Hobbies Interests Lifestyle > Discussions

ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਜੈ ਸਿੰਘਵਾਲਾ

(1/1)

♥♥ ਗਭਰੂ ਚੋਟੀ ਦਾ ♥♥:
ਕੌਮੀ ਸ਼ਹੀਦ - ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਜੈ ਸਿੰਘਵਾਲਾ
ਅਸੀਂ ਜੂਝ ਕੇ ਪਾਈਆਂ ਸ਼ਹੀਦੀਆਂ, ਅੱਗੇ ਜ਼ਾਲਮ ਦੇ ਨਹੀਂ ਹਥਿਆਰ ਸੁੱਟੇ ।
ਲਹੂ ਦੇ ਨਾਲ ਹੈ ਧਰਤੀ ਨੂੰ ਸਿੰਜ ਦਿੱਤਾ, ਅਸਾਂ ਸਾਹ ਵੀ ਅਜ਼ਾਦੀ ਲਈ ਵਾਰ ਸੁੱਟੇ ।
ਸਮੁੱਚੀ ਕੌਮ ਨੂੰ ਅਪੀਲ ਹੈ ਕਿ ਮਿਤੀ 31 ਅਗਸਤ 2014 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ ਸ਼ਹੀਦੀ ਸਮਾਗਮ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਹਿੱਤ ਹੁੰਮ-ਹੁਮਾ ਕੇ ਹਾਜ਼ਰੀ ਭਰੀ ਜਾਵੇ।
ਇਸ ਸਾਲ ਵੀ ਜਦੋਂ 15 ਅਗਸਤ ਨੂੰ ਭਾਰਤੀ ਤੰਤਰ ਆਪਣੀ ਅਜ਼ਾਦੀ ਦੀ 67ਵੀਂ ਵਰ੍ਹੇਗੰਢ ਮਨਾ ਰਿਹਾ ਸੀ ਤਾਂ ਸਿੱਖ ਕੌਮ ਫਿਰ ਆਪਣੇ ਨਾਲ਼ ਹੋਏ ਵਿਸਾਹਘਾਤ ਦੀ 67ਵੀਂ ਵਰ੍ਹੇਗੰਢ ਮਨਾ ਰਹੇ ਸੀ। ਸਾਡੇ ਦਿਲਾਂ ਤੇ ਜ਼ਖ਼ਮ ਹਨ ਕਿ ਅਜ਼ਾਦੀ ਲਈ ਸਭ ਤੋਂ ਵੱਧ ਸਿਰ ਦੇ ਕੇ ਵੀ ਸਿੱਖਾਂ ਨੂੰ ਕੁਝ ਨਹੀਂ ਮਿਲ਼ਿਆ ਤੇ ਚਰਖੇ ਚਲਾਉਣ ਵਾਲ਼ੇ ਦੇਸ਼ ਦੇ ਮਾਲਕ ਬਣ ਕੇ ਬਹਿ ਗਏ।
ਇਨਾ ਹੀ ਨਹੀਂ, ਹਕੂਮਤ ਸੰਭਾਲ਼ ਕੇ ਇਹਨਾਂ ਅਹਿੰਸਾ ਦੇ ਪੈਰੋਕਾਰਾਂ ਨੇ ਕਿਵੇਂ ਸਿੱਖਾਂ ਅਤੇ ਹੋਰ ਨਿਆਂ ਮੰਗਦੇ ਲੋਕਾਂ ਦੀਆਂ ਛਾਤੀਆਂ 'ਚੋਂ ਗੋਲ਼ੀਆਂ ਅਤੇ ਗ਼ਰਮ ਸਰੀਏ ਲੰਘਾ ਲੰਘਾ ਕੇ ਉਹਨਾਂ ਨੂੰ ਮਾਰਿਆ ਹੈ, ਉਹ ਕਿਸੇ ਤੋਂ ਗੁੱਝਾ ਨਹੀਂ। ਜਿੱਥੋਂ ਤਕ ਸਿੱਖਾਂ ਦੀ ਗੱਲ ਹੈ, ਸਿੱਖਾਂ ਨੇ ਆਪਣੇ ਜਨਮ ਤੋਂ ਲੈ ਕੇ ਹੁਣ ਤਕ ਕਿਸੇ ਫੰਨੇ ਖਾਂ ਦੀ ਗ਼ੁਲਾਮੀ ਨਹੀਂ ਕਬੂਲੀ ਤੇ ਨਾ ਹੀ ਕੋਈ ਜਰਵਾਣਾ ਪੂਰੀ ਤਾਕਤ ਲਾ ਕੇ ਵੀ ਸਿੱਖਾਂ ਨੂੰ ਗ਼ੁਲਾਮ ਰੱਖ ਸਕਿਆ ਹੈ। ਜਦੋਂ ਕੋਈ ਜਰਵਾਣੀ ਤਾਕਤ ਸਿੱਖ ਕੌਮ ਨੂੰ ਮਿਟਾਉਣ ਦਾ ਬੀੜਾ ਚੁੱਕਦੀ ਹੈ ਤਾਂ ਗੁਰੂ ਕੇ ਮਰਜੀਵੜੇ ਸਿੰਘ ਖ਼ੁਦ ਪਤੰਗਿਆਂ ਵਾਂਗ ਮਿਟਣ ਲਈ ਮੈਦਾਨ 'ਚ ਆਉਂਦੇ ਹਨ, ਉਹ ਮਿਟਦੇ ਵੀ ਹਨ, ਪਰ ਕਈ ਕਈ ਦੁਸ਼ਟਾਂ ਨੂੰ ਮਾਰ ਕੇ। ਇਹਨਾਂ ਕੌਮੀ ਪਰਵਾਨਿਆਂ ਦੀ ਸੁੱਚੀ ਰੱਤ ਨਾਲ਼ ਸਿੱਖ ਤਵਾਰੀਖ਼ ਦੇ ਪੰਨੇ ਸ਼ਿੰਗਾਰੇ ਪਏ ਹਨ। ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਇਹਨਾਂ ਸ਼ਹੀਦਾਂ ਦੀ ਲੜੀ ਦਾ ਇੱਕ ਰੌਸ਼ਨ ਸਿਤਾਰਾ ਹੈ, ਜਿਸ ਨੇ ਆਪਣੀ ਕੁਰਬਾਨੀ ਦੇ ਕੇ ਇੱਕ ਬੁੱਚੜ ਹਾਕਮ ਦੀ ਅਲਖ ਮਿਟਾਈ। ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਨੇ ਕੌਮ ਨੂੰ ਇੱਕ ਨਵਾਂ ਰਾਹ ਵਿਖਾਇਆ।
ਸਿੱਖਾਂ ਨੂੰ ਗੁਰਸਿੱਖੀ ਦੀ ਦਾਤ ਤਾਂ ਨੀਂਦ 'ਚੋਂ ਜਾਗਦਿਆਂ ਹੀ ਹਾਸਲ ਹੋ ਗਈ ਸੀ, ਪਰ ਸਰਦਾਰੀ ਦਾ ਰੁਤਬਾ ਸਿੱਖਾਂ ਨੇ ਸਿਰ ਤਲ਼ੀ ਤੇ ਰੱਖ ਕੇ ਖੰਡੇ ਦੀ ਤਿੱਖੀ ਧਾਰ ਤੇ ਤੁਰ ਕੇ ਪ੍ਰਾਪਤ ਕੀਤਾ ਹੈ।
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥
ਇਹ ਸ਼ਰਤ ਮੰਨ ਕੇ ਸਿੱਖੀ ਧਾਰਨ ਕਰਨ ਵਾਲ਼ਿਆਂ ਨੂੰ ਜਦੋਂ ਦਸਵੇਂ ਜਾਮੇ 'ਚ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਨੰਗੀ ਸ਼ਮਸ਼ੀਰ ਹੱਥ 'ਚ ਲੈ ਕੇ ਸਿਰ ਦੇਣ ਲਈ ਵੰਗਾਰਿਆ, ਤਾਂ ਓਦੋਂ ਤਕ ਸਿੱਖੀ ਸਿਦਕ ਇਨਾ ਪ੍ਰਪੱਕ ਹੋ ਚੁੱਕਾ ਸੀ ਕਿ ਗੁਰੂ ਦੇ ਇੱਕ ਇਸ਼ਾਰੇ ਤੇ ਸਿਰ ਦੇਣ ਵਾਲ਼ੇ ਸਿੱਖਾਂ ਦੀ ਕੋਈ ਘਾਟ ਨਹੀਂ ਸੀ। ਬਲਕਿ ਓਦੋਂ ਸਿੱਖਾਂ 'ਚ ਜਿਹੜਾ ਜਜ਼ਬਾ ਸੀ, ਉਸ ਦਾ ਬਿਆਨ ਇੱਕ ਸ਼ਾਇਰ ਨੇ ਇਸ ਤਰ੍ਹਾਂ ਕੀਤਾ ਹੈ:-
ਇੱਕ ਸੀਸ ਮੰਗਦੇ ਹੋ, ਆਹ ਲਓ ਸਰਕਾਰ, ਲੱਖ ਸੀਸ ਹੁੰਦੇ ਅਸੀਂ ਲੱਖ ਦਿੰਦੇ ਵਾਰ।
31 ਅਗਸਤ ਨੂੰ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਦਿਨ ਮਨਾਉਂਦੇ ਹੋਏ ਸਾਨੂੰ ਹਰ ਇੱਕ ਸਿੱਖ ਨੂੰ ਇਹ ਸਵਾਲ ਖ਼ੁਦ ਨੂੰ ਪੁੱਛਣਾ ਪਵੇਗਾ ਕਿ ਕਿਤੇ ਸਾਡੇ 'ਚ ਆਪਣਾ ਸਿਰ ਗੁਰੂ ਨੂੰ ਅਰਪਣ ਕੀਤੇ ਬਿਨਾਂ ਹੀ 'ਸਰਦਾਰ' ਅਖਵਾਉਣ ਦੀ ਕਰੁਚੀ ਜ਼ੋਰ ਤਾਂ ਨਹੀਂ ਫੜ ਰਹੀ?
ਯਾਦ ਰੱਖੋ, ਜਦੋਂ ਹਕੂਮਤ ਕਿਸੇ ਕੌਮ ਨੂੰ ਦਬਾਉਣ ਤੇ ਉਤਾਰੂ ਹੋਵੇ ਤਾਂ ਓਦੋਂ ਉਸ ਕੌਮ ਦੇ ਬਾਸ਼ਿੰਦਿਆਂ ਨੂੰ ਜੇਕਰ ਕੁਝ ਕਰਨ ਦੀ ਕੀਮਤ ਚੁਕਾਉਣੀ ਪੈਂਦੀ ਹੈ, ਤਾਂ ਕੁਝ ਨਾ ਕਰਨ ਦੀ ਕੀਮਤ ਵੀ ਚੁਕਾਉਣੀ ਪੈਂਦੀ ਹੈ। ਮਿਸਾਲ ਵਜੋਂ ਜੂਨ 1984 'ਚ ਜੁਝਾਰੂ ਸਿੰਘਾਂ ਨੇ ਜਾਨਾਂ ਵਾਰ ਕੇ ਕੁਝ ਕਰਨ (ਜ਼ੁਲਮ ਵਿਰੁੱਧ ਹਥਿਆਰ ਚੁੱਕਣ) ਦੀ ਕੀਮਤ ਤਾਰੀ ਸੀ, ਤਾਂ ਨਵੰਬਰ 84 'ਚ ਸਿੱਖਾਂ ਨੇ ਕੁਝ ਨਾ ਕਰਨ (ਹਥਿਆਰ ਨਾ ਚੁੱਕਣ) ਦੀ ਕੀਮਤ ਵੀ ਤਾਰੀ ਸੀ। ਫਿਰ ਕਿਉਂ ਨਾ ਹਰ ਸਿੱਖ ਅਜ਼ਾਦੀ ਲਈ ਕੁਝ ਨਾ ਕੁਝ ਕਰੇ ? ਜੇ ਕੀਮਤ ਤਾਰਨੀ ਹੀ ਹੈ, ਤਾਂ ਕੁਝ ਕਰਨ ਦੀ ਕੀਮਤ ਤਾਰੀ ਜਾਵੇ। ਇਹ ਗੱਲ ਚੇਤੇ ਰੱਖੋ ਕਿ ਕੌਮਾਂ, ਬੇਗਾਨਿਆਂ ਦੇ ਜ਼ੁਲਮ ਨਾਲ਼ ਨਹੀਂ ਮਰਦੀਆਂ, ਆਪਣਿਆਂ ਦੀ ਬੁਜ਼ਦਿਲੀ ਨਾਲ਼ ਮਰ ਜਾਂਦੀਆਂ ਹਨ।
31 ਅਗਸਤ ਨੂੰ ਹੀ ਭਾਈ ਗੁਰਜੰਟ ਸਿੰਘ ਰਾਜਸਥਾਨੀ ਅਤੇ ਭਾਈ ਅਨੋਖ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਵੀ ਹੈ ਜਿਸ ਕਰਕੇ ਭਾਈ ਸ਼ਹੀਦ ਦਿਲਾਵਰ ਸਿੰਘ ਬੱਬਰ ਦੇ ਨਾਲ ਇਹਨਾਂ ਜੁਝਾਰੂ ਸਿੰਘਾਂ ਨੂੰ ਵੀ ਸਿੱਖੀ ਰਿਵਾਇਤਾਂ ਅਨੁਸਾਰ ਸ਼ਰਧਾ ਦੇ ਫੁੱਲ ਭੇਟ ਕਰਨ ਹਿੱਤ ਸਮਾਗਮ ਕਰਵਾਉਣ ।..... ਪ੍ਰਣਾਮ ਸ਼ਹੀਦਾਂ ਨੂੰ  :pray:

G@RRy S@NDHU:
Singhaaaaaa di chadaiii...

Navigation

[0] Message Index

Go to full version