December 04, 2024, 02:11:27 PM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 4 5 6 7 8 [9] 10 11 12 13 14 ... 45
161
Love Pyar / ਉਹਦੇ ਛੱਡ ਜਾਣ ਪਿੱਛੋਂ
« on: January 03, 2012, 08:00:13 AM »
ਉਹ ਕੀ ਜਾਣੇ ਉਹਦੇ ਛੱਡ ਜਾਣ ਪਿੱਛੋਂ ਜਿੰਦਗੀ ਇਹ,
ਲੰਘਦੀ ਹੈ ਕਿੰਨਿਆਂ ਸਹਾਰਿਆਂ ਦੇ ਨਾਲ,
ਦਿਨੇ ਯਾਰ ਦੋਸਤ ਤੇ ਸ਼ਾਮਾਂ ਦਾਰੂ ਪੀਕੇ,
ਰਾਤ ਲੰਘਦੀ ਇਹ ਚੰਨ ਅਤੇ ਤਾਰਿਆਂ ਦੇ ਨਾਲ,
ਗਮਾਂ ਦੇ ਸਮੁੰਦਰਾਂ "ਚ" ਯਾਦਾਂ ਦੀਆਂ ਲਹਿਰਾਂ,
ਦੁੱਖਾਂ ਦੇ ਬਣਾਏ ਹੋਏ ਕਿਨਾਰਿਆਂ ਦੇ ਨਾਲ,
ਪਤਾ ਨਹੀਂਉ ਕਿੰਨੀ ਬਾਕੀ ਰਹਿ ਗਈ ਇਹ "ਬਖਸ਼ੀ,
ਜਿੰਨੀ ਰਹਿ ਗਈ ਲੰਘੂ ਉਹਦੇ ਲਾਰਿਆਂ ਦੇ ਨਾਲ,

162
ਤੇਰੇ ਤੇ ਆਈਆਂ ਲਾਲੀਆਂ ਦੂਣੀਆਂ ਤੇ ਤੀਣੀਆਂ,
ਸਾਡੇ ਤੇ ਪਤਝੜ ਜਿਹੀ ਪੌਣ ਦੇ ਆਉਂਣ ਨਾਲ,

ਤੇਰਾ ਗਰੂਰ ਹੋਰ ਵੀ ਜਿਆਦਾ ਸੀ ਹੋ ਗਿਆ,
ਤੇਰੇ ਤੇ ਚੰਨ ਦੇ ਵਿਚਲਾ ਅੰਤਰ ਮਿਟਾਉਂਣ ਨਾਲ,

ਮੈਂ ਆਪਣੇ ਹੀ ਹੱਥਾਂ ਨਾਲ ਇਸ ਕੋਸਿਸ਼ ਦੇ ਵਿੱਚ,
ਸਾੜ ਲਏ ਸਭ ਚਾਅ ਸੂਰਜ ਤੱਕ ਪਹੁਚਾਉਂਣ ਨਾਲ,

ਉਜੜੇ ਹੋਏ ਦਿਲ ਦਾ ਰਾਹ ਗਮਾਂ ਨੂੰ ਦਿਸ ਪਿਆ,
ਸਰਦਲ ਤੇ ਇਕ ਪਿਆਰ ਦਾ ਦੀਪਕ ਜਗਾਉਂਣ ਨਾਲ,

ਓ ਆਪੇ ਹੀ ਹਾਰ ਗਿਆ ਬਾਜੀ ਇਹ ਪਿਆਰ ਦੀ,
ਗੈਰਾਂ ਨਾਲ ਮਿਲ ਕੇ ਸਾਨੂੰ ਹਰਨਾਉਂਣ ਨਾਲ,

ਰਹਿੰਦੇ ਖੂਹੰਦੇ ਅਸੀ ਉਸ ਦਿਨ ਉਜੜ ਗਏ,
ਤੇਰੇ ਨਾ ਦੀ ਸਹਿਰ ਵਿੱਚ ਮਹਿਫਿਲ ਸਜਾਉਂਣ ਨਾਲ,

ਸ਼ਾਇਰ ਨੂੰ ਉਸ ਥਾਂ ਤੋਂ ਕੀ ਮਿਲਣੀ ਸੀ ਵਾਹ ਵਾਹ,
ਮੁਰਦਿਆਂ ਦੇ ਸ਼ਹਿਰ ਵਿੱਚ ਕਵਿਤਾ ਸੁਨਾਉਂਣ ਨਾਲ ,

