ਜ਼ਮਾਨੇ ਵਿੱਚ ਜਿਹਦੇ ਵੀ ਨਾਲ ਮਿਲਣਾ ਵਰਤਣਾ ਪੈਂਦੈ
ਬੜਾ ਕੁਝ ਦੇਖਣਾ ਪੈਂਦਾ,ਬੜਾ ਕੁਝ ਸੋਚਣਾ ਪੈਂਦੈ..
ਸਮੇਂ ਦੇ ਨਾਲ ਬੰਦੇ ਨੂੰ ਵਤੀਰਾ ਬਦਲਣਾ ਪੈਂਦੈ.
ਕਿਸੇ ਨੂੰ ਸੋਧਣਾ ਪੈਂਦੈ , ਕਿਸੇ ਨੂੰ ਬਖਸ਼ਣਾ ਪੈਂਦੈ..
ਵਿਛੋੜਾ , ਮੇਲ, ਪਛਤਾਵਾ , ਕਦੇ ਗੁੱਸਾ , ਕਦੇ ਸ਼ਿਕਵਾ ,
ਮੁਹੱਬਤ ਦੇ ਪੁਜਾਰੀ ਨੂੰ ਹਮੇਸ਼ਾ ਝੱਲਣਾ ਪੈਂਦੈ!!!!!