ਕੱਲ੍ਹ ਤੱਕ ਪੀਂਦੇ ਨਹੀਂ ਸੀ,
ਹਾਂ ਅੱਜ ਪੀਣੇ ਆਂ ਬੇਹਿਸਾਬ ਦੋਸਤੋ
ਹੁਣ ਗਲੀਆਂ ਦੇ ਕੱਖ ਹੋਏ,
ਕੱਲ੍ਹ ਤੀਕ ਸੀ ਖਿੜ੍ਹਦੇ ਗੁਲਾਬ ਦੋਸਤੋ
ਵੱਗਦੇ ਦਰਿਆ ਸੀ ਕਦੇ,
.ਬਣ ਗਏ ਰੁੱਕੇ ਪਾਣੀ ਤਲਾਬ ਦੋਸਤੋ
ਸੱਤ ਬਿਗਾਨੇ ਦੱਸਦੇ ਨੇ,
ਕਹਿੰਦੇ ਸੀ ਜੋ ਹਜੂਰ ਜਨਾਬ ਦੋਸਤੋ
ਉਹ ਅੱਖ ਨਹੀਂ ਲਾਉਂਦੇ,
ਆ ਨਾ ਜਾਵੇ ਕਿਧਰੇ ਸਾਡਾ ਖਾਬ ਦੋਸਤੋ...