163
Love Pyar / ਤੂੰ ਹੀ ਜੋ ਮੇਰੀ ਹੋਈ ਨਹੀਂ
« on: January 03, 2012, 07:58:45 AM »
ਉੰਝ ਜ਼ਾਹਿਰ ਨਿਸ਼ਾਨੀ ਕੋਈ ਨਹੀਂ,
ਕਦ ਅੱਖ ਵਿਰਾਨੀ ਰੋਈ ਨਹੀਂ,

ਜਿਸ ਆਸ ਹਨੇਰਾ ਮੈਂ ਜਰਿਆ,
ਉਹ ਸੁਬਹ ਸੁਹਾਣੀ ਹੋਈ ਨਹੀਂ,

ਚੰਦ ਸੂਰਜ ਦੀ ਦਰਖ਼ਾਸਤ ਤੂੰ,
ਇਕ ਮੇਰੀ ਹੀ ਅਰਜੋਈ ਨਹੀਂ,

ਹਰ ਪਲ ਦੀ ਲਾਸ਼ ਉਠਾਈ ਮੈਂ,
ਪਰ ਆਸ ਵਸਲ ਦੀ ਮੋਈ ਨਹੀਂ,

ਦਸ ਹੋਰ ਮੈਂ ਸਭ ਕੁਝ ਕੀ ਕਰਨਾ,
ਜਦ ਸੋਹਣਿਆ ਸਜਣਾ ਤੂੰ ਹੀ ਨਹੀਂ,

ਉਹ ਕਿਹੜੀ ਸਾਹ ਦੀ ਤੰਦ ਕੂੜੀ,
ਜਿਸ ਤੇਰੀ ਯਾਦ ਪਿਰੋਈ ਨਹੀਂ,

ਕਿਹੜੀ ਰਾਤ ਹੈ ਤੇਰੀ ਛੂਅ ਮੰਗਦੀ,
ਰੱਤਾਂ ਦੇ ਹੰਝੂ ਰੋਈ ਨਹੀਂ,

ਮੈਂ ਕੀ ਖੱਟਿਆ ਆਦਮ ਜੂਨੇ,
ਤੂੰ ਹੀ ਜੋ ਮੇਰੀ ਹੋਈ ਨਹੀਂ,

ਕਦ ਖੁਲ ਕੇ ਤੇਰੀ ਗਲ ਕੀਤੀ,
ਕਦ ਅਪਣੀ ਪੀੜ ਲੁਕੋਈ ਨਹੀਂ,

ਨਿੱਸਲ ਪੈੜਾਂ ,ਹੰਝੂ ਪੈਂਡੇ,
ਕਿਸ ਪੈਰ 'ਚ ਪੀੜ ਕਰੋਹੀ ਨਹੀਂ,

ਮਿਹਣਾ ਤੈਨੂੰ ,ਤੇਰੇ ਹੁੰਦਿਆਂ ਵੀ,
ਮੈਨੂੰ ਜੇ ਮਿਲਦੀ ਢੋਈ ਨਹੀਂ ,

164
ਜਣੇ ਖ਼ਣੇ ਨਾਲ ਯਾਰਾਨਾ ਪੈਂਦਾ ਨਹੀ,ਖਾਣ ਪੀਣ ਵਾਲੇ ਤੇ ਬਥੇਰੇ ਮਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ,
ਪੈੱਗ ਪੀ ਕੇ ਜੋ ਮਾਰਦੇ ਨੇ ਫੋਕੀਆਂ ਫੜਾਂ,ਮੋਤ ਵੀ ਆ ਜਾਵੇ ਮੈਂ ਤੇਰੇ ਕੋਲ ਖ਼ੜਾ,
ਕਿਹੜਾ ਖ਼ੜੇ ਦੇਖ ਕੇ ਗੰਡਾਸੇ ਹਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ,
ਮਤਲ਼ਬ ਖੋਰ ਜਦੋਂ ਲਾਓਣ ਯਾਰੀਆਂ,ਯਾਰ ਦੀਆਂ ਜੜਾ ਤੇ ਚਲਾਓਣ ਆਰੀਆਂ,
ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ,
ਯਾਰ ਹੁੰਦੇ ਖੁਦਾ ਵਰਗੇ,ਓਸ ਰੱਬ ਦੇ ਫਕੀਰ ਦੀ ਦੁਆ ਵਰਗੇ,
ਰੱਬ ਵਰਗੇ ਫਕੀਰ ਕਿਸਮਤ ਵਾਲਿਆਂ ਨੂੰ ਮਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ,

