e te likh aisi gall yaara...
jehri tappdi rooh nu thaar deve...
kade koyi changi sikhya deve...
kade khusi beshumaar deve...
kade kise  da pyaar deve...
kade gam deve,kade hanju deve...
kade dil te sidha vaar kare...
kehni naa pave muhhon koyi gal...
bas aakhran naal hi saar deve...
kalam di takat nu pehchan yaara...
ih te banda jaano maar deve

273
Love Pyar / likhni e te likh aisi gall yaara...
« on: January 03, 2012, 01:23:27 AM »
likhni e te likh aisi gall yaara...
jehri tappdi rooh nu thaar deve...
kade koyi changi sikhya deve...
kade khusi beshumaar deve...
kade kise  da pyaar deve...
kade gam deve,kade hanju deve...
kade dil te sidha vaar kare...
kehni naa pave muhhon koyi gal...
bas aakhran naal hi saar deve...
kalam di takat nu pehchan yaara...
ih te banda jaano maar deve

274
Love Pyar / Dittay hoye ohna de zakhman nu see rahe haan assin,
« on: January 03, 2012, 01:22:56 AM »
Choat khaa ke bhi jee rahe haan assin,
Zehar zindagi da har dam pee rahe haan assin,
Hor kuchh bhi karan layi kithay hai fursat,
Dittay hoye ohna de zakhman nu see rahe haan assin,
Innay gamm seh ke tan koi vee ithay mar jaanda,
Pher vee jeonde han te jee rahe haan assin,
Lok tan marde hunn zindagi ch ikk baar e khuda,
Par har pall hee mar mar ke jee rahe haan assin,
Tere vaade te kyon na yakeen karde assin,
Tere jhoothe vaadiyan te hee tan jee rahe haan assin,

275
Love Pyar / kehnde ne puchdi firre oh loka kolo
« on: January 03, 2012, 01:22:28 AM »
neele ambran ch kite mai lukk ta ni gya,
mere saaha da silsila rukk ta ni gya.
.kehnde ne puchdi firre oh loka kolo,
mera pagal jiha yaar kite mukk ta ni gya

276
ਬਾਪੂ ਨੇ ਕਿਹਾ ਸੀ ਇੱਕ ਵਾਰ ਕੋਲ ਸੱਦ ਕੇ,

ਖਾਹ ਪੀ ਪੁੱਤਰਾ ਬੇਸ਼ੱਕ ਰੱਜ ਕੇ,

ਪੱਟਿਆਂ ਨਾਂ ਜਾਂਵੀ ਪਿੱਛੇ ਅੱਲੜਾਂ ਦੇ ਲੱਗ ਕੇ,

ਸਾਰੇ ਕੰਮ ਕਰੀ ਇੱਕ ਆਸ਼ਕੀ ਨੂੰ ਛੱਡ ਕੇ.

277
ਸਾਡੀ ਜ਼ਿੰਦਗੀ 'ਚ ਖਾਸ ਤੇਰੀ ਥਾਂ
ਸੋਚੀਂ ਨਾ ਤੈਨੂੰ ਦਿਲੋਂ ਕੱਢ ਤਾ
ਸਾਡੀ ਜ਼ਿੰਦਗੀ 'ਚ ਖਾਸ ਤੇਰੀ ਥਾਂ
ਸੋਚੀਂ ਨਾ ਤੈਨੂੰ ਦਿਲੋਂ ਕੱਢ ਤਾ
ਲੋਕੀਂ ਹੰਝੂਆਂ 'ਚ ਪੜ ਲੈਂਦੇ ਨਾ
ਏਸੇ ਲਈ ਅਸੀਂ ਰੋਣਾ ਛੱਡ ਤਾ.............੨
ਏਸੇ ਲਈ ਅਸੀਂ ਰੋਣਾ ਛੱਡ ਤਾ.....
ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ,
ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ
ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ,
ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ
ਮਾਹੀ ਵੇ..........

ਅਸੀਂ ਦਰਦਾਂ ਨੂੰ ਸੀਨੇ 'ਚ ਛੁਪਾਉਣਾ ਸਿੱਖ ਲਿਆ
ਤਨਹਾਈਆਂ ਨੂੰ ਵੀ ਗਲ ਨਾਲ ਲਾਉਣਾ ਸਿੱਖ ਲਿਆ............੨
ਲਈਏ ਡਰਦੇ ਨਾ ਕਦੇ ਤੇਰਾ ਨਾ............੨
ਤੇ ਹੱਕ ਵੀ ਜਤਾਉਣਾ ਛੱਡ ਤਾ
ਲੋਕੀਂ ਹੰਝੂਆਂ 'ਚ ਪੜ ਲੈਂਦੇ ਨਾ
ਏਸੇ ਲਈ ਅਸੀਂ ਰੋਣਾ ਛੱਡ ਤਾ.............੨
ਏਸੇ ਲਈ ਅਸੀਂ ਰੋਣਾ ਛੱਡ ਤਾ......

ਮਿਲੇ ਪਿਆਰ ਵਿਚ ਗਮ, ਬੜੇ ਲੱਗਦੇ ਪਿਆਰੇ
ਪੀੜਾਂ ਦੇਂਦਿਆਂ ਦਿਲਾਸੇ, ਹੌਂਕੇ ਦਿੰਦੇ ਨੇ ਸਹਾਰੇ..............੨
ਅਸੀਂ ਹਾਸਿਆਂ ਨੂੰ ਕਰ ਦਿੱਤੀ ਨਾ.......
ਅਸੀਂ ਹਾਸਿਆਂ ਨੂੰ ਕਰ ਦਿੱਤੀ ਨਾ
ਤੇ ਖਾਅਬਾਂ ਨੂੰ ਸਜਾਉਣਾ ਛੱਡ ਤਾ
ਲੋਕੀਂ ਹੰਝੂਆਂ 'ਚ ਪੜ ਲੈਂਦੇ ਨਾ
ਏਸੇ ਲਈ ਅਸੀਂ ਰੋਣਾ ਛੱਡ ਤਾ.............੨
ਏਸੇ ਲਈ ਅਸੀਂ ਰੋਣਾ ਛੱਡ ਤਾ......
ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ,
ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ
ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ,
ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ
ਮਾਹੀ ਵੇ..........

278
ਸੋਚਿਆ ਸੀ ਹਰ ਕੋਈ ਝੂਠੇ ਦਿਲੋਂ ਚਾਹੁੰਦਾ ਮੈਨੂੰ,

ਪਰ ਮੈਨੂੰ ਸੱਚੇ ਦਿਲੋਂ ਚਾਹੁੰਣ ਵਾਲੇ ਬੜੇ ਨੇ,

ਬੇਈਮਾਨੀ ਈਰਖਾ ਕਈ ਦਿਲ ਵਿੱਚ ਰੱਖਦੇ ਨੇ,

ਉੱਤੋਂ ਉੱਤੋਂ ਹੱਸ ਕੇ ਬਲਾਉਣ ਵਾਲੇ ਬੜੇ ਨੇ,

ਦੁਨੀਆ ਦੇ ਵਿੱਚ ਕੁਝ ਲੋਕ ਐਸੇ ਵੱਸਦੇ ਨੇ,

ਖੁਦ ਰੋ ਕੇ ਲੋਕਾਂ ਨੂੰ ਹਸਾਉਣ ਵਾਲੇ ਬੜੇ ਨੇ,

ਦੁਨੀਆਂ ਦੇ ਰੰਗਾਂ ਨੂੰ ਤੂੰ ਕੀ ਜਾਣਦਾ ਐਂ,

ਤੈਨੂੰ ਏਥੇ ਨਿੰਦਣ ਸਲਾਉਣ ਵਾਲੇ ਬੜੇ ਨੇ,

ਗੈਰਾਂ ਉੱਤੇ ਰੋਸਾ ਹੁਣ ਕਰੀਏ ਵੀ ਕਿਹੜੀ ਗੱਲੋਂ,

ਆਪਣੇ ਹੀ ਛੁਰੀਆਂ ਚਲਾਉਣ ਵਾਲੇ ਬੜੇ ਨੇ,

ਯਾਰੀਆਂ ਦੇ ਉੱਤੇ ਹੁਣ ਰਿਹਾ ਨਾ ਭਰੋਸਾ,

ਯਾਰ ਏਥੇ ਇੱਜਤਾਂ ਤਕਾਉਣ ਵਾਲੇ ਬੜੇ ਨੇ,

ਕਿਸੇ ਦੀ ਖੁਸ਼ੀ ਨੂੰ ਕਈ ਮਿੱਟੀ ਵਿੱਚ ਰੋਲ ਦਿੰਦੇ,

ਹਸਦੇ ਨੂੰ ਯਾਰ ਕਈ ਰਵਾਉਣ ਵਾਲੇ ਬੜੇ ਨੇ,

ਕੁਝ ਏਥੇ ਰੋਦਿਆਂ ਦੇ ਜਖਮਾਂ ਨੂੰ ਚੇੜਦੇ ਨੇ,

ਕੁਝ ਇਹਨਾਂ ਜਖਮਾਂ ਨੂੰ ਸਿਉਣ ਵਾਲੇ ਬੜੇ ਨੇ,

ਪੈਸੇ ਪਿੱਛੇ ਯਾਰ ਏਥੇ ਸਭ ਕੁਝ ਭੁੱਲ ਜਾਂਦੇ,

ਪੈਸੇ ਪਿੱਛੇ ਯਾਰੀਆਂ ਮਿਟਾਉਣ ਵਾਲੇ ਬੜੇ ਨੇ,

ਕਿਸੇ ਘਰ ਵਿੱਚ ਕੋਈ ਖੁਸ਼ੀ ਵੇਖ ਜਰਦਾ ਨੀ,

ਵਸਦੇ ਘਰਾਂ ਨੂੰ ਏਥੇ ਢਾਉਣ ਵਾਲੇ ਬੜੇ ਨੇ,

ਕੁਝ ਲੋਕ ਦੁੱਖਾਂ ਨੂੰ ਛੁਪਾ ਕੇ ਸਦਾ ਰੱਖਦੇ ਨੇ,

ਦੁੱਖਾਂ ਨੂੰ ਕਈ ਸ਼ੇਅਰਾਂ ਚ ਸੁਣਾਉਣ ਵਾਲੇ ਬੜੇ ਨੇ...

279
Love Pyar / ਮਾਂ ਮੇਰੀ ਜੇ ਗਲ ਲੱਗ ਰੋਵੇ
« on: January 03, 2012, 01:19:15 AM »
ਜਦੋ ਉੱਠੇਗਾ ਜਨਾਜ਼ਾ ਮੇਰਾ,
ਦੋ ਫੁੱਲ ਬਰਸਾ ਦੇਣਾ ,

ਆਪਣੀ ਮੁਸਕਾਨ ਛੁਪਾਕੇ,
ਦੋ ਹੰਝੂ ਸਾਡੇ ਲਈ ਵਹਾ ਦੇਣਾ,

ਮਾਂ ਮੇਰੀ ਜੇ ਗਲ ਲੱਗ ਰੋਵੇ
ਝੂੱਠਾ-ਮੂੱਠਾ ਹੀ ਚੁੱਪ ਕਰਾ ਦੇਣਾ,

ਜੇ ਜਸ ਨੂੰ ਮਿਲਣ ਦਾ ਦਿਲ ਕਰੇ,
ਥੋੜਾ ਜਿਹਾ ਕਫ਼ਨ ਉਠਾ ਦੇਣਾ......

280
ਦੇਸੀ ਦੀ ਬੋਤਲ ਫੜਕੇ ,
ਥਾਣੇ ਦੇ ਮੁਹਰੇ ਖੜਕੇ ,
ਸੁੱਕੀ ਹੀ ਲਾਉਂਦੇ ਨੇ ,
ਦੇਖੋ ਹੁਣ ਜੱਟਾਂ ਦੇ ਮੁੰਡੇ ਕੀ ਪੰਗਾ ਪਾਉਂਦੇ ਨੇ ,
ਪਹਿਲਾਂ ਇਹ ਪੈੱਗ ਨੇ ਲਾਉਂਦੇ ,
ਗੱਡੀ ਬੜੀ ਤੇਜ਼ ਭਜਾਉਂਦੇ ,
ਡਾਂਗਾਂ ਸੋਟੇ ਤਾਂ ਆਮ ਚਲਾਉਂਦੇ ਨੇ ,
ਦੇਖੋ ਹੁਣ ਜੱਟਾਂ ਦੇ ਮੁੰਡੇ ਕੀ ਪੰਗਾ ਪਾਉਂਦੇ ਨੇ ,
ਯਾਰਾਂ ਦੇ ਨਾਲ ਇਹ ਖੜਦੇ ,
ਵੈਰੀ ਤੋਂ ਕਦੇ ਨਾ ਡਰਦੇ ,
ਦਿਲ ਦੇ ਇਹ ਚੰਗੇ ਆ ,
ਹੋਇਆ ਕੀ ਮਸਤੀ ਕਰਦੇ ਰੱਬ ਦੇ ਹੀ ਬੰਦੇ ਆ.

Pages: 1 ... 9 10 11 12 13 [14] 15 16 17 18 19 ... 45