| 
	
		 
			
		
		This section allows you to view all posts made by this member. Note that you can only see posts made in areas you currently have access to.
	 
			 
				Topics - ѕняєєf נαтт кαиg
			
			Pages: 1  ... 5 6 7 8 9 [10] 11 12 13 14 15  ... 45 
		 
			
				
				
					181 
						
						« on: January 03, 2012, 07:00:22 AM »
					 
					ਰਿਸ਼ਤਾ ਸਾਡਾ ਇਸ ਜਹਾਨ ਵਿੱਚ ਸਭ ਤੋਂ ਪਿਆਰਾ ਹੋਵੇ,ਜਿਵੇਂ ਜਿੰਦਗੀ ਨੂੰ ਸਾਹਵਾਂ ਦਾ ਸਹਾਰਾ ਹੋਵੇ,
 ਯਾਦ ਰੱਖਣਾ ਸਾਨੂੰ ਓਸ ਪਲ ਵੀ,
 ਜਦੋਂ ਅਸੀ ਇਕੱਲੇ ਤੇ ਸਾਰਾ ਜਹਾਨ ਤੁਹਾਡਾ ਹੋਵੇ,
 
			
				
				
					182 
						
						« on: January 03, 2012, 05:59:09 AM »
					 
					ਜੇ ਕੁੜੀਏ ਤੂੰ ਸਾਡਾ ਭੰਗੜਾ ਵੇਖਣਾ,ਜੇ ਕੁੜੀਏ ਤੂੰ ਸਾਡਾ ਭੰਗੜਾ ਵੇਖਣਾ,
 ਕੋਲ ਆਕੇ ਤਾੜੀਆਂ ਵਜਾ ਕੁੜੀਏ ਨੀ,
 ਜਰਾ ਖਿਚਕੇ ਕਰਾਰੀ ਬੋਲੀ ਪਾ ਕੁੜੀਏ ਨੀ,
 ਜਰਾ ਖਿਚਕੇ ਕਰਾਰੀ ਬੋਲੀ ਪਾ ਕੁੜੀਏ,
 
			
				
				
					183 
						
						« on: January 03, 2012, 05:58:46 AM »
					 
					ਦੋ ਸੱਪ ਦੇ ਬੱਚੇ ਲਮਕਾਲਏ,ਕੁੜੀ ਨੇ ਗੋਰੇ ਮੁੱਖ ਤੇ,
 ਕੁੜੀ ਨੇ ਗੋਰੇ ਮੁੱਖ ਤੇ,
 ਜੁਲਫ਼ਾ ਦੇ ਨਾਂਗ ਬਣਾ ਲਏ,
 ਕੁੜੀ ਨੇ ਗੋਰੇ ਮੁੱਖ ਤੇ,
 ਕੁੜੀ ਨੇ ਗੋਰੇ ਮੁੱਖ ਤੇ,
 ਨਾਲੇ ਨਜ਼ਰਾ ਤੋ ਦਿਲ ਖਣਵਾਲਏ...........
 
			
				
				
					184 
						
						« on: January 03, 2012, 05:58:08 AM »
					 
					ਓਹਦਾ ਦਿਲ ਕਬੂਲ ਕਰੇ ਜਿਸਨੂੰ,
 ਸਾਡੇ ਕੋਲ ਐਸੀ ਸੌਗਾਤ ਕਿੱਥੇ.
 
 ਓਹਦੇ ਪਿਆਰ ਦੀ ਹੋਵੇ ਨਿਸ਼ਾਨੀ ਜਿਸ ਵਿਚ,
 
 ਸਾਨੂੰ ਮਿਲੇਗੀ ਐਸੀ ਖੈਰਾਤ ਕਿੱਥੇ.
 
 ਆਪਣੇ ਪਿਆਰ ਦਾ ਓਹਨੂੰ ਐਹਿਸਾਸ ਕਰਾ ਸ੍ਕਾ,
 
 ਮੇਰੀ ਏਡੀ ਵੱਡੀ ਔਕਾਤ ਕਿੱਥੇ,
 
 ਸਾਨੂੰ ਸੁਪਨੇ ਚ ਹੋ ਜਾਵੇ ਦੀਦਾਰ ਓਹਦਾ,
 
 ਏਨੇ ਕਰ੍ਮਾ ਵਾਲੀ ਸਾਡੀ ਰਾਤ ਕਿੱਥੇ...!!!
 
			
				
				
					185 
						
						« on: January 03, 2012, 05:56:20 AM »
					 
					ਤੇਰੀ ਯਾਦ ਆ ਗਈ ਕਿਸ ਵਾਸਤੇ,ਵਹਿ ਤੁਰੀ ਅੱਖੀਉਂ ਨਦੀ ਕਿਸ ਵਾਸਤੇ, ਹਉਕਿਆਂ ਤੇ ਹਾਵਿਆਂ ਨੇ ਖਾ ਲਈ,
 ਹੁਣ ਜਵਾਨੀ ਰਹਿ ਗਈ ਕਿਸ ਵਾਸਤੇ, ਲੋਕ ਪੱਥਰ ਬਣ ਗਏ ਏਥੇ ਜਦੋਂ,
 ਹੈ ਮੇਰੀ ਇਹ ਸ਼ਾਇਰੀ ਕਿਸ ਵਾਸਤੇ, ਜੇ ਭਲਾ ਕਰਕੇ ਵੀ ਮਿਲਣੀ ਹੈ ਸਜ਼ਾ,
 ਫਿਰ ਖੁਦਾ ਦੀ ਬੰਦਗੀ ਕਿਸ ਵਾਸਤੇ, ਇਸ਼ਕ ਦੀ ਖਾਤਿਰ ਲੁਟਾਈ ਜ਼ਿੰਦਗੀ,
 ਇਸ਼ਕ ਬਿਨ ਹੈ ਜ਼ਿੰਦਗੀ ਕਿਸ ਵਾਸਤੇ, ਦੁਸ਼ਮਣਾਂ ਵਾਂਗੂੰ ਹੀ ਮਿਲਣਾ ਸੀ ਅਗਰ,
 ਤੂੰ ਸੀ ਪਾਈ ਦੋਸਤੀ ਕਿਸ ਵਾਸਤੇ, ਨਾਂ ਮਿਲੀ ਮੰਜ਼ਿਲ ਨਾਂ ਕੋਈ ਰਾਸਤਾ,
 ਮੈਂ ਜੀਵਾਂ ਇਹ ਜ਼ਿੰਦਗੀ ਕਿਸ ਵਾਸਤੇ,
 
			
				
				
					186 
						
						« on: January 03, 2012, 05:55:48 AM »
					 
					ਜਿਹੜਾ ਮਸਜਿਦ ਕਦੇ ਗਿਆ ਨਾ,ਉਹ ਕੀ ਜਾਣੇ ਕੁਰਾਨ ਕੀ ਏ,
 ਜਿਹਨੇ ਕਦੇ ਕਿਸੇ ਦਾ ਭਲਾ ਕੀਤਾ ਨਾ,
 ਉਹ ਕੀ ਜਾਣੇ ਇਹਸਾਨ ਕੀ ਏ,
 ਜਿਹਨੇ ਹੋਲੀ ਨੂੰ ਰੰਗ ਕਿਸੇ ਨੂੰ ਲਾਇਆ ਨਾ,
 ਉਹ ਕੀ ਜਾਣੇ ਗੁਲਾਲ ਕੀ ਏ,
 ਜਿਸ ਨੇ ਇਸ਼ਕ ਚ' ਚੋਟ ਕਦੇ ਖਾਧੀ ਨਾ,
 ਉਹ ਕੀ ਜਾਣੇ ਦਿਲ-ਜਲੇ ਦਾ ਹਾਲ ਕੀ ਏ
 
			
				
				
					187 
						
						« on: January 03, 2012, 05:55:25 AM »
					 