165
Love Pyar / ਗ਼ਮਾਂ ਦੀ ਰਾਤ ਲੰਮੀ ਏ
« on: January 03, 2012, 07:56:37 AM »
ਗ਼ਮਾਂ ਦੀ ਰਾਤ ਲੰਮੀ ਏ,
ਜਾਂ ਮੇਰੇ ਗੀਤ ਲੰਮੇ ਨੇ ਨਾ ਭੈੜੀ ਰਾਤ ਮੁਕਦੀ ਏ,
ਨਾ ਮੇਰੇ ਗੀਤ ਮੁਕਦੇ ਨੇ ਇਹ ਸਰ ਕਿੰਨੇ ਕੁ ਡੂੰਘੇ ਨੇ,
ਕਿਸੇ ਨੇ ਹਾਥ ਨਾ ਪਾਈ ਨਾ ਬਰਸਾਤਾਂ ਚ਼ ਚੜਦੇ ਨੇ,
ਤੇ ਨਾ ਔੜਾਂ ਚ਼ ਸੁਕਦੇ ਨੇ ਮੇਰੇ ਹੱਡ ਹੀ ਅਵੱਲੇ ਨੇ,
ਜੋ ਅੱਗ ਲਾਇਆਂ ਨਹੀ ਸੜਦੇ ਨੇ ਸੜਦੇ ਹਾਉਕਿਆਂ ਦੇ ਨਾਲ,
ਹਾਵਾਂ ਨਾਲ ਧੁਖਦੇ ਨੇ ਇਹ ਫੱਟ ਹਨ ਇਸ਼ਕ ਦੇ,
ਇਹਨਾ ਦੀ ਯਾਰੋ ਕੀ ਦਵਾ ਹੋਵੇ ਇਹ ਹੱਥ ਲਾਇਆਂ ਵੀ ਦੁਖਦੇ ਨੇ,
ਮਲ੍ਹਮ ਲਾਇਆਂ ਵੀ ਦੁਖਦੇ ਨੇ ਜੇ ਗੋਰੀ ਰਾਤ ਹੈ ਚੰਨ ਦੀ,
ਤਾਂ ਕਾਲੀ ਰਾਤ ਹੈ ਕਿਸ ਦੀ?
ਨਾ ਲੁਕਦੈ ਤਾਰਿਆਂ ਵਿਚ ਚੰਨ,
ਨਾ ਤਾਰੇ ਚੰਨ ਚ਼ ਲੁਕਦੇ ਨੇ ਗ਼ਮਾਂ ਦੀ ਰਾਤ ਲੰਮੀ ਏ,
ਜਾਂ ਮੇਰੇ ਗੀਤ ਲੰਮੇ ਨੇ ਨਾ ਭੈੜੀ ਰਾਤ ਮੁਕਦੀ ਏ,ਨਾ ਮੇਰੇ ਗੀਤ ਮੁਕਦੇ ਨੇ,

166
Love Pyar / ਯਾਰ ਬਦਲਦੇ ਦੇਖੇ ਨੇ
« on: January 03, 2012, 07:56:06 AM »
ਯਾਰ ਬਦਲਦੇ ਦੇਖੇ ਨੇ,
ਸਂਸਾਰ ਬਾਦਲਦੇ ਦੇਖੇ ਨੇ,

"ਸੱਚੇ ਦਿਲੋਂ ਹੇ ਪਿਆਰ ਸਾਡਾ,
ਜਿਸਮਾਂ ਦਾ ਨਹੀਂ ਆਸੀਂ ਵਪਾਰ ਕਰਦੇ,
ਇਨਾਂ "ਸ਼ਾਹੂਕਾਰਾਂ" ਦੇ ਵਪਾਰ ਬਦਲਦੇ ਦੇਖੇ ਨੇ,

ਕੰਮ ਪਏ ਨੂ ਜੋ ਹੱਸ ਹੱਸ ਬੋਲਣ,
ਮਤਲਬ ਕਢ ਪਿਠ ਤੇ ਕਰਦੇ ਵਾਰ,
ਬਥੇਰੇ ਸਜਣ ਬੇਲੀ ਯਾਰ ਬਦਲਦੇ ਦੇਖੇ ਨੇ,

