ਮੈਂ ਅੰਗਾਰਿਆਂ ਤੇ ਖੜ ਕੇ ਵੀ ਹਾਂ ਹੱਸਦਾ ਰਿਹਾ,
ਜ਼ੱਦ ਤੱਕਿਆ ਕੋਈ ਆਪਣਾ ਰਕੀਬ ਹੋਇਆ।
ਉਹ ਤਾਂ ਰਮਤਾ ਯੋਗੀ ਸੀ ਕਿਉ ਰੁਕਦਾ,
ਕਸੂਰ ਮੇਰਾ ਜੋ ਉਸ ਦੇ ਕਰੀਬ ਹੋਇਆ।
ਵਿਦਾਤਾ ਦੀ ਕਰਨੀ, ਸਿਆਹੀ ਸੁੱਕੀ ਜ਼ਾ ਕਲਮ ਟੁੱਟੀ,
ਤਾਹਿਉ ਸ਼ਾਇਦ ਐਸਾ ਮੇਰਾ ਨਸੀਬ ਹੋਇਆ।
ਵੰਜ਼ਲੀ ਵਾਗ ਛਿੱਲਿਆ ਗਿਆ ਤੇ ਸਹਿਲਾਇਆ ਵੀ,
ਸੁਰ ਤੇ ਆਵਾਜ਼ ਮਾਫ਼ਿਕ ਹਾਦਸਾ ਅਜ਼ੀਬ ਹੋਇਆ,
ਮੇਰਾ ਅਪਣਾ ਸਾਇਆ ਵੀ ਵੱਖ ਹੋ ਤੁਰਦਾ,
ਕੁਝ ਇਸ ਕਦਰ ਹਾਂ ਦਿਲ ਦਾ ਗਰੀਬ ਹੋਇਆ।