ਪਤੰਗਾਂ ਦੀ ਖੇਡ ਸੀ ਮੇਰੀ ਜ਼ਿੰਦਗੀ ,
ਕੋਈ ਕੱਟ ਗਿਆ ਤੇ ਕੋਈ ਲੁੱਟ ਗਿਆ,
ਓਹ ਜਿਸ ਦੇ ਨਾਮ ਦਾ ਲਾਇਆ ਸੀ ਬੂਟਾ ਵਿਹੜੇ ਦਿਲ ਦੇ,
ਪਾਣੀ ਪਾਉਣ ਦੇ ਬਹਾਨੇ ਆਇਆ ਪੁੱਟ ਗਿਆ,
ਕੋਈ ਸ਼ਿਕਵਾ ਯਾ ਸ਼ਿਕਾਇਤ ਬਾਕੀ ਨਹੀਂ,
ਇਸ ਰਾਹੀ ਦਾ ਮੁਕਾਮ,
ਇਸ ਦਿਲ ਦਾ ਅੰਜਾਮ ਸ਼ਾਇਦ ਇਹੀ ਸੀ,
ਬੇਗਾਨਿਆਂ ਹੱਥੋਂ ਬੁਰਾ ਲੱਗਣਾ ਸੀ,
ਚੰਗਾ ਹੋਇਆ ਆਪਣਿਆਂ ਹੱਥੋਂ ਟੁੱਟ ਗਿਆ,
ਪਤੰਗਾਂ ਦੀ ਖੇਡ ਸੀ ਮੇਰੀ ਜ਼ਿੰਦਗੀ ,
ਕੋਈ ਕੱਟ ਗਿਆ ਤੇ ਕੋਈ ਲੁੱਟ ਗਿਆ