"ਮਜਲੂਮਾਂ" ਤੇ ਜੋ ਬਣ ਕੌੜੇ ਬਰਸਾਓਂਦੇ,
ਤੇ "ਕਇਆਂ " ਦੇ ਗੱਲ ਹਾਰ ਵੀ ਪਾਓਦੇਂ,
"ਹੂਕਮਰਾਨਾਂ*" ਦੇ ਹੱਥ ਓਹ ਹਥਿਆਰ ਬਦਲਦੇ ਦੇਖੇ ਨੇ,

"ਸੱਤ ਜਨਮਾਂ ਤੱਕ ਦੇਵਾਂਗੇ ਸਾਥ ਤੇਰ,
ਨਹੀ ਛੱਡ ਤੈਨੂ ਕਦੇ ਜਾਵਾਂਗੇ,
ਦਿਨਾਂ ਚ ਹੀ "ਪਿਆਰ" ਬਦਲਦੇ ਦੇਖੇ ਨੇ,

ਜਿਹੜੇ ਦੋ ਨੈਣ ਬੜੇ ਸੀ ਪਸੰਦ ਮੈਨੂ,
ਇੱਕ "ਰੁਤਬਾ" ਵੀ ਰਖਦੇ ਸੀ ਜਿਨਾਂ ਚ੍,
ਓਨਹਾਂ ਆਖਾਂ ਚ੍ ਆਪਣੇ ਲਈ ਹੁਣ ਸਤਿਕਾਰ ਬਦਲਦੇ ਦੇਖੇ ਨੇ,
ਅਸੀਂ ਯਾਰ ਬਦਲਦੇ ਦੇਖੇ ਨੇ ਸਂਸਾਰ ਬਦਲਦੇ ਦੇਖੇ ਨੇ,

167
Love Pyar / ਬਿਖਰੇ ਸੁਪਨੇ
« on: January 03, 2012, 07:43:01 AM »
ਬਿਖਰੇ ਸੁਪਨੇ ਤੇ ਅੱਖਾਂ 'ਚ ਨਮੀ ਹੈ,
ਇੱਕ ਛੋਟਾ ਜਿਹਾ ਅਸਮਾਨ ਤੇ ਉਮੀਦਾਂ ਦੀ ਜ਼ਮੀ ਹੈ,
ਵੈਸੇ ਤਾਂ ਬਹੁਤ ਕੁਝ ਹੈ ਜ਼ਿੰਦਗੀ 'ਚ,
ਬਸ ਜੋ ਦਿਲੋਂ ਸਾਨੂੰ ਚਾਹੇ ਓਸੇ ਦੀ ਕਮੀ ਹੈ

168
ਮੁੱਛਾਂ ਕੁੰਡੀਆਂ ਰੱਖਣ ਦਾ ਸ਼ੌਂਕ ਸਾਨੂੰ,
ਲੋਕੀ ਗਲਤ ਅੰਦਾਜ਼ੇ ਲਾਈ ਜਾਂਦੇ,
ਸਾਨੂੰ ਚੁਸਤੀ ਚਲਾਕੀ ਨਹੀਂ ਆਓਂਦੀ,
ਜੋ ਜੋ ਕਿਹੰਦੇ ਓਹੋ ਕਰ ਕੇ ਵਖਾਈ ਜਾਂਦੇ,
ਅਸੀਂ ਖਾਲਸੇ ਖਾਲਸ ਦੁੱਧ ਵਰਗੇ,
ਹਰ ਮੈਦਾਨ ਵਿੱਚ ਫ਼ਤਿਹ ਬੁਲਾਈ ਜਾਂਦੇ,
ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ,
ਆਪ ਨਚਦੇ ਤੇ ਸਭਨੂੰ ਨਚਾਈ ਜਾਂਦੇ,
ਪੜੀਏ ਜੇ ਇਤਿਹਾਸ ਨੂੰ ਉਹ ਆਪ ਬੌਲਦਾ,
ਤੱਕ ਕੇ ਧੱਕੇਸਾਹੀ ਇੰਨਾ ਦਾ ਖੂਨ ਖੌਲਦਾ,
ਕਾਇਮ ਰਖੱਦੇ ਸਦਾ ਆਪਣੀ ਨਵਾਬੀ,
ਕਦੇ ਹਿੰਮਤ ਨਾ ਹਾਰਦੇ ਸ਼ੇਰ ਪੰਜਾਬੀ,

