September 20, 2025, 11:10:50 AM
collapse

Author Topic: ਕਿਸ ਦੇ ਹੱਕ ਵਿਚ ਭੁਗਤ ਰਹੇ ਨੇ ਸਤਿੰਦਰ ਦੇ ਆਲੋਚਕ  (Read 1608 times)

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 133
  • -Receive: 206
  • Posts: 5386
  • Tohar: 7
  • Gender: Male
  • Ik Rabb Na Mare Duja Jmeya Koi Ni
    • View Profile
ਜਦੋਂ ਪੰਜਾਬੀ ਗਾਇਕੀ ਦੀ ਦਸ਼ਾ ਤੇ ਦਿਸ਼ਾ ਬੇਹੱਦ ਨਿਰਾਸ਼ਾਜਨਕ ਆਲਮ ‘ਚੋਂ ਗੁਜ਼ਰ ਰਹੀ ਹੈ,ਓਸ ਵੇਲੇ ਡਾ:ਸਤਿੰਦਰ ਸਰਤਾਜ ਨਾਂਅ ਦਾ ਇੱਕ ਸੁਰ ਫਿਜ਼ਾ ਵਿਚ ਗੂੰਜਿਆ। ਉਸ ਦੀ ਸੁਰੀਲੀਗਾਇਕੀ ਤੇ ਸਿੱਧ ਪੱਧਰੀ ਸ਼ਬਦਾਵਲੀ ਵਾਲੇ ਜ਼ਿੰਦਗੀ ਨਾਲ ਜੁੜੇ, ਡੂੰਘੇ ਭਾਵਾਂ ਨੂੰਅਭਿਵਿਅਕਤ ਕਰਦੇ, ਸਮਾਜ ਦੇ ਬਹੁਤ ਸਾਰੇ ਭੈੜਾਂ ਨੂੰ ਪ੍ਰਤਿਬਿੰਬਤ ਕਰਦੇ ਗੀਤਾਂ ਦੇਚਰਚੇ ਚਹੁੰਕੂਟੀਂ ਹੋਣ ਲੱਗੇ। ਲੜਾਈ ਮਾਰਕੁਟਾਈ, ਪੜ੍ਹਾਈ ਦੇ ਨਾਂਅ ‘ਤੇ ਆਸ਼ਕੀ, ਕੁੜੀਆਂਨੂੰ ਉਧਾਲ ਕੇ ਲੈ ਜਾਣ ਵਰਗੇ ਬੇਹੱਦ ਖਤਰਨਾਕ ਰੁਝਾਨਾਂ ਨੂੰ ਹਵਾ ਦਿੰਦੇ ਅਤੇ ਨੌਜਵਾਨਨੂੰ ਨਸ਼ਿਆਂ ਤੇ ਬਾਜ਼ਾਰਵਾਦ ਦੀ ਦਲਦਲ ਵਿਚ ਧੱਕਦੇ ਗੀਤਾਂ ਤੋਂ ਅੱਕੇ ਜਾਗਦੀ ਜ਼ਮੀਰ ਵਾਲੇਲੋਕਾਂ ਨੇ ਸੁੱਖ ਦਾ ਸਾਹ ਲਿਆ। ਸਤਿੰਦਰ ਦੀ ਗਾਇਕੀ ਤੇ ਗੀਤਾਕਾਰੀ ਨੇ ਨਵੀਆਂ ਉਮੀਦਾਂਜਗਾਈਆਂ।
