December 04, 2024, 02:09:25 PM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 3 4 5 6 7 [8] 9 10 11 12 13 ... 45
141
ਚੜ ਗਿਆ ਕਿਹੋ ਜਿਹਾ ਬੁਖਾਰ ਅੱਥਰਾ,
ਦੁਨੀਆਂ ਤੋਂ ਦਿਲ ਕਰੇ ਰਹੇ ਵੱਖਰਾ,
ਕਰ ਦਿੱਤਾ ਯਾਦੂ ਮਾਪਿਆਂ ਦੇ ਪੁੱਤ ਸਾਊ ਤੇ,
ਜਦੋਂ ਦਿਲ ਕਰੇ ਕਹਿੰਦਾ ਗੱਲ ਕਰ ਲਵੀਂ,
ਮਿੱਤਰਾਂ ਦਾ ਡੇਰਾ ਅੱਜਕੱਲ ਹੁੰਦਾ yahoo ਤੇ,

142
ਉਹਦੀਆਂ ਉਡੀਕਾਂ ਵਿੱਚ ਪੱਕ ਚੱਲੇ ਨੈਣ,
ਨਾਂਹੀ ਰਾਤੀ ਨੀਂਦ ਆਉਂਦੀ ਨਾਂਹੀਂ ਦਿਨੇ ਚੈਨ,
ਯਾਦ ਉਹਦੀ ਜਿੰਦ ਸਾਡੀ ਸ਼ੂਲੀ ਚਾੜਦੀ,
ਫੇਸ਼ਬੁੱਕ ਉੱਤੇ ਯਾਰਾਂ ਨੇ ਨਜ਼ਰ ਘਟਾ ਲਈ,
ਆਪ ਹੋਣੀ ਮਜ਼ੇ ਨਾਂ ਘੁਰਾੜੇ ਮਾਰਦੀ,

143
ਦੀਵਾ ਲੈਕੇ ਭਾਂਵੇ ਸਾਰੀ ਦੁਨੀਆਂ ਚ ਲੱਭੋ,
ਮਿਲਦੇ ਨਾਂ ਵਫਾਦਾਰ ਇਹਨਾਂ ਨਾਲਦੇ,
ਆਪ ਭਾਂਵੇ ਖਾਣ ਲਈ ਘੱਟ ਮਿਲ ਜਾਵੇ,
ਪੁੱਤਾਂ ਵਾਂਗੂੰ ਜੱਟ ਕੁੱਤਿਆਂ ਨੂੰ ਪਾਲਦੇ,

144
Love Pyar / ਮਿਲੇ ਪੰਜਾਬ ਅੰਦਰ
« on: January 03, 2012, 08:20:09 AM »
ਮੁਕਤੀ ਮਿਲੇ ਨਾ ਮਿਲੇ ਨਹੀਂ ਫਿਕਰ ਮੈਨੂੰ ,
ਜਨਮ ਮਿਲੇ ਤਾਂ ਸ਼ੇਰਾਂ ਦੀ ਢਾਬ ਅੰਦਰ,
ਜਿਹੜੀ ਜੂਨ ਵੀ ਮਿਲੇ ਮੰਜ਼ੂਰ ਮੈਨੂੰ ,
ਪਰ ਮਿਲੇ ਤਾਂ ਮਿਲੇ ਪੰਜਾਬ ਅੰਦਰ,

145
ਅੱਜ ਕੱਲ ਚੁਸਤ ਚਲਾਕ ਨੇ ਨਾਰਾਂ,
ਉਹਨਾਂ ਨਾਲ ਹੀ ਕਰਨ ਦੋਸਤੀ,
ਹੋਣ ਜਿਹਨਾ ਕੋਲ luxury ਕਾਰਾਂ,
ਕਿਸੇ ਜੋਗਾ ਨਾ ਛੱਡਦੀਆਂ,
ਅਜਿਹੀਆਂ ਮਾਰਣ ਮਾਰਾਂ,
ਬੰਦਾ ਜਿੱਤਣ ਬਾਰੇ ਕਦੇ ਸੋਚਦਾ ਨਹੀਂ,
ਦੇਣ ਅਜਿਹੀਆਂ ਹਾਰਾਂ,
ਤਾਂ ਹੀ ਤਾਂ Mαяjαηα ਪਿਆਰ ਕਰਨ ਬਾਰੇ ਸੋਚਦਾ ਨੀ,
ਕਿਉ਼ਕਿ ਸਾਡੀਆਂ ਯਾਰਾਂ ਨਾਲ ਬਹਾਰਾਂ,

146
ਇੱਕ ਦਿਨ ਇੱਕ ਫਕੀਰ ਸਾਈਂ ਦਾ ਗਲੀ ਚੋਂ ਲੰਘਿਆ ਜਾਵੇ,

ਕੋਠੇ ਉੱਤੇ ਇੱਕ ਹਸੀਨਾ ਜੁਲਫਾਂ ਪਈ ਸੁਕਾਵੇ,

ਵੇਖ ਵੇਖ ਕੇ ਸੂਰਤ ਉਸਦੀ ਬਾਬਾ ਗਿੜਦਾ ਪਾਵੇ,

ਕੁਦਰਤ ਨੇ ਕਿਆ ਚੀਜ ਬਣਾਈ ਕਾਦਰ ਦੇ ਗੁਣ ਗਾਵੇ,

ਉਸ ਮਗਰੂਰ ਹਸੀਨਾ ਦੇ ਦਿਲ ਖਬਰੇ ਕੀ ਗੱਲ ਆਈ,

ਕਹਿੰਦੀ ਖੜਜਾ ਕੁੱਤਿਆ ਸਾਧਾ ਆਪਣਾ ਖਸਮ ਬੁਲਾ ਕੇ ਲਿਆਈ,

ਖਸਮ ਨੇ ਆਉਦਿਆਂ ਸਾਰ ਫੱਕਰ ਦੇ ਕੱਢ ਮਾਰੀਆਂ ਲੱਤਾਂ,

ਕਹਿੰਦਾ ਤੂੰ ਮੇਰੀ ਤੀਵੀਂ ਨੂੰ ਛੇੜੇ ਭੰਨ ਦੂ ਤੇਰੀਆਂ ਅੱਖਾਂ,

ਲੱਤਾ ਲੁੱਤਾਂ ਖਾ ਕੇ, ਬਾਬਾ ਉੱਠਿਆ ਮੋਜ ਚ ਆ ਕੇ,

ਆਪਣੇ ਖਸਮ ਨਾਲ ਗੱਲਾਂ ਕਰਦਾ ਉੱਪਰ ਬਿਰਤੀ ਲਾ ਕੇ,

ਕਹਿੰਦਾ ਸੁਣ ਉਏ ਖਸਮਾਂ ਸਿਰ ਮੇਰੇ ਦਿਆ ਸਾਈਆਂ,

ਤਦ ਬੋਹੜੇ ਗਾ ਜਦ ਦੁਨੀਆ ਨੇ ਫੱਟੀਆਂ ਪੋਚ ਵਿਖਾਈਆਂ,

ਤੇਰੀ ਖਾਤਿਰ ਨਾਂ ਤੇਰੇ ਤੇ ਮਾਰ ਸੋਹਣਿਆ ਖਾਧੀ,

ਤੇਰੇ ਪਈਆਂ ਮੇਰੇ ਪਈਆਂ ਕਦ ਮੋੜੇ ਗਾ ਭਾਜੀ,

ਬਸ ਏਨੀ ਗੱਲ ਦੀ ਦੇਰ ਸੀ ਮੋਲਾ ਏਸੀ ਖੇਡ ਰਚਾਈ,

ਉਸ ਤੀਵੀਂ ਦਾ ਖਸਮ ਪਲਾਂ ਵਿੱਚ ਲੱਗਾ ਦੇਣ ਦੁਹਾਈ,

ਕਹਿੰਦਾ ਹਏ ਮੇਰੀਆ ਅੱਖਾਂ ਮੈਨੂੰ ਕੁਝ ਵੀ ਨਜਰ ਨਾ ਆਵੇ,

ਵੇਖ ਵੇਖ ਕੇ ਤੀਵੀ ਉਸਦੀ ਰੋਵੇ ਤੇ ਕੁਰਲਾਵੇ,

ਪੈਰ ਫੜੇ ਉਹਨੇ ਜਦ ਬਾਬੇ ਦੇ ਉਹਨੇ ਰੋਕ ਕੇ ਭੁੱਲ ਬਖਸ਼ਾਈ,

ਹੱਥ ਜੋੜ ਕੇ ਤੋਬਾ ਕੀਤੀ ਹੋਸ਼ ਟਿਕਾਣੇ ਆਈ,

ਬਾਬਾ ਕਹਿੰਦਾ ਸੁਣ ਮੁਟਿਆਰੇ ਜੋ ਕਰੀਏ ਸੋ ਭਰੀਏ,

