ਬੋਲ ਫਕੀਰਾ ਅੱਲਾ ਹੀ ਅੱਲਾ,ਜਿੱਤਣ ਵਾਲੀ ਸਾਰੀ ਦੁਨੀਆ,ਤੇ ਹਾਰਨ ਵਾਲਾ ਕਲਾ,
ਬੋਲ ਫਕੀਰਾ ਅੱਲਾ ਹੀ ਅੱਲਾ,ਦੁਨੀਆ ਦਾ ਹਰ ਬੰਦਾ ਮੰਗਤਾ ,ਕੋਈ ਮਾੜਾ ਮੰਗਤਾ, ਕੋਈ ਚੰਗਾ ਮੰਗਤਾ,
ਕੋਈ ਪੁੱਤ ਮੰਗੇ, ਕੋਈ ਦੁਧ ਮੰਗੇ,ਕੋਈ ਰਿਧੀਆ ਸਿਧਿਆ ਬੁਧ ਮੰਗੇ,ਕੋਈ ਯਾਰ ਮੰਗੇ, ਕੋਈ ਪਿਆਰ ਮੰਗੇ,
ਕੋਈ ਗਿਹਣੇ ਹਾਰ ਸਿੰਗਾਰ ਮੰਗੇ,ਕੋਈ ਡੁਬ ਦੇ ਬੇੜੀ ਪਾਰ ਮੰਗੇ,
ਮੰਗਣ ਵਾਲੀ ਸਾਰੀ ਦੁਨੀਆ,
ਦੇਵਨ ਵਾਲਾ ਕਲਾ,
ਬੋਲ ਫਕੀਰਾ ਅੱਲਾ ਹੀ ਅੱਲਾ,