ਉਹ ਕੀ ਜਾਣੇ ਉਹਦੇ ਛੱਡ ਜਾਣ ਪਿੱਛੋਂ ਜਿੰਦਗੀ ਇਹ,
ਲੰਘਦੀ ਹੈ ਕਿੰਨਿਆਂ ਸਹਾਰਿਆਂ ਦੇ ਨਾਲ,
ਦਿਨੇ ਯਾਰ ਦੋਸਤ ਤੇ ਸ਼ਾਮਾਂ ਦਾਰੂ ਪੀਕੇ,
ਰਾਤ ਲੰਘਦੀ ਇਹ ਚੰਨ ਅਤੇ ਤਾਰਿਆਂ ਦੇ ਨਾਲ,
ਗਮਾਂ ਦੇ ਸਮੁੰਦਰਾਂ "ਚ" ਯਾਦਾਂ ਦੀਆਂ ਲਹਿਰਾਂ,
ਦੁੱਖਾਂ ਦੇ ਬਣਾਏ ਹੋਏ ਕਿਨਾਰਿਆਂ ਦੇ ਨਾਲ,
ਪਤਾ ਨਹੀਂਉ ਕਿੰਨੀ ਬਾਕੀ ਰਹਿ ਗਈ ਇਹ "ਬਖਸ਼ੀ,
ਜਿੰਨੀ ਰਹਿ ਗਈ ਲੰਘੂ ਉਹਦੇ ਲਾਰਿਆਂ ਦੇ ਨਾਲ,