ਨੀ ਫੱਕਰਾਂ ਦੇ ਗਲ ਪੈਣ ਤੋਂ ਪਹਿਲਾਂ ਮੋਲਾ ਕੋਲੋਂ ਡਰੀਏ,

ਤੇਰਾ ਖਸਮ ਜੇ ਬੰਦਾ ਕੁੜੀਏ ਸਾਡਾ ਕਸਮ ਹੈ ਅੱਲਾ,

ਹਰ ਕੋਈ ਖਸਮਾਂ ਵਾਲੀ ਜਿਸਦੇ ਮੂਹਰੇ ਅੱਡਦੀ ਪੱਲਾ,

ਤੇਰੇ ਖਸਮ ਤੋਂ ਜੋ ਸਰਿਆ ਸੀ ਉਸਨੇ ਕੀਤਾ ਭਰਿਆ,

ਨੀ ਮੇਰੇ ਖਸਮ ਨੇ ਤੇਰੇ ਖਸਮ ਦਾ ਹਿਸਾਬ ਬਰਾਬਰ ਕਰਿਆ,

ਤੇਰੇ ਖਸਮ ਤੋਂ ਲੱਤਾਂ ਸਰੀਆਂ ਮੇਰੇ ਤੋਂ ਅੱਖਾਂ,

ਨੀ ਮੈਂ ਤੇਰੇ ਵੱਲ ਤੱਕਾਂ ਕੇ ਯਾਰ ਵੱਲ ਤੱਕਾਂ,

ਅੱਖ ਤੇਰੇ ਉੱਤੇ ਰੱਖਾਂ ਕੇ ਯਾਰ ਉੱਤੇ ਰੱਖਾਂ,

ਸੋਹਣਿਆ ਨੂੰ ਵੇਖ ਕੇ ਤਾਂ ਹਰ ਕੋਈ ਖਲੋ ਵੇ ਗਾ,

ਸੋਹਣੇ ਜੋ ਬਣੋਦਾ ਆਪ ਕਿੰਨਾ ਸੋਹਣਾ ਹੋਵੇਗਾ,

ਸੋਹਣੇ ਰੰਗ ਦੀ ਸੋਹਣੀ ਕੁੜੀਏ ਕਰੀਏ ਨਾ ਮਗਰੂਰੀ,

ਕਦ ਕੋਈ ਕੈਦੋ ਲੰਗਾ ਤੇਰੀ ਰੇਤ ਮਿਲਾ ਜੇ ਚੂਰੀ,

ਸੱਪ ਸਾਧ ਤੋਂ ਬਚ ਕੇ ਰਹੀਏ ਅੱਗਾ ਨਾ ਕਦੇ ਵਲੀਏ,

ਹੱਥ ਜੋੜ ਕੇ ਰਾਹ ਛੱਡ ਦੇਈਏ ਲੰਘ ਜਾਣ ਤੇ ਚੱਲੀਏ,

ਨੀ ਇੱਕ ਦਿਨ ਖੁਰ ਜਾਵੇਗੀ ਖੰਡ ਮਿਸ਼ਰੀ ਦੀਏ ਡਲੀਏ,

147
ਵਿੱਚ ਨਸੀਬਾਂ ਜੋ ਵੀ ਲਿਖਤਾ ਮਾਲਕ ਨੇ,
ਉਹੀਓ ਉਹੀਓ ਮਿਲਣਾ ਇੱਥੇ ਸਾਰਿਆਂ ਨੂੰ,
ਦਾਣਾ ਪਾਣੀ ਆਪੇ ਖਿੱਚੀ ਫਿਰਦਾ ਹੈ,
ਹਰ ਹਾਲਤ ਵਿੱਚ ਚੁਗਣਾ ਚੋਗ ਖਿਲਾਰਿਆਂ ਨੂੰ,
ਦੁਨੀਆਂ ਦਾ ਦਸਤੂਰ ਦੋਸ਼ ਕੀ ਦੇਣਾ ਹੈ,
ਛੱਤ ਕੇ ਮਹਿਲ ਤੇ ਕਿਹੜਾ ਪੁੱਛਦਾ ਢਾਰਿਆਂ ਨੂੰ,
ਪੰਛੀ ਤੇ ਪਰਦੇਸੀ "ਬਖਸ਼ੀ" ਇੱਕੋ ਜਿਹੇ,
ਕਿਹੜਾ ਚੇਤੇ ਰੱਖਦਾ ਟੁੱਟੇ ਤਾਰਿਆਂ ਨੂੰ,

