ਯਾਰ ਬਦਲਦੇ ਦੇਖੇ ਨੇ,
ਸਂਸਾਰ ਬਾਦਲਦੇ ਦੇਖੇ ਨੇ,
"ਸੱਚੇ ਦਿਲੋਂ ਹੇ ਪਿਆਰ ਸਾਡਾ,
ਜਿਸਮਾਂ ਦਾ ਨਹੀਂ ਆਸੀਂ ਵਪਾਰ ਕਰਦੇ,
ਇਨਾਂ "ਸ਼ਾਹੂਕਾਰਾਂ" ਦੇ ਵਪਾਰ ਬਦਲਦੇ ਦੇਖੇ ਨੇ,
ਕੰਮ ਪਏ ਨੂ ਜੋ ਹੱਸ ਹੱਸ ਬੋਲਣ,
ਮਤਲਬ ਕਢ ਪਿਠ ਤੇ ਕਰਦੇ ਵਾਰ,
ਬਥੇਰੇ ਸਜਣ ਬੇਲੀ ਯਾਰ ਬਦਲਦੇ ਦੇਖੇ ਨੇ,
"ਮਜਲੂਮਾਂ" ਤੇ ਜੋ ਬਣ ਕੌੜੇ ਬਰਸਾਓਂਦੇ,
ਤੇ "ਕਇਆਂ " ਦੇ ਗੱਲ ਹਾਰ ਵੀ ਪਾਓਦੇਂ,
"ਹੂਕਮਰਾਨਾਂ*" ਦੇ ਹੱਥ ਓਹ ਹਥਿਆਰ ਬਦਲਦੇ ਦੇਖੇ ਨੇ,
"ਸੱਤ ਜਨਮਾਂ ਤੱਕ ਦੇਵਾਂਗੇ ਸਾਥ ਤੇਰ,
ਨਹੀ ਛੱਡ ਤੈਨੂ ਕਦੇ ਜਾਵਾਂਗੇ,
ਦਿਨਾਂ ਚ ਹੀ "ਪਿਆਰ" ਬਦਲਦੇ ਦੇਖੇ ਨੇ,
ਜਿਹੜੇ ਦੋ ਨੈਣ ਬੜੇ ਸੀ ਪਸੰਦ ਮੈਨੂ,
ਇੱਕ "ਰੁਤਬਾ" ਵੀ ਰਖਦੇ ਸੀ ਜਿਨਾਂ ਚ੍,
ਓਨਹਾਂ ਆਖਾਂ ਚ੍ ਆਪਣੇ ਲਈ ਹੁਣ ਸਤਿਕਾਰ ਬਦਲਦੇ ਦੇਖੇ ਨੇ,
ਅਸੀਂ ਯਾਰ ਬਦਲਦੇ ਦੇਖੇ ਨੇ ਸਂਸਾਰ ਬਦਲਦੇ ਦੇਖੇ ਨੇ,