ਪਰ ਅਚਾਨਕ ਸਾਡਾ ਇਹ ਲਾਡਲਾ ਗਾਇਕ ਵਿਵਾਦਾਂ ਵਿਚ ਘਿਰ ਜਾਂਦਾ ਹੈ। ਉਸ ‘ਤੇ ਹੋਰਾਂਸ਼ਾਇਰਾਂ ਦੀਆਂ ਰਚਨਾਵਾਂ ਚੋਰੀ ਕਰਕੇ, ਤੋੜ ਮਰੋੜ ਕੇ ਗਾਉਣ ਦਾ ਇਲਜ਼ਾਮ ਲੱਗਾ। ਇਹ ਇਲਜ਼ਾਮਧਰਿਆ ਸ਼ਾਇਰ ਤਿਰਲੋਕ ਜੱਜ ਹੁਰਾਂ। ਇੰਟਰਨੈਟ ‘ਤੇ ਇਹ ਚਰਚਾ ਬੜੇ ਹੀ ਯੋਜ਼ਨਾਬੱਧ ਅਤੇ ਅਤਿਸੰਗਠਤ ਢੰਗ ਨਾਲ ਚਲਾਈ ਗਈ। ਮਗਰੋਂ ਪੰਜਾਬੀ ਦੇ ਇੱਕ ਵੱਡੇ ਅਖਬਾਰ ਨੇ ਇਸ ਨੂੰ ਆਪਣੇਮੁੱਖ ਪੰਨੇ ‘ਤੇ ਸ਼ਾਇਆ ਕੀਤਾ। ਕੁੱਝ ਲੋਕ ਜਿਹੜੇ ਸਤਿੰਦਰ ਸਰਤਾਜ ਦੀ ਚੜ੍ਹਤ ਤੋਂ ਭੈਅਭੀਤ ਸਨ, ਕੁੜ ਰਹੇ ਸਨ, ਉਨ੍ਹਾਂ ਨੂੰ ਮੌਕਾ ਲੱਭ ਗਿਆ, ਸਤਿੰਦਰ ਨੂੰ ਨੀਵਾਂ ਦਿਖਾਉਣਦਾ। ਬਹੁਤ ਸਾਰੇ ਕਾਲਮਨਵੀਸਾਂ ਨੂੰ ਡਾ: ਸੰਿਤੰਦਰ ਦੇ ਗੀਤਾਂ ਦਾ ਪੋਸਟ ਮਾਰਟਮ ਕਰਨ ਦਾਇਲਹਾਮ ਹੋਇਆ। ਉਨ੍ਹਾਂ ਨੇ ਬੇਹੱਦ ਮਿਹਨਤ ਕੀਤੀ, ਸਤਿੰਦਰ ਦੇ ਗੀਤਾਂ ਦੀ ਕੱਲੀ ਕੱਲੀਲਾਈਨ ਸੁਣੀ, ਤੇ ਉਸ ਦੇ ਸਿਰ ਘਟੀਆ ਗਾਇਕ ਹੋਣ ਦਾ ਇਲਜ਼ਾਮ ਮੜ੍ਹਨ ਲਈ ਕੁੱਝ ਚੰਗੇ ਭਲੇਗੀਤਾਂ ਦੇ ਮੱਥੇ ਬਦਨਾਮੀ ਦਾ ਟਿੱਕਾ ਲਾਉਣ ਦੀਆਂ ਹੋਛੀਆਂ ਕੋਸ਼ਿਸ਼ਾਂ ਕੀਤੀਆਂ। ਇਨ੍ਹਾਂਲੋਕਾਂ ਵਿਚ ਕੁੱਝ ਨਵੇਂ ਤੇ ਆਪਣੇ ਆਪ ਨੂੰ ਕੁੱਝ ਜ਼ਿਆਦਾ ਹੀ ਅਗਾਂਹਵਧੂ ਦਰਸਾਉਣ ਵਾਲੇਅਤੇ ਖੱਬੇ-ਪੱਖੀ ਧਿਰਾਂ ਦੇ ਆਪੇ ਬਣੇ ਅਖੌਤੀ ਵਾਰਿਸ ਮੂਹਰਲੀਆਂ ਸਫਾਂ ਵਿਚ ਖੜ੍ਹੇ ਹੋਗਏ ਹਨ। ਓਥੇ ਉਦੋਂ ਹੋਰ ਵੀ ਹੈਰਾਨੀ ਹੋਈ ਜਦੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨਪ੍ਰੋ: ਅਨੂਪ ਵਿਰਕ ਵੀ ਇਨ੍ਹਾਂ ਹੀ ਲੋਕਾਂ ਦੇ ਟੋਲੇ ਵਿਚ ਸ਼ਾਮਲ ਹੁੰਦੇ ਦਿਸੇ। ਸ਼ਾਇਰਸੁਰਿੰਦਰ ਸੋਹਲ ਨੂੰ ਵੀ ਪੰਜਾਬੀ ਗਾਇਕੀ ਦੀ ਸਮੀਖਿਆ ਦਾ ਸ਼ੈਦਾਅ ਕੁੱਦਿਆ ਤੇ ਉਨ੍ਹਾਂ ਨੇਵੀ ਇੱਕ ਲੰਮਾ ਲੇਖ ਲਿਖਕੇ ਡਾ:ਸਤਿੰਦਰ ਵਿਰੋਧੀ ਮੁਹਾਜ਼ ਵਿਚ ਆਪਣੀ ਭਰਪੂਰ ਹਾਜ਼ਰੀ ਲੁਆਈ।