December 04, 2024, 09:29:44 PM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 7 8 9 10 11 [12] 13 14 15 16 17 ... 45
221
ਸੋਚਿਆ ਸੀ ਹਰ ਕੋਈ ਝੂਠੇ ਦਿਲੋਂ ਚਾਹੁੰਦਾ ਮੈਨੂੰ,

ਪਰ ਮੈਨੂੰ ਸੱਚੇ ਦਿਲੋਂ ਚਾਹੁੰਣ ਵਾਲੇ ਬੜੇ ਨੇ,

ਬੇਈਮਾਨੀ ਈਰਖਾ ਕਈ ਦਿਲ ਵਿੱਚ ਰੱਖਦੇ ਨੇ,

ਉੱਤੋਂ ਉੱਤੋਂ ਹੱਸ ਕੇ ਬਲਾਉਣ ਵਾਲੇ ਬੜੇ ਨੇ,

ਦੁਨੀਆ ਦੇ ਵਿੱਚ ਕੁਝ ਲੋਕ ਐਸੇ ਵੱਸਦੇ ਨੇ,

ਖੁਦ ਰੋ ਕੇ ਲੋਕਾਂ ਨੂੰ ਹਸਾਉਣ ਵਾਲੇ ਬੜੇ ਨੇ,

ਦੁਨੀਆਂ ਦੇ ਰੰਗਾਂ ਨੂੰ ਤੂੰ ਕੀ ਜਾਣਦਾ ਐਂ,

ਤੈਨੂੰ ਏਥੇ ਨਿੰਦਣ ਸਲਾਉਣ ਵਾਲੇ ਬੜੇ ਨੇ,

ਗੈਰਾਂ ਉੱਤੇ ਰੋਸਾ ਹੁਣ ਕਰੀਏ ਵੀ ਕਿਹੜੀ ਗੱਲੋਂ,

ਆਪਣੇ ਹੀ ਛੁਰੀਆਂ ਚਲਾਉਣ ਵਾਲੇ ਬੜੇ ਨੇ,

ਯਾਰੀਆਂ ਦੇ ਉੱਤੇ ਹੁਣ ਰਿਹਾ ਨਾ ਭਰੋਸਾ,

ਯਾਰ ਏਥੇ ਇੱਜਤਾਂ ਤਕਾਉਣ ਵਾਲੇ ਬੜੇ ਨੇ,

ਕਿਸੇ ਦੀ ਖੁਸ਼ੀ ਨੂੰ ਕਈ ਮਿੱਟੀ ਵਿੱਚ ਰੋਲ ਦਿੰਦੇ,

ਹਸਦੇ ਨੂੰ ਯਾਰ ਕਈ ਰਵਾਉਣ ਵਾਲੇ ਬੜੇ ਨੇ,

ਕੁਝ ਏਥੇ ਰੋਦਿਆਂ ਦੇ ਜਖਮਾਂ ਨੂੰ ਚੇੜਦੇ ਨੇ,

ਕੁਝ ਇਹਨਾਂ ਜਖਮਾਂ ਨੂੰ ਸਿਉਣ ਵਾਲੇ ਬੜੇ ਨੇ,

ਪੈਸੇ ਪਿੱਛੇ ਯਾਰ ਏਥੇ ਸਭ ਕੁਝ ਭੁੱਲ ਜਾਂਦੇ,

ਪੈਸੇ ਪਿੱਛੇ ਯਾਰੀਆਂ ਮਿਟਾਉਣ ਵਾਲੇ ਬੜੇ ਨੇ,

ਕਿਸੇ ਘਰ ਵਿੱਚ ਕੋਈ ਖੁਸ਼ੀ ਵੇਖ ਜਰਦਾ ਨੀ,

ਵਸਦੇ ਘਰਾਂ ਨੂੰ ਏਥੇ ਢਾਉਣ ਵਾਲੇ ਬੜੇ ਨੇ,

ਕੁਝ ਲੋਕ ਦੁੱਖਾਂ ਨੂੰ ਛੁਪਾ ਕੇ ਸਦਾ ਰੱਖਦੇ ਨੇ,

ਦੁੱਖਾਂ ਨੂੰ ਕਈ ਸ਼ੇਅਰਾਂ ਚ ਸੁਣਾਉਣ ਵਾਲੇ ਬੜੇ ਨੇ

222
ਕਿਤਨੀ ਸਾਦਗੀ ਨਾਲ ਦੇਖੋ ਉਹ ਛਲ ਰਹੇ ਨੇ, ਕਿਧਰੇ ਹੋਰ ਜਾ ਰਹੇ ਨੇ ਪਰ ਮੇਰੇ ਨਾਲ ਚਲ ਰਹੇ ਨੇ,
ਅਜੇ ਕੋਈ ਕਸਰ ਬਾਕੀ ਰਹਿ ਗਈ ਦਿਲ ਦੁਖਾਉਣ ਦੀ, ਦੇਖੋ ਹੁਣ ਫੇਰ ਦੋਸਤੀ ਦਾ ਪੈਗਾਮ ਘੱਲ ਰਹੇ ਨੇ,

223
Love Pyar / ਖਾਧੀਆ ਕਸਮਾ
« on: January 03, 2012, 05:33:45 AM »
ਕਹਿੰਦੇ ਸੀ ਜੋ ਤੋੜ ਦਿਆਗੇ ਜੱਗ ਦੀਆ ਰਸਮਾ ਨੂੰ,
ਚੈਤੇ ਕਿਹੜਾ ਰੱਖਦਾ ਏ ਕਦੀ ਖਾਧੀਆ ਕਸਮਾ ਨੂੰ

224
Love Pyar / ਮੈਨੂੰ ਆਪਣੇ ਵੀ ਭੁਲਾ ਚੱਲੇ
« on: January 03, 2012, 05:33:20 AM »
ਅਸੀਂ ਚੱਲੇ ਸੀ ਕੁਛ ਪਾਉਣ ਲਈ,
ਪਰ ਸਭ ਕੁਛ ਲੁਟਾ ਚੱਲੇ,
ਨਾਂ ਯਾਰ ਰਹੇ ਨਾਂ ਯਾਰੀ ਰਹੀ,
ਮੈਨੂੰ ਆਪਣੇ ਵੀ ਭੁਲਾ ਚੱਲੇ,

225
ਯਾਰੀਆ ਦੇ ਵਿਚੱ ਇਤਬਾਰ ਹੋਣਾ ਚਾਹੀਦਾ,

ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,

ਬੁਹਤਾ ਰੁਖਾ, ਕੌੜਾ ਨਹੀ ਵਿਹਾਰ ਹੋਣਾ ਚਾਹੀਦਾ,

ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ,

ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ,

ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ,

ਦਿਲਾਂ ਵਿੱਚ ਪਿਆਰ ਹੋਣਾ ਚਾਹੀਦਾ,

226
ਕੋਈ ਜਿੱਤ ਜਾਂਦਾ ਲਾਰਿਆਂ ਦਾ ਵਪਾਰ ਕਰਕੇ,
ਜੇ ਕਿਸਮਤ ਤੋਂ ਬਿਨਾਂ ਕੁੱਝ ਮਿਲ ਜਾਂਦਾ,
ਫੇਰ ਕਿਵੇਂ ਹਾਰ ਜਾਂਦੇ ਲੋਕੀਂ ਸੱਚਾ ਪਿਆਰ ਕਰਕੇ,

227
Love Pyar / ਮਹੁੱਬਤ
« on: January 03, 2012, 05:31:59 AM »
ਮਹੁੱਬਤ Te ਵਫਾ Tan Ohna ਦਿਨਾਂ Di GaLL ਹੈ,
JaDo ਲੋਕ ਸੱਚੇ Te ਘਰ ਕੱਚੇ HunDe ਸੀ,

228
ਬਹੁਤ ਯਾਦ ਆਉਂਦੀ ਏ ਯਾਰ ਦੀ ਗੱਲ,
ਜਦ ਕਦੇ ਛਿੜਦੀ ਏ ਪਿਆਰ ਦੀ ਗੱਲ,

ਖੂਬਸੂਰਤ ਫੁੱਲਾਂ ਦਾ ਚੇਤਾ ਆ ਜਾਂਦੈ,
ਕਰਦਾ ਏ ਜਦ ਕੋਈ ਬਹਾਰ ਦੀ ਗੱਲ,

ਝਾਂਜਰ, ਝੁਮਕੇ, ਲਾਲੀ ਤੇ ਕੱਜਲ,
ਸਭ ਮਿਲਕੇ ਰਚਦੇ ਸਿੰਗਾਰ ਦੀ ਗੱਲ,

ਅੱਖਾਂ ਚ ਸ਼ਰਮ ਸੀ, ਬੁੱਲਾਂ ਤੇ ਕੰਪਨ,
ਹਾਏ ! ਓਹ ਤੇਰੇ ਇਜਹਾਰ ਦੀ ਗੱਲ,

ਹਰ ਤਰਫ ਅੱਗਾਂ ਨੇ, ਮੌਤ ਹੈ, ਚੀਕਾਂ ਨੇ,
ਕੋਈ ਸੁਣਦੀ ਨ੍ਹੀ ਅਮਨ ਪਿਆਰ ਦੀ ਗੱਲ,

ਇਨਸਾਨੀਅਤ ਨੂੰ ਜਿਉਂਦਾ ਸਾੜਨ ਵਾਲੇ,
ਜਾਨਣ ਕੀ ਅੰਤਿਮ ਸੰਸਕਾਰ ਦੀ ਗੱਲ ।

ਗਲੋਂ ਲਾਓ ਏ ਕੌਮਾਂ,ਮਜਹਬਾਂ ਦੇ ਚੱਕਰ,
ਆਓ ਕਰੀਏ ਮੁਹੱਬਤ ਪਿਆਰ ਦੀ ਗੱਲ,

229
ਟੁੱਟ ਦੀਆਂ ਜੱਗ ਉਤੇ ਤੜੱਕ ਯਾਰੀਆਂ,ਤਾਂ ਹੀ ਸਾਨੂੰ ਯਾਰੀਆਂ ਦਾ ਮੋਹ ਨਾ ਰਿਹਾ,
ਜਿੰਨਾ ਕੁ ਕਰਦਾ ਕੌਈ ਓਨਾ ਕਰੀ ਜਾਨੇ ਆ,ਸਾਡਾ ਵੀ ਸੁਭਾਅ ਉਹ ਨਾ ਰਿਹਾ....

230
ਕਾਹਦਾ ਫੋਰਨ ਸੋਹਣੀਏ ਇਹ ਤਾਂ ਜੇਲ ਹੈ ਮਿਠੀ,
ਇਹਨਾ ਚੰਦਰੇ ਡਾਲਰਾ ਛਡਵਾ ਦਿੱਤਾ ਮੇਰਾ ਸੋਹਣਾ ਦੇਸ਼ ਤੈ ਮੇਰੀ ਮਿੱਟੀ

231
Love Pyar / ਸੋਹਣੀਏ ਅਸੀਂ ਇੰਡੀਆ ਛਡ ਤਾ
« on: January 03, 2012, 05:29:49 AM »
ਕਿਹਂਦੀ ਭੁੱਲ ਜਾ ਸੋਹਣਿਆ ਮੈਨੂੰ ਘਰ ਵਾਲਿਆ ਨੇ ਕੋਈ ਹੋਰ ਮੁੰਡਾ ਲੱਭ ਤਾ, ਇਕ ਤੇਰੇ ਕਰਕੇ ਸੋਹਣੀਏ ਅਸੀਂ ਇੰਡੀਆ ਛੱਡ ਤਾਂ

232
ਮਨ ਭਰ ਗਇਆ ਮੇਰੇ ਤੋਂ ਹੁਣ Status busy ਲਿਖਦੀ ਹੈ, ਪਹਿਲਾ ਪੱਟ ਕੇ ਬਗਾਨਾ ਪੁੱਤ ਸੋਹਣੀਏ, ਹੁਣ ਕਿਸੀ ਹੋਰ ਤੋਂ ASL ਪੁੱਛਦੀ ਹੈ

233
ਮਿਲ ਜਾ ਅੱਖ ਸੁਕਣ ਤੌਂ ਪਹਿਲਾ,
ਨਬਜ਼ ਮੇਰੀ ਦੇ ਰੁਕਣ ਤੌਂ ਪਹਿਲਾ,
ਕਿਉਂਕਿ ਸੂਰਜ ਸਾਹਮਣੇ ਰਾਤ ਨੀ ਹੁਂਦੀ,
ਸਿਵਿਆਂ ਵਿੱਚ ਮੁਲਾਕਾਤ ਨੀ ਹੁਂਦੀ

234
ਮੈਂ ਰੇਤ ਤੇ ਅਪਣੀ ਕਹਾਣੀ ਲਿਖਦਾ ਰਿਹਾ,
ਕਦੇ ਸੋਚਿਆਂ ਨਈ.......
ਜ਼ਦੋ ਹਵਾ ਵਗੇਗੀ ਫਿਰ ਅੰਨਜ਼ਾਮ ਕੀ ਹਉ।
ਇਸ ਭੀੜ-ਭਰੀ ਦੁਨੀਆਂ 'ਚ ਨਾ-ਚੀਜ਼ ਹਾਂ ਮੈਂ,
ਜ਼ਦ ਨਾਮ ਹੀ ਨਈ ਫਿਰ ਬਦਨਾਮ ਕੀ ਹਉ।
ਜਿੱਥੇ ਧੋਖੇਬਾਜ਼ ਚਿਹਰੇ ਸਿਰਫ਼ ਵਿਕਦੇ ਹੋਣ,
ਉੱਥੇ ਵਫਾਵਾ ਵਾਲਿਆ ਦਾ ਮੁੱਲ ਕੀ ਹਉ।
ਹਰਫ਼ਾ ਨਾਲ ਜੇ ਦਿਲ ਦਿਆਂ ਗੱਲਾਂ ਬਿਆਨ ਹੁੰਦੀਆ,
ਰੱਬ ਜਾਣੇ ਫ਼ਿਰ ਇਸ਼ਕੇ ਦਾ ਪੈਗਾਮ ਕੀ ਹਉ।
ਤੇਰੀ ਦਿੱਤੀ ਕਿਸੇ ਸਜ਼ਾ ਤੋ ਮੈਂ ਮੁੱਕਰਦਾ ਨਈ,
ਬਸ ਇਹੀ ਵੇਖਣਾ ਤੇਰਾ ਲਾਇਆ ਇਲਜ਼ਾਮ ਕੀ ਹਉ।
ਅੱਜ਼ ਜ਼ਿਉਦੀ ਲਾਸ਼ ਕੱਲ ਭੱਟਕੇ ਗੀ ਰੂਹ ਮੇਰੀ,
ਮੈਨੂੰ ਮਰੇ ਨੂੰ ਵੀ ਅਰਾਮ ਖੌਰੇ ਹਉ।
ਨਹੀ ਜਾਣਦੀ ਕਿਹ ਕੇ ਇੱਕ ਹੋਰ 'ਸ਼ਿਵ' ਨਾ ਬਣਾ ਦੇਵੀ,
"נαтт" ਨੂੰ ਪਹਿਚਾਣ ਦੀ ਫਿਰ ਅਬਾਮ ਹੀ ਹਉ।

235
ਤੈਨੂੰ ਪਰੀ ਕਹਾਂ ਯਾ ਫ਼ੇਰ ਹੂਰ ਕੋਈ,

ਲਗਦਾ ਏ ਤੈਨੂੰ ਤੱਕ ਕੇ ਕਰ ਨਾ ਦੇਵਾਂ ਕਸੂਰ ਕੋਈ,

ਤੇਰੇ ਇਸ ਚੰਨ ਵਰਗੇ ਮੁੱਖੜੇ ਤੇ ਕੀ ਦੱਸਾਂ ਕਿੰਨਾ ਮਰਦਾ ਹਾਂ,

ਮੈਲੀ ਨਾ ਕਿਧਰੇ ਹੋ ਜਾਵੇਂ ਤੈਨੂੰ ਛੋਹਣ ਤੂੰ ਵੀ ਡਰਦਾ ਹਾਂ,

ਪੂਰਾ ਕਰਨ ਲਈ ਲਈ ਜਿਸਨੂੰ

ਜੱਟ ਸੂਲੀ ਵੀ ਚੜ ਜਾਵੇ ਓਹ ਅਰਮਾਨ ਹੈਂ ਤੂੰ ,

ਤੈਨੂੰ ਕਿਦਾਂ ਦੱਸਾਂ ਝੱਲੀਏ ਮੇਰੀ ਜਾਨ ਹੈਂ ਤੂੰ ,

236
ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖ਼ੰਜਰ ਹੋ ਗਿਆ |
ਸੋਚਿਆ ਸੀ ਨਾ ਕਦੇ ਇਉਂ ਹੋਏਗਾ ਪਰ ਹੋ ਗਿਆ |

ਫੁੱਲ ਤੋਂ ਮੈਂ ਅੱਗ ਬਣਿਆ ਅੱਗ ਤੋਂ ਹੋਇਆ ਮੈਂ ਨੀਰ,
ਤੜਪਿਆ ਲੁਛਿਆ ਬਹੁਤ ਫਿਰ ਸਿੱਲ ਪੱਥਰ ਹੋ ਗਿਆ |

ਜਿਸ ਨੂੰ ਰੋਕਣ ਵਾਸਤੇ ਮੈਂ ਰੋਕ ਰੱਖੇ ਹਿੱਕ ਤੇ,
ਸੌ ਦਿਨਾ ਰਾਤਾਂ ਦੇ ਪਹੀਏ ਉਹ ਵੀ ਆਖਰ ਹੋ ਗਿਆ |