148
Shayari / Ajj ishq de tournament ander
« on: January 03, 2012, 08:17:57 AM »
Ajj ishq de tournament ander,
Main pyar da final haar geya,
Hoyi husan di batting tez badi,
Har shot boundry paar geya,
Mera dilbar guglian bollan wich,
Menu pyar da bouncer maar geya,
Kita catch ohne mera dil yarro,
Main jitya match v haar geya

149
Love Pyar / Kudi Fasaye
« on: January 03, 2012, 08:17:30 AM »
Enna Chann Te Tareya Da Kassor Koi Na,
Saddi Kundli Ch Rahu Ketu Aaye Hoye Ne,
Sanu Jehre Sohne Aaunde Ne Pasand Dosto,
Ya Ta Nakhra Ni Maan,Ya Kise Hor Ne Fasaye Hoye Ne,

150
Love Pyar / ਯਾਰ ਵਿਹਲੇ ਫਿਰਦੇ ਨੇ
« on: January 03, 2012, 08:17:06 AM »
ਬਾਪੂ ਦੀ ਖਾਂਦੇ ਆ ਕਿਸੇ ਤੋਂ peNsiOn ਨੀ ਲੈਂਦੇ,
ਯਾਰ ਵਿਹਲੇ ਫਿਰਦੇ ਨੇ ਫੇਰ ਵੀ teNsiOn ਨੀ ਲੈਂਦੇ,

151
ਗੱਲਾਂ-ਗੱਲਾਂ ਚ’ ਗੱਲ ਵਧਾਈ ਦੀ ਨਹੀਂ,
ਗਾਲ ਭੈਣ ਦੀ ਕਰੇ ਸੀਨਾ ਸ਼ੱਲੀ,
ਤੇ ਗਾਲ ਮਾਂ ਦੀ ਸੁਣੀ ਸੁਣਾਈ ਦੀ ਨਹੀਂ,
ਬਿਨ ਬੋਲੇ ਜੇ ਦੁਸ਼ਮਣ ਮੋਮ ਹੋ ਜੇ,
ਉਸ ਮੋਮ ਨੂੰ ਅੱਗ ਦਿਖਾਈ ਦੀ ਨਹੀਂ,
ਗੁੱਸੇ ਦੀ ਅੱਗ ਪਿਆਰ ਬੁਝਾਵੇ,
ਤੇ ਪਿਆਸੇ ਦੀ ਅੱਗ ਪਾਣੀ,
ਜੇ ਗੱਲ ਉਲਝ ਗਈ,
ਮੁੜ ਕੇ ਸੂਤ ਨੀਂ ਆਉਣੀਂ,
ਜੇ ਨਾਂ ਆਪਣੇ ਕੋਲੋਂ ਗਈ ਸੰਭਾਲੀ,
ਫਿਰ ਮਾਂ-ਬੋਲੀ ਮੁੱਕ ਜਾਣੀਂ ਮਰਜਾਣੀਂ,

152
ਰੱਬ ਰੁੱਸ ਜਾਵੇ ਬਾਦਸ਼ਾਹੀਆਂ ਰੁੱਸ ਜਾਂਦੀਆਂ,
ਗੁਰੂ ਰੁੱਸ ਜਾਵੇ ਵਿਡਆਈਆਂ ਰੁੱਸ ਜਾਂਦੀਆਂ,
ਮਾਪੇ ਰੁੱਸ ਜਾਣ ਤੇ ਖੁਦਾਈਆਂ ਰੁੱਸ ਜਾਂਦੀਆਂ,
ਮਾਪਿਆਂ ਦਾ ਦਿਲ ਨਾ ਦੁਖਾਇਓ ਸੋਹਣਿਓ,
ਗੁਰੂ ਦੀ ਗਰੀਬ ਦੀ ਕਿਸੇ ਬਦਨਸੀਬ ਦੀ,
ਮੂੰਹੋਂ ਬਦ-ਦੁਆਂ ਨਾ ਕਢਾਇਓ ਸੋਹਣਿਓ,
ਲੱਭੀ ਚੀਜ਼ ਨਾ ਗਵਾਇਓ ਸੋਹਣਿਓ,
ਲੱਭੀ ਚੀਜ਼ ਨਾ,

