ਗੱਲਾਂ-ਗੱਲਾਂ ਚ’ ਗੱਲ ਵਧਾਈ ਦੀ ਨਹੀਂ,
ਗਾਲ ਭੈਣ ਦੀ ਕਰੇ ਸੀਨਾ ਸ਼ੱਲੀ,
ਤੇ ਗਾਲ ਮਾਂ ਦੀ ਸੁਣੀ ਸੁਣਾਈ ਦੀ ਨਹੀਂ,
ਬਿਨ ਬੋਲੇ ਜੇ ਦੁਸ਼ਮਣ ਮੋਮ ਹੋ ਜੇ,
ਉਸ ਮੋਮ ਨੂੰ ਅੱਗ ਦਿਖਾਈ ਦੀ ਨਹੀਂ,
ਗੁੱਸੇ ਦੀ ਅੱਗ ਪਿਆਰ ਬੁਝਾਵੇ,
ਤੇ ਪਿਆਸੇ ਦੀ ਅੱਗ ਪਾਣੀ,
ਜੇ ਗੱਲ ਉਲਝ ਗਈ,
ਮੁੜ ਕੇ ਸੂਤ ਨੀਂ ਆਉਣੀਂ,
ਜੇ ਨਾਂ ਆਪਣੇ ਕੋਲੋਂ ਗਈ ਸੰਭਾਲੀ,
ਫਿਰ ਮਾਂ-ਬੋਲੀ ਮੁੱਕ ਜਾਣੀਂ ਮਰਜਾਣੀਂ,