ਕੁੜੀਏ ਕਿਸਮਤ ਪੁੜੀਏ ਤੈਨੂੰ ਐਨਾ ਪਿਆਰ ਦਿਆਂ,
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ,
ਤੂੰ ਜੰਮੀ ਤਾਂ ਮਾਪੇ ਕਹਿਣ ਪਰਾਈ ਏ ਧੀਏ,
ਸਹੁਰੇ ਘਰ ਵਿੱਚ ਕਹਿਣ ਬੇਗਾਨੀ ਜਾਈਂ ਏ ਧੀਏ,
ਕਿਹੜੇ ਘਰ ਦੀ ਆਖਾਂ ਤੈਨੂੰ ਕੀ ਸਤਿਕਾਰ ਦਿਆਂ,
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ,
ਸੱਤ ਭਰਾ ਇੱਕ ਮਿਰਜ਼ਾ ਬਾਕੀ ਕਿੱਸਾਕਾਰਾਂ ਨੇ ,
ਕੱਲੀ ਸਹਿਬਾਂ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ,
ਕਵੀਆਂ ਦੀ ਇਸ ਗਲਤੀ ਨੂੰ ਮੈਂ ਕਿਵੇਂ ਸੁਧਾਰ ਦਿਆਂ,
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ,
“ਮਰਜਾਣੇ” ਦੇ ਅੰਦਰ ਵਸਦੀ ਕੁੜੀਏ ਜਿਉਦੀ ਰਹਿ,
ਤੂੰ ਕਮਲੀ ਮੈਂ ਕਮਲਾ ਤੇਰਾ ਗੀਤ ਲਖਿਉਦੀ ਰਹਿ,
ਸਦਾ ਸੁਹਾਗਣ ਖੀਵੇ ਤੇਰੀ ਨਜ਼ਰ ਉਤਾਰ ਦਿਆਂ,
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋ ਵਾਰ ਦਿਆਂ,
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ,