Punjabi Janta Forums - Janta Di Pasand

Lounge / Jail Pinjra => Love Pyar => Topic started by: G@RRy S@NDHU on November 27, 2011, 10:13:39 AM

Title: ਤੇਰੇ ਇੱਸ਼ਕੇ ਦਾ ਦਾਗ
Post by: G@RRy S@NDHU on November 27, 2011, 10:13:39 AM
ਨਿੱਤ ਬੁੱਲ੍ਹਾਂ ਉੱਤੇ ਲੈ ਕੇ ਤੇਰਾ ਰਾਗ ਫਿਰਾਂ ਮੈਂ

ਤੇਰੇ ਇੱਸ਼ਕੇ ਦਾ ਲੈ ਕੇ ਮੱਥੇ ਦਾਗ ਫਿਰਾਂ ਮੈਂ

ਦੇ ਜਾਂਦੇ ਤੇੜਾਂ ਮੇਰੇ ਦਿਲ ਦੀਆਂ ਕੰਧਾਂ ਤੇ

ਲੈ ਕੇ ਹਿਜਰਾਂ ਦਾ ਦਿਲ ‘ਚ ਅਜਾਬ ਫਿਰਾਂ ਮੈਂ

ਤੇਰੇ ਲਫ਼ਜਾਂ ਦੀਆਂ ਤੇਜ ਕਰਾਰ ਤਲਵਾਰਾਂ ਦੇ

ਅੱਜ ਹੱਥਾਂ ਵਿੱਚ ਫੜ੍ਹੀ ਵਿੰਨ੍ਹੇ ਖਾਬ੍ਹ ਫਿਰਾਂ ਮੈਂ

ਤੇਰਿਆਂ ਕਰਾਰਾਂ ਵਾਲੀ ਹਵਾ ਕਾਹਦੀ ਬਦਲੀ

ਹੁਣ  ਉੱਜੜੇ  ਸਮੇਟ ਦਾ ਏਹ ਬਾਗ ਫਿਰਾਂ ਮੈਂ

ਅੱਜ ਤੱਕ ਟੁੰਬਦੀ ਸੀ ‘sandhu’ ਦਿਨ ਰਾਤ ਜੋ

ਉਹੀ ਕੰਨ੍ਹਾਂ ਤਾਈ ਦੱਬਦਾ ਅਵਾਜ ਫਿਰਾਂ ਮੈਂ
Title: Re: ਤੇਰੇ ਇੱਸ਼ਕੇ ਦਾ ਦਾਗ
Post by: ❀◕ Sahiba ◕❀ on November 27, 2011, 11:40:23 AM
so sad  :sad: :sad: :sad:
Title: Re: ਤੇਰੇ ਇੱਸ਼ਕੇ ਦਾ ਦਾਗ
Post by: @SeKhOn@ on November 27, 2011, 11:49:15 AM
nice likhya veer
Title: Re: ਤੇਰੇ ਇੱਸ਼ਕੇ ਦਾ ਦਾਗ
Post by: G@RRy S@NDHU on November 27, 2011, 10:45:27 PM
thnxx sekhon 22