ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ,
ਸੰਗ ਚੰਗਿਆਂ ਦਾ ਕਰੀ ਕਦੇ ਮਾੜੇ ਕੋ ਨਈ ਬਹਿਣਾ,
ਜਦੋ ਪਹੁੰਚੇਗਾ ਬਲੰਦੀਆਂ ਤੇ ਐਨਾ ਯਾਦ ਰੱਖੀਂ,
ਜਿਹੜਾ ਚੜਿਆ ਸਵੇਰੇ ਉਹਨੇ ਸ਼ਾਮਾ ਤੱਕ ਲਹਿਣਾ,
ਹੁੰਦੀ ਆਦਮੀ ਕੋ ਗੈਰਤ ਹਮੇਸ਼ਾਂ ਇੱਕ ਗਹਿਣਾ,
ਬਾਹਰ ਛੇੜੀਂ ਨਾ ਕਿਸੇ ਨੂੰ ਘਰੇ ਤੇਰੀਆ ਵੀ ਭੈਣਾ ,
ਵਾਗੂੰ ਕੱਪੜੇ ਦੇ ਦੁੱਖ-ਸੁੱਕ ਹੱਸ ਕੇ ਹੰਢਾ ਲਈ,
ਸਾਹ ਫਿਰ ਲਵੀਂ ਮਾਨ ਪਹਿਲਾਂ ਰੱਬ-ਰੱਬ ਕਹਿਣਾ,