ਨਾ ਝਾਂਜਰ ਅੱਜ ਓਹ ਛਣਕਦੀ, ਓਹ ਵੰਗਾਂ ਦੀ ਛਣਕਾਰ ਨਾ,
ਨਾ ਨਜ਼ਰ ਬਾਰੀ ’ਚੋਂ ਦੇਖਦੀ, ਕੋਈ ਖੋਲ੍ਹੇ ਢੋਅ-ਢੋਅ ਬਾਰ ਨਾ,
ਨਾ ਸਦਾ ਇਸ਼ਕ ਦੀ ਅੱਜ ਕੋਈ, ਕੋਈ ਪੌਣਾਂ ਵਿਚ ਪੁਕਾਰ ਨਾ,
ਇਕ ਤੇਰੇ ਦਰ੍ਹ ਬਿਨ ਸਾਕੀਆ , ਸਾਨੂੰ ਦਿਸਦਾ ਕੋਈ ਦੁਆਰ ਨਾ,
ਮੈਨੂੰ ਰੱਜ ਰੱਜ ਸਾਕੀ ਪੀਣ ਦੇ, ਤੂੰ ਵੀ ਗੱਲੀਂ ਬਾਤੀਂ ਸਾਰ ਨਾ,
ਅੱਜ ਬਿਰਹੋਂ ਜਸ਼ਨ ਮਣਾਉਣ ਦੇ , ਮੈਨੂੰ ਕਿਧਰੇ ਲੁਕ-ਛਿਪ ਜਾਣ ਦੇ,
ਮੈ ਸੁਣਿਆ ਇਸ ਮੈਖਾਨੇ ਵਿਚ, ਤੇਰੇ ਨਿਕੇ ਜਿਹੇ ਪੈਮਾਨੇ ਵਿਚ,
ਕਹਿੰਦੇ ਬਹੁਤ ਦੀਵਾਨੇ ਖੋ ਗਏ,ਅੱਜ ਸੱਜਣ ਬਿਗਾਨੇ ਹੋ ਗਏ,