					ਅਸੀ ਮਰਦੇ ਰਹੇ ਦੁੱਖ ਜਰਦੇ ਰਹੇ,ਪੱਬ ਕੰਡਿਆ ਉੱਤੇ ਧਰਦੇ ਰਹੇ,
 ਅਸੀ ਮਰਦੇ ਰਹੇ ਦੁੱਖ ਜਰਦੇ ਰਹੇ
 ਪੱਬ ਕੰਡਿਆ ਉੱਤੇ ਧਰਦੇ ਰਹੇ,
 ਪਰ ਸੀਅ ਨੀ ਕੀਤਾ ਤੇਰੇ ਲਈ,
 ਕਿਤੇ ਕੱਲੀ ਬਹਿ ਕੇ ਸੋਚੀ ਨੀ,
 ਅਸੀ ਕੀ ਨੀ ਕੀਤਾ ਤੇਰੇ ਲਈ.........
 
			
				
				
					188 
						
						« on: January 03, 2012, 05:55:03 AM »
					 
					ਮਰ ਤਾਂ ਚੁੱਕਿਆ ਸੀ ਕਦ ਦਾ ,ਹੁਣ ਤਾਂ ਦਫਨਾਉਣ ਦਾ ਇੰਤਜਾਰ ਕਰਦੇ ਨੇਂ,
 ਦਿਲ ਦੀ ਤੜਪ ਨੂੰ ਕੋਈ ਸ਼ਾਇਰੀ ਕਹੇ ਤਾਂ ਗਮ ਨਹੀਂ,
 ਦਰਦ ਤਾਂ ਉਦੋਂ ਹੁੰਦਾ ਏ ਜਦੋਂ ਲੋਕ ਵਾਹ-ਵਾਹ ਕਰਦੇ ਨੇਂ,
 
			
				
				
					189 
						
						« on: January 03, 2012, 05:53:48 AM »
					 
					ਜੱਟ ਦੀ ਮੱਤ ਤਾ ਸਰਕਾਰ ਨੇ ਮਾਰ ਤੀ,ਤੇ ਤੂੰ ਆਸ਼ਕੀ ਕਰਨ ਨੂ ਕਿਹਨੀ ਏ,
 ਨੀ ਇੱਕ ਤਾ ਝੋਨੇ ਦਾ ਝਾੜ ਘੱਟ ਗਿਆ,
 ਉੱਤੋ ਤੂੰ ਵੀ ਸਿਰ ਖਾਨੀ ਰਿਹਨੀ ਏ
 
			
				
				
					190 
						
						« on: January 03, 2012, 05:53:23 AM »
					 
					ਜੋ ਹਮਦਰਦੀ ਨੂੰ ਆਇਆ ਜ਼ਖਮ ਛਿਲ ਕੇ ਤੁਰ ਗਿਆ,ਹੁਣ ਤਾਂ ਡਰ ਆਉਂਦਾ ਆਪਣਾ ਹੀ ਪਰਛਾਵਾਂ ਵੇਖ ਕੇ
 
			
				
				
					191 
						
						« on: January 03, 2012, 05:52:08 AM »
					 
					ਮੇਰੇ ਰਾਹਾ ਚ' ਨਾ ਖੜ,ਮੇਰਾ ਪਿੱਛਾ ਨਾ ਤੂੰ ਕਰ,
 ਤੈਨੂੰ ਵਾਰਨਿੰਗ ਦਿੰਦੀ ਆ ਆਖੀਰ ਮੁੰਡਿਆ,
 ਨੀ ਸਾਰੇ ਵੈਲੀਆ ਦੇ ਮੋਹਰੇ ਮੇਰੇ ਵੀਰ ਮੁੰਡਿਆ.........
 
			
				
				
					192 
						
						« on: January 03, 2012, 05:51:40 AM »
					 
					ਕਿੰਨਾ ਚਿਰ ਹੱਥ ਜੋੜ ਮਿਨਤਾ ਕਰਾਗੇ,ਪੰਗੇ ਜਾਣ ਜਾਣ ਲੈ ਬੜੇ ਚਿਰਦੇ ,
 ਤੱਸਲੀਆ ਕਰਾਦੇ ਮਿੱਤਰਾ,
 ਹੱਥ ਪਾਉ ਨੂੰ ਜਿਹੜੇ ਤੈਨੂੰ ਫਿਰਦੇ ,
 ਤੱਸਲੀਆ ਕਰਾਦੇ ਮਿੱਤਰਾ..........
 
			
				
				
					193 
						
						« on: January 03, 2012, 05:51:05 AM »
					 
					16 ਆਨੇ ਸੱਚ ਗੱਲ ਆਖਦੇ ਨੇ ਲੋਕ,ਜਦੋ ਕਿਤੇ ਵੈਰੀ ਖੜ ਜਾਵੇ ਰਾਹ ਨੂੰ ਰੋਕ,
 ਤੂੰ ਤੂੰ ਮੈ ਮੈ ਹੁੰਦੀ ਆ ਤੇ ਜਦੋ ਕੰਮ ਵਧਦਾ,
 
 ਆਪਣੇ ਬੇਗਾਨੀਆ ਦਾ ਉਦੋ ਪਤਾ ਲਗਦਾ.....
 
			
				
				
					194 
						
						« on: January 03, 2012, 05:50:38 AM »
					 
					ਵੱਖਰਾ ਖਾਣਾ ਵੱਖਰਾ ਬਾਣਾ,ਵਈ ਉਸ ਦਾਤੇ ਦਾ ਮੰਨ ਭਾਣਾ,
 ਦਸਾ-ਨੌਆ ਦੀ ਮੇਹਨਤ ਕਰਕੇ,
 ਰੁੱਖੀ-ਮਿੱਸੀ ਖਾ ਲੈਦੇ,ਓ
 ਜਿੱਥੇ ਜਾਣ ਪੰਜਾਬੀ ਵੱਖੀ ਟੌਰ ਬਣਾ ਲੈਦੇ.........
 
			
				
				
					195 
						
						« on: January 03, 2012, 05:49:54 AM »
					 
					ਕਿਤੇ ਮਰ ਨਾ ਜਾਵੇ ,ਕੁਛ ਖਾਕੇ ..ਕੁਛ ਖਾਕੇ,
 ਓ ਚੰਡੀਗੜ ਕਰ ਆਸ਼ਕੀ,
 ਮੁੰਡਾ ਜੱਟਾ ਦਾ ਜੰਲਧਰੋ ਆ ਕੇ.......
 
			
				
				
					196 
						
						« on: January 03, 2012, 05:49:25 AM »
					 
					ਕੱਠੇ ਖਾਦੇ ਪੀਦੇ ਸਿਗੇ ਠੇਕਿਆ ਤੇ ਜਾ ਵਈ,ਰੋਬਹ ਨਾਲ ਬੈਠਦੇ ਸੀ ਟਾਣੀਆ ਬਣਾ ਕੇ ਵਈ,
 ਭੇਦ ਹੋ ਗਿਆ ਫਰੋਲ ਹੋਗੇ ਬੋਲ ਤੇ ਕਬੋਲ,
 ਫਿਰ ਪੁੱਛ ਨਾ ਮੇਰਿਆ ਯਾਰਾ,
 ਓ ਮਿੱਤਰਾ ਚ' ਖੜਕ ਪਈ,
 ਜ਼ਰਾ ਸੁਣ ਕੇ ਜਾਈ ਸਰਦਾਰਾ....
 
			
				
				
					197 
						
						« on: January 03, 2012, 05:48:54 AM »
					 
					ਰੱਬ ਰੁਸ ਜਾਵੇ  ਬਾਦਸ਼ਾਹੀਆ ਰੁਸ ਜਾਦੀਆ,ਗੁਰੂ ਰੁਸ ਜਾਵੇ ਵਡਿਆਈਆ ਰੁਸ ਜਾਦੀਆ,
 ਮਾਪੇ ਰੁਸ ਜਾਣ ਤਾ ਖੁਦਾਈਆ ਰੁਸ ਜਾਦੀਆ,
 ਮਾਪਿਆ ਦਾ ਦਿਲ ਨਾ ਦੁਖਾਇਉ ਸੋਹਣਿਉ,
 ਲੱਭੀ ਹੋਈ ਚੀਜ ਨਾ ਗਵਾਇਉ ਸੋਹਣਿਉ....
 
			
				
				
					198 
						
						« on: January 03, 2012, 05:48:28 AM »
					 
					ਦਿਲ ਕਮਲੇ ਨੂੰ ਕਾਬੂ ਕਰਨਾ ਸੋਖੀ ਗੱਲ ਨਹੀ,ਨਵੀ ਉਮਰ ਦੇ ਨਖਰੇ ਰੰਗ ਦਿਖਾ ਹੀ ਦੇਦੇ ਨੇ,
 ਕੋਕੇ ਦੇ ਚਮਕਾਰੇ ਤੇ ਲਲ਼ਕਾਰੇ ਗੱਬਰੂ ਦੇ ,
 ਪਿੰਡ ਚ' ਕੋਈ ਪੰਗਾ ਪਾ ਹੀ ਦੇਦੇ ਨੇ...
 
			
				
				
					199 
						
						« on: January 03, 2012, 05:48:03 AM »
					 
					ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ,ਮਾਂ ਹੈ ਠੰਡੜੀ ਛਾਂ , ਓ ਦੁਨੀਆਂ ਵਾਲਿਉ,
 ਮਾਂ ਬਿਨਾਂ ਕੋਈ ਨ ਲਾਡ ਲਡਾਉਂਦਾ.. ਰੋਂਦਿਆ ਨੂੰ ਨ ਚੁਪ ਕਰਾਉਂਦਾ,
 ਖੋ ਲੈਂਦੇ ਟੁੱਕ ਕਾਂ , ਓ ਦੁਨੀਆਂ ਵਾਲਿਉ,
 ਬੱਚਿਆ ਦਾ ਦੁਖ ਮਾਂ ਹੈ ਸਹਿਂਦੀ, ਗਿੱਲੀ ਥਾਂ ਤੇ ਆਪ ਹੈ ਪੈਦੀ,
 ਸਾਨੂਂ ਪਾਉਂਦੀ ਸੁੱਕੀ ਥਾਂ , ਓ ਦੁਨੀਆਂ ਵਾਲਿਉ,
 ਮਾਂ ਬਿਨਾਂ ਜਗ ਧੁਪ ਹਨੇਰਾ, ਸੁੱਝਾ ਦਿਸਦਾ ਚਾਰ ਚੁਫੇਰਾ,
 ਕੋਈ ਨ ਫੜਦਾ ਬਾਂਹ , ਓ ਦੁਨੀਆਂ ਵਾਲਿਉ..
 ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਹੈ ਦੂਜਾ..
 ਮਾਂ ਹੈ ਰੱਬ ਦਾ ਨਾਮ, ਓ ਦੁਨੀਆਂ ਵਾਲਿਉ,
 ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ,
 ਮਾਂ ਹੈ ਠੰਡੜੀ ਛਾਂ , ਓ ਦੁਨੀਆਂ ਵਾਲਿਉ,
 ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ......
 
 
			
				
				
					200 
						
						« on: January 03, 2012, 05:47:04 AM »
					 
					ਕਿਤੇ ਰੰਗ ਨਾ ਵਟਾ ਲਈ ਕੁੜੀਏ,ਦੁਨੀਆ ਦੇ ਰੰਗ ਦੇਖ ਕੇ,
 ਹੱਥ ਨਾ ਛੁਡਾ ਲਈ ਕੁੜੀਏ,
 ਨੀ ਹੱਥ ਮੇਰਾ ਤੰਗ ਦੇਖ  ਕੇ,
 ਕਿਤੇ ਰੰਗ ਨਾ ਵਟਾ ਲਈ ਕੁੜੀਏ,
 ਦੁਨੀਆ ਦੇ ਰੰਗ ਦੇਖ ਕੇ.......ਗਾਣਾ ਵੀ ਸੁਣੋ
 
			Pages: 1  ... 5 6 7 8 9 [10] 11 12 13 14 15  ... 45 
		 |