ਉਨ੍ਹਾਂ ਦੇ ਇਸ ਆਰਟੀਕਲ ਨੂੰ ਕੁੱਝ ਹੋਰਾਂ ਨੇ ਹਰ ਥਾਂ ਪ੍ਰਚਾਰਤ ਕਰਨ ਦੀ ਕੋਸ਼ਿਸ਼ ਕੀਤੀ।
ਮੇਰੇ ਕੁੱਝ ‘ਸੁਹਿਰਦ’ ਸਾਥੀਆਂ ਨੂੰ ਸਰਤਾਜ ਦੇ ਗੀਤ ਯਾਮ੍ਹਾ ਅਤੇ ਬਿੱਲੋ ਬੇਹੱਦ ਚੁਭੇਹਨ। ਉਨ੍ਹਾਂ ਦੀਆਂ ਟਿੱਪਣੀਆਂ ਸਾਬਤ ਕਰਦੀਆਂ ਹਨ ਕਿ ਉਨ੍ਹਾਂ ਨੇ ਆਪਣੀ ਰਾਇ ਸਿਰਫ ਗੀਤਦੇ ਮੁੱਖੜੇ ਸੁਣ ਕੇ ਹੀ ਬਣਾ ਲਈ ਹੈ। ਕਾਸ਼ ਉਨ੍ਹਾਂ ਨੇ ਡਾ: ਸਤਿੰਦਰ ਬਾਰੇ ਆਪਣੇ ਮਨਾਂਅੰਦਰ ਕੋਈ ਵੀ ਮੈਲ ਰੱਖੇ ਬਿਨਾਂ, ਇਨ੍ਹ੍ਹਾਂ ਗੀਤਾਂ ਨੂੰ ਸੁਣ ਤੇ ਸਮਝ ਲਿਆ ਹੁੰਦਾ।ਬਿੱਲੋ ਦੇ ਆਲੋਚਕਾਂ ਨੂੰ ਇਸ ਗੀਤ ਵਿਚ ਸਵੇਰੇ ਛੇਤੀ ਜਾਗਣ ਦਾ ਪੈਗ਼ਾਮ, ਸਵੇਰ ਦੀ ਸੈਰਕਰਨ, ਸੁਸਤੀ ਛੱਡਣ, ਕੁਦਰਤ ਦੀ ਗੋਦ ਦੇ ਨਿੱਘ ਨੂੰ ਮਾਣਨ ਦਾ ਮਸ਼ਵਰਾ ਕਿਉਂ ਰਾਸ ਨਹੀਂਆਇਆ। ਉਹ ਦੀ ਜਾਣਦੇ ਹੋਣਗੇ। ਪਰ ਇਹ ਲਾਈਨਾਂ ਉਨ੍ਹਾਂ ਤੋਂ ਇਨਸਾਫ ਜ਼ਰੂਰ ਮੰਗਦੀਆਂ ਹਨ :
ਤੱਕ ਤੂੰ ਵੀ ਸੂਰਜ ਚੜ੍ਹਦੇ ਨੂੰ,
ਕਿਸੇ ਮੰਦਰ ਮਸਜਿਦ ਵੜਦੇ ਨੂੰ,
ਗੁਰਸਿੱਖ ਨੂੰ ਬਾਣੀ ਪੜ੍ਹਦੇ ਨੂੰ,
ਜੋ ਸੁਭ੍ਹਾ ਨੂੰ ਸ਼ਬਨਮ ਗਿਰਦੀ ਏ
ਉਹ ਲੱਖ ਰੁਪਈਏ ਕਿੱਲੋ ਜੀ.. .
ਇਸ ਤੋਂ ਤਾਂ ਇੰਞ ਲੱਗਦਾ ਹੈ ਜਿਵੇਂ ਇਹਨਾਂ ਸਭ ਮਹਾਨ ਆਲੋਚਕਾਂ (ਜੇ ਅਲੋਚਨਾ ਦਾ ਧਰਮਜਾਣਦੇ ਹੋਣ) ਦੀਆਂ ਨਜ਼ਰਾਂ ਵਿੱਚ ‘ਬਿੱਲੋ’ ਸਿਰਫ ਤੇ ਸਿਰਫ ਮਾਸ਼ੂਕ ਲਈ ਵਰਤਿਆ ਜਾਣ ਵਾਲਾਸੰਬੋਧਨ ਹੈ ਤੇ ਸ਼ਾਇਦ ਇਹਨਾਂ ਦੀ ਨਜ਼ਰ ‘ਚ ਸਿਰਫ ਮਾਸ਼ੂਕ ਹੀ ‘ਬਿੱਲੋ’ ਹੁੰਦੀ ਹੈ ਪਤਨੀਤਾਂ ਉਹਨਾਂ ਦੀ ਨਜ਼ਰ ‘ਚ ‘ਵਸਤੂ’ ਹੀ ਹੈ।
ਇਹੀ ਹਾਲ ਯਾਹਮੇਂ ਵਾਲੇ ਗੀਤ ਦਾ ਵੀ ਹੈ। ਕਿਸੇ ਨੂੰ ਡਾ: ਸੰਿਤੰਦਰ ਦੇ ਸੂਫੀ ਲਿਬਾਸਤੋਂ ਵੀ ਚਿੜ੍ਹ ਹੈ। ਉਹ ਇਸਦੀ ਤੁਲਨਾ ਜੈਜੀ ਬੀ ਦੇ ਖੜ੍ਹੇ ਵਾਲਾਂ ਨਾਲ ਕਰਦਾ ਹੈ। ਸ਼ਾਇਦਓਸ ਬੰਦੇ ਨੇ ਕਦੇ ਬੁੱਲ੍ਹੇ ਸ਼ਾਹ ਤੇ ਹੋਰ ਸੂਫੀ ਸ਼ਾਇਰਾਂ ਦੀਆਂ ਤਸਵੀਰਾਂ ਨਹੀਂ ਦੇਖੀਆਂ।ਉਸ ਨੂੰ ਡਰ ਪੈਦਾ ਹੋ ਗਿਆ ਹੈ ਕਿ ਕੱਲ੍ਹ ਨੂੰ ਕਿਤੇ ਬੱਚੇ ਜਾਂ ਨੌਜਵਾਨ ਡਾ:ਸਤਿੰਦਰਵਾਲਾ ਲਿਬਾਸ ਨਾ ਧਾਰਨ ਕਰ ਲੈਣ। ਸਦਕੇ ਜਾਣ ਨੂੰ ਜੀਅ ਕਰਦਾ ਹੈ ਐਸੇ ਸਮੀਖਿਅਕਾਂ ਦੇ।
ਕੀ ਇਹ ਸਮੀਖਿਅਕ ਤੇ ਲੇਖਕ ਸਭਾ ਦੇ ਵੱਡੇ ਅਹੁਦੇਦਾਰ ਇਹ ਦੱਸਣ ਦੀ ਜ਼ਹਿਮਤ ਕਰਨਗੇ ਕਿਉ੍ਹਨਾਂ ਨੇ ਅੱਜ ਤੱਕ ਕਦੇ ਲੱਚਰ ਗਾਇਕੀ ਦੇ ਖਿਲਾਫ ਆਵਾਜ਼ ਉਠਾਈ ਹੈ? ਸਮਾਜ ਅੰਦਰ ਬੇਹੱਦਗੰਭੀਰ ਸਕੰਟਾਂ ਨੂੰ ਆਵਾਜ਼ਾਂ ਮਾਰਦੀ ਅਜੋਕੀ ਗਾਇਕੀ, ਸਕੂਲਾਂ ਕਾਲਜਾਂ ਨੂੰ ਵਿੱਦਿਆਮੰਦਰਾਂ ਤੋਂ ਆਸ਼ਕੀ ਦੇ ਅੱਡਿਆਂ ਵਜੋਂ ਪ੍ਰਚਾਰਨ ਵਾਲੀ ਗਾਇਕੀ, ਪਰਵਾਰਕ ਮੈਂਬਰਾਂ ਨੂੰਨੀਂਦ ਦੀਆਂ ਗੋਲੀਆਂ ਖਵਾ ਕੇ ਆਸ਼ਕ ਨੂੰ ਮਿਲਣ ਦਾ ਪਾਠ ਪੜ੍ਹਾਉਂਦੀ ਗਾਇਕੀ, ਸਮਾਜ ਵਿਚਜਾਤ ਪਾਤ ਨੂੰ ਉਤਸ਼ਾਹਿਤ ਕਰਦੀ ਗਾਇਕੀ ਕੀ ਇਨ੍ਹਾਂ ਦੋਸਤਾਂ ਨੂੰ ਕਦੇ ਸੁਣਾਈ ਨਹੀਂਦਿੱਤੀ? ਜੇ ਸੁਣਾਈ ਦਿੰਦੀ ਹੈ ਤਾਂ ਉਸ ਦੇ ਖਿਲਾਫ ਬੋਲਣ ਦੀ ਹਿੰਮਤ ਕਦੇ ਕਿਸੇ ਲੇਖਕ,ਸਮੀਖਿਅਕ ਜਾਂ ਲੇਖਕ ਸਭਾ ਨੇ ਕਿਉਂ ਨਹੀਂ ਕੀਤੀ? ਕਿਉਂ ਦਿਨ ਰਾਤ ਗੰਦ ਫੈਲਾਅ ਰਹੇ ਟੀਵੀਚੈਨਲਾਂ ਦੇ ਵਿਰੁੱਧ ਲੇਖਕ ਸਭਾ ਕੋਈ ਐਕਸ਼ਨ ਨਹੀਂ ਲੈਂਦੀ? ਬੋਲਣ ਵੀ ਕਿਵੇਂ ਉਹਨਾਂਚੈਨਲਾਂ ਦੇ ਪੈਨਲਾਂ ਵਿੱਚ ਬੈਠ ਕੇ ਚਾਰ ਛਿੱਲੜ ਜੋ ਖਰੇ ਕਰਨੇ ਹੁੰਦੇ ਆ।
ਇੱਥੇ ਹੀ ਬੱਸ ਨਹੀਂ, ਸ਼ੁਰੂ ਤੋਂ ਹੀ ਇਸ ਸਾਰੇ ਮਾਮਲੇ ਵਿਚ ਡਾ: ਸਤਿੰਦਰ ਦੇ ਹੱਕ ਵਿਚਬੋਲਣ ਕਰਕੇ ਬਹੁਤੇ ਲੋਕਾਂ ਨੂੰ ਸਾਡੇ ਨਾਲ ਡੂੰਘੀ ਨਰਾਜ਼ਗੀ ਹੈ। ਉਹ ਵਿੰਗ ਵਲ ਪਾ ਕੇਸਾਨੂੰ ਡਾ:ਸਤਿੰਦਰ ਦੇ ‘ਚਮਚੇ’ ਦੱਸ ਰਹੇ ਹਨ। ਪਰ ਸਾਡਾ ਮਤਲਬ ਡਾ:ਸਤਿੰਦਰ ਨਹੀਂ ਸਗੋਂਪੰਜਾਬੀ ਗਾਇਕੀ ਅੰਦਰ ਆਏ ‘ਕੁੱਝ ਚੰਗੇ ਰੁਝਾਨ ਦੇ ਨਾਲ ਖੜਨਾ ਹੈ।
ਬਹੁਤ ਸਾਰੇ ਲੋਕ ਆਖਦੇ ਹਨ ਕਿ ਡਾ: ਸਤਿੰਦਰ ਫੇਰ ਇਸ ਮਾਮਲੇ ਵਿਚ ਕੁੱਝ ਬੋਲਦਾ ਕਿਉਂਨਹੀਂ। ਸਰਤਾਜ ਇਸ ਵੇਲੇ ਵਿਦੇਸ਼ ਦੌਰੇ ‘ਤੇ ਹਨ। ਅਪਰੈਲ ਦੇ ਪਹਿਲੇ ਹਫਤੇ ਉਸ ਨੇ ਓਥੋਂਦੇ ਇੱਕ ਰੇਡੀਓ ਪ੍ਰੋਗਰਾਮ ਵਿਚ ਸੁਣਨ ਵਾਲਿਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਪਸ਼ਟਕੀਤਾ ਹੈ। ਉਸ ਦਾ ਆਖਣਾ ਹੈ ਕਿ ਉਹ 2002 ਤੋਂ ਪੰਜਾਬ ਵਿਚ ਆਪਣੀਆਂ ਮਹਿਫਲਾਂ ਸਜਾ ਰਿਹਾਹੈ। ਸ਼ੁਰੂ ਦੇ ਦੋ-ਤਿੰਨ ਸਾਲ ਉਹ ਖੁਦ ਲਿਖਦਾ ਨਹੀਂ ਸੀ। ( ਤੇ ਹੁਣ ਵਾਂਗ ਉਸ ਦਾ ਰੇਟਵੀ ਲੱਖਾਂ ਰੁਪਏ ਨਹੀਂ ਸੀ-ਲੇਖਕ) ਇਸ ਕਰਕੇ ਬਹੁਤ ਸਾਰੇ ਸ਼ਾਇਰਾਂ ਦਾ ਕਲਾਮ ਗਾਉਂਦਾ ਸੀ।ਤੇ ਸ਼ਾਇਰਾਂ ਦਾ ਨਾਂਅ ਵੀ ਲੈਂਦਾ ਸੀ। ਪਰ ਉਨ੍ਹਾਂ ਸ਼ਾਇਰਾਂ ਦੀ ਸ਼ਾਇਰੀ ਨੂੰ ਉਸ ਨੇਆਫੀਸ਼ਲੀ ਰਿਕਾਰਡ ਕਰਵਾ ਕੇ ਰਿਲੀਜ਼ ਨਹੀਂ ਕੀਤਾ ਅਤੇ ਓਸ ਸ਼ਾਇਰੀ ਨੂੰ ਆਪਣੇ ਨਾਂਅ ਹੇਠਤਾਂ ਕਦੇ ਵੀ ਨਹੀਂ ਗਾਇਆ। 2004 ਤੋਂ ਬਾਅਦ ਉਹ ਆਪਣੀ ਹੀ ਸ਼ਾਇਰੀ ਗਾਉਣ ਨੂੰ ਤਰਜ਼ੀਹਦਿੰਦਾ ਹੈ। ਇਸਦੇ ਬਾਵਜੂਦ ਉਹ ਆਖਦਾ ਹੈ ਕਿ ਜੇਕਰ ਕਦੇ ਤੁਸੀਂ ਉਸ ਦੀ ਕਿਸੇ ਮਹਿਫਲ ਵਿਚਕਿਸੇ ਹੋਰ ਸ਼ਾਇਰ ਦਾ ਸ਼ੇਅਰ ਜਾਂ ਕਲਾਮ ਸੁਣਦੇ ਹੋ ਤਾਂ ਦੱਸਣਾ। ਕਿਸੇ ਨੂੰ ਕੋਈ ਗਿਲਾ ਹੈਤਾਂ ਉਹ ਖੁਦ ਉਸ ਤੋਂ ਮੁਆਫੀ ਮੰਗਣ ਲਈ ਤਿਆਰ ਹੈ। ਇਹ ਹੈ ਡਾ: ਸਤਿੰਦਰ ਸਰਤਾਜ ਦਾਵਿਨਮਰ ਜਵਾਬ।
ਪਰ ਇਂੱਕ ਗੱਲ ਕੀ ਇਸ ਸਾਰੇ ਮਾਮਲੇ, ਖੜ੍ਹੇ ਕੀਤੇ ਵਿਵਾਦ ਤੇ ਉਠੇ ਤੁਫਾਨ ਦਾ ਮਕਸਦਸਿਰਫ ਡਾ: ਸਤਿੰਦਰ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਵਾਉਣਾ ਹੀ ਹੈ? ਜਾਂ ਇਹਦੇ ਪਿੱਛੇਉਸ ਦੀ ਪਰਵਾਜ਼ ਨੂੰ ਰੋਕਣਾ ਹੈ, ਉਸ ਦੇ ਪਰ ਕੱਟਣਾ ਹੈ? ਉਸ ਦੇ ਰਾਹ ਵਿਚ ਰੋੜੇ ਅਟਕਾਉਣਾਹੈ? ਜਾਂ ਕੁੱਝ ਹੋਰ ਹੈ ? ਇਹਦੇ ਬਾਰੇ ਵੀ ਤਾਂ ਸਫਾਈ ਦੀ ਲੋੜ ਹੈ।
ਕੀ ਤੁਹਾਨੂੰ ਇੰਜ ਨਹੀਂ ਲਗਦਾ ਡਾ: ਸਤਿੰਦਰ ਦੇ ਰੂਪ ਵਿਚ ਸਾਹਮਣੇ ਆਈ ਗਾਇਕੀ ਇੱਕ ਚੰਗੀਲੱਭਤ ਨੂੰ ਏਸ ਤਰ੍ਹਾਂ ਨਿਰਉਤਸਾਹਤ ਕਰਕੇ ਅਸੀਂ ਓਸੇ ਗਾਇਕੀ ਦਾ ਸਾਥ ਤਾਂ ਨਹੀਂ ਦੇ ਰਹੇਜਿਹੜੀ ਕਿ ਸਾਡੇ ਸਮਾਜ ਦੀਆਂ ਕਦਰਾਂ/ਕੀਮਤਾਂ, ਆਉਣ ਵਾਲੀਆਂ ਪੀੜ੍ਹੀਆਂ ਦੀ ਨੈਤਿਕਤਾਨੂੰ ਚਟਮ ਕਰਕੇ, ਪਤਾ ਨੂੰ ਕੀ ਕੀ ਗੁਲ ਖਿਲਾਉਣ ਵਾਲੀ ਹੈ।

Punjabi Janta Forums - Janta Di Pasand


Offline Kudrat Kaur

  • PJ Mutiyaar
  • Patvaari/Patvaaran
  • *
  • Like
  • -Given: 115
  • -Receive: 318
  • Posts: 4511
  • Tohar: 12
  • Gender: Female
  • While there is Life, there is hope!
    • View Profile
  • Love Status: In a relationship / Kam Chalda
bahut sahi likhia haiji tusi....appa poori tarah sehmat ha..vase ik gal ta pakki hai "jado tuhadi alochna shuru ho jave tah samjh lo tusi tarakki kar rahe ho"..kise movies vich sunia c i guess :happy:

Offline ¸¸.•のæ-☪•.¸¸

  • PJ Mutiyaar
  • Lumberdar/Lumberdarni
  • *
  • Like
  • -Given: 97
  • -Receive: 69
  • Posts: 2150
  • Tohar: 0
    • View Profile
ajj kal de jo kafi bakvaas singer aunde aa ohna nu koi band nahi karvonda te jehra koi chajj da gauna ohna pishe pe jande vehle lok 

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 133
  • -Receive: 206
  • Posts: 5386
  • Tohar: 7
  • Gender: Male
  • Ik Rabb Na Mare Duja Jmeya Koi Ni
    • View Profile
bahut sahi likhia haiji tusi....appa poori tarah sehmat ha..vase ik gal ta pakki hai "jado tuhadi alochna shuru ho jave tah samjh lo tusi tarakki kar rahe ho"..kise movies vich sunia c i guess :happy:

BAHUT SHUKRIYA KUDRAT GREWAL JI ..RABB TUHANU KHUSH RAKHE

Offline *rAbh RaKHA*

  • Retired Staff
  • PJ owe to this member
  • *
  • Like
  • -Given: 737
  • -Receive: 382
  • Posts: 19102
  • Tohar: 5
  • Gender: Female
    • View Profile
ajj kal de jo kafi bakvaas singer aunde aa ohna nu koi band nahi karvonda te jehra koi chajj da gauna ohna pishe pe jande vehle lok 
need lil bit more translation g

Offline ஜღ RaJღஜ

  • Patvaari/Patvaaran
  • ****
  • Like
  • -Given: 2
  • -Receive: 29
  • Posts: 4382
  • Tohar: 0
  • Gender: Male
  • ஜღ ʈєяє ℓιує ஜღ
    • View Profile
need lil bit more translation g
hahahahaahahah rupi g tuhanu punjabi nee aundi..


chal karde veer translation

Offline ĞĨĹĹ ŚÁÁß

  • PJ Gabru
  • Patvaari/Patvaaran
  • *
  • Like
  • -Given: 133
  • -Receive: 206
  • Posts: 5386
  • Tohar: 7
  • Gender: Male
  • Ik Rabb Na Mare Duja Jmeya Koi Ni
    • View Profile
ajj kal de jo kafi bakvaas singer aunde aa ohna nu koi band nahi karvonda te jehra koi chajj da gauna ohna pishe pe jande vehle lok 

hmmm ..sahi kiha tuc punjaban kaur ji  thnx 4 reply

Offline █ ▌ﻝαᔕ ▌█

  • Retired Staff
  • Sarpanch/Sarpanchni
  • *
  • Like
  • -Given: 181
  • -Receive: 190
  • Posts: 3441
  • Tohar: 121
  • Gender: Male
  • President of Charra Union
    • View Profile
    • sanu nasha valliata da
  • Love Status: Forever Single / Sdabahaar Charha
HEZ KIND OF oK SINGER..HEZ NOT A GOOD SINGER AND NOT A BAD SINGER EITHIER

 

* Who's Online

  • Dot Guests: 4396
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]