ਕੁਝ ਇਸ ਤਰਾਂ ਮੈਂ ਆਪਣੀ ਜ਼ਿੰਦਗੀ ਤਮਾਮ ਕਰ ਦੇਵਾਂ
ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ
ਸੁਪਨਿਆਂ ਵਿੱਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ ਨਾਂ ਦੇਵੇ
ਉਮਰ ਭਰ ਲਈ ਇਹਨਾਂ ਅੱਖਾਂ ਨੂੰ ਤੇਰਾ ਗੁਲਾਮ ਕਰ ਦੇਵਾਂ
ਤੇਰੀ ਬੁੱਕਲ ਦੀ ਖੁਸ਼ਬੂ ਨਾਲ ਮਹਿਕਣ ਮੇਰੇ ਸਾਹ
ਤੇ ਜਿੰਨੇ ਵੀ ਹੋਣ ਮੇਰੇ ਸਾਹ ਉਹ ਤੇਰੇ ਨਾਮ ਕਰ ਦੇਵਾਂ
