ਵਾਅਦੇ ਜੋ ਕੀਤੇ ਪਿਆਰ ਦੇ , ਯਾਦ ਆਇਆ ਕਰਨਗੇ।
ਲੋਕ ਤੈਨੂੰ ਬੇਵਫਾ , ਕਹ ਕੇ ਬੁਲਾਇਆ ਕਰਨਗੇ ।
ਦਿਲ ਮੇਰਾ ਤੂੰ ਤੋੜ ਕੇ , ਖ਼ਬਰੇ ਕਿਧਰ ਗਈ ,
ਜ਼ਖਮ ਮੇਰੇ ਜਿਗਰ ਦੇ , ਮੈਨੂੰ ਰੁਲਾਇਆ ਕਰਨਗੇ ।
ਦੁਨੀਆਂ ਹੈ ਮੈਨੂੰ ਆਖਦੀ , ਪੀਂਦਾ ਹਾਂ ਕਿਓਂ ਸ਼ਰਾਬ ,
ਗਮ ਤੇਰੀ ਜੁਦਾਈ ਦਾ , ਪਿਆਲੇ ਭੁਲਾਇਆ ਕਰਨਗੇ ।
ਕਰ ਕੇ ਵਫਾ ਦੀ ਉਮੀਦ ਮੈਂ , ਹੋਇਆ ਹਾਂ ਬੇਉਮੀਦ ,
ਮੇਰੀ ਮਜ਼ਾਰ ਤੇ ਚਰਾਗ , ਆਸ਼ਕ ਜਗਾਇਆ ਕਰਨਗੇ ।
ਨਸ਼ਾ ਸੀ ਪੈਸੇ ਦਾ ਤੈਨੂੰ , ਫਿਰ ਵੀ ਤੂੰ ਸੋਚਦੀ ,
ਤੇਰੀ ਮੇਰੀ ਦਸਤਾਨ , ਦੋ ਦਿਲ ਸੁਣਾਇਆ ਕਰਨਗੇ ।
ਜਦ ਕਦੇ ਵੀ ਦੇਖਦਾ ਹਾਂ , BRAR ਦਿਲਾਂ ਦੇ ਫਾਸਲੇ ,
ਸ਼ਾਇਦ ਮੌਸਮ ਬਾਹਰ ਦੇ , ਮੁੜ ਕੇ ਵੀ ਆਇਆ ਕਰਨਗੇ ॰