ਬਾਪੂ ਕਰਦਾ ਹੈ ਗਲਾਂ ,ਫੋਟੋ ਅੱਗੇ ਧਰ ਕੇ ,
ਡਿਗਦੇ ਅਖੀਆਂ ਚੋਂ ਹੰਝੂੰ, ਟਿੱਪ ਟਿੱਪ ਕਰ ਕੇ ,
ਕੀ ਖਟਿਆ ਭਗਤ ਸਿੰਘਾਂ ਦੇਸ਼ ਲਈ ਮਰ ਕੇ ,
ਤੁਸੀਂ ਹੋ ਗਏ ਸ਼ਹੀਦ ,ਅਜਾਦੀ ਲਭਦੇ ,
ਹੁਣ ਭੁਲ ਗਏ ਨੇ ਚੇਤੇ ਮਨਾਂ ਵਿਚੋਂ ਸਭ ਦੇ ,
ਦੇਸ਼ ਅੱਜ ਫੇਰ ਹੈ ਗੁਲਾਮ ਹੋ ਗਿਆ ,
ਗਰੀਬ ਕੌਡੀਆਂ ਦੇ ਭਾ ਹੈ ਨਿਲਾਮ ਹੋ ਗਿਆ ,
ਪਹਿਲਾਂ ਰਹੇ ਸਾਨੂੰ ਅੰਗਰੇਜ ਲੁਟਦੇ ,
ਹੁਣ ਸੰਨ੍ਹ ਸਾਨੂੰ ਆਪਣੇ ਹੀ ਲਾਈ ਜਾਂਦੇ ਨੇ,
ਬੇਈਮਾਨੀ ਭਰੀ ਦਿਲਾਂ ਵਿਚ ਸਭ ਦੇ ,
ਲਗਦਾ ਏ ਦਾਆ ਜੀਹਦਾ ਲਾਈ ਜਾਂਦੇ ਨੇ ,
ਕੁਖ ਵਿਚ ਮਾਰੀ ਜਾਂਦੇ ਧੀਆਂ ਸਾਰੀਆਂ ,
ਕੁਝ ਸੜੀ ਜਾਣ ਦਾਜ ਲਈ ਵਿਚਾਰੀਆਂ,
ਮੰਦਾ ਹਾਲ ਹੋਇਆ ਖੇਤੀ ਵਿਚ ਜੱਟ ਦਾ ,
ਗਭਰੂ ਸ਼ੋਕੀਨਾਂ ਨੂੰ ਨਸ਼ਿਆਂ ਨੇ ਪੱਟ ਤਾ ,
ਬਜੁਰਗਾਂ ਨੂੰ ਘਰ ਵਿਚੋਂ ਧੱਕੇ ਪੈਂਦੇ ਨੇ ,
ਓਹ ਸੜਕਾਂ ਤੇ ਰੁਲਦੇ ,
ਪੁੱਤ ਨੂੰਹ ਕੋਠੀਆਂ ‘ਚ ਰਹਿੰਦੇ ਨੇ ,
ਇਕ ਵਾਰੀ ਇਥੇ ਜਰਾ ਵੇਖ ਆਣ ਕੇ,
ਹੋਇਆ ਕਿਹਨਾਂ ਲਈ ਸ਼ਹੀਦ,
ਹੋਊ ਦੁਖ ਜਾਣ ਕੇ ,
ਰਖ ਹਿੱਕ ਉੱਤੇ ਫੋਟੋ ,
ਬਾਪੂ ਵੀ ਸੋਂ ਗਿਆ ਲੰਮੀ ਤਾਣ ਕੇ ,!