ਦੋਸਤੀ ਕੀ ਦੁਸ਼ਮਣੀ ਕੀ, ਜਿੰਦਗੀ ਕੀ, ਮੌਤ ਕੀ,
ਜਦ ਨਜ਼ਰ ਬਦਲੀ ਤੇਰੀ ਸਭ ਕੁਝ ਬਰਾਬਰ ਹੋ ਗਿਆ |

ਹੋਇਆ ਕੀ ਜੇ ਸੰਨ ਲੱਗੀ ਦਿਲ 'ਚ ਹੋਇਆ ਚਾਨਣਾ,
ਛਾਨਣੀ ਹੋਇਆ ਜੋ ਦਿਲ ਰਾਤਾਂ ਦਾ ਅੰਬਰ ਹੋ ਗਿਆ |

ਨਾ ਕੋਈ ਮੱਥੇ 'ਚ ਚਾਨਣ ਨਾ ਕੋਈ ਸੀਨੇ 'ਚ ਸੇਕ
ਇਸ ਤਰਾਂ ਦਾ ਕਿਸ ਤਰਾਂ "ਸੁਰਜੀਤ ਪਾਤਰ" ਹੋ ਗਿਆ

237
ਕੋਲ ਆ ਕੇ ਇੱਕ ਵਾਰ ਫਿਰ ਛੁਪ ਜਾਂਵਦੇ ਨੇ,
ਇਸ ਤਰਾਂ ਦੇ ਲੋਕ ਤਾਂ ਮਿਲਦੇ ਬੜੇ ਨੇ,
ਹਰ ਵਕਤ ਹੀ ਜਿਹਨਾਂ ਨੂੰ ਠੁਕਰਾਇਆ ਹੈ ਤੂੰ,
ਦੇਖ ਤੇਰੇ ਕੋਲ ਹੁਣ ਉਹੀ ਖੜੇ ਨੇ,

238
ਡਿੱਗਿਆ ਦਾ ਹਮੇਸ਼ਾ ਹੱਥ ਫੜੀਏ..
ਕਦੀ ਪੈਰ ਉਹਨਾਂ ਤੇ ਧਰੀਏ ਨਾ..
ਕੋਈ ਡਿੱਗੇ ਉੱਤੇ ਵਾਰ ਕਰੇ..
ਇਸ ਗੱਲ ਨੂੰ ਕਦੇ ਵੀ ਜਰੀਏ ਨਾ..
ਮੈ ਕਦੇ ਨਾ ਡਿੱਗਾ ਅੱਜ ਤਾਈਂ..
ਇਸ ਗੱਲ ਦਾ ਦਾਅਵਾ ਕਰੀਏ ਨਾ..
ਡਿੱਗ ਡਿੱਗ ਕੇ ਤੁਰਨਾ ਆ ਜਾਵੇ...
ਕਦੀ ਡਿੱਗਣ ਕੋਲੋ ਡਰੀਏ ਨਾ.

239
Love Pyar / ਮੌਤ ਮੇਰੀ ਹੋਵੇ
« on: January 03, 2012, 05:24:56 AM »
ਹੰਝੂ ਤੇਰੇ ਹੋਣ ਤੇ ਅੱਖ ਮੇਰੀ ਹੋਵੇ....
ਧੜਕਣ ਤੇਰੀ ਹੋਵੇ ਤੇ ਦਿਲ ਮੇਰਾ ਹੋਵੇ....
ਖੁਦਾ ਕਰੇ ਯਾਰੀ ਸਾਡੀ ਏਨੀ ਚੰਗੀ ਹੋਵੇ....
ਸਾਹ ਤੇਰੇ ਰੁੱਕਣ ਤੇ ਮੌਤ ਮੇਰੀ ਹੋਵੇ...

240
ਖਾਲੀ ਬੋਤਲਾ ਵਾਗੂ ਪੈਰਾ ਦੇ ਵਿਚ ਆ ਗਏ ਆ,
ਅਸੀ ਤੇਰੇ ਜਾਨੋ ਪਿਆਰੇ ਗੈਰਾ ਦੇ ਵਿੱਚ ਆ ਗਏ ਆ,
ਹਰ ਰਿਸ਼ਤੇ ਵਿੱਚ ਦਿਲਚਸਪੀ ਹੁਣ ਘਟਦੀ ਜਾਦੀ ਆ,
ਨੀ ਸਾਰਿਆ ਵਾਗੂ ਇਹ ਵੀ ਪਾਸਾ ਵੱਟਦੀ ਜਾਦੀ ਏ,
ਨੀ ਦਾਰੂ ਵੀ ਤਾਂ ਚੰਦਰੀ ਚੜਨੋ ਹਟਦੀ ਜਾਦੀ ਏ,

Pages: 1 ... 7 8 9 10 11 [12] 13 14 15 16 17 ... 45