ਕਰਾਂ ਬੇਨਤੀ ਇੱਕ ਦਾਤਾਰ ਸਾਈਆਂ ,
ਕਦੇ ਆਈਂ ਨਾ ਮੁੜ ਜਹਾਨ ਓਤੇ ।
ਏਹਨਾਂ ਲੋਕਾਂ ਬਾਰੇ ਤੈਨੂੰ ਕੀ ਦਸਾਂ ,
ਕਰਨ ਭਰੋਸਾ ਨਾ ਜੋ ਭਗਵਾਨ ਓਤੇ ।
ਏਹ ਤਾਂ ਵੇਚ ਕੇ ਮਾਂ ਪਿਓ ਖਾ ਜਾਂਦੇ ,
ਨਾ ਕਰੀਂ ਯਕੀਨ ਇਨਸਾਨ ਓਤੇ ।
ਮੰਦਰ ਮਸਜਿਦ ਗੁਰਦਵਾਰੇ ਦੀ ਗਲ ਛਡੋ,
ਬੋਲੀ ਲਗਾ ਦਿੰਦੇ ਏਹ ਕਬਰਸਤਾਨ ਓਤੇ ।
ਇਜ਼ਤਾਂ, ਸ਼ਰਮਾਂ, ਅਣਖਾਂ ਏਹ ਭੂਲ ਬੈਠੇ ,
ਬੋਲੀ ਪੈਸੇ ਦੀ ਏਥੇ ਹਰ ਜ਼ੁਬਾਨ ਓਤੇ ।
ਤੇਰੇ ਦਰ ਤੇ ਚੀਮਾਂ ਅਰਦਾਸ ਕਰਦਾ ,
ਕਰੀਂ ਮੇਹਰ ਤੂੰ ਕਦੇ ਹਿੰਦੋਸਤਾਨ ਓਤੇ