ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ, ਤੈਨੂੰ ਦਿਲ ਦਾ ਹਾਲ ਸੁਣਾਵਾਂ,
ਕੀ ਪਤਾ ਕੱਲ ਸਿਲ ਜਾਣ ਬੁੱਲੀਆਂ, ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ,
ਦੇਖ ਸਕਦਾ ਏਂ ਤਾਂ ਅੱਜ ਦੇਖ ਲੈ ਆ ਕੇ, ਤੈਨੂੰ ਇਹਨਾ ਨੈਣਾਂ ਨਾਲ ਸਿਜੋਏ ਸੁਪਨੇ ਦਿਖਾਵਾਂ,
ਕੀ ਪਤਾ ਕੱਲ ਮਿਚ ਜਾਣ ਅੱਖੀਆਂ, ਤੇ ਮੈਂ ਦੁਬਾਰਾ ਖੋਲ ਨਾ ਪਾਵਾਂ,
ਰੋਕ ਸਕਦਾ ਏਂ ਤਾਂ ਅੱਜ ਰੋਕ ਲੈ ਆ ਕੇ, ਰੂਹ ਛੱਡ ਰਹੀ ਹੈ ਸਾਥ ਵਾਂਗ ਪਰਾਇਆਂ,
ਕੀ ਪਤਾ ਕੱਲ ਰਹਿ ਜਾਣ ਹੱਡੀਆਂ, ਤੇ ਮੈਂ ਰੋਕਿਆਂ ਰੁਕ ਨਾ ਪਾਵਾਂ,
ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ, ਸ਼ਾਇਦ ਥੱਮ ਜਾਣ ਮੇਰੀਆਂ ਆਹਾਂ,
ਕੀ ਪਤਾ ਕੱਲ ਰਾਖ ਦੀ ਢੇਰੀ ਹੋ ਜਾਵੇ, ਤੇ ਮੈਂ ਹਵਾ 'ਚ ਉਡ ਪੁਡ ਜਾਵਾਂ,
ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ, ਵਿਛਿਆਂ ਪਲਕਾਂ ਨੇ ਵਿਚ ਰਾਹਾਂ,
ਕੀ ਪਤਾ ਕੱਲ ਮੈਂ ਨਾ ਹੋਵਾਂ, ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ,