ਤੇਰੀ ਯਾਦ ਆ ਗਈ ਕਿਸ ਵਾਸਤੇ,
ਵਹਿ ਤੁਰੀ ਅੱਖੀਉਂ ਨਦੀ ਕਿਸ ਵਾਸਤੇ, ਹਉਕਿਆਂ ਤੇ ਹਾਵਿਆਂ ਨੇ ਖਾ ਲਈ,
ਹੁਣ ਜਵਾਨੀ ਰਹਿ ਗਈ ਕਿਸ ਵਾਸਤੇ, ਲੋਕ ਪੱਥਰ ਬਣ ਗਏ ਏਥੇ ਜਦੋਂ,
ਹੈ ਮੇਰੀ ਇਹ ਸ਼ਾਇਰੀ ਕਿਸ ਵਾਸਤੇ, ਜੇ ਭਲਾ ਕਰਕੇ ਵੀ ਮਿਲਣੀ ਹੈ ਸਜ਼ਾ,
ਫਿਰ ਖੁਦਾ ਦੀ ਬੰਦਗੀ ਕਿਸ ਵਾਸਤੇ, ਇਸ਼ਕ ਦੀ ਖਾਤਿਰ ਲੁਟਾਈ ਜ਼ਿੰਦਗੀ,
ਇਸ਼ਕ ਬਿਨ ਹੈ ਜ਼ਿੰਦਗੀ ਕਿਸ ਵਾਸਤੇ, ਦੁਸ਼ਮਣਾਂ ਵਾਂਗੂੰ ਹੀ ਮਿਲਣਾ ਸੀ ਅਗਰ,
ਤੂੰ ਸੀ ਪਾਈ ਦੋਸਤੀ ਕਿਸ ਵਾਸਤੇ, ਨਾਂ ਮਿਲੀ ਮੰਜ਼ਿਲ ਨਾਂ ਕੋਈ ਰਾਸਤਾ,
ਮੈਂ ਜੀਵਾਂ ਇਹ ਜ਼ਿੰਦਗੀ ਕਿਸ ਵਾਸਤੇ,