169
ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ,
ਪਰ ਦਿਲੋਂ ਬਣਦਾ ਕੋਈ ਕੋਈ,
ਚਿਰਾਗ ਤਾਂ ਸਾਰੇ ਰੌਸ਼ਨੀ ਕਰਦੇ ਨੇ,
ਪਰ ਦਿਲ ਦੇ ਹਨੇਰੇ ਦੂਰ ਕਰਦਾ ਕੋਈ ਕੋਈ,
ਕੋਈ ਨਾ ਕੋਈ ਗਲਤੀ ਤਾਂ ਹਰ ਕੋਈ ਇਨਸਾਨ ਕਰਦਾ,
ਪਰ ਗਲਤੀ ਕਰਕੇ ਮਂਨਣ ਦੀ ਹਿੰਮਤ ਕਰਦਾ ਕੋਈ ਕੋਈ,
ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ ,
ਪਰ ਦੁੱਖ ਵੇਲੇ ਨਾਲ ਖਡ਼ਦਾ ਕੋਈ ਕੋਈ,
ਵਾਇਦੇ ਤਾਂ ਦੂਜੇ ਨੂੰ ਜਾਨ ਦੇਣ ਦੇ ਹਰ ਕੋਈ ਕਰ ਦਿਂਦਾ,
ਪਰ ਲੋਡ਼ ਪੈਣ ਤੇ ਜਾਨ ਦਿਂਦਾ ਕੋਈ ਕੋਈ !!!

170
Love Pyar / ਅੱਜ ਸੱਜਣ ਬਿਗਾਨੇ ਹੋ ਗਏ
« on: January 03, 2012, 07:41:44 AM »
ਨਾ ਝਾਂਜਰ ਅੱਜ ਓਹ ਛਣਕਦੀ, ਓਹ ਵੰਗਾਂ ਦੀ ਛਣਕਾਰ ਨਾ,
ਨਾ ਨਜ਼ਰ ਬਾਰੀ ’ਚੋਂ ਦੇਖਦੀ, ਕੋਈ ਖੋਲ੍ਹੇ ਢੋਅ-ਢੋਅ ਬਾਰ ਨਾ,
ਨਾ ਸਦਾ ਇਸ਼ਕ ਦੀ ਅੱਜ ਕੋਈ, ਕੋਈ ਪੌਣਾਂ ਵਿਚ ਪੁਕਾਰ ਨਾ,
ਇਕ ਤੇਰੇ ਦਰ੍ਹ ਬਿਨ ਸਾਕੀਆ , ਸਾਨੂੰ ਦਿਸਦਾ ਕੋਈ ਦੁਆਰ ਨਾ,
ਮੈਨੂੰ ਰੱਜ ਰੱਜ ਸਾਕੀ ਪੀਣ ਦੇ, ਤੂੰ ਵੀ ਗੱਲੀਂ ਬਾਤੀਂ ਸਾਰ ਨਾ,
ਅੱਜ ਬਿਰਹੋਂ ਜਸ਼ਨ ਮਣਾਉਣ ਦੇ , ਮੈਨੂੰ ਕਿਧਰੇ ਲੁਕ-ਛਿਪ ਜਾਣ ਦੇ,
ਮੈ ਸੁਣਿਆ ਇਸ ਮੈਖਾਨੇ ਵਿਚ, ਤੇਰੇ ਨਿਕੇ ਜਿਹੇ ਪੈਮਾਨੇ ਵਿਚ,
ਕਹਿੰਦੇ ਬਹੁਤ ਦੀਵਾਨੇ ਖੋ ਗਏ,ਅੱਜ ਸੱਜਣ ਬਿਗਾਨੇ ਹੋ ਗਏ,

171
ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ,
ਦੱਸ ਕਿਦਾਂ ਤੇਰਾ ਦੀਦਾਰ ਕਰਦੇ,
ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ,
ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ,
ਹਰ ਮੋੜ 'ਤੇ ਪੈਣ ਭੁਲ਼ੇਖੇ ਤੇਰੇ,
ਦੱਸ ਕਿੱਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ,
ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ,
ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ,
ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ,
ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ,

172
Love Pyar / ਕਲੀ ਕਲੀ
« on: January 03, 2012, 07:40:34 AM »
ਕਲੀ ਕਲੀ ਨੂ ਜੋੜ ਕੇ ਫੁੱਲ ਬੰਨਦਾ ,

ਫੁਲਾਂ ਦੇ ਮਿਲਣ ਨੂ ਬਹਾਰ ਕਹੰਦੇ ਨੇ ,

ਦਿਲ ਦਿਲ ਨੂ ਜੋੜ ਕੇ ਰੂਹ ਬੰਨਦੀ ,

ਰੂਹਾਂ ਦੇ ਮਿਲਣ ਨੂ ਪਯਾਰ ਕਹੰਦੇ ਨੇ,

173
Love Pyar / ਛੱਲਾ Facebook ਤੇ ਆਵੇ
« on: January 03, 2012, 07:40:12 AM »
ਛੱਲਾ Facebook ਤੇ ਆਵੇ,ਬਾਪੂ ਨਾਲ ਕੰਮ ਨਾ ਕਰਾਵੇ,
ਘਰ ਬਹਿ ਕੇ ਵਿਹਲਾ ਖਾਵੇ,ਆਪ ਨੂੰ ਰਾਂਝਾ ਅਖਵਾਵੇ,
ਛੱਲਾ ਲੈਂਦੇ ਨਵੇਂ ਹੀ ਪੰਗੇ,ਨਿਤ ਕਰਦਾ ਦੰਗੇ,
ਕੁੜੀ ਮੁਹਰੇ ਗਾਲ੍ਹ ਕਢਣੋ ਨਾ ਸੰਗੇ,ਸਬ ਛੱਲੇ ਨੇ ਸੂਲੀ ਟੰਗੇ,
ਛੱਲਾ ਪੈਸੇ ਬਾਪੂ ਦੇ ਖਰਚੇ,software ਨਿਤ ਨਵੇ ਨਵੇ ਵਰਤੇ,
ਛੱਲੇ ਤੋਂ ਸਾਰੇ ਸੜਦੇ,ਓਹਨੂੰ ਚਕਣ ਦੀਆ ਸਲਾਵਾਂ ਕਰਦੇ,
ਛੱਲਾ ਦੀਪ ਵਰਗਾ,ਰੋਬ ਕਿਸੇ ਦਾ ਨਾ ਜਰਦਾ,
ਵੀਰਾ ਨਾਲ ਮੋਢਾ ਲਾ ਖੜਦਾ,ਜਣੀ ਖਣੀ ਤੇ ਨਹੀਂ ਮਰਦਾ,

174
Love Pyar / ਉਹ ਵੈਰ ਵੇਚਦੇ ਹਸ ਹਸ ਕੇ
« on: January 03, 2012, 07:39:42 AM »
ਉਹ ਬਾਤ ਗਮਾਂ ਦੀ ਪਾਉਂਦੇ ਨੇ,
ਤੇ ਮੈਂ ਹਾਸੇ ਲਭਦਾ ਫਿਰਦਾ ਹਾਂ,
ਉਨ੍ਹਾਂ ਦੀ ਹੱਟੀ ਤੋਂ ਮਿਲਦੈ ਦਰਦ ਤੋਹਫਾ,
ਤੇ ਮੈਂ ਮੁਸਕਰਾਹਟ ਲਭਦਾ ਫਿਰਦਾ ਹਾਂ,

ਉਹ ਵੈਰ ਵੇਚਦੇ ਹਸ ਹਸ ਕੇ,
ਮੈਂ ਯਾਰ ਲਭਦਾ ਫਿਰਦਾ ਹਾਂ,
ਉਨ੍ਹਾਂ ਦੀ ਬੇ-ਵਫਾਈ ਫਿਤਰਤ ਵਿਚ,
ਤੇ ਮੈਂ ਵਫਾ ਨਿਭਾਉਂਦਾ ਫਿਰਦਾ ਹਾਂ,

