Hobbies Interests Lifestyle > Discussions

ਸ਼ਹੀਦੀ ਦਿਹਾੜਾ 10 ਅਗਸਤ 1992, "ਸ਼ਹੀਦ ਬਾਪੂ ਆਤਮਾ ਸਿੰਘ ਮਾਨੋਚਾਹਲ ਜੀ''.

(1/1)

♥♥ ਗਭਰੂ ਚੋਟੀ ਦਾ ♥♥:
ਸ਼ਹੀਦੀ ਦਿਹਾੜਾ 10 ਅਗਸਤ 1992, "ਸ਼ਹੀਦ ਬਾਪੂ ਆਤਮਾ ਸਿੰਘ ਮਾਨੋਚਾਹਲ ਜੀ (ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਜੀ ਦੇ ਪਿਤਾ ਜੀ) ਨੂੰ ਪੁਲਿਸ ਨੇ ਤਸ਼ੱਦਦ ਦੇ ਕੇ ਸ਼ਹੀਦ ਕਰ ਦਿੱਤਾ ਸੀ।
ਪੰਜਾਬ ਪੁਲਿਸ ਦੇ ਮੁਖੀ ਕੇ.ਪੀ.ਐਸ. ਗਿੱਲ ਅਤੇ ਬੇਅੰਤੇ ਦੀ ਬੁੱਚੜ ਜੋੜੀ ਨੇ ਜਿਹੜੀ ਵਾਢੀ ਸਿੱਖਾਂ ਦੇ ਸਿਰਾਂ ਦੀ ਪਾਈ, ਜੋ ਜ਼ੁਲਮ ਸਿੱਖਾਂ ਉਪਰ ਇਨਾਂ ਜੱਲਾਦਾਂ ਨੇ ਕੀਤੇ ਉਨਾਂ ਨੇ ਜ਼ਕਰੀਆ ਖ਼ਾਨ, ਮੀਰ ਮੰਨੂੰ, ਯਾਹੀਆ ਖ਼ਾਂ, ਫ਼ਰੁਖ਼ਸੀਅਰ ਅਤੇ ਔਰੰਗਜ਼ੇਬ ਦੀ ਹਕੂਮਤ ਸਮੇਂ ਹੋਏ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤਾ। ਬੇਅੰਤੇ ਅਤੇ ਉਸ ਦੇ ਸਾਥੀ ਬੁੱਚੜ ਕੇ.ਪੀ.ਐਸ. ਗਿੱਲ ਨੇ ਖਾੜਕੂ ਸਿੰਘਾਂ ਦੇ ਪਰਿਵਾਰਾਂ ਨੂੰ ਖ਼ਤਮ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਇਸੇ ਨੀਤੀ ਅਨੁਸਾਰ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਨੁਸ਼ਿਹਰਾ ਪਨੂੰਆਂ ਘਰ ਉਤੇ ਕਬਜ਼ਾ ਕਰ ਲਿਆ ਗਿਆ, ਘਰ ਦਾ ਸਾਰਾ ਸਮਾਨ, 15 ਮੱਝਾਂ ਤੇ ਚਾਰ ਭਰਾਵਾਂ ਦਾ ਸਮਾਨ ਵੀ ਚੁੱਕ ਲਿਆ ਗਿਆ। ਛੋਟੇ ਭਰਾ ਨਿਰਵੈਰ ਸਿੰਘ ਨੂੰ ਪੁਲਿਸ ਨੇ ਫੜ ਲਿਆ, ਸਾਰਾ ਪਰਿਵਾਰ ਘਰੋਂ ਬੇਘਰ ਹੋ ਗਿਆ ਤੇ ਲੁਕ-ਛਿਪ ਕੇ ਦਿਨ ਕੱਟੀ ਕਰਨ ਲੱਗਾ। ਬਾਬਾ ਮਾਨੋਚਾਹਲ ਨੂੰ ਫੜਾਉਣ ਲਈ ਪੰਜਾਬ ਪੁਲਿਸ ਨੇ ਭਾਈ ਨਿਰਵੈਰ ਸਿੰਘ ’ਤੇ ਅੰਨਾਂ ਤਸ਼ੱਦਦ ਕੀਤਾ, ਹੱਡੀ-ਹੱਡੀ ਤੋੜ ਦਿੱਤੀ, ਸਾਰਾ ਸਰੀਰ ਗਰਮ ਪ੍ਰੈਸਾਂ ਲਾ ਕੇ ਸਾੜ ਦਿੱਤਾ ਤੇ ਅਖੀਰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ। ਬਾਬਾ ਮਾਨੋਚਾਹਲ ਨੂੰ ਆਪਣੇ ਭਰਾ ਨਿਰਵੈਰ ਸਿੰਘ ’ਤੇ ਇਤਨਾ ਵਿਸ਼ਵਾਸ ਕਰਦੇ ਸਨ ਤੇ ਕਹਿੰਦੇ ਸਨ ਕਿ ਪੁਲਿਸ ਵਾਲੇ ਨਿਰਵੈਰ ਸਿੰਘ ਦੇ ਟੋਕੇ ਨਾਲ ਟੋਟੇ ਕਰਦੇ ਪਏ ਹੋਣ, ਤੇ ਮੈਂ (ਮਾਨੋਚਾਹਲ) ਨਿਰਵੈਰ ਸਿੰਘ ਦੇ ਸਾਹਮਣੇ ਫਿਰਦਾ ਹੋਵਾਂ, ਤਾਂ ਵੀ ਨਿਰਵੈਰ ਸਿੰਘ ਮੇਰੇ ਬਾਰੇ ਪੁਲਿਸ ਨੂੰ ਨਹੀਂ ਦੱਸੇਗਾ, ਸ਼ਹੀਦ ਹੋ ਜਾਵੇਗਾ।ਸੰਨ 1992 ਵਿਚ ਪੰਜਾਬ ਪੁਲਿਸ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਸੂਹ ਕੱਢਣ ਲਈ ਬਜ਼ੁਰਗ ਪਿਤਾ ਸ੍ਰ: ਆਤਮਾ ਸਿੰਘ ਨੂੰ ਨੁਸ਼ਿਹਰਾ ਪਨੂੰਆਂ ਵਾਲੇ ਘਰ ਵਿਚੋਂ ਚੁੱਕ ਕੇ ਲੈ ਗਈ ਤੇ ਸਰਹਾਲੀ ਥਾਣੇ ਵਿਚ ਪੁੱਠਾ ਲਟਕਾ ਕੇ ਤਸੀਹੇ ਦਿੰਦੇ ਰਹੇ। ਬਾਅਦ ਵਿਚ 10 ਅਗਸਤ 1992, ਨੂੰ ਸ੍ਰ: ਆਤਮਾ ਸਿੰਘ ਜੀ ਨੂੰ ਪੁਲਿਸ ਕੇ ਕੈਟਾਂ ਨੇ ਸ਼ਹੀਦ ਕਰ ਦਿੱਤਾ।

Navigation

[0] Message Index

Go to full version