ਘਰ ਦੇ ਮਾਲਕ ਨੂੰ ਘਰ ਵਿੱਚੋਂ ਕੱਢਣਾ ਚੰਗਾ ਨੀਂ,
ਜਿਸ ਟਾਹਣੇ ਤੇ ਬੈਠੇ ਹੋਈਏ, ਵੱਢਣਾ ਚੰਗਾ ਨੀਂ,
ਜੇਹੜੀ ਕੁੱਖ ਦਾ ਕਰਜ਼ਾ ਸਿਰ ਤੇ ਛੱਡਣਾ ਚੰਗਾ ਨੀਂ,
ਪੈਰਾਂ ਵਿੱਚ ਪੱਗ ਨਾ ਰੁਲਾਇਓ ਸੋਹਣਿਓ,
ਲੱਭੀ ਹੋਈ ਚੀਜ਼ ਨਾ ਗੁਵਾਇਓ ਸੋਹਣਿਓ,

ਦੁਨਿਆਂ ਦਾ ਹਰ ਰਿਸ਼ਤਾ ਮਾਂ ਦੇ ਪੈਰਾਂ ਸਦਕੇ ਹੈ,
ਮਾਂ ਬੋਲੀ ਦਾ ਰੁਤਬਾ ਉਸ ਦੇ ਸ਼ਾਇਰਾਂ ਸਦਕੇ ਹੈ,
ਸਭ ਦਾ ਭਲਾ ਤੇ ਇੱਕ ਦੂਜੇ ਦੀ ਖ਼ੈਰਾਂ ਸਦਕੇ ਹੈ,
ਖ਼ੈਰਾਂ ਵਿੱਚ ਜ਼ੈਹਰਾਂ ਨਾ ਮਿਲਾਇਓ ਸੋਹਣਿਓ,
ਲੱਭੀ ਹੋਈ ਚੀਜ਼ ਨਾ ਗੁਵਾਇਓ ਸੋਹਣਿਓ,

ਰੱਬ ਕਹਿੰਦਾ ਓਏ ਬੰਦਿਓ ਥੋਨੂੰ ਮਾਂਵਾਂ ਦਿੱਤੀਆਂ ਨੇ,
ਪੈਰਾਂ ਦੇ ਵਿੱਚ ਜੰਨਤ, ਸਿਰ ਤੇ ਛਾਵਾਂ ਦਿੱਤੀਆਂ ਨੇ,
ਮੇਰੇ ਘਰ ਤੱਕ ਪਹੁੰਚਣ ਲਈ ਇਹ ਰਾਵ੍ਹਾਂ ਦਿੱਤੀਆਂ ਨੇ,
ਰਾਵ੍ਹਾਂ ਵਿੱਚ ਕੰਢੇ ਨਾ ਵਿਛਾਇਓ ਸੋਹਣਿਓ,
ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਓ,

ਪ੍ਰਥਮ ਭਗੌਤੀ ਪਹਿਲੀਂ ਪੂਜਾ ਮਾਂ ਦੀ, ਹੁੰਦੀ ਏ,
ਦੂਜੀ ਪੂਜਾ ਗੁਰੂ, ਜਿੰਨ੍ਹਾਂ ਦੇ ਹਾਂ, ਦੀ ਹੁੰਦੀ ਏ,
ਫਿਰ ਮਰ ਜਾਣੇ ਮਾਨਾਂ ਰੱਬ ਦੇ ਨਾਂ ਦੀ ਹੁੰਦੀ ਏ,
ਰੱਬ ਦਾ ਮਜ਼ਾਕ ਨਾ ਉਡਾਇਓ ਸੋਹਣਿਓ,
ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਓ,

153
ਕੁੜੀਏ ਕਿਸਮਤ ਪੁੜੀਏ ਤੈਨੂੰ ਐਨਾ ਪਿਆਰ ਦਿਆਂ,
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ,
ਤੂੰ ਜੰਮੀ ਤਾਂ ਮਾਪੇ ਕਹਿਣ ਪਰਾਈ ਏ ਧੀਏ,
ਸਹੁਰੇ ਘਰ ਵਿੱਚ ਕਹਿਣ ਬੇਗਾਨੀ ਜਾਈਂ ਏ ਧੀਏ,
ਕਿਹੜੇ ਘਰ ਦੀ ਆਖਾਂ ਤੈਨੂੰ ਕੀ ਸਤਿਕਾਰ ਦਿਆਂ,
 ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ,
ਸੱਤ ਭਰਾ ਇੱਕ ਮਿਰਜ਼ਾ ਬਾਕੀ ਕਿੱਸਾਕਾਰਾਂ ਨੇ ,
ਕੱਲੀ ਸਹਿਬਾਂ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ,
ਕਵੀਆਂ ਦੀ ਇਸ ਗਲਤੀ ਨੂੰ ਮੈਂ ਕਿਵੇਂ ਸੁਧਾਰ ਦਿਆਂ,
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ,
“ਮਰਜਾਣੇ” ਦੇ ਅੰਦਰ ਵਸਦੀ ਕੁੜੀਏ ਜਿਉਦੀ ਰਹਿ,
ਤੂੰ ਕਮਲੀ ਮੈਂ ਕਮਲਾ ਤੇਰਾ ਗੀਤ ਲਖਿਉਦੀ ਰਹਿ,
ਸਦਾ ਸੁਹਾਗਣ ਖੀਵੇ ਤੇਰੀ ਨਜ਼ਰ ਉਤਾਰ ਦਿਆਂ,
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋ ਵਾਰ ਦਿਆਂ,
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ,

154
ਦਿਲਾਂ ਦੀਆਂ ਮਹਿਫਲਾਂ ਸਜਾਉਣ ਵਾਲਾ ਕੋਈ ਨਾ,
ਦੋ ਪਲ ਹੱਸ ਕੇ ਬੁਲਾਉਣ ਵਾਲਾ ਕੋਈ ਨਾ,
ਬੁੱਲੀਆਂ ਤੋਂ ਹਾਸੇ ਖੋਹਣਾ ਆਦਤ ਏ ਜੱਗ ਦੀ,
ਰੌਦਿਆਂ ਨੂੰ ਦੋਸਤੋ ਵਰਾਉਣ ਵਾਲਾ ਕੋਈ ਨਾ,
ਪਿੱਠ ਪਿੱਛੇ ਕਰਨੀ ਬੁਰਾਈ ਆਉਂਦੀ ਸਭ ਨੂੰ,
ਗੱਲਾਂ ਮੂੰਹ 'ਤੇ ਸੱਚਿਆਂ ਸੁਨਾਉਣ ਵਾਲਾ ਕੋਈ ਨਾ,
ਚੜਿ੍ਆ ਨਕਾਬ ਹੋਇਆ ਹਰ ਇਕ ਚਹਿਰੇ 'ਤੇ,
ਝੂਠ ਛੱਡ ਸੱਚ ਅਪਨਾਉਣ ਵਾਲਾ ਕੋਈ ਨਾ,
ਮਾੜਾ ਕਹਿਣਾ ਕਿਸੇ ਨੂੰ ਆਸਾਨ ਬੜਾ ਹੁੰਦਾ ਏ,
ਪਰ ਮਾੜਾ ਖੁਦ ਨੂੰ ਕਹਾਉਣ ਵਾਲਾ ਕੋਈ ਨਾ,
ਵਸਦਿਆਂ ਘਰਾਂ ਨੂੰ ਉਜਾੜਨਾ ਕੀ ਔਖਾ ਏ,
ਉਜੜੇ ਨੂੰ ਦੋਸਤੋ ਵਸਾਉਣ ਵਾਲਾ ਕੋਈ ਨਾ,
ਆਪਣੇ ਲਈ ਜਿਊਂਦਾ ਅੱਜ ਹਰ ਕੋਈ ਜੱਗ 'ਤੇ,
ਗੈਰਾਂ ਲਈ ਜ਼ਿੰਦਗੀ ਜਿਊਣ ਵਾਲਾ ਕੋਈ ਨਾ,
ਖੌਰੇ ਕਿਹੜੇ ਰਾਹ ਤੁਰ ਪਿਆ ਜੱਗ ਇਹ,
ਰਾਹ ਇਹ ਨੂੰ ਸੱਚ ਦਾ ਵਿਖਾਉਣ ਵਾਲਾ ਕੋਈ ਨਾ,

155
ਅੱਤਵਾਦ ਕਹਿ ਕੇ ਬਦਨਾਮ ਕੀਤਾ ਲਹਿਰ ਨੂੰ,
ਖੜਕੂ ਕਹਿ ਚੁੱਕੇ ਪੁੱਤ ਘਰੋ ਪਹਿਲੇ ਪਹਿਰ ਨੂੰ,
ਬਣ ਗਏ ਮੁਕਾਬਲੇ ਕਈ ਘਰੋ ਗਏ ਸੈਰ ਨੂੰ,
ਕੋਮ ਦੇ ਗੱਦਾਰਾ ਲਈ ਇਹੋ ਹੀ ਸਲਾਹਾ ਨੇ,
ਛਾਤੀ ਉੱਤੇ ਵਾਰ ਕਰੋ ਜੇ ਜੰਮੇ ਤੁਸੀ ਮਾਵਾਂ ਨੇ,
ਕੱਲਾ ਸ਼ੇਰ ਘੇਰਿਆ ਸੀ ਗਿੱਦੜਾ ਤੇ ਕਾਵਾਂ ਨੇ,

156
ਉਹਨੇ ਪਹਿਲੇ ਪਹਿਲੇ ਪਿਆਰ ਦੀ ਸੋਗਾਤ ਮੰਗੀ ਯਾਰਾਂ ਤੋਂ,
ਕਾਲਜ ਦੀ ਫ਼ੀਸ ਫੜ ਅਸੀਂ ਮੁਦੰਰੀ ਕਰਾਤੀ ਸੁਨਿਆਰਾਂ ਤੋਂ,
ਹੋਲੀ ਹੋਲੀ ਕਰ ਮੈਂ ਤਾਂ ਹੱਦਾਂ ਹੀ ਟਪਾ ਤਿਆਂ,
ਹੋਰ ਫ਼ੜ ਫ਼ੀਸ ਘਰੋਂ ਵਾਲੀਆਂ ਵੀ ਕਰਾਤੀਆਂ,
Giftaan ਦੇ ਲਾਤੇ ਓੇੁਹਦੇ birthday ਤੇ ਢੇਰ ਮੈਂ,
ਪਾਰਟੀ ਵੀ ਦਿੱਤੀ ਕਰ ਜਿਗਰਾ ਦਲੇਰ ਮੈਂ,
ਮੇਰਾ ਤਾ ਮਿੱਤਰੋ ਓੁਹ ਪਹਿਲਾ ਪਹਿਲਾ ਪਿਆਰ ਸੀ,
ਓੁਸ ਡੁੱਬਜਾਨੀ ਦਾ ਮੈਂ 16ਵਾਂ ਕੁ ਯਾਰ ਸੀ,

157
ਨਵੀਂ-ਨਵੀਂ ਕੁੜੀ ਕਾਲਜ ਲਾਈ,
ਮਾਪਿਆਂ ਉਸ ਨੂੰ ਗੱਲ ਸਮਝਾਈ,
ਮਨ ਲਾ ਕੇ ਧੀਏ ਕਰੀਂ ਪੜਾਈ,
ਐਨਾ ਸਾਡਾ ਕਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ,
ਅੱਜ-ਕੱਲ ਮੁਡਿਆਂ ਤੋਂ,

ਅੱਲੜ ਉਮਰ ਹੈ ਅਜੇ ਕਵਾਰੀ,
ਕੁੜੀਆਂ ਨਾਲ ਹੀ ਰੱਖੀਂ ਯਾਰੀ,
ਮੁਡਿਆਂ ਦੀ ਨਾ ਕੋਈ ਇਤਬਾਰੀ,
ਸੋਚ ਕੇ ਉੱਠਣਾ-ਬਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ,
ਅੱਜ-ਕੱਲ ਮੁਡਿਆਂ ਤੋਂ,

ਪਹਿਲਾਂ ਗੱਲਾਂ ਵਿੱਚ ਭਰਮਾਉਂਦੇ,
ਇਸ਼ਕ ਦੇ ਚੱਕਰਾਂ ਵਿੱਚ ਫਸਾਉਂਦੇ,
ਮਤਲਬ ਕੱਢ ਕੇ ਮੂੰਹ ਨਾ ਲਾਉਂਦੇ,
ਆਖਿਰ ਪਛਤਾਉਣਾ ਪੈਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ,
ਅੱਜ-ਕੱਲ ਮੁਡਿਆਂ ਤੋਂ,

ਬਾਬੁਲ ਪੱਗ ਦੀ ਰੱਖੀਂ ਲਜ,
ਭੁੱਲ ਨਾ ਜਾਵੀਂ ਰਸਮ-ਰਿਵਾਜ,
ਹੁੰਦਾ ਹੁਸਨ ਕੁੜੀ ਦਾ ਤਾਜ,
ਇੱਜ਼ਤ ਉਸਦਾ ਗਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ,
ਅੱਜ-ਕੱਲ ਮੁਡਿਆਂ ਤੋਂ,

158
Shayari / ਮੇਰੀਆਂ ਬਹਾਰਾਂ ਦਾ ਗੁਨਾਹ
« on: January 03, 2012, 08:02:45 AM »
ਕੋਈ ਡਾਲੀਆਂ ਚੋ ਲੰਘਿਆ ਹਵਾ ਬਣਕੇ,
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣਕੇ,
ਪੈਂੜਾਂ ਤੇਰੀਆਂ ਤੀਕ ਦੂਰ ਦੂਰ ਡਿੱਗੇ ਮੇਰੇ ਪੱਤੇ,
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣਕੇ,
ਪਿਆ ਅੰਬੀਆ ਨੂੰ ਬੂਰ ਸੀ ਕਿ ਕੋਇਲ ਕੂਕ ਪਈ,
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣਕੇ,
ਕਦੇ ਬੰਦਿਆਂ ਦੇ ਵਾਂਗੂੰ ਸਾਨੂੰ ਮਿਲਿਆ ਵੀ ਕਰ,
ਐਂਵੇ ਲੰਘ ਜਾਨਾ ਪਾਣੀਂ ਕਦੇ ਵਾਅ ਬਣਕੇ,
ਜਦੋਂ ਮਿਲਿਆ ਸੀ ਹਾਣਦਾ ਸੀ ਸਾਂਵਲਾ ਜਿਹਾ,
ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣਕੇ,

159
ਇੱਕ ਭੋਲੇ ਜਿਹੇ ਚਿਹਰੇ ਵਾਲਾ ਡਾਕਟਰ ਸੀ.
ਮਿੱਠੀਆਂ ਮਾਰ ਕੇ ਗੱਲਾਂ ਵਿੱਚ ਉਲਝਾ ਲਿਆ ਸੀ,
ਸਾਰੀ ਦੁਨੀਆਂ ਤੋਂ ਵੱਖਰਾ ਉਹ ਲੱਗਦਾ ਸੀ,
ਆਪਣਾ ਸਮਝ ਕੇ ਦਿਲ ਦਾ ਜ਼ਖਮ ਦਿਖਾ ਲਿਆ ਸੀ,
ਸੋਚਿਆ ਸੀ ਉਹ ਮੇਰਾ ਬਣ ਗਿਆ ਹਮਦਰਦੀ.
ਇੱਕ ਵਾਰੀ ਫਿਰ ਇਹ ਦਿਲ ਧੋਖਾ ਖਾ ਗਿਆ ਸੀ.
ਹੱਥ ਵਿੱਚ ਮਲਹਮ ਦਿਖਾ ਕੇ ਚੰਦਰਾ"ਬਖਸ਼ੀ" ਨੂੰ.
ਮੁੱਠ ਭਰ ਕੇ ਉਹ ਲੂਨ ਦੀ ਜ਼ਖਮ ਤੇ ਪਾ ਗਿਆ ਸੀ,

160
Shayari / ਦਿਲ ਬੇਕਦਰਾ ਨੇ
« on: January 03, 2012, 08:01:32 AM »
ਰੋੜੇ ਬਈ ਆਖੋ ਰੋੜੇ,
ਦਿਲ ਬੇਕਦਰਾ ਨੇ ਤੋੜੇ,
ਉਹਨਾ ਕਿਹੜਾ ਸੰਗ ਮਰਨਾ,
ਜਿਹਨਾ ਕਰਕੇ ਤੂੰ ਮੁੱਖ ਸਾਥੋ ਮੋੜੇ,

Pages: 1 ... 3 4 5 6 7 [8] 9 10 11 12 13 ... 45