Punjabi Janta Forums - Janta Di Pasand
Lounge / Jail Pinjra => Love Pyar => Topic started by: ѕняєєf נαтт кαиg on December 21, 2011, 08:23:00 AM
-
ਇੱਕ ਕਾਲੀ ਔਰਤ ਦੇ ਸੁਪਨੇ ਬਹੁਤ ਗੋਰੇ ਹੁੰਦੇ ਨੇ
ਤੇ ਸੱਚ ਬਹੁਤ ਕਾਲਾ
ਉਹ ਇੱਕ ਦਰਦ ਲੈ ਕੇ ਜੰਮਦੀ ਹੈ
ਜਿਸਨੂੰ ਤੁਸੀਂ ਕੋਈ ਵੀ ਰੰਗ ਨਹੀਂ ਦੇ ਸਕਦੇ
ਉਹ ਦਰਦ ਪਾਣੀ ਦਾ ਰੰਗ ਮੰਗ
ਉਹਦੀਆਂ ਅੱਖਾਂ ਭਰਦਾ ਹੈ
ਓਹਦੇ ਸਿਆਹ ਜਿਸ੍ਮ ਦੇ
ਸੂਹੇ ਜ਼ਖਮਾਂ ‘ਚ ਤਰਦਾ ਹੈ
ਉਹ ਆਪਣੀ ਸਿਆਹੀ ਨੂੰ ਕਾਲੇ ਰੰਗ ਨਾਲ ਜੁੜੇ
ਜ਼ੁਲਮ ਦੇ ਲੱਖਾਂ ਬਿੰਬਾਂ ਹੇਠ ਲੁਕਾਂਉਂਦੀ ਹੈ
ਤੇ ਹੋਰ ਕਾਲੀ ਪਾਈ ਜਾਂਦੀ ਹੈ
ਉਹਦੇ ਸੁਪਨੇ ਕਾਲੀਆਂ ਕੂੰਜਾਂ ਵਾਂਗ ਦੂਰ ਉੱਡ ਜਾਂਦੇ ਨੇ
ਤੇ ਕੋਸੀ ਚਾਨਣੀ ਦਾ ਚੋਗਾ ਲਿਆ ਝੋਲੀ ਪਾਂਦੇ ਨੇ
ਇੱਕ ਕਾਲੀ ਔਰਤ
ਜਿੰਦਗੀ ਦੇ ਹਰ ਉਜਲੇ ਜ਼ੁਰਮ ਨੂੰ ਜਿਉਂਦੀ ਹੈ
ਤੇ ਇੱਕ ਚਿੱਟੇ ਬੱਚੇ ਦੀ ਆਸ ਕਰਦੀ ਹੈ
ਇੱਕ ਕਾਲੀ ਔਰਤ ਦੇ ਸੁਪਨੇ
ਬਹੁਤ ਗੋਰੇ ਹੁੰਦੇ ਨੇ
ਤੇ ਸੱਚ ਬਹੁਤ ਕਾਲਾ..