175
ਬੁਲੀਆਂ ਵਿੱਚ ਹਾਸਾ ਦੱਬ ਦੱਬ ਕੇ ਖਤ ਪੜਦੀ ਸੀ,
ਕਿਸੇ ਨੂਰ ਦੀ ਲਾਲੀ ਮੁਖ ਤੋਂ ਲਹਿ ਲਹਿ ਝੜਦੀ ਸੀ,
ਨੀਮ ਗੁਲਾਬੀ ਸੀ ਰੰਗ ਇਸ਼ਕ ਦੀ ਮਾਰੀ ਅੱਖੀਆਂ ਦਾ,
ਜਿਨਾ ਅੱਖੀਆਂ ਨਾਲ ਓਹ ਇਸ਼ਕ ਦੇ ਕਲਮੇ ਪੜਦੀ ਸੀ,

176
Shayari / ਦੇਖਿਆਂ ਬਿਨਾਂ ਹੀ ਤੁਰ ਗਈ
« on: January 03, 2012, 07:37:27 AM »
ਦੇਖ ਕੇ ਪਹਿਚਾਨਣਾ ਤਾਂ ਕੀ ਸੀ ਉਸ ਨੇ,
ਦੇਖਿਆਂ ਬਿਨਾਂ ਹੀ ਤੁਰ ਗਈ,ਇਹੋ ਕਹਿਰ ਹੈ,
ਜੀਣ ਨਾਂ ਦੇਵੇ ,ਤੇ ਨਾਂ ਇਹ ਮਰਨ ਹੀ ਦੇਵੇ,
ਮਹਿਕ ਉਸ ਦੀ ਦੇ ਗਈ ਐਸਾ ਜ਼ਹਿਰ ਹੈ,

177
Shayari / ਸੱਚੇ ਦਿਲੋਂ ਤੈਨੂੰ ਚਾਹਿਆ
« on: January 03, 2012, 07:37:04 AM »
ਸੱਚੇ ਦਿਲੋਂ ਤੈਨੂੰ ਚਾਹਿਆ, ਅਸੀਂ ਤਾਂ ਵੀ ਏ ਗੁਵਾਇਆ,
ਝੂੱਠੇ ਕੀਤੇ ਨਾ ਸੀ ਵਾਅਦੇ ਨਾ ਸੀ ਉੱਦਾਂ ਦੇ ਇਰਾਦੇ,
ਤੇਥੋਂ ਪਹਿਲਾਂ ਵੀ ਕੱਲੇ ਸਾਂ, ਤੈਥੋਂ ਬਾਅਦ ਵੀ ਕੱਲੇ ਹਾਂ,
ਅਸੀਂ ਰਹਿਣਾ ਕੱਲੇ ਸਦਾ ਹਾਂ ਜਹਾਨ ਤੇ,
ਦੁੱਖ ਨਾ ਜੇ ਅਸੀਂ ਏਹੇ ਫੋਲਦੇ, ਸਚਾਈ ਵੀ ਨਾਂ ਅਉਂਦੀ ਏਹ ਜੁਬਾਨ ਤੇ,
ਬੜਾ ਤੇਰੇ ਜਾਣ ਪਿੱਛੋਂ ਅਸੀਂ ਖੁਦ ਨੂੰ ਰੁਆ ਲਿਆ,
ਖੁਸ਼ ਹੋਣੇ ਉਹ ਵੀ ਜਿੰਨਾ ਨੇ ਐ ਥੋਨੂੰ ਪਾ ਲਿਆ,
ਜਾਣਦੇ ਨਾ ਉਹ ਕੇ ਤੇਰਾ ਦਾ ਸੁਭਾਅ, ਜਦੋਂ ਖਾਣਗੇ ਉਹ ਥੋਖਾ ਫਿਰ ਜਾਣ ਜਾਣਗੇ,
ਗੁਜ਼ਰ ਗਿਆ ਜੋ ਦੌਰ ਤੇਰੇ ਨਾ ਰਕਾਨੇ, ਸਾਰੀ ਜਿੰਦ ਯਾਦ ਕਰ ਉਹਨੂੰ ਪਛਤਾਣਗੇ,

178
ਆਸ਼ਿਕ ਹੀ ਤਾਂ ਸੀ ਜੌ ਮਰ ਗਿਆ
ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ,

ਜਿਉਂਦੇ ਜੀ ਤਾਂ ਤੁਹਾਨੂੰ ਕਿਸੇ ਮਹਿਬੂਬ ਦੇ ਦਰ ਤੇ ਲਗੇ ਜਿੰਦਰੇ ਵਾਂਗੂ ਖਟਕਦਾ ਸੀ,
ਓਦੋਂ ਤਾਂ ਦਰਦ ਸੁਣਨੇ ਗਵਾਰਾ ਨਾ ਸੀ ਏਸਦੇ,ਕਿਸੇ ਅਵਾਰਾ ਕੁਤੇ ਵਾਂਗੂ ਭਟਕਦਾ ਸੀ,
ਹੁਣ ਸੌਹਲੇ ਗਾਂਵਦੇ ਹੋ,ਵੈਣ ਪਾਂਵਦੇ ਹੋ, ਐਸਾ ਵੀ ਕੀ ਕਰ ਗਿਆ,

ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ,

ਭੀੜ ਕਰ ਦਿਆ ਕਰਦੀ ਸੀ ਲੀਰਾਂ ਤਨ ਦੇ ਕਪੜੇ, ਹੁਣ ਰੇਸ਼ਮ ਵਿਚ ਨਾ ਲਪੇਟੌ ਯਾਰੋ,
ਤੁਸਾਂ ਹੁਣ ਵੀ ਮਾਰੋ ਠੋਕਰਾਂ ,ਦਫਾ ਕਰੋ, ਇੰਝ ਮਿੱਟੀ ਨੂੰ ਮੱਥੇ ਨਾ ਟੇਕੋ ਯਾਰੋ ,
ਕੀ ਸਾੜੇਗੀ ਹੁਣ ਚੰਦਨ ਦੀ ਅੱਗ, ਸੀ ਜਿਓਂਦੇ ਜੀ ਹੀ ਸੜ ਗਿਆ,

ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ

ਝੁਠੀ ਸ਼ਾਨ ਖਾਤਰ,ਕੰਮ ਮੁਕਾਉਵ ਦੀ ਕਾਹਲ ਵਿੱਚ ,ਲੈ ਇੱਕ ਜਨਾਜ਼ਾ ਹੋਰ ਆ ਰਹੇ ਨੇ,
ਮਸ਼ੀਨਾ ਇਨਸਾਨ ਫੂਕਣ ਜਾ ਰਹੀਆਂ ਨੇ, ਲਗ਼ਦਾ ਅਸ਼ਿਕ ਇੱਕ ਗੱਡੀ ਹੋਰ ਚੱੜ ਗਿਆ,

ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ

179
Shayari / ѕняєєf נαтт кαиg di Shayari
« on: January 03, 2012, 07:02:56 AM »
ਉਸਦਾ ਅਕਸ ਮੇਰੇ ਦਿਲ 'ਤੇ ਹੈ,
ਭਾਵੇਂ ਤਸਵੀਰ 'ਚ ਹੋਵੇ ਜਾਂ ਨਾ ਹੋਵੇ,
ਮੈਨੂੰ ਪਿਆਰ ਹੈ ਉਹਦੇ ਨਾਲ,
ਭਾਵੇਂ ਉਹ ਮੇਰੀ ਤਕਦੀਰ 'ਚ ਹੋਵੇ ਜਾਂ ਨਾ ਹੋਵੇ,

180
Lok Virsa Pehchaan / ਇਕ ਬਚਪਨ ਸੀ
« on: January 03, 2012, 07:01:15 AM »
ਇਕ ਬਚਪਨ ਸੀ,ਜਦ ਹਨੇਰੇ ਤੌ ਡਰਦੇ ਸੀ,
ਹੁਣ ਵਿੱਚ ਜਵਾਨੀ,ਸਾਨੂੰ ਚਾਨਣ ਤੌ ਡਰ ਲਗਦਾ,

ਇਕ ਬਚਪਨ ਸੀ,ਜਦ ਖਿਡੌਣਾ ਟੁੱਟ ਜੇ ਡਰਦੇ ਸੀ,
ਹੁਣ ਵਿੱਚ ਜਵਾਨੀ,ਦਿਲ ਟੁੱਟਣ ਤੌ ਡਰ ਲੱਗਦਾ,

ਇਕ ਬਚਪਨ ਸੀ,ਜੱਦ ਘਰ ਛੱਡਦੇ ਡਰਦੇ ਸੀ,
ਹੁਣ ਵਿੱਚ ਜਵਾਨੀ,ਦੁਨੀਆ ਛੱਡਣ ਨੂੰ ਦਿਲ ਕਰਦਾ.

Pages: 1 ... 4 5 6 7 8 [9] 10 11 12 13 14 ... 45